ਇਤਹਾਸਕ ਗੁਰਦੁਆਰੇ
(Courtsey-Punjabi Lekhak.com)
ਨੌਵੇਂ ਸਤਿਗੁਰੂ ਦੀ ਸ਼ਹੀਦੀ ਯਾਦਗਾਰ ਗੁਰਦੁਆਰਾ ਸੀਸ ਗੰਜ ਸਾਹਿਬ (ਆਨੰਦਪੁਰ ਸਾਹਿਬ)

ਖਾਲਸੇ ਦਾ ਜਨਮ ਅਸਥਾਨ ਸ੍ਰੀ ਆਨੰਦਪੁਰ ਸਾਹਿਬ ਜਿਸ ਨੂੰ ਨੌਵੀਂ ਨਾਨਕ ਜੋਤ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ
ਵਸਾਇਆ । ਜਿੱਥੇ ਅੱਜ ਆਨੰਦਪੁਰ ਸਾਹਿਬ ਵਸਿਆ ਹੋਇਆ ਹੈ, ਇਹ ਤਿੰਨ ਪਿੰਡ ਦੀ ਜ਼ਮੀਨ ਬਿਲਾਸਪੁਰ ਦੀ ਰਾਣੀ ਤੋਂ ਮੁੱਲ ਖਰੀਦ ਕੇ ਗੁਰੂ ਸਾਹਿਬ ਨੇ ਸ਼ਹਿਰ ਬੰਨ੍ਹਿਆ । ਇਸ ਜਰ ਖਰੀਦ ਜ਼ਮੀਨ ਤੇ ਗੁਰੂ ਜੀ ਨੇ ਨਾਨਕੀ ਚੱਕ ਨਗਰ ਵਸਾਇਆ ।
ਸਤਿਗੁਰੂ ਜੀ ਵੱਲੋਂ 26 ਅੱਸੂ ਸੰਮਤ 1722 (ਅਕਤੂਬਰ 1665) ਨੂੰ ਆਨੰਦਪੁਰ ਸਾਹਿਬ ਦੀ ਨੀਂਹ ਰੱਖੀ ਗਈ ਸੀ । ਇਸ ਦੌਰਾਨ ਕਸ਼ਮੀਰ ਦੇ ਮਾਸੂਮ ਪੰਡਤ ਨੇ ਗੁਰੂ ਜੀ ਦੇ ਦਰਬਾਰ ਵਿੱਚ ਹਾਜਰ ਹੋ ਕੇ ਹਿੰਦੂ ਧਰਮ ਦੀ ਰੱਖਿਆ ਤੇ ਔਰੰਗਜੇਬ ਦੇ ਅੱਤਿਆਚਾਰ ਤੋਂ ਬਚਾਉਣ ਲਈ ਫਰਿਆਦ ਕੀਤੀ ।
ਜਿਸ ਮਗਰੋਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਔਰੰਗਜੇਬ ਦੇ ਜ਼ਬਰ ਵਿਰੁੱਧ 11 ਨਵੰਬਰ 1675 ਈਸਵੀ ਨੂੰ ਚਦਨੀ ਚੌਂਕ (ਦਿੱਲੀ) ਵਿਖੇ ਮਹਾਨ ਸ਼ਹਾਦਤ ਦੇ ਕੇ ਜ਼ੁਲਮ ਦੇ ਹੜ ਨੂੰ ਰੋਕਿਆ । ਜਿਸ ਬਾਬਤ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਬਚਨ ਹਨ :
ਤਿਲਕ ਜੰਝੂ ਰਾਖਾ ਪ੍ਰਭ ਤਾ ਕਾ ।।
ਕੀਨੋ ਬਡੋ ਕਲੂ ਮਹਿ ਸਾਕਾ ।।
ਇਸ ਅਦੁੱਤੀ ਕੁਰਬਾਨੀ ਉਪਰੰਤ ਅਕਾਲ ਪੁਰਖ ਦੇ ਹੁਕਮ ਅਨੁਸਾਰ ਨੌਵੇਂ ਗੁਰੂ ਜੀ ਦਾ ਸੀਸ, ਭਾਈ ਜੈਤਾ ਜੀ (ਭਾਈ
ਜੀਵਨ ਸਿੰਘ) ਦਿੱਲੀ ਤੋਂ ਕੀਰਤਪੁਰ ਸਾਹਿਬ, ਜਦੋਂ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਦੇ ਸਥਾਨ ਤੇ ਲੈ ਕੇ ਪਹੁੰਚੇ, ਤੇ ਅੱਗੋਂ ਗੁਰੂ ਗੋਬਿੰਦ ਸਿੰਘ ਜੀ, ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਤੇ ਵੱਡੀ ਗਿਣਤੀ ਵਿੱਚ ਸੰਗਤ ਸਹਿਤ ਉੱਥੇ ਪੁੱਜੇ । ਕਲਗੀਧਰ ਪਾਤਸ਼ਾਹ ਜੀ ਨੇ ਭਾਈ ਜੈਤਾ ਨੂੰ ਛਾਤੀ ਨਾਲ ਲਗਾ ਕੇ ‘ਰੰਘਰੇਟੇ ਗੁਰੂ ਕੇ ਬੇਟੇ’ ਦਾ ਵਰਦਾਨ ਦਿੱਤਾ ਤੇ ਗੁਰੂ ਸਾਹਿਬ ਜੀ ਦਾ ਸੀਸ ਪਾਲਕੀ ਵਿੱਚ ਅਦਬ ਨਾਲ ਸਜਾ ਕੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਲੈ ਕੇ ਪਹੁੰਚੇ । ਇਸ ਸਥਾਨ ਉੱਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸਸਕਾਰ ਕੀਤਾ ਗਿਆ । ਇਸ ਅਸਥਾਨ ਦਾ ਅੰਦਰਲਾ ਹਿੱਸਾ (ਗੁਰਦੁਆਰਾ ਅਕਾਲ ਬੁੰਗਾ) ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਨਿਗਰਾਨੀ ਹੇਠ ਬਣਿਆ ਹੋਇਆ ਹੈ । ਨੌਵੇਂ ਸਤਿਗੁਰੂ ਜੀ ਦੀ ਸ਼ਹੀਦੀ ਯਾਦਗਾਰ ਸਥਾਨ ਜੋ ਕਿ ਗੁਰਦੁਆਰਾ ਤਖਤ ਸ੍ਰੀ ਕੇਸਗੜ ਸਾਹਿਬ ਦੇ ਨੇੜੇ ਸਥਿਤ ਹੈ
ਗੁਰਦੁਆਰਾ ਨਾਭਾ ਸਾਹਿਬ ਪਾਤਸ਼ਾਹੀ ਨੌਵੀਂ ਅਤੇ ਦਸਵੀਂ ਜੀਰਕਪੁਰ

ਗੁਰਦੁਆਰਾ ਰੇਰੂ ਸਾਹਿਬ ਪਾਤਸ਼ਾਹੀ ਦਸਵੀਂ

ਗੁਰਦੁਆਰਾ ਨਾਨਕਸਰ (ਠੱਕਰਵਾਲ)

ਗੁਰਦੁਆਰਾ ਨਾਨਕਸਰ (ਠੱਕਰਵਾਲ)
ਅਖਉਤੀ ਦਸਮ ਗੰਰਥ ਦੀ ਅਸਲੀਯਤ
[Beginning of the Book]
(Courtsey-Sikh Bulletin)
ਅਖਉਤੀ ਦਸਮ ਗੰ੍ਰਥ ਦੀ ਅਸਲੀਯਤ
By S. Dalbir Singh M. Sc.
ਮੁਖਬੰਦ
ਕਈ ਸਾਲ ਪਹਿਲਾਂ ਛਪੀ ਸ਼ਹੀਦ ਸਿਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਦੇ ਪ੍ਰਿੰਸੀਪਲ ਹਰਭਜਨ ਸਿੰਘ ਜੀ ਦੀ ਪੁਸਤਿਕਾ “ਹਲੂਣਾ” ਵਿਚ ਲਿਖਿਆ ਸੀ ਕਿ ਪਟਿਆਲਾ (ਪੰਜਾਬ) ਦੇ ਸ਼ੇਰਾਂਵਾਲਾ ਗੇਟ ਦੇ ਨੇੜੇ ਦੇਵੀ ਮੰਦਿਰ ਵਿਚ ਦੇਵੀ ਨੂੰ ਬਲਿ ਚੜਾਉਣ ਲਈ ਬਕਰੀਆਂ ਦੇ ਮੇਮਣੇ ਅਤੇ ਸ਼ਰਾਬ ਦੀ ਬੋਤਲ ਭੇਂਟ ਕਰਣ ਲਈ ਸਿਖੀ-ਸਰੂਪ ਵਾਲੇ ਵੀ ਕਤਾਰ ਵਿਚ ਖੜੇ ਸਨ।ਇਹ ਨਜ਼ਾਰਾ ਵੇਖ ਕੇ ਹਰ ਗੁਰਸਿਖ ਦੁਖੀ ਹੋਇਆ ਕਿਉਂਕਿ ਬਚਿੱਤ੍ਰ ਨਾਟਕ ਗ੍ਰੰਥ (ਉੋਰਫ ਦਸਮ ਗ੍ਰੰਥ) ਦੇ ਆਧਾਰ ਤੇ ਸਿੱਖ ਪਰਵਾਰਾਂ ਨੂੰ ਦੇਵੀ ਪੂਜਾ ਵੱਲ ਧੱਕਿਆ ਜਾ ਰਿਹਾ ਹੈ। ਕਹੇ-ਜਾਂਦੇ ਦਸਮ ਗ੍ਰੰਥ ਬਾਰੇ ਕੁਝ ਖੋਜ ਭਰਪੂਰ ਲੇਖ ਵੀ ਉਹਨਾਂ ਨੇ ਲਿਖੇ ਪਰ ਮੇਰੀ ਪੂਰੀ ਤਸੱਲੀ ਨਹੀ ਹੋਈ । ਗਿਆਨੀ ਭਾਗ ਸਿੰਘ ਜੀ ਨੂੰ ਵੀ ਅਰਦਾਸ, ਚੌਪਈ ਆਦਿਕ ਦੀ ਅਸਲੀਯਤ ਦਸਣ ਵਾਲੀ ਪੁਸਤਕ “ਦਸਮ ਗ੍ਰੰਥ ਨਿਰਣੈ” ਲਿਖਣ ਕਰਕੇ, ਬਿਨਾ ਕੋਈ ਦਲੀਲ ਜਾਂ ਸਫ਼ਾਈ ਸੁਣਿਆਂ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਧੂ ਸਿੰਘ ਭੌਰਾ ਜੀ ਨੇ ਪੰਥ ‘ਚੋਂ ਛੇਕ ਦਿੱਤਾ ਸੀ । ਸਚ ਦੇ ਰਾਹ ਚਲਣ ਅਤੇ ਚਲਾਉਣ ਵਾਲਿਆਂ ਦੀ ਪੰਥ ਕਦਰ ਕਰਨੀ ਭੁੱਲ ਗਿਆ ਹੈ ।
ਡਾ: ਰਤਨ ਸਿੰਘ ਜੱਗੀ ਜੀ ਨੇ ਇਕ ਪੁਸਤਕ “ਦਸਮ ਗ੍ਰੰਥ ਦਾ ਕਰਤ੍ਰਿਤਵ” ਲਿਖੀ ਸੀ ਜਿਸਦਾ ‘ਅੰਦਰਲੇ ਪ੍ਰਮਾਣ’ ਵਾਲੇ ਲੇਖ ਤੋਂ ਇਹ ਲੇਖਕ ਬਹੁਤ ਪ੍ਰਭਾਵਤ ਹੋਇਆ । ਇਸੇ ਤੋਂ ਸੇਧ ਲੈਕੇ ਇਸ ਅਖੌਤੀ ਦਸਮ ਗ੍ਰੰਥ ਦੇ ਅੰਦਰਲੇ ਪ੍ਰਸੰਗਾਂ ਦਾ ਅਧਿਐਨ ਕਈ ਸਾਲ ਪਹਿਲਾਂ ਸ਼ੁਰੂ ਕੀਤਾ। ਮਹਾਨ ਕੋਸ਼ (ਭਾਈ ਕਾਨ੍ਹ ਸਿੰਘ), ਗੁਰੂ ਗ੍ਰੰਥ ਵਿਸ਼ਵ ਕੋਸ਼ ਅਤੇ ਪੰਜ ਭਾਗਾਂ ਵਿਚ ਟੀਕਾ ਦਸਮ ਗ੍ਰੰਥ (ਡਾ: ਰਤਨ ਸਿੰਘ ਜੱਗੀ) ਅਤੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਵੀ ਅਧਿਐਨ ਕੀਤਾ । ਡਾ: ਰਤਨ ਸਿੰਘ ਜੱਗੀ ਜੀ ਦੀ ਪੁਸਤਕ “ਗੁਰੂ ਨਾਨਕ ਵਿਚਾਰਧਾਰਾ”
, ਪ੍ਰੋਫ਼ੈਸਰ ਡਾ: ਸਾਹਿਬ ਸਿੰਘ ਜੀ ਦਾ ਦਸ ਪੋਥੀਆਂ ਵਿਚ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਵੀ ਪੜ੍ਹਿਆ ਅਤੇ ਗੁਰਮਤਿ ਨੂੰ ਵਧ ਤੋਂ ਵਧ ਗਹਰਾਈ ਨਾਲ ਸਮਝਣ ਲਈ ਹੋਰ ਅਨੇਕਾਂ ਵਿਦਵਾਨਾਂ ਦੇ ਲੇਖ, ਪੁਸਤਕਾਂ ਪੜ੍ਹੀਆਂ, ਕਥਾ-ਵੀਚਾਰ ਵੀ ਸੁਣੇ। ਭਾਈ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਦੀਆਂ ਪੁਸਤਕਾਂ ਸਚਦਾ ਮਾਰਗ, ਬਚਿਤ੍ਰ ਨਾਟਕ ਆਦਿਕ ਵੀ ਗਹੁ ਨਾਲ ਪੜ੍ਹੀਆਂ । ਉੱਤਰੀ ਭਾਰਤ ਦੇ ਬਹੁਤ ਸਾਰੇ ਸ਼ਹਿਰਾਂ, ਚੰਡੀਗੜ, ਲੁਧਿਆਣਾ, ਰੋਪੜ, ਦਿੱਲੀ, ਕਾਨਪੁਰ, ਕੋਲਕਾਤਾ, ਨਾਗਪੁਰ, ਜਬਲਪੁਰ, ਮੁੰਬਈ, ਕੋਟਾ, ਜੈਪੁਰ, ਭਰਤਪੁਰ, ਆਗਰਾ ਆਦਿਕ ਦੇ ਵੱਡੇ ਗੁਰਦੁਆਰਿਆਂ ਵਿਚ ਗੁਰਪੁਰਬਾਂ ਸਮੇ ਗੁਰਬਾਣੀ-ਕਥਾ ਦੀ ਸੇਵਾ ਨਿਭਾਉਣ ਦਾ ਮੌਕਾ ਵੀ ਗੁਰੂ ਸਾਹਿਬ ਨੇ ਇਸ ਨਾਚੀਜ਼ ਨੂੰ ਬਖ਼ਸ਼ਿਆ । ਨਾਲ ਹੀ ਨਾਲ ਦਸਮ ਗ੍ਰੰਥ ਦੇ ਆਧਾਰ-ਗ੍ਰੰਥਾਂ ਮਾਰਕੰਡੇਯ ਪੁਰਾਣ, ਸ਼ਿਵ ਪੁਰਾਣ, ਸ੍ਰੀਮਦ ਭਾਗਵਤ ਪੁਰਾਣ, ਗੀਤਾ ਦਾ ਵੀ ਅਧਿਐਨ ਕੀਤਾ । ਸਕੂਲੀ ਪੜ੍ਹਾਈ ਦੌਰਾਨ ਪੜ੍ਹੀ ਸੰਸਕ੍ਰਿਤ ਇਨ੍ਹਾਂ ਬ੍ਰਾਹਮਣੀ-ਗ੍ਰੰਥਾਂ ਨੂੰ ਸਮਝਣ ਲਈ ਮਦਦਗਾਰ ਸਾਬਿਤ ਹੋਈ ।
ਰੋਜ਼ਾਨਾ ਸਪੋਕਸਮੈਨ ਦੀ 5-9-2007 (ਪੰਜ ਸਿਤੰਬਰ 2007) ਦੀ ਅਖਬਾਰ ਦੀ ਗੁਰੂ-ਨਿੰਦਕ ਖ਼ਬਰ “ਛੇਵਾਂ ਗੁਰੂ ਅਪਹਰਣ ਕਰਤਾ, ਨੌਵਾਂ ਲੁਟੇਰਾ, ਦਸਵਾਂ ਡਰਪੋਕ ਅਤੇ ਦੇਵੀ- ਭਗਤ” ਨੇ ਇਸ ਨਾਚੀਜ਼ ਨੂੰ ਝੰਜੋੜ ਦਿੱਤਾ ਅਤੇ ਇਹ ਪੁਸਤਕ ਲਿਖਣੀ ਸ਼ੁਰੂ ਕੀਤੀ । ਇਸੇ ਤਰ੍ਹਾਂ ਭਾਰਤ ਸਰਕਾਰ ਦੀ ਛਪੀ ਪੰਜਾਬੀ ਦੀ ਨੌਵੀਂ ਜਮਾਤ ਦੀ ਸਕੂਲੀ-ਪੁਸਤਕ “ਸਾਹਿਤ ਦੀਪਿਕਾ” ਵਿਚ ਦੁਰਗਾ-ਮਹਿਖਾਸੁਰ ਜੁਧ(ਵਾਰ ਸ੍ਰੀ ਭਗਉਤੀ ਵਿਚੋਂ ਕੁਝ ਪਉੜੀਆਂ) ਲੇਖ ਵਿਚ ਗੁਰੂ ਗੋਬਿੰਦ ਸਿੰਘ ਦੀ ਲਿਖਤ ਦਸਕੇ ਗੁਰੂ ਸਾਹਿਬ ਨੂੰ ਦੇਵੀ-ਪੂਜਕ ਸਿਧ ਕੀਤਾ ਜਾ ਰਿਹਾ ਹੈ ।
ਦੋ ਅਕਤੂਬਰ 2007 ਨੂੰ ਗੁਰਸ਼ਰਨ ਜੀਤ ਸਿੰਘ ਲਾਂਬਾ, ਐਡਵੋਕੇਟ ਨਾਲ ਦਿੱਲੀ ਵਿਚ (ਰਾਜੌਰੀ ਗਾਰਡਨ) ਦਸਮ ਗ੍ਰੰਥ ਬਾਰੇ ਚਰਚਾ ਹੋਈ । ਹੈਰਾਨੀ ਹੋਈ ਜਦ ਲਾਂਬਾ ਜੀ ਨੇ ਕਿਹਾ ਕਿ ਉਸਨੂੰ ਗੁਰਮਤਿ ਗਿਆਨ ਗੁਰੂ ਗ੍ਰੰਥ ਸਾਹਿਬ ਤੋਂ ਨਹੀਂ ਬਲਕਿ ਦਸਮ ਗ੍ਰੰਥ ਤੋਂ ਹੋਇਆ । ਇਸ ਲੇਖਕ ਨੇ ਦਸਮ ਗ੍ਰੰਥ, ਉਪਰ ਲਿਖੇ ਤਿੰਨੇ ਪੁਰਾਣ ਅਤੇ ਇਸ ਪੁਸਤਕ ਦੇ ਕੁਝ ਲੇਖਾਂ ਦੀਆਂ ਕਾਪੀਆਂ ਲਾਂਬਾ ਜੀ ਦੇ ਅੱਗੇ ਰਖ ਦਿੱਤੀਆਂ ਅਤੇ ਮੀਟਿੰਗ ਵਿਚ ਸ਼ਾਮਲ ਹੋਰ ਕਈ ਗੁਰਮੁਖਾਂ ਨੂੰ ਵੀ ਦਿੱਤੀਆਂ । ਦਸਮ ਗ੍ਰੰਥ ਵਿਚ ਇਸ਼ਟ ਦਾ ਸਰੂਪ, ਲਿਖਾਰੀ ਕੌਣ ਆਦਿਕ ਬਾਰੇ ਸਪਸ਼ਟ ਕੀਤਾ ਅਤੇ ਦਸਿਆ ਕਿ ਲੇਖਕ ਨੇ ਹੁਣ ਦਸਮ ਗ੍ਰੰਥ ਦੀਆਂ ਰਚਨਾਵਾਂ ਦਾ ਪਾਠ ਕਰਣਾ ਛੱਡ ਦਿੱਤਾ ਹੈ, ਜੋ ਕਿ ਗੁਰਬਾਣੀ ਨਹੀ ਅਰਥਾਤ ਕੱਚੀ ਬਾਣੀ ਹਨ, ਕਿਉਂਕਿ ਜੁਗੋ ਜੁਗ ਅਟਲ ਸਤਿਗੁਰੂ ਗੁਰੂ-ਗ੍ਰੰਥ-ਸਾਹਿਬ-ਦਾ-ਹੁਕਮ ਹੈ “ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥” ਲਾਂਬਾ ਜੀ ਮੋਜੂਦਾ ਸਮਝੌਤਾ-ਵਾਦੀ ਰਹਤ ਮਰਯਾਦਾ ਦਾ ਸ਼ੋਰ ਮਚਾਉਂਦੇ ਖਿਸਕ ਗਏ ।
ਇਕ ਪਾਸੇ ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ “ਗੁਰੂ ਗ੍ਰੰਥ ਸਾਹਿਬ ਜੀ ਸਰਵੋਤਮ ਗ੍ਰੰਥ” ਲਿਖਕੇ ਅਤੇ ਸਾਰੇ ਵੇਦ, ਪੁਰਾਣ, ਸਿਮ੍ਰਤੀਆਂ ਆਦਿਕ ਪਾਸੇ ਕਰਕੇ ਸਿਖੀ ਧਾਰਣ ਕਰ ਗਏ ਪਰ ਅਫ਼ਸੋਸ! ਸਿਖ ਪਰਿਵਾਰ ਵਿਚ ਜਨਮੇ ਸਿਖੀ ਸਰੂਪ ਵਾਲੇ ਲਾਂਬਾ ਜੀ ਵਰਗੇ ਅਨੇਕਾਂ ਸਿਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਵੋਤਮ ਗ੍ਰੰਥ ਨਹੀ ਮੰਨ ਰਹੇ ਅਤੇ ਗੁਰੂ-ਨਿੰਦਕਾਂ ਦਾ ਸਾਥ ਦੇ ਰਹੇ ਹਨ।
ਜਥੇਦਾਰ ਅਕਾਲ ਤਖ਼ਤ ਸਾਹਿਬ ਜੀ ਨੂੰ ਇਹ ਲੇਖਕ ਹੁਣ ਤਕ ਤਿੰਨ ਚਿੱਠੀਆਂ, ਇਸ ਪੁਸਤਕ ਦੇ ਖ਼ਾਸ ਲੇਖਾਂ ਦੀਆਂ ਕਾਪੀਆਂ ਸਹਿਤ, ਭੇਜ ਚੁਕਾ ਹੈ ਜਿਸਦੀ ਨਕਲ ਪਾਠਕ ਇਸੇ ਪੁਸਤਕ ਵਿਚ ਪੜ੍ਹ ਸਕਦੇ ਹਨ ਪਰ ਅਜ ਤਕ ਕੋਈ ਜਵਾਬ ਨਹੀ ਆਇਆ । ਲੋੜ ਹੈ ਕਿ ਸਿਖ-ਕੌਮ ਨਾਲ ਸੰਬੰਧਿਤ ਸਾਰੇ ਗ੍ਰੰਥਾਂ ਦੀ , ਇਤਿਹਾਸ, ਰਹਤਨਾਮਿਆਂ ਆਦਿਕ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਸਵੱਟੀ ਤੇ ਪਰਖ ਕੇ ਡੂੰਘੀ ਪੜਚੋਲ ਕਰਕੇ ਸਿਖ ਪਨੀਰੀ ਨੂੰ ਸ਼ੁਧ ਗੁਰਮਤਿ ਵਿਚਾਰਧਾਰਾ ਦੇਣ ਦੀ ।
ਅਖੰਡ ਕੀਰਤਨੀ ਜੱਥੇ ਵਲੋਂ 14 ਜਨਵਰੀ 2008 ਨੂੰ ਇਸ ਗ੍ਰੰਥ ਨੂੰ ਗੁਰੂ-ਕ੍ਰਿਤ ਮੰਨ ਕੇ ਚੁਨੌਤੀ ਦਿੱਤੀ ਗਈ ਹੈ । ਸਨਿਮਰ ਬੇਨਤੀ ਹੈ ਕਿ ਇਹ ਪੁਸਤਕ ਪੜ੍ਹ ਕੇ ਸੋਚ-ਵੀਚਾਰ ਕੇ ਲਿਖਤੀ ਉਤਰ ਦੇਣ ਦੀ ਕਿਰਪਾਲਤਾ ਕਰਣ ।
ਇਹ ਪੁਸਤਕ ਲਿਖਦਿਆਂ ਕੁਝ ਗੁਰਮੁਖ ਵਿਦਵਾਨਾਂ, ਡਾ: ਹਰਜਿੰਦਰ ਸਿੰਘ ਦਿਲਗੀਰ, ਭਾਈ ਰਜਿੰਦਰ ਸਿੰਘ ਚੰਡੀਗੜ, ਜਸਬਿੰਦਰ ਸਿੰਘ ਖਾਲਸਾ (ਡੁਬਈ ਵਾਲੇ) ਮੋਹਾਲੀ, ਤਰਸੇਮ ਸਿੰਘ ਚੈਅਰਮੈਨ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿਖ ਗੁਰਦਵਾਰਾ ਪ੍ਰਬੰਧਕ ਕਮੇਟੀ) ਡਾ: ਗੁਰਮੁਖ ਸਿੰਘ ਦਿੱਲੀ, ਰਾਜਪਾਲ ਸਿੰਘ ਦਿੱਲੀ, ਪ੍ਰੋਫ਼ੈਸਰ ਡਾ: ਹਰਬੰਸ ਸਿੰਘ, ਖਾਲਸਾ ਕਾਲਜ, ਦਿੱਲੀ, ਭਾਈ ਪ੍ਰੇਮ ਸਿੰਘ ਪਾਰਸ, ਦਿੱਲੀ, ਭਾਈ ਪ੍ਰਿਤਪਾਲ ਸਿੰਘ ਤੇ ਭਾਈ ਅਮਰਜੀਤ ਸਿੰਘ ਚੰਦੀ ਰੁਦ੍ਰਪੁਰ, ਭਾਈ ਉਂਕਾਰ ਸਿੰਘ ਜੱਮੂ, ਬੀਬੀ ਹਰਬੰਸ ਕੌਰ (ਦਸਮ ਗ੍ਰੰਥ ਵਿਚਾਰ ਮੰਚ, ਫ਼ਰੀਦਾਬਾਦ), ਭਾਈ ਗੁਰਚਰਨ ਸਿੰਘ ਜੀਉਣਵਾਲਾ ਕੈਨੇਡਾ, ਭਾਈ ਪ੍ਰਤਾਪ ਸਿੰਘ (ਲੀਮਾ, ਪੀਰੂ, ਦੱਖਣੀ ਅਮਰੀਕਾ) ਨੇ ਇਸ ਨਾਚੀਜ਼ ਦੀ ਹੋਸਲਾ-ਅਫ਼ਜ਼ਾਈ ਕੀਤੀ ਹੈ ; ਇਹ ਲੇਖਕ ਸਭਦਾ ਦਿਲੋਂ ਸ਼ੁਕਰ-ਗੁਜ਼ਾਰ ਹੈ ।
ਇਹ ਲੇਖਕ ਧਨਵਾਦੀ ਹੈ ਭਾਈ ਸਰਬਜੀਤ ਸਿੰਘ ਜੀ ਐਡੀਟਰ ਇੰਡੀਆ ਅਵੇਅਰਨੈਸ, ਦਿੱਲੀ ਦਾ, ਜਿਨ੍ਾਂ ਨੇ ਪੁਸਤਕ ਬਾਰੇ ਵਡਮੁਲੇ ਸੁਝਾਅ ਦੇ ਕੇ ਇਸ ਪੁਸਤਕ ਨੂੰ ਨਿਖਾਰ ਕੇ ਛਾਪਣ ਦੀ ਸੇਵਾ ਨਿਭਾਈ ।
ਸਭ ਤੋਂ ਵਧ ਅਤੇ ਬਾਰੰਬਾਰ ਧਨ੍ਵਾਦ ਦਸ ਗੁਰੂ ਸਾਹਿਬਾਨ ਜੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਾਂ ਨੇ ਇਸ ਨਾਚੀਜ਼ ਨੂੰ ਇਹ ਸਭ ਲਿਖਣ ਦਾ ਬਲ, ਬੁਧਿ ਅਤੇ ਸਮਰਥਾ ਬਖ਼ਸ਼ੀ ।ਗੁਰੂ-ਪੰਥ ਵਿਚ ਏਕਤਾ ਅਤੇ ਚੜ੍ਹਦੀ-ਕਲਾ ਚਾਹੁਣ ਵਾਲਾ ਗੁਰੂ-ਪੰਥ-ਸੇਵਕ, ਦਲਬੀਰ ਸਿੰਘ ਦਿੱਲੀ, 1 ਅਗਸਤ 2009. (17 ਸਾਵਣ, ਨਾਨਕਸ਼ਾਹੀ ਸੰਮਤ 541) ਧੳਲਬਰਿ ਸ਼ਨਿਗਹ, ੰ.ਸ਼ਚ., 31-ਧ,ੰੳਦੳਨ ਫੳਰਕ, ਫੁਨਜੳਬ ਿਭੳਗਹ, ਂੲਾ ਧੲਲਹ-ਿ110026 (ੀਨਦੳਿ) ਫਹੋਨੲ::011-91-9899058458, ੲ-ਮੳਲਿ : ਦਸ੍ਦੋਿਪਟਰੲਸ.ਚੋਮ
ੴ ਸਤਿਗੁਰ ਪ੍ਰਸਾਦਿ ॥
ਕੂੜਿਆਰੀ ਰਜੈ ਕੂੜਿ ਜਿਉ ਵਿਸਟਾ ਕਾਗੁ ਖਾਵਈ ॥ ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥ ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥ (ਗੁਰੂ ਗ੍ਰੰਥ ਸਾਹਿਬ, ਅੰਗ 646)
ਸਮਰਪਣ
ਉਨ੍ਹਾਂ ਮਰਜੀਵੜੇ ਸਚਿਆਰ ਗੁਰਸਿਖਾਂ ਨੂੰ ਜਿਨ੍ਹਾਂ ਨੇ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਚੀ ਸੁੱਚੀ ਧੁਰ ਕੀ ਬਾਣੀ ਨੂੰ ਅਖੰਡ ਭੈ-ਭਾਵਨੀ ਨਾਲ ਸੁਣਿਆ ਪੜ੍ਹਿਆ ਸਮਝਿਆ ਮੰਨਿਆ ਗਾਵਿਆ ਕਮਾਇਆ ਸਮਝਾਇਆ ਅਤੇ ਪ੍ਰਚਾਰਿਆ
ਬਚਿਤ੍ਰ ਨਾਟਕ ਗ੍ਰੰਥ(ਮੁਢਲਾ ਨਾਂ), ਹੁਣ ‘ਸ੍ਰ੍ਰੀ ਦਸਮ ਗ੍ਰੰਥ ਸਾਹਿਬ’ ਤੋਂ ਸਾਵਧਾਨ ! ਖ਼ਬਰਦਾਰ ਹੋਸ਼ਿਆਰ !!!
ਇਸ ਗ੍ਰੰਥ ਬਾਰੇ ਇਸ ਪੁਸਤਕ ਵਿਚ ਪੜ੍ਹੋ ਤੇ ਸਮਝੋ :
(1) ਇਸ਼ਟ ਦਾ ਸਰੂਪ : ੴ, ਨਿਰਾਕਾਰ ਸਰਬ-ਵਿਆਪਕ ਸਰਬ-ਸਮਰਥ ਪਰਮਾਤਮਾ, ਦੀ ਬਜਾਏ ਦੇਵਤਾ ਸ਼ਿਵ ਅਤੇ ਦੇਵੀ ਪਾਰਵਤੀ ਦਾ ਭੂਤਾਂ-ਵਰਗਾ ਡਰਾਉਣਾ ਸਰੂਪ “ਮਹਾਕਾਲ – ਕਾਲਕਾ” (2) ਮੰਗਲਾਚਰਣ : ਦੇਵੀ ਦੁਰਗਾ ਜਾਂ ਮਹਾਕਾਲ ਬੋਧਕ, ਸ੍ਰੀ ਭਗੌਤੀ-ਏ-ਨਮਹ॥……ਸ੍ਰੀ ਭਗਉਤੀ ਜੀ ਸਹਾਇ ॥… ਸਰਬਲੋਹ ਕੀ ਰੱਛਾ ਹਮਨੈ ॥ ਸਰਬ ਕਾਲ ਕੀ ਸਦਾ ਰੱਛਾ ਹਮਨੈ ॥
(3) ਸੰਪੂਰਣ ਮੂਲ-ਮੰਤਰ : “ ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥” ਇਸ ਕਵੀ-ਰਚਿਤ ਗ੍ਰੰਥ ਵਿਚ ਕਿਸੇ ਇਕ ਵੀ ਪੰਨੇ ਤੇ ਨਹੀ ਲਿਖਿਆ ।
(4) ਬੇਨਤੀ ਚੌਪਈ : ਸ਼ਰੀਰਧਾਰੀ ਦੇਵਤਾ ਮਹਾਕਾਲ / ਸਰਬਕਾਲ ਅੱਗੇ ਕੀਤੀ ਗਈ ਕਵੀ ਦੀ ਬੇਨਤੀ ।
(5) ਅਰਦਾਸ : ਦੇਵੀ ਦੁਰਗਾ ਅਥਵਾ ਭਗਉਤੀ ਅਤੇ ਦੇਵਤਾ ਮਹਾਕਾਲ ਦੇ ਅੱਗੇ ਕੀਤੀ ਗਈ ।
(6) ਜਾਪ ਬਾਣੀ : ਸ਼ਿਵ ਸਹਸਤ੍ਰ-ਨਾਮਾ(ਸ਼ਿਵ ਪੁਰਾਣ) ਤੇ ਆਧਾਰਿਤ ਦੇਵਤਾ ਮਹਾਕਾਲ ਦੀ ਉਸਤਤਿ ।
(7) ਵਰ ਮੰਗਣਾ : ਦੇਵੀ ਸ਼ਿਵਾ / ਦੁਰਗਾ / ਜਗਮਾਇ / ਪਾਸੋਂ ਸ਼ਯਾਮ ਕਵੀ ਨੇ ਵਰ ਮੰਗਿਆ ।
(8) ਦੀਕਸ਼ਾ : ਭੰਗ ਤੇ ਸ਼ਰਾਬ ਪਿਲਾ ਕੇ ਛਲ-ਕਪਟ ਕਰਕੇ ਮਹਾਕਾਲ ਦਾ ਸਿਖ ਬਣਾਉਣਾ ; ਤਾਂ ਫਿਰ ਮਹਾਕਾਲ ਦਾ ਅਰਥ “ਵਾਹਿਗੁਰੂ” ਜਾਂ ਅਕਾਲ-ਪੁਰਖੁ ਨਹੀ ਹੋ ਸਕਦਾ ।
(9) ਇਸਤ੍ਰੀ ਬਾਰੇ : ਕਰਤਾਰ ਇਸਤ੍ਰੀ ਨੂੰ ਸਾਜ ਕੇ ਪਛਤਾਇਆ; ਵਿਭਚਾਰਣ, ਕੁਲੱਛਣੀ,..ਲਿਖਿਆ ।
(10) ਲਿਖਾਰੀ : ਅਨੇਕਾਂ ਥਾਂਈਂ ਗਪੋੜ ਤੇ ਗਲਤ-ਬਿਆਨੀਆਂ ਲਿਖਣ ਵਾਲੇ ਭੁਲਣਹਾਰ ਕਵਿ ਸਯਾਮ, ਕਵਿ ਰਾਮ, ਕਵਿ ਕਾਲ ਦੀ ਛਾਪ ਅਨੇਕਾਂ ਪੰਨਿਆਂ ਤੇ। ਨਾਨਕ ਪਦ ਕਿਤੇ ਨਹੀ ਲਿਖਿਆ । ਦਸਮ ਨਾਨਕ ਗੁਰੂ ਗੋਬਿੰਦ ਸਿੰਘ ਜੀ ਇਸ ਗ੍ਰੰਥ ਦੇ ਲਿਖਾਰੀ ਨਹੀ ।
(11) ਪਾਤਸ਼ਾਹੀ 10 : ਅਸਲ ਵਿਚ ਸ਼ਯਾਮ ਕਵੀ (ਪੰਨਾ 155) ; ਸਿੱਖਾਂ ਨੂੰ ਧੋਖਾ ਦੇਣ ਲਈ ਵਿਰੋਧੀ-ਸ਼ਰਾਰਤੀਆਂ ਨੇ ਮਨ-ਮਰਜ਼ੀ ਨਾਲ ਪਾ: 10 ਲਿਖ ਦਿੱਤਾ ਹੈ ।
(12) ਬੋਲੀ / ਸ਼ੈਲੀ : ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਲਕੁਲ ਵਖ ; ਬ੍ਰਾਹਮਣੀ ਗ੍ਰੰਥਾਂ ਵਾਲੀ ਛੰਦਾ-ਬੰਦੀ ।
(13) ਸ਼ਬਦਾਵਲੀ : ਅਨੇਕਾਂ ਥਾਂਈਂ ਅਸ਼ਲੀਲ, ਜੋ ਸੰਗਤ ਵਿਚ ਪੜ੍ਹੀ ਨਹੀ ਜਾ ਸਕਦੀ ।
(14) ਆਧਾਰ ਗ੍ਰੰਥ : ਮਾਰਕੰਡੇਯ ਪੁਰਾਣ, ਸ਼ਿਵ ਪੁਰਾਣ , ਸ੍ਰੀਮਦ ਭਾਗਵਤ ਪੁਰਾਣ ਦੀਆਂ ਕਥਾ ਕਹਾਣੀਆਂ ਅਤੇ ਸਮਾਪਤੀ ਸੰਕੇਤਾਂ ਦੀ ਹੂ-ਬ-ਹੂ ਨਕਲ । ਇਹ ਧੁਰ ਕੀ ਇਲਾਹੀ-ਬਾਣੀ ਨਹੀ ।
(15) ਸ੍ਰਿਸ਼ਟੀ ਰਚਨਾ : ਸ਼ਰੀਰਧਾਰੀ ਦੇਵਤੇ ਨੇ ਕੰਨਾਂ ਚੋਂ ਮੈਲ ਕੱਢ ਕੇ ਸ੍ਰਿਸ਼ਟੀ ਰਚੀ !?
(16) ਇਤਿਹਾਸਕ ਭੁਲਾਂ : ਭਗਤ ਰਾਮਾਨੰਦ ਜੀ ਪਹਿਲੋਂ ਦੁਨੀਆਂ ਤੇ ਆਏ ਅਤੇ ਹਜ਼ਰਤ ਮੁਹੰਮਦ ਬਾਦ ਵਿਚ !… ਲੱਖਾਂ ਸਾਲ ਪਹਿਲੋਂ ਸਤਜੁਗ ਵਿਚ ਪਠਾਣ, ਮੁਗ਼ਲ ਅਤੇ ਸ਼ੇਖ਼ ਕਿਥੋਂ ਆਏ ?..
ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ-ਗ੍ਰੰਥ ਵਿਰੋਧੀਆਂ ਨੇ ਮਨੁਖਤਾ ਨੂੰ ਗੁਮਰਾਹ ਕਰਣ ਲਈ, ਗੁਰਸਿੱਖਾਂ ਨੂੰ ਭੰਬਲ-ਭੂਸੇ ਪਾ ਕੇ ਬੇਮੁਖ ਕਰਣ ਲਈ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦੇਵੀ-ਪੂਜਕ ਦਰਸਾ ਕੇ ਬਦਨਾਮ ਕਰਣ ਲਈ, ਗੁਰੂ ਗ੍ਰੰਥ ਸਾਹਿਬ ਜੀ ਦੀ ਉੱਚੀ-ਸੁੱਚੀ ਵਿਚਾਰਧਾਰਾ ਨਾਲੋਂ ਤੋੜਨ ਲਈ ਖੜਾ ਕੀਤਾ ਹੈ ਇਹ ਨਾਪਾਕ ਅਖੌਤੀ ਦਸਮ ਗ੍ਰੰਥ ।
ਦੇਵੀ-ਦੇਵਤੇ ਪੂਜਕ, ਸ਼ਾਕਤ-ਮਤੀਏ, ਵਾਮ-ਮਾਰਗੀ ਤਾਂਤ੍ਰਿਕ, ਵਿਭਚਾਰੀ, ਭੰਗ-ਸ਼ਰਾਬ ਪੀਣ ਵਾਲੇ ਕਵੀ ਸ਼ਯਾਮ,ਕਵੀ ਰਾਮ… ਦਾ ਰਚਿਆ ਕੂੜ ਗ੍ਰੰਥ ਹੈ ਅਖੌਤੀ ਦਸਮ ਗ੍ਰੰਥ । ਸਰਬਕਾਲ (ਮਹਾਕਾਲ) ਹੈ ਪਿਤਾ ਅਪਾਰਾ॥ ਦੇਬਿ ਕਾਲਕਾ ਮਾਤ ਹਮਾਰਾ॥ ਮਹਾਕਾਲ ਕਾਲਕਾ ਆਰਾਧੀ ॥
(ਦਸਮ ਗ੍ਰੰਥ ਵਿਚ ਇਸ਼ਟ ਦਾ ਸਰੂਪ ; ਪੰਨਾ 73)
ਬਚਿਤ੍ਰ ਨਾਟਕ ਗ੍ਰੰਥ / ਅਖਉਤੀ ਦਸਮ ਗੰ੍ਰਥ ਦੀ ਅਸਲੀਯਤ ਤਤਕਰਾ ਪੰਨਾ ਨੰ: 4
1. ਸਚੁ ਲਿਖਿ ਸਚਿ ਸਮਾਵਣਿਆ ॥
2. ਬਿਨੁ ਗੁਰ ਪੂਰੇ ਨਾਹੀ ਉਧਾਰੁ ॥
3. ਗੁਰਬਾਣੀ ਵੀਚਾਰਣ ਲਈ ਜ਼ਰੂਰੀ ਨੁਕਤੇ
4. ਬਚਿਤ੍ਰ ਨਾਟਕ ਗ੍ਰੰਥ/ਅਖਉਤੀ ਦਸਮ ਗ੍ਰੰਥ ਵਿਚ ਦਰਜ ਰਚਨਾਵਾਂ ਦਾ ਵੇਰਵਾ
5. ਅਖਉਤੀ ਦਸਮ ਗ੍ਰੰਥ ਦਾ ਰਚਨਹਾਰਾ ਕੋਣ?
6. ਅਖਉਤੀ ਦਸਮ ਗ੍ਰੰਥ ਦਾ ਲਿਖਾਰੀ ਭੁਲਣਹਾਰ
7. ਅਖਉਤੀ ਦਸਮ ਗ੍ਰੰਥ ਦੀ ਬ੍ਰਾਹਮਣੀ-ਗ੍ਰੰਥਾਂ ਨਾਲ ਤੁਲਨਾ
8. ਅਖਉਤੀ ਦਸਮ ਗ੍ਰੰਥ ਵਿਚ ‘ਇਸ਼ਟ ਦਾ ਸਰੂਪ’
9. ਬਚਿਤ੍ਰ ਨਾਟਕ ਗ੍ਰੰਥ / ਅਖਉਤੀ ਦਸਮ ਗ੍ਰੰਥ ਵਿਚ ਇਸਤ੍ਰੀ ਬਾਰੇ ਵਿਚਾਰ
10. ਅਖਉਤੀ ਦਸਮ ਗ੍ਰੰਥ’ਚ ਲਿਖੀ ਅਸ਼ਲੀਲ ਸ਼ਬਦਾਵਲੀ ਦੇ ਕੁਝ ਅੰਸ਼
11. ਜ਼ਫਰਨਾਮਹ ਅਤੇ ਹਿਕਾਇਤਾਂ
12. ਕਬਯੋ ਬਾਚ ਬੇਨਤੀ ॥ਚੌਪਈ॥ ਇਹ ਬੇਨਤੀ ਕਿਸ ਦੇ ਅੱਗੇ ?
13. ਗੁਰਸਿਖ ਅਰਦਾਸ ਕਿਸ ਅੱਗੇ ਕਰੇ ? ਵਾਹਿਗੁਰੂ ਜਾਂ ਭਗਉਤੀ ਅੱਗੇ?
14. ਪੜਚੋਲ,ਸਿਖ ਰੀਵਿਊ ਵਿਚ ਛਪੇ ਲੇਖ, ਧਦਿ ਘੁਰੁ ਾੋਰਸਹਪਿ ਧੲਵ?ਿ
15. ਦਸਮ ਗ੍ਰੰਥ ਜਾਂ ਮਹਾਕਾਲ-ਕਾਲਕਾ ਗ੍ਰੰਥ
16. ਫਿਰਿ ਨ ਖਾਈ ਮਹਾਕਾਲ ॥
17. ਕਬੀਰ ਮਾਰੀ ਮਰਉ ਕੁਸੰਗ ਕੀ
18. ਐਸਾ ਕੀਰਤਨ
19. ਗੁਰਸਿਖ ਦੀ ਪਛਾਣ
20. ਸ਼ਹਿਬਾਜ਼ ਖਾਲਸਾ ਵਲੋਂ ਪ੍ਰਚਾਰਤ ਕੁਝ ਭੁਲੇਖਾ-ਪਾਊ ਲੇਖਾਂ ਦੀ ਪੜਚੋਲ
21. ਦਸਮ ਗ੍ਰੰਥ ਬਾਰੇ ਤੱਥ ਅਤੇ ਸਵਾਲ (ਢੳਚਟਸ ਫ਼ ੁੲਸਟੋਿਨਸ)
22. ਝਗਰਾ ਏਕੁ ਨਿਬੇਰਹੁ ਰਾਮ॥(ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ)
23. ਦਸਮ ਨਾਨਕ ਸਾਹਿਬ ਦਾ ਆਗਮਨ-ਪੁਰਬ.. ਸਿਖ ਸੰਗਤਾਂ/ਪ੍ਰਬੰਧਕਾਂ ਨੂੰ ਬੇਨਤੀ
24. ਸਾਨੂੰ ਜੀਉਂਦਾ ਦਫ਼ਨਾਇਆ ਏ ਆਗੂਆਂ ਨੇ (ਕਵਿਤਾ, ਪ੍ਰੇਮ ਸਿੰਘ ਪਾਰਸ, ਦਿੱਲੀ)
25. ਦਸਮ ਗ੍ਰੰਥ ਦਾ ਆਧਾਰ ਤਿਆਰ ਕਰਦੇ ਬ੍ਰਾਹਮਣੀ ਗ੍ਰੰਥਾਂ ਦੀਆਂ ਪ੍ਰਤੀਆਂਇਸ ਸ਼ਾਕਤ-ਮਤੀਏ-ਗ੍ਰੰਥ ਨੂੰ ਗੁਰੂ-ਲਿਖਤ ਮੰਨਣ ਦੇ ਖ਼ਤਰਨਾਕ ਨਤੀਜੇ :-
(1) ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ (ਬਰਾਬਰ ਗੱਦੀ ਲਾਉਣ ਵਾਲਾ) ਮੰਨਣਾ,
(2) ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਸਿਖਾਂ ਨੂੰ ਦੇਵੀ- ਦੇਵਤਿਆਂ ਦਾ ਪੁਜਾਰੀ / ਉਪਾਸ਼ਕ ਮੰਨਣਾ,
(3) ਸਿਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਬੇਮੁਖ ਕਰਕੇ ਬ੍ਰਾਹਮਣੀ ਗ੍ਰੰਥਾਂ ਵਿਚ ਉਲਝਾਉਣਾ,
(4) ਸਿਖਾਂ ਨੂੰ ਗੁਰਬਾਣੀ ਸਿਖਿਆ ਦੇ ਉਲਟ ਭੰਗ, ਸ਼ਰਾਬ, ਨਸ਼ੇ ਵਰਤਣ ਵਾਲਾ ਮੰਨਣਾ,
(5) ਸਿਖ ਨੂੰ ਸਿਖੀ ਤੋਂ ਪਤਿਤ ਕਰਣ ਵਾਲੇ ਕਰਮ,ਪਰ- ਇਸਤ੍ਰੀ, ਪਰ-ਪੁਰਸ਼ ਸੰਗ ਕਰਣ ਵਾਲੇ ਮੰਨਣਾ
(6) ਸਿਖ ਨੂੰ ਅਗਿਆਨਤਾ ਦੇ ਹਨੇਰੇ ਖੂਹ ਵਿਚ ਸੁੱਟ ਕੇ ਉਸਦਾ ਮਨੁੱਖਾ ਜਨਮ ਬੇਕਾਰ ਕਰਣਾ, (7) ਦਸ ਗੁਰੂ ਸਾਹਿਬਾਨ ਦੀ 239 ਸਾਲ ਦੀ ਘਾਲਣਾ ਤੇ ਕੁਰਬਾਨੀਆਂ ਵਿਅਰਥ ਕਰਣੀਆਂਸਚੁ ਲਿਖਿ ਸਚਿ ਸਮਾਵਣਿਆ ॥
ਲਿਖਦਿਆ ਲਿਖਦਿਆ ਕਾਗਦ ਮਸੁ ਖੋਈ ॥
ਦੂਜੈ ਭਾਇ ਸੁਖੁ ਪਾਏ ਨ ਕੋਈ ॥
ਕੂੜੁ ਲਿਖਹਿ ਤੈ ਕੂੜੁ ਕਮਾਵਹਿ ॥
ਜਲਿ ਜਾਵਹਿ ਕੂੁੜਿ ਚਿਤੁ ਲਾਵਣਿਆ ॥6॥
ਗੁਰਮੁਖਿ ਸਚੋ ਸਚੁ ਲਿਖਹਿ ਵੀਚਾਰੁ ॥ ਸੇ ਜਨ ਸਚੇ ਪਾਵਹਿ ਮੋਖ ਦੁਆਰੁ ॥ ਸਚੁ ਕਾਗਦੁ ਕਲਮ ਮਸਵਾਣੀ ॥
ਸਚੁ ਲਿਖਿ ਸਚਿ ਸਮਾਵਣਿਆ ॥7॥ (ਗੁਰੂ ਗ੍ਰੰਥ ਸਾਹਿਬ,ਅੰਗ 123)
ਹਰ ਲਿਖਾਰੀ ਨੂੰ ਗੁਰਮਤਿ (ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਦਰਸਾਏ ਸਿਧਾਂਤ),ਗੁਰ-ਇਤਿਹਾਸ, ਸਿਖ-ਇਤਿਹਾਸ ਬਾਰੇ ਲਿਖਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ-ਵਿਚਾਰ ਕੇ ਸਚ ਹੀ ਲਿਖਣਾ ਚਾਹੀਦਾ ਹੈ । ਗੁਰੂ ਗ੍ਰੰਥ ਸਾਹਿਬ ਜੀ ਦੀ ਸਚੀ ਬਾਣੀ ਦੀਆਂ ਉਪਰ ਲਿਖੀਆਂ ਪੰਕਤੀਆਂ ਲਿਖਾਰੀਆਂ ਨੂੰ ਚੇਤਾਵਨੀ ਦਿੰਦੀਆਂ ਹਨ ਕਿ ਹੇ ਭਾਈ ! ਝੂਠ ਵਿਚ ਮਨ ਲਾਉਣ ਵਾਲੇ ਮਨਮੁਖ ਲੋਗ ਝੂਠ ਹੀ ਲਿਖਦੇ ਹਨ, ਝੂਠ ਹੀ ਕਮਾਉਂਦੇ ਹਨ ਅਰਥਾਤ ਝੂਠ ਤੇ ਆਧਾਰਿਤ ਜੀਵਨ ਜੀਉਂਦੇ ਹਨ। ਝੂਠ ਲਿਖ ਲਿਖ ਕੇ ਉਹਨਾਂ ਨੇ ਆਪਣੀ ਮੇਹਨਤ, ਕਾਗਜ਼, ਕਲਮ, ਸਿਆਹੀ ਜ਼ਾਇਆ ਹੀ ਕੀਤੀ ਹੈ । ਝੂਠ ਨਾਲ ਪਿਆਰ ਪਾਉਣ ਵਾਲੇ (ਈਰਖਾ ਅਤੇ ਤ੍ਰਿਸ਼ਨਾ ਦੀ) ਅੱਗ ਵਿਚ ਸੜਦੇ ਹਨ
(ਭਾਵ, ਦੁਖੀ ਹੁੰਦੇ ਹਨ) ; ਸੁਖ ਨਹੀ ਪਾ ਸਕਦੇ ।6।
ਪਰ ਸਚੇ ਗੁਰੁੂ ਨਾਲ ਜੁੜੇ, ਸਚੇ ਧਰਮ ਦੇ ਧਾਰਣੀ, ਗੁਰਮੁਖ ਜਨ ਨਿਰੋਲ ਸਚ ਤੇ ਆਧਾਰਿਤ ਵੀਚਾਰ ਹੀ ਲਿਖਦੇ ਹਨ । ਐਸੇ ਸਚੇ ਮਨੁਖ ਮੁਕਤੀ ਦਾ ਦਰਵਾਜਾ ਅਰਥਾਤ ਜੀਵਨ-ਮੁਕਤ ਦੀ ਅਵਸਥਾ ਪ੍ਰਾਪਤ ਕਰ ਲੈਂਦੇ ਹਨ । ਉਹਨਾਂ ਦੇ ਸਚ ਲਿਖਣ ਲਈ ਵਰਤੇ ਕਾਗਜ਼, ਕਲਮ ਤੇ ਸਿਆਹੀ ਅਮਰ ਹੋ ਜਾਂਦੇ ਹਨ ਅਤੇ ਸਚ ਲਿਖ ਕੇ ਉਹ ਮਨੁਖ ਸਚ (ਪਰਮਾਤਮਾ) ਵਿਚ ਲੀਨ ਹੋ ਜਾਂਦੇ ਹਨ ਅਰਥਾਤ ਆਪਣਾ ਜੀਵਨ ਸਫ਼ਲਾ ਕਰ ਜਾਂਦੇ ਹਨ ।7।
ਕੂੜ ਲਿਖਣ ਵਾਲੇ ਲਿਖਾਰੀ ਈਰਖਾ,ਤ੍ਰਿਸ਼ਨਾ ਤੇ ਲਾਲਚ ਵਿਚ ਫਸ ਕੇ ਝੂਠ ਅਤੇ ਨਿੰਦਾ ਹੀ ਲਿਖਦੇ ਹਨ । ਗੈਰ-ਸਿਖ ਲਿਖਾਰੀ ਈਰਖਾ-ਵਸ ਗੁਰਮਤਿ ਸਿਧਾਂਤ, ਗੁਰ-ਇਤਿਹਾਸ, ਸਿਖ- ਇਤਿਹਾਸ ਵਿਗਾੜ ਕੇ ਗੁਰੁੂ-ਨਿੰਦਕ ਅਤੇ ਸਿਖ-ਨਿੰਦਕ ਲੇਖ ਲਿਖੀ ਜਾ ਰਹੇ ਹਨ। ਗੁਰਮਤਿ-ਵਿਰੋਧੀ-ਰਹਤਨਾਮਿਆਂ ਤੇ ਹੁਕਮ ਨਾਮਿਆਂ ਦੇ ਇਲਾਵਾ ਕੁਝ ਕੂੜ-ਗ੍ਰੰਥਾਂ ਦੀ ਸੂਚੀ ਹੇਠ ਲਿਖੀ ਹੈ:-
(1) ਜਨਮਸਾਖੀ (ਭਾਈ ਬਾਲੇ ਵਾਲੀ ) ਗੁਰੂ ਨਾਨਕ ਸਾਹਿਬ ਜੀ ਦੀ ਅਤੇ ਭਾਈ ਮਰਦਾਨਾ ਜੀ ਦੀ ਬਹੁਤ ਨਿੰਦਾ ਕਰਦੀ ਹੈ । ਇਸਦਾ ਪੂਰਾ ਵੇਰਵਾ ਜਾਣਨ ਲਈ ਭਾਈ ਕਰਮ ਸਿੰਘ (ਹਿਸਟੋਰੀਅਨ) ਦੀ ਲਿਖੀ ਪੁਸਤਕ ‘ਕਤਕ ਕਿ ਵਿਸਾਖ’ ਜ਼ਰੂਰ ਪੜ੍ਹਨੀ ਚਾਹੀਦੀ ਹੈ।ਸਿਰਫ਼ ਇਸੇ ਪੁਸਤਕ ਵਿਚ ਗੁਰੂ ਨਾਨਕ ਸਾਹਿਬ ਦਾ ਆਗਮਨ ਦਿਵਸ ਕਤਕ ਦੀ ਪੁੂਰਨਮਾਸ਼ੀ ਲਿਖਿਆ ਹੈ ਜੋ ਕਿ ਗਲਤ ਹੈ ਕਿਉਂਕਿ ਬਾਕੀ ਸਾਰੀਆਂ ਜਨਮਸਾਖੀਆਂ ਮੁਤਾਬਿਕ ‘ਤਿੰਨ ਵਿਸਾਖ’ (15 ਅਪ੍ਰੈਲ) ਹੈ ।
(2) ਗੁਰਬਿਲਾਸ ਪਾ:6 ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਿੰਦਾ ਕੀਤੀ ਗਈ ਹੈ ।
(3) ਸੂਰਜ ਪ੍ਰਕਾਸ਼ ਗ੍ਰੰਥ ਵਿਚ ਕਵਿ ਸੰਤੋਖ ਸਿੰਘ ਨੇ ਕਈ ਥਾਂਈਂ ਗੁਰ-ਇਤਿਹਾਸ ਅਤੇ ਸਿਖ-ਸਿਧਾਂਤ ਗਲਤ ਬਿਆਨ ਕੀਤੇ ਹਨ । ਇਸ ਗ੍ਰੰਥ ਵਿਚੋਂ ਕਥਾ ਕਰਦਿਆਂ ਸੂਝਵਾਨ ਕਥਾਕਾਰ ਬਹੁਤ ਸਾਰੀਆਂ ਗੁਰੂ-ਨਿੰਦਕ ਪੰਕਤੀਆਂ ਛੱਡ ਦਿੰਦੇ ਹਨ ।
(4) ਬਚਿਤ੍ਰ ਨਾਟਕ ਗ੍ਰੰਥ ਜਿਸਨੂੰ ‘ਦਸਮ ਗ੍ਰੰਥ’ ਦਸ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਦੇਵੀ-ਪੂਜਕ ਦਰਸਾ ਕੇ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਸਿਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਚੀ ਬਾਣੀ (ਗੁਰਮਤਿ) ਨਾਲੋਂ ਤੋੜ ਕੇ ਕਚੀ ਬਾਣੀ (ਮਨਮਤਿ) ਨਾਲ ਜੋੜਨ ਦੀ ਪੁਰਜ਼ੋਰ ਕੋਸ਼ਿਸ਼ ਹੈ । ਇਹ ਗ੍ਰੰਥ ਬ੍ਰਾਹਮਣੀ-ਗ੍ਰੰਥਾਂ ਤੇ ਆਧਾਰਿਤ ਦੇਵੀ-ਪੂਜਕ-ਸ਼ਾਕਤ-ਮਤੀਆਂ ਦਾ ਗ੍ਰੰਥ ਹੈ।
(5) ਸਰਬਲੋਹ ਗ੍ਰੰਥ : ਇਹ ਗ੍ਰੰਥ ਵੀ ਉਪਰ ਲਿਖੇ ਬਚਿਤ੍ਰ ਨਾਟਕ ਗ੍ਰੰਥ ਵਾਂਙ ਦੇਵੀ-ਦੇਵਤਿਆਂ ਦੇ ਪੂਜਕਾਂ ਦਾ ਗ੍ਰੰਥ ਹੈ । ਸਿਖ ਕੌਮ ਦੀ ਬਦਕਿਸਮਤੀ ਇਹ ਹੈ ਕਿ ਕੁਝ ਸਿਖੀ ਸਰੂਪ ਵਾਲੇ ਵਿਕਾਊ ਲਿਖਾਰੀ ਤ੍ਰਿਸ਼ਨਾ, ਲੋਭ,ਸੁਆਰਥ ਦੇ ਅਧੀਨ ਝੂਠ ਦੇ ਲਿਖਾਰੀਆਂ ਦਾ ਸਾਥ ਦੇ ਰਹੇ ਹਨ । ਬੜੇ ਦੁਖ ਦੀ ਗਲ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਹੋਰ ਧਾਰਮਕ ਸੰਸਥਾਵਾਂ ਦੇ ਆਗੂ ਇਹਨਾਂ ਝੂਠ ਦੇ ਲਿਖਾਰੀਆਂ ਦੇ ਖਿਲਾਫ਼ ਕੋਈ ਕਾਰਵਾਈ ਨਹੀ ਕਰ ਰਹੇ । ਹਰ ਲਿਖਤ ਗੁਰੂ ਗ੍ਰੰਥ ਸਾਹਿਬ ਜੀ ਦੀ ਸਚੀ ਬਾਣੀ ਦੀ ਕਸਵਟੀ ਤੇ ਪਰਖ ਕੇ ਹੀ ਪ੍ਰਚਾਰਨੀ ਚਾਹੀਦੀ ਹੈ । ਹਰ ਪ੍ਰਚਾਰਕ ਦਾ ਫ਼ਰਜ਼ ਹੈ ਕਿ ਕਿਸੇ ਲਿਖਤ ਦਾ ਹਵਾਲਾ ਦੇਣ ਤੋਂ ਪਹਿਲਾਂ ਚੰਗੀ ਤਰ੍ਹਾਂ ਘੋਖ ਪੜਤਾਲ ਕਰਕੇ ਨਿਰੋਲ ਸਚ ਦਾ ਪ੍ਰਚਾਰ ਕਰੇ । ਜੋ ਲਿਖਤ ਮਨ ਨੂੰ ਗੁਰਮਤਿ-ਵਿਰੁਧ ਲੱਗੇ, ਉਸ ਲਿਖਤ ਦਾ ਹਵਾਲਾ ਬਿਲਕੁਲ ਨ ਦਿਤਾ ਜਾਵੇ ; ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ
॥(ਮ: 5,ਅੰਗ 381)
ਗੁਰੂ ਗੰ੍ਰਥ ਸਾਹਿਬ ਜੀ ਦੀ ਅੰਮ੍ਰਿਤ-ਮਈ ਸਚੀ ਬਾਣੀ ਨੂੰ ਸਮਝ- ਵੀਚਾਰ ਕੇ ਪੜ੍ਹਨ ਵਾਲੇ ਗੁਰਸਿਖ ਚੰਗੀ ਤਰ੍ਹਾਂ ਜਾਣਦੇ ਹਨ ਕਿ ਦਸ ਗੁਰੂ-ਸਾਹਿਬਾਨ ਕਥਨੀ ਅਤੇ ਕਰਣੀ ਦੇ ਸੂਰੇ ਸਨ ; ਧੁਰ ਕੀ ਬਾਣੀ ਨੂੰ ਪਹਿਲੋਂ ਆਪ ਕਮਾਇਆ ਅਤੇ ਫਿਰ ਉਸ ਬਾਣੀ ਅਨੁਸਾਰ ਉਪਦੇਸ਼ ਦਿਤਾ। ਗੁਰਬਾਣੀ ੴ ਦਾ ਉਪਾਸਕ ਬਣਾਉਂਦੀ ਹੈ , ਨ ਕਿ ਕਿਸੇ ਦੇਵੀ-ਦੇਵਤੇ ਦਾ ਅਤੇ ਸ਼ਾਕਤ- ਮਤੀ ਵਿਕਾਰੀ-ਨਸ਼ਈ ਜੀਵਨ-ਜਾਚ ਤੋਂ ਹਟਾ ਕੇ ਸੰਤ-ਸਿਪਾਹੀ ਬਣਨ ਦਾ ਉਪਦੇਸ਼ ਦਿੰਦੀ ਹੈ । ਨਾਮ-ਧਰਮ ਦੇ ਧਾਰਣੀ ਬਣ ਕੇ ਜੀਵਨ-ਮੁਕਤ ਹੋਣ ਦਾ ਸੋਖਾ ਰਾਹ ਦਸਦੀ ਹੈ । ਸਿਖ ਰੋਜ਼ ਰਾਤ ਨੂੰ ਸੋਹਿਲਾ ਬਾਣੀ ਵਿਚ ਪੜ੍ਹਦੇ ਹਨ :
ਛਿਅ ਘਰ ਛਿਅ ਗੁਰ ਛਿਅ ਉਪਦੇਸ ॥
ਗੁਰੁ ਗੁਰੁ ਏਕੋ ਵੇਸ ਅਨੇਕ ॥1॥
ਬਾਬਾ ਜੈ ਘਰਿ ਕਰਤੇ ਕੀਰਤਿ ਹੋਇ ॥
ਸੋ ਘਰੁ ਰਾਖੁ ਵਡਾਈ ਤੋਇ ॥1॥ ਰਹਾਉ ॥ (ਗੁਰੂ ਗ੍ਰੰਥ ਸਾਹਿਬ, ਅੰਗ 12)
ਅਰਥਾਤ, ਜੇ ਸਿਖ ਦੇ ਸਾਮ੍ਹਣੇ ਛੇ ਗ੍ਰੰਥ ਰਖ ਦਿੱਤੇ ਜਾਣ ਤਾਂ ਸੂਝਵਾਨ ਸਿਖ ਕਰਤੇ ਦੀ ਕੀਰਤਿ (ਨਾਮ) ਨਾਲ ਜੋੜਨ ਵਾਲੇ ਗੰ੍ਰਥ , ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਕੇ ਬਾਕੀ ਸਾਰੇ ਗ੍ਰੰਥ ਤਿਆਗ ਦੇਣਗੇ । ਤਾਂ ਹੀ ਅਸੀ ਕੂੜ ਤੋਂ ਬਚ ਸਕਦੇ ਹਾਂ । ਕੂੜ ਦੇ ਰਾਹ ਤੇ ਪਾਉਣ ਵਾਲਿਆਂ ਅਤੇ ਝੂਠ ਲਿਖਣ ਵਾਲਿਆਂ ਨੂੰ ਵਾਹਿਗੁਰੂ ਸੁਮਤਿ ਬਖ਼ਸ਼ੇ ।
ਬਿਨੁ ਗੁਰ ਪੂਰੇ ਨਾਹੀ ਉਧਾਰੁ॥(ਅੰਗ 886)
ਇਤਿਹਾਸ ਦਸਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਸਨ 1708 ਵਿਚ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੌਂਪ ਕੇ ਜੋਤੀ ਜੋਤ ਸਮਾ ਗਏ । ਉਸ ਸਮੇਂ ਹੋਰ ਕੋਈ ਗੁਰੂ-ਲਿਖਤ ਗ੍ਰੰਥ ਮੋਜੂਦ ਨਹੀ ਸੀ । ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਦ ਸਿਖਾਂ ਉੱਤੇ ਹਕੂਮਤ ਨੇ ਬਹੁਤ ਜ਼ੁਲਮ ਢਾਏ । ਸਿਖ ਪਿੰਡਾਂ ਤੋਂ ਬਾਹਰ ਜੰਗਲਾਂ ਵਿਚ ਧਰਮ ਅਤੇ ਸਿਖੀ ਸਰੂਪ ਦੀ ਰਖਿਆ ਸਿਰ ਧੜ ਦੀ ਬਾਜ਼ੀ ਲਾ ਕੇ ਕਰ ਰਹੇ ਸਨ। ਉਸ ਸਮੇਂ ਗੁਰਦਵਾਰਿਆਂ ਦੀ ਸੇਵਾ- ਸੰਭਾਲ ਨਿਰਮਲਿਆਂ ਤੇ ਉਦਾਸੀ ਸਾਧੂਆਂ ਨੇ ਕੀਤੀ। ਨਿਰਮਲੇ ਵੈਦਿਕ (ਬ੍ਰਾਹਮਣੀ) ਗ੍ਰੰਥਾਂ ਦੇ ਅਨੁਯਾਈ ਸਨ ਅਤੇ ਉਦਾਸੀ ਬਾਬਾ ਸ੍ਰੀ ਚੰਦ (ਗੁਰੂ ਨਾਨਕ ਸਹਿਬ ਦੇ ਬਾਗ਼ੀ ਪੁਤਰ) ਦੇ ਚੇਲੇ ਸਨ ਅਤੇ ਜੋਗ-ਮਤ ਦੇ ਧਾਰਨੀ ਸਨ । ਇਹ ਸਿਖ ਨਹੀ ਸਨ, ਸਿੱਖੀ ਭੇਸ ਵਿਚ ਬ੍ਰਾਹਮਣ ਸਨ । ਇਨ੍ਹਾਂ ਨੇ ਗੁਰਦਵਾਰਿਆਂ ਵਿਚ ਗੁਰਮਤਿ-ਵਿਰੁਧ ਬ੍ਰਾਹਮਣੀ ਕੁਰੀਤੀਆਂ ਅਤੇ ਨਕਲੀ ਹੁਕਮਨਾਮੇ ਪ੍ਰਚਲਤ ਕੀਤੇ । ਇਨ੍ਹਾਂ ਦੀਆਂ ਲਿਖੀਆਂ ਅਨੇਕਾਂ ਗੁਰਮਤਿ- ਵਿਰੁਧ ਪੁਸਤਕਾਂ ਤੇ ਰਹਿਤਨਾਮੇ 18ਵੀਂ ਤੇ 19ਵੀਂ ਸਦੀ ਵਿਚ ਵਜੂਦ ਵਿਚ ਆਏ, ਜਿਹਨਾਂ ਨੂੰ ਪੁਰਾਤਨ-ਸਿਖ-ਇਤਿਹਾਸ (ਜਿਸਦੀ ਪੜਚੋਲ ਹਰ ਪੱਖੋਂ ਗੁਰਸਿਖ ਵਿਦਵਾਨ ਕਰਨ) ਕਿਹਾ ਜਾਂਦਾ ਹੈ ।
ਜਿਸ ਗ੍ਰੰਥ ਨੂੰ ਅਜ ਦਸਮ ਗ੍ਰੰਥ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਸਨ 1725 ਦੇ ਕਰੀਬ ਵਜੂਦ ਵਿਚ ਆਇਆ । ਇਹ ਗ੍ਰੰਥ ਕੁਝ ਹੋਰ ਕਵੀ-ਰਚਨਾਂਵਾਂ ਅਤੇ ਬਚਿਤ੍ਰ ਨਾਟਕ ਗ੍ਰੰਥ (ਜੈਸਾ ਕਿ ਕਈ ਪ੍ਰਸੰਗਾਂ ਦੇ ਅੰਤ ਵਿਚ ਲਿਖੇ ਸਮਾਪਤੀ-ਸੰਕੇਤਾਂ ਤੋਂ ਸਿਧ ਹੁੰਦਾ ਹੈ) ਦੀਆਂ ਕੁਝ ਰਚਨਾਵਾਂ ਦਾ ਸੰਗ੍ਰਹ ਹੈ । ਪੁਰਾਤਨ ਹੱਥ ਲਿਖਤ ਬੀੜਾਂ ਵਿਚ ਇਸ ਗ੍ਰੰਥ ਦਾ ਕੋਈ ਨਾਮ ਨਹੀ, ਤਤਕਰੇ ਵਿਚ ਲਿਖਿਆ ਹੈ “ਸੂਚੀ ਪਤ੍ਰੀ, ਬਚਿਤ੍ਰ ਨਾਟਕ ਗ੍ਰੰਥ ਜੀ ਕੀ”। ਮੋਜੂਦਾ ਕਿਹਾ ਜਾਂਦਾ ਦਸਮ ਗ੍ਰੰਥ (1428 ਪੰਨੇ) ਚਾਰ ਅਪ੍ਰਮਾਣੀਕ ਪੋਥੀਆਂ (ਭਾਈ ਮਨੀ ਸਿੰਘ ਵਾਲੀ, ਪਟਨੇ ਵਾਲੀ, ਮੋਤੀ ਬਾਗ ਪਟਿਆਲੇ ਵਾਲੀ, ਸੰਗਰੂਰ ਵਾਲੀ),ਜਿਨ੍ਹਾਂ ਦੇ ਪਾਠਾਂ ਵਿਚ ਕਈ ਥਾਂਈਂ ਫ਼ਰਕ ਸਨ, ਈਸਵੀ ਸਨ 1897 ਵਿਚ ਕਿਸੇ ਸੋਧਕ ਕਮੇਟੀ ਨੇ ਅਰਥ ਤੇ ਪਿਛੋਕੜ ਸਮਝੇ-ਵੀਚਾਰੇ ਬਗੈਰ ਸੋਧਿਆ । ਸੋਧਿਆ ਕਿ ਵਿਗਾੜਿਆ ? ਸੋਧਣ ਵਾਲਿਆਂ ਨੇ ਇਸ ਗ੍ਰੰਥ ਦਾ ਨਾਂ ਲਿਖਿਆ ‘ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ । ਗੁਰੂ-ਪਦ ਜੋੜਨ ਕਰਕੇ ਪੰਥ ਵਿਚ ਦੁਬਿਧਾ ਖੜੀ ਹੋ ਗਈ।ਜੇ ਗੁਰਬਾਣੀ ਹੁੰਦੀ ਤਾਂ ਸੋਧਣ ਦੀ ਲੋੜ ਹੀ ਨਹੀ ਸੀ । ਗੁਰੂ-ਰਚਿਤ ਹੈ ਕਿ ਨਹੀ, ਸ਼ੰਕਾ ਕੀਤੀ ਜਾਣ ਲਗੀ ; ਡਾ: ਰਤਨ ਸਿੰਘ ਜੱਗੀ ਦੀ ਪੁਸਤਕ ‘ਦਸਮ ਗ੍ਰੰਥ ਦਾ ਕਰਤ੍ਰਿਤਵ’(ਅੁਟਹੋਰਸਹਪਿ ੋਡ ਧੳਸੳਮ ਘਰੳਨਟਹ) ਲਿਖੀ ਜਾਣੀ ਇਸ ਦੇ ਰਚਨਹਾਰੇ ਤੇ ਸਵਾਲਿਆ-ਨਿਸ਼ਾਨ ਲਾਉਂਦੀ ਹੈ ।
ਪੂਰੇ ਬਚਿਤ੍ਰ ਨਾਟਕ ਗ੍ਰੰਥ ਵਿਚ ਲਿਖਾਰੀ ਕਵੀਆਂ ਦੇ ਇਸ਼ਟ ਦਾ ਸਰੂਪ :-
ਸਰਬਕਾਲ ਹੈ ਪਿਤਾ ਅਪਾਰਾ ॥
ਦੇਬਿ ਕਾਲਕਾ ਮਾਤ ਹਮਾਰਾ ॥ (ਪੰਨਾ 73)
ਅਰਥਾਤ ਦੇਵੀ-ਦੇਵਤੇ ਸਰਬਕਾਲ, ਮਹਾਕਾਲ, ਕਾਲ, ਕਾਲੀ, ਕਾਲਕਾ, ਦੁਰਗਾ, ਸ਼ਿਵਾ, ਚੰਡੀ … ਉਭਰ ਕੇ ਆਏ ਹਨ। ਪਰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਮੂਲ-ਮੰਤਰ ਅਰਥਾਤ ਇਸ਼ਟ ’ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥’ ਅਖੌਤੀ ਦਸਮ ਗ੍ਰੰਥ ਵਿਚ ਕਿਸੇ ਪੰਨੇ ਤੇ ਨਹੀ ਲਿਖਿਆ । ਇਹ ਗ੍ਰੰਥ ਦੇਵੀ ਪੂਜਕ ਕਵੀਆਂ (ਕਵੀ ਸ਼ਯਾਮ, ਕਵੀ ਰਾਮ ……) ਨੇ ਤਿੰਨ ਬ੍ਰਾਹਮਣੀ-ਗ੍ਰੰਥਾਂ,
(1) ਮਾਰਕੰਡੇਯ ਪੁਰਾਣ, (2) ਸ਼ਿਵ ਪੁਰਾਣ,
(3) ਸ੍ਰੀ ਮਦ ਭਾਗਵਤ ਪੁਰਾਣ (ਸੁਖ ਸਾਗਰ ਗ੍ਰੰਥ) ਦੇ ਅਨੇਕਾਂ
ਪ੍ਰਸੰਗਾਂ ਦੀ ਹੂ-ਬ-ਹੂ ਨਕਲ ਮਾਰ ਕੇ ਲਿਖਿਆ ਗਿਆ ਹੈ ।
ਇਸੇ ਤਰ੍ਹਾਂ ਸਰਬਲੋਹ ਗ੍ਰੰਥ ਵੀ 18-19ਵੀਂ ਸਦੀ ਵਿਚ ਵਜੂਦ ਵਿਚ ਆਇਆ ਜਿਸਦੇ ‘ਮੰਗਲਾਚਰਨ’ ਵਿਚ ਲਿਖਿਆ ਹੈ:- ਸ੍ਰੀ ਭਵਾਨੀ ਜੀ ਸਹਾਇ ॥
ਉਸਤਤਿ ਸ੍ਰੀ ਮਾਯਾ ਲਛਮੀ ਜੀ ਕੀ॥
ਅਰਥਾਤ, ਇਹ ਗ੍ਰੰਥ ਸਿੱਖਾਂ ਨੂੰ ਦੇਵੀ-ਦੇਵਤੇ-ਪੂਜਕ ਬਣਾਉਣ ਲਈ ਰਚੇ ਗਏ ਹਨ । ਇਹਨਾਂ ਗ੍ਰੰਥਾਂ ਦੀਆਂ ਕੁਝ ਰਚਨਾਵਾਂ ਕੀਰਤਨ-ਪੋਥੀਆਂ ਅਤੇ ਗੁਟਕਿਆਂ ਵਿਚ ਦਰਜ ਕਰ ਦਿਤੀਆਂ ਗਈਆਂ।ਬਦਕਿਸਮਤੀ ਨਾਲ ਇਹਨਾਂ ਕੱਚੀਆਂ ਬਾਣੀਆਂ ਨੂੰ ਬਿਨਾ ਸਮਝੇ-ਵੀਚਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਦੇ ਤੁੱਲ ਸਮਝ ਕੇ ਪਾਠ-ਕੀਰਤਨ ਕੀਤਾ ਜਾਂਦਾ ਹੈ ।
ਬਚਿਤ੍ਰ ਨਾਟਕ ਗ੍ਰੰਥ, ਜਿਸ ਦਾ ਕੋਈ ਨਾਂ ਹੱਥ-ਲਿਖਤ ਬੀੜਾਂ ਤੇ ਲਿਖਿਆ ਨਹੀ ਮਿਲਦਾ, ਇਸ ਸਮੇ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਨਾਲ ਹਜ਼ੂਰ ਸਾਹਿਬ (ਨਾਂਦੇੜ) ਅਤੇ ਪਟਨਾ ਸਾਹਿਬ ਦੇ ਗੁਰਦੁਆਰਿਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕੀਤਾ ਜਾਂਦਾ ਹੈ ਜੋ ਕਿ ਦਸਮ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਪੰਥਕ ਮਰਯਾਦਾ ਦੇ ਉਲਟ ਹੈ । ਭੁੱਲੜ ਤੇ ਅੰਨ੍ਹੀ ਸ਼ਰਧਾ ਵਾਲੇ ਸਿਖ ਇਸ ਗ੍ਰੰਥ ਦੀਆਂ ਰਚਨਾਵਾਂ ਨੂੰ ਦਸਮ- ਨਾਨਕ-ਕ੍ਰਿਤ ਮੰਨ ਕੇ ਮੱਥਾ ਟੇਕਦੇ ਹਨ।ਸੂਝਵਾਨ ਗੁਰਸਿਖਾਂ ਨੇ ਇਸ ਗ੍ਰੰਥ ਨਾਲ “ਗੁਰੂ” ਪਦ ਲਿਖੇ ਜਾਣ ਤੇ ਇਤਰਾਜ਼ ਕੀਤਾ ਕਿਉਂਕਿ ਗੁਰਗੱਦੀ ਪੰਚਮ-ਨਾਨਕ ਸਾਹਿਬ ਦੇ ਰਚੇ ਆਦਿ ਗ੍ਰੰਥ (ਨੌਵੇਂ ਨਾਨਕ ਸਾਹਿਬ ਜੀ ਦੀ ਬਾਣੀ ਦਰਜ ਕਰਨ ਤੋਂ ਬਾਦ) ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਸੀ ਅਤੇ ਇਸੇ ਗ੍ਰੰਥ ਨੂੰ ਸਿਖ ਗੁਰੂ ਗ੍ਰੰਥ ਸਾਹਿਬ ਮੰਨ ਕੇ ਮੱਥਾ ਟੇਕਦੇ ਹਨ । ਹੁਣ ਬਚਿਤ੍ਰ ਨਾਟਕ ਗ੍ਰੰਥ ਨੂੰ ਕੇਵਲ ਸ੍ਰੀ ਦਸਮ ਗ੍ਰੰਥ ਕਿਹਾ ਜਾਂਦਾ ਹੈ। ਪਰ ‘ਦਸਮ’ ਪਦ ਵਰਤਣਾਂ ਵੀ ਭੁਲੇਖਾ-ਪਾਊ (ਚੋਨਡੁਸਨਿਗ) ਹੈ। ਇਸ ਗ੍ਰੰਥ ਦੇ ਅੰਦਰਲੇ ਪ੍ਰਮਾਣਾਂ ਤੇ ਲਿਖਤਾਂ ਨੂੰ ਵੀਚਾਰਿਆਂ ਪਤਾ ਲਗਦਾ ਹੈ ਕਿ ਸਮੁਚੇ ਗ੍ਰੰਥ ਵਿਚ ਇਸ਼ਟ ਦਾ ਸਰੂਪ ਮਹਾਕਾਲ- ਕਾਲਕਾ ਨਾਮਕ ਦੇਵੀ-ਦੇਵਤਾ ਹਨ । ਤਾਂ ਤੇ ਇਸ ਗ੍ਰੰਥ ਨੂੰ ਮਹਾਕਾਲ-ਕਾਲਕਾ-ਗ੍ਰੰਥ ਹੀ ਕਹਿਣਾ ਚਾਹੀਦਾ ਹੈ । ਯਕੀਨਨ ਇਹ ਇਸ਼ਟ ਦਸਮ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਾਂ ਗੁਰਸਿਖਾਂ ਦਾ ਹੋ ਨਹੀ ਸਕਦਾ।
ਇਸ ਸਮੇਂ ਗੁਰਸਿਖ ਵੀਚਾਰਵਾਨਾ ਦੀ ਵਿਚਾਰ ਸਿਰਫ਼ ਅਖੌਤੀ ਦਸਮ ਗ੍ਰੰਥ ਤਕ ਹੀ ਸੀਮਿਤ ਨਹੀ ਰਖੀ ਜਾ ਸਕਦੀ । ਸਾਰੇ ਪੁਰਾਤਨ ਗ੍ਰੰਥ ਅਤੇ ਰਹਿਤਨਾਮੇ / ਹੁਕਮਨਾਮੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਸਵੱਟੀ ਤੇ ਪਰਖਣੇ ਜ਼ਰੂਰੀ ਹਨ। ਅਜ ਅਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਦੇਵੀ-ਦੇਵਤਿਆਂ ਦੀ ਉਸਤਤਿ ਕਰਣ ਵਾਲੀ ਆਰਤੀ ਤੇ ਹੋਰ ਰਚਨਾਵਾਂ ਦਾ ਪਾਠ- ਕੀਰਤਨ ਕਰੀ ਜਾ ਰਹੇ ਹਾਂ । ਅਫ਼ਸੋਸ ! ਹੁਣ ਅਸੀ ਕੇਸ- ਕਕਾਰ-ਧਾਰੀ-ਬ੍ਰਾਹਮਣ ਅਰਥਾਤ ਦੋ-ਗਲੇ ਸਿੱਖ ਬਣ ਗਏ ਹਾਂ ਤੇ ਬਣੀ ਜਾ ਰਹੇ ਹਾਂ । ਅਸੀ ਭੁਲ ਗਏ ਹਾਂ ਜੁਗੋ ਜੁਗ ਅਟਲ਼ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ :-
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ (ਅੰਗ 646) ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥(982) ਅਜ ਤੋਂ ਤਕਰੀਬਨ 300 ਸਾਲ ਪਹਿਲਾਂ ਦਸਵੇਂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਸੀ।ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਣ ਦਾ ਹੁਕਮ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਗੁਰੂ ਹਨ ਕਿਉਂਕਿ ਹਰ ਸ਼ੰਕਾ,ਭਰਮ ਦੂਰ ਕਰਕੇ ਸਾਡਾ ਲੋਕ ਪਰਲੋਕ ਸੁਹੇਲਾ ਕਰਨ ਹਿਤ ਸਹੀ ਅਤੇ ਸੌਖਾ (ਫੋਕਟ ਕਰਮ-ਕਾਂਡ ਰਹਿਤ) ਮਾਰਗ ਦਸਦੇ ਹਨ। ਹਰ ਗੁਰਸਿੱਖ ਨੇ ਮੱਥਾ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਟੇਕਣਾ ਹੈ ; ਨਾ ਕਿ ਕਿਸੇ ਹੋਰ ਗ੍ਰੰਥ ਨੂੰ ਤੇ ਨਾ ਹੀ ਕਿਸੇ ਦੇਹਧਾਰੀ-ਗੁਰੂ ਨੂੰ । ਜੇ ਕਿਸੇ ਹੋਰ ਗ੍ਰੰਥ ਨੂੰ ਮੱਥਾ ਟੇਕਾਂਗੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੁਕਮ ਦੀ ਉਲੰਘਣਾ ਹੋਵੇਗੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਬੈਠੇ ਗੁਰਬਾਣੀ-ਰੂਪ 36 ਬ੍ਰਹਮਗਿਆਨੀ ਤੇ ਵਾਹਿਗੁਰੂ ਜੀ ਸਾਡੇ ਤੇ ਕਿਰਪਾ ਨਹੀ ਕਰਣਗੇ ਅਤੇ ਸਾਨੂੰ ਦੁਖ ਝੇਲਣੇ ਪੈਣਗੇ, ਸਾਡਾ ਮਨੁਖਾ ਜਨਮ ਬੇਕਾਰ ਚਲਾ ਜਾਵੇਗਾ ਕਿਉਂਕਿ ਕਿਸੇ ਹੋਰ ਗ੍ਰੰਥ ਨੂੰ ਮੱਥਾ ਟੇਕਿਆਂ ਅਸੀ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੇਮੁਖ ਹੁੰਦੇ ਹਾਂ ।
ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ॥ (ਗੁਰੂ ਗ੍ਰੰਥ ਸਾਹਿਬ, ਅੰਗ 920)
ਇਕੋ-ਇਕ ਪੂਰਨ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ‘ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥ ਅਰਥਾਤ,ਨਿਰਾਕਾਰ ਪਰਮਾਤਮਾ ਨਾਲ ਜੋੜਦੇ ਹਨ ; ਕਿਸੇ ਦੇਵੀ-ਦੇਵਤੇ ਨਾਲ ਨਹੀ । ਪੂਰਨ ਗੁਰੂ ਦਾ ਉਪਦੇਸ਼ ਇਕਸਾਰ ਨਿਯਮ, ਵੀਚਾਰਧਾਰਾ ਦ੍ਰਿੜ ਕਰਾਕੇ ਸਾਰੇ ਭਰਮ-ਗੜ ਤੋੜਦਾ ਹੈ। ਕੱਚੇ ਗੁਰੂ ਦੀ ਕੱਚੀ ਕੂੜੀ ਬਾਣੀ ਕੱਚੇ ਸਿਖ ਹੀ ਬਣਾਉਂਦੀ ਹੈ ।
ਗੁਰੂ ਧਾਰਨ ਕਰਣ ਲਗਿਆਂ ਚੇਤੇ ਰਖੀਏ ਕਿ ਸੱਚਾ ਗੁਰੂ ਆਪ ਮੋਹ-ਮਾਇਆ ਤੋਂ ਮੁਕਤ ਹੋਕੇ ਸਾਨੂੰ ਰਬ ਨਾਲ ਮੇਲਦਾ ਹੈ :- ਜੀਅ ਕੀ ਕੈ ਪਹਿ ਬਾਤ ਕਹਾ ॥
ਆਪਿ ਮੁਕਤੁ ਮੋਕਉ ਪ੍ਰਭੁ ਮੇਲੇ ਐਸੋ ਕਹਾ ਲਹਾ॥ (ਅੰਗ 1003)ਜਿਵੇਂ ਕੱਚੀ ਸਰਸੌਂ ਵਿਚੋਂ ਨ ਖੱਲ ਅਤੇ ਨ ਹੀ ਤੇਲ ਪ੍ਰਾਪਤ ਹੁੰਦਾ ਹੈ ਤਿਵੇਂ ਕੱਚੇ ਗੁਰੂ ਦੇ ਸਿਖ ਬਣਿਆਂ ਨ ਲੋਕ ਸੁਹੇਲਾ ਹੁੰਦਾ ਹੈ ਨ ਹੀ ਪਰਲੋਕ :-
ਕਬੀਰ ਜਉ ਤੁਹਿ ਸਾਧ ਪਿਰੰਮ ਕੀ ਪਾਕੇ ਸੇਤੀ ਖੇਲੁ ॥ ਕਾਚੀ ਸਰਸਉਂ ਪੇਲਿ ਕੈ ਨਾ ਖਲਿ ਭਈ ਨ ਤੇਲੁ ॥ (ਗੁਰੂ ਗ੍ਰੰਥ ਸਾਹਿਬ, 1377) ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਸਾਏ ਸਬਦ-ਗੁਰੂ ਦੇ ਸਿਧਾਂਤ ਨੂੰ ਮੰਨਣ ਨਾਲ ਅਤੇ ਬਾਣੀ ਦੀ ਗੁਰੂ-ਆਸ਼ੇ ਅਨੁਸਾਰ ਵੀਚਾਰ ਕੀਤਿਆਂ ਅਸੀ ਜਾਤ-ਪਾਤ, ਊਚ-ਨੀਚ ਦੀ ਵਰਣ ਵੰਡ, ਫੋਕਟ ਕਰਮਾਂ ਦੇ ਅਤੇ ਚੰਗੇ-ਮੰਦੇ ਦਿਹਾੜੇ ਦੇ ਭਰਮ-ਜਾਲ, ਦੇਵੀ ਦੇਵਤੇ, ਅਵਤਾਰ-ਵਾਦ, ਤੰਤ੍ਰ-ਮੰਤ੍ਰ, ਬੇਲੋੜੇ ਤੀਰਥ ਇਸ਼ਨਾਨਾ, ਸ਼ਗਨ-ਅਪਸ਼ਗਨ ਆਦਿਕ ਬ੍ਰਾਹਮਣੀ ਭਰਮਾਂ ਵਿਚੋਂ ਨਿਕਲ ਜਾਂਦੇ ਹਾਂ । ਅਸੀ ਮੂਲ-ਮੰਤਰ ਵਿਚ ਦਰਸਾਏ ਸਰਬ-ਵਿਆਪਕ, ਨਿਰਾਕਾਰ, ਕਰਤਾਰ, ਪਰਮ-ਦਯਾਲੂ, ਸਰਬ-ਸਮਰਥ ਤੇ ਬੇਅੰਤ ਗੁਣਾਂ ਵਾਲੇ ਪ੍ਰਭੂ ਦੀ ਪ੍ਰੇਮਾ-ਭਗਤੀ ਕਰਕੇ, ਸੱਚਾ ਨਾਮ-ਧਰਮ ਦ੍ਰਿੜ ਕਰਕੇ, ਗੁਰੂ ਦੀ ਕਿਰਪਾ ਸਦਕਾ, ਖ਼ਾਲਸਾ (ਸ਼ੁਧ ਮਨ ਵਾਲਾ) ਬਣ ਕੇ ਜੀਵਨ-ਮੁਕਤ (ਮਰਣ ਤੋਂ ਪਹਿਲਾਂ ਮੁਕਤ) ਹੋ ਸਕਦੇ ਹਾਂ :-
ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਰਮ ਗਿਆਨੀ ॥ ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥ (ਗੁਰੂ ਗ੍ਰੰਥ ਸਾਹਿਬ,ਅੰਗ 655)
ਸਿਖੀ ਸਿਖਿਆ ਗੁਰ ਵੀਚਾਰਿ ॥ ਨਦਰੀ ਕਰਮਿ ਲਘਾਏ ਪਾਰਿ ॥ (ਵਾਰ ਆਸਾ, ਅੰਗ 465)
ਮਹਾਵਾਕ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਤੇ ਚਲਿਆਂ ਹੀ ਸਿਖ ਦਾ ਲੋਕ-ਪਰਲੋਕ ਸੁਹੇਲਾ ਹੋ ਸਕਦਾ ਹੈ । ਨਹੀ ਤਾਂ, ਸਾਡਾ ਹਸ਼ਰ ਇਹ ਹੋਵੇਗਾ ਕਿ, ਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇ ॥ (ਗੁਰੂ ਗ੍ਰੰਥ ਸਾਹਿਬ, 306, 317)
ਗੁਰਸਿਖੀ-ਰੂਪੀ-ਦਰਖ਼ਤ ਨੂੰ ਉਸਦੇ ਮੁੱਢ-ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ-ਬਾਣੀ ਨਾਲੋਂ ਬ੍ਰਾਹਮਣੀ-ਗ੍ਰੰਥਾਂ-ਰੂਪੀ-ਕੁਹਾੜੀਆਂ ਨਾਲ ਕਟਿਆ ਜਾ ਰਿਹਾ ਹੈ ਤਾਂ ਜੁ ਸਿਖ-ਬੱਚੇ-ਬੱਚੀ-ਨੌਜਵਾਨ-ਬਿਰਧ- ਰੂਪੀ ਸਭ ਸਿਖ-ਟਹਿਣੀਆਂ ਸੁਕ ਜਾਣ ।
ਆਸ ਹੈ ਕਿ ਸਿਖ ਕੌਮ ਖ਼ਬਰਦਾਰ ਤੇ ਹੋਸ਼ਿਆਰ ਹੋ ਕੇ ਗੁਰਮਤਿ ਤੇ ਪਹਿਰਾ ਦੇਵੇਗੀ ।ਮਨੁਖਾ ਜੀਵਨ ਸਕਾਰਥਾ ਤਾਂ ਹੀ ਹੋ ਸਕਦਾ ਹੈ ਜੇ ਸਿਖ ਇਕੋ-ਇਕ ਪੂਰਨ ਗੁਰੂ, ਗੁਰੂ ਗ੍ਰੰਥ ਸਾਹਿਬ, ਨਾਲ ਜੁੜੇ :
ਬਿਨੁ ਗੁਰ ਪੂਰੇ ਨਾਹੀ ਉਧਾਰੁ ॥ ਬਾਬਾ ਨਾਨਕੁ ਆਖੈ ਏਹੁ ਬੀਚਾਰੁ ॥ (ਗੁਰੂ ਗ੍ਰੰਥ ਸਾਹਿਬ,ਅੰਗ 886)
ਗੁਰਬਾਣੀ ਵੀਚਾਰਣ ਲਈ ਜ਼ਰੂਰੀ ਨੁਕਤੇ
ਪੜਿਆ ਬੂਝੈ ਸੋ ਪਰਵਾਣੁ ॥
ਜਿਸੁ ਸਿਰਿ ਦਰਗਹ ਕਾ ਨੀਸਾਣੁ ॥(ਅੰਗ 662)
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਅਤੇ ਕੀਰਤਨ ਕਰਨਾ ਜਿਤਨਾ ਜ਼ਰੂਰੀ ਹੈ ਉਤਨਾ ਹੀ ਜ਼ਰੂਰੀ ਹੈ ਗੁਰਬਾਣੀ ਵੀਚਾਰਣਾ ਅਤੇ ਤਤ-ਉਪਦੇਸ਼ ਨੂੰ ਵਧ ਤੋਂ ਵਧ ਗਹਰਾਈ ਨਾਲ ਸਮਝਣਾ। ਯਥਾ ਗੁਰਵਾਕ :
ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਬੀਚਾਰ ॥ (ਅੰਗ 852)
ਗੁਰ ਕੀ ਸੇਵਾ ਸਬਦੁ ਵੀਚਾਰੁ ॥
ਹਉਮੈ ਮਾਰੇ ਕਰਣੀ ਸਾਰੁ ॥ (ਅੰਗ 223)
{ਸਬਦੁ ਗੁਰੂ ਜੀ ਦੀ ਅਸਲ ਸੇਵਾ ਇਉ ਕਰੀਏ}
ਕੁਬੁਧਿ ਮਿਟੈ ਗੁਰ ਸਬਦੁ ਬੀਚਾਰਿ ॥
ਸਤਿਗੁਰੁ ਭੇਟੈ ਮੋਖ ਦੁਆਰ ॥ (ਅੰਗ 944)
{ ਸਬਦ ਵੀਚਾਰ ਰਾਹੀਂ ਪ੍ਰਾਪਤੀ }
ਮਹਾ ਅਨੰਦੁ ਗੁਰ ਸਬਦੁ ਵੀਚਾਰਿ ॥
ਪ੍ਰਿਅ ਸਿਉ ਰਾਤੀ ਧਨ ਸੋਹਾਗਣਿ ਨਾਰਿ ॥ (ਅੰਗ 370) ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥ (ਅੰਗ 594)
ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥ ਓਨਾ ਅੰਤਰਿ ਗਿਆਨੁ ਨ ਧਿਆਨੁ ਹੈ
ਞਹਰਿ ਸਉ ਪ੍ਰੀਤਿ ਨ ਪਿਆਰੁ ॥
ਮਨਮੁਖ ਮੁਏ ਵਿਕਾਰ ਮਹਿ ਮਰਿ ਜੰਮਹਿ ਵਾਰੋ ਵਾਰ ॥ (ਅੰਗ 1418)
ਗੁਰਬਾਣੀ ਵੀਚਾਰ ਦਾ ਮੁਖ ਮੰਤਵ ਗੁਰਮਤਿ ਸਿਧਾਂਤ ਦ੍ਰਿੜ ਕਰਣਾ ਤੇ ਕਰਾਉਣਾ ਹੈ ਤਾਂ ਜੁ ਮਨੁਖ ਕੂੜ, ਭਰਮ ਅਤੇ ਵਿਕਾਰ ਤਿਆਗ ਕੇ ਸ੍ਰੇਸ਼ਟ ਧਰਮ (ਨਾਮ ਧਰਮ) ਦਾ ਧਾਰਣੀ ਬਣ ਕੇ ਗੁਰ-ਸ਼ਬਦ ਦੀ ਕਮਾਈ ਕਰਕੇ ਜੀਵਨ ਸਫ਼ਲਾ ਕਰ ਸਕੇ।
ਤਜਿ ਸਭਿ ਭਰਮ ਭਜਿਓ ਪਾਰਬ੍ਰਹਮੁ ॥
ਕਹੁ ਨਾਨਕ ਅਟਲ ਇਹੁ ਧਰਮੁ ॥(ਅੰਗ 196)
ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਧੁਰ ਕੀ ਬਾਣੀ ਦਾ ਧਿਆਨ ਨਾਲ (ਸੁਰਤਿ ਜੋੜ ਕੇ) ਪਾਠ ਕੀਤਿਆਂ ਸ਼ਬਦ-ਗੁਰੂ, ਬਾਣੀ-ਗੁਰੂੁ ਜੀ ਗੁਰਬਾਣੀ ਨੂੰ ਸਮਝਣ-ਵੀਚਾਰਣ ਲਈ ਹੇਠ ਲਿਖੇ ਨੁਕਤੇ ਦ੍ਰਿੜ ਕਰਾਉਂਦੇ ਹਨ । ਇਹਨਾਂ ਨੁਕਤਿਆਂ ਵਿਚੋਂ ਲਾਗੂ ਹੋਣ ਵਾਲਾ ਇਕ ਵੀ ਨੁਕਤਾ ਨਜ਼ਰ-ਅੰਦਾਜ਼ ਕੀਤਿਆਂ ਬਾਣੀ ਦੇ ਅਰਥਾਂ ਦੇ ਅਨਰਥ ਹੋ ਸਕਦੇ ਹਨ, ਭਾਵ ਜੋ ਸਿਧਾਂਤ ਉਸ ਵੀਚਾਰ-ਅਧੀਨ ਸ਼ਬਦ ਵਿਚ ਦ੍ਰਿੜ ਕਰਾਇਆ ਗਿਆ ਹੈ ਉਸ ਸਿਧਾਂਤ ਤਕ ਪਹੁੰਚ ਨਹੀ ਸਕਾਂਗੇ, ਭਟਕ ਜਾਂਵਾਂਗੇ ।
(1) ਗੁਰੂ ਗ੍ਰੰਥ ਸਾਹਿਬ ਜੀ ਵਿਚ ਵਿਚਾਰਧਾਰਾ ਦੀ ਇਕਸਾਰਤਾ (ੂਨਡਿੋਰਮਟਿੇ ੋਡ ਟਹੋੁਗਹਟ) ਹੈ ਜੋ ਕਿ ਅਰਥ ਜਾਂ ਵੀਚਾਰ ਕਰਣ ਲਗਿਆਂ ਭੰਗ ਨਹੀ ਹੋਣੀ ਚਾਹੀਦੀ । ਗੁਰੂ ਅਰਜਨ ਸਾਹਿਬ ਜੀ ਨੇ ਆਦਿ ਬੀੜ ਵਿਚ ਬਾਣੀ ਲਿਖਵਾਉਣ ਸਮੇ ਕੁਝ ਭਗਤਾਂ (ਕ੍ਹਾਨਾ, ਪੀਲੂ, ਛਜੂ, ਸ਼ਾਹ ਹੁਸੈਨ ਆਦਿਕ) ਦੀਆਂ ਰਚਨਾਂਵਾਂ ਅੰਕਿਤ ਨਹੀ ਸਨ ਕੀਤੀਆਂ ਕਿਉਂਕਿ ਉਹਨਾਂ ਦੀ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚ ਦਰਸਾਏ ਸਿਧਾਂਤਾਂ ਨਾਲ ਮੇਲ ਨਹੀ ਸੀ ਖਾਂਦੀ। ਗੁਰੂ ਗ੍ਰੰਥ ਸਾਹਿਬ ਜੀ ਵਿਚ ਬਾਣੀ-ਰੂਪ ਹੋ ਕੇ ਬੈਠੇ 35 ਬ੍ਰਹਮ-ਗਿਆਨੀ ਇਕੋ ਸਚ (ਨਾਮ ਧਰਮ) ਨਾਲ ਜੁੜੇ ਹੋਏ ਅਲਗ ਅਲਗ ਵਿਚਾਰ ਨਹੀ ਦੇ ਸਕਦੇ ਕਿਉਂਕਿ ਸਚ ਹਮੇਸ਼ਾ ਇਕਸਾਰ ਰਹਿੰਦਾ ਹੈ, ਬਦਲਦਾ ਨਹੀ । ਇਹ 36 ਮਹਾਪੁਰਖ ਨਿਰਾਕਾਰ ਪਰਮਾਤਮਾ ੴ ਦੇ ਉਪਾਸ਼ਕ ਹਨ, ਬ੍ਰਾਹਮਣ-ਵਾਦੀ ਫੋਕਟ-ਕਰਮ ਤੇ ਵਰਣ-ਵੰਡ ਵਿਰੋਧੀ ਹਨ, ਨਸ਼ੇ ਅਤੇ ਭੇਖੀ-ਵਿਕਾਰੀ ਜੀਵਨ ਜੀਉਣ ਵਾਲਿਆਂ (ਸਾਕਤਮਤੀਏ, ਦੇਵੀ-ਪੂਜਕਾਂ) ਦੇ ਵਿਰੋਧੀ ਹਨ । ਚੇਤੇ ਰਖੀਏ ਇਹ ਗੁਰਵਾਕ:- ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥(ਅੰਗ 646)
(2) ॥ਰਹਾਉ॥ ਵਾਲੀ ਪੰਕਤੀ ਜਾਂ ਪੰਕਤੀਆਂ ਪੂਰੇ ਸ਼ਬਦ ਦਾ ਕੇਂਦਰੀ ਭਾਵ (ਛੲਨਟਰੳਲ ਦਿੲੳ) ਦਰਸਾਉਂਦੀਆਂ ਹਨ ਅਤੇ ਬਾਕੀ ਅੰਤਰੇ ਵਿਸਤਾਰ ਨਾਲ ਕੇਂਦਰੀ ਭਾਵ ਸਮਝਾਉਂਦੇ ਹਨ।ਇਸ ਲਈ ਜ਼ਰੂਰੀ ਹੈ ਕਿ ਰਹਾਉ ਵਾਲਾ ਬੰਦ ਸਭ ਤੋਂ ਪਹਿਲੋਂ ਸਮਝਿਆ ਤੇ ਵੀਚਾਰਿਆ ਜਾਵੇ। ਕੀਰਤਨੀਏ ਇਸ ਰਹਾਉ ਵਾਲੇ ਬੰਦ ਨੂੰ ‘ਅਸਥਾਈ’ ਕਰਕੇ ਗਾਇਨ ਕਰਨ ਤਾਂ ਹੀ ਉਸ ਸਬਦ ਵਿਚ ਦਰਸਾਇਆ ਗੁਰਮਤਿ ਸਿਧਾਂਤ ਦ੍ਰਿੜ ਹੋਵੇਗਾ। ਮਿਸਾਲ ਵਜੋਂ , ਹੇਠ ਲਿਖੇ ਸਬਦ ਨੂੰ ਵੀਚਾਰੀਏ :-
ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ ॥
ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ ॥1॥
ਮੁਲਾਂ ਕਹਹੁ ਨਿਆਉ ਖੁਦਾਈ ॥
ਤੇਰੇ ਮਨ ਕਾ ਭਰਮੁ ਨ ਜਾਈ ॥1॥ਰਹਾਉ॥
ਪਕਰਿ ਜੀਉ ਆਨਿਆ ਦੇਹ ਬਿਨਾਸੀ ਮਾਟੀ ਕਉ ਬਿਸਮਿਲਿ ਕੀਆ ॥ ਜੋਤਿ ਸਰੂਪ ਅਨਾਹਤ ਲਾਗੀ
ਕਹੁ ਹਲਾਲੁ ਕਿਆ ਕੀਆ ॥2॥
ਕਿਆ ਉਜੂ ਪਾਕੁ ਕੀਆ ਮੁਹੁ ਧੋਇਆ ਕਿਆ ਮਸੀਤਿ ਸਿਰੁ ਲਾਇਆ ॥ ਜਉ ਦਿਲ ਮਹਿ ਕਪਟੁ ਨਿਵਾਜ
ਗੁਜਾਰਹੁ ਕਿਆ ਹਜ ਕਾਬੈ ਜਾਇਆ ॥3॥
ਤੂੰ ਨਾਪਾਕੁ ਪਾਕੁ ਨਹੀ ਸੂਝਿਆ ਤਿਸ ਕਾ ਮਰਮੁ ਨ ਜਾਨਿਆ ॥ ਕਹਿ ਕਬੀਰ ਭਿਸਤਿ ਤੇ ਚੂਕਾ ਦੋਜਕ ਸਿਉ ਮਨੁ ਮਾਨਿਆ ॥4॥ (ਰਾਗ ਪ੍ਰਭਾਤੀ, ਅੰਗ 1350)
ਅਰਥ : ਹੇ ਮੁਲਾਂ ! ਤੂੰ ਰੱਬੀ ਇਨਸਾਫ਼ (ਜੋ ਕਿ ਨਿਰੋਲ ਸਚ ਤੇ ਆਧਾਰਿਤ ਹੈ) ਦੀ ਗਲ ਦਸ । ਤੇਰੇ ਮਨ ਦਾ ਇਕ ਭਰਮ ਤਾਂ ਦੂਰ ਹੋਇਆ ਹੀ ਨਹੀ (ਤਾਂ ਤੂੰ ਹੋਰਨਾਂ ਦਾ ਉਹ ਭਰਮ ਕਿਵੇਂ ਦੂਰ ਕਰੇਂਗਾ)।ਰਹਾਉ।
ਕਿਸੇ ਧਾਰਮਿਕ ਗ੍ਰੰਥ ਨੂੰ ਬਿਨਾ ਵੀਚਾਰੇ ਜੋ ਉਸ ਗ੍ਰੰਥ ਨੂੰ ਝੂਠਾ ਆਖਦਾ ਹੈ ਉਹ ਖ਼ੁਦ ਝੂਠਾ ਹੂੰਦਾ ਹੈ ।ਉਂਜ ਤੂੰ ਕੁਰਾਨ ਵਿਚੋਂ ਪੜ ਕੇ ਕਹਿੰਦਾ ਹੈਂ ਕਿ ਖ਼ੁਦਾ ਸਭ ਵਿਚ ਵਸਦਾ ਹੈ ਪਰ ਜਿਸ ਮੁਰਗੀ ਨੂੰ ਮਾਰ ਕੇ ਤੂੰ ਖ਼ੁਦਾ ਦੇ ਨਾਂ ਤੇ ਕੀਤੀ ਕੁਰਬਾਨੀ ਆਖਦਾ ਹੈਂ ਉਸ ਮੁਰਗੀ ਵਿਚ ਵੀ ਖ਼ੁਦਾ ਵਸਦਾ ਸੀ ਤਾਂ ਦਸ ਤੂੰ ਕਿਉਂ ਉਸ ਮੁਰਗੀ (ਜਾਂ ਬਕਰਾ ਜਾਂ ਗਾਂ) ਨੂੰ ਮਾਰਦਾ ਹੈਂ ॥1॥
ਤੂੰ ਕਿਸੇ ਜੀਵ (ਮੁਰਗੀ,ਗਾਂ,ਬਕਰਾ) ਪਕੜ ਕੇ ਲੈ ਆਂਦਾ, ਉਸ ਦੀ ਗਰਦਨ ਤੇ ਛੁਰੀ ਚਲਾ ਕੇ ਮਾਰ ਦਿੱਤਾ, ਮਿੱਟੀ ਹੋ ਗਏ ਮੁਰਦੇ ਤੇ ਤੂੰ ਬਿਸਮਿੱਲਾ ਆਖ ਕੇ ਕਲਮਾਂ ਪੜ੍ਹੀਆਂ।ਉਸ ਜੀਵ ਵਿਚ ਵਸਦਾ ਖ਼ੁਦਾ ਦਾ ਨੂਰ (ਆਤਮਾ) ਖ਼ੁਦਾ (ਪਰਮਾਤਮਾ) ਵਿਚ ਜਾ ਪਹੁੰਚਿਆ ਤਾਂ ਦਸ, ਹੇ ਮੁਲਾਂ! ਤੂੰ ਹਲਾਲ (ਜਾਇਜ਼ ਕਰਮ, ਪੁੰਨ ਕਰਮ) ਕੇਹੜਾ ਕੀਤਾ ? ॥2॥
ਕੀ ਹੋਇਆ ਜੇ ਤੂੰ ਹਥ, ਪੈਰ, ਮੂੰ੍ਹਹ ਧੋ ਕੇ (ਸ਼ਰੀਰਕ ਸੁਚ ਕਰਕੇ) ਮਸੀਤ ਵਿਚ ਸਿਰ ਝੁਕਾਇਆ। ਜੇ ਦਿਲ ਵਿਚ ਫ਼ਰੇਬ ਹੋਵੇ ਤਾਂ ਕੋਈ ਫ਼ਾਇਦਾ ਨਹੀ ਨਮਾਜ਼ ਪੜ੍ਹਨ ਦਾ ਅਤੇ ਹੱਜ ਕਰਨ ਮੱਕਾ, ਕਾਬਾ (ਧਾਰਮਕ ਸਥਾਨ ਤੇ) ਜਾਣ ਦਾ ॥3॥
ਜਾਨਵਰ ਦੀ ਕੁਰਬਾਨੀ ਅਤੇ ਫ਼ਰੇਬੀ ਦਿਲ ਨਾਲ ਨਮਾਜ਼ ਅਦਾ ਕੀਤਿਆਂ, ਹੇ ਮੁਲਾਂ! ਤੂੰ ਮਨ ਕਰਕੇ ਮੈਲਾ ਹੀ ਰਿਹਾ ਕਿਉਂਕਿ ਤੈਨੂੰ ਪਾਕ (ਪਵਿਤਰ ਖ਼ੁਦਾ) ਦੀ ਅਸਲੀਅਤ ਦੀ ਸੂਝ ਨਹੀ ਸੀ ਨ ਹੀ ਕੁਰਾਨ ਪੜ੍ਹ ਕੇ ਰੱਬੀ-ਭੇਦ ਜਾਣ ਸਕਿਆ । ਇਸ ਲਈ ਹੇ ਕਬੀਰ! ਕਹ ਦੇ ਮੁਲਾਂ ਨੂੰ ਕਿ ਤੈਨੂੰ ਜਾਨਵਰ ਦੀ ਕੁਰਬਾਨੀ ਦੇਣ ਨਾਲ, ਫ਼ਰੇਬੀ ਦਿਲ ਨਾਲ ਨਮਾਜ਼ ਵਗ਼ੈਰਾ ਅਦਾ ਕਰਣ ਨਾਲ ਬਹਿਸ਼ਤ (੍ਹੲੳਵੲਨ) ਨਹੀ ਮਿਲਣੀ, ਤੇਰਾ ਮਨ ਦੋਜ਼ਕ (੍ਹੲਲਲ) ਦੀ ਅੱਗ ਵਿਚ ਸੜਨ ਜੋਗਾ ਹੀ ਰਹਿ ਗਿਆ ਹੈ ॥4॥
ਕੁਝ ਕੀਰਤਨੀਏ ਅੱਧੀ ਪੰਕਤੀ ‘ਤਉ ਕਿਉ ਮੁਰਗੀ ਮਾਰੈ॥’ ਅਸਥਾਈ ਕਰਕੇ ਗਾਇਨ ਕਰਦੇ ਹਨ ਅਤੇ ਇਸ ਸਬਦ ਨੂੰ ਮਾਸ-ਵਿਰੋਧੀ ਦਸਦੇ ਹਨ । ਪਰ ਇਸ ਸਬਦ ਵਿਚ ਕਬੀਰ ਸਾਹਿਬ ਮੁਲਾਂ ਜੀ ਦਾ ਇਕੋ ਇਕ ਭਰਮ ‘ਤੇਰੇ ਮਨ ਕਾ ਭਰਮੁ’ ਦੂਰ ਕਰਨਾ ਚਾਹੁੰਦੇ ਹਨ ਅਤੇ ਉਹ ਭਰਮ ਹੈ ‘ਜਾਨਵਰ ਦੀ ਕੁਰਬਾਨੀ ਦੇ ਕੇ ਖੁਦਾ ਦੀ ਬਖ਼ਸ਼ਿਸ ਹਾਸਲ ਕਰਨਾ’ ਅਤੇ ਇਹ ਨੁਕਤਾ ਦੂਜੇ ਅੰਤਰੇ ਨੂੰ ਵੀਚਾਰਿਆਂ ਸਪਸ਼ਟ ਹੋ ਜਾਂਦਾ ਹੈ । ਨੋਟ ਕੀਤਾ ਜਾਵੇ ‘ਮਨ ਕਾ ਭਰਮੁ’ ਲਿਖਿਆ ਹੈ ਨਾ ਕਿ ‘ਮਨ ਕੇ ਭਰਮ’ (ਭਰਮੁ = ਇਕ ਵਚਨ, ਭਰਮ = ਬਹੁਵਚਨ)।
ੴ ਦੀ ਬਖ਼ਸ਼ਿਸ਼
‘ਤਨੁ ਮਨੁ ਅਰਪਉ ਪੂਜ ਚਰਾਵਉ ॥
ਗੁਰਪਰਸਾਦਿ ਨਿਰੰਜਨੁ ਪਾਵਉ ॥(ਅੰਗ 525), ਆਪਾ ਕੁਰਬਾਨ ਕੀਤਿਆਂ ਹੋ ਸਕਦੀ ਹੈ, ਨ ਕਿ ਜਾਨਵਰ ਕੁਰਬਾਨ ਕੀਤਿਆਂ ।
(3) ਗੁਰਬਾਣੀ ਵਿਆਕਰਣ :- ਹਰ ਸਾਹਿਤਕ ਬੋਲੀ ਦੇ ਅਲਗ ਵਿਆਕਰਣਕ-ਨਿਯਮ ਹੁੰਦੇ ਹਨ । ਗੁਰਬਾਣੀ-ਵਿਆਕਰਣ ਦੇ ਨਿਯਮ ਸਮਝ ਕੇ ਅਰਥ ਕੀਤਿਆਂ ਕੋਈ ਭਰਮ-ਭੁਲੇਖਾ ਨਹੀ ਰਹਿਂਦਾ ।ਉਪਰ ਲਿਖੇ ਸਬਦ ਵਿਚ ‘ਮਨ ਕਾ ਭਰਮੁ’ ਦੀਆਂ ਲਗਾਂ-ਮਾਤਰਾ ਦੀ ਅਹਿਮੀਯਤ ਨਜ਼ਰ-ਅੰਦਾਜ਼ ਕਰਣ ਨਾਲ ਅਸਲ ਸਿਧਾਂਤ ਪਾਸੇ ਰਹਿ ਗਿਆ । ਲਗਾਂ-ਮਾਤਰਾ ਦਾ ਸੰਬੰਧ ਗੁਰਬਾਣੀ ਵਿਆਕਰਣ ਨਾਲ ਹੈ। ਹੇਠ ਲਿਖੀਆਂ ਪੰਕਤੀਆਂ ਵਿਚ ਘਰ ਅਤੇ ਗੁਰ ਅਖਰਾਂ ਤੇ ਧਿਆਨ ਦੇਣਾ :
ਛਿਅ ਘਰ ਛਿਅ ਗੁਰ ਛਿਅ ਉਪਦੇਸ॥
ਗੁਰੁ ਗੁਰੁ ਏਕੋ ਵੇਸ ਅਨੇਕ ॥1॥
ਬਾਬਾ ਜੈ ਘਰਿ ਕਰਤੇ ਕੀਰਤਿ ਹੋਇ ॥
ਸੋ ਘਰੁ ਰਾਖੁ ਵਡਾਈ ਤੋਇ॥1॥ਰਹਾਉ॥ (ਅੰਗ 12)
ਪਦ ਅਰਥ :- ਛਿਅ ਘਰ = ਛੇ ਉਪਨਿਸ਼ਦ (ਘਰ ਬਹੁਵਚਨ) । ਜੈ ਘਰਿ = ਜਿਸ ਗ੍ਰੰਥ ਰਾਹੀਂ , ਜਿਸ ਗ੍ਰੰਥ ਵਿਚ।
ਘਰੁ = ਇਕ ਗ੍ਰੰਥ ( ਮਾਤਰਾ ੁ ਇਕ ਵਚਨ) । ਗੁਰੁ = ਇਕ ਗੁਰੂ । ਗੁਰੁ ਗੁਰੁ = ਇਕੋ ਇਕ ਗੁਰੂ ।
ਅਰਥ : ਹੇ ਭਾਈ ! ਜਿਸ ਗ੍ਰੰਥ ਵਿਚ ਕਰਤੇ, ੴ ਨਿਰਾਕਾਰ ਪਰਮਾਤਮਾ, ਦੀ ਸਿਫ਼ਤ-ਸਾਲਾਹ ਕਰਨ ਦਾ ਉਪਦੇਸ਼ ਲਿਖਿਆ ਹੈ, ਉਸ ਇਕੋ ਇਕ ਗ੍ਰੰਥ ਨੂੰ ਰਖ ਲੈ, ਬਾਕੀ ਸਾਰੇ ਤਿਆਗ ਦੇ, ਤੇਰੀ ਸਿਆਣਪ ਜਾਂ ਵਡਿਆਈ ਇਸੇ ਵਿਚ ਹੈ ॥ ਤਾਂ ਤੇ ਸਿਖ ਕੌਮ ਨੂੰ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਨਾਲ ਹੀ ਜੁੜਨਾ ਚਾਹੀਦਾ ਹੈ ਕਿਉਂਕਿ ਇਹੀ ਗ੍ਰੰਥ ਕਰਤੇ ਦੀ ਕੀਰਤੀ ਨਾਲ ਜੋੜਦਾ ਹੈ ; ਬਾਕੀ ਗ੍ਰੰਥ, ਦਸਮ ਗ੍ਰੰਥ – ਸਰਬਲੋਹ ਗ੍ਰੰਥ – ਜਨਮਸਾਖੀ ਭਾਈ ਬਾਲੇ ਵਾਲੀ – ਗੁਰਬਿਲਾਸ ਪਾਤਸ਼ਾਹੀ ਛੇਂਵੀ – ਰਹਿਤਨਾਮੇ ਆਦਿਕ, ਜੋ ਕਿ ਅਵਤਾਰ-ਵਾਦੀ, ਗੁਰਮਤਿ-ਵਿਰੋਧੀ ਜਾਂ ਗੁਰੂ-ਨਿੰਦਕ ਹਨ, ਤਿਆਗਣ ਜੋਗ ਹਨ।
ਹੋਰ ਪ੍ਰਮਾਣ :
ਆਹਰ ਸਭਿ ਕਰਦਾ ਫਿਰੇ ਆਹਰੁ ਇਕੁ ਨ ਹੋਇ॥ ਨਾਨਕ ਜਿਤੁ ਆਹਰਿ ਜਗੁ ਉਧਰੈ ਵਿਰਲਾ ਬੂਝੈ ਕੋਇ ॥ (ਅੰਗ 965) (ਆਹਰ = ਰ ਮੁਕਤਾ, ਬਹੁ-ਵਚਨ, ਸਾਰੇ ਆਹਰ। ਆਹਰੁ = ਇਕ ਵਚਨ, ਇਕ ਆਹਰ। ਆਹਰਿ = ਆਹਰ ਵਿਚ ।)
ਅਰਥ :- ਮਨੁਖ ਲੋਕ ਸੁਹੇਲਾ ਕਰਨ ਲਈ ਸਾਰੇ ਆਹਰ, ਕੰਮ, ਕਰਦਾ ਹੈ ਪਰ ਪਰਲੋਕ ਸੁਹੇਲਾ ਕਰਨ ਲਈ ਇਕ ਵੀ ਉੱਦਮ ਨਹੀ ਕਰਦਾ। ਕੋਈ ਵਿਰਲਾ ਹੀ ਹੈ ਜੋ ਸਮਝਦਾ ਹੈ ਕਿ ਜਗ ਨੇ ਉਧਰਣ ਦੇ ਆਹਰ (ਨਾਮ ਧਰਮ) ਵਿਚ ਲਗਣਾ ਹੈ । ਇਸ ਜਾਣਕਾਰੀ ਲਈ ‘ਗੁਰਬਾਣੀ ਵਿਆਕਰਣ ਦੇ ਸਰਲ ਨੇਮ’ ਮਿਸ਼ਨਰੀ ਕਾਲਜ ਦੀ ਪੁਸਤਕ ਪੜ੍ਹਨੀ ਚਾਹੀਦੀ ਹੈ ।
(4) ਜੇ ਵੀਚਾਰ-ਅਧੀਨ ਸ਼ਬਦ ਵਿਚ ਇਤਿਹਾਸਕ ਜਾਂ ਮਿਥਹਾਸਕ ਪ੍ਰਸੰਗ ਲਿਖਿਆ ਹੋਵੇ ਤਾਂ ਉਸ ਪ੍ਰਸੰਗ ਦਾ ਬਿਆਨ ਸੰਖੇਪ ਵਿਚ ਕਰਕੇ ਸਿਧਾਂਤ ਦ੍ਰਿੜ ਕਰਾਇਆ ਜਾਵੇ। ਵਾਧੂ ਅਤੇ ਮਨਘੜਤ ਕਹਾਣੀਆਂ ਸੁਣਾ ਕੇ ਸਮਾ ਬਰਬਾਦ ਨਾ ਕੀਤਾ ਜਾਵੇ । ਵਾਧੂ ਕਹਾਣੀਆਂ ਦਾ ਖੰਡਨ ਵਿਚਾਰਧਾਰਾ ਦੀ ਇਕਸਾਰਤਾ, ਸਬਦ ਦਾ ਸਿਰਲੇਖ, ਵਿਆਕਰਣ-ਨਿਯਮਾਂ ਆਦਿਕ ਨੂੰ ਧਿਆਨ ਵਿਚ ਰਖਿਆਂ ਸਹਜੇ ਹੀ ਕੀਤਾ ਜਾ ਸਕਦਾ ਹੈ ।
ਮਿਸਾਲ ਵਜੋਂ, ਮੇਰਾ ਮਨੁ ਲੋਚੈ ਗੁਰ ਦਰਸਨੁ ਤਾਈ ॥(ਮਾਝ ਮਹਲਾ 5) ਸਬਦ ਨਾਲ ਜੋੜਿਆ ਗਿਆ ਪ੍ਰਸੰਗ, ਗੁਰੂ ਰਾਮਦਾਸ ਸਾਹਿਬ ਜੀ ਨੂੰ ਪੁੱਤਰ ਬਾਬਾ ਅਰਜਨ ਜੀ ਨੇ ਲਾਹੌਰ ਤੋਂ ਚਿੱਠੀਆਂ ਲਿਖੀਆਂ ਤੇ ਨਾਨਕ ਪਦ ਵਰਤ ਕੇ ਬਾਣੀ ਉਚਾਰੀ, ਬਿਲਕੁਲ ਮਨ-ਘੜਤ ਹੈ ਕਿਉਂਕਿ ਉਸ ਸਮੇ ਗੁਰਗੱਦੀ ਤੇ ਚੌਥੇ ਨਾਨਕ ਸੁਸ਼ੋਭਿਤ ਸਨ ਅਤੇ ਸਿਰਲੇਖ “ਮਾਝ ਮਹਲਾ 5”ਦਸਦਾ ਹੈ ਕਿ ਇਹ ਬਾਣੀ ਗੁਰੂ ਅਰਜਨ ਸਾਹਿਬ ਨੇ ਗੁਰਗੱਦੀ ਤੇ ਬੈਠਣ ਤੋਂ ਬਾਦ ਉਚਾਰੀ ।
(5) ਗੁਰਬਾਣੀ ਵਿਚ ਬਹੁ-ਅਰਥਕ ਲਫ਼ਜ਼ ਵੀ ਵਰਤੇ ਗਏ ਹਨ। ਪ੍ਰਕਰਣ ਅਨੁਸਾਰ ਢੁਕਵੇਂ ਅਰਥ ਹੀ ਕੀਤੇ ਜਾਣ। ਭੁਲੇਖਾ ਪੈਂਦਾ ਹੋਵੇ ਤਾਂ ਭਾਈ ਕ੍ਹਾਨ ਸਿੰਘ ਰਚਿਤ ਮਹਾਨ ਕੋਸ਼ ਵਾਚ ਲੈਣਾ ਚਾਹੀਦਾ ਹੈ । ਪ੍ਰਕਰਣ ਅਨੁਸਾਰ ‘ਕਰਮੀ’ ਦੇ ਅਰਥ :-
ਕਰਮੀ ਸਹਜੁ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ॥ (ਅੰਗ 919)
ਕਰਮੀ = ਕਰਮ-ਕਾਂਡ ਕੀਤਿਆਂ
ਏਹੁ ਹਰਿ ਰਸੁ ਕਰਮੀ ਪਾਈਐ
ਸਤਿਗੁਰੁ ਮਿਲੈ ਜਿਸੁ ਆਇ ॥(ਅੰਗ 921)
ਕਰਮੀ = ਸਤਿਗੁਰ ਦੀ ਬਖ਼ਸ਼ਿਸ਼ ਨਾਲ
ਮੈ ਬਿਗਰੇ ਅਪਨੀ ਮਤਿ ਖੋਈ ॥
ਮੇਰੇ ਭਰਮਿ ਭੂਲਉ ਮਤਿ ਕੋਈ॥(855)
ਮਤਿ ਖੋਈ = ਅਕਲ ਗੁਆਈ; ਮਤਿ ਕੋਈ = ਨ ਕੋਈ।
ਭਗਉਤੀ ਪਦ ਦੇ ਅਰਥ ਮਹਾਨ ਕੋਸ਼ ਵਿਚੋਂ ਪੜਿਆਂ ਅਰਦਾਸ
‘ਪ੍ਰਿਥਮ ਭਗਉਤੀ…’ ਸੰਬੰਧੀ ਪਿਆ ਭੁਲੇਖਾ ਦੂਰ ਹੁੰਦਾ ਹੈ ।
(6) ਗੁਰਬਾਣੀ ਦੇ ਕੇਵਲ ਭਾਵ-ਅਰਥ :- ਹੋਰ ਪ੍ਰਮਾਣ ਅਤੇ ਸਿਖ-ਵਿਚਾਰਧਾਰਾ ਨੂੰ ਮੁਖ ਰਖਕੇ ਕਈ ਥਾਂਈਂ ਲਫ਼ਜ਼ੀ-ਅਰਥ (ਲਟਿੲਰੳਲ ਮੲੳਨਨਿਗ) ਨਹੀ ਲੈਣੇ ਚਾਹੀਦੇ, ਕੇਵਲ ਭਾਵ-ਅਰਥ ਹੀ ਲੈਣੇ ਚਾਹੀਦੇ ਹਨ ਤਾਂ ਜੁ ਗੁਰਮਤਿ ਵਿਚਾਰਧਾਰਾ ਦੀ ਇਕਸਾਰਤਾ ਭੰਗ ਨਾ ਹੋਵੇ। ਵੇਖੋ ਸ਼ਲੋਕ ਫ਼ਰੀਦ ਜੀ:-
ਫਰੀਦਾ ਬੇਨਿਵਾਜਾ ਕੁਤਿਆ ਏਹ ਨ ਭਲੀ ਰੀਤਿ ॥ ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ ॥70॥ (ਅੰਗ 1381)
ਭਾਵ, ਸਿਖ ਗੁਰਦਵਾਰੇ ਜਾ ਕੇ ਸਾਧਸੰਗਤਿ ਕਰੇ, ਗੁਰਬਾਣੀ
ਕੀਰਤਨ ਕਥਾ ਸੁਣੇ, ਨ ਕਿ ਮਸੀਤਿ ਵਿਚ ਨਮਾਜ਼ ਪੜ੍ਹਨ ਜਾਵੇ ।
ਸਲੋਕ ਕਬੀਰ ਜੀ : ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ॥ ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁੰਡਾਇ ॥25॥ (ਅੰਗ 1365)
ਇਹ ਸਲੋਕ ਕਬੀਰ ਸਾਹਿਬ ਨੇ ਜਟਾ-ਜੂਟ ਧਾਰੀ ਜੋਗੀਆਂ ਨੂੰ ਅਤੇ ਰੁੰਡ-ਮੁੰਡ ਸੰਨਿਆਸੀਆਂ ਨੂੰ ਵੇਖ ਕੇ ਉਚਾਰਿਆ ਸੀ। ਉਸ ਸਮੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਨਹੀ ਹੋਇਆ ਸੀ । ਕਬੀਰ ਸਾਹਿਬ ਨੇ ਬਾਹਰੀ ਭੇਖ ਦਾ ਖੰਡਨ ਕੀਤਾ ਹੈ ।ਇਹ ਸਿਧਾਂਤ ਨਾਨਕ-ਬਾਣੀ ਇਉਂ ਸਮਝਾਂਦੀ ਹੈ :-
ਭੇਖੀ ਪ੍ਰਭੂ ਨ ਲਭਈ ਵਿਣੁ ਸਚੀ ਸਿਖੰ ॥(ਅੰਗ 1099) ਅਜ ਸਿਖ ਵੀ ਜੇ ਪੰਜ ਕਕਾਰੀ ਰਹਿਤ ਰੱਖ ਕੇ ਗੁਰੂ ਗ੍ਰੰਥ
ਸਾਹਿਬ ਵਿਚ ਦਰਸਾਏ ਨਾਮ-ਧਰਮ , ੴ ਦੀ ਪ੍ਰੇਮਾ-ਭਗਤੀ ਦੇ ਮਾਰਗ ਤੇ ਨਹੀ ਚਲਦਾ ਤਾਂ ਪੰਜ ਕਕਾਰੀ ਰਹਿਤ ਵਾਲਾ ਸਿਖ ਵੀ ਪਾਖੰਡੀ ਹੀ ਕਿਹਾ ਜਾਵੇਗਾ । ਜਿਵੇਂ ਘਰ ਦੀ ਦੌਲਤ ਨੂੰ ਚੋਰਾਂ ਤੋਂ ਬਚਾਣ ਲਈ ਚਾਰ-ਦੀਵਾਰੀ ਦੀ ਲੋੜ ਹੈ ਤਿਵੇਂ ਮਨ ਦੀ ਰਹਤ (ਨਾਮ-ਧਨ) ਨੂੰ ਬਚਾਣ ਲਈ ਤਨ ਦੀ ਰਹਤ ਜ਼ਰੂਰੀ ਹੈ । ਤਨ ਦੀ ਰਹਿਤ ਗੁਰੂ ਨਾਲ ਜੋੜਦੀ ਹੈ ਅਤੇ ਮਨ ਦੀ ਰਹਿਤ (ਗੁਰ-ਸਬਦ ਦੀ ਕਮਾਈ) ਪਰਮਾਤਮਾ ਨਾਲ ਜੋੜਦੀ ਹੈ ।
(7) ਲਿਖਣ ਸ਼ੈਲੀ, ਸ਼ਬਦਾਵਲੀ ਅਤੇ ਬਣਤਰ-ਸਾਂਝ ਨੂੰ ਗਹੁ ਨਾਲ ਵੇਖਿਆ ਜਾਵੇ। ਸਲੋਕ ਸਹਸਕ੍ਰਿਤੀ ਮਹਲਾ 1 (ਅੰ:1353)
ਪੜ੍ ਿਪੁਸਤਕ ਸੰਧਿਆ ਬਾਦੰ॥ ਸਿਲ ਪੂਜਸਿ ਬਗੁਲ ਸਮਾਧੰ॥…॥ ਜੋ ਜਾਨਸਿ ਬ੍ਰਹਮੰ ਕਰਮੰ ॥
ਸਭ ਫੋਕਟ ਨਿਸਚੈ ਕਰਮੰ ॥
ਕਹੁ ਨਾਨਕ ਨਿਸਚੌ ਧ੍ਹਿਾਵੈ ॥
ਬਿਨੁ ਸਤਿਗੁਰ ਬਾਟ ਨ ਪਾਵੈ ॥1॥
ਨਿਹਫਲੰ ਤਸ੍ਹ ਜਨਮਸ੍ਹ ਜਾਵਦ ਬ੍ਰਹਮ ਨ ਬਿੰਦਤੇ ॥ ਸਾਗਰੰ ਸੰਸਾਰਸ੍ਹ ਗੁਰ ਪਰਸਾਦੀ ਤਰਹਿ ਕੇ ॥ ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ ॥
ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ ॥2॥
ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਤ ਬ੍ਰਾਹਮਣਹ ॥ ਖ੍ਹਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾਕ੍ਰਿਤਹ ॥ ਸਰਬ ਸਬਦੰ ਤ ਏਕ ਸਬਦੰ ਜੇ ਕੋ ਜਾਨਸਿ ਭੇਉ ॥ ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਉ ॥3॥
ਏਕ ਕ੍ਰਿਸਨੰ ਤ ਸਰਬ ਦੇਵਾ ਦੇਵਦੇਵਾ ਤ ਆਤਮਹ ॥ ਆਤਮੰ ਸ੍ਰੀ ਬਾਸਦੇਵਸ੍ਹ ਜੇ ਕੋਈੋ ਜਾਨਸਿ ਭੇਵ ॥ ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਵ ॥4॥
ਗੁਰੂ ਨਾਨਕ ਸਾਹਿਬ ਦੇ ਉਚਾਰੇ ਇਹਨਾਂ ਚਾਰ ਸਲੋਕਾਂ ਵਿਚ ਦੂਜਾ ਸਲੋਕ ਬ੍ਰਹਮਗਿਆਨ ਦੀ ਅਵਸਥਾ ਤਕ ਨ ਪੁਜਣ ਵਾਲੇ ਮਨੁਖ ਦਾ ਜੀਵਨ ਨਿਹਫਲ (ਬੇਕਾਰ, ਵਿਅਰਥ) ਦਸਦਾ ਹੈ । ਬਾਕੀ ਤਿੰਨ ਸਲੋਕਾਂ ਦੀ ਬਣਤਰ ਧਿਆਨ ਨਾਲ ਵੇਖੀਏ :-
(ੳ) ਹਰ ਸਲੋਕ ਦੇ ਸ਼ੁਰੂ ਵਿਚ ਇਕ ਜਾਂ ਵਧ ਪੰਕਤੀਆਂ ਪ੍ਰਕਰਣ ਦਰਸਾਉਣ ਲਈ ਲਿਖੀਆਂ ਹਨ ਤੇ ਬ੍ਰਾਹਮਣੀ ਨਿਯਮ ਹਨ;
(ਅ) ਹਰ ਸਲੋਕ ਵਿਚ ‘ਜੇ’ ਵਾਲੀ ਪੰਕਤੀ ਵਿਚ ਬ੍ਰਾਹਮਣੀ ਨਿਯਮ ਤੇ ਕਿੰਤੂ ਕਰਦਿਆਂ ਸਵਾਲ ਉਠਾਇਆ ਗਿਆ ਹੈ ;
(ੲ) ‘ਜੇ’ ਵਾਲੀ ਪੰਕਤੀ ਤੋਂ ਬਾਦ ਗੁਰੂ ਸਾਹਿਬ ਨੇ ਅਪਣਾ ਨਿਰਣਾ / ਸਿਧਾਂਤ ਦਿੱਤਾ ਹੈ ।
ਇਸ ਬਣਤਰ-ਸਾਂਝ, ਸ਼ੈਲੀ ਨੂੰ ਨਜ਼ਰ-ਅੰਦਾਜ਼ ਕਰਣ ਵਾਲੇ ਵਿਆਖਿਆ-ਕਾਰਾਂ ਨੇ ਚੌਥੇ ਸਲੋਕ ਦੇ ਅਰਥ ਠੀਕ ਨਹੀ ਕੀਤੇ । ਪਹਿਲੇ ਸਲੋਕ ਵਿਚ ਬ੍ਰਾਹਮਣੀ-ਕਰਮਕਾਂਡਾਂ ਦਾ ਹਵਾਲਾ ਦੇ ਕੇ ਪੁਛਿਆ ਜੇ ਕੋਈ ਜਾਣਦਾ ਹੋਵੇ ਤਾਂ ਦਸੇ ‘ਕੀ ਇਹਨਾਂ ਕਰਮਾਂ ਨਾਲ ਬ੍ਰਹਮਗਿਆਨੀ ਬਣ ਸਕਦੇ ਹਾਂ?’ ਉੱਤਰ ਹੈ,ਨਹੀ ।ਇਹ ਫੋਕਟ ਕਰਮ ਹਨ।ਅਸਲ ਰਸਤਾ ਨਾਮ ਜਪਣ ਦਾ ਗੁਰੂ ਦਸੇਗਾ।
ਤੀਜੇ ਸਲੋਕ ਵਿਚ ਬ੍ਰਾਹਮਣ ਨੇ ਸਭ ਵਰਣਾ ਦੇ ਲੋਕਾਂ ਦਾ ਧਰਮ ਵਖ ਵਖ ਦਸਿਆ ਤਾਂ ਗੁਰੂ ਨਾਨਕ ਸਾਹਿਬ ਨੇ ਪੁਛਿਆ ‘ਜੇ ਜਾਣਦਾ ਹੈਂ ਤਾਂ ਦਸ ਸਭ ਮਨੁਖਾਂ ਦਾ ਸਰਬ-ਸਾਂਝਾ ਧਰਮ ਕੀ ਹੈ ?’ ਜੋ ਦਸੇ , ਨਾਨਕ ਉਸ ਬ੍ਰਹਮਗਿਆਨੀ ਦਾ ਦਾਸ ਹੈ ।
ਚੌਥੇ ਸਲੋਕ ਵਿਚ ਬ੍ਰਾਹਮਣ ਨੇ ਕ੍ਰਿਸ਼ਨ ਜੀ ਦੀ ਵਡਿਆਈ ਕਰਦਿਆਂ ਦਸਿਆ ਕਿ ਕ੍ਰਿਸ਼ਨ ਜੀ ਦੀ ਆਤਮਾ ਹਰ ਮਨੁਖ ਅਤੇ ਦੇਵਤੇ ਵਿਚ ਵਸਦੀ ਹੈ। ਗੁਰੂ ਨਾਨਕ ਸਾਹਿਬ ਨੇ ਪੁਛਿਆ ‘ਜੇ ਜਾਣਦੇ ਹੋ ਤਾਂ ਦਸੋ ਕਿ ਬਾਸਦੇਵ (ਕ੍ਰਿਸ਼ਨ ਜੀ ਦੇ ਪਿਤਾ) ਵਿਚ ਕਿਸਦੀ ਆਤਮਾ ਵਸਦੀ ਹੈ ? ਜੋ ਦਸੇ, ਨਾਨਕ ਉਸ ਬ੍ਰਹਮਗਿਆਨੀ ਦਾ ਦਾਸ ਹੈ ।
ਗੁਰੂ ਨਾਨਕ ਸਾਹਿਬ ਸਮਝਾਣਾ ਚਾਹੁੰਦੇ ਹਨ ਕਿ ਪਿਤਾ ਅੰਦਰ ਪੁੱਤਰ ਦੀ ਆਤਮਾ ਨਹੀ ਹੋ ਸਕਦੀ ਕਿਉਂਕਿ ਪੁੱਤਰ ਦਾ ਜਨਮ ਪਿਤਾ ਤੋਂ ਬਾਦ ਹੁੰਦਾ ਹੈ।
ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਇਸ ਸ਼ਲੋਕ ਵਿਚ ਅਵਤਾਰ-ਵਾਦ ਦਾ ਖੰਡਨ ਕੀਤਾ ਹੈ। ਇਹ ਚਾਰ ਸ਼ਲੋਕ ਇਕ ਲੜੀ ਵਿਚ ਪਰੋਤੇ ਹੋਏ ਹਨ ਜਿਨ੍ਾਂ ਦਾ ਤਤ-ਉਪਦੇਸ਼ ਇਹ ਹੈ ਕਿ ਬ੍ਰਹਮ-ਗਿਆਨੀ ਅਥਵਾ ਜੀਵਨ-ਮੁਕਤਿ ਅਵਸਥਾ ਦੀ ਪ੍ਰਾਪਤੀ ਸਤਿਗੁਰੂ ਜੀ ਦੇ ਦੱਸੇ ਮਾਰਗ ਤੇ ਚਲ ਕੇ ਕਰਮ-ਕਾਂਡ, ਵਰਣ-ਵੰਡ ਅਤੇ ਅਵਤਾਰ-ਵਾਦ ਤਿਆਗ ਕੇ ਹੀ ਹੁੰਦੀ ਹੈ ।
(8) ਗੁਰਬਾਣੀ ਨੂੰ ਗੁਰਬਾਣੀ ਨਾਲ ਅਰਥਾਓ ਗੁਰੂ ਗ੍ਰੰਥ ਸਾਹਿਬ ਵਿਚ ਕਈ ਸਬਦ ਐਸੇ ਹਨ ਜਿਨ੍ਾਂ ਦੀ ਵਿਆਖਿਆ ਗੁਰਬਾਣੀ ਦੇ ਹੋਰ ਸਬਦ ਜਾਂ ਪੰਕਤੀਆਂ ਦੇ ਆਧਾਰ ਤੇ ਹੀ ਹੋ ਸਕਦੀ ਹੈ। ਜਿਵੇਂ ‘ਆਸਾ ਮਹਲਾ 1, ਪਟੀ’ ਦੀ ਵਿਆਖਿਆ ‘ਆਸਾ ਮਹਲਾ 3, ਪਟੀ’ ਕਰਦੀ ਹੈ ਅਤੇ ‘ਬਾਰਹਮਾਹਾ ਤੁਖਾਰੀ ਮਹਲਾ 1’ ਦੀ ਵਿਆਖਿਆ-ਸਰੂਪ ਬਾਣੀ ‘ਬਾਰਹਮਾਹਾ ਮਾਂਝ ਮਹਲਾ 5’ ਹੈ। ਉਪਰ-ਲਿਖੇ ਸਲੋਕ ਸਹਸਕ੍ਰਿਤੀ ਮਹਲਾ 1 ਦੇ ਚੌਥੇ ਸਲੋਕ ‘ਏਕ ਕ੍ਰਿਸਨੰ …’ ਦੀ ਵਿਆਖਿਆ ਕਰਦਿਆਂ ਕਬੀਰ ਸਾਹਿਬ ਨੇ ਅਵਤਾਰ-ਵਾਦ ਦਾ ਖੰਡਨ ਇਉਂ ਕੀਤਾ ਹੈ :-
ਤੁਮ੍ ਜੁ ਕਹਤ ਹਉ ਨੰਦ ਕੋ ਨੰਦਨੁ ਨੰਦ ਸੁ ਨੰਦਨੁ ਕਾ ਕੋ ਰੇ॥ ਧਰਨਿ ਆਕਾਸੁ ਦਸੋ ਦਿਸ ਨਾਹੀ
ਤਬ ਇਹੁ ਨੰਦੁ ਕਹਾ ਥੋ ਰੇ॥1॥ਰਹਾਉ॥ ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ ॥
ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੈ ਮਾਈ ਨ ਬਾਪੋ ਰੇ ॥2॥ (ਅੰਗ 338)
ਅਰਥਾਤ, ਹੇ ਕ੍ਰਿਸ਼ਨ ਪੂਜਕੋ! ਤੁਸੀ ਦਸਦੇ ਹੋ ਕਿ ਕ੍ਰਿਸ਼ਨ ਨੰਦ ਦਾ ਪੁੱਤਰ ਸੀ, ਤਾਂ ਦਸੋ, ਨੰਦ ਕਿਸਦਾ ਪੁੱਤਰ ਸੀ ? ਜਦੋਂ ਇਹ ਧਰਤੀ ,ਆਕਾਸ਼ ,ਸਾਰੀ ਸ੍ਰਿਸ਼ਟੀ ਨਹੀ ਸਨ ਤਾਂ ਇਹ ਨੰਦ ਕਿੱਥੇ ਸੀ ?(ਵੇਖੋ ਸਬਦ, ਅਰਬਦ ਨਰਬਦ ਧੁੰਧੂਕਾਰਾ…)
ਕਬੀਰ ਸਾਹਿਬ ਇਸ਼ਟ ਦਾ ਸਰੂਪ ਦਸਦੇ ਹਨ ਕਿ ‘ਮੇਰਾ ਮਾਲਕ (ਸੁਆਮੀ, ਠਾਕੁਰੁ) ਕਿਸੇ ਸੰਕਟ (ਦੁਖ,ਤਕਲੀਫ਼) ਵਿਚ ਨਹੀ ਪੈਂਦਾ, ਕਿਸੇ ਜੂਨੀ ਵਿਚ ਨਹੀ ਆਉਂਦਾ, ਓਹ ਹਸਤੀ ਮਾਇਆ ਤੋਂ ਨਿਰਲੇਪ ਹੈ, ਉਸਦਾ ਕੋਈ ਮਾਤਾ ਪਿਤਾ ਨਹੀ ॥
ਇਸੇ ਤਰ੍ਹਾਂ ਉਪਰ-ਲਿਖੇ ਕਬੀਰ ਸਾਹਿਬ ਦੇ ਸਬਦ ‘ਮੁਲਾਂ ਕਹਹੁ ਨਿਆਉ ਖੁਦਾਈ ॥’ ਵਿਚ ਦਸਿਆ ਭਰਮ,ਅਗਿਆਨਤਾ, ਕੁਮਤਿ (ਦੇਵੀ-ਦੇਵਤਿਆਂ ਅੱਗੇ ਮਨੁਖ ਜਾਂ ਜਾਨਵਰ ਦੀ ਬਲੀ ਦੇਣੀ, ਕਸਾਈ ਦਾ ਕਰਮ) ਪੰਡਿਤ ਦੀ ਵੀ ਦੂਰ ਕਰਦੇ ਹਨ:-
ਪਡੀਆ ਕਵਨ ਕੁਮਤਿ ਤੁਮ ਲਾਗੇ ॥
ਬੂਡਹੁਗੇ ਪਰਵਾਰ ਸਕਲ ਸਿਉ
ਰਾਮੁ ਨ ਜਪਹੁ ਅਭਾਗੇ ॥1॥ਰਹਾਉ॥
…ਜੀਅ ਬਧਹੁ ਸੁ ਧਰਮੁ ਕਰਿ ਥਾਪਹੁ
ਅਧਰਮੁ ਕਹਹੁ ਕਤ ਭਾਈ॥ ਆਪਸ ਕਉ ਮੁਨਿਵਰ ਕਰਿ ਥਾਪਹੁ
ਕਾ ਕਉ ਕਹਹੁ ਕਸਾਈ ॥ (1103)
ਅਰਥਾਤ, ਹੇ ਪੰਡਿਤ ਜੀ ! ਤੁਸੀ ਕਿਹੜੀਆਂ ਭੈੜੀਆਂ ਮਤਾਂ ਮਗਰ ਲਗੇ ਹੋਏ ਹੋ? ਹੇ ਬਦ-ਕਿਸਮਤ ਬੰਦੇ ! ਜੇ ਤੂੰ ਨਿਰਾਕਾਰ ਪਰਮਾਤਮਾ ਦਾ ਨਾਮ ਨਹੀ ਜਪਦਾ ਤਾਂ ਤੂੰ ਅਪਣੇ ਪਰਵਾਰ, ਚੇਲਿਆਂ-ਚਾਟੜਿਆਂ ਸਮੇਤ ਭਵ-ਸਾਗਰ ਵਿਚ ਡੁੱਬ ਜਾਂਏਂਗਾ ॥ ਦੇਵੀ-ਦੇਵਤਿਆਂ ਨੂੰ ਪ੍ਰਸੰਨ ਕਰਨ ਲਈ ਤੁਸੀ ਮਨੁੱਖ ਜਾਂ ਜਾਨਵਰ ਨੂੰ ਮਾਰ ਕੇ ਬਲਿ ਚੜ੍ਹਾਉਂਦੇ ਹੋ ਤੇ ਇਸ ਨੂੰ ਧਰਮ-ਕਰਮ ਮਿਥ ਲਿਆ ਤਾਂ ਦਸੋ, ਪਾਪ-ਕਰਮ ਕਿਸ ਨੂੰ ਆਖਦੇ ਹੋ ? ਜੀਵ- ਹਤਿਆ ਕਰਕੇ ਆਪਣੇ ਆਪ ਨੂੰ ਵੱਡੇ ਮੁਨੀ ਅਖਵਾਉਂਦੇ ਹੋ, ਤਾਂ ਦਸੋ, ਕਸਾਈ (ਭੁਟਚਹੲਰ) ਕਿਸ ਨੂੰ ਆਖਦੇ ਹੋ ?
ਕਬੀਰ ਸਾਹਿਬ ਦੇ ਹੇਠ ਲਿਖੇ ਸਲੋਕ ਨੂੰ ਗੁਰਬਾਣੀ ਦੀਆਂ ਹੋਰ ਪੰਕਤੀਆਂ ਦਾ ਆਸਰਾ ਲਿਆਂ ਹੀ ਸਮਝਿਆ ਜਾ ਸਕਦਾ ਹੈ:-
ਕਬੀਰ ਏਕ ਮਰੰਤੇ ਦੁਇ ਮੂਏ ਦੋਇ ਮਰੰਤਹ ਚਾਰਿ ॥
ਚਾਰਿ ਮਰੰਤਹ ਛਹ ਮੂਏ
ਚਾਰਿ ਪੁਰਖ ਦੁਇ ਨਾਰਿ ॥(ਅੰਗ 1369)
ਏਕ ਮਰੰਤੇ : ‘ਮਨੁ ਮਾਰੇ ਬਿਨੁ ਭਗਤਿ ਨ ਹੋਈ॥’ ‘ਮਨ ਹੀ ਕਉ ਮਨੁ ਮਾਰਸੀ ਜੇ ਸਤਿਗੁਰੁ ਭੇਟੈ ਸੋਇ॥’ ਗੁਰੂ ਦੀ ਸ਼ਰਣ ਵਿਚ ਆਕੇ ਮਨ ਗੁਰੂ ਨੂੰ ਅਰਪਣ ਕਰਕੇ ਗੁਰ-ਉਪਦੇਸ਼ ਕਮਾ ਕੇ ਸਿਖ ਦਾ ਅਗਿਆਨੀ ਮਨ ਮਰ ਜਾਂਦਾ ਹੈ ।
ਦੁਇ ਮਰੰਤੇ : ‘ਮਨ ਕਾ ਸੂਤਕ ਲੋਭੁ ਹੈ…॥’ ਮਨ ਮਰਣ ਨਾਲ ਸੁਭਾ ਸੰਤੋਖੀ ਬਣ ਜਾਂਦਾ ਹੈ, ਹਰ ਤਰ੍ਹਾਂ ਦਾ ਲੌਭ ਅਰਥਾਤ ਤ੍ਰਿਸ਼ਨਾ ਮਰ ਜਾਂਦੀ ਹੈ। ਚਾਰ ਮਰੰਤੇ : ‘ਕਾਮਿ ਕ੍ਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ॥’ ਮਨ ਤੇ ਤ੍ਰਿਸ਼ਨਾ ਮਰਨ ਨਾਲ ਪਰ-ਧਨ, ਪਰ-ਇਸਤ੍ਰੀ ਦੀ ਕਾਮਨਾ ਮੁਕ ਗਈ । ਜਰ ਤੇ ਜੋਰੂ ਨ ਮਿਲਣ ਤੇ ਮਨੁਖ ਦਾ ਸੁਭਾ ਕ੍ਰੋਧੀ ਬਣ ਜਾਂਦਾ ਹੈ ਪਰ ਗੁਰਬਾਣੀ ਧਨ ਤੇ ਜੋਬਨ ਰੂਪੀ ਵੈਰੀਆਂ ਤੋਂ ਬਚਾਂਦੀ ਹੈ ।ਸੋ, ਮਨ ਤੇ ਤ੍ਰਿਸ਼ਨਾ ਮਰਣ ਨਾਲ ਕਾਮ ਮਰ ਜਾਂਦਾ ਹੈ ਤੇ ਕ੍ਰੋਧ ਮਰ ਜਾਂਦਾ ਹੈ ; ਕੁਲ ਗਿਣਤੀ ਚਾਰ। ਛੇ ਮੂਏ : ਚਾਰ ਦੇ ਮਰਣ ਨਾਲ ਮਨੁਖ ਦੀ ਬਿਰਤੀ ਹੁਣ
ਸਾਧ-ਸੰਗਤਿ ਵਿਚ ਵਿਚਰਣ ਵਾਲੀ ਅਤੇ ਬੰਦਗੀ ਵਾਲੀ ਬਣਦੀ ਹੈ, ਤੇ ਅਵਸਥਾ ਬਣਦੀ ਹੈ
‘ਮਾਨੁ ਮੋਹੁ ਦੋਨੋ ਕਉ ਪਰਹਰਿ ਗੋਬਿੰਦ ਕੇ ਗੁਨ ਗਾਵੈ ॥
ਕਹੁ ਨਾਨਕ ਇਹ ਬਿਧਿ ਕੋ ਪ੍ਰਾਨੀ ਜੀਵਨ ਮੁਕਤਿ ਕਹਾਵੈ ॥’
ਹੰਕਾਰ ਵਾਲੀ ਬਿਰਤੀ ਅਰਥਾਤ ਹਉਮੈ ਮਰ ਗਈ ਅਤੇ ਹਰ ਚੀਜ਼ ਦਾ ਮੋਹ ਵੀ ਮਰ ਗਿਆ। ਇਸ ਤਰ੍ਹਾਂ ਜੀਵਨ ਮੁਕਤਿ ਦੀ ਪਦਵੀ ਪ੍ਰਾਪਤ ਹੋ ਗਈ । ਸੋ, ਮਰਣ ਵਾਲੇ ਹਨ, ਚਾਰ ਪੁਰਖ : ਮਨ, ਕਾਮ, ਕ੍ਰੋਧ, ਮੋਹ ਅਤੇ ਦੁਇ ਨਾਰ :ਤ੍ਰਿਸ਼ਨਾ, ਹਉਮੈ । ਗੁਰਬਾਣੀ ਦੀਆਂ ਹੋਰ ਪੰਕਤੀਆਂ ਦਾ ਆਸਰਾ ਲੈ ਕੇ ਕੀਤੀ ਗਈ ਇਸ ਸ਼ਲੋਕ ਦੀ ਵਿਆਖਿਆ ਵਿਚ ਪੰਜ ਵਿਕਾਰ ਮਰਣ ਦੀ ਤਰਤੀਬ ਬਦਲ ਸਕਦੀ ਹੈ ਪਰ ਸ਼ੁਰੂਆਤ ਮਨ ਮਾਰਣ ਨਾਲ ਹੋਵੇਗੀ । ਬੇਅੰਤ ਪੰਕਤੀਆਂ ਮਨ ਨੂੰ ਹੀ ਸੰਬੋਧਨ ਕਰਦੀਆਂ ਹਨ ਕਿਉਂਕਿ ਸਾਰੀ ਖੇਡ ਮਨ ਦੀ ਹੀ ਹੈ ।
ਕਬੀਰ ਮਨੁ ਨਿਰਮਲੁ ਭਇਆ ਜੈਸਾ ਗੰਗਾ ਨੀਰੁ॥ ਪਾਛੈ ਲਾਗੋ ਹਰਿ ਫਿਰੈ ਕਹਤ ਕਬੀਰ ਕਬੀਰ ॥55॥ (ਅੰਗ 1367) ਅਰਥਾਤ, ਹੇ ਕਬੀਰ! ਜਦੋਂ ਪਹਾੜਾਂ ਵਿਚ ਵਗਦੀ ਗੰਗਾ ਦੇ ਸਾਫ਼-ਸੁਥਰੇ ਪਾਣੀ ਵਾਂਙ ਤੇਰਾ ਮਨ ਨਿਰਮਲ ਹੋ ਜਾਵੇਗਾ ਤਾਂ ਪਰਮਾਤਮਾ ਕਬੀਰ ਕਬੀਰ ਪੁਕਾਰਦਾ ਤੇਰੇ ਪਿੱਛੇ ਪਿੱਛੇ ਆਵੇਗਾ । ਇਸ ਤਰ੍ਹਾਂ ਤੇਰਾ ਰਬ ਨਾਲ ਮੇਲ ਹੋ ਜਾਵੇਗਾ ।
ਪੂਰਨ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਗੁਰੂ ਹਨ । ਹੋਰ ਕਿਸੇ ਗ੍ਰੰਥ ਨੂੰ ਗੁਰੂ ਮੰਨਣਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਬੇਮੁਖ ਹੋਣ ਦੇ ਬਰਾਬਰ ਹੈ (ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ ॥ ਮ:3, ਅਨੰਦੁ, 920)। ਗੁਰਬਾਣੀ, ਕੇਵਲ ਗੁਰੂ ਗ੍ਰੰਥ ਸਹਿਬ ਜੀ ਦੀ ਬਾਣੀ, ਵੀਚਾਰਣ ਨਾਲ ਹਰ ਤਰ੍ਹਾਂ ਦਾ ਭਰਮ ਭੁਲੇਖਾ ਦੂਰ ਹੁੰਦਾ ਹੈ ; ਲੋਕ ਪਰਲੋਕ ਸੁਹੇਲਾ ਕਰਨ ਦਾ ਅਤੇ ਸਚਿਆਰ ਹੋਣ ਦਾ ਸਹੀ ਰਾਹ ਲਭਦਾ ਹੈ ।
ਬਚਿਤ੍ਰ ਨਾਟਕ ਗ੍ਰੰਥ / ਅਖਉਤੀ ਦਸਮ ਗ੍ਰੰਥ ਵਿਚ ਦਰਜ ਰਚਨਾਂਵਾਂ ਦਾ ਵੇਰਵਾ ਸਨ 1967 (ਸੰਮਤ 2024 ਬਿਕ੍ਰਮੀ) ਵਿਚ ਛਪੀ ਗਯਾਨੀ ਮਹਿੰਦਰ ਸਿੰਘ ਰਤਨ ਦੀ ਸੋਧੀ (?), ਭਾਈ ਜਵਾਹਰ ਸਿੰਘ ਕ੍ਰਿਪਾਲ ਸਿੰਘ ਐਂਡ ਕੋ:,ਅੰਮ੍ਰਿਤਸਰ ਦੀ ਛਪੀ ਦਸਮ ਗ੍ਰੰਥ ਦੀ 1428 ਪੰਨਿਆਂ ਦੀ ਬੀੜ ਵਿਚ ਰਚਨਾਂਵਾਂ ਦਾ ਵੇਰਵਾ ਹੇਠ ਲਿਖਤ ਹੈ:-
(1) ਜਾਪੁ: ਪੰਨਾ 1 ਤੋਂ 10 : ਕੋਈ ਸਮਾਪਤੀ ਸੰਕੇਤ ਨਹੀਂ । ਕੀ ਅਖੀਰਲੀਆਂ ਪੰਕਤੀਆਂ ਸੋਧਕ ਕਮੇਟੀ ਨੇ ਕਟ ਦਿਤੀਆਂ ? ਸ਼ਿਵ ਪੁਰਾਣ ਵਿਚ ਸ਼ਿਵ/ ਮਹਾਕਾਲ ਦੀ ਉਸਤਤਿ ਵਿਚ ਲਿਖੇ ਸ਼ਿਵ ਸਹਸਤ੍ਰ-ਨਾਮਾ ਤੇ ਆਧਾਰਿਤ (ਕਾਲ ਕਾਲ: ਨਮੋਸਤੁਤੇ = ਨਮੋ ਕਾਲ ਕਾਲੇ)…। ਇਸ ਰਚਨਾ ਵਿਚ ਵਰਤੇ ਕੁਝ ਲਫ਼ਜ਼ ਹਿਕਾਯਤਾਂ,ਤ੍ਰਿਯਾ ਚਰਿਤ੍ਰ (ਫ਼ਾਰਸੀ), ਵਿਚ ਵਰਤੇ ਗਏ ਹਨ ।
(2) ਪੰਨਾਂ 11 ਤੋਂ 38 : ਉਪਰ ਲਿਖੀ ਬੀੜ ਵਿਚ ਇਸ ਰਚਨਾ ਦਾ ਕੋਈ ਸਿਰਲੇਖ ਨਹੀ ਪਰ ਬਾਦ ਵਿਚ ਛਪੀਆਂ ਬੀੜਾਂ ਵਿਚ ਕਿਸੇ ਗੁਰੂ-ਦੋਖੀ ਨੇ ਸਿਰਲੇਖ ‘ਅਕਾਲ ਉਸਤਤਿ’ ਛਾਪ ਦਿੱਤਾ ਹੈ।ਮੰਗਲਾਚਰਨ ‘ਸਰਬਕਾਲ ਕੀ ਰਛਾ ਹਮਨੈ ॥ ਸਰਬਲੋਹ ਕੀ ਰਛਾ ਹਮਨੈ॥’ ੴ ਨਾਲ ਜੋੜਨ ਵਾਲਾ ਨਹੀ । ਇਸ ਰਚਨਾ ਦੇ 20 ਛੰਦਾਂ (211 ਤੋਂ 230) ਦੀ ਆਖਰੀ ਪੰਕਤੀ “ਜੈ ਜੈ ਹੋਸੀ ਮਹਿਖਾਸੁਰ ਮਰਦਨ…” ਦੇਵੀ ਦੁਰਗਾ ਦੀ ਜੈ ਜੈਕਾਰ ਕਰਣ ਵਾਲੀ ਰਚਨਾ ਅਕਾਲ ਉਸਤਤਿ ਨਹੀ ਬਲਕਿ ਕਾਲ ਉਸਤਤਿ ਅਰਥਾਤ ਦੇਵੀ-ਉਸਤਤਿ ਹੈ ।
(3) ਪੰਨਾ 39 ਤੋ 73 ਤਕ : ਬਚਿਤ੍ਰ ਨਾਟਕ ਗ੍ਰੰਥ ਲਿਖਯਤੇ॥ ਪੰਨਾ 73 ਤੇ ਲਿਖਿਆ ਕਵੀਆਂ ਦੇ ਇਸ਼ਟ ਦਾ ਸਰੂਪ ਦੇਵੀ ਦੇਵਤਾ ਹਨ ; ‘ਸਰਬਕਾਲ ਹੈ ਪਿਤਾ ਅਪਾਰਾ ॥ ਦੇਬਿ ਕਾਲਕਾ ਮਾਤ ਹਮਾਰਾ ॥’ ਪਾਠਕ ਜ਼ਰੁਰ ਨੋਟ ਕਰਣ ।
(4) ਪੰਨਾ 74 ਤੋਂ 99 ਤਕ: ਅਥ ਚੰਡੀ ਚਰਿਤ ਉਕਤਿ ਬਿਲਾਸ ॥ ਸਮਾਪਤੀ ਸੰਕੇਤ ‘ਇਤਿ ਸ੍ਰੀ ਮਾਰਕੰਡੇ ਪੁਰਾਨੇ ਚੰਡੀ ਚਰਿਤ੍ਰ ਉਕਤਿ ਬਿਲਾਸ…॥ ਤੋਂ ਸਪਸ਼ਟ ਹੈ ਕਿ ਇਸ ਰਚਨਾ ਦਾ ਆਧਾਰ-ਗ੍ਰੰਥ ਮਾਰਕੰਡੇਯ ਪੁਰਾਣ (ਜੋ ਕਿ ਦੇਵੀ ਦੁਰਗਾ ਦੇ ਅਨੇਕਾਂ ਅਵਤਾਰਾਂ ਦਾ ਕਥਾ-ਗ੍ਰੰਥ) ਹੈ । ਪ੍ਰਸੰਗਾਂ ਦੀ ਤਰਤੀਬ ਸਾਫ਼ ਦਸਦੀ ਹੈ ਕਿ ਹੂ-ਬ-ਹੂ ਨਕਲ ਕੀਤੀ ਹੈ , (ਵੇਖੋ ਅੰਤਿਕਾ ਨੰਬਰ 1 (ਪ.29) ਦੀ ਤਾਲਿਕਾ ਦੇ ਪੰਨਿਆਂ ਦੇ ਨੰਬਰ)।
(5) ਪੰਨਾ 99 ਤੋਂ 119 ਤਕ : ਇਸ ਰਚਨਾ ਦਾ ਸਮਾਪਤੀ ਸੰਕੇਤ “ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਉਸਤਤ…” ਸਪਸ਼ਟ ਕਰਦਾ ਹੈ ਕਿ ਦੇਵੀ ਚੰਡੀ (ਦੁਰਗਾ,ਭਵਾਨੀ,ਭਗਉਤੀ,ਕਾਲਕਾ…) ਦੀ ਉਸਤਤ ਹੈ। ਉਪਰ ਲਿਖੇ ਪੰਨਾ 74 ਤੋਂ 99 ਤਕ ਦੇ ਪ੍ਰਸੰਗਾਂ ਨੂੰ ਦੁਹਰਾਇਆ ਗਿਆ ਹੈ।
(6) ਪੰਨਾ 119 ਤੋਂ 127 ਤਕ : ਪੁਰਾਤਨ ਬੀੜਾਂ ਵਿਚ ਸਿਰਲੇਖ ‘ਵਾਰ ਦੁਰਗਾ ਕੀ’ ਪਰ ਹੁਣ ‘ਵਾਰ ਸ੍ਰੀ ਭਗਉਤੀ ਜੀ ਕੀ’ ਇਹ ਵਾਰ ‘ਚੰਡੀ ਦੀ ਵਾਰ’ ਕਰਕੇ ਪ੍ਰਸਿਧ ਹੈ । ਇਸਦਾ ਮਜ਼ਮੂਨ ਹੂ-ਬ-ਹੂ ਉਪਰ ਲਿਖੀਆਂ ਚੰਡੀ ਦੀਆਂ ਦੋਹਾਂ ਰਚਨਾਂਵਾਂ ਵਾਲਾ ਹੈ। ਇਸ ਰਚਨਾ ਦਾ ਸਮਾਪਤੀ ਸੰਕੇਤ ‘ਇਤਿ ਸ੍ਰੀ ਦੁਰਗਾ ਕੀ ਵਾਰ ਸਮਾਪਤੰਸਤੁ ਸੁਭਮਸਤੁ॥ ਇਸ ਵਾਰ ਦੀ ਪਹਿਲੀ ਪਉੜੀ “ਪ੍ਰਿਥਮ ਭਗਉਤੀ ਸਿਮਰ ਕੇ…” ਮੋਜੂਦਾ ਅਰਦਾਸ ਦਾ ਮੁਖੜਾ ਹੈ” ਪਰ ਆਖਰੀ ਪਉੜੀ ਨੰ: 55 ਦੀ ਪੰਕਤੀ ‘ਦੁਰਗਾ ਪਾਠ ਬਣਾਇਆ ਸਭੇ ਪਉੜੀਆਂ॥ ਤੋਂ ਸਾਫ਼ ਜ਼ਾਹਿਰ ਹੈ ਕਿ ‘ਸਭੇ ਪਉੜੀਆਂ’ ਦੁਰਗਾ ਦੇਵੀ ਦੀ ਉਸਤਤ ਕਰਦੀਆਂ ਹਨ।
(7) ਪੰਨਾ 127 ਤੋਂ 155 ਤਕ : ਸਿਰਲੇਖ ‘ਅਥ ਗਿਆਨ ਪ੍ਰਬੋਧ ਗ੍ਰੰਥ ਲਿਖਯਤੇ’॥ਇਸ ਰਚਨਾ ਦੇ ਆਖਰੀ ਛੰਦ ‘ਰੂਆਲ ਛੰਦ’ ਦੇ ਸਵੈਯੇ ਨੰ:334,335 ਸਪਸ਼ਟ ਕਰਦੇ ਹਨ ਕਿ ਦੇਵੀ ਦੁਰਗਾ ਨੇ ਚਿਛੁਰ, ਬਿੜਾਰ , ਧੂਲਿਕਰਣ ਨਾਂ ਦੇ ਦੈਂਤਾਂ ਨੂੰ ਮਾਰ ਕੇ ਚੰਗੀ ਤਰ੍ਹਾਂ, ਮਿਥੀ ਵਿਧੀ ਅਨੁਸਾਰ, ਦੈਤ-ਮੇਧ ਯੱਗ ਕੀਤਾ (ਆਧਾਰ ਮਾਰਕੰਡੇਯ ਪੁਰਾਣ)। ਇਹ ਰਚਨਾ ਵੀ “ਦੇਵੀ ਦੁਰਗਾ ਬਾਰੇ ਗਿਆਨ ਅਤੇ ਦੈਂਤ-ਮੇਧ ਯੱਗ ਦੀ ਵਿਧੀ” ਸਮਝਾ ਰਹੀ ਹੈ । ਕੋਈ ਗੁਰਮਤਿ ਗਿਆਨ ਇਹ ਰਚਨਾ ਨਹੀ ਦੇ ਰਹੀ ।
(8) ਪੰਨਾ 155 ਤੋਂ 254 ਤਕ: ਅਥ ਚੌਬੀਸ ਅਉਤਾਰ ਕਥਨੰ॥ਪਾਤਸ਼ਾਹੀ 10॥..ਚੋਪਈ॥.. ਬਰਨਤ ਸਯਾਮ ਜਥਾ ਮਤਿ ਭਾਈ ॥1॥( ਨੋਟ : ਇਹ ਮੁਢਲੀ ਚੋਪਈ ਸਪਸ਼ਟ ਕਰਦੀ ਹੈ ਕਿ ਸਯਾਮ ਕਵੀ ਨੂੰ ਹੀ ‘ਪਾਤਸ਼ਾਹੀ 10’ ਲਿਖਿਆ ਗਿਆ ਹੈ; ਏਨਾ ਵੱਡਾ ਧੋਖਾ!?) ਇਸ ਰਚਨਾ ਦਾ ਆਧਾਰ-ਗ੍ਰੰਥ ਸ੍ਰੀਮਦ ਭਾਗਵਤ ਪੁਰਾਣ ਹੈ ਜਿਸ ਵਿਚ ਵਿਸ਼ਨੂੰ ਦੇ 24 ਅਉਤਾਰਾਂ ਮਛ, ਕੱਛ ਨਰ ਨਾਰਾਇਣ,ਮਹਾ ਮੋਹਨੀ ਅਵਤਾਰ, ਵਾਰਾਹ ,ਨਰਸਿੰਘ, ਬਾਵਨ ਅਵਤਾਰ, ਪਰਸਰਾਮ ਅਵਤਾਰ, ਬ੍ਰਹਮਾ ਅਵਤਾਰ, ਰੁਦ੍ਰ ਅਵਤਾਰ, ਜਲੰਧਰ ਅਵਤਾਰ, ਬਿਸਨੁ ਅਵਤਾਰ, ਮਧੁ ਕੈਟਭ ਬਧ 14ਵਾਂ ਅਵਤਾਰ ਬਿਸਨੁ, ਅਰਿਹੰਤ ਦੇਵ ਅਵਤਾਰ, ਮਨੁ ਰਾਜਾ ਅਵਤਾਰ, ਧਨੰਤਰ ਵੈਦ ਅਵਤਾਰ, ਸੂਰਜ ਅਵਤਾਰ, ਚੰਦ੍ਰ ਅਵਤਾਰ, ਅਤੇ ਬੀਸਵਾਂ ਰਾਮ ਅਵਤਾਰ ਦਾ ਜ਼ਿਕਰ ਹੈ । ਸਮਾਪਤੀ ਸੰਕੇਤ ‘ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ… ਧਿਆਇ ਸਮਾਪਤਮ’ ਹਰ ਅਧਿਆਇ ਦੇ ਅੰਤ ਵਿਚ ਹੈ।
(9) ਪੰਨਾ 254 ਤੋਂ 570 ਤਕ : ਅਥ ਕ੍ਰਿਸਨਾਵਤਾਰ ਇਕੀਸਮੋ ਕਥਨੰ। ਸਿਰਲੇਖ ਹੇਠ 317 ਪੰਨੇ ਵਿਸ਼ਨੂੰ ਦੇ 21ਵੇਂ ਅਵਤਾਰ ‘ਕ੍ਰਿਸ਼ਨ ਅਵਤਾਰ’ ਨੂੰ ਸਮਰਪਿਤ ਹਨ। 11092 (?) ਛੰਦਾ ਦੀ (ਰਚਨਹਾਰੇ ਕਵਿ ਸਯਾਮ ਮੁਤਾਬਿਕ) ਇਹ ਰਚਨਾ ਸ੍ਰੀਮਦ ਭਾਗਵਤ ਪੁਰਾਣ ਦਾ ‘ਦਸਮ ਸਕੰਧ’ (ਦਸਵਾਂ ਕਾਂਡ) ਦੀ ਹੂ-ਬ-ਹੂ ਨਕਲ ਹੈ (ਵੇਖੋ ਅੰਤਿਕਾ ਨੰਬਰ 2 (ਪ.30) ਵਿਚ ਦੋਹਾਂ ਗ੍ਰੰਥਾਂ ਦੇ ਪੰਨਿਆਂ ਦੇ ਨੰਬਰ ਤੇ ਪ੍ਰਸੰਗ ਤਰਤੀਬ)।ਸਮਾਪਤੀ ਸੰਕੇਤਾਂ ‘ਇਤਿ ਸ੍ਰੀ ਦਸਮ ਸਿਕੰਧੇ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਤੋਂ ਵੀ ਸਪਸ਼ਟ ਹੁੰਦਾ ਹੈ ਕਿ ਵਿਸ਼ਨੂੰ ਅਵਤਾਰਾਂ ਦੇ ਪ੍ਰਸੰਗਾਂ ਦਾ ਆਧਾਰ ਸ੍ਰੀਮਦ ਭਾਗਵਤ ਪੁਰਾਣ ਹੀ ਹੈ।ਗੋਪੀ ਚੀਰ ਹਰਣ ਦੀ ਕਥਾ ਵਿਚ ਅਸ਼ਲੀਲਤਾ ਸਾਫ਼ ਝਲਕਦੀ ਹੈ। ਲਿਖਾਰੀ ਦੀ ਕਵੀ-ਛਾਪ ‘ਕਬਿ ਸਯਾਮ ਭਨੈ…’ ਸਭ ਤੋਂ ਵਧ ਇਸੇ ਰਚਨਾ ਵਿਚ ਹੈ । ਸ਼ੁਰੂ ਵਿਚ ਕਵੀ ਆਪਣੇ ਇਸ਼ਟ ਚੰਡੀ ਨੂੰ ‘ਅਥ ਦੇਵੀ ਜੂ ਕੀ ਉਸਤਤ ਕਥਨੰ’ ਨਹੀ ਭੁਲਦਾ; ਸਾਰੇ ਪਾਤਰਾਂ ਨੁੰ ਦੇਵੀ-ਪੂਜਕ ਸਿਧ ਕਰਦਾ ਹੈ। ਸਵੈਯਾ ‘ਮੈ ਨ ਗਨੇਸ਼ਹ ਪ੍ਰਿਥਮ ਮਨਾਊ ॥ ਉਚਾਰਦਾ ਹੋਇਆ ‘ਮਹਾਕਾਲ ਰਖਵਾਰ ਹਮਾਰੋ॥’ ਦੇਵਤਾ ਮਹਾਕਾਲ ਦੇ ਲੜ ਹੀ ਲਾਉਂਦਾ ਹੈ।
ਤ੍ਰਿਯਾ ਚਰਿਤ੍ਰ ਨੰ: 266 ਦਾ ਅਖੀਰਲਾ ਦੋਹਰਾ “ਮਹਾਕਾਲ ਕੋ ਸਿਖਯ ਕਰਿ ਮਦਿਰਾ ਭਾਂਗ ਪਿਵਾਇ॥” ਸਿਧ ਕਰਦਾ ਹੈ ਕਿ ਮਹਾਕਾਲ ਦਾ ਅਰਥ ਵਾਹਿਗੁਰੂ ਜਾਂ ਅਕਾਲਪੁਰਖੁ ਨਹੀ ਕਿਉਕਿ ਵਾਹਿਗੁਰੂ ਜਪਣ ਵਾਲਿਆਂ ਨੂੰ ਭੰਗ, ਸ਼ਰਾਬ ਆਦਿਕ ਨਸ਼ੇ ਵਰਤਣ ਦੀ ਸਖ਼ਤ ਮਨਾਹੀ ਹੈ । ਯਥਾ ਗੁਰਵਾਕ :
ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦੁ ਛੂਛੈ ਭਾਉ ਧਰੇ॥ (ਗੁਰੂ ਗ੍ਰੰਥ ਸਾਹਿਬ, ਅੰਗ 360)
(10) ਪੰਨਾ 570 ਤੋਂ 611 ਤਕ : ਵਿਸ਼ਨੂੰ ਦੇ 22ਵੇਂ ਨਰ ਅਵਤਾਰ, 23ਵੇਂ ਬੁੱਧ ਅਵਤਾਰ, 24ਵੇਂ ਨਿਹਕਲੰਕੀ ਅਵਤਾਰ ਅਤੇ ਮਹਿਦੀ ਅਵਤਾਰ (25ਵਾਂ ?) ਦਾ ਜ਼ਿਕਰ ਹੈ।ਆਧਾਰ- ਗ੍ਰੰਥ ਸ੍ਰੀਮਦ ਭਾਗਵਤ ਪੁਰਾਣ ਹੈ । ਸਮਾਪਤੀ ਸੰਕੇਤ ‘ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਚਤੁਰਬਿਸਤਿ ਕਲਕੀ ਅਵਤਾਰ ਬਰਨਨੰ ਸਮਾਪਤੰ ॥’ ਸਵੈਯਾ ਛੰਦ ਦੇ ਛੰਦ ਨੰ: 141 ਤੋਂ 156 ਤਕ ਦੀ ਆਖਰੀ ਪੰਕਤੀ ‘ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ॥’ ਅਰਥਾਤ, ਇਸ ਸੰਭਲ ਸ਼ਹਰ ਦੇ ਭਲੇ ਭਾਗ ਹਨ ਜਿਥੇ ਕਲਕੀ ਅਵਤਾਰ ਇਸ ਸ਼ਹਰ ਦੇ ਹਰਿ ਮੰਦਿਰ ਵਿਚ ਆਉਣਗੇ। ਸੰਭਲ ਦਾ ਰਾਜਾ ਸ਼ੂਦ੍ਰ ਸੀ ਅਤੇ ਕਲਕੀ ਅਵਤਾਰ (ਹਰਿ ਜੂ) ਸਾਰੇ ਸ਼ੁਦ੍ਰਾਂ ਦੇ ਵਿਨਾਸ਼ ਲਈ ਅਤੇ ਉੱਚ- ਜਾਤੀਏ ਲੋਕਾਂ ਨੂੰ ਸੁਚੇਤ ਕਰਨ ਲਈ ਆਇਆ ਹੈ (ਛੰਦ 169)।
(11) ਪੰਨਾ 611 ਤੋਂ 635 ਤਕ : ਅਥ ਬ੍ਰਹਮਾ ਅਵਤਾਰ ਕਥਨੰ । ਸਮਾਪਤੀ ਸੰਕੇਤ ‘ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸਪਤਮੋ ਅਵਤਾਰ ਬ੍ਰਹਮਾ ਕਾਲਿਦਾਸ ਸਮਾਪਤਮ॥ ਇਸ ਰਚਨਾ ਵਿਚ ਲਿਖਿਆ ਹੈ ਕਿ ‘ਕਾਲ’ ਨੇ ਬ੍ਰਹਮਾ ਨੂੰ ਸਤ ਅਵਤਾਰ ਧਾਰਨ ਦੀ ਆਗਿਆ ਦਿਤੀ ; ਬਾਲਮੀਕ,ਕਸ਼ਪ,ਸ਼ੁਕ੍ਰ,ਬਚੇਸ,ਬਿਆਸ, ਖਸਟ ਰਿਖਿ ਤੇ ਸਤਵਾਂ ਕਾਲਿਦਾਸ ਅਵਤਾਰਾਂ ਦਾ ਜ਼ਿਕਰ ਹੈ।
(12) ਪੰਨਾ 635 ਤੋਂ 709 ਤਕ : ਅਥ ਰੁਦ੍ਰ ਅਵਤਾਰ ਕਥਨੰ ॥ ਰਿਸ਼ਿ ਅਤ੍ਰੀ ਦੀ ਇਸਤ੍ਰੀ ਨੇ ਪਤੀ ਦਾ ਧਿਆਨ ਧਰਕੇ ਅਪਣੇ ਸੱਜੇ ਹਥ ਨਾਲ ਖੱਬਾ ਹਥ ਰਗੜਿਆ ਤਾਂ ਦੱਤ ਪੁਤਰ ਪੈਦਾ ਹੋ ਗਿਆ !!? ( ਛੰਦ 34) । ਸਮਾਪਤੀ ਸੰਕੇਤ ‘ਇਤਿ ਸ੍ਰੀ ਬਚਿਤ੍ਰ੍ਰ ਨਾਟਕ ਗ੍ਰੰਥੇ ਦਤ ਮਹਾਤਮੇ…’। ਦੱਤ ਨੇ 24 ਗੁਰੂ ਧਾਰਨ ਕੀਤੇ ; ਮਨ, ਮਕੜੀ, ਬਗੁਲਾ, ਬਿੱਲਾ, ਰੁਈ ਧੁਨਖਤਾ, ਮਛਿਆਰਾ, ਚੇਰੀ, ਬਨਜਾਰਾ, ਕਾਛਨ, ਰਾਜਾ ਸੁਰਥ, ਲੜਕੀ ਗੁਡੀ ਖੇਲਤੀ, ਸੇਵਕ(ਭ੍ਰਿਤ),ਪਤੀ ਭਗਤ ਇਸਤ੍ਰੀ, ਬਾਨ ਗਰ, ਇੱਲ, ਦੁਧੀਰਾ, ਸ਼ਿਕਾਰੀ, ਨਲਨੀ ਸੁਕ, ਸ਼ਾਹ, ਤੋਤਾ ਪੜ੍ਹਾਉਣ ਵਾਲਾ, ਹਲ ਵਾਹੁਣ ਵਾਲਾ, ਜਛਣੀ ਨਾਰ ਰਾਗ ਗਾਵਤੀ ਆਦਿਕ । ਰਚਨਾ ਦਾ ਲਿਖਾਰੀ ਕਵਿ ਸ਼ਯਾਮ (ਪੜੋ ਛੰਦ 498) ਹੈ । ਅੱਗੇ ਹੈ ਪਾਰਸਨਾਥ ਰੁਦ੍ਰ ਅਵਤਾਰ : ਪਾਰਸਨਾਥ ਨੇ ਦੇਵੀ ਚੰਡੀ ਤੋਂ ਸਾਰੇ ਵੇਦਾਂ ਦਾ ਗਿਆਨ, ਸਭ ਸ਼ਸਤ੍ਰ ਚਲਾ ਸਕਣ ਦਾ ਵਰ ਮੰਗਿਆ। ਕੋਈ ਸਮਾਪਤੀ ਸੰਕੇਤ ਨਹੀ ਲਿਖਿਆ ।
(13) ਪੰਨਾ 709 ਤੋਂ 717 ਤਕ : ਦਸ ਸਬਦ ਰਾਗਾਂ ਵਿਚ, 33 ਸਵੈਯੇ (ਜਿਨ੍ਹਾਂ ਦੀ ਸਮੁਚੇ ਤੌਰ ਤੇ ਘੋਖ ਕੀਤਿਆਂ ਸਪਸ਼ਟ ਹੁੰਦਾ ਹੈ ਕਿ ਸਿੱਖਾਂ ਨੂੰ ਕਾਲ-ਉਸਤਤ / ਦੇਵੀ-ਉਸਤਤ ਨਾਲ ਜੋੜਿਆ ਜਾ ਰਿਹਾ ਹੈ) 3 ਸਵੈਯੇ ਅਤੇ 1 ਦੋਹਰਾ।(14) ਪੰਨਾ 717 ਤੋਂ 808 ਤਕ : ਸ੍ਰੀ ਸਸਤ੍ਰ ਨਾਮ ਮਾਲਾ ਪੁਰਾਣ ਲਿਖਯਤੇ॥ ਸ਼ੁਰੂਆਤ ਭਗਉਤੀ ਉਸਤਤ ਨਾਲ ? ਕਿਉਂਕਿ ਇਹ ਸ਼ਸਤ੍ਰ ਦੇਵੀ ਭਗਵਤੀ / ਦੁਰਗਾ ਨੇ ਹੱਥਾਂ ਵਿਚ ਫੜੇ ਹੋਏ ਹਨ (ਵੇਖੋ ਦੁਰਗਾ ਦੀ ਤਸਵੀਰ) । ਸ਼ਸਤ੍ਰਾਂ ਨੂੰ ਪੀਰ ਮੰਨ ਕੇ ਸ਼ਸਤ੍ਰਾਂ ਦੀ ਉਸਤਤਿ ਕਰਦਿਆਂ ‘ਕਾਲ ਤੁਹੀ ਕਾਲੀ ਤੁਹੀ…’ਜਪਣ, ਦੇਵੀ ਪੂਜਾ, ਨਾਲ ਆਤਮਕ ਜੀਵਨ ਉੱਚਾ ਨਹੀ ਹੋਣਾ।
(15) ਪੰਨਾ 809 ਤੋਂ 1388 ਤਕ :ਅਥ ਪਾਖਯਾਨ ਚਰਿਤ੍ਰ ਲਿਖਯਤੇ॥ ਦੇਵੀ ਪੂਜਕ ਲਿਖਾਰੀ ਨੇ ਸ਼ੁਰੂਆਤ ਦੇਵੀ ਉਸਤਤ ਚੰਡੀ ਚਰਿਤ੍ਰ ਨਾਲ ਕੀਤੀ।ਪੰਨਾ 810 ਤੇ ਲਿਖਿਆ ਕਾਲ ਦਾ ਸਰੂਪ ਖ਼ਾਸ ਤੌਰ ਤੇ ਧਿਆਨ ਨਾਲ ਪੜ੍ਹਿਆ ਤੇ ਸਮਝਿਆ ਜਾਵੇ। ਰਚਨਹਾਰੇ ਕਬਿ ਸਯਾਮ, ਕਬਿ ਰਾਮ, ਕਬਿ ਕਾਲ ਨਾਮਕ ਕਵੀਆਂ ਦੀ ਕਵੀ ਛਾਪ (ਤਖੱਲਸ) ਅਨੇਕਾਂ ਥਾਂਈਂ ਮਿਲਦੀ ਹੈ । ਚਰਿਤ੍ਰ 266 ਦਾ ਆਖਰੀ ਦੋਹਰਾ : ਮਹਾਕਾਲ ਦਾ ਸਿਖ ਛਲ ਕਪਟ ਕਰਕੇ ਭੰਗ ਤੇ ਸ਼ਰਾਬ ਪਿਲਾ ਕੇ ਹੀ ਬਣਾਇਆ ਜਾਂਦਾ ਹੈ।
ਆਖਰੀ ਤ੍ਰਿਯਾ ਚਰਿਤ੍ਰ ਨੰ: 405 ਦੇ ਅਖੀਰ ਵਿਚ ਚੋਪਈ ॥ ਹਮਰੀ ਕਰੋ ਹਾਥ ਦੈ ਰਛਾ॥…… ਮਹਾਕਾਲ ਦੇ ਅੱਗੇ ਕੀਤੀ ਗਈ ਬੇਨਤੀ ਹੈ । ਅਨੇਕਾਂ ਚਰਿਤ੍ਰਾਂ ਵਿਚ ਅਸ਼ਲੀਲ ਭਾਸ਼ਾ, ਨਸ਼ੇ ਪ੍ਰੇਰਕ, ਨਾਜਾਇਜ਼-ਸੰਬੰਧ ਪ੍ਰੇਰਕ ਕਥਾਵਾਂ, ਕੇਸ ਨਾਸ਼ਕ ਤੇਲ ਵਰਤਣ ਦੀ ਵਿਧੀ ਦਸਣ ਵਾਲੀਆਂ ਕਥਾਂਵਾਂ ਉੱਕਾ ਹੀ ਗੁਰਬਾਣੀ / ਸਿਖ ਸਿਧਾਂਤਾਂ ਦੇ ਵਿਰੁਧ ਹਨ।
(16) ਪੰਨਾ 1389 ਤੋਂ 1394 ਤਕ : ਜ਼ਫ਼ਰਨਾਮਹ॥ ਇਸ ਰਚਨਾ ਵਿਚ ਔਰੰਗਜ਼ੇਬ ਬਾਦਸ਼ਾਹ ਦੀ ਤਾਰੀਫ਼ ਵੀ ਕੀਤੀ ਗਈ ਹੈ ਕਿ ਤੂੰ ਸੁੰਦਰ ਸਰੂਪ ਵਾਲਾ,ਜਲਾਲ ਵਾਲਾ, ਚੰਗੀ ਜ਼ਮੀਰ ਵਾਲਾ, ਦੇਗ ਤੇਗ ਦਾ ਮਾਲਕ, ਬਖ਼ਸ਼ਿਸ਼ ਕਰਨ ਵਾਲਾ ਹੈਂ; +ਤੇਰੀਆਂ ਦੇਵਤਿਆਂ ਵਰਗੀਆਂ ਸਿਫ਼ਤਾਂ ਹਨ (ਸ਼ੇਅਰ 89 ਤੋਂ 93 ਤਕ) । ਜ਼ਰਾ ਸੋਚੀਏ, ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਵਰਗੇ ਜ਼ਾਲਮ ਹਾਕਮ ਦੀ ਵਡਿਆਈ ਕਿਉਂ ਕਰਣਗੇ ? ਫਿਰ ਸ਼ੇਅਰ 46 ਅਤੇ 94 ਵਿਚ ‘ਧਰਮ ਤੋਂ ਦੂਰ ਹੈਂ’ ਕਿਹਾ ਹੈ। ਆਪਾ-ਵਿਰੋਧੀ ਬਿਆਨ ਕਿਵੇਂ ? ਇਸ ਰਚਨਾ ਨੂੰ ਹਿਕਾਯਤ ਨੰ: 1 ਕਰਕੇ ਲਿਖਿਆ ਹੈ !?
(17) ਪੰਨਾ 1394 ਤੋ 1428 ਤਕ: ਹਿਕਾਯਤਾਂ, (ਜ਼ਫ਼ਰਨਾਮਹ ਨਾਲ ਮਿਲਾ ਕੁਲ ਗਿਣਤੀ 12) ਮਜ਼ਮੂਨ ਤ੍ਰਿਯਾ ਚਰਿਤ੍ਰ ਹੀ ਹੈ । ਰਚਨਹਾਰਾ ਕਬਿ ਸਯਾਮ ਹੀ ਹੈ । ਕਵੀ ਸ਼ਯਾਮ ਫ਼ਾਰਸੀ ਜ਼ਬਾਨ ਜਾਣਦਾ ਹੈ (ਵੇਖੋ ਕ੍ਰਿਸਨਾਵਤਾਰ, ਪੰਨਾ 497, ਪ੍ਰਸੰਗ ਕਾਲਜਮਨ ਦੈਤ ਬਧ)। ਹਿਕਾਯਤ ਨੰ: 5 (ਪੰਨਾ 1406) ਦੀ ਕਹਾਣੀ ਅਤੇ ਚਰਿਤ੍ਰੋ ਪਾਖਯਾਨ 267 (ਪੰਨਾ 1210) ਕਹਾਣੀ ਇਕੋ ਜਹੀ ਹੈ ; ਠੀਕ ਇਸੇ ਤਰ੍ਹਾਂ ਹਿਕਾਯਤ ਨੰ: 12 (ਪੰਨਾ 1427) ਦੀ ਕਹਾਣੀ ਚਰਿਤ੍ਰੋ ਪਾਖਯਾਨ ਨੰ:221 (ਪੰਨਾ 1131) ਦੀ ਕਹਾਣੀ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ। ਨਸ਼ੇ ਵਰਤਣ ਲਈ ਉਕਸਾਉਣ ਵਾਲੀਆਂ ਰਚਨਾਂਵਾਂ ।
ਲਿਖਾਰੀਆਂ ਦੀ ਕਵੀ-ਛਾਪ ਤੋਂ ਸਪਸ਼ਟ ਹੁੰਦਾ ਹੈ ਕਿ ਇਸ ਗ੍ਰੰਥ ਦੇ ਰਚਨਹਾਰੇ, ਚਰਿਤ੍ਰੋ ਪਾਖਯਾਨ ਆਦਿਕ ਦੇ ਲਿਖਾਰੀ ਕਵੀ ਸਯਾਮ, ਕਵੀ ਰਾਮ ਆਦਿਕ ਹਨ, ਇਹਨਾਂ ਹਿਕਾਯਤਾਂ ਦੇ ਲਿਖਾਰੀ ਵੀ ਇਹ ਕਵੀ ਹੀ ਹਨ, ਨਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ । ਇਸ਼ਟ ਦਾ ਸਰੂਪ, ਔਰਤ ਬਾਰੇ ਗ਼ਲਤ ਵਿਚਾਰਧਾਰਾ, ਲਿਖਾਰੀ ਭੁਲਣਹਾਰ, ਅਸ਼ਲੀਲ ਸ਼ਬਦਾਵਲੀ, ਭੰਗ-ਸ਼ਰਾਬ ਪੀਣ ਬਾਰੇ ਗੁਰਬਾਣੀ ਵਿਰੁਧ ਉਪਦੇਸ਼ ਆਦਿਕ ਪੱਖਾਂ ਨੂੰ ਵੀਚਾਰਿਆਂ ਸਪਸ਼ਟ ਹੋ ਜਾਂਦਾ ਹੈ ਕਿ ਸਾਰਾ ਗ੍ਰੰਥ ਗੁਰਮਤਿ-ਵਿਰੋਧੀ ਕਵੀਆਂ ਦਾ ਰਚਿਆ ਹੋਇਆ ਹੈ ।
ਬਚਿਤ੍ਰ ਨਾਟਕ ਗ੍ਰੰਥ / ਅਖਉਤੀ ਦਸਮ ਗ੍ਰੰਥ ਦਾ ਰਚਨਹਾਰਾ ਕੌਣ ?
ਦਸਮ ਅੱਖਰ ਲਿਖੇ ਹੋਣ ਤੋਂ ਭੁਲੇਖਾ ਪੈਂਦਾ ਹੈ ਕਿ ਇਹ ਗ੍ਰੰਥ ਦਸਮ ਨਾਨਕ ਗੁਰੂ ਗੌਬਿੰਦ ਸਿੰਘ ਸਾਹਿਬ ਜੀ ਦਾ ਰਚਿਆ ਹੋਇਆ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਕਈ ਸਾਲ ਬਾਦ ਸਿਖ-ਵਿਰੋਧੀਆਂ ਨੇ ਕਈ ਗ੍ਰੰਥ ਸਿਖ ਕੌਮ ਨੂੰ ਗੁਮਰਾਹ ਕਰਣ ਲਈ ਰਚੇ ਜਿੰਨ੍ਹਾਂ ਵਿਚੋਂ ਇਕ ਗ੍ਰੰਥ ਬਚਿਤ੍ਰ ਨਾਟਕ (ਸ਼ਟਰੳਨਗੲ ਧਰੳਮੳ) ਗ੍ਰੰਥ ਕਰਕੇ ਜਾਣਿਆ ਗਿਆ ਜਿਸ ਦੀਆਂ ਰਚਨਾਂਵਾਂ ਦੇ ਸਮਾਪਤੀ-ਸੰਕੇਤ ਸਿਧ ਕਰਦੇ ਹਨ ਕਿ ਇਸ ਗੰ੍ਰਥ ਦਾ ਆਧਾਰ ਤਿੰਨ ਬ੍ਰਾਹਮਣੀ ਗ੍ਰੰਥ ਹਨ :-
(1) ਮਾਰਕੰਡੇਯ ਪੁਰਾਣ :- ਜਿਸ ਦੀ ਨਾਇਕਾ ਦੇਵੀ ਦੁਰਗਾ ਹੈ ਅਤੇ ਉਸਦੇ ਹੋਰ ਸਰੂਪ ਅਥਵਾ ਨਾਂ ਭਵਾਨੀ, ਸ਼ਿਵਾ, ਭਗਉਤੀ, ਕਾਲਕਾ, ਕਾਲ, ਕਾਲੀ, ਮਹਾਕਾਲੀ, ਚੰਡੀ.. ਹਨ ।
(2) ਸ੍ਰੀ ਮਦ ਭਾਗਵਤ ਪੁਰਾਣ :- ਜਿਸ ਦਾ ਨਾਇਕ ਦੇਵਤਾ ਵਿਸ਼ਨੂ ਹੈ ਅਤੇ ਉਸਦੇ ਅਵਤਾਰ ਰਾਮਚੰਦ੍ਰ, ਕ੍ਰਿਸ਼ਨ, ਮੱਛ, ਕੱਛ, ਵਰਾਹ ਆਦਿਕ 24 ਅਵਤਾਰ ਕਹੇ ਜਾਂਦੇ ਹਨ ।
(3) ਸ਼ਿਵ ਪੁਰਾਣ :- ਜਿਸ ਦਾ ਨਾਇਕ ਦੇਵਤਾ ਸ਼ਿਵ ਹੈ ਅਤੇ ਉਸਦੇ ਭਿਆਨਕ ਵਿਨਾਸ਼ਕਾਰੀ ਸਰੂਪ ਮਹਾਕਾਲ, ਸਰਬਕਾਲ ਆਦਿਕ ਹਨ । ਅਸ਼ਲੀਲ ਤ੍ਰਿਯਾ-ਚਰਿਤ੍ਰਾਂ ਦਾ ਆਧਾਰ ਵੀ ਇਹੀ ਪੁਰਾਣ ਹੈ ।
ਬਚਿਤ੍ਰ ਨਾਟਕ ਗ੍ਰੰਥ ਦੀਆਂ ਰਚਨਾਵਾਂ ਚੰਡੀ ਦੀਆਂ ਤਿੰਨ ਵਾਰਾਂ, ਤ੍ਰਿਯਾ ਚਰਿਤ੍ਰੋ ਪਾਖਯਾਨ ਅਤੇ ਹਿਕਾਇਤਾਂ ਆਦਿਕ ਪੜ੍ਹਨ ਤੇ ਸਪਸ਼ਟ ਹੁੰਦਾ ਹੈ ਕਿ ਲਿਖਾਰੀ ਤਾਂਤ੍ਰਿਕ ਮਤ ਦਾ ਧਾਰਨੀ ਹੈ, ਮਹਾਕਾਲੀ ( ਦੇਵੀ ਦੁਰਗਾ ਦਾ ਭਿਆਨਕ ਵਿਨਾਸ਼ਕਾਰੀ ਸਰੂਪ ) ਦਾ ਊਪਾਸਕ ਹੈ। ਰਚਨਹਾਰੇ ਲਿਖਾਰੀ ਦਾ ਨਾਂ ਜਾਣਨ ਲਈ ਇਸ ਗ੍ਰੰਥ ਦੀ ਡੂੰਘੀ ਪੜਚੋਲ ਕਰਣ ਲਈ ਹੇਠ ਲਿਖੇ ਅੰਦਰਲੇ ਪ੍ਰਮਾਣ ਧਿਆਨ ਨਾਲ ਵਾਚਣੇ ਜ਼ਰੂਰੀ ਹਨ :-
ਸਿਰਲੇਖ ‘ਪਾਤਸ਼ਾਹੀ 10’ :
ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਸਾਹਿਬ ਅਤੇ ਉਹਨਾਂ ਦੇ ਪੰਜ ਅਗਲੇ ਸਰੂਪਾਂ ਦੀ ਧੁਰ ਕੀ ਬਾਣੀ ਦਰਜ ਹੈ। ਹਰ ਗੁਰ-ਹਸਤੀ ਲਈ ‘ਮਹਲਾ’ (ਜਿਸਦਾ ਅਰਥ ਹੈ ‘ਸ਼ਰੀਰ’) ਵਿਸ਼ੇਸ਼ਣ ਵਰਤਿਆ ਗਿਆ ਹੈ ਜਿਵੇਂ ਕਿ ਮਹਲਾ 1, ਮਹਲਾ 2…, ਮਹਲਾ 9 ਆਦਿਕ। ਕਿਤੇ ਵੀ ‘ਪਾਤਸ਼ਾਹੀ’ ਵਿਸ਼ੇਸ਼ਣ ਨਹੀ ਲਿਖਿਆ ।
ਗੁਰੁੂ ਕੇ ਸਿਖ ਅਦਬ-ਸਤਕਾਰ ਵਜੋਂ ਗੁਰੁੂ ਸਾਹਿਬ ਅਗੇ ਅਰਜ਼ ਕਰਦਿਆਂ ‘ਪਾਤਸ਼ਾਹ’ ਜਾਂ ‘ਸੱਚੇ ਪਾਤਸ਼ਾਹ’ ਨਿਮਰਤਾ ਸਹਿਤ ਆਖ ਕੇ ਬੇਨਤੀ / ਅਰਦਾਸ ਕਰਦੇ ਸਨ ਅਤੇ ਹੁਣ ਭੀ ਕਰਦੇ ਹਨ। ਨੌਂ ਗੁਰੂਆਂ ਦੀ ਚਲੀ ਆ ਰਹੀ ਪਰੰਪਰਾ ਨੂੰ ਦਸਵੇਂ ਨਾਨਕ ਨੇ ਨਹੀ ਤੋੜਿਆ। ਅਸੀ ਚੰਗੀ ਤਰ੍ਹਾਂ ਜਾਣਦੇ ਹਾਂ ਕਿ ‘ਆਦਿ ਗ੍ਰੰਥ’ ਵਿਚ ਨੋਵੇਂ ਨਾਨਕ ਗੁਰੂੁ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਗੁਰੁੂ ਗੋਬਿੰਦ ਸਿੰਘ ਸਾਹਿਬ ਜੀ ਨੇ ਭਾਈ ਮਨੀ ਸਿੰਘ ਜੀ ਪਾਸੋਂ ਲਿਖਵਾਈ ਅਤੇ ਹਰ ਸ਼ਬਦ ਦਾ ਸਿਰਲੇਖ ‘ਮਹਲਾ 9’ ਲਿਖਵਾਇਆ, ਨ ਕਿ ‘ਪਾਤਸ਼ਾਹੀ 9’ ਪਰੰਤੂ ਕਵੀਆਂ ਦੀ ਕੱਚੀ ਰਚਨਾ ਨੂੰ ਪ੍ਰਮਾਣੀਕ ਦਰਸਾਉਣ ਲਈ ਅਤੇ ਗੁਰਸਿਖਾਂ ਨੂੰ ਗੁਮਰਾਹ ਕਰਣ ਲਈ ਪੰਥ-ਦੋਖੀਆਂ ਨੇ ‘ਪਾਤਸ਼ਾਹੀ 10’ਲਿਖ ਦਿੱਤਾ। ਪੰਥ-ਦੋਖੀਆਂ ਦੀ ਇਹ ਧੋਖਾਧੜੀ ਹੇਠ ਲਿਖੇ ਪ੍ਰਮਾਣਾਂ ਤੋਂ ਪਕੜੀ ਜਾਂਦੀ ਹੈ:-
ਦਸਮ ਗ੍ਰੰਥ ਪੰਨਾ 155 :- ੴ ਵਾਹਿਗੁਰੂ ਜੀ ਕੀ ਫਤੇ ॥
ਪਾਤਸ਼ਾਹੀ 10 ॥ ਅਥ ਚੌਬੀਸ ਅਵਤਾਰ ॥ ਚਉਪਈ ॥ ਅਬ ਚਉਬੀਸ ਉਚਰੋਂ ਅਵਤਾਰਾ ॥
ਜਿਹ ਬਿਧ ਤਿਨ ਕਾ ਲਖਾ ਅਖਾਰਾ ॥
ਸੁਨੀਅਹੁ ਸੰਤ ਸਭੈ ਚਿਤ ਲਾਈ ॥
ਬਰਨਤ ‘ਸਯਾਮ’ ਜਥਾ ਮਤ ਭਾਈ ॥1॥
ਕਵੀ ਸਯਾਮ ਦੀ ‘ਕਵੀ ਛਾਪ’ ਸਪਸ਼ਟ ਦਸ ਰਹੀ ਹੈ ਕਿ ਇਹ ਲਿਖਤ ਗੁਰੁੂ ਗੋਬਿੰਦ ਸਿੰਘ ਜੀ ਦੀ ਨਹੀ ।
ਦਸਮ ਗ੍ਰੰਥ ਪੰਨਾ 669 :-
ਪੁੰਨ ਕਥਾ ਮੁਨਿ ਨੰਦਨ ਕੀ ਕਹਿਕੈ ਮੁਖ ਸੋ ਕਬਿ ਸਯਾਮ ਬਖਾਨੀ ॥ ਪੂਰਨ ਧਿਆਇ ਭਯੋ ਤਬ ਹੀ ਜਯ ਸ੍ਰੀ ਜਗਨਾਥ ਭਵੇਸ ਭਵਾਨੀ ॥ (ਭਵਾਨੀ = ਦੁਰਗਾ)
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਦੱਤ ਮਹਾਤਮ ਰੁਦ੍ਰ ਅਵਤਾਰ ਪ੍ਰਬੰਧ ਸਮਾਪਤੰ ਸੁਭੰ ਭਵੇਤ ਗੁਰੁ ਚਉਬੀਸ॥24॥
ੴ ਅਥ ਪਾਰਸ ਨਾਥ ਰੁਦ੍ਰ ਅਵਤਾਰ ਕਥਨੰ ॥ ਪਾਤਿਸਾਹੀ 10 ॥ ਚੌਪਈ ॥
ਇਹ ਬਿਧ ਦੱਤ ਰੁਦ੍ਰ੍ਰ ਅਵਤਾਰਾ॥ ਪੂਰਣ ਮਤ ਕੋ ਕੀਨ ਪਸਾਰਾ॥ ਅੰਤ ਜੋਤ ਸੋ ਜੋਤਿ ਮਿਲਾਨੀ॥
ਜਿਹ ਬਿਧਿ ਸੋ ਪਾਰਬ੍ਰਹਮ ਭਵਾਨੀ ॥1॥(ਪੰਨਾ 669)
ਉਪਰੋਕਤ ਪੰਕਤੀਆਂ ਤੋਂ ਸਪਸ਼ਟ ਹੁੰਦਾ ਹੈ ਕਿ ਕਵੀ ਸਯਾਮ ਦੀ ਲਿਖਤ ਵਿਚ ਪਾਤਸਾਹੀ 10 ਸਿਖਾਂ ਨੂੰ ਧੋਖਾ ਦੇਣ ਦੀ ਨੀਯਤ ਨਾਲ ਦਰਜ ਕੀਤਾ ਗਿਆ ਹੈ ਅਤੇ ਦੇਵੀ ਭਵਾਨੀ (ਦੁਰਗਾ) ਨੂੰ ਪਾਰਬ੍ਰਹਮ ਮੰਨਣ ਵਾਲਾ, ਜਗਤ ਨਾਥ ਆਖਣ ਵਾਲਾ ਦੁਰਗਾ- ਪੂਜਕ ਕੋਈ ਨਕਲੀ ਕਵੀ ਸਯਾਮ ਹੈ, ਨਾ ਕਿ ਦਸਮ ਨਾਨਕ ਗੁਰੂੁ ਗੋਬਿੰਦ ਸਿੰਘ ਜੀ ।
ਇਤਿਹਾਸ ਗਵਾਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਪੰਜ ਸਾਲ ਦੀ ਆਯੂ ਵਿਚ ਪਟਨਾ ਤੋਂ ਪੰਜਾਬ ਆ ਗਏ ਸਨ ਅਤੇ 33 ਸਾਲ ਪੰਜਾਬ ਵਿਚ ਗੁਜ਼ਾਰੇ ਪਰ ਹੈਰਾਨੀ ਦੀ ਗਲ ਹੈ ਇਸ ਅਖਉਤੀ (ਸੋ-ਚੳਲਲੲਦ) ਦਸਮ ਗ੍ਰੰਥ ਵਿਚ ਪੰਜਾਬੀ ਦੀ ਬਜਾਏ ਬ੍ਰਜ-ਭਾਸ਼ਾ ਅਤੇ ਰਾਜਸਥਾਨ ਦੀ ਡਿੰਗਲ ਸ਼ੈਲੀ ਪ੍ਰਧਾਨ ਹੈ ਅਤੇ ਇਹ ਭਾਸ਼ਾ ਕਵੀ ਸਯਾਮ, ਕਵੀ ਰਾਮ ਦੀ ਹੈ।
ਇਹਨਾਂ ਜਾਅਲੀ ਕਵੀਆਂ ਦੀ ਕਵੀ ਛਾਪ ਇਸ ਗ੍ਰੰਥ ਵਿਚ ਹੇਠ ਲਿਖੇ ਅਨੇਕਾਂ ਪੰਨਿਆਂ ਤੇ ਲਿਖੀ ਮਿਲਦੀ ਹੈ :-
ਕਵੀ ਸਯਾਮ ਦੀ ਕਵੀ-ਛਾਪ:- ਦਸਮ ਗ੍ਰੰਥ ਪੰਨਾ ਨੰਬਰਾਂ 155
– 160 – 213 – 257 – 265 – 267 – 268 –
269 – 270 – 273 – 281 – 282 – 284 – 288
– 291 – 294 – 297 – 298 – 301 – 303 –
304 – 310 – 312 – 313 – 314 – 315 – 316
– 317 – 318 – 319 – 321 ਤੋਂ 337 ਤਕ – 339 ਤੋਂ 343 ਤਕ – 346 – 349 – 350 – 352 – 353
– 354 – 356 – 357 – 360 – 361 – 363 –
366 – 367 – 368 – 371 – 372 – 373 – 374
– 378 ਤੋਂ 383 – 385 – 387 ਤੋਂ 390 – 392 –
403 – 405 – 406 – 407 – 409 – 413 – 414
– 418 – 425 – 431 – 434 – 436 – 437 –
467 – 471 – 472 – 476 – 478 ਤੋਂ 482 – 484
– 485 – 487 – 488 – 491 ਤੋਂ 495 – 497 ਤੋਂ
508 – 512 – 515 – 516 – 518 – 519 – 521 ਤੋਂ 524 – 526 ਤੋਂ 532 – 534 ਤੋਂ 537 – 539 ਤੋਂ
546 – 548 ਤੋਂ 551 – 553 – 554 – 556 – 557
– 559 – 560 – 562 ਤੋਂ 565 – 569 – 669 –
989 – 1138 – 1245 – 1294 – 1355 ( ਕਈ
ਪੰਨਿਆਂ ਤੇ ਦੋ, ਤਿੰਂਨ ਜਾਂ ਚਾਰ ਵਾਰੀ ਵੀ ‘ਕਬਿ ਸਯਾਮ ਭਨੈ’,ਕਹੈ ਕਬਿ ਸਯਾਮ, ਕਬਿ ਸਯਾਮ ਕਹੈ, ਬਰਨਤ ਸਯਾਮ, ਕਬਿ ਸਯਾਮ ਬਖਾਨੀ ਅਤੇ ਕਿਤੇ ਸਿਰਫ਼ ‘ਸਯਾਮ’ ਆਦਿਕ ਛਾਪ ਲਿਖੀ ਮਿਲਦੀ ਹੈ । )
ਕਵੀ ਰਾਮ ਦੀ ਕਵੀ-ਛਾਪ :- ਬਚਿਤ੍ਰ ਨਾਟਕ ਗ੍ਰੰਥ ਦੇ ਪੰਨਾ ਨੰਬਰਾਂ 404 – 408 – 410 – 412 – 417 – 419 –426 – 439 – 441 – 454 – 489 – 835 – 849 – 851 – 884 ਤੇ ਕਵੀ ਰਾਮ ਦੀ ਛਾਪ ਹੈ। ਨੋਟ ਕੀਤਾ ਜਾਵੇ ਕਿ ਇਹਨਾਂ ਪੰਨਿਆਂ ਦੇ ਆਸ-ਪਾਸ ਦੇ ਪੰਨਿਆਂ ਤੇ ਕਵੀ ਸਯਾਮ ਦੀ ਛਾਪ ਵੀ ਹੈ ਜਿਸਤੋਂ ਸਿਧ ਹੁੰਦਾ ਹੈ ਕਿ ਇਹ ਦੋਂਵੇਂ ਕਵੀ ਇਕੋ ਹੀ ਵਿਚਾਰਧਾਰਾ (ਵਾਮ ਮਾਰਗੀ ਦੇਵੀ ਪੂਜਕ) ਹਨ ਤੇ ਲਿਖਣ-ਸ਼ੈਲੀ ਵੀ ਇਕੋ ਜਹੀ ਹੈ।
ਕਵੀ ਕਾਲ ਦੀ ਕਵੀ-ਛਾਪ : ਦਸਮ ਗ੍ਰੰਥ ਪੰਨਾ 1128 ਤੇ ਲਿਖਿਆ ਹੈ ‘ਸੁ ਕਬਿ ਕਾਲ ਤਬ ਹੀ ਭਯੋ ਪੂਰਨ ਕਥਾ ਪ੍ਰਸੰਗ॥’ ਸਾਰਾ ਬਚਿਤ੍ਰ ਨਾਟਕ ਗ੍ਰੰਥ ਪੜ੍ਹਿਆਂ ਕਿਤੇ ਵੀ ਕਵੀ-ਛਾਪ (ਤਖ਼ੱਲਸ) ਨਾਨਕ ਲਿਖਿਆ ਨਹੀ ਮਿਲਦਾ ਜੈਸਾ ਕਿ ਗੁਰੂ ਗ੍ਰੰਥ ਸਾਹਿਬ ਵਿਚ ਨੌਂਵੇਂ ਨਾਨਕ ਤਕ ਗੁਰੂ ਸਾਹਿਬਾਨ ਨੇ ਲਿਖਿਆ ਹੈ। ਇਸ ਤੋਂ ਸਿਧ ਹੁੰਦਾ ਹੈ ਕਿ ਬਚਿਤ੍ਰ ਨਾਟਕ ਗ੍ਰੰਥ ਦੇ ਲਿਖਾਰੀ ਅਥਵਾ ਰਚਨਹਾਰ ਗੁਰੂ ਗੌਬਿੰਦ ਸਿੰਘ ਜੀ ਨਹੀ ਹਨ ।
ਸ਼ਾਕਤ-ਮਤੀਏ ਵਾਮ ਮਾਰਗੀ ਲੋਕਾਂ ਦੀ ਜੀਵਨ-ਜੁਗਤਿ ਵਿਚ ਮਤੱਸਯ(ਮਾਸ-ਮਛੀ), ਮਦਿਰਾ(ਸ਼ਰਾਬ ਅਤੇ ਸਾਰੇ ਨਸ਼ੀਲੇ ਪਦਾਰਥ), ਮੈਥੁਨ (ਪਰ-ਇਸਤ੍ਰੀ , ਪਰ-ਪੁਰਸ਼ ਸੰਬੰਧ) ਛਕਣ
/ ਭੋਗਣ ਦੀ ਖੁੱਲੀ ਛੁੂਟ ਹੈ। ਅਸ਼ਲੀਲ ਸ਼ਬਦਾਵਲੀ ਦੀ ਵਰਤੋਂ ਦੀ ਇਹਨਾਂ ਨੂੰ ਪੂਰੀ ਖੁੱਲ ਹੈ। ਆਪਣੀ ਇਸ਼ਟ-ਦੇਵੀ ਮਹਾਕਾਲੀ ਦੀ ਉਪਾਸਨਾ ਕਰਦਿਆਂ ਸ਼ਲੋਕ ਉਚਾਰਦੇ ਹਨ :-
ਲਿੰਗਸਥਾ ਲਿੰਗਨੀ ਲਿੰਗ-ਰੂਪਿਣੀ ਲਿੰਗ-ਸੁੰਦਰੀ ॥ ਲਿੰਗ-ਗੀਤਿ-ਮਹਾਪ੍ਰੀਤਾ ਭਗ-ਗੀਤਿ-ਮਹਾ-ਸੁਖਾ ॥ ਭਗਲਿੰਗ-ਅੰਮ੍ਰਿਤ-ਪ੍ਰੀਤਾ ਭਗ ਲਿੰਗ ਸਵਰੂਪਿਣੀ॥ ਭਗਲਿੰਗਸਯ ਰੂਪਾ ਚ ਭਗਲਿੰਗ ਸੁਖਾਵਹਾ ॥
(ਮਹਾਕਾਲੀ ਉਪਾਸਨਾ, ਪੰਨਾ 77, ਲੇਖਕ ਸਵਾਮੀ ਉਗ੍ਰ ਚੰਡੇਸ਼ਵਰ ‘ਕਪਾਲੀ’ ਕਾਲੀ ਤਾਂਤ੍ਰਿਕ ਸ਼ਮਸ਼ਾਨਵਾਸੀ ;ਪ੍ਰਕਾਸ਼ਕ ਰਣਧੀਰ ਬੁਕ ਸੇਲਜ਼, ਰੇਲਵੇ ਰੋਡ, ਆਰਤੀ ਹੋਟਲ ਕੇ ਪੀਛੇ, ਹਰਿਦਵਾਰ-249401; ਸਨ 1998 ਵਿਚ ਛਪੀ ਪੁਸਤਕ) । ਐਸੀ ਅਸ਼ਲੀਲ ਸ਼ਬਦਾਵਲੀ ਬਚਿਤ੍ਰ ਨਾਟਕ ਗ੍ਰੰਥ ਵਿਚ ਵੀ ਲਿਖੀ ਹੈ :-
ਦਸਮ ਗ੍ਰੰਥ ਪੰਨਾ 46 :- ਪ੍ਰੀਤ ਕਰੇ ਪ੍ਰਭੁ ਪਾਯਤ ਹੈ ਕਿਰਪਾਲ ਨ ਭੀਜਤ ਲਾਂਡ ਕਟਾਏ ॥ਛੰਦ 100॥ (ਸ੍ਰੀ ਕਾਲ ਜੀ ਕੀ ਉਸਤਤ ਵਿਚੋਂ) ਤ੍ਰਿਯਾ ਚਰਿਤ੍ਰੋ ਪਾਖਯਾਨਾਂ ਵਿਚ ਤਾਂ ਅਸ਼ਲੀਲਤਾ ਸਾਰੇ ਹੱਦ-ਬੰਨੇ ਟਪ ਗਈ … ਪੰਨਾ 1358, ਚਰਿਤ੍ਰ ਨੰ: 404 …ਪੋਸਤ ਭਾਂਗ ਅਫ਼ੀਮ ਖਿਲਾਇ ॥ ਆਸਨ ਤਾਂ ਤਰ ਦਿਯੋ ਬਨਾਇ ॥ ਚੁੰਬਨ ਰਾਇ ਅਲਿੰਗਨ ਲਏ ॥ ਲਿੰਗ ਦੇਤ ਤਿਹ ਭਗ ਮੋ ਭਏ ॥24॥ ਭਗ ਮੋ ਲਿੰਗ ਦਿਯੋ ਰਾਜਾ ਜਬ ॥ ਰੁਚਿ ਉਪਜੀ ਤਰੁਨੀ ਕੇ ਜਿਯ ਤਬ॥…… ॥25॥
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਗੀ ਮਹਾਨ ਸ਼ਖ਼ਸੀਅਤ ਨੂੰ ਉਪਰੋਕਤ ਰਚਨਾਂਵਾਂ ਦਾ ਰਚਨਹਾਰ ਮੰਨਣ ਵਾਲੇ ਪੰਥ-ਦੋਖੀ ਹੀ ਹੋ ਸਕਦੇ ਹਨ; ਅਕਿਰਤਘਣ ਮਨੁਖ ਹੀ ਹੋ ਸਕਦੇ ਹਨ, ਨ ਕਿ ਕੋਈ ਗੁਰੁੂ-ਖਾਲਸਾ-ਪੰਥ-ਦਰਦੀ । ਪੂਰੇ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਬਚਿਤ੍ਰ ਨਾਟਕ ਗ੍ਰੰਥ ਦੇ ਰਚਨਹਾਰ / ਲਿਖਾਰੀ ਗੁਰੁੂ ਗੋਬਿੰਦ ਸਿੰਘ ਸਾਹਿਬ ਨਹੀ ਹਨ ਬਲਕਿ ਵਾਮ-ਮਾਰਗੀ ਮਹਾਕਾਲ-ਕਾਲਕਾ-ਪੂਜਕ ਨਕਲੀ ਕਵਿ ਸਯਾਮ, ਕਵਿ ਰਾਮ ਤੇ ਕਵਿ ਕਾਲ ਹੀ ਹਨ ।
ਜ਼ਰਾ ਸੋਚੀਏ, ਕੀ ਗੁਰੂ ਗੰ੍ਰਥ ਸਾਹਿਬ ਜੀ ਪੂਰਨ ਗੁਰੂ ਨਹੀ ਹਨ ? ਅਸੀ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਗੁਰੂ ਗੰ੍ਰਥ ਸਾਹਿਬ ਜੀ ਦੀ ਧੁਰ ਕੀ ਅੰਮ੍ਰਿਤ-ਮਈ ਬਾਣੀ ਸਾਡਾ ਲੋਕ-ਪਰਲੋਕ ਸੁਹੇਲਾ ਯਕੀਨਨ ਕਰ ਸਕਦੀ ਹੈ ; ਗੁਰੂ ਗ੍ਰੰਥ ਸਾਹਿਬ ਜੀ ਪੂਰਨ ਗੁਰੂ ਹਨ ਜਿਸ ਵਿਚ 35 ਪਰਵਾਨ-ਚੜੇ ਬ੍ਰਹਮਗਿਆਨੀ ਬਾਣੀ ਰੂਪ ਹੋ ਕੇ ਬੈਠੇ ਹਨ ਫਿਰ ਸਾਨੂੰ ਕੀ ਲੋੜ ਹੈ ਕਿਸੇ ਹੋਰ ਗੰ੍ਰਥ ਵਲ ਝਾਂਕਣ ਦੀ। ਚੇਤੇ ਰਖੀਏ, ਪਾਵਨ ਗੁਰਵਾਕ ਜਿਨ੍ਾ ਨਾਉ ਸੁਹਾਗਣੀ ਤਿਨ੍ਾ ਝਾਕ ਨ ਹੋਰ ॥ (ਗੁਰੂ ਗ੍ਰੰਥ ਸਾਹਿਬ, ਅੰਗ 1384)
ਅਖਉਤੀ ਦਸਮ ਗ੍ਰੰਥ ਦਾ ‘ਲਿਖਾਰੀ ਭੁਲਣਹਾਰ’ ਇਸ ਗ੍ਰੰਥ ਵਿਚ ਦਰਜ ਹੇਠ ਲਿਖੀਆਂ ਪੰਕਤੀਆਂ ਸਿਧ ਕਰਦੀਆਂ ਹਨ ਕਿ ਲਿਖਾਰੀ ਤੋਂ ਕਈ ਭੁਲਾਂ ਹੋ ਗਈਆਂ ਜਿਨ੍ਹਾਂ ਦੀ ਜਿਵੇਂ ਠੀਕ ਲਗੇ, ਪਾਠਕ ਆਪ ਹੀ ਸੁਧਾਈ ਕਰ ਸਕਦਾ ਹੈ ।
ਪੰਨਾ 181 :- ਨਿਰਖ ਭੂਲਿ ਕਬਿ ਕਰੋ ਨ ਹਾਸੀ ॥
ਪੰਨਾ 254 :- ਤਵਪ੍ਰਸਾਦਿ ਕਰਿ ਗ੍ਰੰਥ ਸੁਧਾਰਾ ॥ ਭੂਲ ਪਰੀ ਲਹੁ ਲੇਹੁ ਸੁਧਾਰਾ ॥
ਪੰਨਾ 310 :- ਕ੍ਰਿਸਨ ਜਥਾ ਮਤ ਚਰਿਤ੍ਰ ਉਚਾਰੋ ॥
ਚੂਕ ਹੋਇ ਕਬਿ ਲੇਹੁ ਸੁਧਾਰੋ ॥
ਪੰਨਾ 354 :- ਸਤ੍ਰਹ ਸੋ ਪੈਤਾਲ ਮਹਿ ਕੀਨੀ ਕਥਾ ਸੁਧਾਰ ॥
ਚੂਕ ਹੋਇ ਜਹ ਤਹ ਸੁ ਕਬਿ ਲੀਜਹੁ ਸਕਲ ਸੁਧਾਰ ॥
ਪੰਨਾ 386 :- ਖੜਗਪਾਨ ਕੀ ਕ੍ਰਿਪਾ ਤੇ ਪੋਥੀ ਰਚੀ ਬਿਚਾਰ ॥
ਭੂਲ ਹੋਇ ਜਹਂ ਤਹਂ ਸੁ ਕਬਿ ਪੜੀਅਹੁ ਸਭੈ ਸੁਧਾਰ ॥
ਪੰਨਾ 570 :- ਤਾਂ ਤੇ ਥੋਰੀਯੈ ਕਥਾ ਕਹਾਈ ॥ ਭੂਲ ਦੇਖ ਕਬ ਲੈਹੁ ਬਨਾਈ ॥
ਪੰਨਾ 1273:- ਤਾ ਤੇ ਥੋਰੀ ਕਥਾ ਉਚਾਰੀ ॥
ਚੂਕ ਹੋਇ ਕਬਿ ਲੇਹੁ ਸੁਧਾਰੀ ॥
ਲਿਖਾਰੀ ਕਵਿ ਖੜਗਪਾਨ ਦਾ ਪੁਜਾਰੀ ਹੈ ਅਤੇ ਆਖਦਾ ਹੈ ਕਿ ਉਸੇ ਦੀ ਕਿਰਪਾ ਸਦਕਾ ਇਹ ਗ੍ਰੰਥ ਲਿਖਦਾ ਹਾਂ । ਮਹਾਂਕਾਲ, ਸਰਬਕਾਲ, ਖੜਗਪਾਨ, ਖੜਗਕੇਤ, ਅਸਿਕੇਤ, ਅਸਿਧੁਜ ਆਦਿਕ ਇਕੋ ਹੀ ਦੇਵਤੇ ਦੇ ਕਈ ਨਾਮ ਹਨ ਜਿਸਦੀ ਕਥਾ ਸ਼ਿਵ ਪੁਰਾਣ ਵਿਚ ਦਵਾਦਸ਼ਲਿੰਗਮ (12 ਲਿੰਗਾਂ) ਦੀ ਕਥਾ ਕਰਕੇ ਮਸ਼ਹੂਰ ਹੈ। ਮਹਾਕਾਲ ਦਾ ਮੰਦਿਰ ਉਜੈਨ ਸ਼ਹਰ (ਮਧ ਪ੍ਰਦੇਸ਼) ਵਿਚ ਹੈ ।
ਉਪਰ ਲਿਖੀਆਂ ਪੰਕਤੀਆਂ ਦੇ ਆਸ-ਪਾਸ ਦੇ ਪੰਨਿਆਂ ਤੇ ਪੜ੍ਹ ਕੇ ਪਤਾ ਲਗਦਾ ਹੈ ਕਿ ਲਿਖਾਰੀਆਂ ਦੇ ਨਾਂ ਕਵਿ ਸ਼ਯਾਮ, ਕਵਿ ਰਾਮ, ਕਵਿ ਕਾਲ ਆਦਿਕ ਹਨ । ਮਹਾਕਾਲ ਦੇ ਪੁਜਾਰੀ ( ਤਾਂਤ੍ਰ੍ਰਿਕ ਮਤ ਦੇ ਧਾਰਨੀ ) ਭੰਗ, ਸ਼ਰਾਬ, ਨਸ਼ੇ ਆਦਿਕ ਵਰਤੋਂ ਰਜ ਕੇ ਕਰਦੇ ਹਨ ਕਿਉਂਕਿ ਮਹਾਕਾਲ ਦੇ ਮੰਦਿਰ ਵਿਚੋਂ ਪਰਸ਼ਾਦ ਹੀ ਇਹੀ ਮਿਲਦਾ ਹੈ।
ਲਿਖਾਰੀ ਕਵੀ ਮੰਨਦਾ ਹੈ ਕਿ ਉਸਦੀ ਮਤ ਹਰ ਸਮੇ ਟਿਕਾਣੇ ਹੋਵੇ, ਜਰੂਰੀ ਨਹੀ । ਪੰਨਾ 571 ਤੇ ਕਵੀ ਲਿਖਦਾ ਹੈ :-
ਅਬ ਮੈ ਮਹਾ ਸ਼ੁਧ ਮਤਿ ਕਰਿ ਕੈ ॥
ਕਹੌ ਕਥਾ ਚਿਤ ਲਾਇ ਬਿਚਰ ਕੈ ॥
ਲਿਖਾਰੀ ਕਵੀ ਨੇ ਅਪਣੀ ਮਤਿ ਨੂੰ ਮਹਾਂ ਸ਼ੁਧ ਕਿਵੇਂ ਕੀਤਾ ? ਲਿਖਾਰੀ ਹੀ ਜਾਣੇ ।
ਉਪਰ ਲਿਖੇ ਪ੍ਰਮਾਣਾਂ ਰਾਹੀਂ ਲਿਖਾਰੀ ਨੇ ਸਪਸ਼ਟ ਕਰ ਦਿਤਾ ਕਿ ਪਾਠਕ ਲਿਖਾਰੀ ਦੀਆਂ ਭੁਲਾਂ, ਗਲਤੀਆਂ ਨੂੰ ਸੁਧਾਰ ਸਕਦਾ ਹੈ, ਲਿਖਾਰੀ ਨੂੰ ਕੋਈ ਇਤਰਾਜ਼ ਨਹੀ। ਪਰ ਗੁਰਬਾਣੀ ਸੋਧਣ ਦਾ ਹੱਕ ਦਸ ਗੁਰੂ ਸਾਹਿਬਾਨ ਨੇ ਕਿਸੇ ਨੂੰ ਨਹੀਂ ਦਿੱਤਾ । ਇਸ ਪੱਖੋਂ ਸਿਧ ਹੋਇਆ ਕਿ ਇਹ ਗ੍ਰੰਥ ਗੁਰੂ-ਰਚਿਤ-ਗੁਰਬਾਣੀ ਨਹੀ ।
ਅਰਦਾਸ ਦੀ ਸ਼ੁਰੂਆਤ ਜੇਕਰ ‘ਪ੍ਰਿਥਮ ਭਗਉਤੀ ਸਿਮਰ ਕੇ… ’ ਦੀ ਥਾਂਵੇਂ ‘ਪ੍ਰਿਥਮ ਵਾਹਿਗੁਰੂ ਸਿਮਰ ਕੇ …’ ਕੀਤੀ ਜਾਵੇ ਅਤੇ ਸਿਰਲੇਖ ‘ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸ਼ਾਹੀ 10॥’ ਹਟਾ ਕੇ ਕੁਝ ਬੇਹਤਰ ਹੋਵੇਗਾ । ਗੁਰੁੂ-ਪੰਥ ਅਗੇ ਬੇਨਤੀ ਹੈ ਕਿ ਗੁਰੁੂ ਗ੍ਰੰਥ ਸਾਹਿਬ ਜੀ ਦੀ ਪਾਵਨ ਧੁਰ ਕੀ ਬਾਣੀ ਤੋਂ ਸੇਧ ਲੈ ਕੇ ਪੰਥ ਨੂੰ ਦੇਵੀ-ਪੂਜਕ ਬਣਨ ਤੋਂ ਬਚਾਵੇ। ਉਪਰਲੀ ਪੰਕਤੀ ਵਿਚ ਭਗਉਤੀ ਦਾ ਅਰਥ ਦੇਵੀ ਚੰਡੀ, ਦੁਰਗਾ, ਕਾਲਕਾ, ਕਾਲੀ, ਮਹਾਕਾਲ ਹੀ ਹੈ (ਵੇਖੋ, ਮਹਾਨ ਕੋਸ਼, ਭਾਈ ਕਾਨ੍ਹ ਸਿੰਘ) ਕਿੳਂੁਕਿ ਇਸ ਵਾਰ ਦੀ ਅਖੀਰਲੀ ਪਉੜੀ ‘ਦੁਰਗਾ ਪਾਠ ਬਣਾਇਆ ਸਭੇ ਪਉੜੀਆਂ॥’ ਸਪਸ਼ਟ ਕਰਦੀ ਹੈ ਕਿ ਇਹ ਵਾਰ ਦੇਵੀ ਦੁਰਗਾ ਦੀ ਉਸਤਤਿ ਵਿਚ ਊਚਾਰੀ ਗਈ ‘ਚੰਡੀ ਦੀ ਵਾਰ’ ਹੈ ਜਿਸਦਾ ਆਧਾਰ-ਗ੍ਰੰਥ ਮਾਰਕੰਡੇਯ ਪੁਰਾਣ ਹੈ।
ਅਸੀ ਜਾਣਦੇ ਹਾਂ ਕਿ ਗੁਰੂ ਸਾਹਿਬਾਨ ਗੁਰਬਾਣੀ ਦਾ ਇਕ ਵੀ ਅੱਖਰ ਬਦਲਣ ਦੀ ਇਜਾਜਤ ਨਹੀ ਦਿਂਦੇ । ਬਾਬਾ ਰਾਮਰਾਇ ਜੀ ਨੇ ਗੁਰਬਾਣੀ ਦਾ ਇਕ ਅਖਰ ‘ ਮਿਟੀ ਮੁਸਲਮਾਨ ਕੀ…’ ਪੰਕਤੀ ਵਿਚ ਮੁਸਲਮਾਨ ਦੀ ਥਾਂ ‘ਬੇਈਮਾਨ’ ਬਦਲ ਦਿਤਾ ਤਾਂ ਗੁਰੂ ਹਰਿ ਰਾਇ ਸਾਹਿਬ ਨੇ ਬਾਬਾ ਰਾਮਰਾਇ ਜੀ ਨੂੰ ਸਿਖ ਪੰਥ ਵਿਚੋਂ ਛੇਕ ਦਿਤਾ ਸੀ ।
ਗੁਰੂ ਗ੍ਰੰਥ ਸਾਹਿਬ ਜੀ ਦਾ ਫੈਸਲਾ ਹੈ :- ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥ (ਅੰਗ 61)
ਮਨੁਖ ਭੁਲਣਹਾਰ ਹੈ ਪਰ ਗੁਰੂੁ ਗੋਬਿੰਦ ਸਿੰਘ ਜੀ ਭੁਲਣਹਾਰ ਨਹੀ । ਸ੍ਰਿਸ਼ਟੀ ਦੀ ਰਚਨਾ ਬਾਰੇ, ਇਸਤ੍ਰੀ ਬਾਰੇ (ਭੰਡਿ ਜਮੀਐ.. ), ਨਸ਼ੀਲੇ ਪਦਾਰਥਾਂ ਦੀ ਵਰਤੋਂ ਬਾਰੇ, ਗ਼ਲਤ ਇਤਿਹਾਸਕ ਤੱਥ (ਲਿਖਿਆ ਹੈ ਕਿ ਭਗਤ ਰਾਮਾਨੰਦ ਜੀ ਪਹਿਲੋਂ ਆਏ ਤੇ ਹਜ਼ਰਤ ਮੁਹੰਮਦ ਬਾਦ ਵਿਚ ਆਏ, ਜੋ ਕਿ ਗ਼ਲਤ ਹੈ), ਮਿਥਿਹਾਸਕ ਗਪੋੜ ਅਤੇ ਗੁਰਮਤਿ ਸਿਧਾਂਤਾਂ ਦੇ ਉਲਟ ਲਿਖ ਕੇ ਲਿਖਾਰੀ-ਕਵੀਆਂ ਨੇ ਭੁਲਣਹਾਰ ਹੋਣ ਦਾ ਪੂਰਾ ਸਬੂਤ ਦਿਤਾ ਹੈ ।
ਸਪਸ਼ਟ ਹੈ ਕਿ ਬਚਿਤ੍ਰ ਨਾਟਕ (ਸ਼ਟਰੳਨਗੲ ਧਰੳਮੳ) ਗ੍ਰੰਥ / ਅਖਉਤੀ (ਸੋ-ਚੳਲਲੲਦ) ਦਸਮ ਗ੍ਰੰਥ ਦੇ ਲਿਖਾਰੀ ਅਰਥਾਤ ਰਚਨਹਾਰ ‘ਅਭੁਲ’ ਗੁਰੂੁ ਗੋਬਿੰਦ ਸਿੰਘ ਜੀ ਨਹੀ । ਇਸ ਗ੍ਰੰਥ ਦੀ ਰਚਨਾ ਗੁਰੂੁ ਗੋਬਿੰਦ ਸਿੰਘ ਸਾਹਿਬ ਜੀ ਨੂੰ ਬਦਨਾਮ ਕਰਣ ਦੀ ਮਾੜੀ ਨੀਯਤ ਨਾਲ ਪੰਥ-ਦੋਖੀਆਂ ਨੇ ਕੀਤੀ ਹੈ ।
ਅਖਉਤੀ ਦਸਮ ਗ੍ਰੰਥ ਦੀ ਬ੍ਰਾਹਮਣੀ-ਗ੍ਰੰਥਾਂ ਨਾਲ ਤੁਲਨਾ ਬਚਿਤ੍ਰ ਨਾਟਕ ਗ੍ਰੰਥ / ਅਖਉਤੀ ਦਸਮ ਗ੍ਰੰਥ ਦਾ ਪੰਜਾਬੀਅਨੁਵਾਦ (ਜਿਸਦੀ ਇਸ ਗ੍ਰੰਥ ਦੇ ਇਸ਼ਟ ਨੂੰ ਮੁਖ ਰੱਖ ਕੇ ਕੁਝ ਥਾਂਈਂ ਪੁਨਰ-ਵੀਚਾਰ ਜ਼ਰੂਰੀ ਹੈ) ਗੋਬਿੰਦ ਸਦਨ, ਮਹਰੋਲੀ, ਦਿੱਲੀ ਵਾਲਿਆਂ ਨੇ ਡਾ: ਰਤਨ ਸਿੰਘ ਜੱਗੀ (ਪਟਿਆਲਾ) ਤੋ ਕਰਵਾ ਕੇ ਪੰਜ ਪੋਥੀਆਂ ਵਿਚ ਛਪਵਾਇਆ। ਪਹਿਲੀ ਪੋਥੀ ਵਿਚ ਲਿਖੀ ਭੂਮਿਕਾ ਸਿਧ ਕਰਦੀ ਹੈ ਕਿ ਇਹ ਗ੍ਰੰਥ ਪ੍ਰਮਾਣੀਕ ਗ੍ਰੰਥ ਨਹੀ । ਕਈ ਥਾਂਈ ਪਾਠ-ਅੰਤਰ ਹਨ। ਇਹ ਗ੍ਰੰਥ ਹੇਠ ਲਿਖੇ ਬ੍ਰਾਹਮਣੀ-ਗ੍ਰੰਥਾਂ ਤੇ ਆਧਾਰਿਤ ਹੈ ਜਿਨ੍ਾਂ ਦੇ ਹਿੰਦੀ-ਅਨੁਵਾਦ ਨਾਲ ਕੀਤੀ ਤੁਲਨਾ ਇਸ ਪ੍ਰਕਾਰ ਹੈ:
(1) ਸ਼੍ਰੀ ਮਾਰਕੰਡੇਯ ਪੁਰਾਣ (ਭਾਸ਼ਾ) ; ਸੰਪਾਦਕ ਪੰਡਿਤ ਰਾਮ ਜੀ ਸ਼ਰਮਾ; ਪ੍ਰਕਾਸ਼ਕ ਸ਼੍ਰੀ ਦੁਰਗਾ ਪੁਸਤਕ ਭੰਡਾਰ, 527, ਏ/2, ਕੱਕੜ ਨਗਰ, ਇਲਾਹਾਬਾਦ ;ਮੁਦ੍ਰਕ ਪੰਚੁਅਲ ਪ੍ਰਿੰਟਿੰਗ ਪ੍ਰੈਸ, ਇਲਾਹਾਬਾਦ (ਕੀਮਤ 150 ਰੁਪਏ)। ਕੁਲ 512 ਪੰਨੇ । ਇਸ ਪੁਰਾਣ ਵਿਚ ਦੁਰਗਾ ਦੇਵੀ ਦੇ ਅਵਤਾਰ ਚਰਿਤ੍ਰਾਂ ਦਾ ਵਰਣਨ ਹੈ। ਇਸ ਪੁਸਤਕ ਵਿਚ ਪੰਨਾ 299 ਤੋਂ 353 ਤਕ ਦੇਵੀ ਦੁਰਗਾ ਦੇ ਮਧੁ-ਕੈਟਭ, ਮਹਿਸ਼ਾਸੁਰ,ਧੁਮ੍ਰਲੋਚਨ,ਚੰਡ, ਮੁੰਡ,ਰਕਤਬੀਜ,ਨਿਸ਼ੁੰਭ,ਸ਼ੁੰਭ ਦੈਂਤਾਂ ਨਾਲ ਹੋਏ ਜੁਧਾਂ ਦਾ ਵਰਣਨ ਹੈ । ਇਹਨਾਂ ਦੈਂਤਾਂ ਨੂੰ ਮਾਰ ਕੇ ਦੇਵੀ ਨੇ ਦੇਵਰਾਜ ਇੰਦਰ ਦਾ ਖੁਸਿਆ ਰਾਜ ਦੇੈਂਤਾਂ ਤੋਂ ਵਾਪਸ ਦੁਆਇਆ। ਇੰਦਰ ਅਤੇ ਹੋਰ ਸਾਰੇ ਦੇਵਤਿਆਂ ਨੇ ਦੇਵੀ ਦੀ ਉਸਤਤਿ ਕੀਤੀ ; ਦੇਵੀ ਨੇ ਪ੍ਰਸੰਨ ਹੋ ਕੇ ਦੇਵਤਿਆਂ ਨੂੰ ਵਰ ਦਿੱਤੇ। ਪੰਨਾ 353 ਤੋ 357 ਤਕ ਦੇਵੀ ਚਰਿਤ੍ਰਾਂ ਦੇ ਪਾਠ ਦਾ ਮਹਾਤਮ ਲਿਖਿਆ ਹੈ ।
ਬਚਿਤ੍ਰ ਨਾਟਕ ਗ੍ਰੰਥ ਦੇ ਪੰਨਾ 74 ਤੋਂ 99 ਤਕ ਅਥ ਚੰਡੀ ਚਰਿਤ੍ਰ ਉਕਤਿ ਬਿਲਾਸ ਹੂ-ਬ-ਹੂ ਇਸੇ ਤਰਤੀਬ ਵਿਚ ਲਿਖਿਆ ਹੈ ; ਫਿਰ ਪੰਨਾਂ 99 ਤੋਂ 119 ਤਕ ਇਸੇ ਪ੍ਰਸੰਗ ਨੂੰ ਦੁਹਰਾਇਆ ਗਿਆ ਹੈ ਅਤੇ ਫਿਰ ਤੀਜੀ ਵਾਰੀ ਇਹੀ ਪ੍ਰਸੰਗ ਪੰਨਾ 119 ਤੋਂ 127 ਤਕ ਵਾਰ ਸ੍ਰੀ ਭਗਉਤੀ ਜੀ ਕੀ ਸਿਰਲੇਖ ਹੇਠ ਲਿਖਿਆ ਹੈ (ਵੇਖੋ : ਅੰਤਿਕਾ ਨੰ: 1 ) । ਡਾ: ਰਤਨ ਸਿੰਘ ਜੱਗੀ, ਜਿਨ੍ਾਂ ਨੇ ਅਖਉਤੀ ਦਸਮ ਗ੍ਰੰਥ ਦੇ ਪੰਜ ਪੋਥੀਆਂ ਵਿਚ ਅਰਥ ਕੀਤੇ ਹਨ, ਲਿਖਦੇ ਹਨ ਕਿ ਇਸ ਵਾਰ ਦਾ ਪਹਿਲੋਂ ਸਿਰਲੇਖ ਵਾਰ ਦੁਰਗਾ ਕੀ ਸੀ (ਪੰਨਾ 314, ਭਾਗ ਪਹਿਲਾ)। ਕਿਸੇ ਅਗਿਆਨੀ ਜਾਂ ਪੰਥ-ਦੋਖੀ ਨੇ ਬਾਦ ਵਿਚ ਇਸਦਾ ਸਿਰਲੇਖ ਬਦਲ ਕੇ ਵਾਰ ਸ੍ਰੀ ਭਗਉਤੀ ਜੀ ਕੀ ਲਿਖ ਦਿੱਤਾ; ਸਮਾਪਤੀ ਸੰਕੇਤ ‘ਇਤਿ ਸ੍ਰੀ ਦੁਰਗਾ ਕੀ ਵਾਰ ਸਮਾਪਤੰਸਤ ..॥ ਅਖਉਤੀ ਦਸਮ ਗ੍ਰੰਥ ਦੇ ਟੀਕਾਕਾਰ ਡਾ: ਰਤਨ ਸਿੰਘ ਜੱਗੀ ਨੇ ਪੋਥੀ ਪਹਿਲੀ ਦੇ ਪੰਨਾ 334 ਤੇ ਸਪਸ਼ਟ ਲਿਖਿਆ ਹੈ। ਅਨੇਕਾਂ ਥਾਂਈਂ ਲਿਖੇ ਮੰਗਲਾਚਰਨ ਸ੍ਰੀ ਭਗਉਤੀ ਜੀ ਸਹਾਇ ॥… ਸ੍ਰੀ ਭਗੌਤੀ ਏ ਨਮਹ॥.. ਸਿਧ ਕਰਦੇ ਹਨ ਕਿ ਅਖਉਤੀ ਦਸਮ ਗ੍ਰੰਥ ਦੇ ਲਿਖਾਰੀ ਯਕੀਨਨ ਕੋਈ ਦੇਵੀ-ਪੂਜਕ ਸ਼ਾਕਤ-ਮਤੀਏ ਤਾਂਤ੍ਰਿਕ ਹੀ ਹਨ ; ਗੁਰੂ ਗੋਬਿੰਦ ਸਿੰਘ ਸਾਹਿਬ ਨਹੀ ਹਨ ।
ਇਸ ਮਾਰਕੰਡੇਯ ਪੁਰਾਣ ਦੇ ਪੰਨਾ 451 ਤੋਂ ਅਖੀਰਲੇ ਪੰਨੇ 512 ਤਕ ਅਨੇਕਾਂ ਤਰ੍ਹਾਂ ਦੀ ਦੁਰਗਾਪਾਠ ਦੀ ਵਿਧੀ ਦੱਸੀ ਗਈ ਹੈ। ਮਾਰਕੰਡੇਯ ਉਵਾਚ (ਪੰਨਾ 462 ਤੋਂ 465 ਤਕ) ਦੁਰਗਾ- ਉਸਤਤਿ ਦੇ ਕੁਝ ਅੰਸ਼ ਇਸ ਪ੍ਰਕਾਰ ਹਨ :-
ਓਮ ਜਯੰਤੀ ਮੰਗਲਾ ਕਾਲੀ ਭਦ੍ਰਕਾਲੀ ਕਪਾਲਿਨੀ । ਦੁਰਗਾ ਛਿਮਾ ਸ਼ਿਵਾ ਧਾਤ੍ਰੀ ਸਵਾਹਾ ਸਵਧਾ ਨਮੋਸਤੁ ਤੇ॥1॥ ਰਕਤਬੀਜ ਵਧੇ ਦੇਵਿ ਚੰਡ ਮੁੰਡ ਵਿਨਾਸ਼ਿਨੀ।
..ਸ਼ੁੰਭਸਯੈਵ ਨਿਸ਼ੁੰਭਸਯ ਧੁਮ੍ਰਾਛਸਯ ਚ ਮਰਦਿਨਿ॥
ਰੁਪੰ ਦੇਹਿ ਜਯੰ ਦੇਹਿ ਯਸ਼ੋ ਦੇਹਿ
.. ਇਦੰ ਸਤੋਤ੍ਰੰ ਪਠਿਤਵਾ ਤੁ ਮਹਾਸਤੋਤ੍ਰੰ ਪਠੇਂਨਰ:॥
ਸ ਤੁ ਸਪਤਸ਼ਤੀ ਸੰਖਯਾਵਰ ਮਾਪਨੋਤਿ ਸੰਪਦਾਮ੍॥25॥
ਇਸੇ ਸ਼ਬਦਾਵਲੀ ਵਿਚ ਦੇਵੀ ਉਸਤਤਿ ਅਖਉਤੀ ਦਸਮ ਗ੍ਰੰਥ ਦੇ ਪੰਨਾ 809 ਤੇ ਦੇਵੀ-ਪੂਜਕ ਲਿਖਾਰੀ ਨੇ ਲਿਖੀ ਹੈ। ਸਪਸ਼ਟ ਹੈ ਕਿ ਅਖਉਤੀ ਦਸਮ ਗ੍ਰੰਥ ਵਿਚ ਮਾਰਕੰਡੇਯ ਪੁਰਾਣ ਦਾ ਅਨੁਵਾਦ ਹੀ ਹੈ ਜੋ ਸਿਧਾਂਤਕ ਤੌਰ (ਦੇਵੀ ਦੇਵਤਿਆਂ ਦੀ ਪੂਜਾ ਮਨ੍ਹਾ ਹੈ) ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ੳੁੱਕਾ ਹੀ ਮੇਲ ਨਹੀ ਖਾਂਦਾ।
(2) ਸ਼੍ਰੀਮਦ ਭਾਗਵਤ-ਭਾਸ਼ਾ ਸੁਖ ਸਾਗਰ, ਬਾਰਹ ਸਕੰਧ,ਅਨੁਵਾਦ-ਕਰਤਾ ਕਵਿ-ਭੂਸ਼ਣ ਮੁਕੰਦ, ਸਪੈਸ਼ਲ ਸੰਸਕਰਣ 1998; ਮੁੱਲ 300 ਰੁਪਏ; ਨਯੂ ਸਟੈਂਡਰਡ ਪਬਲੀਕੇਸ਼ਨਜ਼, 1813 ,ਚੰਦ੍ਰਾਵਲ ਰੋਡ, ਦਿੱਲੀ – 110007, ਕੁਲ 880 ਪੰਨੇ । ਇਸ ਪੁਰਾਣ ਵਿਚ 12 ਸਕੰਧ (ਮੁਖ- ਅਧਿਆਇ) ਹਨ ਜਿਨ੍ਾਂ ਵਿਚ ਵਿਸ਼ਨੂੰ ਦੇ ਅਵਤਾਰਾਂ ਦਾ ਜ਼ਿਕਰ ਹੈ । ਦੂਜੇ ਸਕੰਧ ਦੇ ਸਤਵੇਂ ਅਧਯਾਯ ( ਸੰਖੇਪ ਵਿਚ, 2/7) ਵਿਸ਼ਨੂੰ ਜੀ ਦੇ 24 ਅਵਤਾਰਾਂ ਦੀ ਲਿਸਟ ਬ੍ਰਹਮਾ ਜੀ ਨੇ ਲਿਖੀ ਹੈ । ਸਤਵੇਂ, ਅਠਵੇਂ ਅਤੇ ਨੋਵੇਂ ਸਕੰਧਾਂ ਵਿਚ ਵਿਸ਼ਨੂੰ ਦੇ 20 ਅਵਤਾਰਾਂ ( ਰਾਮ ਅਵਤਾਰ ਤਕ ) ਦਾ ਜ਼ਿਕਰ ਹੈ ਅਤੇ ਅਖਉਤੀ ਦਸਮ ਗ੍ਰੰਥ ਦੇ ਪੰਨਾ 155 ਤੋਂ 254 ਤਕ ਅਥ ਚੌਬੀਸ ਅਵਤਾਰ ਕਥਨੰ ਸਿਰਲੇਖ ਹੇਠ ਲਿਖੇ ਹਨ । ਦਸਮ ਸਕੰਧ (ਪੰਨਾ 488 ਤੋਂ 822 ) ਵਿਚ ਕ੍ਰਿਸ਼ਨਾਵਤਾਰ ਦੀਆਂ ਕਥਾਵਾਂ ਉਸੇ ਤਰਤੀਬ ਵਿਚ ਲਿਖੀਆਂ ਹਨ ਜਿਹਾ ਕਿ ਅਖਉਤੀ ਦਸਮ ਗ੍ਰੰਥ ਵਿਚ ਪੰਨਾ 254 ਤੋਂ 570 ਤਕ (ਵੇਖੋ ਅੰਤਿਕਾ ਨੰ: 2) ।( ਨੋਟ ; ਬਚਿਤ੍ਰ ਨਾਟਕ ਗ੍ਰੰਥ ਦੇ ਲਿਖਾਰੀ ਨੇ ਵਿਸ਼ਨੂੰ ਦੇ 23ਵੇਂ (ਬੁੱਧ),24ਵੇਂ (ਹਰਿ ਜੂ ਅਰਥਾਤ ਨਿਹਕਲੰਕੀ, ਸ਼ੁਦ੍ਰਾਂਨੂੰ ਮਾਰਣ ਵਾਲਾ ਹੈ !? ਪਰ ਗੁਰੂ ਗੋਬਿੰਦ ਸਿੰਘ ਸਾਹਿਬ ਸ਼ੂਦਰਾਂ ਨੂੰ ਬਚਾਉਣ ਵਾਲੇ ਅਤੇ ਸਰਦਾਰੀਆਂ ਬਖਸ਼ਣ ਵਾਲੇ ਹਨ ਜਿਸਤੋਂ ਸਾਬਤ ਹੁੰਦਾ ਹੈ ਕਿ ਲਿਖਾਰੀ ਗੁਰੂ ਸਾਹਿਬ ਨਹੀ ) ਅਤੇ 25ਵੇਂ ਮਹਿਦੀ ਮੀਰ (ਹਜ਼ਰਤ ਮੁਹੰਮਦ ?) ਦੀ ਕਥਾ, ਜੋ ਭਾਗਵਤ- ਪੁਰਾਣ ਵਿਚ ਨਹੀ, ਕਿਥੋਂ ਲਈ ਹੈ ਲਿਖਾਰੀ-ਕਵੀ-ਸ਼ਯਾਮ ਹੀ ਜਾਣੇ ।
(3) ਸ਼੍ਰੀ ਸ਼ਿਵ ਮਹਾਪੁਰਾਣ, ਸੰਪਾਦਕ ਪੰਡਿਤ ਰਾਜ ਕੁਮਾਰ ਪਾਂਡੇਯ, ਤਿਲੋਈ (ਰਾਯ-ਬਰੇਲੀ), ਪ੍ਰਕਾਸ਼ਕ ਨਯੂ ਸਟੈਂਡਰਡ ਪਬਲੀਕੇਸ਼ਨਜ਼, ਚੰਦ੍ਰਾਵਲ ਰੋਡ, ਮਲਕਾ ਗੰਜ, ਦਿੱਲੀ-7 ; ਮੁਲ
130 ਰੁਪਏ।770 ਪੰਨੇ। ਇਸ ਪੁਰਾਣ ਵਿਚ ਸ਼ਿਵ ਦੇ ਅਵਤਾਰਾਂ ਦਾ ਜ਼ਿਕਰ ਹੈ।ਪੰਨਾ 454 ਤੇ ਦਵਾਦਸ਼ ਜਯੋਤੀਰਲਿੰਗ ਦੀ ਕਥਾ(ਸ਼ਿਵ ਦੇ 12 ਅਵਤਾਰਾਂ ਦੀ ਕਥਾ) ਮੁਤਾਬਿਕ ਉਜੈਨ (ਮੱਧ ਪ੍ਰਦੇਸ਼, ਨਰਮਦਾ ਨਦੀ ਦੇ ਕੰਡੇ) ਵਿਚ ਮਹਾਕਾਲ ਦਾ ਬਹੁਤ ਵੱਡਾ ਮੰਦਿਰ ਹੈ । ਪੰਨਾ 487 ਤਕ ਮਹਾਕਾਲ ਦੀ ਉਤਪਤੀ (ਨੋਟ : ਅਖਉਤੀ ਦਸਮ ਗ੍ਰੰਥ ਵਿਚ ਲਿਖਾਰੀ ਕਵੀ ਸਯਾਮ ਆਦਿਕ ਹਰ-ਹੀਲੇ ਦੇਵਤਿਆਂ , ਅਵਤਾਰਾਂ , ਮਹਾਪੁਰਖਾਂ, ਮਨੁਖਾਂ ਨੂੰ ਮਹਾਕਾਲ ਦਾ ਉਪਾਸਕ ਬਣਾਉਣਾ ਚਾਹੁੰਦਾ ਹੈ ; ਪੜੋ ਜੀ, ਚਰਿਤ੍ਰੋ ਪਾਖਯਾਨ ਨੰ: 266, ਬਚਿਤ੍ਰ ਨਾਟਕ ਗ੍ਰੰਥ / ਦਸਮ ਗ੍ਰੰਥ ਦਾ ਪੰਨਾ 1210)।
ਇਸ ਸ਼ਿਵ ਪੁਰਾਣ ਵਿਚ ਪੰਨਾ 28 ਤੇ ਸ਼੍ਰੀ ਸ਼ਿਵ-ਸਹਸਤ੍ਰਨਾਮਾ (1000 ਨਾਮ, ਸੰਸਕ੍ਰਿਤ ਵਿਚ) ਵਿਸ਼ਨੂੰ-ਉਵਾਚ ਦੇ ਅਰਥ (ਭਾਸ਼ਾ-ਅਨੁਵਾਦ ) ਪੰਨਾ 518 ਤੋਂ 528 ਤਕ ਲਿਖੇ ਹਨ, ਜਿਸ ਵਿਚ ਵਰਤੇ ਗੁਣ-ਵਾਚਕ ਕੁਝ ਲਫ਼ਜ਼ / ਅਰਥ ਇਹ ਹਨ :- ਸੁਖ ਕੇ ਦਾਤਾ, ਪਾਰਬ੍ਰਹਮ, ਪਰਮਾਤਮਾ, ਵਿਸ਼ਵ-ਪਾਲਕ, ਅਵਿਨਾਸ਼ੀ, ਦੇਵਾਧਿਦੇਵ, ਸਾਰੇ ਦੇਵੋਂ ਮੇ ਬੜੇ, ਕਾਲੋਂ ਕੇ ਕਾਲ (ਕਾਲਕਾਲ:), ਤੇਜੋਮਯ, ਅੰਮ੍ਰਿਤਮਯ, ਸਰਵੇਸ਼ਵਰ, ਓਂਕਾਰ ਸਰੂਪ, ਆਦਿ ਅੰਤ ਏਵੰ ਮੱਧ ਸੇ ਰਹਿਤ, ਨੀਲਕੰਠ, ਪਰਮ ਚਤੁਰ, ਸਰਵ ਵਿਆਪਕ, ਸਰਵ-ਸਮਰਥ, ਸ੍ਰਿਸ਼ਟੀ-ਕਰਤਾ, ਮ੍ਰਿਤੂ-ਰਹਿਤ (ਅਕਾਲੇ), ਚੰਦ੍ਰ ਰੂਪ, ਸਵਯੰ ਪ੍ਰਕਾਸ਼ (ਸੈਭੰ) ,ਸਬ ਕੇ ਨਾਥ, ਸਰਵ-ਗਿਆਤਾ, ਸ੍ਰਿਸ਼ਟੀ-ਰਚਇਤਾ, ਸੰਸਾਰ ਚਲਾਨੇ ਵਾਲੇ, ਅਭਯ, ਸ਼ਤਰੂ ਵਿਨਾਸ਼ਕ, ਅਮਰ, ਪਰਮ ਗਿਆਨੀ , ਸਬਸੇ ਪ੍ਰਥਮ, ਪਰਮਾਤਮਾ , ਲੋਕ ਪਾਲਕ, ਅੰਤਰਯਾਮੀ, ਜਗਤ ਕੇ ਪਿਤਾ, ਸਰਵ-ਵਿਆਪਕ, ਸਭ ਕੇ ਤਾਰਕ, ਸਰਵੇਸ਼ਵਰ, ਅਜਨਮਾ, ਲੋਕ ਨਾਥ, ਨਿਤਯ ਅੰਮ੍ਰਿਤਮਯ, ਸ਼ਾਂਤ-ਰੂਪ, ਤੇਜੋਂ ਕੇ ਭੀ ਤੇਜਰੂਪ (ਜਾਪ,ਨਮੋ ਤੇਜ ਤੇਜੇ), ਉਂਕਾਰ, ਅਕਸ਼ਰ-ਰੂਪ, ਸਰਵ-ਮਹਾਨ, ਅਜੇਯ, ਪਾਪ-ਨਾਸ਼ਕ, ਸਰਵ-ਕਰਤਾ, ਇੰਦ੍ਰ- ਰੂਪ, ਮੁਕਤੀ-ਦਾਤਾ, ਨਿਰਭਯ, ਵਿਸ਼ਵ-ਪਾਲਕ, ਜਨਮ ਮਰਣ ਰਹਿਤ, ਵਿਸ਼ਵ-ਵਯਾਪੀ, ਅਘ-ਨਾਸ਼ਕ, ਅਗੰਮਯ, ਸ਼ਤਰੂ- ਵਿਨਾਸ਼ਕ, ਵਿਸ਼ਵ ਕੋ ਭੋਜਨ ਦਾਤਾ, ਅਹੰਕਾਰ-ਸਰੂਪ, ਦੈਤਯ- ਸ਼ਤਰੂ, ਦੇਵੋਂ ਕੇ ਰਾਜਾ, ਮੁੰਡਿਤ-ਸਿਰ, ਸੁੰਦਰ-ਸਰੂਪ, ਸ਼ਬਦ- ਰੂਪ, ਦੇਵ-ਦਾਨਵ-ਮਿਤ੍ਰ, ਈਸ਼ਵਰ, ਸ੍ਰੀ ਪਾਰਵਤੀ ਕੇ ਪ੍ਰੇਮੀ, ਬ੍ਰਹਮਚਾਰੀ ਸਰੂਪ, ਅੰਤ-ਰਹਿਤ, ਨਗਨ ਰਹਨੇ ਵਾਲੇ, ਲਿੰਗ ਸਵਾਮੀ, ਕਪਟ ਰੂਪ ਧਾਰਕ, ਮੂਰਤੀ ਆਕਾਰ ਸੇ ਰਹਿਤ, ਅੰਧਕ-ਅਸੁਰ ਸ਼ਤਰੂ (ਨਮੋ ਅੰਧਕਾਰੇ॥ ਅੰਧਕ ਦਾ ਹਤਿਆਰਾ), ਦੋਸ਼-ਰਹਿਤ, ਪਵਿਤ੍ਰ, ਭਕਤੋਂ ਕੇ ਪ੍ਰੇਮੀ, ਧਤੂਰੇ ਕੇ ਸੇਵਨ-ਕਰਤਾ, ਕਲਾਧਾਰੀ ਮਹਾਕਾਲ-ਰੂਪ, ਅਜੇਯ, ਜਗੰਨਾਥ ਨਿਰਾਕਾਰ, ਤ੍ਰਿਲੋਕੀ-ਨਾਥ, ਪ੍ਰਕਾਸ਼ਮਯ, ਪ੍ਰਿਥਵੀ- ਨਾਥ, ਬ੍ਰਹਮਰੂਪ, ਵਾਮਦੇਵ, ਨਿਤਯ-ਅਨੰਦ-ਰੂਪ, ਸਰਵ- ਆਤਮਾ, ਸਰਵਗਯ, ਸਦਾ-ਸ਼ਾਂਤ-ਰੂਪ (ਨਮੋ ਸ਼ਾਂਤ ਰੂਪੇ), ਸਰਪ ਕੇ ਕੁੰਡਲੋਂ ਵਾਲੇ, ਸਦਾ ਅਮਰ, ਸ਼ਰੀਰਧਾਰੀ , ਸਮਯ ਕਾਲ ਕੇ ਭੀ ਕਾਲ (ਨਮੋ ਕਾਲ ਕਾਲੇ), ਨਿਸ਼-ਕਲੰਕ, ਸੰਤਾਨ- ਰਹਿਤ, ਸ਼ਾਂਤ-ਬੁੱਧਿ, ਰਾਤ੍ਰੀ ਕੇ ਸਵਾਮੀ, ਪ੍ਰਿਥਵੀ ਸਵਾਮੀ, ਰਕਸ਼ਕ, ਵਿਦਵਾਨੋ ਪਰ ਦਯਾਲੂ, ਪਾਰਵਤੀ ਜੀ ਕੇ ਸਾਥ ਰਹਨੇ ਵਾਲੇ, ਵੀਰਯ-ਦਾਤਾ ਭਗਵਾਨ ਸ਼ੰਕਰ ਸਦਾਸ਼ਿਵ ਮੇਰੀ ਰਕਸ਼ਾ ਕਰੋ। ਇਸ ਤਰ੍ਹਾਂ ਵਿਸ਼ਨੂੰ ਭਗਵਾਨ ਨੇ ਸ਼ਿਵ ਪੂਜਨ ਕੀਤਾ ।
(ਨੋਟ: ਐਸੀ ਗੁਣ-ਵਾਚਕ ਉਪਮਾ ਜਾਪ ਵਿਚ ਵੀ ਲਿਖੀ ਹੈ ਜਿਸਤੋਂ ਲਗਦਾ ਹੈ ਕਿ ਜਾਪੁ ਵਿਚ ਸ਼ਿਵ / ਮਹਾਕਾਲ ਦੀ ਉਸਤਤਿ ਕੀਤੀ ਗਈ ਹੈ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਦੇ ਵਿਰੁਧ ਹੈ)।
ਸ਼ਿਵ ਪੁਰਾਣ ਦੇ ਪੰਨਾ 16 ਤੇ ਅਥ ਸ਼੍ਰੀ ਸ਼ਿਵ ਭੁਜੰਗ ਪ੍ਰਯਾਤ ਸਤੋਤ੍ਰਮ (ਦਸਮ ਗ੍ਰੰਥ ਵਿਚ, ਭੁਜੰਗ ਪ੍ਰਯਾਤ ਛੰਦ) ਵਿਚ ਪਾਰਬ੍ਰਹਮ-ਰੂਪੰ ਜਾਣ ਕੇ ਸ਼ਿਵ-ਉਸਤਤਿ ਕੀਤੀ ਹੈ। ਪੰਨਾ 21 ਤੇ ਕਾਲਕਾਲੰ ਨਮੋਸਤੁ ਤੇ (ਨਮੋ ਕਾਲ ਕਾਲੇ ॥..ਜਾਪ ਵਿਚ)। ਪੰਨਾ 16 ਤੋਂ 23 ਤਕ ਵਖ ਵਖ ਉਪਾਸਕਾਂ ਦੇ ਸ਼ਿਵ-ਸਤੋਤ੍ਰਮ ਨਕਲ (ਸਚੳਨਨਨਿਗ) ਕਰਕੇ ਸੰਸਕ੍ਰਿਤ ਵਿਚ ਇਸ ਪੁਸਤਕ ਦੇ ਅਖੀਰ ਵਿਚ ਪਾਠਕ ਪੜ੍ਹ ਸਕਦੇ ਹਨ । ਸ਼ਿਵ ਸਹਸਤ੍ਰ-ਨਾਮਾ ਇਸੇ ਸ਼ਿਵ ਪੁਰਾਣ ਦੇ ਪੰਨਾ 518 ਤੋਂ 528 ਤਕ ਨਕਲ (ਸਚੳਨਨਨਿਗ) ਕਰਕੇ ਇਸ ਪੁਸਤਕ ਵਿਚ ਅਖੀਰ ਤੇ ਜੋੜ ਦਿੱਤੇ ਹਨ ਅਤੇ ਪਾਠਕ ਤਸੱਲੀ ਕਰ ਲੈਣ ਕਿ ਬਚਿਤ੍ਰ ਨਾਟਕ ਗ੍ਰੰਥ ਦੀ ਪਹਿਲੀ ਰਚਨਾ “ਜਾਪ” ਸ਼ਿਵ (ਮਹਾਕਾਲ) ਦੇ ਹਜ਼ਾਰ-ਨਾਵਾਂ ਵਿਚੋਂ ਚੁਣ ਕੇ ਲਿਖਾਈ ਹੈ । ਇਹਨਾਂ ਹਜ਼ਾਰ-ਨਾਵਾਂ ਵਿਚੋਂ ਕੁਝ ਨਾਂ ਉਪਰ ਵੀ ਲਿਖੇ ਹਨ । ਨੋਟ ਕੀਤਾ ਜਾਵੇ ਕਿ ‘ਜਾਪ’ ਰਚਨਾ ਦਾ ਸਮਾਪਤੀ-ਸੰਕੇਤ ਅਖੌਤੀ ਦਸਮ ਗ੍ਰੰਥ ਵਿਚ ਨਹੀ ਲਿਖਿਆ ; ਹੋ ਸਕਦਾ ਹੈ ਕਿ ਸੋਧਕ ਕਮੇਟੀ ਨੇ ਇਸ ਰਚਨਾ ਦੇ ਅਖੀਰ ਤੇ ਲਿਖੇ ਪਹਿਲੀ-ਨਜ਼ਰੇ ਇਤਰਾਜ਼-ਯੋਗ ਦਿਸਣ ਵਾਲੇ ਨਾਂ ਹਟਾ ਦਿੱਤੇ ਹੋਣ।
ਇਸੇ ਸ਼ਿਵ ਪੁਰਾਣ ਦੇ ਪੰਨਾ 581 – 582 (ਨਕਲ ਇਸ ਪੁਸਤਕ ਦੇ ਅਖੀਰ ਵਿਚ ਪਾਠਕ ਪੜ ਸਕਦੇ ਹਨ) ਤੇ ਇਸਤ੍ਰੀਯੋਂ ਕੇ ਸਵਭਾਵ (ਨੳਟੁਰੲ) ਕਾ ਵਰਣਨ ਕਰਦਿਆਂ, (ਨਾਰਦ ਅਤੇ ਅਪਸਰਾ ਪੰਚਚੂੜਾ ਦੀ ਵਾਰਤਾਲਾਪ) ਔਰਤਾਂ ਨੂੰ ਕਾਮੀ, ਕੁਟਿਲ, ਵਿਭਚਾਰਨ, ਪਾਪ ਵਿਚ ਲਿਪਤ ਹੋਣ ਵਾਲੀ, ਚਾਲਬਾਜ਼ ਆਦਿਕ ਅਨੇਕਾਂ ਦੋਸ਼ਾਂ ਨਾਲ ਭਰੀਆਂ ਦਸਿਆ ਹੈ। ਅਖਉਤੀ ਦਸਮ ਗ੍ਰੰਥ ਵਿਚ ਲਿਖੇ ਤ੍ਰਿਯਾ-ਚਰਿਤ੍ਰ (404 ਚਰਿਤ੍ਰੋ ਪਾਖਯਾਨ ਕਵਿ ਸ਼ਯਾਮ,ਕਵਿ ਰਾਮ ਨੇ ਇਸੇ ਤੋਂ ਸੇਧ ਲੈਕੇ ਲਿਖੇ ਲਗਦੇ ਹਨ।
ਇਸੇ ਸ਼ਿਵ ਪੁਰਾਣ ਦੇ ਪੰਨਾ 615 ਤੋਂ 621 (ਨਕਲ, ਸ਼ਚੳਨ
,ਇਸ ਪੁਸਤਕ ਦੇ ਅਖੀਰ ਪਾਠਕ ਪੜ ਸਕਦੇ ਹਨ) ਤਕ ਮਧੁ- ਕੈਟਭ ਵਧ, ਮਹਾਕਾਲੀ ਕਾ ਵਰਣਨ, ਮਹਿਖਾਸੁਰ, ਧੁਮ੍ਰਲੋਚਨ, ਚੰਡ,ਮੁੰਡ,ਰਕਤਬੀਜ, ਨਿਸ਼ੁੰਭ, ਸ਼ੁੰਭ ਦੈਂਤਾਂ ਦਾ ਦੇਵੀ ਚੰਡਿਕਾ (ਮਹਾਕਾਲੀ) ਨੇ ਵਧ ਕੀਤਾ। ਦੁਰਗਾ-ਸਪਤਸ਼ਤੀ ਦੀ ਇਹ ਕਥਾ ਉਪਰ ਬਿਆਨ ਕੀਤੇ ਮਾਰਕੰਡੇਯ ਪੁਰਾਣ ਦੀ ਹੈ ; ਤਿੰਨ ਵਾਰੀ ਇਹ ਕਥਾ ਕਵਿ ਸ਼ਯਾਮ ਆਦਿਕ ਕਵੀਆਂ ਨੇ ਦਸਮ ਗ੍ਰੰਥ ਵਿਚ ਲਿਖੀ ਹੈ ।
(4) ਮਹਾਕਾਲੀ ਉਪਾਸਨਾ; ਲੇਖਕ ਪੰਡਿਤ ਵਾਈ. ਐਨ. ਝਾ,ਟਾਂਡਾ ਰੋਡ,ਟੋਬਰੀ ਮੁਹੱਲਾ, ਮਕਾਨ ਨੰ: 61, ਜਲੰਧਰ ਸਿਟੀ (ਪੰਜਾਬ) ਪ੍ਰਕਾਸ਼ਕ ਅਮਿਤ ਪਾਕਟ ਬੁਕਸ, ਗਿਆਨ ਮਾਰਕਿਟ, ਨਜ਼ਦੀਕ ਚੌਕ ਅੱਡਾ ਟਾਂਡਾ, ਜਲੰਧਰ (ਪੰਜਾਬ)। ਕੀਮਤ 30 ਰੁਪਏ। ਕੁਲ 120 ਪੰਨੇ ।
ਸ਼ਿਵ-ਪਾਰਵਤੀ ਦੇ ਜੁੜਵੇਂ ਰੂਪ, ਜਿਸਦਾ ਸੱਜੇ ਹਥ ਵਾਲਾ ਹਿੱਸਾ ਮਰਦ (ਸ਼ਿਵ) ਦਾ ਦਸਿਆ ਹੈ ਅਤੇ ਖੱਬੇ (ਵਾਮ) ਹਥ ਵਾਲਾ ਹਿੱਸਾ ਔਰਤ(ਪਾਰਵਤੀ) ਦਾ ਦਸਿਆ ਹੈ,ਨੂੰ ਅਰਧ-ਨਾਰੀਸ਼ਵਰ ਦਸਿਆ ਗਿਆ ਹੈ । ਖੱਬੇ ਹਿੱਸੇ ਦੇ ਉਪਾਸਕ ਦੇਵੀ-ਪੂਜਕ ਅਥਵਾ ਵਾਮ-ਮਾਰਗੀ ਅਥਵਾ ਸ਼ਾਕਤ-ਮਤੀਏ ਅਥਵਾ ਤਾਂਤ੍ਰਿਕ ਕਹੇ ਜਾਂਦੇ ਹਨ। ਦੇਵੀ-ਪੂਜਾ ਜਾਨਵਰ ਦੀ ਬਲੀ ਦੇ ਕੇ,ਸ਼ਰਾਬ ਭੇਟਾ ਕਰਕੇ ਕਰਦੇ ਹਨ ; ਦੇਵੀ-ਸ਼ਰਧਾਲੂਆਂ ਨੂੰ ਮਾਸ ਦੀ ਬੋਟੀ ਅਤੇ ਸ਼ਰਾਬ ਦਾ ਘੁੱਟ ਪਰਸ਼ਾਦ ਵਜੋਂ ਦਿੱਤਾ ਜਾਂਦਾ ਹੈ । ਦੇਵੀ ਭਗਵਤੀ ਦੇ ਕਾਲੀ , ਆਦਿ-ਸ਼ਕਤੀ, ਕਾਲਕਾ, ਸ਼ਿਵਾ, ਚੰਡੀ, ਭਵਾਨੀ, ਦੁਰਗਾ ਆਦਿਕ ਨਾਂ ਮਾਰਕੰਡੇਯ ਪੁਰਾਣ ਵਿਚ ਲਿਖੇ ਹਨ ਜਿਸਦਾ ਉਗ੍ਰ (ਅਤੀ ਡਰਾਉਣਾ) ਰੂਪ ਮਹਾਕਾਲੀ ਦਾ ਸਰੂਪ ਹੈ। ਵਖ ਵਖ ਸਮੇ ਅਲਗ ਅਲਗ ਹਾਲਾਤਾਂ ਵਿਚ ਪ੍ਰਗਟ ਹੋਈ ਦਸੀ ਹੈ। ਸ਼ਿਵ ਦੀ ਜਟਾ ਵਿਚੋਂ ਵੀ ਪ੍ਰਗਟ ਹੋਈ (ਦਕਸ਼ ਯੱਗ ਕਥਾ ਵਿਚ, ਸ਼ਿਵ ਪੁਰਾਣ) ਦਸੀ ਜਾਂਦੀ ਹੈ ।
ਸ਼੍ਰੀ ਕਾਲੀ ਕਾਸ਼ਟਕਮ੍ (ਪੰਨਾ 47) ਤੇ ਲਿਖਿਆ ਹੈ — ਜਿਨਕੇ ਕੰਠ ਮੇਂ ਰਹਨੇ ਵਾਲੀ ਮੁੰਡਮਾਲਾ ਸੇ ਨਿਰੰਤਰ ਰਕਤਸ੍ਰਾਵ ਹੋ ਰਹਾ
ਹੈ, ਜੋ ਮਹਾਘੋਰ ਸ਼ਬਦ ਕਰਨੇ ਵਾਲੀ ਔਰ ਬੜੇ ਬੜੇ ਦਾਂਤ ਸੇ ਅਤਯੰਤ ਭੀਸ਼ਣ ਹੈਂ, ਨੰਗੀ, ਸ਼ਮਸ਼ਾਨ ਮੇ ਨਿਵਾਸ ਕਰਨੇ ਵਾਲੀ, ਬਿਖਰੇ ਬਾਲੋਂ ਵਾਲੀ ਏਵੰ ਮਹਾਕਾਲ ਸੇ ਰਤਿ ਕੇ ਲਿਏ ਸਰਵਥਾ ਵਯਗ੍ਰ ਰਹਤੀ ਹੈਂ, ਵਹੀ ਕਾਲਿਕਾ ਕੇ ਨਾਮ ਸੇ ਵਿਖਯਾਤ ਹੈਂ। ਹੂ-ਬ-ਹੂ ਐਸਾ ਹੀ ਕਾਲ ਦਾ ਸਰੂਪ ਅਖਉਤੀ ਦਸਮ ਗ੍ਰੰਥ ਦੇ ਪੰਨਾ 810 ਤੇ ਲਿਖਿਆ ਹੈ ।
ਮੁੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਯੋ ਗਲ ਮੈ ਅਸਿ ਭਾਰੋ॥ ਲੋਚਨ ਲਾਲ ਕਰਾਲ ਦਿਪੈ ਦੋਊ ਭਾਲ ਬਿਰਾਜਤ ਹੈ ਅਨਿਯਾਰੋ ॥ ਛੁਟੇ ਹੈਂ ਬਾਲ ਮਹਾਬਿਕਰਾਲ
ਬਿਸਾਲ ਲਸੈ ਰਦ ਪੰਤਿ ਉਜਯਾਰੋ॥ ਛਾਡਤ ਜਵਾਲ ਲਏ ਕਰ ਬਯਾਲ
ਸੁ ਕਾਲ ਸਦਾ ਪ੍ਰਤਿਪਾਲ ਤਿਹਾਰੋ ॥17॥
ਇਸ ਪੁਸਤਕ ‘ਮਹਾਕਾਲੀ ਉਪਾਸਨਾ’ ਦੇ ਲੇਖਕ ਨੇ ਪੰਨਾ 23-
24 ਤੇ “ਸ਼੍ਰੀ ਦੁਰਗਾ ਜੀ ਔਰ ਮਹਾਕਾਲੀ ਜੀ ਕੇ ਉਪਾਸਕ” ਸਿਰਲੇਖ ਹੇਠ ਲਿਖਿਆ ਹੈ ਕਿ ‘ਛਤ੍ਰਪਤਿ ਗੁਰੂੁ ਗੋਬਿੰਦ ਸਿੰਘ’ ਤਥਾ ‘ਸ਼ਿਵਾਜੀ’ ਮਹਾਰਾਜ :- ਜਿਂਹੋਨੇ ਅਤਯੰਤ ਸੰਕਟ ਕਾਲ ਮੇਂ ਹਿੰਦੂ ਜਾਤਿ ਕੀ ਰਕਸ਼ਾ ਕੀ, ਅਨਯਥਾ ਨਰਾਧਮ ਔਰੰਗਜ਼ੇਬ ਬਾਦਸ਼ਾਹ ਕੇ ਅਤਯਾਚਾਰ ਕਾਲ ਮੇ ਹਿੰਦੂ ਜਾਤਿ ਕਾ ਲੇਸ਼ਮਾਤ੍ਰ ਭੀ ਨਹੀ ਬਚਤਾ।ਆਜ ਹਮ ਆਪ ਜੋ ਸ਼ਿਖਾ-ਯੁਕਤ ਔਰ ਜਨੇਉ- ਯੁਕਤ ਦਿਖਾਈ ਪੜ ਰਹੇ ਹੈਂ, ਯਹ ਇਨਹੀ ਦੋ ਮਹਾਨ ਵੀਰੋਂ ਕੇ ਕਾਰਯ ਕਾ ਫਲ ਹੈ। ਇਨ ਦੋਨੋ ਮਹਾਪੁਰਸ਼ੋਂ ਕੋ ‘ਜਗਦੰਬਾ’ ਜੀ ਨੇ ਆਜ ਸੇ 500 ਵਰਸ਼ (ਗਲਤ ਬਿਆਨੀ….300 ਸਾਲ) ਪਹਲੇ ਸਾਕਸ਼ਾਤ ਦਰਸ਼ਨ ਭੀ ਦਿਯਾ ਥਾ ਜਿਨਕੇ ਪਰਿਣਾਮ- ਸਰੂਪ ਇਤਨੇ ਬੜੇ ਕਾਰਯ ਕੋ ਕਰ ਸਕੇ ।
ਪਾਠਕ ਅੰਦਾਜ਼ਾ ਲਾ ਸਕਦੇ ਹਨ ਕਿ ਪੰਡਿਤ ਵਾਈ. ਐਨ. ਝਾ ਵਰਗੇ ਬ੍ਰਾਹਮਣ-ਵਾਦੀ ਲੋਕ ਅਤੇ ਸਿਖੀ-ਸਰੂਪ-ਵਾਲੇ-ਬ੍ਰਾਹਮਣ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ-ਪੂਜਕ ਸਿਧ ਕਰਣ ਲਈ ਪੂਰਾ ਜ਼ੋਰ ਲਾ ਰਹੇ ਹਨ।
ਇਹ ਪੁਸਤਕ ਲਿਖਣ ਦਾ ਇਕੋ ਹੀ ਮਕਸਦ ਹੈ ਕਿ ੴ ਸਤਿਨਾਮੁ ਦੇ ਉਪਾਸਕ ਅਪਣੇ ਧਰਮ-ਪਿਤਾ ਸਰਬੰਸ-ਦਾਨੀ, ਮਹਾਨ ਜੋਧੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਨੂਰਾਨੀ ਤੇ ਲਾਸਾਨੀ ਸ਼ਖ਼ਸੀਅਤ ਨੂੰ ਦੇਵੀ-ਪੂਜਕ ਦਾ ਲੇਬਲ ਨ ਲਗਣ ਦੇਈਏ। ਅਗਲੇ ਪੰਨਿਆਂ ਤੇ ਲਿਖੀ ਡੂੰਘੀ ਪੜਚੋਲ ਸਾਬਤ ਕਰਦੀ ਹੈ ਕਿ ਇਹ ਗ੍ਰੰਥ ਦੇਵੀ-ਪੂਜਕਾਂ ਦਾ ‘ਮਹਾਕਾਲ-ਕਾਲਕਾ ਗ੍ਰੰਥ’ ਹੈ।
ਹਰ ਗੁਰਸਿਖ ਦਾ ਫ਼ਰਜ਼ ਹੈ ;
ਸਾਹਿਬੁ ਸੰਕਟਵੈ ਸੇਵਕੁ ਭਜੈ ॥ ਚਿਰੰਕਾਲ ਨ ਜੀਵੈ ਦੋਊ ਕੁਲ ਲਜੈ ॥ (ਗੁਰ ਗ੍ਰੰਥ ਸਾਹਿਬ, ਅੰਗ 1195)
ਅਰਥਾਤ, ਗੁਰੁੂ ਤੇ ਹਮਲਾ ਹੋਵੇ / ਸੰਕਟ ਆਵੇ ਅਤੇ ਸਿਖ ਦੋੜ ਜਾਵੇ, ਐਸਾ ਸਿਖ ਅਤੇ ਉਸਦੀ ਔਲਾਦ ਬਹੁਤਾ ਚਿਰ ਨਹੀ ਜੀ ਸਕਦੇ ; ਜੇ ਜੀਉਂਦੇ ਹਨ ਤਾਂ ਬੁਜ਼ਦਿਲ ਦੀ ਸ਼ਰਮਿੰਦਗੀ ਅਤੇ ਜ਼ਿੱਲਤ-ਭਰੀ ਜ਼ਿੰਦਗੀ । ਦਸਮ-ਗ੍ਰੰਥ-ਰੂਪੀ ਹਥਿਆਰ ਨਾਲ ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਹਮਲਾ ਜਾਰੀ ਹੈ ।
ਬਚਿਤ੍ਰ ਨਾਟਕ ਗ੍ਰੰਥ ਵਿਚ ਪੰਨਾ 100 ਉੱਤੇ ੴ ਅਥ ਚੰਡੀ ਚਰਿਤ੍ਰ ਲਿਖਯਤੇ’ ਦੂਜੀ ਵਾਰੀ ਫਿਰ ਲਿਖਿਆ ਹੈ । ਇਸ ਵਿਚ ਮਹਖਾਸੁਰ ਬਧਹਿ ਪ੍ਰਥਮ ਧਿਆਇ ਪੰਨਾ 100 ਤੋਂ 102 ਤਕ , ਧੁਮ੍ਰਨੈਣ/ਧੂਮ੍ਰਲੋਚਨ ਬਧਹ ਪੰਨਾ 102 ਤੋਂ 104 ਤਕ, ਚੰਡ ਮੁੰਡ ਬਧਹ ਧਿਆਇ ਪੰਨਾ 104 ਤੋਂ 105 ਤਕ, ਰਕਤਬੀਜ ਬਧਹ ਧਿਆਯ ਪੰਨਾ 105 ਤੋਂ 108 ਤਕ, ਨਿਸੁੰਭ ਬਧਹ ਧਿਆਇ ਪੰਨਾ 108 ਤੋਂ 111 ਤਕ, ਸੁੰਭ ਬਧਹ ਧਿਅਇ ਪੰਨਾ 111 ਤੋਂ 115 ਤਕ ਅਤੇ ਪੰਨਾ 115 ਤੋਂ 119 ਤਕ ਦੇਵੀ ਜੂ ਕੀ ਉਸਤਤ / ਚੰਡੀ ਚਰਿਤ੍ਰ ਉਸਤਤ ਬਰਨਨੰ ਮਾਰਕੰਡੇ ਪੁਰਾਣ ਵਿਚ ਪੰਨਾ 348 – 353 ਤਕ ਲਿਖੀ ਹੈ । ਪੰਨਾ 119 ਤੇ ਲਿਖਿਆ ਸਮਾਪਤੀ ਸੰਕੇਤ ਇਉਂ ਹੈ , “ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰ ਉਸਤਤ ਬਰਨਨੰ ਨਾਮ ਅਸਟਮੋ ਧਿਆਯ ਸੰਪੂਰਣਮਸਤ ਸੁਭਮਸਤ ॥8॥ ਅਫਜੂ ॥
ਅੰਤਿਕਾ ਨੰਬਰ 1
ਬਚਿਤ੍ਰ ਨਾਟਕ ਗ੍ਰੰਥ ਵਿਚ ਦਰਜ ਚੰਡੀ ਦੀਆਂ ਤਿੰਨਾਂ ਵਾਰਾਂ ਦੇ ਪ੍ਰਸੰਗ ਮਾਰਕੰਡੇਯ ਪੁਰਾਣ ਵਿਚੋਂ ਹੂ-ਬ-ਹੂ ਨਕਲ ਮਾਰ ਕੇ ਲਿਖੇ ਗਏ ਹਨ । ਹੇਠ ਲਿਖੀ ਤਾਲਿਕਾ (ਠੳਬਲੲ) ਨੂੰ ਪਾਠਕ ਧਿਆਨ ਨਾਲ ਵੇਖਣ :
ਤੁਲਨਾ: ਚੰਡੀ ਚਰਿਤ੍ਰ ਮਾਰਕੰਡੇ ਪੁਰਾਣ ਅਤੇ ਚੰਡੀ ਚਰਿਤ੍ਰ ਉਕਤਿ ਬਿਲਾਸ ਬਚਿਤ੍ਰ ਨਾਟਕ ਗ੍ਰੰਥ ਵਿਚ:
ਪੰਨਾ ਮਾਰਕੰਡੇ ਪੰਨਾ ਬਚਿਤ੍ਰ ਅਖੀਰ ਤੇ ਲਿਖੇ ‘ਸਮਾਪਤੀ ਸੰਕੇਤ’
ਪੁਰਾਣ ਨਾਟਕ ਗ੍ਰੰਥ
306 – 307 74 – 75 ਇਤਿ ਸ੍ਰੀ ਮਾਰਕੰਡੇ ਪੁਰਾਨੇ ਉਕਤਿ ਬਿਲਾਸ ਮਧਕੈਟਭ
ਬਧਹਿ ਪ੍ਰਥਮ ਧਯਾਇ ॥1॥
307 – 318 75 – 79 ਇਤਿ ਸ੍ਰੀ ਮਾਰਕੰਡੇ ਪੁਰਾਨੇ ਮਹਖਾਸੁਰ ਬਧਹਿ॥2॥
331 – 333 79– 83 ਇਤਿ ਸ੍ਰੀ ਮਾਰਕੰਡੇ ਪੁਰਾਨੇ ਧੂਮ੍ਰਲੋਚਨ / ਧੂਮ੍ਰਨੈਨ ਬਧਹਿ॥3॥
333 – 336 83 – 85 ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਚੰਡੀ ਚਰਿਤ੍ਰੇ ਚੰਡ ਮੁੰਡ ਬਧਹਿ॥4॥
336 – 341 85 – 91 ਇਤਿ ਸ੍ਰੀ ਮਾਰਕੰਡੇ ਪੁਰਾਨੇ ਰਕਤਬੀਜ ਬਧਹਿ॥5॥
341 – 345 91 – 95 ਇਤਿ ਸ੍ਰੀ ਮਾਰਕੰਡੇ ਪੁਰਾਨੇ ਨਿਸੁੰਭ ਬਧਹਿ ॥6॥
345 – 348 95 – 98 ਇਤਿ ਸ੍ਰੀ ਮਾਰਕੰਡੇ ਪੁਰਾਨੇ ਚੰਡੀ ਚਰਿਤ੍ਰੇ ਸੁੰਭ ਭਧਹਿ॥7॥
348 – 353 98 – 99 ਦੇਵੀ ਉਸਤਤਿ
348 – 353 115-119 ਦੇਵੀ ਜੂ ਕੀ ਉਸਤਤ / ਚੰਡੀ ਚਰਿਤ੍ਰ ਉਸਤਤ
ਤੁਲਨਾ : ਚੰਡੀ ਚਰਿਤ੍ਰ ਮਾਰਕੰਡੇ ਪੁਰਾਣ ਵਿਚ ਅਤੇ ‘ਚੰਡੀ ਚਰਿਤ੍ਰ ਦੁਜਾ’ ਬਚਿਤ੍ਰ ਨਾਟਕ ਗ੍ਰੰਥ ਵਿਚ ।
ਚੰਡੀ ਦੀ ਵਾਰ ਤੀਜੀ ਵਾਰੀ:ਸਿਰਲੇਖ ਇਉਂ ਹੈ:-(ਪੰਨਾ 119)
ੴ ਵਾਹਿਗੁਰੂ ਜੀ ਕੀ ਫਤੇ ॥ ਸ੍ਰੀ ਭਗਉਤੀ ਜੀ ਸਹਾਇ ॥
ਵਾਰ ਸ੍ਰੀ ਭਗਉਤੀ ਜੀ ਕੀ ॥
ਇਸ ਵਾਰ ਵਿਚ ਉਪਰ-ਲਿਖੇ ਦੈਂਤਾਂ ਨਾਲ ਦੇਵੀ ਚੰਡੀ / ਕਾਲਕਾ / ਦੁਰਗਾ ਦੇ ਜੁਧਾਂ ਦਾ ਹੀ ਜ਼ਿਕਰ ਹੈ । ਇਸ ਵਾਰ ਦੀ ਸ਼ੁਰੂਆਤ ‘ਪ੍ਰਿਥਮ ਭਗਉਤੀ ਸਿਮਰ ਕੇ ਗੁਰ ਨਾਨਕ ਲਈ ਧਿਆਇ ॥.. (ਪਹਿਲੀ ਪਉੜੀ) ਅਤੇ ਅਖੀਰਲੀ ਪਉੜੀ ਨੰ:
55 “ਦੁਰਗਾ ਪਾਠ ਬਣਾਇਆ ਸਭੇ ਪਉੜੀਆਂ॥” ਸਿਧ ਕਰਦੀ ਹੈ ਕਿ ਇਸ ਸਿਰਲੇਖ” ਵਾਰ ਦੁਰਗਾ ਕੀ” ਹੀ ਹੈ । ਪੰਨਾ 121 ਤੇ ਮਹਿਖਾਸੁਰ ਨਾਲ ਜੰਗ, ਪੰਨਾ 122 ਤੇ ਧੂਮਰਨੈਣ ਸੰਘਾਰੇ , ਪੰਨਾ 123 ਤੇ ਚੰਡ ਮੁੰਡ ਦਾ ਵਧ, ਪੰਨਾ 124 – 125 ਤੇ ਸ੍ਰਣਵਤਬੀਜ (ਰਕਤਬੀਜ) ਨਾਲ ਜੰਗ, ਪੰਨਾ 126 ਤੇ ਨਿਸੁੰਭ ਨਚਾਇਆ, ਪੰਨਾ 127 ਤੇ ਸੁੰਭ ਦਾ ਮਾਰਿਆਂ ਜਾਣਾ । ਸੰਖੇਪ ਵਿਚ ਲਿਖੀ ਤੀਜੀ ਚੰਡੀ ਦੀ ਵਾਰ / ਵਾਰ ਦੁਰਗਾ ਕੀ / ਵਾਰ ਸ੍ਰੀ ਭਗਉਤੀ ਜੀ ਕੀ ਉਪਰ-ਲਿਖੇ ਸ਼ਿਵ ਪੁਰਾਣ ਵਿਚੋਂ ਪੰਨਾ 617 ਤੋਂ 621 ਤਕ ਮਾਰਕੰਡੇ ਪੁਰਾਣ ਦੇ ਆਧਾਰ ਤੇ ਨਕਲ ਮਾਰ ਕੇ ਲਿਖੀ ਗਈ ਹੈ ।
ਉਪਰ ਲਿਖੀਆਂ ਤਿੰਨੇ ਚੰਡੀ ਦੀਆਂ ਵਾਰਾਂ ਮਾਰਕੰਡੇ ਪੁਰਾਣ ਦੀ ਹੂ-ਬ-ਹੂ ਨਕਲ ਮਾਰ ਕੇ ਲਿਖੀਆਂ ਗਈਆਂ ਹਨ । ਪੰਨਿਆਂ ਨੰਬਰਾਂ ਦੀ ਉਪਰ-ਲਿਖੀ ਤਾਲਿਕਾ ਸਪਸ਼ਟ ਪ੍ਰਮਾਣ ਹੈ । ਹੁਣ ਵੀ ਜੇਕਰ ਕੋਈ ਆਖੇ ਕਿ ਭਗਉਤੀ ਦਾ ਅਰਥ ਦੇਵੀ ਦੁਰਗਾ ਨਹੀ ਤਾਂ ਉਸ ਦੇਵੀ-ਪੂਜਕ (ੴ ਤੋਂ ਮੁਨਕਰ ਸਿਖ) ਨੂੰ ਗੁਰਬਾਣੀ ‘ਮੂਰਖਾ ਸਿਰਿ ਮੂਰਖ ਹੈ ਜਿ ਮੰਨੈ ਨਾਹੀ ਨਾਉ॥ਹੀ ਆਖਦੀ ਹੈ। ਤਾਂ ਤੇ ‘ਪ੍ਰਿਥਮ ਭਗਉਤੀ ਸਿਮਰ ਕੇ…’ ਅਰਦਾਸ ਦਾ ਮੁਖੜਾ ਜ਼ਰੂਰ ਬਦਲਨਾ ਪਵੇਗਾ ।
ਗੁਰਸਿਖ ਦੀ ਅਰਦਾਸ ਗੁਰੂ ਅਥਵਾ ਵਾਹਿਗੁਰੂ ਅੱਗੇ ਹੀ ਹੋਣੀ ਚਾਹੀਦੀ ਹੈ ।
ਅੰਤਿਕਾ ਨੰਬਰ 2
ਸ੍ਰੀਮਦ ਭਾਗਵਤ ਪੁਰਾਣ ਵਿਚ ਵਿਸ਼ਨੂੰ ਦੇ 24 ਅਵਤਾਰਾਂ ਦਾ ਜ਼ਿਕਰ ਹੈ ਜਿਨ੍ਹਾਂ ਦੀ ਸੰਖੇਪ ਸੂਚੀ ਪ੍ਰਥਮ ਸਕੰਧ ਦੇ ਪੰਨਾ 36 ਤੋਂ 40 ਤਕ ( ਸਕੰਧ 1 / ਅਧਯਾਯ 3) ਅਤੇ ਫਿਰ ਦੁਬਾਰਾ ਪੰਨਾ 112 ਤੋਂ 115 (ਸਕੰਧ 1 / ਅਧਯਾਯ 7; ਨੋਟ ਕੀਤਾ 1/7 ) ਤਕ ਲਿਖੀ ਹੈ । 20ਵੇਂ ਅਵਤਾਰ ਰਾਮਾਵਤਾਰ ਦੀ ਕਥਾ ਨਵਮ (ਨੋਂਵੇਂ) ਸਕੰਧ ਵਿਚ ਪੰਨਾ 457 ਤੋਂ 462 ਤਕ ਲਿਖੀ ਹੈ ।ਅੱਗੇ ਦਸਮ ਸਕੰਧ ਵਿਚ 21ਵੇਂ ਕ੍ਰਿਸ਼ਨਾਵਤਾਰ ਦੀ ਕਥਾ ਪੰ:488 ਤੋਂ 822 ਤਕ (ਕੁਲ 334 ਪੰਨੇ) ਪੂਰੇ ਵਿਸਤਾਰ ਨਾਲ ਲਿਖੀ ਹੈ।
ਬਚਿਤ੍ਰ ਨਾਟਕ ਗ੍ਰੰਥ ਵਿਚ 19 ਅਵਤਾਰਾਂ ਦੀ ਕਥਾ ਅਤੇ ਅੱਗੇ ਰਾਮਵਤਾਰ ਪੰਨਾ 253 (ਇਤਿ ਸ੍ਰੀ ਰਾਮਾਇਣ ਸਮਾਪਤਮਸਤ ॥) ਤੇ ਮੁਕਦਾ ਹੈ ਅਤੇ ਪੰਨਾ 253 ਤੋਂ 570 ( ਕੁਲ 317 ਪੰਨੇ) ਤਕ ਕ੍ਰਿਸਨਾਵਤਾਰ ਲਿਖਿਆ ਹੈ । ਦੇਵੀ-ਭਗਤ ਲਿਖਾਰੀ ਕਵਿ ਸ਼ਯਾਮ ਆਦਿਕ ਨੇ ਸ਼ੁਰੂਆਤ ‘ਅਥ ਦੇਵੀ ਜੂ ਕੀ ਉਸਤਤ ਕਥਨੰ ॥’ ਨਾਲ ਹੀ ਕੀਤੀ ਹੈ (ਪੰਨਾ 255) ਅਤੇ ਵਿਚਕਾਰ ਦੇਵੀ ਜੂ ਕੀ ਉਸਤਤ ਪੰਨਾ 309 ਤੇ ਫਿਰ ਲਿਖ ਦਿਤੀ ਹੈ ।
ਸ੍ਰੀਮਦ ਭਾਗਵਤ ਪੁਰਾਣ (ਸੁਖ ਸਾਗਰ ਗ੍ਰੰਥ) ਦੇ ਦਸਮ ਸਕੰਧ ਦੇ ਅਧਯਾਯ 1 ਤੋਂ 90 ਤਕ ਦੇ ਪ੍ਰਸੰਗਾਂ ਦੀ ਸੂਚੀ ਦੀ ਤੁਲਨਾ ਬਚਿਤ੍ਰ ਨਾਟਕ ਗ੍ਰੰਥ ਦੇ ਪ੍ਰਸੰਗਾਂ ਦੀ ਸੂਚੀ ਨਾਲ ਕੀਤੀ ਗਈ ਹੈ ਜੋ ਹੇਠ ਲਿਖੀ ਹੈ :
ਪੰਨਾ ਭਾਗਵਤ ਪੰਨਾ ਬਚਿਤ੍ਰ ਪ੍ਰਸੰਗ/ਸ਼ੁਰੂ ਵਿਚ ਸਿਰਲੇਖ/ਅਖੀਰ ਤੇ ਲਿਖੇ
ਪੁਰਾਣ ਗ੍ਰੰਥ ਨਾਟਕ ਗ੍ਰੰਥ ਸਮਾਪਤੀ ਸੰਕੇਤ (ਕ੍ਰਿਸ਼ਨਾਵਤਾਰ ਦੇ ਸਾਰੇ ਪ੍ਰਸੰਗ)
ੱ
492(10/1) 255 ਅਥ ਪ੍ਰਿਥਮੀ (ਗਾਂ ਰੂਪ ਧਾਰ) ਬ੍ਰਹਮਾ ਪਹਿ ਪੁਕਾਰਤ ਭਈ॥
493(10/1) 256 (ਦੇਵਕੀ ਵਿਵਾਹ) ਅਥ ਦੇਵਕੀ ਕੋ ਬਰ ਢੂੰਢਬੋ ਕਥਨੰ ॥
497(10/2) 260 (ਬਲਰਾਮ) ਅਥ ਬਲਭਦ੍ਰ ਜਨਮ ॥
500(10/3) 260 ਅਥ ਕ੍ਰਿਸਨ ਜਨਮ ॥
505(10/6) 264 ਇਤਿ ਸ੍ਰੀ ਦਸਮ ਸਕੰਧ ਪੁਰਾਣੇ ਬਚਿਤ੍ਰ ਨਾਟਕ ਪੂਤਨਾ ਬਧ॥
511(10/8) 265 ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਨਾਮ ਕਰਨ ਬਰਨਨੰ ॥
514(10/8) 269 ਇਤਿ ਸ੍ਰੀ ਬਚਿਤ੍ਰ…ਮਾਤ ਜਸੁਧਾ ਕੋ ਮੁਖ ਪਸਾਰ ਬਿਸਵ ਰੂਪ ਦਿਖੈਬੋ ॥
ਧੇਨਕ ਦੈਤ ਬਧਹਿ ॥
545(10/16) 280 ਇਤਿ ਕਾਲ ਨਾਗ ਨਿਕਾਰਬੋ ਬਰਨਨੰ ॥
561(10/19) 281 ਇਤਿ ਦਾਵਾਨਲ ਤੇ ਬਚੈਬੋ ॥
559(10/18) 282 ਇਤਿ ਪ੍ਰਲੰਬ ਦੈਤ ਬਧਹਿ ॥
566(10/21) 286 ਗੋਪੀ ਚੀਰ ਹਰਣ ਕਥਾ
571(10/23) 297 ਇਤਿ ਸ੍ਰੀ ਦਸਮ ਸਿਕੰਧ ਬਚਿਤ੍ਰ ਨਾਟਕੇ ਹਰਿ ਭੋਜਨ ਲੇਇ ਊਧਾਰ ਕਰਬੋ ਬਰਨਨੰ॥
574(10/24) 297 ਅਥ ਗੋਵਰਧਨ (ਪਰਬਤ) ਗਿਰਿ ਕਰ ਪਰ ਧਾਰਬੋ ॥
585(10/28) 307 ਅਥ ਨੰਦ ਕੋ ਬਰਨ (ਵਰੁਣ ਲੋਕ ਮਂੇ )
ਬਾਂਧ ਕਰਿ ਲੇ ਗਏ ॥
ਨਹੀ ਹੈ 309 ਅਥ ਦੇਵੀ ਜੂ ਕੀ ਉਸਤਤ ਕਥਨੰ ॥
(ਦੇਵੀ-ਪੂਜਕ ਕਵਿ ਸ਼ਯਾਮ ਨੇ ਕਿਉਂ ਲਿਖੀ ?)
588(10/29) 310 ਅਥ ਰਾਸ ਮੰਡਲ ॥ (ਤਕਰੀਬਨ ਹਰ ਪੰਨੇ ਤੇ
‘ਕਬਿ ਸਯਾਮ’ ਛਾਪ )
604(10/33) 323-354 ਮਹਾਰਾਸ ਲੀਲਾ / ਅਥ ਕਰਿ ਪਕਰ ਖੇਲਬੋ ਕਥਨੰ ॥
ਰਾਸ ਮੰਡਲ॥ (ਨੋਟ : ਸਯਾਮ ਕਵੀ ਨੇ ਪੰਨਾ 354 ਤੇ ਸੰਮਤ 1745 ਇਸ ਰਚਨਾ ਦਾ ਸਮਾ ਦਸਿਆ) ਇਤਿ ਸ੍ਰੀ ਰਾਸ ਮੰਡਲ ਬਰਨਨੰ॥
621(10/36) 355 ਅਥ ਬ੍ਰਿਖਭਾਸੁਰ (ਵ੍ਰਸ਼ਾਸੁਰ) ਦੈਤ ਬਧ ਕਥਨੰ ॥
625(10/37) 357 ਇਤੀ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਕੇਸੀ
ਬਧਹਿ ਧਯਾਇ ਸਮਾਪਤ॥
629(10/38) 358 ਅਥ ਹਰਿ ਕੋ ਅਕ੍ਰੂਰ ਮਥੁਰਾ (ਨੰਦਗਾਂਵ) ਲੈਜੈਬੋ ॥
640(10/41) 362 ਇਤਿ ਸ੍ਰੀ ਦਸਮ ਸਿਕੰਧੇ ਪੁਰਾਣੇ ਮਥੁਰਾ ਪ੍ਰਵੇਸ਼ ਕਰਣੰ
॥
644(10/42) 363 ਅਥ ਕੁਬਜਾ ਕੋ ਉਧਾਰ ਕਰਨ ॥
647(10/43) 366 ਕੁਵਲਿਆਪੀੜ ਹਾਥੀ / ਇਤੀ ਸ੍ਰੀ ਦਸਮ ਸਿਕੰਧੇ ਗਜ ਬਧਹਿ ਧਯਾਇ ਸਮਾਪਤ॥
651(10/44) 366 ਚੰਡੂਰ ਮੁਸਟ ਮੱਲ ਬਧਹਿ ਧਯਾਇ ॥
654(10/45) 367 ਉਗ੍ਰਸੇਨ ਕੋ ਰਾਜ / ਕੰਸ ਬਧਹਿ ਤਾਤ ਮਾਤ ਕੋ
ਛੁਰਾਵਤ ਭਏ ॥
664(10/45) 371 ਕਿਸਨ ਜੂ ਕੋ ਗਾਇਤ੍ਰੀ ਮੰਤ੍ਰ ਜਗਯੋ ਪਵੀਤ ਡਾਰਾ॥
675(10/47) 386 ਗੋਪੀ ਊਧਵ ਸੰਬਾਦੇ ਬਿਰਹ ਨਾਟਕ ॥
690(10/49) 389 ਇਤਿ ਸ੍ਰੀ ਦਸਮ ਸਿਕੰਧੇ ਬਚਿਤ੍ਰ ਨਾਟਕੇ
ਅਕਰੂਰ ਗ੍ਰਿਹ ਜੈਬੇ ॥
691(10/49) 392 ਇਤਿ ਸ੍ਰੀ ਅਕਰੂਰ ਫੁਫੀ ਕੁੰਤੀ ਪਾਸ ਭੇਜਾ॥
694(10/50) 392 ਅਥ ਜੁੱਧ ਪ੍ਰਬੰਧ ਜਰਾਸਿੰਧ ਜੁੱਧ ਕਥਨੰ॥
697(10/50) 495,501 ਇਤਿ ਨ੍ਰਿਪ ਜਰਾਸਿੰਧ ਕੋ ਪਕਰ ਕਰ ਛੋਰਦੀਬੋ ਸਮਾਪਤ ॥
700(10/51) 498 ਇਤਿ ਸ੍ਰੀ ਬਚਿਤਰ ਨਾਟਕ ਗ੍ਰੰਥੇ ਕਾਲਜਮਨ ਬਧਹਿ ॥
704(10/52) 503 ਇਤਿ ਸ੍ਰੀ ਬਲਭਦ੍ਰ ਬਿਆਹ ਬਰਨਨੰ ॥
708(10/53) 509 ਇਤਿ ਸ੍ਰੀ ਦਸਮ ਸਿਕੰਧੇ ਬਚਿਤ੍ਰ ਨਾਟਕੇ ਕ੍ਰਿਸਨਾਵਤਾਰੇ ਰੁਕਮਨੀ ਹਰਨ॥
718(10/55) 512 ਇਤਿ ਸ੍ਰੀ ਦਸਮ ਸਿਕੰਧੇ ਕ੍ਰਿਸਨਾਵਤਾਰੇ ਪਰਦੁਮਨ
ਸ਼ੰਬਰ ਦੈਤ ਬਧ॥
719(10/56) 515-516 ਜਾੰਬਵਤੀ ਔਰ ਸਤਯਭਾਮਾ ਕਾ ਵਿਵਾਹ ਕ੍ਰਿਸਨ ਸੇ/ ਇਤਿ ਬਿਵਾਹ ਸੰਪੂਰਨ॥
725(10/57) 516 ਲਛੀਆ ਗ੍ਰਿਹ ਪ੍ਰਸੰਗ ॥
727(10/57) 518 ਇਤਿ ਸ੍ਰੀ ਦਸਮ ਸਿਕੰਧੇ ਪੁਰਾਣੇ ਬਚਿਤ੍ਰ ਨਾਟਕ
ਬਚਿਤ੍ਰ ਨਾਟਕ ਗ੍ਰੰਥ / ਅਖਉਤੀ ਦਸਮ ਗ੍ਰੰਥ ਵਿਚ ਇਸ਼ਟ ਦਾ ਸਰੂਪ
ਜਿਸ ਗ੍ਰੰਥ ਨੂੰ ਸਿਖ ਜਗਤ ਵਿਚ ਦਸਮ ਗ੍ਰੰਥ ਨਾਮ ਨਾਲ ਜਾਣਿਆ ਜਾਂਦਾ ਹੈ, ਉਸ ਗੰ੍ਰਥ ਦਾ ਪੂਰਬਲਾ ਨਾਂ ਬਚਿਤ੍ਰ ਨਾਟਕ (ਸ਼ਟਰੳਨਗੲ ਧਰੳਮੳ) ਗੰ੍ਰਥ ਹੈ। ਸੰਮਤ 1952 (ਸਨ 1895) ਵਿਚ ਸੋਧਕ ਕਮੇਟੀ ਦੀ ਸੋਧੀ ਸਨ 1967 ਵਿਚ ਛਪੀ 1428 ਪੰਨਿਆਂ ਦੀ ਬੀੜ (ਇਹੀ ਬੀੜ ਇਸ ਲੇਖਕ ਕੋਲ ਹੈ) ਦਾ ਨਾਂ ਬਦਲ ਕੇ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਲਿਖ ਦਿੱਤਾ। ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਬੇਮੁਖ ਕਰਣ ਲਈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਦੇਵੀ-ਪੂਜਕ ਦਰਸਾ ਕੇ ਬਦਨਾਮ ਕਰਣ ਲਈ ਗ੍ਰੰਥ ਦਾ ਨਾਮ ਬਦਲਿਆ । ਵਿਦਵਾਨ ਇਤਿਹਾਸਕਾਰਾਂ ਨੇ ਖੋਜ ਕਰਕੇ ਦਸਿਆ ਕਿ ਇਹ ਗ੍ਰੰਥ ਚਾਰ ਅਪ੍ਰਮਾਣੀਕ (ਨੋਨ-ਉਟਹੲਨਟਚਿ) ਬੀੜਾਂ (ਭਾਈ ਮਨੀ ਸਿੰਘ ਵਾਲੀ, ਪਟਨੇ ਵਾਲੀ, ਮੋਤੀ ਬਾਗ ਪਟਿਆਲੇ ਵਾਲੀ, ਸੰਗਰੂਰ ਵਾਲੀ) ਜਿਨ੍ਹਾਂ ਦੇ ਪਾਠਾਂ ਵਿਚ ਕਈ ਥਾਂਈਂ ਫ਼ਰਕ ਸਨ, ਨੂੰ ਸੋਧ ਕੇ ਤਿਆਰ ਕੀਤਾ ਗਿਆ ਸੀ (ਵੇਖੋ ਟੀਕਾ ਡਾ: ਰਤਨ ਸਿੰਘ ਜੱਗੀ, ਭੂਮਿਕਾ ਪਹਿਲੀ ਪੋਥੀ)। ਦਸਮ ਨਾਨਕ ਜੀ ਦਾ ਰਚਿਆ ਹੋਣ ਤੇ ਸ਼ੰਕਾ ਸ਼ੁਰੂ ਤੋਂ ਹੀ ਕੀਤੀ ਜਾ ਰਹੀ ਸੀ (ਵੇਖੋ, ਪੁਸਤਕ ਦਸਮ ਗ੍ਰੰਥ ਦਾ ਕਰਤ੍ਰਿਤਵ, ਲਿਖਤ ਡਾ: ਰਤਨ ਸਿੰਘ ਜੱਗੀ)। ਹੁਣ ਫਿਰ ਇਸ ਗ੍ਰੰਥ ਦਾ ਨਾਮ ਬਦਲ ਕੇ ‘ਸ੍ਰੀ ਦਸਮ ਗ੍ਰੰਥ ਸਾਹਿਬ’ ਰਖ ਦਿੱਤਾ। ਜ਼ਰਾ ਸੋਚੀਏ, ਕਿ ਕੈਸੀਆਂ ਸੋਧਕ ਕਮੇਟਆਂ ਹਨ ਜੋ ਗ੍ਰੰਥ ਦਾ ਸਹੀ ਨਾਮ ਨਹੀ ਜਾਣਦੀਆਂ!!
ਗੁਰੂ ਗ੍ਰੰਥ ਸਾਹਿਬ ਜੀ ਵਿਚ ਪਹਿਲੇ ਅੰਗ ਉੱਤੇ ਅਤੇ ਅੱਗੇ 32 ਵਾਰੀ ਸੰਪੂਰਣ ਮੂਲ-ਮੰਤਰ ‘ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥’ ਲਿਖਿਆ ਹੋਇਆ ਹੈ। ਪਰ ਬਚਿਤ੍ਰ ਨਾਟਕ ਗ੍ਰੰਥ ਵਿਚ ਕਿਸੇ ਇਕ ਪੰਨੇ ਤੇ ਵੀ ਸੰਪੂਰਣ ਮੂਲ-ਮੰਤਰ ਨਹੀ ਲਿਖਿਆ ਅਤੇ ਇਸਦੀ ਥਾਵੇਂ ‘ਦੇਵੀ ਜੂ ਕੀ ਉਸਤਤਿ’ ਅਰਥਾਤ ਦੇਵੀ ਦੁਰਗਾ ਦੀ ਉਸਤਤਿ ਵਿਸਤਾਰ ਵਿਚ ਜਾਂ ਸੰਖੇਪ ਵਿਚ ‘ਸ੍ਰੀ ਭਗੌਤੀ ਏ ਨਮਹ ॥’ ਅਤੇ ‘ਸ੍ਰੀ ਭਗਉਤੀ ਜੀ ਸਹਾਇ ॥’ ਬਹੁਤ ਥਾਂਈਂ ਲਿਖੇ ਮਿਲਦੇ ਹਨ। ਜ਼ਰਾ ਸੋਚੀਏ, ਜਿਸ ਗ੍ਰੰਥ ਵਿਚ ਇਸ਼ਟ ਦਾ ਸਰੂਪ ‘ਸੰਪੂਰਣ ਮੂਲ-ਮੰਤਰ’ ਲਿਖਿਆ ਹੀ ਨਹੀ, ਉਹ ਗ੍ਰੰਥ ਦਸਮ ਨਾਨਕ ਗੁਰੂ ਗੋਬਿੰਦ ਸਿੰਘ ਰਚਿਤ ਹੋ ਸਕਦਾ ਹੈ ? ਇਸ ਲਈ ਜਦ ਤਕ ਯਕੀਨੀ ਤੌਰ ਤੇ ਇਹ ਗ੍ਰੰਥ ਦਸਮ ਨਾਨਕ ਰਚਿਤ ਸਿਧ ਨ ਹੋ ਜਾਵੇ, ਇਸ ਗ੍ਰੰਥ ਨੂੰ ਅਖੌਤੀ (ਸੋ- ਚੳਲਲੲਦ) ਦਸਮ ਗ੍ਰੰਥ ਹੀ ਕਹਿਣਾ ਚਾਹੀਦਾ ਹੈ।
ਇਸ ਗ੍ਰੰਥ ਦੇ ਆਧਾਰ ਤਿੰਨ੍ ਬ੍ਰਾਹਮਣੀ ਗ੍ਰੰਥਾਂ ਦੀ ਪੜਚੋਲ ਕਰਕੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਸਵੱਟੀ ਤੇ ਪਰਖ ਕੇ ਜੋ ਅਸਲੀਯਤ ਸਾਮ੍ਹਣੇ ਆਈ ਉਹ ਪਾਠਕਾਂ ਦੇ ਗਿਆਤ-ਹਿਤ ਅਤੇ ਵੀਚਾਰ ਲਈ ਹੇਠ ਲਿਖੀ ਹੈ ।
ਇਸ ਗ੍ਰੰਥ ਦੇ ਸਾਰੇ ਪ੍ਰਸੰਗਾਂ ਦੇ ਅਖੀਰ ਤੇ ਲਿਖੇ ਸਮਾਪਤੀ-ਸੰਕੇਤਾਂ ਤੋਂ ਅਤੇ ਰਚਨਾ-ਸਾਮਗ੍ਰੀ ਤੋਂ ਇਹ ਤੱਥ (ਢੳਚਟ) ਸਾਮ੍ਹਣੇ ਆਉਂਦਾ ਹੈ ਕਿ ਇਹ ਗ੍ਰੰਥ ਤਿੰਨ ਬ੍ਰਾਹਮਣੀ ਗ੍ਰੰਥਾਂ:
(1) ਮਾਰਕੰਡੇਯ ਪੁਰਾਣ (ਨਾਇਕਾ ਦੇਵੀ ਦੁਰਗਾ ਤੇ ਉਸਦੇ ਕਾਲ, ਕਾਲੀ, ਮਹਾਕਾਲੀ, ਸ਼ਿਵਾ, ਕਾਲਕਾ ਭਿਆਨਕ ਸਰੂਪ) ,
(2) ਸ਼ਿਵ ਪੁਰਾਣ (ਨਾਇਕ ਸ਼ਿਵ ਅਤੇ ਉਸਦਾ ਭਿਆਨਕ ਸਰੂਪ ਮਹਾਕਾਲ) ,
(3) ਸ੍ਰੀ ਮਦ ਭਾਗਵਤ ਪੁਰਾਣ (ਨਾਇਕ ਵਿਸ਼ਨੂੰ ਅਤੇ ਉਸਦੇ ਰਾਮ, ਕ੍ਰਿਸ਼ਨ ਆਦਿਕ 24 ਅਵਤਾਰ) ਤੇ ਆਧਾਰਿਤ ਹੈ।
ਅਸ਼ਲੀਲ ਤ੍ਰਿਯਾ ਚਰਿਤ੍ਰ ਅਤੇ ਹਿਕਾਇਤਾਂ (ਆਧਾਰ ਸ਼ਿਵ ਪੁਰਾਣ ਵਿਚ ਇਸਤ੍ਰੀਯੇ ਕੇ ਸਵਭਾਵ, ਨਾਰਦ ਅਤੇ ਇਕ ਅਪਸਰਾ ਦੀ ਵਾਰਤਾਲਾਪ) ਵਾਮ-ਮਾਰਗੀ ਸ਼ਾਕਤ-ਮਤ ਦੀ ਵਿਕਾਰੀ ਜੀਵਨ ਜਾਚ ਦਾ ਕੋਝਾ ਪ੍ਰਗਟਾਵਾ ਹਨ। ਇਸ ਗ੍ਰੰਥ ਵਿਚ ਇਸ਼ਟ ‘ਮਹਾਕਾਲ ਕਾਲਕਾ’ ਸ਼ਰੀਰਧਾਰੀ ਦੇਵੀ-ਦੇਵਤਾ ਹੀ ਲਿਖੇ ਮਿਲਦੇ ਹਨ । ਹੇਠ ਲਿਖੇ ਅੰਦਰਲੇ ਪ੍ਰਮਾਣ ਧਿਆਨ ਨਾਲ ਵੀਚਾਰਿਆਂ ਸਿਧ ਹੋ ਜਾਵੇਗਾ ਕਿ ‘ੴ ਸਤਿਨਾਮੁ’ ਅਰਥਾਤ ਨਿਰੰਕਾਰ ਨਾਲ ਜੋੜਨ ਵਾਲਾ ਇਹ ਗ੍ਰੰਥ ਨਹੀ ।
ਪੰਨਾ 11 :- …ਸਰਬਕਾਲ ਜੀ ਦੀ ਰਛਿਆ ਹਮਨੈ ॥
ਸਰਬਲੋਹ ਜੀ ਦੀ ਸਦਾ ਰਛਿਆ ਹਮਨੈ ॥
ਸਨ 1967 ਦੀ ਬੀੜ ਵਿਚ ਇਸ ਰਚਨਾ ਦਾ ਕੋਈ ਸਿਰਲੇਖ ਨਹੀ । ਧੋਖੇਬਾਜ਼ਾਂ ਨੇ ਇਸ ਰਚਨਾ ਨੂੰ ਅਕਾਲ ਉਸਤਤਿ ਕਿਹਾ ਹੈ ਜਦ ਕਿ ਇਸ ਰਚਨਾ ਵਿਚ 20 ਛੰਦ (ਨੰਬਰ 211 ਤੋਂ 230) ਜੈ ਜੈ ਹੋਸੀ ਮਹਿਖਾਸੁਰ ਮਰਦਨ… ਦੇਵੀ ਦੁਰਗਾ ਦੀ ਜੈ ਕਰਦੇ ਹਨ। ਕਿਸ ਨੂੰ ਅਕਾਲ ਪੁਰਖ ਜਾਣ ਕੇ ਇਹ ਰਚਨਾ ‘ਅਕਾਲ ਉਸਤਤਿ’ ਕਹੀ ਗਈ ਹੈ , ਇਸ ਦਾ ਨਿਰਣਾ ਪੂਰਾ ਲੇਖ ਪੜਣ ਤੋਂ ਬਾਦ ਸਹਜੇ ਹੀ ਹੋ ਜਾਵੇਗਾ ।ਪਰ ਸਰਬਕਾਲ ਅਤੇ ਸਰਬਲੋਹ, ਇਹ ਦੋ ਵਿਸ਼ੇਸ਼ਣ ੴ ਲਈ ਨਹੀ ਵਰਤੇ ਗਏ, ਇਸੇ ਗ੍ਰੰਥ ਦੇ ਅਗਲੇ ਅੰਦਰਲੇ ਪ੍ਰਮਾਣ ਇਹ ਨੁਕਤਾ ਸਪਸ਼ਟ ਕਰਣਗੇ।
ਪੰਨਾ 30 ਤੋਂ 33 ਤਕ :- ਅਕਾਲ ਉਸਤਤਿ (?) ਕਹੀ ਜਾਣ ਵਾਲੀ ਰਚਨਾ ਦੇ ਛੰਦ ਨੰਬਰ 211 ਤੋਂ 230 ਤਕ 20 ਛੰਦਾਂ ਦੀ ਆਖਰੀ ਪੰਕਤੀ ‘ ਜੈ ਜੈ ਹੋਸੀ ਮਹਖਾਸੁਰ ਮਰਦਨ..’ ਦੇਵੀ ਦੁਰਗਾ ਦੀ ਅਥਵਾ ਕਾਲ ਦੀ ਉਸਤਤਿ ਕਰ ਰਹੀ ਹੈ ਕਿਉਂਕਿ ਮਾਰਕੰਡੇਯ ਪੁਰਾਣ ਵਿਚ ਲਿਖੀਆਂ ਕਥਾਵਾਂ ਦੇ ਮੁਤਾਬਿਕ ਦੇਵੀ ਦੁਰਗਾ ਨੇ ਮਹਖਾਸੁਰ, ਚੰਡ, ਮੁੰਡ, ਰਕਤਬੀਜ, ਧੁਮਰਲੋਚਨ ਆਦਿਕ ਦੈਂਤਾ ਨੂੰ ਮਾਰਿਆ ਸੀ ।
ਦੇਵੀ ਦੁਰਗਾ ਦੀ ਇਹ ਕਥਾ ਬਚਿਤ੍ਰ ਨਾਟਕ ਗ੍ਰੰਥ ਵਿਚ ਤਿੰਨ ਵਾਰੀ ਲਿਖੀ ਹੈ । ਇਸ ਗ੍ਰੰਥ ਦੇ ਰਚਨਹਾਰੇ ਤਿੰਨ ਕਵੀ ਹਨ, ਕਵੀ ਸਯਾਮ, ਕਵੀ ਰਾਮ ਤੇ ਕਵੀ ਕਾਲ । ਐਸਾ ਲਗਦਾ ਹੈ ਹਰ ਕਵੀ ਨੇ ਚੰਡੀ ਦੀ ਵਾਰ ਲਿਖ ਕੇ ਆਪਣੀ ਦੇਵੀ ਪ੍ਰਤੀ ਅਟੁਟ ਸ਼ਰਧਾ ਪ੍ਰਗਟਾਈ ਹੈ । ਤੀਜੀ ਵਾਰੀ ਸ੍ਰੀ ਦੁਰਗਾ ਕੀ ਵਾਰ (ਵਾਰ ਸ੍ਰੀ ਭਗਉਤੀ ਜੀ ਕੀ) ਪੰਨਾ 119 ਤੋਂ 127 ਤਕ ਲਿਖੀ ਹੈ, ਜਿਸਦੀ ਪੜਚੋਲ ਅੱਗੇ ਕੀਤੀ ਜਾਵੇਗੀ।
ਪੰਨਾ 39 :- ਤ੍ਰਿਭੰਗੀ ਛੰਦ ॥ ਸ੍ਰੀ ਕਾਲ ਜੀ ਕੀ ਉਸਤਤਿ ॥
ਅੱਗੇ ਕਾਲ ਦਾ ਸਰੂਪ ਇਸ ਤਰ੍ਹਾਂ ਬਿਆਨ ਕੀਤਾ ਹੈ :- ਪੰਨਾ 41 :- ਸੁਭੰ ਜੀਭ ਜੁਆਲੰ ॥ ਸੁ ਦਾੜਾ ਕਰਾਲੰ ॥
ਬਜੀ ਬੰਬ ਸ਼ੰਖੰ ॥ ਉਠੇ ਨਾਦ ਬੰਖੰ ॥33॥
ਸੁਭੰ ਰੂਪ ਸਿਆਮੰ ॥ ਮਹਾ ਸੋਭ ਧਾਮੰ ॥
ਛਬੇ ਚਾਰ ਚਿਤ੍ਰੰ ॥ ਪਰੇਅੰ ਪਵਿਤ੍ਰੰ ॥34॥.. ਮਧੁਕੀਟਭੰ ਰਾਛਸੇ ਸੇ ਬਲੀਅੰ ॥
ਸਮੇ ਆਪਨੀ ‘ਕਾਲ’ ਤੇਊ ਦਲੀਅੰ ॥
ਭਏ ਸੁੰਭ ਨੈਸੁੰਭ ਸ੍ਰੋਣੰਤ ਬੀਜੰ (ਰਕਤਬੀਜ)॥
ਤੇਊ ‘ਕਾਲ’ ਕੀਨੇ ਪੁਰੇਜੇ ਪੁਰੇਜੰ ॥64॥
ਅਰਥਾਤ ਜਿਸ ‘ਕਾਲ’ ਨੇ ਮਧੁਕੀਟਭ, ਸੁੰਭ , ਨੈਸੁੰਭ , ਰਕਤਬੀਜ ਆਦਿਕ ਦੈਂਤਾਂ ਦੇ ਟੋਟੇ ਟੋਟੇ ਕੀਤੇ , ਉਸਦਾ ਕਾਲਾ ਸਰੂਪ ਹੈ , ਜੀਭ ਤੇ ਅਗਨੀ ਦੀਆਂ ਲਪਟਾਂ ਸੋਭਦੀਆਂ ਹਨ, ਭਿਆਨਕ ਦਾੜਾਂ (ਦੰਦ) ਹਨ। ਪਾਠਕ ਨੋਟ ਕਰਨ ਕਿ ਚੰਡੀ (ਦੁਰਗਾ) ਦੀਆਂ ਵਾਰਾਂ (ਪੰਨਾ 74 ਤੋਂ 127) ਵਿਚ ਵੀ ਇਹਨਾ ਹੀ ਦੈਂਤਾਂ ਨੂੰ ਚੰਡੀ ਅਰਥਾਤ ਦੁਰਗਾ ਅਰਥਾਤ ਕਾਲਕਾ ਮਾਰਦੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਚੰਡੀ, ਦੁਰਗਾ, ਕਾਲਕਾ ਹੀ ਕਾਲ ਹੈ । ਇਸੇ ਕਾਲ ਨੂੰ ਹੀ ਲਿਖਾਰੀ (ਕਵਿ) ‘ਅਕਾਲ’ ਆਖਦਾ ਹੈ । ਜਿਸ ਰਚਨਾ ਨੂੰ ਅਕਾਲ ਉਸਤਤਿ ਕਿਹਾ ਜਾਂਦਾ ਹੈ ਉਹ ਰਚਨਾ ਅਸਲ ਵਿਚ (ਵੇਖੋ ਸਮਾਪਤੀ ਸੰਕੇਤ) ‘ਕਾਲ ਉਸਤਤਿ’ ਹੈ ਅਰਥਾਤ ‘ਦੇਵੀ ਉਸਤਤਿ’ ਹੈ । ਅਗੇ ਹਨ ਹੋਰ ਅੰਦਰਲੇ ਪ੍ਰਮਾਣ :-
ਪੰਨਾ 45 :- ਔਰ ਸਕਾਲ ਸਭੈ ਬਸਿ ‘ਕਾਲ’ ਕੇ ,
ਏਕ ਹੀ ‘ਕਾਲ’ ਅਕਾਲ ਸਦਾ ਹੈ ॥84॥
ਅਰਥਾਤ, ਸਾਰੇ ਜੀਵ ਕਾਲ-ਦੇਵੀ ਦੇ ਵਸ ਵਿਚ ਹਨ ਅਤੇ ਇਹ ‘ਕਾਲ’ ਹੀ ਅਕਾਲ ਪੁਰਖ ਹੈ । ਅੱਗੇ ਪੰਨਾ 810 ਅਸੀ ਪੜ੍ਹਦੇ ਹਾਂ ਕਿ ਕਾਲ ਗਲੇ ਵਿਚ ਖੋਪੜੀਆਂ ਪਾਉਣ ਵਾਲੀ ਭਿਆਨਕ ਸਰੂਪ ਵਾਲੀ ਦੇਵੀ ਹੈ । ਇਸ ਰਚਨਾ ਦੇ ਅੰਤ ਵਿਚ ਸਮਾਪਤੀ ਸੰਕੇਤ ‘..ਸ੍ਰੀ ਕਾਲ ਜੀ ਕੀ ਉਸਤਤਿ’ ਨਾ ਕਿ ਅਕਾਲ ਉਸਤਤਿ (ਪੰਨਾ 46) ਨੋਟ ਕੀਤਾ ਜਾਵੇ ।
ਪੰਨਾ 47 :- ਪ੍ਰਿਥਮ ‘ਕਾਲ’ ਜਬ ਕਰਾ ਪਸਾਰਾ ॥
…ਏਕ ਸ੍ਰਵਣ ਤੇ ਮੈਲ ਨਿਕਾਰਾ ॥ ਤਾਂਤੇ ਮਧੁਕੀਟਭ ਤਨ ਧਾਰਾ ॥ ਦੁਤੀਆ ਕਾਨ ਤੇ ਮੈਲੁ ਨਿਕਾਰੀ ॥
ਤਾ ਤੇ ਭਈ ਸ੍ਰਿਸਟਿ ਇਹ ਸਾਰੀ ॥13॥
ਸ੍ਰਿਸ਼ਟੀ ਦੀ ਰਚਨਾ ਬਾਰੇ ਇਹ ਸਿਧਾਂਤ ਕਿ ਕੰਨ ਚੋਂ ਮੈਲ (ਕੇਵਲ ਸ਼ਰੀਰ- ਧਾਰੀ ਹੀ ਕੰਨ ਚੋਂ ਮੈਲ ਕਢਦਾ ਹੈ ) ਕਢ ਕੇ ਸ੍ਰਿਸਟੀ ਰਚੀ । ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ‘ਅਰਬਦ ਨਰਬਦ ਧੁੰਧੂਕਾਰਾ’ ਅਤੇ ‘ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥ਜਲ ਤੇ ਤ੍ਰਿਭਵਨੁ ਸਾਜਿਆ ਘਟਿ ਘਟਿ ਜੋਤਿ ਸਮੋਇ॥’ ਨਾਲ ਉਕਾ ਮੇਲ ਨਹੀ ਖਾਂਦਾ । ਇਸ ਪਖੋਂ ਇਹ ਰਚਨਾ ਦਸਮ ਨਾਨਕ ਜੀ ਦੀ ਸਿਧ ਨਹੀਂ ਹੁੰਦੀ ।
ਪੰਨਾ 54-55:- ਅਬ ਮੈ ਅਪਨੀ ਕਥਾ ਬਖਾਨੋ ॥
..ਹੇਮਕੁੰਟ ਪਰਬਤ ਹੈ ਜਹਾਂ॥
ਸਪਤ ਸ੍ਰਿੰਗ ਸੋਭਤ ਹੈ ਤਹਾਂ ॥
..ਤਹ ਹਮ ਅਧਿਕ ਤਪਸਿਆ ਸਾਧੀ ॥
ਮਹਾਕਾਲ ਕਾਲਕਾ ਅਰਾਧੀ ॥2॥
ਇਹ ਬਿਧਿ ਕਰਤ ਤਪਸਿਆ ਭਯੌ ॥
ਦਵੈ ਤੇ ਏਕ ਰੂਪ ਹਵੈ ਗਯੋ ॥….॥3॥
ਇਹਨਾਂ ਪੰਕਤੀਆਂ ਵਿਚ ਮੈ, ਹਮ ਅਖਰ ਗੁਰੁ ਗੋਬਿੰਦ ਸਿੰਘ ਜੀ ਨਾਲ ਜ਼ਬਰਦਸਤੀ ਜੋੜ ਕੇ ਕਾਲਕਾ-ਪੂਜਕ ਦਸਿਆ ਜਾ ਰਿਹਾ ਹੈ । ਗੁਰਸਿਖ ਚੰਗੀ ਤਰ੍ਹਾਂ ਜਾਣਦੇ ਹਨ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੰਨ 1675 ਵਿਚ ਗੁਰੂ-ਪਦਵੀ ਨੂੰ ਪ੍ਰਾਪਤ ਹੋਏ । ਸੰਨ 1675 – 1708 (33 ਸਾਲ ਗੁਰਿਆਈ ਦਾ ਸਮਾ) ਦੌਰਾਨ ਕਦੇ ਹੇਮਕੁੰਟ ਪਰਬਤ ਤੇ ਗਏ ਹੀ ਨਹੀ, ਇਸ ਕਾਰਣ ਨਾ ਤਾਂ ਹੇਮਕੁੰਟ ਗੁਰਧਾਮ ਸਿਧ ਹੁੰਦਾ ਹੈ ਅਤੇ ਨਾ ਹੀ ਕਾਲਕਾ-ਪੂਜਨ ਸਿਧ ਹੁੰਦਾ ਹੈ । ਗੁਰੂ ਗ੍ਰੰਥ ਸਾਹਿਬ ਜੀ ਗੁਰਧਾਮ ਦੀ ਪਰਿਭਾਸ਼ਾ (ਧੲਡਨਿਟਿੋਿਨ): ‘ਜਿਥੇ ਜਾਇ ਬਹੈ ਮੇਰਾ ਸਤਿਗੁਰੂ ਸੁ ਥਾਨੁ ਸੁਹਾਵਾ ਰਾਮਰਾਜੇ ॥’ ਸਾਨੂੰ ਰੋਜ਼ ਸਵੇਰੇ ਵਾਰ ਆਸਾ ਦੇ ਕੀਰਤਨ ਵਿਚ ਦ੍ਰਿੜ ਕਰਾਉਂਦੇ ਹਨ ।
ਸੋ, ਹੇਮਕੁੰਟ ਗੁਰਧਾਮ ਨਹੀ ; ਗੁਰੂ ਤੋਂ ਬੇਮੁਖ ਸਿਖ ਹੀ ਹੇਮਕੁੰਟ ਜਾਂਦੇ ਹਨ।
ਪੰਨਾ 62 :- (ਭੰਗਾਣੀ ਜੁਧ ): ਭਈ ਜੀਤ ਮੇਰੀ ॥
ਕ੍ਰਿਪਾ ‘ਕਾਲ’ ਕੇਰੀ ॥ ( ਵੇਖੋ ਪੰਨਾ 810 ਤੇ ਕਾਲ / ਦੇਵੀ ਦਾ ਸਰੂਪ )
ਲਿਖਾਰੀ ਕਵੀ ਸ਼ਯਾਮ ਭੰਗਾਣੀ ਜੁਧ ਬਿਆਨ ਕਰਦਿਆਂ ‘ਮੇਰੀ’ ਅਖਰ ਗੁਰੂ ਸਾਹਿਬ ਨਾਲ ਜਬਰਦਸਤੀ ਜੋੜ ਕੇ ‘ਕਾਲ’ ਦਾ ਕਿਰਪਾ-ਪਾਤਰ ਦਰਸਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ (ੴ ਦੇ ਉਪਾਸਕ) ਨੂੰ ਦੇਵੀ- ਪੂਜਕ ਲਿਖ ਕੇ ਨਿਰਾਦਰ ਕਰ ਰਿਹਾ ਹੈ । ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਣਾ ਹੈ :
ਤੂ ਕਹੀਅਤ ਹੀ ਆਦਿ ਭਵਾਨੀ ॥
ਮੁਕਤਿ ਕੀ ਬਰੀਆ ਕਹਾ ਛਪਾਨੀ ॥ (ਅੰਗ 874)
ਜੋ ਦੇਵੀ ਮੁਕਤੀ ਖ਼ੁਦ ਮੁਕਤੀ ਨਹੀ ਦੇ ਸਕਦੀ , ਉਸਦੀ ਕਥਾ, ਚੰਡੀ ਦੀ ਵਾਰ, ਕਿਵੇਂ ਮੁਕਤੀ ਦੇ ਸਕਦੀ ਹੈ ? ਦੇਵੀ ਦੇਵਾ ਮੂਲੁ ਹੈ ਮਾਇਆ ॥ (ਅੰਗ 129) , (ਮਾਇਆ ਅਰਥਾਤ ਦੇਵੀ-ਦੇਵਤਿਆਂ ਦੇ ਅਧੀਨ ਗੁਰਮੁਖਿ ਨਹੀ ਹੁੰਦੇ)
ਪੰਨਾ 73 :- ਸਰਬਕਾਲ ਹੈ ਪਿਤਾ ਅਪਾਰਾ ॥
ਦੇਬਿ ਕਾਲਕਾ ਮਾਤ ਹਮਾਰਾ ॥
ਸਾਰੇ ਦਸਮ ਗ੍ਰੰਥ ਵਿਚ ਪਿਤਾ ਸਰਬਕਾਲ (ਮਹਾਕਾਲ) ਤੇ ਮਾਤਾ ਦੇਵੀ ਕਾਲਕਾ (ਚੰਡੀ) ਹੀ ਇਸ਼ਟ-ਰੂਪ ਵਿਚ ਆਉਂਦੇ ਹਨ।ਸ਼ਿਵ ਪੁਰਾਣ ਵਿਚ ਸ਼ਿਵ ਜੀ ਦਾ ਇਕ ਸਰੂਪ ਅਰਧ-ਨਾਰੀਸ਼ਵਰ ਦਾ ਦਸਿਆ ਹੈ ਜਿਸ ਮੁਤਾਬਕ ਸਰੀਰ ਦਾ ਸਜਾ ਹਿਸਾ ਮਰਦ (ਸਰਬਕਾਲ, ਮਹਾਕਾਲ) ਦਾ ਹੈ ਅਤੇ ਖਬਾ ਹਿਸਾ ਔਰਤ (ਕਾਲਕਾ,ਦੁਰਗਾ) ਦਾ ਹੈ। ਇਸ ਗ੍ਰੰਥ ਦੇ ਲਿਖਾਰੀ ਕਵੀ ਸ਼ਯਾਮ, ਕਵੀ ਰਾਮ ਆਦਿਕ ਵਾਮ-ਮਾਰਗੀ ਵਿਚਾਰਧਾਰਾ ਦੇ ਧਾਰਣੀ ਹਨ ਜੋ ਕਿ ਖਬੇ (ਵਾਮ) ਹਿਸੇ ਅਰਥਾਤ ਦੇਵੀ ਕਾਲ, ਦੁਰਗਾ, ਕਾਲਕਾ ਦੇ ਪੁਜਾਰੀ ਹਨ। ਇਸ ਪੰਕਤੀ ਵਿਚ ਅਖਰ ‘ਹਮਾਰਾ’ ਗੁਰੁ ਗੋਬਿੰਦ ਸਿੰਘ ਸਾਹਿਬ ਨਾਲ ਜੋੜਨਾ ਗੁਰੂ ਸਾਹਿਬ ਦੀ ਨਿਰਾਦਰੀ ਕਰਨਾ ਹੈ। ਦੇਵੀ-ਦੇਵਤੇ ਗੁਰੂ ਸਾਹਿਬ ਦੇ ਜਾਂ ਸਿਖਾਂ ਦੇ ਇਸ਼ਟ ਨਹੀ ਹੋ ਸਕਦੇ।ਬਾਬਾ ਨਾਨਕ ਜੀ ਨੇ ਭਾਈ ਲਹਣਾ(ਦੇਵੀ-ਪੂਜਕ) ਨੂੰ ਗੁਰਮਤਿ ਗਯਾਨ ਬਖ਼ਸ਼ ਕੇ ਗੁਰੂ ਅੰਗਦ (ੴ ਉਪਾਸਕ) ਬਣਾ ਦਿੱਤਾ ਸ਼ ਿ॥
ਪੰਨਾ 74-79 :- ਅਥ ਚੰਡੀ ਚਰਿਤ੍ਰ ਉਕਤਿ ਬਿਲਾਸ॥ …ਚੰਡੀ ਕਥਾ ਪਹਿਲੀ…
ਇਸ ਪ੍ਰਸੰਗ ਵਿਚ ਦੇਵੀ ਚੰਡੀ (ਦੁਰਗਾ, ਚੰਡਕਾ) ਦਾ ਮਧੁਕੈਟਭ, ਮਹਖਾਸੁਰ , ਸ਼ੁੰਭ ਆਦਿਕ ਦੈਂਤਾਂ ਨੂੰ ਮਾਰਣ ਦਾ ਜ਼ਿਕਰ ਹੈ। ਅੱਯਾਸ਼ ਰਾਜੇ ਦੇਵਰਾਜ ਇੰਦਰ ਦਾ ਰਾਜ ਦੈਂਤਾਂ ਨੇ ਖੋਹ ਲਿਆ ਤਾਂ ਦੇਵੀ ਨੇ ਦੈਂਤਾਂ ਨੂੰ ਮਾਰ ਕੇ ਇੰਦਰ ਦਾ ਖੁਸਿਆ ਰਾਜ ਵਾਪਸ ਦੁਆਇਆ । ਅੱਗੇ ਪੜੋ,
ਦੋਹਰਾ॥ ਲੋਪ ਚੰਡਕਾ ਹੋਇ ਗਈ ਸੁਰਪਤਿ ਕੋ ਦੇ ਰਾਜ ॥ ਅਰਥਾਤ ਇੰਦਰ ਦੇਵਤਾ ਨੂੰ ਰਾਜ ਦੇ ਕੇ ਦੇਵੀ ਚੰਡਕਾ ਅਲੋਪ ਹੋ ਗਈ । ਫਿਰ ਰਿਸ਼ਿ ਮੁਨੀ ਅਤੇ ਹੋਰ ਦੇਵਤਾ ਗਣ ਰਾਜੇ ਇੰਦਰ ਦੇਵਤਾ ਦੀ ਆਰਤੀ ਕਰਦੇ ਦਸੇ ਗਏ ਹਨ: ਸਵੈਯਾ॥
ਯਾਤੇ ਪ੍ਰਸੰਨ ਭਏ ਹੈ ਮਹਾਂਮੁਨ ਦੇਵਨ ਕੇ ਤਪ ਮੈ ਸੁਖ ਪਾਵੈਂ॥ ਜਗਯ ਕਰੈ ਇਕ ਬੇਦ ਰਰੈ ਭਵ ਤਾਪ ਹਰੈ ਮਿਲਿ ਧਿਆਨਹਿ ਲਾਵੈਂ ॥ ਝਾਲਰ ਤਾਲ ਮ੍ਰਿਦੰਗ ਉਪੰਗ ਰਬਾਬ ਲੀਏ ਸੁਰ ਸਾਜ਼ ਮਿਲਾਵੈਂ ॥
ਕਿੰਨਰ ਗੰਧ੍ਰਪ ਗਾਨ ਕਰੈ ਗਨਿ ਜਛ ਅਪਛਰ ਨਿਰਤ ਦਿਖਾਵੈਂ॥54॥
ਸੰਖਨ ਕੀ ਧੁਨ ਘੰਟਨਿ ਕੀ ਕਰਿ ਫੂਲਨ ਕੀ ਬਰਖਾ ਬਰਖਾਵੈਂ॥
ਆਰਤੀ ਕੋਟ ਕਰੈ ਸੁਰ ਸੁੰਦਰ ਪੇਖ ਪੁਰੰਦਰ (ਇੰਦਰ) ਕੇ ਬਲਿ ਜਾਵੈਂ॥
ਦਾਨ ਤ ਦਛਨ ਦੈ ਕੈ ਪ੍ਰਦਛਨ (ਪ੍ਰਕਰਮਾ) ਭਾਲ ਮੈ ਕੁੰਕਮ ਅਛਤ(ਚਾਵਲ) ਲਾਵੈਂ ॥ ਹੋਤ ਕੁਲਾਹਲ (ਸ਼ੋਰ) ਦੇਵਪੁਰੀ
ਮਿਲਿ ਦੇਵਨ ਕੇ ਕੁਲਿ ਮੰਗਲਿ ਗਾਵੈਂ ॥55॥
ਦੋਹਰਾ ॥ ਐਸੇ ਚੰਡ ਪ੍ਰਤਾਪ ਤੇ ਦੇਵਨ ਬਢਿੳ ਪ੍ਰਤਾਪ ॥
ਤੀਨ ਲੋਕ ਜੈ ਜੈ ਕਰੈ ਰਰੈ ਨਾਮ ਸਤਿ (ਦੁਰਗਾ ਸਪਤਸ਼ਤੀ) ਜਾਪ ॥56॥
ਅਸੀ ਇਸ ਸਵੈਯੇ ਅਤੇ ਦੋਹਰਾ ਦੇ ਅਰਥ ਵੀਚਾਰੇ ਬਗੈਰ ਆਰਤੀ ਦੇ ਸਿਰਲੇਖ ਹੇਠ ਰੋਜ਼ਾਨਾ ਗੁਰਦਵਾਰਿਆਂ ਵਿਚ ਗਾਈ ਜਾ ਰਹੇ ਹਾਂ। ਸਵੈਯੇ ਵਿਚ ਇੰਦਰ ਦੇ ਦਰਬਾਰ ਦਾ ਨਕਸ਼ਾ ਖਿਚਿਆ ਹੈ ਜਿਥੇ ਜਛ ਅਤੇ ਅਪਸਰਾਵਾਂ ਨਚ ਰਹੀਆਂ ਹਨ, ਬੇਦ ਪਾਠ ਹੋ ਰਹੇ ਹਨ, ਜਗਯ ਹੋ ਰਹੇ ਹਨ, ਸ਼ੰਖ ਅਤੇ ਘੰਟੇ ਵਜ ਰਹੇ ਹਨ,ਕਰੋੜਾਂ ਦੇਵਤੇ ਫੁਲਾਂ ਦੀ ਬਰਖਾ ਕਰਕੇ ਇੰਦਰ ਦੇਵਤਾ ਤੋਂ ਬਲਿਹਾਰ ਹੋ ਰਹੇ ਹਨ, ਬ੍ਰਾਹਮਣਾ ਨੁੰ ਦਾਨ ਤੇ ਦਕਸ਼ਣਾ ਦੇ ਕੇ, ਇੰਦਰ ਦੀ ਪ੍ਰਕਰਮਾ ਕਰਕੇ ਚੰਦਨ ਤੇ ਚਾਵਲ ਦਾ ਟਿਕਾ ਮਥੇ ਤੇ ਲਾ ਰਹੇ ਹਨ, ਦੇਵਪੁਰੀ ਵਿਚ ਸ਼ੋਰ ਮਚਿਆ ਹੋਇਆ ਹੈ, ਦੇਵਤਿਆਂ ਦਾ ਮੰਗਲ ਗਾਨ ਹੋ ਰਿਹਾ ਹੈ। ਚੰਡੀ ਦੇ ਤੇਜ-ਪ੍ਰਤਾਪ ਕਰਕੇ ਦੇਵਤਿਆਂ ਨੂੰ ਦੈਂਤਾਂ ਪਾਸੋਂ ਰਾਜ ਵਾਪਸ ਮਿਲਣ ਕਰਕੇ ਦੇਵਤਿਆਂ ਦੀ ਸ਼ੋਭਾ ਵਧੀ । ਇਸ ਤਰ੍ਹਾਂ ਤਿੰਨਾ ਲੋਕਾਂ ਵਿਚ ਚੰਡੀ ਦੀ ਜੈ ਜੈ ਹੋਈ ਅਤੇ ਦੁਰਗਾ ਸਪਤਸ਼ਤੀ (ਮਾਰਕੰਡੇਯ ਪੁਰਾਣ ਵਿਚੋਂ) ਦਾ ਪਾਠ ਕੀਤਾ ਗਿਆ ।
ਇਸ ਸਵੈਯੇ ਅਤੇ ਦੋਹਰੇ ਦਾ ਪਾਠ ਜਾਂ ਕੀਰਤਨ ਗੁਰੂ-ਦਰਬਾਰ ਵਿਚ ਕਰਨਾ ਗੁਰੂੁ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਹੈ।
ਪੰਨਾ 99 :-
ਦੇਹਿ ਸ਼ਿਵਾ (ਦੁਰਗਾ) ਬਰ ਮੋਹਿ ਇਹੈ
ਸੁਭ ਕਰਮਨ ਤੇ ਕਬਹੂੰ ਨ ਟਰੌਂ॥ ਨ ਡਰੋਂ… ॥ ਛੰਦ 231 ॥…
ਸਤਿ ਸਯ ਕੀ ਕਥਾ ਇਹ ਪੂਰੀ ਭਈ ਹੈ ॥ ਛੰਦ 232॥ (ਸਤਿ ਸਯ = ਦੇਵੀ ਦੇ ਸਤ ਸੌ ਸ਼ਲੋਕਾਂ ਵਾਲੀ ਕਥਾ, ਦੁਰਗਾ ਸਪਤਸ਼ਤੀ)।
ਦੋਵੇਂ ਛੰਦ ਦੁਰਗਾ ਦੇਵੀ ਦੀ ਕਥਾ ਕਰਦਿਆਂ ਕਵੀਆਂ ਨੇ ਉਚਾਰੇ ਹਨ ।
ਗ੍ਰੰਥ ਦੇ ਪੰਨਾਂ 809 ਤੇ ਦੇਵੀ-ਉਸਤਤਿ ਪੜ੍ਹੋ ਜੀ :
ਦੁਰਗਾ ਤੂ ਛਿਮਾ ਤੂ ਸ਼ਿਵਾ ਰੂਪ ਤੇਰੋ ॥ (ਪੰਨਾ 809),ਸਪਸ਼ਟ ਹੈ ਕਿ ਸ਼ਿਵਾ ਦਾ ਅਰਥ ਦੇਵੀ ਦੁਰਗਾ ਹੀ ਹੈ ਜਿਸਦੀ ਕਥਾ ਮਾਰਕੰਡੇਯ ਰਿਸਿ ਨੇ 700 ਸ਼ਲੋਕਾਂ , ਦੁਰਗਾ ਸਪਤ-ਸ਼ਤੀ, ਵਿਚ ਲਿਖੀ ਹੈ । ਭਲਾ ਸੋਚੋ, ਗੁਰੂ ਗੋਬਿੰਦ ਸਿੰਘ ਜੀ ਦਾਤੇ ਦਾ ਰੂਪ ਹਨ, ਉਹ ਦੇਵੀ ਸ਼ਿਵਾ / ਦੁਰਗਾ ਤੋਂ ਕਿਉਂ ਵਰ ਆਦਿਕ ਮੰਗਣਗੇ ?
ਪੰਨਾ 119 ਤੋਂ 127 :- (ਚੰਡੀ ਦੀ ਵਾਰ , ਕੁਲ 55 ਪਉੜੀਆਂ) ਪਹਿਲੋਂ ਇਸ ਰਚਨਾ ਦਾ ਸਿਰਲੇਖ ‘ਵਾਰ ਦੁਰਗਾ ਕੀ’ ਸੀ (ਵੇਖੋ ਸਮਾਪਤੀ ਸੰਕੇਤ) । ਕਿਸੇ ਨੇ ਬਾਦ ਵਿਚ ਬਦਲ ਕੇ ‘ਵਾਰ ਸ੍ਰੀ ਭਗਉਤੀ ਜੀ ਕੀ’ ਕੀਤਾ ਗਿਆ।
…ਸ੍ਰੀ ਭਗਉਤੀ ਜੀ ਸਹਾਇ ॥
ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸ਼ਾਹੀ 10 ॥
ਪ੍ਰਿਥਮ ਭਗੌਤੀੋ ਸਿਮਰ ਕੈ ਗੁਰ ਨਾਨਕ ਲਈ ਧਿਆਇ ॥…(ਪਉੜੀ 1)
… ॥ ਦੁਰਗਾ ਪਾਠ ਬਣਾਇਆ ਸਭੇ ਪਉੜੀਆਂ ॥
ਫੇਰਿ ਨ ਜੂਨੀ ਆਇਆ ਜਿਨ ਇਹ ਗਾਇਆ ॥…(ਪਉੜੀ 55)
ਇਹ ਪ੍ਰਸੰਗ ਚੰਡੀ ਦੀ ਵਾਰ ਕਰਕੇ ਵੀ ਜਾਣਿਆ ਜਾਂਦਾ ਹੈ ਅਤੇ ਪਉੜੀ 1 ਮੌਜੂਦਾ ਅਰਦਾਸ ਦਾ ਮੁਖੜਾ ਹੈ ਜਿਸਨੂੰ ਬਦਲਣ ਦੀ ਲੋੜ ਹੈ ਕਿਉਂਕਿ ਪ੍ਰਕਰਣ ਅਨੁਸਾਰ ਇਸ ਪਉੜੀ ਵਿਚ ਭਗੌਤੀ ਦਾ ਅਰਥ ਦੇਵੀ ਭਗਵਤੀ, ਦੁਰਗਾ ਹੈ (ਵੇਖੋ ਮਹਾਨ ਕੋਸ਼ ਭਾਈ ਕ੍ਹਾਨ ਸਿੰਘ)।
ਪਉੜੀ 53 ਵਿਚ ‘ਲਈ ਭਗਉਤੀ ਦੁਰਗਸ਼ਾਹ ਵਰ ਜਾਗਨ ਭਾਰੀ ॥ ਲਾਈ ਰਾਜੇ ਸੁੰਭ ਨੋ ਰਤੁ ਪੀਐ ਪਿਆਰੀ ॥’ ਭਗਉਤੀ ਦਾ ਅਰਥ ਕਿਰਪਾਨ ਹੈ; ਇਹਨਾਂ ਪੰਕਤੀਆਂ ਦਾ ਅਰਥ ਹੈ ਕਿ ਦੇਵੀ ਦੁਰਗਾ ਨੇ ਕਿਰਪਾਨ ਰਾਜੇ ਸੁੰਭ ਨੂੰ ਮਾਰੀ ਪਰ ਪਉੜੀ 1 ਵਿਚ ਅਤੇ ਮੰਗਲਾਚਰਨ ਸ੍ਰੀ ਭਗਉਤੀ ਜੀ ਸਹਾਇ॥ ਅਤੇ ਸਿਰਲੇਖ ਵਾਰ ਸ੍ਰੀ ਭਗਉਤੀ ਜੀ ਕੀ ॥ ਵਿਚ ਭਗਉਤੀ ਦਾ ਅਰਥ ਦੇਵੀ ਦੁਰਗਾ, ਚੰਡੀ ਹੀ ਹੈ ਕਿਉਂਕਿ ਲਿਖਾਰੀ ਕਵੀ ਸ਼ਯਾਮ ਨੇ ਪਾਤਸ਼ਾਹੀ 10 ਸਿਖਾਂ ਨੂੰ ਗੁਮਰਾਹ ਕਰਣ ਲਈ ਲਿਖਿਆ ਗਿਆ ਹੈ॥ ਇਹ ਚਲਾਕੀ / ਧੋਖਾ-ਧੜੀ ਪੰਨਾ 155 ਤੇ ਪਕੜੀ ਜਾਂਦੀ ਹੈ ਜਿਥੇ ਲਿਖਿਆ ਹੈ ॥ ਪਾਤਸ਼ਾਹੀ 10 ॥ ਅਥ ਚੌਬੀਸ ਅਉਤਾਰ ॥…ਬਰਨਤ ‘ਸਯਾਮ’ ਜਥਾ ਮਤ ਭਾਈ ॥) ‘ਕਬਿ ਸਯਾਮ’ ਦਾ ਇਸ਼ਟ ਭਗਉਤੀ, ਦੁਰਗਾ, ਚੰਡੀ ਹੈ ਅਤੇ ਸਾਰੀ ਵਾਰ ਵਿਚ ਦੇਵੀ ਦੁਰਗਾ ਦਾ ਮਹਖਾਸੁਰ, ਧੂਮ੍ਰਲੋਚਨ , ਚੰਡ, ਮੁਂਡ, ਸ੍ਰਣਵਤਬੀਜ (ਰਕਤਬੀਜ), ਸੁੰਭ, ਨਿਸੁੰਭ ਦੈਂਤਾਂ ਨਾਲ ਜੁਧ ਕਰਕੇ ਤੇ ਉਹਨਾ ਨੂੰ ਮਾਰ ਕੇ ਇੰਦਰ ਦੇਵਤੇ ਦਾ ਖੁਸਿਆ ਰਾਜ ਵਾਪਸ ਦੁਆਇਆ । ਪਾਤਸ਼ਾਹੀ 10 ਅਤੇ ਨਾਲ ਹੀ ਕਬਿਸਯਾਮ ਦੀ ਕਵੀ ਛਾਪ , ਕਿਵੇਂ ? ਸਪਸ਼ਟ ਹੈ ਕਿ ਇਹ ਰਚਨਾ ਕਵੀ ਸ਼ਯਾਮ ਦੀ ਹੈ ; ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਨਹੀ । ਇਸੇ ਤਰਾਂ ਦਾ ਗੁਮਰਾਹ-ਕੁਨ / ਭੁਲੇਖਾ-ਪਾਊ ਸਿਰਲੇਖ ਪਾਤਸ਼ਾਹੀ 10 ਪੰਨਾ 669 ਤੇ ਵੀ ਹੈ।
ਪੰਨਾ 157-158 :- ॥28॥ ਚੌਪਈ ॥
ਪ੍ਰਥਮ ‘ਕਾਲ’ ਸਭ ਜਗ ਕੋ ਤਾਤਾ ॥
ਤਾ ਤੇ ਭਯੋ ਤੇਜ ਬਿਖਯਾਤ ॥
ਸੋਈ ‘ਭਵਾਨੀ’ ਨਾਮੁ ਕਹਾਈ ॥
ਜਿਨ ਸਿਗਰੀ ਯਹ ਸ੍ਰਿਸਟਿ ਉਪਾਈ ॥29॥
… ‘ਕਾਲ ਰੂਪ’ ਭਗਵਾਨ ਬਨੈਬੋ ॥
ਤਾ ਮਹਿ ਲੀਨ ਜਗਤਿ ਸਭ ਹਵੈਬੋ ॥34॥
(ਅਰਥਾਤ, ਕਾਲ ਹੀ ਭਵਾਨੀ ਅਥਵਾ ਕਾਲ ਰੂਪ ਭਗਵਾਨ ਹੈ, ਸ੍ਰਿਸ਼ਟੀ-
ਕਰਤਾ ਹੈ!!??)
ਇਸ ਪ੍ਰਸੰਗ ਵਿਚ ਵਿਸ਼ਨੂ ਨੂੰ ਛੋਟਾ ਅਤੇ ਭਵਾਨੀ ਨੂੰ ਵਡਾ ਕਰਕੇ ਬਿਆਨ ਕੀਤਾ ਹੈ । ਮਛ ਅਵਤਾਰ ਦੀ ਇਹ ਕਥਾ ਭਾਗਵਤ ਪੁਰਾਣ ਅਸ਼ਟਮ ਸਕੰਧ ਵਿਚੋਂ ਲਈ ਗਈ ਹੈ, ਸ਼ੰਖਾਸੁਰ ਨਾਂ ਦੇ ਦੈਂਤ ਨੂੰ ਮਾਰਨ ਦੇ ਪਰਥਾਇਂ। ਕਾਲ ਦੇਵੀ ਨੂੰ ਹੀ ਭਵਾਨੀ ਨਾਂ ਦਿਤਾ ਹੈ, ਸਾਰੀ ਸ੍ਰਿਸਟੀ ਭਵਾਨੀ ਨੇ ਬਣਾਈ (?), ਇਹੀ ਸੰਸਾਰ ਦਾ ਪਿਤਾ (?) ਹੈ ।
ਪੰਨਾ 160 :- ਮਿਲਿ ਦੇਵ ਅਦੇਵਨ ਸਿੰਧ ਮਥਯੋ ॥
ਕਬ ਸਯਾਮ ਕਵਿਤਨ ਮਧ ਕਥਯੋ ॥
( ਕਵਿ ਸਯਾਮ ਦਾ ਨਾਂ ਨੋਟ ਕਰੋ ਜੀ )
ਪੰਨਾ 182 :- ਕਾਲਪੁਰਖ ਕੀ ਦੇਹਿ ਮੋ ਕੋਟਿਕ ਬਿਸਨ ਮਹੇਸ ॥
ਕੋਟਿ ਇੰਦ੍ਰ ਬ੍ਰਹਮਾ ਕਿਤੇ ਰਵਸਸਿ ਕ੍ਰੋਰ ਜਲੇਸ ॥ ਅਰਥਾਤ ਕਰੋੜਾਂ ਵਿਸ਼ਨੂੰ, ਸ਼ਿਵ, ਇੰਦਰ, ਬ੍ਰਹਮੇ ਸੂਰਜ, ਚੰਦ੍ਰਮਾ,ਵਰੁਣ ਵਰਗੇ ਦੇਵਤੇ ਕਾਲਪੁਰਖ ਦੇ ਸਰੀਰ ਵਿਚ ਹਨ !!? ਇਸ ਚੋਧਵੇਂ ਅਵਤਾਰ ਪ੍ਰਸੰਗ ਨੰਂ ਪੂਰਾ ਪੜ੍ਹਨ ਪਿਛੋਂ ਅਤੇ ਕਵਿ ਛਾਪ ਤੋਂ ਪਤਾ ਲਗਦਾ ਹੈ ਕਿ ਲਿਖਾਰੀ ‘ਕਬਿ ਸਯਾਮ’ ਹੀ ਹੈ ਜਿਸਦਾ ਇਸ਼ਟ ‘ਕਾਲ’ (ਦੇਵੀ ਭਵਾਨੀ) ਹੈ ।
ਪੰਨਾ 183 :- ਬਿਸਨ ਦੇਵ ਆਗਿਆ ਜਬ ਪਾਈ ॥ ਕਾਲਪੁਰਖ ਕੀ ਕਰੀ ਬਡਾਈ ॥ ਭੂਅ ਅਰਹੰਤ ਦੇਵ ਬਨ ਆਯੋ ॥
ਆਨ ਅਉਰ ਹੀ ਪੰਥ ਚਲਾਯੋ ॥ 8॥
ਵਿਸ਼ਨੂੰ ਵੀ ਕਾਲਪੁਰਖ (ਭਵਾਨੀ) ਦੀ ਹੀ ਸਿਫਤ ਕਰਦਾ ਹੈ , ਪਰ ਕਰੌੜਾਂ ਵਿਸ਼ਨੂੰਆਂ ਵਿਚੋਂ ਕਿਹੜਾ ਵਿਸ਼ਨੂੰ ?
ਪੰਨਾ 245 :- ॥723॥ ਮੁਨੀ ਬਾਲਮੀਕੰ ਸ੍ਰਤੰ ਦੀਨ ਬਾਨੀ ॥
ਚਲਯੋ ਚਉਕ ਚਿਤੰ ਤਜੀ ਮੋਨ ਧਾਨੀ ॥ ਸੀਆ ( ਸੀਤਾ ) ਸੰਗਿ ਲੀਨੇ ਗਯੋ ਧਾਮ ਆਪੰ ॥ ਮਨੋ ਬਚ ਕਰਮੰ ‘ਦੁਰਗਾ ਜਾਪ’ ਜਾਪੰ ॥724॥
ਇਤੀ ਸ੍ਰੀ ਬਚਿਤ੍ਰ ਨਾਟਕੇ ਰਾਮਅਵਤਾਰ ਦੁਇ ਪੁਤ੍ਰ ਊਤਪਨੇ ਧਿਆਉ
ਸਮਾਪਤੰ ॥21॥
ਇਸ ਪ੍ਰਸੰਗ ਵਿਚ ਰਿਸ਼ੀ ਬਾਲਮੀਕ ਨੇ ਜੰਗਲ ਵਿਚ ਰਾਮਚੰਦ੍ਰ ਵਲੋਂ ਇਕ ਧੋਬੀ ਦੇ ਕਹਿਣ ਤੇ ਤਿਆਗ ਦਿੱਤੀ ਸੀਤਾ ਨੂੰ ਅਪਣੀ ਕੁਟੀਆ ਵਿਚ ਲੈ ਆਂਦਾ । ਮਨ, ਬਚਨ ਅਤੇ ਕਰਮ ਨਾਲ ਅਰਥਾਤ ਪੂਰੇ ਧਿਆਨ-ਮਗਨ ਹੋ ਕੇ ਦੇਵੀ ਦੁਰਗਾ ਦਾ ਜਾਪ ਕੀਤਾ । ਲਿਖਾਰੀ ਕਵੀ ਨੇ ਆਪਣੀ ਸ਼ਰਧਾ ਸੀਤਾ ਅਤੇ ਬਾਲਮੀਕ ਮੁਨੀ ਤੇ ਥੋਪ ਕੇ ਦੁਰਗਾ ਪੂਜਕ ਬਣਾ ਦਿਤਾ । ਯਕੀਨਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੀ ਕਵੀ ਸ਼ਯਾਮ ਵਰਗਿਆਂ ਨੇ ਇਸੇ ਚਲਾਕੀ ਨਾਲ ਦੇਵੀ ਪੂਜਕ ਸਿਧ ਕਰਨ ਦੀ ਸਾਜ਼ਿਸ਼ ਰਚੀ ਹੈ ।
ਪੰਨਾ 254:- ॥1॥ ਚੌਪਈ ॥
ਬ੍ਰਹਮਾ ਗਯੋ ਛੀਰ ਨਿਧ ਜਹਾਂ ॥
ਕਾਲਪੁਰਖ ਇਸਥਿਤ ਥੇ ਜਹਾਂ ॥
ਕਹਯੋ ਬਿਸਨ ਕਹ ਨਿਕਟ ਬੁਲਾਈ ॥
ਕਿਸਨ ਅਵਤਾਰ ਧਰੋ ਤੁਮ ਜਾਈ ॥ 2॥ ਦੋਹਰਾ॥
ਕਾਲਪੁਰਖ ਕੇ ਬਚਨ ਤੇ ਸੰਤਨ ਹੇਤ ਸਹਾਇ ॥
ਮਥਰਾ ਮੰਡਲ ਕੇ ਬਿਖੈ ਜਨਮ ਧਰਯੋ ਹਰਿ ਰਾਇ ॥3॥
ਉਪਰ ਪੰਨਾ 182 ਤੇ ਅਸੀ ਪੜ੍ਹ ਚੁਕੇ ਹਾਂ ਕਿ ਕਾਲਪੁਰਖ ਦੀ ਦੇਹ ਵਿਚ
ਕਰੋੜਾਂ ਵਿਸ਼ਨੂ ਹਨ ਤਾਂ ਕਿਹੜੇ ਵਿਸ਼ਨੂ ਨੂੰ ਨਿਕਟ ਬੁਲਾਉਣ ਦੀ ਗਲ ਕੀਤੀ ? ਕਾਲਪੁਰਖ , ਭਵਾਨੀ ਕਿਸੇ ਖਾਸ ਥਾਂ ਤੇ ਰਹਿੰਦੀ ਹੈ ? ਕਰੋੜਾਂ ਬਿਸ਼ਨਾਂ ਚੋਂ ਕਿਹੜੇ ਬਿਸ਼ਨ ਨੂੰ ਕਾਲਪੁਰਖ ਨੇ ਕਿਸਨ ਅਵਤਾਰ ਧਾਰਨ ਲਈ ਹੁਕਮ ਦਿਤਾ, ਬ੍ਰਹਮਾ ਤੇ ਵਿਸ਼ਨੂ ਕਾਲ-ਦੇਵੀ ਦੇ ਸੇਵਕ ? ਲਿਖਾਰੀ ਕਵੀ ਸ਼ਯਾਮ, ਕਵੀ ਰਾਮ ਆਦਿਕ ਦੀ ਪੂਰੀ ਕੋਸ਼ਿਸ਼ ਸਭ ਨੂੰ ਕਾਲਪੁਰਖ, ਭਵਾਨੀ, ਚੰਡੀ, ਦੁਰਗਾ, ਕਾਲਕਾ, ਭਗਉਤੀ , ਸ਼ਿਵਾ ਦਾ ਉਪਾਸਕ ਤੇ ਆਗਿਆ-ਕਾਰੀ ਦਸਕੇ ਨੀਂਵਾਂ ਵਿਖਾਉਣ ਦੀ ਹੈ ।
ਪੰਨਾ 255:- ਦੇਵੀ ਜੂ ਕੀ ਉਸਤਤ ਕਥਨੰ ॥ ਦੀ ਆਖਰੀ ਪੰਕਤੀ: ਲੋਕ ਬਿਖੈ ਉਹ ਕੀ ਸਮ ਤੁਲ ਗਰੀਬ ਨਿਵਾਜ ਨ ਦੂਸਰ ਕੋਊ ॥8॥ ਹਰ ਜੁਗ ਵਿਚ ਭਗਤਾਂ ਦੀ ਪੈਜ ਰਖਣ ਵਾਲਾ , ਗਰੀਬਾਂ ਅਨਾਥਾਂ ਦਾ ਮਾਣ ਰਖਣ ਵਾਲਾ ੴ ਤੋਂ ਬਿਨਾ ਹੋਰ ਕੋਈ ਦੇਵੀ ਦੇਵਤਾ ਆਦਿਕ ਨਹੀ ।
ਗੁਰੂ ਗ੍ਰੰਥ ਜੀ ਦੀ ਪਾਵਨ ਬਾਣੀ ਦਾ ਨਿਰਣਾ ਹੈ:
ਹਰਿ ਜੁਗਿ ਜੁਗਿ ਭਗਤ ਉਪਾਇਆ
ਪੈਜ ਰਖਦਾ ਆਇਆ ਰਾਮਰਾਜੇ ॥(ਆਸਾ ਮ:1)
ਇਸ ਤੋਂ ਬਾਦ ਭਾਗਵਤ ਪੁਰਾਣ ਦੇ ਦਸਮ ਸਕੰਧ ਤੇ ਆਧਾਰਤ ਕਿਸਨ ਅਵਤਾਰ ਬਿਆਨ ਕਰਦਿਆਂ ਇਸ ਗ੍ਰੰਥ ਦਾ ਚੌਥਾ ਹਿਸਾ (ਤਕਰੀਬਨ 350 ਪੰਨੇ) ਕਵੀ ਸ਼ਯਾਮ ਤੇ ਕਵੀ ਰਾਮ ਨੇ ਵਰਤਿਆ ਹੈ ।ਇਹਨਾ ਕਵੀਆਂ ਦੀ ਕਵੀ-ਛਾਪ ਸਭ ਤੋਂ ਵਧ ਇਸੇ ਰਚਨਾ ਵਿਚ ਮਿਲਦੀ ਹੈ ।(ਨੋਟ: ਪੰਨਾ 285 ਤੋਂ 288 ਤਕ ਗੋਪੀ ਚੀਰ ਹਰਨ ਦੀ ਕਥਾ ਕਵੀ ਸ਼ਯਾਮ ਨੇ ਅਸ਼ਲੀਲ ਅੰਦਾਜ਼ ਵਿਚ ਲਿਖੀ ਹੈ । ਅੱਗੇ ਦੇਵੀ ਉਸਤਤ ਕਈ ਥਾਂਈਂ ਲਿਖੀ ਹੈ !?
ਪੰਨਾ 289:- ॥ ਗੋਪੀ ਬਾਚ ॥ ਅੜਿਲ ॥ ਧੰਨਿ ਚੰਡਕਾ ਮਾਤ ਹਮੈ ਬਰ ਇਹ ਦਯੋ ॥
ਧੰਨਿ ਦਯੋਸ ( ਦਿਨ ) ਹੈ ਆਜ ਕਾਨ ਹਮ ਮਿਤ ਭਯੋ ॥
‘ਦੁਰਗਾ’ ਅਬ ਇਹ ਕਿਰਪਾ ਹਮ ਪਰ ਕੀਜੀਐ ॥
ਹੋ ਕਾਨ੍ਹਨ ਕੌ ਬਹੁ ਦਿਵਸ ਸੁ ਦੇਖਨ ਦੀਜੀਐ ॥283॥
ਦੇਵੀ-ਭਗਤ ਲਿਖਾਰੀ ਕਵੀ ਸ਼ਯਾਮ ਨੇ ਗੋਪੀਆਂ ਨੂੰ ਵੀ ਦੇਵੀ ਚੰਡੀ, ਦੁਰਗਾ ਦਾ ਉਪਾਸਕ ਸਿਧ ਕਰ ਦਿਤਾ ।
ਪੰਨਾ 309:- (ਕ੍ਰਿਸ਼ਨਾਵਤਾਰ ਵਿਚ ਦੇਵੀ ਉਸਤਤਿ ਕਿਉਂ?)
ਅਥ ਦੇਵੀ ਜੂ ਕੀ ਉਸਤਤ ਕਥਨੰ ॥ ਭੁਜੰਗ ਪ੍ਰਯਾਤ ਛੰਦ ॥ .. ਤੁਹੀ ਅੰਬਕਾ ਸੀਤਲਾ ਤੋਤਲਾ ਹੈ ॥
ਪ੍ਰਿਥਵੀ ਭੁਮ ਆਕਾਸ ਤੈ ਹੀ ਕੀਆ ਹੈ ॥421॥
…ਤੁਹੀ ਸੁੰਭ ਨੈਸੁੰਭ ਹੰਤੀ ਭਵਾਨੀ ॥
…ਸਿਵਾ ਸੀਤਲਾ ਮੰਗਲਾ ਤੋਤਲਾ ਹੈ ॥426॥
…ਚੌਪਈ ॥ ਮੈ ਨ ਗਨੇਸਹਿ ਪ੍ਰਿਥਮ ਮਨਾਊਂ ॥
ਕਿਸਨ ਬਿਸਨ ਕਬਹੂੰ ਨਹ ਧਿਆਊਂ ॥
ਕਾਨ ਸੁਨੇ ਪਹਿਚਾਨ ਨ ਤਿਨ ਸੋ ॥
ਲਿਵ ਲਾਗੀ ਮੋਰੀ ਪਗ ਇਨ ਸੋ ॥434॥
‘ਮਹਾਕਾਲ’ ਰਖਵਾਰ ਹਮਾਰੋ ॥
‘ਮਹਾਲੋਹ’ ਮੈ ਕਿੰਕਰ ਥਾਰੋ ॥ ਅਪਨਾ ਜਾਨ ਕਰੋ ਰਖਵਾਰ ॥
ਬਾਹ ਗਹੇ ਕੀ ਲਾਜ ਬਿਚਾਰ ॥435॥
…ਪ੍ਰਥਮ ਧਰੋ ‘ਭਗਵਤ’ ਕੋ ਧਯਾਨ ॥ ਬਹੁਰ ਕਰੋ ਕਬਿਤਾ ਬਿਧਿ ਨਾਨਾ ॥ ਕਿਸਨ ਜਥਾ ਮਤ ਚਰਿਤ੍ਰ ਉਚਾਰੋ ॥
ਚੂਕ ਹੋਇ ਕਬਿ ਲੇਹੁ ਸੁਧਾਰੋ ॥440॥
ਕਿਸਨ ਅਵਤਾਰ ਦੀ ਕਥਾ ( ਭਾਗਵਤ ਪੁਰਾਣ ਦੇ ਦਸਮ ਸਕੰਧ ਅਰਥਾਤ ਦਸਵੇਂ ਅਧਯਾਯ ਦੀ ਕਥਾ ) ਹਾਲੇ ਸੰਪੂਰਨ ਨਹੀ ਹੋਈ । ਇਹ ਕਥਾ ਪੰਨਾ 570 ਤੇ ਸਮਾਪਤ ਹੁੰਦੀ ਹੈ ਪਰ ਕਵੀ ਸਯਾਮ ਨੇ ਦੇਵੀ ਦੀ ਉਸਤਤ ਵਿਚਕਾਰ ਕਿਉਂ ਪਾ ਦਿਤੀ , ਸ਼ਯਾਮ ਕਵੀ ਦੀ ਸ਼ਰਧਾ !? ਇਕ ਪਾਸੇ ਕਵੀ ਲਿਖਦਾ ਹੈ ਕਿ ਮੈ ਗਨੇਸ਼, ਕਿਸ਼ਨ, ਬਿਸ਼ਨ ਨਹੀ ਧਿਆਉਂਦਾ, ਕੰਨਾ ਨਾਲ ਸੁਣੇ ਹਨ ਪਰ ਪਛਾਣਦਾ ਨਹੀ, ਤਾਂ ਫਿਰ ਕਿਸਨ ਅਵਤਾਰ ਏਨੇ ਵਿਸਤਾਰ ਨਾਲ ਲਿਖ ਕਿਵੇਂ ਰਿਹਾ ਹੈ ? ਇਸ਼ਟ ਦਾ ਸਰੂਪ ਕਵੀ ਸ਼ਯਾਮ ਬਿਆਨ ਕਰਦਿਆਂ ਲਿਖਦਾ ਹੈ, ਹੇ ਮਹਾਕਾਲ ! ਤੂੰ ਹੀ ਸਾਡਾ ਰਖਵਾਲਾ ਹੈਂ, ਹੇ ਮਹਾ ਲੋਹ ! ਮੈ ਤੇਰਾ ਸੇਵਕ ਹਾਂ, ਮੇਰੀ ਲਿਵ ਤੇਰੇ ਚਰਨਾਂ ਵਿਚ ਲਗੀ ਹੋਈ ਹੈ । ਮੈਨੂੰ ਆਪਣਾ ਸਮਝ ਮੇਰੀ ਰਖਿਆ ਕਰ , ਮੇਰੀ ਬਾਂਹ ਫੜ ਤੇ ਅਪਣੇ ਬਿਰਦ ਦੀ ਲਾਜ ਰਖ ।… ਸਭ ਤੋਂ ਪਹਿਲਾਂ ਮੈ ਦੇਵੀ ਭਗਵਤੀ ਦਾ ਧਿਆਨ ਧਰਦਾ ਹਾਂ ਅਤੇ ਫਿਰ ਕਈ ਤਰਾਂ ਦੀ ਕਵਿਤਾ ਲਿਖਦਾ ਹਾਂ । ਜਿਤਨੀ ਕੁ ਮੇਰੀ ਅਕਲ ਹੈ ਉਸੇ ਅਨੁਸਾਰ ਕਿਸਨ ਚਰਿਤ੍ਰ ਉਚਾਰਦਾ ਹਾਂ । ਜੇ ਕਿਤੇ ਕੋਈ ਭੁਲ ਜਾਂ ਗਲਤੀ ਹੋ ਜਾਵੇ ਤਾਂ, ਹੇ ਪਾਠਕ! ਆਪੇ ਹੀ ਸੁਧਾਰ ਲਈਂ।
ਕਵੀ ਕਬੂਲ ਕਰਦਾ ਹੈ ਕਿ ਉਹ ਭੁਲਣਹਾਰ ਹੈ । ਪਰ ਅਸੀ ਗੁਰੂ ਸਾਹਿਬ ਨੂੰ ਭੁਲਣਹਾਰ ਨਹੀ ਮੰਨ ਸਕਦੇ । ਸੋ, ਇਹ ਬਚਿਤ੍ਰ ਨਾਟਕ ਗ੍ਰੰਥ ਭੁਲਣਹਾਰ ਦੇਵੀ-ਪੂਜਕ ਕਵੀਆਂ ਦੀ ਰਚਨਾ ਹੈ ਨ ਕਿ ‘ਅਭੁਲ ਗੁਰੂ ਦਸਮ ਨਾਨਕ’ ਦੀ ।
ਪੰਨਾ 354:- ॥758॥ਦੋਹਰਾ॥
ਮਹਾ ਰੁਦ੍ਰ ਅਰੁ ਚੰਡ ਕੇ ਚਲੇ ਪੂਜਬੇ ਕਾਜ ॥
ਜਸੁਧਾ ਤ੍ਰੀਯਾ ਬਲਭਦ੍ਰ ਅਉ ਸੰਗਿ ਲੀਏ ਬ੍ਰਿਜਰਾਜ ॥759॥
ਕਿਸਨ,ਬਲਰਾਮ,ਯਸ਼ੋਦਾ ਸਾਰੇ ਚੰਡੀ-ਪੂਜਕ ਬਣਾ ਦਿਤੇ ਹਨ ਕਵੀ ਸ਼ਯਾਮਨੇ! (ਬਚਿਤ੍ਰ ਨਾਟਕ ਗ੍ਰੰਥੇ ਸਨਾਅਵਤਾਰ ਚੰਡੀ ਪੂਜ ਧਿਆਇ)
ਪੰਨਾ 386:-ਦੋਹਰਾ॥
ਖੜਗਪਾਨ (ਮਹਾਕਾਲ) ਕੀ ਕ੍ਰਿਪਾ ਤੇ ਪੋਥੀ ਰਚੀ ਬਿਚਾਰ ॥
ਭੂਲ ਹੋਇ ਜਹਂ ਤਹਂ ਸੁ ਕਬਿ ਪੜੀਅਹੁ ਸਭੈ ਸੁਧਾਰ ॥
ਕਵੀ ਫਿਰ ਕਬੂਲਦਾ ਹੈ ਕਿ ਉਹ ਭੁਲਣਹਾਰ ਹੈ, ਗਲਤੀਆਂ ਪਾਠਕ ਆਪੇ ਸੁਧਾਰ ਲਏ, ਲਿਖਾਰੀ ਕਵਿ ਨੂੰ ਕੋਈ ਇਤਰਾਜ਼ ਨਹੀ ।
ਪੰਨਾ 495:- ॥ਸਵੈਯਾ॥
ਹੇ ਰਵਿ ਹੇ ਸਸਿ ਹੇ ਕਰੁਨਾਨਿਧ ਮੇਰੀ ਅਬੈ ਬਿਨਤੀ ਸੁਨਿ ਲੀਜੈ ॥ ਅਉਰ ਨ ਮਾਂਗਤ ਹਉ ਤੁਮ ਤੇ ਕਛੁ ਚਾਹਤ ਹਉ ਵਿਤ ਮੈ ਸੋਈ ਕੀਜੈ ॥ ਸਸਤ੍ਰਨ ਸਿਉ ਅਤਿ ਹੀ ਰਨ ਭੀਤਰ ਜੂਝ ਮਰੋ ਕਹਿ ਸਾਚ ਪਤੀਜੈ ॥
ਸੰਤ ਸਹਾਇ ਸਦਾ ‘ਜਗ ਮਾਇ’ ਕ੍ਰਿਪਾ ਕਰ ‘ਸਯਾਮ’
ਇਹੈ ਬਰੁ ਦੀਜੈ ॥1900॥
(…ਕ੍ਰਿਸਨਾਵਤਾਰੇ…ਜਰਾਸਿੰਧ ..)
ਸਯਾਮ ਕਵਿ ਜਗ ਮਾਇ ਅਰਥਾਤ ਜਗਤਮਾਤਾ (ਦੁਰਗਾ) ਤੋਂ ਵਰ ਮੰਗ ਰਿਹਾ ਹੈ । ਉਚੇਚੇ ਤੌਰ ਤੇ ਨੋਟ ਕੀਤਾ ਜਾਵੇ ਕਿ ਸ਼ਾਮ ਦੇ ਦੀਵਾਨ ਵਿਚ ਆਰਤੀ ਦੇ ਸਿਰਲੇਖ ਹੇਠ ਇਸ ਸਵੈਯੇ ਦਾ ਕੀਰਤਨ ਕਰਨਾ ਮਨਮਤ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ‘ਠਾਕੁਰੁ ਛੋਡਿ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ’ ਦੇ ਉਲਟ ਮਹਾ-ਅਗਿਆਨਤਾ ਭਰਿਆ ਮਨਮੁਖਾਂ ਵਾਲਾ ਕਰਮ ਹੈ। ਅੱਗੇ ਲਿਖੇ ਪੰਨਾ 515 ਦਾ ਪ੍ਰਮਾਣ ਸਿਧ ਕਰਦਾ ਹੈ ਕਿ ਸ਼ਿਵਾ ਹੀ ‘ਜਗਮਾਇ’ ਹੈ ।
ਪੰਨਾ 515:-
ਜਾਦਵ ਅਉਰ ਸਭੈ ਹਰਖੈ ਅਰ ਬਾਜਤ ਭੀ ਪੁਰ ਬੀਚ ਬਧਾਈ ॥ ਅਉਰ ਕਹੈ ਕਬਿ ਸਯਾਮ ‘ਸਿਵਾ’ ਸੁ
ਸਭੈ ‘ਜਗਮਾਇ’ ਸਹੀ ਠਹਰਾਈ ॥2061॥
ਪਾਠਕ ਨੋਟ ਕਰਣ ਕਿ ਪੰਨਾ 495 ਦੇ ਸਵੈਯੇ ਵਿਚ ਮੰਗੇ ਵਰ ਵਿਚ
‘ਜਗਮਾਇ’ ਸ਼ਿਵਾ ਅਰਥਾਤ ਦੁਰਗਾ ਨੂੰ ਹੀ ਆਖਿਆ ਹੈ ਕਵੀ ਸਯਾਮ ਨੇ
। (…ਦਸਮ ਸਿਕੰਧ ਪੁਰਾਣੇ …ਕ੍ਰਿਸਨਾਵਤਾਰੇ… )
ਪੰਨਾ 518, 547:-
ਕਾਨਜੂ ਕੋ ਦਿਲੀ ਮਹਿ ਆਵਨ ਕਥਨੰ ॥
(ਦੁਆਪਰ ਵਿਚ ਦਿਲੀ ਸ਼ਹਰ ਕਿ ਹਸਤਿਨਾਪੁਰ? ਭੁਲ ਹੋਈ ਕਵੀ ਕੋਲੋਂ)
ਪੰਨਾ 522:- ਕ੍ਰਿਸਨ ਤੇ ਅਰਜਨ ਨੇ ਸ਼ਰਾਬ ਨਸ਼ੇ ਵਰਤ.ੇ..ਕਿਹਾ ਕਿ ਬ੍ਰਹਮਾ ਨੇ ਅਠਵਾਂ ਸਮੁੰਦਰ ਸ਼ਰਾਬ ਦਾ ਕਿਉਂ ਨ ਬਣਾਇਆ ? ਕ੍ਰਿਸਨਾਵਤਾਰੇ ਛੰਦ 2115 ) । ਭੰਗ ਸ਼ਰਾਬ ਪੀਣ ਵਾਲੇ ਲਿਖਾਰੀ ਕਵੀ ਸ਼ਯਾਮ ਕ੍ਰਿਸ਼ਨ ਅਰਜਨ ਨੂੰ ਵੀ ਸ਼ਰਾਬੀ ਬਣਾ ਦਿੱਤਾ ।
ਪੰਨਾ 571:- ਅਬ ਮੈ ਮਹਾ ਸੁਧ ਮਤਿ ਕਰਿ ਕੈ ॥
ਕਹੋ ਕਥਾ ਚਿਤੁ ਲਾਇ ਬਿਚਰਕੈ ॥ (ਨਿਹਕਲੰਕੀ ਅਵਤਾਰ)
ਸ਼ਰਾਬ, ਭੰਗ ਨਸ਼ੇ ਵਰਤਣ ਵਾਲੇ ਕਵਿ ਸ਼ਯਾਮ ਨੇ ਅਪਣੀ ਮਤਿ (ਅਕਲ) ਸ਼ੁਧ ਕਿਵੇਂ ਕੀਤੀ ? ਜਦ ਕਿ ਪੰਨਾ 1137 ਕਵਿ ਸ਼ਯਾਮ ਖੁਦ ਮੰਨਦਾ ਹੈ ਕਿ ‘ਜੋ ਨਰ ਭਾਂਗ ਅਫੀਮ ਚੜ੍ਹਾਵੈ ॥ ਤਾ ਕਹ ਸੁਧਿ ਕਹੋ ਕਬ ਆਵੈ ॥5॥ ਅਰਥਾਤ, ਨਸ਼ਈ ਦੀ ਮਤ ਹਰ ਸਮੇਂ ਮਾਰੀ ਹਹਿੰਦੀ ਹੈ ।
ਪੰਨਾ 583:- …ਹਰਿ ਜੂ ਹਰਿਮੰਦਰ ਆਵਹਗੇ ॥ਛੰਦ 156॥
ਕਿਹੜੇ ਹਨ ਹਰਿ ਜੂ ? ਉਹ ਨਿਹਕਲੰਕੀ (ਕਲਕੀ) ਅਵਤਾਰ ਹੈ;
ਕਾਲਪੁਰਖ ਅਰਥਾਤ ਦੇਵੀ ਚੰਡਕਾ ਹੀ ਹੈ ਜਿਸਨੇ ਧਰਮ ਦੇ ਪ੍ਰਸਾਰ ਲਈ,
ਸਾਰੇ ਸ਼ੂੁਦ੍ਰਾਂ ਦੇ ਵਿਨਾਸ਼ ਲਈ ਅਤੇ ਉਚ-ਜਾਤੀ ਲੋਕਾਂ ਨੂੰ ਸਚੇਤ ਕਰਨ ਲਈ ਅਵਤਾਰ ਲਿਆ ਹੈ : ਧਰਮਾਰਥ ਆਨਿ ਲੀਨੋ ਵਤਾਰ ॥
ਸੂਦ੍ਰੰ ਸਮਸਤ ਨਾਸਾਰਥ (ਨਾਸ਼) ਹੇਤੁ ॥
ਕਲਕੀ ਵਤਾਰ ਕਰਬੇ ਸਚੇਤ ॥169॥
ਪੰਨਾ 669 :-
ਪੁੰਨ ਕਥਾ ਮੁਨਿ ਨੰਦਨ ਕੀ ਕਹਿ ਕੈ ਮੁਖ ਸੋ ਕਬਿ ਸਯਾਮ ਬਖਾਨੀ ॥
ਪੂਰਣ ਧਿਆਇ ਭਯੋ ਤਬ ਹੀ ਜਯ ਸ੍ਰੀ ਜਗਨਾਥ ਭਵੇਸ ਭਵਾਨੀ
॥498॥
(ਦਤ ਮਹਾਤਮ)। ਲਿਖਾਰੀ ਕਵਿ ਸ਼ਯਾਮ ਅਪਣੇ ਇਸ਼ਟ ਦੇਵੀ ਭਵਾਨੀ
ਅਥਵਾ ਦੁਰਗਾ ਦੀ ਹੀ ਜੈ ਕਰਦਾ ਹੈ।
ਪੰਨਾ 710:- ਰਾਗੁ ਸੋਰਠਿ ਪਾਤਸ਼ਾਹੀ 10 ॥
ਪ੍ਰਭ ਜੂ ਤੋਕਹ ਲਾਜ ਹਮਾਰੀ ॥
… ਕ੍ਰਿਪਾਸਿੰਧ ‘ਕਾਲ’ ਤ੍ਰੈ ਦਰਸੀ ਕੁਕ੍ਰਿਤ ਪ੍ਰਨਾਸਨ ਕਾਰੀ ॥
ਅਰਥਾਤ ‘ਕਾਲ’ ਹੀ ਕਿਰਪਾ ਦਾ ਸਾਗਰ, ਅੰਤਰਯਾਮੀ, ਪਾਪ ਕਰਮ ਨਾਸ਼ਕ, ਲਾਜ ਬਚਾਉਣ ਵਾਲਾ ਪ੍ਰਭੂ ਹੈ । (ੴ ਦਾ ਸ਼ਰੀਕ ??)
ਰਾਗੁ ਕਲਿਆਣ ਪਾ: 10 ॥…ਤਾਤੇ ‘ਸਰਬਕਾਲ’ ਕੇ ਅਸਿ ਕੋ ਘਾਇ
ਬਚਾਇ ਨ ਆਯੋ ॥…
ਅਰਥਾਤ ਸਰਬਕਾਲ, ਮਹਾਕਾਲ ਦੀ ਤਲਵਾਰ (ਅਸਿ) ਦੇ ਵਾਰ ਤੋਂ ਕੋਈ
ਨਹੀ ਬਚ ਕੇ ਆ ਸਕਿਆ ।
ਪੰਨਾ 711:- ਤਿਲੰਗ ਕਾਫੀ…॥ ਕੇਵਲ ‘ਕਾਲ ਈ’ ਕਰਤਾਰ ॥ ਆਦਿ
ਅੰਤ ਅਨੰਤਿ ਮੂਰਤ ਗੜ੍ਹਨ ਭੰਜਨਹਾਰ॥1॥..
ਕਾਲ / ਮਹਾਕਾਲ ਦੀ ਐਸੀ ਗੁਣ-ਵਾਚਕ-ਉਸਤਤਿ ਸ਼ਿਵ ਪੁਰਾਣ ਵਿਚ ਸ਼ਿਵ-ਸਹਸਤ੍ਰਨਾਮਾ ਦੇ ਆਧਾਰ ਤੇ ਕੀਤੀ ਗਈ ਹੈ ।ਰਾਗ ਦੇਵਗੰਧਾਰੀ ਪਾ:10॥…ਰਾਮ ਰਹੀਮ ਉਬਾਰ ਨ ਸਕ ਹੈ ਜਾਕਰ ਨਾਮ ਰਟੈ ਹੈ ॥ ਬ੍ਰਹਮਾ ਬਿਸਨ ਰੁਦ੍ਰ ਸੂਰਜ ਸਸਿ ਤੇ ਬਸਿ ‘ਕਾਲ’ ਸਭੈ ਹੈ।
ਪੰਨਾ 715:- (33 ਸਵੈਯੇ) ॥ ਰੇ ਮਨ ਲੈਲ (ਲੱਲੂ) ਇਕੇਲ ਹੀ
‘ਕਾਲ’ ਕੇ ਲਾਗਤ ਕਾਹਿ ਨ ਪਾਇਨ ਧਾਏ ॥22॥
‘ਕਾਲ’ ਹੀ ਪਾਇ ਭਇਓ ਬ੍ਰਹਮਾ ਗਹਿ ਦੰਡ ਕਮੰਡਲ ਭੁਮ ਭ੍ਰਮਾਨਯੋ ॥
‘ਕਾਲ’ ਹੀ ਪਾਇ ਸਦਾ ਸਿਵਜੂ ਸਭ ਦੇਸ ਬਦੇਸ ਭਇਆ ਹਮ ਜਾਨਯੋ ॥
‘ਕਾਲ’ ਹੀ ਪਾਇ ਭਯੋ ਮਿਟ ਗਯੋ ਜਗ ਯਾਂਹੀ ਤੇ ਤਾਹਿ ਸਭੋ ਪਹਿਚਾਨਯੋ
॥ ਬੇਦ ਕਤੇਬ ਕੇ ਭੇਦ ਸਭੈ ਤਜਿ ਕੇਵਲ ‘ਕਾਲ’ ਕ੍ਰਿਪਾਨਿਧ ਮਾਨਯੋ
॥23॥ …॥ ਕਾਲ (ਸਮਾ) ਗਯੋ ਇਨ ਕਾਮਨ ਸਿਉ ਜੜ, ‘ਕਾਲ ਕ੍ਰਿਪਾਲ’ ਹੀਐ ਨ ਚਿਤਾਰਯੋ ॥…….॥24॥
ਹਰ ਰਚਨਾ ਵਿਚ ਕਾਲ/ਮਹਾਕਾਲ, ਭਵਾਨੀ, ਦੁਰਗਾ ਦੀ ਸਿਫ਼ਤ ੴ ਦੇ ਤੁੱਲ ਕੀਤੀ ਹੈ । (ਗੁਰਮਤਿ ਵਿਰੁਧ ) ।
ਪੰਨਾ 809:- (ਚਰਿਤ੍ਰੋ ਪਾਖਯਾਨ ਸ਼ੁਰੂ ) ਫਿਰ ਦੇਵੀ ਉਸਤਤਿ
…ਸ੍ਰੀ ਭਗੌਤੀ ਏ ਨਮਹ ॥
…ਤੁ ਹੀ ਸ੍ਰੀ ਭਵਾਨੀ ॥
…ਤੁ ਹੀ ਬਿਸਵਮਾਤਾ ॥
… ਮੰਗਲਾ ਰੂਪ ਕਾਲੀ ॥
…ਦੁਰਗਾ ਤੂ ਛਿਮਾ ਤੂ ਸ਼ਿਵਾ ਰੂਪ ਤੇਰੋ ॥
(ਦੇਵੀ ਉਸਤਤ ਚਰਿਤ੍ਰੋ ਪਾਖਯਾਨ ਤੋਂ ਪਹਿਲਾਂ ਕਰਨੀ ਕਵੀ ਭੁੱਲੇ ਨਹੀ ) ਅਰਥਾਤ, ਭਗੌਤੀ , ਭਵਾਨੀ , ਕਾਲੀ , ਦੁਰਗਾ , ਸ਼ਿਵਾ ਆਦਿਕ ਇਕੋ ਹੀ ਦੇਵੀ ਦੇ ਨਾਂ ਹਨ । ਅੱਗੇ ਉਸਤਤਿ ਜਾਰੀ ਹੈ ……
ਪੰਨਾ 810:- ਕਾਲ ਦਾ ਸਰੂਪ, (ਵੇਖੋ ਚਿਤ੍ਰ ਕਾਲ / ਕਾਲਕਾ ਦੇਵੀ ਦਾ ਪੁਸਤਕ ਦੇ ਸ਼ੁਰੂ ਵਿਚ)॥ (ਨੋਟ : ਪੰਨਾ 41 ਤੇ ਵੀ ਕਾਲ ਦਾ ਐਸਾ ਹੀ ਸਰੂਪ ਚਿਤਰਿਆ ਹੈ ) :-
ਮੁੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਯੋ ਗਲ ਮੈ ਅਸਿ ਭਾਰੋ ॥ ਲੋਚਨ ਲਾਲ ਕਰਾਲ ਦਿਪੈ ਦੋਊ ਭਾਲ ਬਿਰਾਜਤ ਹੈ ਅਨਿਯਾਰੋ ॥ ਛੁਟੇ ਹੈਂ ਬਾਲ ਮਹਾ ਬਿਕਰਾਲ ਬਿਸਾਲ ਲਸੈ ਰਦ ਪੰਤਿ ਉਜਯਾਰੋ ॥
ਛਾਡਤ ਜਵਾਲ ਲਏ ਕਰ ਬਯਾਲ ਸੁ ‘ਕਾਲ’ ਸਦਾ ਪ੍ਰਤਿਪਾਲ ਤਿਹਾਰੋ ॥
ਗਲੇ ਵਿਚ ਖੋਪੜੀਆਂ ਦੀ ਮਾਲਾ, ਸਰੀਰ ਨੰਗਾ, ਖਬੇ ਹੱਥ ਵਿਚ ਭਾਰੀ ਤਲਵਾਰ/ਸ਼ਸਤ੍ਰ, ਲਾਲ ਡਰਾਉਣੀਆਂ ਅਖਾਂ ਜਿਵੇਂ ਮਥੇ ਤੇ ਅੰਗਾਰੇ, ਡਰਾਉਣੀਆਂ ਲਟਾਂਵਾਂ, ਖ਼ੂਨ-ਭਿੱਜੇ-ਭਿਆਨਕ-ਦੰਦ, ਮੂੰਹ ਵਿਚੋਂ ਨਿਕਲਦੀਆਂ ਅਗ ਦੀਆਂ ਲਪਟਾਂ , ਹੱਥ ਵਿਚ ਖੋਪੜੀ, ਐਸਾ ਹੈ ਕਾਲ ਦਾ ਸਰੂਪ, ਜੋ ਕਿ ਤੁਹਾਡਾ (?) ਪਾਲਣਹਾਰ ਹੈ ।
ਦੇਵੀ ਉਸਤਤ ਵਿਚ ਦਸੇ ਹੋਰ ਪ੍ਰਚਲਤ ਨਾਂ ਦੁਰਗਾ, ਭਵਾਨੀ, ਭਗਵਤੀ (ਭਗਉਤੀ ), ਕਾਲਕਾ, ਆਦਿ ਸ਼ਕਤੀ, ਜਗਦੰਬਾ, ਚੰਡੀ, ਸ਼ਿਵਾ, ਕੇਸਰੀ ਬਾਹਨੀ (ਸ਼ੇਰ ਦੀ ਸਵਾਰੀ ਕਰਣ ਵਾਲੀ ), ਕਾਲ ਰੂਪਾ ਆਦਿਕ ਹਨ । ਇਹ ਸ਼ਿਵ ਜੀ ਦੀ ਪਤਨੀ ਦੇਵੀ ਪਾਰਵਤੀ ਦੇ ਵਖ ਵਖ ਰੂਪ ਹਨ।
ਗੁਰੂ ਗੋਬਿੰਦ ਸਿੰਘ ਜੀ ਦੀ ਪਿਛਲੇ ਜਨਮ ਦੀ ਮਨਘੜਤ ਕਥਾ ਵਿਚ ਕਵੀ ਨੇ ਮਹਾਕਾਲ ਕਾਲਕਾ ਅਰਾਧੀ ਲਿਖ ਕੇ ਗੁਰੂ ਸਾਹਿਬ ਨੂੰ ਦੇਵੀ-ਪੂਜਕ ਸਿਧ ਕਰਣ ਦੀ ਕੋਸ਼ਿਸ਼ ਕੀਤੀ ਹੈ । ਅਸੀ ਮੰਨ ਹੀ ਨਹੀ ਸਕਦੇ ਕਿ ਗੁਰੂ ਨਾਨਕ ਸਾਹਿਬ ਦੀ ਦਸਵੀਂ ਜੋਤ ੴ ਦੀ ਆਰਾਧਨਾ ਤਿਆਗ ਕੇ ਦੇਵੀ- ਪੂਜਕ ਬਣ ਜਾਏ । ਗੁਰੂੁ ਗੋਬਿੰਦ ਸਿੰਘ ਸਾਹਿਬ ਜੀ ਨੂੰ ਬਦਨਾਮ ਕਰਨ ਦੀ ਪੰਥ-ਦੋਖੀਆਂ ਦੀ ਸਾਜ਼ਿਸ਼ ਹੈ ।
ਪੰਨਾ 813:- ਪ੍ਰਥਮ ਧਯਾਇ ‘ਸ੍ਰੀ ਭਗਵਤੀ’ ਬਰਨੌ ਤ੍ਰਿਯਾ ਪ੍ਰਸੰਗ ॥ (ਲਿਖਾਰੀ ਕਵੀ ਦੇਵੀ ਦੀ ਆਰਾਧਨਾ ਨਹੀ ਭੁਲਦਾ) ਅਰਥਾਤ, ਸਭ ਤੋਂ ਪਹਿਲਾਂ ਮੈ (ਕਵਿ ਸ਼ਯਾਮ) ਦੇਵੀ ਭਗੌਤੀ, ਦੁਰਗਾ ਨੂੰ ਧਿਆਉਂਦਾ ਹਾਂ ਫਿਰ ਤ੍ਰਿਯਾ ਚਰਿਤ੍ਰ ਲਿਖਦਾ ਹਾਂ ।
ਪੰਨਾ 998:- ਜੁਧ ਕਾਜ ਸਭ ਹੀ ਚਲੀ ‘ਕਾਲ’ ਕਰੈ ਸੋ ਹੋਇ ॥ (ਕਾਲ ਅਰਥਾਤ ਦੇਵੀ ਦੁਰਗਾ, ਭਗੌਤੀ ; ਤ੍ਰਿਯਾ ਚਰਿਤ੍ਰ 128)
ਪੰਨਾ 1003:- …ਬਿਸਨ ਜਾਪ ਅਬ ਤੇ ਮੈਂ ਤਯਾਗਯੋ ॥
ਸਿਵਜੂ ਕੇ ਪਾਇਨ ਸੌ ਲਾਗਯੌ ॥ (ਤ੍ਰਿਯਾ ਚਰਿਤ੍ਰ 130)
ਇਸ ਪ੍ਰਸੰਗ ਵਿਚ ਰਾਜਾ ਬਿਸ਼ਨ-ਭਗਤ ਅਤੇ ਰਾਣੀ ਸ਼ਿਵ-ਭਗਤ ਦਸੇ ਗਏ ਹਨ। ਰਾਣੀ ਛਲ ਕਰਕੇ ਰਾਜੇ ਨੂੰ ਸ਼ਿਵ-ਭਗਤ ਬਣਾ ਦਿੰਦੀ ਹੈ । ਆਖਰੀ ਪੰਕਤੀ ‘ਸਿਖਯ ਤੁਰਤੁ ਸਿਵ ਕੋ ਕਿਯੋ ਐਸੋ ਚਰਿਤ ਸੁਧਾਰਿ
॥12॥’ ਲਿਖਾਰੀ ਦੀ ਮਨਸ਼ਾ ਹਰ ਕਿਸੇ ਨੂੰ ਸਿਵ ਜਾਂ ਪਾਰਵਤੀ ਦਾ ਭਗਤ ਬਣਾਉਣ ਦੀ ਹੈ ।
ਪੰਨਾ 1199 ਤੋਂ 1210 ਤਕ :- ਇਹ ਤ੍ਰਿਯਾ ਚਰਿਤ੍ਰ ਨੰਬਰ 266 ਬਹੁਤ ਹੀ ਧਿਆਨ ਨਾਲ ਪੜਨ ਵਾਲਾ ਹੈ ਕਿਉਂਕਿ ਇਸ ਪ੍ਰਸੰਗ ਵਿਚ ਮਹਾਕਾਲ ਦਾ ਸਿਖ (ਚੇਲਾ) ਬਣਾਉਣ ਦੀ ਵਿਧੀ ਦਸੀ ਗਈ ਹੈ । ਸੰਖੇਪ ਵਿਚ ਪ੍ਰਸੰਗ ਇਉਂ ਹੈ :–
“ਰਾਜਾ ਸੁਮਤਿ ਸੈਨ ਧੀ ਰਨਖੰਭਕਲਾ ਇਕ ਦਿਜ (ਪੰਡਿਤ) ਪਾਸੋਂ ਵਿਦਯਾ ਪੜ੍ਹਨ ਜਾਇਆ ਕਰਦੀ ਹੈ । ਇਕ ਦਿਨ ਸਮੇ ਤੋਂ ਪਹਿਲਾਂ ਪਹੁੰਚ ਕੇ ਵੇਖਦੀ ਹੈ ਕਿ ਪੰਡਿਤ ਜੀ ਸਾਲਿਗ੍ਰਾਮ (ਵਿਸ਼ਨੂੰ ) ਦੀ ਪੂਜਾ ਕਰ ਰਹੇ ਹਨ।ਰਾਜਕੁਮਾਰੀ ਪੰਡਿਤ ਜੀ ਨੂੰ ਸਮਝਾਂਦੀ ਹੈ ‘ਪਾਇ ਪਰੋ ਪਰਮੇਸਰ ਕੇ ਪਸੁ ਪਾਹਨ ਮੈ ਪਰਮੇਸਰ ਨਾਹੀ॥ 12 ॥’ ਫਿਰ ‘ਕਾਲ’ ਦੀ ਵਡਿਆਈ ਦਸਦੀ ਹੈ
‘ਖਯਾਲ ਕਾਲ ਕੋ ਕਿਨਹੂੰ ਨ ਪਾਯੋ ॥
ਜਿਨ ਇਹ ਚੌਦਹ ਲੋਕ ਬਨਾਯੋ ॥ ਛੰਦ 47 ॥’
ਅਤੇ ਇਸ ਤਰ੍ਹਾਂ ‘ਕਾਲ’ ਨੂੰ ਹੀ ਪਰਮੇਸਰ ਮੰਨਦੀ ਹੈ। ਹੋਰ ਜ਼ੋਰ ਦੇ ਕੇ ਆਖਦੀ ਹੈ ‘ਮੈਯਾ (ਦੁਰਗਾ) ਕੋ ਨ ਮਾਨੈ ਮਹਾਕਾਲ ਨ ਮਨਾਵੈ ਮੂੜ ਮਾਟੀ (ਮੂਰਤੀ) ਕੋ ਮਾਨਤ ਤਾਤੇ ਮਾਂਗਤ ਮਰਤ ਹੈ ॥53॥’ ਫਿਰ ਭੰਗ ਪੀਣ ਲਈ ਪ੍ਰੇਰਦੀ ਹੈ ਅਤੇ ਫਿਰ ਆਖਦੀ ਹੈ ‘ਮਹਾਕਾਲ ਜੂ ਕੋ ਸਦਾ ਸੀਸ ਨਯੈਯੈ ॥ ਪੁਰੀ ਚੋਦਹੂੰ ਤ੍ਰਾਸ ਜਾਕੋ ਤ੍ਰਸੈਯੈ
॥…॥86॥…‘ਮਹਾਕਾਲ’ ਹੀ ਕੋ ਗੁਰੂ ਕੋ ਪਛਾਨਾ ॥89॥…॥ ਦਿਜ ਹਮ ‘ਮਹਾਕਾਲ’ ਕੋ ਮਾਨੈ ॥ 91॥ ਜੇ ਨਰ ਕਾਲ ਪੁਰਖ ਕੋ ਧਯਾਵੈ ॥ ਤੇ ਨਰ ਕਾਲ (ਮੌਤ) ਫਾਂਸ ਨਹਿ ਜਾਵੈ॥. 98॥ …ਐਸੀਆਂ ਹੋਰ ਵੀ ਪੰਕਤੀਆਂ ਹਨ । ਰਾਜਕੁਮਾਰੀ ਦੇ ਇਸ ਤਰਾਂ ਸਮਝਾਣ ਨਾਲ ਜਦ ਪੰਡਿਤ ਜੀ ਨੇ ਮਹਾਕਾਲ ਦਾ ਸਿਖ ਬਣਨਾ ਪ੍ਰਵਾਨ ਨਹੀ ਕੀਤਾ ਤਾਂ ਰਾਜਕੁਮਾਰੀ ਨੇ ‘ਚਰਿਤ੍ਰ’ ਵਖਾਇਆ। ਪੰਡਿਤ ਦਾ ਹੱਥ ਫੜ ਨਦੀ ਵਿਚ ਸੁਟਿਆ, ਅਠ ਸੌ (!) ਗੋਤੇ ਦਿਤੇ ਅਤੇ ਕਿਹਾ ਕਿ ਮੈ ਰਾਜੇ ਅਗੇ ਤੇਰੀ ਸ਼ਿਕਾਇਤ ਕਰਾਂਗੀ ਤੂੰ ਮੈਨੂੰ ਹਥ ਪਾਇਆ ਹੈ ਮੈ ਤੇਰੇ ਹਥ ਕਟਵਾ ਦਿਆਂਗੀ । ਪੰਡਿਤ ਜੀ ਡਰ ਜਾਂਦੇ ਹਨ ; ਮਹਾਕਾਲ ਦਾ ਸਿਖ ਬਣਨ ਲਈ ਤਿਆਰ ਹੋ ਜਾਂਦੇ ਹਨ । ਇਸ ਪ੍ਰਸੰਗ ਦਾ ਆਖਰੀ ਦੋਹਰਾ ਮਹਾਕਾਲ ਦਾ ਸਿਖ ਬਣਾਉਣ ਦੀ ਵਿਧੀ ਇਉਂ ਦਸਦਾ ਹੈ :-
ਇਹ ਛਲ ਸੋ ਮਿਸਰਹਿ ਛਲਾ ਪਾਹਨ ਦਏ ਬਹਾਇ॥
ਮਹਾਕਾਲ ਕੋ ਸਿਖਯ ਕਰਿ ਮਦਰਾ ਭਾਗ ਪਿਵਾਇ॥125॥
ਜ਼ਰਾ ਸੋਚੋ! ਛਲ ਕਪਟ ਕਰਕੇ ਮਹਾਕਾਲ ਦਾ ਸਿਖ ਬਣਾਇਆ, ਭੰਗ ਅਤੇ ਸ਼ਰਾਬ ਪਿਲਾ ਕੇ। ਕੁਝ ਲੋਕ ਮਹਾਕਾਲ ਦਾ ਅਰਥ ‘ਵਾਹਿਗੁਰੂ’ ਕਰਦੇ ਹਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮਹਾਕਾਲ- ਕਾਲਕਾ ਦਾ ਉਪਾਸਕ ਦਸਦੇ ਹਨ ਤਾਂ ਫਿਰ ਉਹ ਲੋਕ ਗੁਰੂ ਸਾਹਿਬ ਨੂੰ ਵੀ ਭੰਗ-ਸ਼ਰਾਬ ਪੀਣ ਵਾਲਾ ਵੀ ਮੰਨਦੇ ਹੋਣਗੇ । ਕੋਈ ਵੀ ਸੂਝਵਾਨ ਸਿਖ ਇਹ ਗਲ ਨਹੀ ਮੰਨ ਸਕਦਾ ਕਿਉਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ਹੈ :
‘ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦੁ ਛੂਛੈ ਭਾਉ ਧਰੇ ॥’ ( ਆਸਾ ਮਹਲਾ 1, ਅੰਗ 360)
ਸਪਸ਼ਟ ਹੈ ਕਿ ਮਹਾਕਾਲ ਦਾ ਅਰਥ ਵਾਹਿਗੁਰੂ ਨਹੀਂ । ਜ਼ਰਾ ਸੋਚੀਏ, ਕੀ ਐਸਾ ਮਹਾਕਾਲ (ਜਾਂ ਉਸਦੀ ਪਤਨੀ ਕਾਲਕਾ) ਦਸਮ ਨਾਨਕ ਸਾਹਿਬ ਜੀ ਦੇ ਇਸ਼ਟ ਹੋ ਸਕਦੇ ਹਨ ?
ਪੰਨਾ 1359 ਤੋਂ 1388 ਤਕ:- ਆਖਰੀ ਤ੍ਰਿਯਾ ਚਰਿਤ੍ਰ, ਨੰਬਰ
405…..ਪ੍ਰਥਮੇ ਸਤਿਜੁਗ ਬੀਚ ਕਹਿਜੈ ॥…ਰਾਜਾ ਸਤਿਸੰਧਿ ਅਤੇ
ਦੇਵਤਿਆਂ ਦਾ ਦੀਰਘ ਦਾੜ੍ਹ ਦਾਨਵ ਨਾਲ ਜੰਗ… ਦੈਤਰਾਜ ਅਤੇ ਦੇਵਰਾਜ ਦੇ ਲੋਹੇ (ਸ਼ਸਤਰ) ਆਪਸ ਵਿਚ ਟਕਰਾਉਣ ਤੇ ਅਗਨੀ ਨਿਕਲੀ ਜਿਸਤੋਂ ਇਕ ਬਾਲਾ (ਇਸਤ੍ਰੀ) ਪੈਦਾ ਹੋ ਗਈ (!) ਉਹ ਵੀ ਅਸਤ੍ਰ-ਸ਼ਸਤ੍ਰ ਲੈ ਕੇ ਜੰਗ ਕਰਣ ਲਗੀ… ਮਨ ਵਿਚ ਜਗਤਪਤਿ ਨਾਲ ਵਿਆਹ ਦਾ ਫੁਰਨਾ ਫੁਰਿਆ… ਦੇਵੀ ਭਵਾਨੀ ਦੀ ਕਿਰਪਾ ਨਾਲ ਪਤਾ ਲਗਾ ਕਿ ਸਵਾਸ ਬੀਰਜ ਨਾਂ ਦੇ ਦੈਂਤ ਦੇ ਮਰਨ ਪਿਛੋਂ ਉਸ ਦੀ ਮਨੋਕਾਮਨਾ ਪੂਰੀ ਹੋਵੇਗੀ
… ਸ਼ਸਤ੍ਰ ਸਜਾ ਕੇ ਦੈਂਤ ਨਾਲ ਜੰਗ ਕਰਣ ਲਗੀ, ਦੈਂਤਾਂ ਦੈ ਖੁਨ ਤੋਂ ਹੋਰ ਦੈਂਤ ਊਪਜੇ… ਬਾਲਾ ਘਿਰ ਗਈ, ਦੇਵੀ ਕਾਲਕਾ ਦਾ ਧਿਆਨ ਕੀਤਾ, ਕਾਲਕਾ ਨੇ ਭਗਤ ਦੀ ਰਖਿਆ ਲਈ ਤਲਵਾਰ ਫੜੀ ਤੇ ਦੈਤਾਂ ਨੂੰ ਮਾਰਨ ਲਗੀ…॥64॥. ਅਗੇ ਛੰਦ 77 ਇਉਂ ਲਿਖਿਆ ਹੈ…ਠੋਕਿ ਠੋਕਿ ਭੁਜ ਦੰਡਨ ਜੋਧਾ ॥ ਧਾਵਤ ਮਹਾਕਾਲ ਪਰ ਕ੍ਰੋਧਾ ॥ ਬੀਸ ਪਦੁਮ ਦਾਨਵ (?) ਤਵ ਭਯੋ ॥ ਨਾਸ ਕਰਨ ‘ਕਾਲੀ’ ਕੋ ਧਯੋ (ਹਮਲਾ ਕੀਤਾ) ॥ ਜੁਧ ਕਰਦਿਆਂ ਮਹਾਕਾਲ ਦਾ ਕ੍ਰੋਧ ਵਧਿਆ ਜਿਸਤੋਂ ਬ੍ਰਹਮਾ,ਵਿਸ਼ਨੂੰ ਆਦਿਕ ਸਾਰੇ ਡਰ ਗਏ ਤੇ ਮਹਾਕਾਲ ਦੀ ਸ਼ਰਣ ਵਿਚ ਆ ਗਏ ॥89॥ ਅੱਗੇ ਛੰਦ 91 ਤੋ 99 ਤਕ ਮਹਾਕਾਲ ਦੀ ਉਸਤਤਿ ਕੀਤੀ ਹੈ ( ਇਹੋ ਜਹੀ ਉਸਤਤ
‘ਹਮਰੀ ਕਰੋ ਹਾਥ ਦੈ ਰਛਾ’ ਵਾਲੀ ਚੌਪਈ, ਛੰਦ 377 ਤੋਂ ਛੰਦ 402 ਤਕ, ਵਿਚ ਵੀ ਕੀਤੀ ਗਈ ਹੈ ) :-
ਤੁਮ ਹੋ ਸਕਲ ਲੋਕ ਸਿਰਤਾਜਾ ॥ ਗਰਬਨ ਗੰਜ ਗਰੀਬ ਨਿਵਾਜਾ ॥ ਆਦਿ ਅਕਾਲ ਅਜੋਨਿ ਬਿਨਾ ਭੈ॥ਨਿਰਬਿਕਾਰ ਨਿਰਲੰਬ ਜਗਤ ਮੈ ॥91॥ ਨਿਰਬਿਕਾਰ ਨਿਰਜੁਰ ਅਬਿਨਾਸੀ ॥ਪਰਮ ਜੋਗ ਕੇ ਤਤੁ ਪ੍ਰਕਾਸੀ ॥
ਨਿਰੰਕਾਰ ਨਵ ਨਿਤਯ ਸੁਯੰਭਵ ॥ ਤਾਤ ਮਾਤ ਜਹ ਜਾਤ ਨ ਬੰਧਵ
॥92॥
ਸਤ੍ਰ ਬਿਹੰਡ ਸੁ ਰਿਦਿ ਸੁਖਦਾਇਕ ॥ਚੰਡ ਮੁੰਡ ਦਾਨਵ ਕੇ ਘਾਇਕ ॥
ਸਤਿ ਸੰਧਿ ਸਤਿਤਾ ਨਿਵਾਸਾ॥ ਭੁਤ ਭਵਿਖ ਭਵਾਨ ਨਿਰਾਸਾ ॥93॥ ਆਦਿ ਅਨੰਤ ਅਰੂਪ ਅਭੇਸਾ ॥ ਘਟ ਘਟ ਭੀਤਰ ਕਿਯਾ ਪ੍ਰਵੇਸਾ ॥
ਅੰਤਰ ਬਸਤ ਨਿਰੰਤਰ ਰਹਈ ॥ਸਨਕ ਸਨੰਦ ਸਨਾਤਨ ਕਹਈ ॥94॥ ਆਦਿ ਜੁਗਾਦਿ ਸਦਾ ਪ੍ਰਭੁ ਏਕੈ॥ ਧਰਿ ਧਰਿ ਮੂਰਤਿ ਫਿਰਤਿ ਅਨੇਕੈ॥ ਸਭ ਜਗ ਕਹ ਇਹ ਬਿਧਿ ਭਰਮਾਯਾ॥ਆਪੈ ਏਕ ਅਨੇਕ ਦਿਖਾਯਾ
॥95॥
ਘਟ ਘਟ ਮਹਿ ਸੋਈ ਪੁਰਖ ਬਯਾਪਕ॥ ਸਕਲ ਜੀਵ ਜੰਤਨ ਕੇ ਥਾਪਕ॥
ਜਾਤੇ ਜੋਿਤ ਕਰਤ ਆਕਰਖਨ॥ਤਾਕਹ ਕਹਤ ਮ੍ਰਿਤਕ ਜਗ ਕੇ ਜਨ
॥96॥
ਤੁਮ ਜਗ ਕੇ ਕਾਰਨ ਕਰਤਾਰਾ॥ ਘਟਿ ਘਟਿ ਕੀ ਮਤਿ ਜਾਨਨਹਾਰਾ ॥
ਨਿਰੰਕਾਰ ਨਿਰਵੈਰ ਨਿਰਾਲਮ ॥ ਸਭਹੀ ਕੇ ਮਨ ਕੀ ਤੁਹਿ ਮਾਲਮ
॥97॥
ਤੁਮਹੀ ਬ੍ਰਹਮਾ ਬਿਸਨ ਬਨਾਯੋ ॥ਮਹਾਂ ਰੁਦ੍ਰ ਤੁਮ ਹੀ ਉਪਜਾਯੋ ॥
ਤੁਮਹੀ ਰਿਖਿ ਕਸਪਹਿ ਬਨਾਵਾ॥ਦਿਤਜ ਅਦਿਤ ਜਨ ਬੈਰ ਬਢਾਵਾ
॥98॥
ਜਗ ਕਾਰਨ ਕਰੁਨਾ ਨਿਧਿ ਸਵਾਮੀ ॥ਕਮਲ ਅੰਤਰਿ ਕੇ ਜਾਮੀ ॥
ਦਯਾਸਿੰਧ ਦੀਨਨ ਕੇ ਦਯਾਲਾ ॥ ਹੂਜੈ ਕ੍ਰਿਪਾ ਨਿਧਾਨ ਕ੍ਰਿਪਾਲਾ ॥99 ॥
ਉਪਰ ਲਿਖੇ ਛੰਦਾਂ (77 ਅਤੇ 91 ਤੋਂ 99 ਤਕ) ਨੂੰ ਗਹੁ ਨਾਲ ਵੀਚਾਰਿਆਂ ਸਪਸ਼ਟ ਹੁੰਦਾ ਹੈ ਕਿ ਲਿਖਾਰੀ ਕਵਿ ਸ਼ਯਾਮ ਮਹਾਕਾਲ, ਕਾਲੀ, ਚੰਡ-ਮੁੰਡ ਨੂੰ ਮਾਰਨ ਵਾਲੀ ਦੇਵੀ ਦੁਰਗਾ ਆਦਿਕ ਨਾਂ ਇਕੋ ਹੀ ਹਸਤੀ (ਸ਼ਿਵ ਦਾ ਅਰਧ-ਨਾਰੀਸ਼ਵਰ ਰੂਪ ) ਲਈ ਵਰਤਦਾ ਹੈ । ਅਗੇ ਪੜੋ:
ਕਰਿ ਕਰਿ ਕੋਪ ਕਾਲ ਸ੍ਰੀ ਤਬਹੀ ॥
ਰਥ ਪਰ ਚੜ੍ਹਾ ਸਸਤ੍ਰ ਲੈ ਸਭਹੀ ॥…॥102॥
…ਮਹਾਂ ਕਾਲ ਕੈ ਭਯੋ ਪ੍ਰਸੇਤਾ ॥
ਡਾਰਾ ਭੂਮਿ ਪੌਛਿ ਕਰਿ ਤੇਤਾ ॥109॥
ਅਰਥਾਤ ਕਾਲ / ਮਹਾਕਾਲ ਨੂੰ ਪਸੀਨਾ ਆਇਆ, ਰਥ ਤੇ ਚੜਿਆ,
ਸ਼ਰੀਰਧਾਰੀ ਹੈ, ਨਿਰਾਕਾਰ ਨਹੀਂ । ਅਗੇ ਪੜੋ:
ਮਹਾਂਕਾਲ ਕੋਪਤ ਭਯੋ ਜਬਹੀ ॥
ਅਸੁਰ ਅਨੇਕ ਬਿਦਾਰੇ ਤਬਹੀ ॥125॥
…॥ ਜਿਤੇ ਦੈਤ ਆਏ ਤਿਤੇ ਕਾਲ ਮਾਰੇ ॥
ਬਹੇ ਸ੍ਰੋਨ ਕੇ ਭੁਮ ਹੂੰ ਪੈ ਪਨਾਰੇ ॥…॥139॥
ਦੈਤਾਂ ਦੇ ਮੂੰਹ ਵਿਚੋਂ ਮੁਗ਼ਲ, ਖਾਨ, ਪਠਾਨ ‘ਸਤਿਜੁਗ ਵਿਚ’ ਕਿਵੇਂ
ਪ੍ਰਗਟ ਹੋ ਗਏ !? ਮਹਾਕਾਲ ਤੇ ਹਮਲਾ ਕਰਦੇ ਹਨ :
ਮਹਾਂਕਾਲ ਕੋ ਕਰਤ ਪ੍ਰਹਾਰਾ ॥
ਏਕ ਨ ਉਪਰਤ ਰੋਮ ਉਪਾਰਾ ॥200॥…….॥
ਇਹ ਬਿਧਿ ਭਯੋ ਦਾਨਵਨ ਨਾਸਾ ॥ ਖੜਗਕੇਤ ਅਸੁ ਕਿਯਾ ਤਮਾਸਾ ॥247॥…….॥ ਪੁਨਿ ਅਸਿਧੁਜ ਅਸ ਮੰਤ੍ਰ ਬਿਚਾਰੇ ॥…॥248॥
ਇਨ੍ਹਾਂ ਪੰਕਤੀਆਂ ਤੋਂ ਸਪਸ਼ਟ ਹੁੰਦਾ ਹੈ ਕਿ ਮਹਾਕਾਲ, ਕਾਲ, ਖੜਗਕੇਤ, ਅਸਿਧੁਜ ਇਕੋ ਹੀ ਸ਼ਰੀਰਧਾਰੀ ਦੇਵਤੇ ਦੇ ਨਾਂ ਹਨ ।ਅਗਲੇ ਕਈ ਛੰਦਾ ਤੋਂ ਵੀ ਇਸ ਗੰ੍ਰਥ ਦੇ ਇਸ਼ਟ ਕਾਲ ਦੀ ਇਹੀ ਅਸਲੀਯਤ (ਸ਼ਿਵ ਦਾ ਅਰਧ- ਨਾਰੀਸ਼ਵਰ ਰੂਪ) ਸ੍ਹਾਮਣੇ ਆਉਂਦੀ ਹੈ :-
ਮਹਾਂਕਾਲ ਕੁਪਿ ਸਸਤ੍ਰ ਪ੍ਰਹਾਰੇ ॥
ਸਾਧ ਉਬਾਰਿ ਦੁਸਟ ਸਭ ਮਾਰੇ ॥321॥….॥
ਇਹ ਬਿਧਿ ਭਯੋ ਜਬੈ ਸੰਗ੍ਰਾਮਾ ॥
ਨਿਕਸੀ ਦਿਨ ਦੂਲਹ ਹਵੈ ਬਾਮਾ ॥ ਸਿੰਘ ਬਾਹਨੀ (ਦੁਰਗਾ) ਧੁਜਾ ਬਿਰਾਜੈ ॥ ਜਾਹਿ ਬਿਲੋਕ ਦੈਤ ਦਲ ਭਾਜੈ ॥331॥… ਕੇਤਿਕ ਮਹਾਂ ਕਾਲ ਅਰਿ (ਵੈਰੀ) ਕੂਟੇ ॥
ਬਾਦਲ ਸੇ ਸਭ ਹੀ ਦਲ ਫੂਟੇ ॥340॥……॥
ਮਹਾਂਕਾਲ ਕੀ ਜੇ ਸਰਨਿ ਪਰੇ ਸੁ ਲਏ ਬਚਾਇ ॥
ਔਰ ਨ ਉਪਜਾ ਦੂਸ੍ਰ ਜਗ ਭਛਯੋ ਸਭੈ ਬਨਾਇ ॥366॥
ਜੇ ਪੂਜਾ ਅਸਿਕੇਤ ਕੀ ਨਿਤਪ੍ਰਤਿ ਕਰੈ ਬਨਾਇ ॥
ਤਿਨ ਪਰ ਅਪਨੋ ਹਾਥ ਦੈ ਅਸਿਧੁਜ ਲੇਤ ਬਚਾਇ ॥367॥
ਬਹੁਰਿ ਅਸੁਰ ਕਾ ਕਾਟਸਿ ਮਾਥਾ ॥
ਸ੍ਰੀ ਅਸਿਕੇਤ ਜਗਤ ਕੇ ਨਾਥਾ ॥374॥
ਪੁਨਿ ਰਾਛਸ ਕਾ ਕਾਟਾ ਸੀਸਾ ॥
ਸ੍ਰੀ ਅਸਿਕੇਤ ਜਗਤ ਕੇ ਈਸਾ ॥ ਪੁਹਪਨ ਬ੍ਰਿਸਟਿ ਗਗਨ ਤੇ ਭਈ ॥ ਸਭਹਿਨ ਆਨਿ ਬਧਾਈ ਦਈ ॥375॥ ਧੰਨਯ ਧੰਨਯ ਲੋਗਨ ਕੇ ਰਾਜਾ॥
ਦੁਸਟਨ ਦਾਹ ਗਰੀਬ ਨਿਵਾਜਾ ॥
ਅਖਲ ਭਵਨ ਕੇ ਸਿਰਜਨਹਾਰੇ ॥
ਦਾਸ ਜਾਨਿ ਮੁਹਿ ਲੇਹੁ ਉਬਾਰੇ ॥376॥
ਅੱਗੇ ਰਹਰਾਸਿ ਵਿਚ ਪੜੀ ਜਾਂਦੀ ਚੌਪਈ:
ਕਬਯੋ ਬਾਚ ਬੇਨਤੀ ॥ ਚੌਪਈ ॥
(ਗ੍ਰੰਥ ਵਿਚ ਸਿਰਲੇਖ ਪਾ:10 ਨਹੀ ਲਿਖਿਆ, ਪਰ ਗੁਟਕਿਆਂ ਵਿਚ ਮਨਮਤੀਆ ਨੇ ਕਿਵੇਂ ਲਿਖ ਦਿੱਤਾ ?)
ਹਮਰੀ ਕਰੋ ਹਾਥ ਦੈ ਰਛਾ ॥
ਪੂਰਨ ਹੋਇ ਚਿਤ ਕੀ ਇਛਾ ॥..॥377॥
ਤੁਮਹਿ ਛਾਡਿ ਕੋਈ ਅਵਰ ਨ ਧਯਾਊਂ॥( ੴ ਦਾ ਨਹੀ ਮਹਾਕਾਲ ਦਾ
ਸਿਮਰਨ ਕਰਾਂ ! ਕਿਉਂ?) ॥380॥…
‘ਕਾਲ’ ਪਾਇ ਬ੍ਰਹਮਾ ਬਪੁ ਧਰਾ ॥
‘ਕਾਲ’ ਪਾਇ ਸ਼ਿਵ ਜੂ ਅਵਤਰਾ॥
‘ਕਾਲ’ ਪਾਇ ਕਰਿ ਬਿਸਨ ਪ੍ਰਕਾਸਾ ॥
ਸਕਲ ‘ਕਾਲ’ ਕਾ ਕਿਯਾ ਤਮਾਸਾ ॥ 383॥(ਕੰਨਾਂ ਦੀ ਮੈਲ ਨਾਲ ਸੰਸਾਰ-ਰੂਪੀ ਤਮਾਸ਼ੇ ਦਾ ਕਰਤਾ ਕਾਲ,ਮਹਾਕਾਲ ਹੈ) … ਆਦਿ ਅੰਤਿ ਏਕੈ ਅਵਤਾਰਾ ॥
ਸੋਈ ਗੁਰੂ ਸਮਝਿਯਹੁ ਹਮਾਰਾ ॥ 385 ॥ …
ਨਿਰੰਕਾਰ ਨਿਰਬਿਕਾਰ ਨ੍ਰਿਲੰਭ ॥
ਆਦਿ ਅਨੀਲ ਅਨਾਦਿ ਅਸੰਭ ॥..॥391॥ (ਅਕਾਲ-ਪੁਰਖੀ ਗੁਣ ਦੇਹਧਾਰੀ ਮਹਾਕਾਲ ਲਈ ? ਸਿਖ ਕੌਮ ਏਥੇ ਭੁਲੇਖਾ ਖਾ ਗਈ )… ॥ ਏਕੈ ਰੂਪ ਅਨੂਪ ਸਰੂਪਾ॥
ਰੰਕ ਭਯੋ ਰਾਵ ਕਹੀ ਭੂਪਾ ॥…॥394॥( ਇਹੀ ਪੰਕਤੀਆਂ ਪੰਨਾ 158 ਤੇ ‘ਕਾਲ ਰੂਪ ਭਗਵਾਨ’ ਲਈ ਲਿਖੀਆਂ ਹਨ)…॥
ਆਦਿ ਜੁਗਾਦਿ ਸਰੂਪ ਸੁਯੰਭਵ ॥395॥ (ਸਿਖੀ ਦੇ ਮੂਲ-ਮੰਤਰ ਅਤੇ ਜਪੁ-ਬਾਣੀ ਦੇ ਉਲਟ ਮਹਾਕਾਲ ਲਈ ? )
ਜੇ ਅਸਿਧੁਜ ਤਵ ਸਰਨੀ ਪਰੇ ॥
ਤਿਨਕੇ ਦੁਸਟ ਦੁਖਿਤ ਹੈ ਮਰੇ ॥…॥397॥…
‘ਖੜਗਕੇਤ’ ਮੈ ਸਰਨਿ ਤਿਹਾਰੀ ॥
ਆਪੁ ਹਾਥ ਦੈ ਲੇਹੁ ਉਬਾਰੀ ॥
ਸਰਬ ਠੌਰ ਮੋ ਹੋਹੁ ਸਹਾਈ ॥
ਦੁਸਟ ਦੋਖ ਤੇ ਲੇਹੁ ਬਚਾਈ ॥401॥
ਕ੍ਰਿਪਾ ਕਰੀ ਹਮ ਪਰ ‘ਜਗਮਾਤਾ’ (ਦੁਰਗਾ) ॥
ਗ੍ਰੰਥ ਕਰਾ ਪੂਰਨ ਸੁਭਰਾਤਾ ॥…॥402॥
ਸ੍ਰੀ ਅਸਿਧੁਜ ਜਬ ਭਏ ਦਇਆਲਾ ॥
ਪੂਰਨ ਕਰਾ ਗ੍ਰੰਥ ਤਤਕਾਲਾ ॥…॥403॥… ॥(ਪੰਨਾ 1388)..
ਅਖੀਰ ਤੇ ਸਮਾਪਤੀ ਸੰਕੇਤ ਇਉਂ ਹੈ:-
ਇਤਿ ਸ੍ਰੀ ਚਰਿਤ੍ਰ ਪਖਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ
ਪਾਂਚ ਚਰਿਤ੍ਰ ਸਮਾਪਤਮਸਤੁ ਸੁਭਮਸਤੁ॥405॥
ਇਹ ਚੌਪਈ ਮਹਾਕਾਲ / ਕਾਲ , ਜਿਸਨੂੰ ਲੜਾਈ ਕਰਦਿਆਂ ਪਸੀਨਾ ਵੀ ਆਉਂਦਾ ਹੈ ਅਤੇ ਕ੍ਰੋਧ ਵਿਚ ਆ ਕੇ ਸ਼ਸਤ੍ਰ ਲੈਕੇ ਲੜਦਾ ਹੈ, ਨੂੰ ਹੀ ਸੰਬੋਧਨ ਕਰਕੇ ਕਬਿ ਸ਼ਯਾਮ ਨੇ ਉਚਾਰੀ ਹੈ; ਗੁਟਕਿਆਂ ਵਿਚ ਸਿਰਲੇਖ ਨਾਲ ਪਾਤਸ਼ਾਹੀ 10 ਕਿਸੇ ਪੰਥ-ਦੋਖੀ ਨੇ ਭੁਲੇਖਾ ਪਾਉਣ ਲਈ ਲਿਖਿਆ ਹੈ । ਮਹਾਕਾਲ ਦਾ ਅਰਥ ‘ਵਾਹਿਗੁਰੂ’ ਦਸਣ ਵਾਲੇ ਉਪਰ ਬਿਆਨ ਕੀਤੇ ਤ੍ਰਿਯਾ-ਚਰਿਤ੍ਰ ਨੰ: 266 ਫਿਰ ਧਿਆਨ ਨਾਲ ਪੜ੍ਹਨ ; ਮਹਾਕਾਲ ਦਾ ਸਿਖ ਬਣਨ ਵਾਲੇ ਨੂੰ ਭੰਗ ਅਤੇ ਸ਼ਰਾਬ ਪਿਲਾ ਕੇ ਹੀ ਸਿਖ ਬਣਾਉਂਦੇ ਹਨ ।
ਇਸ ਤਰ੍ਹਾਂ ਪੂਰੇ ਗ੍ਰੰਥ ਵਿਚ ਇਸ਼ਟ ਦਾ ਸਰੂਪ ਮਹਾਕਾਲ-ਕਾਲਕਾ ਹੀ ਸਿਧ ਹੁੰਦਾ ਹੈ ।
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨ ਦੇਵੀ-ਦੇਵਤੇ ਪੂਜਣ ਦੀ ਇਜਾਜ਼ਤ ਦਿੰਦੀ ਹੈ ਅਤੇ ਨ ਹੀ ਕੋਈ ਨਸ਼ਾ ਵਰਤਣ ਦੀ । ਪਰ ਗੁਰੂ-ਦੋਖੀਆਂ ਅਤੇ ਪੰਥ-ਵਿਰੋਧੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ-ਪੂਜਕ, ਨਸ਼ੇ ਪਿਲਾਣ ਵਾਲਾ ਲਿਖਕੇ ਗੁਰੂ ਸਾਹਿਬ ਨੂੰ ਬਦਨਾਮ ਕਰਨ ਦੀ ਮਾੜੀ ਨੀਯਤ ਨਾਲ ਇਸ ਅਖਉਤੀ ਦਸਮ ਗ੍ਰੰਥ ਦੀ ਰਚਨਾ ਕਵੀਆਂ ਪਾਸੋਂ ਕਰਵਾਈ।ਪੰਡਿਤ ਸ਼੍ਰੀ ਵਾਈ. ਏਨ. ਝਾ., ਨਿਵਾਸੀ ਮਕਾਨ ਨੰ: 61, ਟੋਬਰੀ ਮੁਹਲਾ , ਟਾਂਡਾ ਰੋਡ, ਜਲੰਧਰ ਸਿਟੀ (ਪੰਜਾਬ) ਦੀ ਲਿਖੀ ਪੁਸਤਕ ਮਹਾਕਾਲੀ ਉਪਾਸਨਾ (ਪ੍ਰਕਾਸ਼ਕ ਅਮਿਤ ਪਾਕਿਟ ਬੁਕਸ, ਗਯਾਨ ਮਾਰਕਿਟ, ਨਜ਼ਦੀਕ ਚੌਂਕ ਅਡਾ ਟਾਂਡਾ, ਜਲੰਧਰ-144008) ਦੇ ਪੰਨਾ 23 – 24 ਤੇ ਛਪਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ‘ਦੁਰਗਾ ਔਰ ਮਹਾਕਾਲੀ ਜੀ ਕੇ ਉਪਾਸਕ’ ਸਨ।
ਭਾਰਤ ਦੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੁਕੇਸ਼ਨ (ਛ.ਭ.ਸ਼.ਓ.) ਦੀ ਮੰਜ਼ੂਰਸ਼ੁਦਾ ਨੋਵੀਂ ਜਮਾਤ ਦੀ ਪੰਜਾਬੀ ਪੁਸਤਕ ‘ਸਾਹਿਤ ਦੀਪਿਕਾ’ , ਨਵੰਬਰ 2007 ਵਿਚ ਛਪੀ, ਦੇ ਪੰਨਾ 11-12 ਤੇ ਛਪੀ ਰਚਨਾ
‘ਦੁਰਗਾ–ਮਹਿਖਾਸੁਰ ਯੁੱਧ’ ਗੁਰੂ ਗੋਬਿੰਦ ਸਿੰਘ ਜੀ ਦੀ ਰਚਿਤ ਦਰਸਾ ਕੇ ਅਖੀਰ ਤੇ ਸ਼ੇਰ ਤੇ ਬੈਠੀ ਦੁਰਗਾ ਦੀ ਤਸਵੀਰ ਛਾਪ ਕੇ ਗੁਰੂ ਹਰਕਿਸ਼ਨ ਪਬਲਿਕ ਸਕੂਲ ਦੇ ਸਿਖ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ ਕਿ ‘ਗੁਰੂ ਗੋਬਿੰਦ ਸਿੰਘ ਜੀ ਦੇਵੀ ਦੁਰਗਾ ਦੇ ਉਪਾਸਕ ਸਨ’। ਐਸੀਆਂ ਲਿਖਤਾਂ ਅਤੇ ਪੁਸਤਕਾਂ ਦਾ ਗੁਰਸਿਖਾਂ ਨੂੰ ਅਤੇ ਸਿਖ-ਕਮੇਟੀਆਂ ਨੂੰ ਵਿਰੋਧ ਕਰਨਾ ਚਾਹੀਦਾ ਹੈ ।ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਸਾਏ ਧਰਮ ‘ਤਜਿ ਸਭਿ ਭਰਮ ਭਜਿਓ ਪਾਰਬ੍ਰਹਮੁ ॥ ਕਹੁ ਨਾਨਕ ਅਟਲ ਇਹੁ ਧਰਮੁ ॥ (ਅੰਗ 196)’ ਮੁਤਾਬਕ ਗੁਰੂ ਗੋਬਿੰਦ ਸਿੰਘ ਸਾਹਿਬ ਪਾਰਬ੍ਰਹਮ ੴ (ਨਿਰਾਕਾਰ ਪਰਮਾਤਮਾ) ਦੇ ਹੀ ਉਪਾਸਕ ਸਨ, ਨਾ ਕਿ ਮਹਾਕਾਲ- ਕਾਲਕਾ ਦੇ ।
ਗੁਰੂ ਸਾਹਿਬ ਦੀ ਬਖ਼ਸ਼ਿਸ਼ ਦਾ ਪਾਤਰ ਬਣਨ ਲਈ ਸਿਖ-ਕੌਮ ਸਾਰੇ ਗੁਰੂ- ਨਿੰਦਕ ਗ੍ਰੰਥਾਂ ਨੂੰ ਪਾਸੇ ਕਰ ਕੇ ਦਸਮ ਨਾਨਕ ਗੁਰੂ ਗੋਬਿੰਦ ਸਾਹਿਬ ਜੀ ਦੇ ਆਖਰੀ ਹੁਕਮ ਨੂੰ ਮੰਨ ਕੇ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਧੁਰ ਕੀ ਸਚੀ ਬਾਣੀ ਨਾਲ ਜੁੜੇ ।
ਬਚਿਤ੍ਰ ਨਾਟਕ ਗ੍ਰੰਥ / ਅਖਉਤੀ ਦਸਮ ਗ੍ਰੰਥ ਵਿਚ ਇਸਤ੍ਰੀ ਬਾਰੇ ਵਿਚਾਰ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸਤ੍ਰੀ ਨੂੰ ਹਰ ਮਨੁਖ ਦੀ, ਰਾਜੇ- ਮਹਾਰਾਜਿਆਂ ਦੀ ਵੀ ਜਨਨੀ ਦਸਕੇ ਵਡਿਆਇਆ ਗਿਆ ਹੈ । ਗੁਰੂ ਗ੍ਰੰਥ ਸਾਹਿਬ ਜੀ ਦਾ, ਵਾਰ ਆਸਾ ਵਿਚ, ਫ਼ੁਰਮਾਨ ਹੈ :-
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ ਭੰਡਹੁ ਹੀ ਭੰਡੁ ਉਪਜੈ ਭੰਡੈ ਬਾਝੁ ਨ ਕੋਇ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥(ਅੰਗ 473)
ਸਿਰਫ਼ ਪਰਮਾਤਮਾ ਹੀ ਹੈ ਜੋ ਕਿ ‘ਸੈਭੰ’ (ਆਪੀਨੈ੍ ਆਪੁ ਸਾਜਿਓ…) ਹੈ, ਇਸਤ੍ਰੀ ਤੋਂ ਨਹੀ ਜੰਮਿਆ।
ਪਰ ਬਚਿਤ੍ਰ ਨਾਟਕ ਗ੍ਰੰਥ / ਅਖਉਤੀ ਦਸਮ ਗ੍ਰੰਥ ਵਿਚ ਇਸਤ੍ਰੀ ਬਾਰੇ ਵਿਚਾਰ ਹੇਠ ਲਿਖਤ ਹਨ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਰੋਕਤ ਵਾਰ ਆਸਾ ਦੇ ਸ਼ਬਦ ਦੇ ਬਿਲਕੁਲ ਉਲਟ ਹਨ:-
ਪੰਨਾ 823:- ਗੰਧ੍ਰਬ ਜੱਛ ਭੁਜੰਗ ਗਨ ਨਰ ਬਪੁਰੇ ਕਿਨ ਮਾਹਿ॥
ਦੇਵ ਅਦੇਵ ਤ੍ਰਿਯਾਨ ਕੇ ਭੇਵ ਪਛਾਨਤ ਨਾਹਿ ॥
ਪੰਨਾ 848:- ਚੰਚਲਾਨ ਕੇ ਚਰਿਤ੍ਰ ਕੋ ਸਕਤ ਨ ਕੋਊ ਪਾਇ ॥
ਚੰਦ੍ਰ ਸੂਰ ਸੁਰ ਅਸੁਰ ਸਭ ਬ੍ਰਹਮ ਬਿਸਨ ਸੁਰ ਰਾਇ ॥
ਪੰਨਾ 992:- ਬ੍ਰਹਮ ਬਿਸਨ ਸੁਰ ਅਸੁਰ ਸਭ ਰੈਨਾਧਿਪ ਦਿਨਰਾਇ॥
ਬੇਦ ਬਿਆਸ ਅਰੁ ਬੇਦ ਤ੍ਰਿਯ ਭੇਦ ਸਕੈ ਨਹਿ ਪਾਇ ॥ ਪੰਨਾ 1027:- ਅਤਭੁਤ ਚਰਿਤ੍ਰ ਤ੍ਰਿਯਾਨ ਕੋ ਸਕਤ ਨ ਕੋਊ ਚੀਨ ॥ ਪੰਨਾ 1079:- ਇੰਦ੍ਰ ਬਿਸਨ ਬ੍ਰਹਮਾ ਸਿਵ ਹੋਈ ॥
ਤ੍ਰਿਯ ਚਰਿਤ੍ਰ ਤੇ ਬਚਤ ਨ ਕੋਈ ॥
ਪੰਨਾ 1123:- ਚੰਚਲਾਨ ਕੇ ਚਰਿਤ੍ਰ ਕੋ ਚੀਨਿ ਸਕਤ ਨਹਿ ਕੋਇ ॥
ਬ੍ਰਹਮ ਬਿਸਨ ਰੁਦ੍ਰਾਦਿ ਸਭ ਸੁਰ ਸੁਰਪਤਿ ਕੋਊ ਹੋਇ ॥
ਪੰਨਾ 1170:- ਤਰੁਨਿਨ ਕਰ ਹਿਯਰੋ ਨਹਿ ਦੀਜੈ ॥ ਤਿਨ ਕੋ ਚੋਰਿ ਸਦਾ ਚਿਤ ਲੀਜੈ ॥ ਤ੍ਰਿਯ ਕੋ ਕਛੁ ਬਿਸਵਾਸ ਨ ਕਰਿਯੈ॥
ਤ੍ਰਿਯ ਚਰਿੱਤ੍ਰ ਤੇ ਜਿਯ ਅਤਿ ਡਰਿਯੈ ॥
ਪੰਨਾ 1267:- ਅੰਤ ਤ੍ਰਿਯਨ ਕੇ ਕਿਨੂੰ ਨ ਪਾਯੋ ॥ ਬਿਧਨਾ ਸਿਰਜਿ ਬਹੁਰਿ ਪਛੁਤਾਯੋ ॥ ਜਿਨ ਇਹ ਕਿਯੋ ਸਕਲ ਸੰਸਾਰੋ ॥ ਵਹੈ ਪਛਾਨਿ ਭੇਦ ਤ੍ਰਿਯ ਹਾਰੋ ॥
ਪੰਨਾ 1278;- ਇਨ ਇਸਤ੍ਰਿਨ ਕੇ ਚਰਿਤ ਅਪਾਰਾ॥
ਸਜਿ ਪਛੁਤਾਨਯੋ ਇਨ ਕਰਤਾਰਾ ॥
ਪੰਨਾ 1296:- ਤ੍ਰਿਯ ਕੋ ਚਰਿਤ ਨ ਬਿਧਨਾ ਜਾਨੈ ॥ ਮਹਾ ਰੁਦ੍ਰ ਭੀ ਕਛੁ ਨ ਪਛਾਨੈ ॥ ਇਨਕੀ ਬਾਤ ਏਕ ਹੀ ਪਾਈ ॥ ਜਿਨ ਇਸਤ੍ਰੀ ਜਗਦੀਸ ਬਨਾਈ ॥
ਪੰਨਾ 1351 :- ਚੰਚਲਾਨ ਕੇ ਚਰਿਤ ਅਪਾਰਾ ॥
ਚਕ੍ਰਿਤ ਰਹਾ ਕਰਿ ਕਰਿ ਕਰਤਾਰਾ ॥
ਇਹਨਾਂ ਅੰਦਰਲੇ ਪ੍ਰਮਾਣਾਂ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਸਤ੍ਰੀ ਨੂੰ ਸਾਜ ਕੇ ਕਰਤਾਰ ਭੀ ਪਛਤਾਯਾ!? ਮਨੁਖ ਵਿਚਾਰਾ ਤਾਂ ਕੀ, ਇੰਦਰ, ਵਿਸ਼ਨੂੰ, ਬ੍ਰਹਮਾ, ਸ਼ਿਵ ਆਦਿਕ ਦੇਵਤੇ ਵੀ ਇਸਤ੍ਰੀ ਦੇ ਮਨ ਦੇ ਭੇਦ ਨਹੀ ਜਾਣ ਸਕੇ । ਇਸਤ੍ਰੀਆਂ ਦਾ ਇਤਬਾਰ ਨ ਕਰਯੋ, ਇਹਨਾਂ ਤੋਂ ਡਰ ਕੇ ਰਹਿਣਾ।ਲਿਖਾਰੀ ਨੇ ਸਰਬ-ਸਮਰਥ ਕਰਤਾਰ ਨੂੰ ਵੀ ਇਸਤ੍ਰੀ ਦੇ ਸਾਮ੍ਹਣੇ ਅਸਮਰਥ ਸਿਧ ਕਰ ਦਿੱਤਾ। ਇਸ ਦਾ ਆਧਾਰ ਸ਼ਿਵ ਪੁਰਾਣ (ਪੰਨਾ 581, ਇਸਤ੍ਰੀਆਂ ਦੇ ਚਰਿਤ੍ਰ) ਵਿਚ ਲਿਖੀ ਨਾਰਦ ਅਤੇ ਪੰਚਚੂੜਾ (ਇਕ ਅਪਸਰਾ) ਦੀ ਵਾਰਤਾਲਾਪ ਹੈ । ਯਕੀਨਨ ਇਸ ਗ੍ਰੰਥ ਦੇ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਨਹੀ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਮਤਿ ਵਿਚਾਰਧਾਰਾ ਨਾਲ ਇਸਤ੍ਰੀ ਪ੍ਰਤੀ ਬਚਿਤ੍ਰ ਨਾਟਕ ਗ੍ਰੰਥ / ਅਖਉਤੀ ਦਸਮ ਗ੍ਰੰਥ ਦੀ ਵਿਚਾਰਧਾਰਾ ਉੱਕਾ ਹੀ ਮੇਲ ਨਹੀ ਖਾਂਦੀ।ਜ਼ਾਹਿਰ ਹੈ ਅਖੌਤੀ ਦਸਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਰੋਧੀ ਗ੍ਰੰਥ ਹੈ ; ਤਿਆਗਣ ਯੋਗ ਹੈ।
ਬਚਿਤ੍ਰ ਨਾਟਕ ਗ੍ਰੰਥ / ਅਖੌਤੀ ਦਸਮ ਗ੍ਰੰਥ ’ਚ ਲਿਖੀ ਅਸ਼ਲੀਲ ਸ਼ਬਦਾਵਲੀ ਦੇ ਕੁਝ ਅੰਸ਼
ਅਸ਼ਲੀਲਤਾ, ਨਸ਼ਾ ਪ੍ਰਚਾਰ ਕਰਨ ਵਾਲੀਆਂ ਅਤੇ ਆਚਰਨ- ਹੀਣਤਾ ਸਿਖਾਉਣ ਵਾਲੀਆਂ ਰਚਨਾਂਵਾਂ :-
ਪੰਨਾ 46 :- ਪ੍ਰੀਤ ਕੀਏ ਪ੍ਰਭ ਪਾਯਤ ਹੈ ਕਿਰਪਾਲ ਨ ਭੀਜਤ ‘ਲਾਂਡ ਕਟਾਏ’॥ (ਕਾਲ ਉਸਤਤਿ..)
ਪੰਨਾ 1017 :- ਵਾ ਕੋ ਧਾਮ ਬੁਲਾਵਨ ਕੀਨੋ ॥ ਭਾਂਤਿ ਭਾਂਤਿ ਸੋ ਆਸਨ ਦੀਨੋ ॥2॥ ਤਾਹਿ ਕੇਸ਼-ਅਰਿ ਬਕਤ੍ਰ ਲਗਾਯੋ ॥ ਸਭ ਕੇਸਨ ਕੋ ਦੂਰ ਕਰਾਯੋ ॥3॥ ਚਿਮਟਿ ਚਿਮਟਿ ਤਾਂ ਸੋ ਲਪਟਾਈ
॥ ਮਨ ਮਾਨਤ ਤ੍ਰਿਯ ਕੇਲ ਕਮਾਈ ॥4॥ (ਧਾਮ=ਘਰ
; ਕੇਸ਼-ਅਰਿ-ਬਕਤ੍ਰ = ਕੇਸ ਨਾਸ਼ਕ ਤੇਲ ; ਕੇਲ = ਕਾਮ ਖੇਡਾਂ)
..ਸਿੱਖੀ ਦੀ ਪਹਿਚਾਨ ਕੇਸਾਂ ਤੇ ਹਮਲਾ।
ਪੰਨਾ 1040 :- ਮੋ ਸੋ ਭੋਗ ਮੀਤ ਅਬ ਕਰੀਯੈ ॥ ਯਾ ਚਿੰਤਾ ਤੈ ਨੈਕ ਨ ਡਰੀਯੈ ॥ ਪਕਰਿ ਮੀਤ ਅਪਨੇ ਉਪਰਿ ਲਯੋ ਚੜ੍ਹਾਇ ॥ ਤਾਂ ਸੋਂ ਰਤਿ ਮਾਨਤ ਭਈ ਲਪਟਿ ਲਪਟਿ ਸੁਖ ਪਾਇ
॥15॥(ਨੈਕ=ਥੋੜਾ ਜਿੰਨਾ ਵੀ ;ਰਤਿ =ਕਾਮ ਕ੍ਰੀੜਾ )
ਪੰਨਾ 1267 :- ਕੈ ਤਹਿ ਕਾਟਿ ਕਰੈ ਸਤ ਖੰਡਾ ॥ ਕੈ ਦੈ
ਮੋਰਿ ‘ਭਗ’ ਬਿਖੈ ‘ਲੰਡਾ’ ॥ ( ਭਗ = ਇਸਤ੍ਰੀ ਗੁਪਤ ਅੰਗ ; ਲੰਡਾ = ਮਰਦ ਗੁਪਤ ਅੰਗ)
ਪੰਨਾ 1281 :- ਰੈਨਿ ਸਕਲ ਤਿਨ ਤਰੁਨਿ ਬਜਾਈ ॥ਭਾਂਤਿ
ਭਾਂਤਿ ਕੇ ਸਾਥ ਹੰਢਾਈ ॥
ਆਸਨ ਕਰੇ ਤਰੁਨਿ ਬਹੁ ਹਾਰਾ ॥ ਚੁੰਬਨਾਦਿ ਨਖ ਘਾਤ ਅਪਾਰਾ ॥ (ਕੁਆਰੀਆਂ ਲੜਕੀਆਂ ਨੂੰ ਗਲਤ ਸਿਖਿਆ) (ਤਰੁਨਿ = ਕੁਆਰੀ ਲੜਕੀ ; ਬਜਾਈ = ਭੋਗ ਕੀਤਾ ; ਨਖ ਘਾਤ = ਨਹੁੰਆਂ ਨਾਲ ਜ਼ਖ਼ਮ )
ਪੰਨਾ 1319 :- ਪੋਸਤ ਭਾਂਗ ਅਫ਼ੀਮ ਮੰਗਾਵਹਿ ॥ ਏਕ ਸੇਜ ਦੋਊ ਬੈਠ ਚੜਾਵਹਿ ॥ਕੈਫ਼ਹਿ ਹੋਤ ਰਸਮਸੇ ਜਬਹੀ ॥
ਕ੍ਰੀੜਾ ਕਰਤ ਦੋਊ ਮਿਲਿ ਤਬ ਹੀ ॥ਭਾਂਤਿ ਭਾਂਤਿ ਤਨ ਆਸਨ ਲੈ ਕੇ ॥ ਚੁੰਬਨ ਔਰ ਆਲਿੰਗਨ ਕੈ ਕੇ ॥ (ਕੈਫ਼ਹਿ
= ਸ਼ਰਾਬ; ਰਸਮਸੇ = ਮਸਤ), …………… ਅਰਥਾਤ ਨਸ਼ੇ ਵਿਭਚਾਰ ਤੋਂ ਮਨਾਹੀ ਨਹੀ ।
ਪੰਨਾ 1342 :- ਪ੍ਰਥਮ ਜਾਰ ਜਬ ਧਕਾ ਲਗਾਯੋ ॥ ਤਬ ਰਾਨੀ ਲੈ ਢੋਲ ਬਜਾਯੋ ॥ ਜਬ ਤਿਹ ‘ਲਿੰਗ’ ਸੁ ‘ਭਗ’ ਤੇ ਕਾਢਾ ॥ ਤ੍ਰਿਯ ਦਿਲ ਢੋਲ ਢਮਾਕਾ ਗਾਢਾ ॥ ……… (ਭਗ=ਇਸਤ੍ਰੀ ਅੰਗ ; ਲਿੰਗ=ਮਰਦ ਅੰਗ)
ਪੰਨਾ 1358 ; ਚਰਿਤ੍ਰੋ ਪਾਖਯਾਨ / ਤ੍ਰਿਯਾ ਚਰਿਤ੍ਰ ਨੰ: 402 :- ਪੋਸਤ ਭਾਂਗ ਅਫ਼ੀਮ ਖਿਲਾਇ॥ ਆਸਨ ਤਾਂ ਤਰ ਦੀਯੋ ਬਨਾਇ ॥ ਚੁੰਬਨ ਰਾਇ ਆਲਿੰਗਨ ਲਏ॥’ਲਿੰਗ’ ਦੇਤ ਤਿਹ ‘ਭਗ’ ਮੋ ਭਏ ॥23॥‘ਭਗ’ ਮੋ ‘ਲਿੰਗ’ ਦੀਯੋ ਰਾਜਾ ਜਬ॥ ਰੁਚਿ ਉਪਜੀ ਤਰੁਨੀ ਕੇ ਜਿਯ ਤਬ॥ ਲਪਟਿ ਲਪਟਿ ਆਸਨ ਤਰਿ ਗਈ॥ ਚੁੰਬਨ ਕਰਤ ਭੂਪ ਕੇ ਭਈ ॥24॥ ਗਹਿ ਗਹਿ ਤਹਿ ਕੋ ਗਰੇ ਲਗਾਵਾ ॥ ਆਸਨ ਸੋਂ ਆਸਨਹਿ ਛੁਹਾਵਾ ॥ ਅਧਰਨ ਸੋਂ ਦੋਊ ਅਧਰ ਲਗਾਈ ॥ ਦੁਂਹੂ ਕੁਚਨ ਸੋਂ ਕੁਚਨ ਮਿਲਾਈ ॥25॥ (ਅਧਰ=ਹੋਠ ; ਕੁਚਨ=ਛਾਤੀਆਂ)
ਐਸੀਆਂ ਅਨੇਕਾਂ ਹੋਰ ਪੰਕਤੀਆਂ ਸ਼ਯਾਮ ਕਵਿ ਅਤੇ ਰਾਮ ਕਵਿ ਰਚਿਤ ਇਸ ਸ਼ਾਕਤ-ਮਤੀਏ ਅਖਉਤੀ ਦਸਮ ਗ੍ਰੰਥ ਵਿਚ ਪੰਨਾ 809 ਤੋਂ ਪੰਨਾ 1388 ਤਕ ਅਰਥਾਤ 580 ਪੰਨੇ (405 ਨੰਬਰ ਤਕ ਦੇ ਚਰਿਤ੍ਰੋ ਪਾਖਯਾਨਾਂ ਅਤੇ ਹਿਕਾਇਤਾਂ ਵਿਚੋਂ) ਪਾਠਕ ਖੁਦ ਪੜ ਸਕਦੇ ਹਨ । ਅਰਥ ਸਮਝਣ ਲਈ ਡਾ: ਰਤਨ ਸਿੰਘ ਜੱਗੀ ਦਾ ਪੰਜ ਪੋਥੀਆਂ ਵਿਚ ਕੀਤਾ ਟੀਕਾ ਪੜਿਆਜਾ ਸਕਦਾ ਹੈ ।
ਸ਼ਾਕਤ-ਮਤੀਏ ਇਤਨੇ ਬੇਸ਼ਰਮ ਲੋਗ ਹਨ ਕਿ ਦੇਵੀ-ਉਸਤਤਿ ਕਰਦਿਆਂ ਵੀ ਭਗ (ਇਸਤ੍ਰੀ ਗੁਪਤ ਅੰਗ) ਅਤੇ ਲਿੰਗ (ਮਰਦ ਗੁਪਤ ਅੰਗ) ਲਫ਼ਜ਼ਾਂ ਦੀ ਵਰਤੋਂ ਖੁੱਲੇ-ਡੁੱਲੇ ਹੋ ਕੇ ਕਰਦੇ ਹਨ। ਸਵਾਮੀ ਉਗ੍ਰ ਚੰਡੇਸ਼ਵਰ ਕਪਾਲੀ ਦੀ ਲਿਖੀ ਮਹਾਕਾਲੀ ਉਪਾਸਨਾ ਪੁਸਤਕ ਦੇ ਪੰਨਾ 77 ਤੇ ਸ਼ਲੋਕ :-
ਲਿੰਗਸਥਾ ਲਿੰਗਨੀ ਲਿੰਗ-ਰੂਪਿਣੀ ਲਿੰਗ-ਸੁੰਦਰੀ ॥ ਲਿੰਗ- ਗੀਤਿ-ਮਹਾਪ੍ਰੀਤਾ ਭਗ-ਗੀਤਿ-ਮਹਾ-ਸੁਖਾ ॥
ਭਗ-ਲਿੰਗ-ਅੰਮ੍ਰਿਤ-ਪ੍ਰੀਤਾ ਭਗ ਲਿੰਗ ਸਵਰੂਪਿਣੀ ॥ਭਗ- ਲਿੰਗਸਯ ਰੂਪਾ ਚ ਭਗ-ਲਿੰਗ ਸੁਖਾਵਹਾ ॥
ਅਸ਼ਲੀਲ ਸ਼ਬਦਾਂ ਵਾਲੀਆਂ ਰਚਨਾਂਵਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਹੀਂ ਹੋ ਸਕਦੀਆਂ।
ਬਚਿਤ੍ਰ ਨਾਟਕ ਗ੍ਰੰਥ / ਅਖਉਤੀ ਦਸਮ ਗ੍ਰੰਥ ਵਿਚ ਜ਼ਫਰਨਾਮਹ ਅਤੇ ਹਿਕਾਯਤਾਂ
ਇਸ ਗ੍ਰੰਥ ਦੇ ਅਖੀਰ ਵਿਚ ਚਰਿਤ੍ਰ ਪਖਯਾਨ ਤੋਂ ਬਾਦ ਜ਼ਫ਼ਰਨਾਮਹ ਅਤੇ 11 ਹਿਕਾਯਤਾਂ ਹਨ । ਜ਼ਫ਼ਰਨਾਮਹ ਦਾ ਨੰਬਰ 1 ਲਿਖਿਆ ਹੈ ਅਤੇ 11ਵੀਂ ਹਿਕਾਯਤ ਦੇ ਅਖੀਰ ਤੇ (ਪੰਨਾ 1428) ਨੰਬਰ 12 ਲਿਖਿਆ ਹੈ ।
ਪੰਨਾ 1389 ਤੇ ਜ਼ਫਰਨਾਮਹ ਦਾ ਮੰਗਲਾਚਰਨ “ੴ ਹੁਕਮ ਸੱਤਿ ਸ੍ਰੀ ਵਾਹਿਗੁਰੂ ਜੀ ਕੀ ਫਤਹ॥” ਬਿਲਕੁਲ ਨਵੇਕਲਾ ਹੀ ਮੰਗਲਾਚਰਨ ਹੈ। ਹੁਕਮ ਸੱਤਿ ਲਿਖਣਾ ਅਤੇ ਫ਼ਤਹ ਨਾਲ ਸ੍ਰੀ ਅੱਖਰ ਲਿਖਣਾ ਗੁਰ-ਮਰਯਾਦਾ ਨਹੀ । ਜ਼ਫਰਨਾਮਹ ਵਿਚ ਕੁਝ ਸ਼ੇਅਰ (ਨੰ:89,90,91,92,93) ਜ਼ਾਲਮ ਬਾਦਸ਼ਾਹ ਔਰੰਗਜ਼ੇਬ ਨੂੰ ਧਰਮੀ, ਚੰਗੀ ਜ਼ਮੀਰ ਵਾਲਾ, ਬਖ਼ਸ਼ਿਸ਼ਾਂ ਕਰਣ ਵਾਲਾ ਲਿਖ ਕੇ ਉਸਦੀ ਵਡਿਆਈ ਕਰ ਰਹੇ ਹਨ ਅਤੇ ਹੋਰ ਕਈ ਸ਼ੇਅਰਾਂ ਵਿਚ ਉਸਨੂੰ ਫ਼ਰੇਬੀ, ਜ਼ਾਲਮ ਮੱਕਾਰ ਆਦਿਕ ਲਿਖਦੇ ਹਨ । ਕੀ ਇਹ ਆਪਾ-ਵਿਰੋਧੀ ਖ਼ਿਆਲ ਦਸਮ ਨਾਨਕ ਜੀ ਨੇ ਲਿਖੇ ਹੋਣਗੇ ?
ਹਿਕਾਯਤਾਂ ਦੀ ਵਿਸ਼ਾ-ਵਸਤੂ ( ਸੁਬਜੲਚਟ ਮੳਟਟੲਰ) ਚਰਿਤ੍ਰੋ ਪਖਯਾਨ / ਤ੍ਰਿਯਾ ਚਰਿਤ੍ਰਾਂ ਨਾਲ ਹੂ-ਬ-ਹੂ ਮੇਲ ਖਾਂਦਾ ਹੈ। ਜਿਵੇਂ ਚਰਿਤ੍ਰੋ ਪਾਖਯਾਨ ਕਵਿ ਸ਼ਯਾਮ ਤੇ ਕਵਿ ਰਾਮ ਦੀ ਰਚਨਾ (ਵੇਖੋ,
ਸਪਸ਼ਟ ਲਿਖੀ ਕਵੀ-ਛਾਪ) ਤਿਵੇਂ ਹੀ ਹਿਕਾਇਤਾਂ ਇਹਨਾਂ ਕਵੀਆਂ ਦੀ ਰਚਨਾ ਹਨ । ਹੇਠ ਲਿਖੇ ਨੁਕਤੇ ਖਾਸ ਤੌਰ ਤੇ ਨੋਟ ਕਰਨੇ ਜ਼ਰੂਰੀ ਹਨ :-
( 1 ) ਚਰਿਤ੍ਰ ਪਖਯਾਨ ਨੰ: 267 (ਪੰਨਾ 1210) ਦੀ ਕਹਾਣੀ ਹਿਕਾਯਤ ਨੰ: 5 (ਪੰਨਾ 1406) ‘ਹਿਕਾਯਤ ਸ਼ੁਨੀਦਮ ਯਕੇ ਕਾਜ਼ੀਅਸ਼’ਦੀ ਕਹਾਣੀ ਨਾਲ ਬਿਲਕੁਲ ਮੇਲ ਖਾਂਦੀ ਹੈ; ਸਿਰਫ਼ ਪਾਤਰਾਂ ਦੇ ਨਾਂ ਬਦਲ ਦਿੱਤੇ ਹਨ । ਹਿਕਾਯਤ ਦੀ ਕਹਾਣੀ ਸੰਖੇਪ ਵਿਚ ਇਸ ਤਰ੍ਹਾਂ ਹੈ :-
ਇਕ ਕਾਜ਼ੀ…ਉਸਦੀ ਸੁੰਦਰ ਪਤਨੀ…ਇਕ ਸੁੰਦਰ ਨੋਜਵਾਨ ਰਾਜੇ ਸਬਲ ਸਿੰਘ ਨਾਲ ਵਿਆਹ ਦੀ ਇਛੁਕ…ਰਾਜੇ ਨੇ ਪਹਿਲੇ ਪਤੀ ਦਾ ਸਿਰ ਵੱਢ ਕੇ ਲਿਆਉਣ ਦੀ ਸ਼ਰਤ ਰਖੀ… ਸੁੱਤੇ ਪਤੀ ਦਾ ਸਿਰ ਵੱਢ ਲਿਆਈ…ਰਾਜਾ ਡਰ ਗਿਆ…ਇਨਕਾਰ ਕਰ ਦਿੱਤਾ…ਪਤੀ ਦਾ ਸਿਰ ਓਥੇ ਹੀ ਸੁਟ ਕੇ ਆ ਗਈ…ਪਤੀ ਦਾ ਕਤਲ ਕਿਸੇ ਕਰ ਦਿੱਤਾ, ਇਹ ਸ਼ੋਰ ਮਚਾ ਕੇ ਲੋਕ ਕੱਠੇ ਕੀਤੇ…ਰਸਤੇ ਵਿਚ ਲਹੂੁ ਦੇ ਨਿਸ਼ਾਨ ਰਾਜੇ ਤਕ ਲੈ ਗਏ… ਕਤਲ ਦਾ ਇਲਜ਼ਾਮ…ਬਾਦਸ਼ਾਹ ਜਹਾਂਗੀਰ ਅੱਗੇ ਪੇਸ਼ੀ.. ਬਾਦਸ਼ਾਹ ਦਾ ਫ਼ੈਸਲਾ- ਕਾਤਲ ਨਾਲ ਔਰਤ ਜੋ ਸਲੂਕ ਕਰਨਾ ਚਾਹੇ,ਕਰ ਸਕਦੀ ਹੈ… ਔਰਤ ਨੇ ਗਲ ਮੰਨਣ ਦੀ ਫਿਰ ਪੇਸ਼ਕਸ਼ ਕੀਤੀ, ਨਹੀ ਤਾਂ ਮੌਤ… ਰਾਜੇ ਨੇ ਗਲ ਮੰਨ ਲਈ… ਬਰੀ ਕਰਾ ਕੇ ਘਰ ਲੈ ਆਈ… ਅਧੀ ਰਾਤ ਯਾਰ ਰਾਜੇ ਨਾਲ ਸ਼ਹਰ ਛੱਡ ਗਈ ।
ਚਰਿਤ੍ਰੋ ਪਾਖਯਾਨ ਨੰ: 267 ਦੀ ਕਹਾਣੀ ( ਪੰਨਾ 1210) :- ਰਾਜਾ ਰੂਪਸੈਨ…ਇਕ ਕਾਜ਼ੀ ਦੀ ਪਤਨੀ ਰਾਜੇ ਤੇ ਮੋਹਿਤ … ਰਾਜੇ ਦੀ ਕਾਜ਼ੀ ਨੂੰ ਮਾਰਣ ਦੀ ਸ਼ਰਤ…ਸਿਰ ਕੱਟ ਲਿਆਈ…ਰਾਜਾ ਡਰ ਗਿਆ… ਕਟਿਆ ਸਿਰ ਬਰਾਮਦ ਹੋਣ ਤੇ ਰਾਜੇ ਤੇ ਕਤਲ ਦਾ ਦੋਸ਼…ਬਾਦਸ਼ਾਹ ਜਹਾਂਗੀਰ ਕੌਲ ਸ਼ਿਕਾਇਤ…ਮੌਤ ਤੋਂ ਡਰ ਕੇ ਰਾਜੇ ਨੇ ਸੁਲਹ ਕੀਤੀ…ਮੱਕੇ ਜਾਣ ਦਾ ਲੋਕਾਂ ਨੂੰ ਕਹਿ ਕੇ ਰਾਜੇ ਕੋਲ ਆ ਗਈ ।
(2) ਇਸੇ ਤਰ੍ਹਾਂ ਆਖਰੀ ਹਿਕਾਯਤ ਨੰ: 12 (ਪੰਨਾ 1427)
‘ਸ਼ੁਨੀਦਮ ਸੁਖ਼ਨ ਕੋਹ ਕੈਬਰ ਅਜ਼ੀਮ’ ਅਤੇ ਚਰਿਤ੍ਰ ਪਾਖਯਾਨ ਨੰ: 221 (ਪੰਨਾ 1131) ; ਦੋਹਾਂ ਕਹਾਣੀਆਂ ਵਿਚ ਔਰਤ ਬੇਵਫ਼ਾ…ਯਾਰ ਨੂੰ ਮਾਰ ਕੇ ਪਤੀ ਸਾਹਮਣੇ ਸਚੀ ਬਣ ਗਈ…ਯਾਰ ਨੂੰ ਮਾਰ ਕੇ ਉਹਦਾ ਮਾਸ ਪਤੀ ਨੂੰ ਖੁਆ ਦਿੱਤਾ। (3) ਹਿਕਾਯਤ ਨੰ:12 ਦੇ ਅਖ਼ੀਰ ਤੇ ਲਿਖੇ ਸ਼ੇਅਰ :-
ਬਿਦਿਹ ਸਾਕੀਯਾ ਸਾਗ਼ਰੇ ਸਬਜ਼ ਰੀ ॥
ਕਿ ਮਾ ਰਾ ਬਕਾਰਸਤ ਜੰਗ ਅੰਦਰੂੰ ॥20॥
ਲਬਾਲਬ ਬਕੁਨ ਦਮ ਬਦਮ ਨੋਸ਼ ਕੁਨ ॥
ਗ਼ਮੇ ਹਰ ਦੁ ਆਲਮ ਫ਼ਰਾਮੋਸ਼ ਕੁਨ॥21॥12॥
ਅਰਥਾਤ, ਹੇ ਸਾਕੀ! ਮੈਨੂੰ ਹਰੇ ਰੰਗ (ਦੀ ਸ਼ਰਾਬ) ਦਾ ਪਿਆਲਾ ਦੇ, ਜੋ ਮੈਨੂੰ ਜੰਗ ਵਿਚ ਲੋੜੀਂਦਾ ਹੈ।20।ਉਹ ਪਿਆਲਾ ਕੰਢੇ ਤਕ ਭਰਿਆ ਹੋਵੇ ਜਿਸ ਨੂੰ ਮੈਂ ਹਰ ਵੇਲੇ ਪੀਂਦਾ ਰਹਾਂ ਅਤੇ ਦੋਹਾਂ ਜਹਾਨਾਂ ਦੇ ਗ਼ਮਾ ਨੂੰ ਭੁਲਾ ਦਿਆਂ ।21।12।
ਇਸੇ ਮਜ਼ਮੂਨ ਤੇ ਹਿਕਾਯਤ ਨੰ: 2 ਦਾ ਸ਼ੇਅਰ ਨੰ:64, ਹਿਕਾਯਤ ਨੰ: 3 ਦਾ ਸ਼ੇਅਰ ਨੰ: 56 , ਹਿਕਾਯਤ 4 ਸ਼ੇਅਰ 138 ਅਤੇ 139,ਹਿਕਾਯਤ 5 ਸ਼ੇਅਰ 50,ਹਿਕਾਯਤ 6 ਸ਼ੇਅਰ 43, ਹਿਕਾਯਤ 7 ਸ਼ੇਅਰ 48 ਅਤੇ 49 ,ਹਿਕਾਯਤ 8 ਸ਼ੇਅਰ 46, ਹਿਕਾਯਤ 9 ਦੇ ਸ਼ੇਅਰ 43 ਅਤੇ 44, ਹਿਕਾਯਤ 10 ਦੇ ਸ਼ੇਅਰ
178 ਅਤੇ 179 , ਹਿਕਾਯਤ 11 ਦਾ ਸ਼ੇਅਰ 59 ਅਤੇ 60 ਸ਼ਰਾਬ ਅਤੇ ਨਸ਼ੇ ਵਰਤਣ ਲਈ ਉਕਸਾਂਦੇ ਹਨ । ਹਿਕਾਯਤ 11 ਦਾ ਸ਼ੇਅਰ 59 ਅਤੇ 60:-
ਬਿਦਿਹ ਸਾਕੀਯਾ ਸਾਗ਼ਰੇ ਕੋਕਨਾਰ ॥
ਦਰੇ ਵਕਤ ਜੰਗਸ਼ ਬਿਯਾਮਦ ਬ ਕਾਰ ॥59॥
ਕਿ ਖੂਬਸਤ ਦਰ ਦਰ ਵਕਤ ਖ਼ਸਮ ਅਫ਼ਕਨੀ ॥
ਕਿ ਯਕ ਕੁਰਤਯਸ ਫ਼ੀਲ ਰਾ ਪੈਕਨੀ ॥60॥11॥
ਰਹਾਈ ਦਿਹੋ ਰਹਿਨੁਮਾਏ ਕਰੀਮ ॥1॥
ਹਿਕਾਯਤ ਨੰ:6 :- ਹਿਕਾਯਤ ਸ਼ੁਨੀਦੇਮ ਦੁਖ਼ਤਰ ਵਜ਼ੀਰ ॥
ਕਿ ਹੁਸਨਲ ਜਮਾਲ ਅਸਤ ਰਉਸ਼ਨ ਜ਼ਮੀਰ ॥3॥
ਹਿਕਾਯਤ ਨੰ: 7:- ਖ਼ੁਦਾਵੰਦ ਬਖ਼ਸ਼ਿੰਦਹੇ ਬੇਸ਼ੁਮਾਰ ॥
ਕਿ ਜ਼ਾਹਰ ਜ਼ਹੁਰ ਅਸਤ ਸਾਹਿਬ ਦਿਯਾਰ ॥1॥
ਤਬੀਅਤ ਬਹਾਲਸਤ ਹੁਸਨਲ ਜਮਾਲ॥
ਚੁ ਹੁਸਨਲ ਜਮਾਲੋ ਫ਼ਜ਼ੀਲਤ ਕਮਾਲ ॥2॥
ਹਿਕਾਯਤ ਨੰ:8 :-ਹਿਕਾਯਤ ਸ਼ੁਨੀਦੇਮ ਸ਼ਾਹੇ ਅਜੰਮ ॥
ਕਿ ਹੁਸਨਲ ਜਮਾਲ ਅਸਤੁ ਸਾਹਿਬ ਕਰੰਮ॥3॥ ਹਿਕਾਯਤ ਨੰ:10:- ਕਿ ਨਾਮਸ਼ ਵਜ਼ੀਰਸਤ ਸਾਹਿਬ ਸ਼ਊਰ॥ ਕਿ ਸਾਹਿਬ ਦਿਮਾਗ ਅਸਤ ਜ਼ਾਹਰ ਜ਼ਹੂਰ ॥4॥
ਕਿ ਪਿਸਰੋ ਅਜ਼ਾਂ ਬੂਦ ਰਉਸ਼ਨ ਜ਼ਮੀਰ ॥
ਕਿ ਹੁਸਨਲ ਜਮਾਲ ਅਸਤ ਸਾਹਿਬ ਅਮੀਰ ॥5॥
ਉਪਰ ਲਿਖੇ ਨੁਕਤੇ (1),(2),(3) ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਲਿਖਾਰੀ ਚਰਿਤ੍ਰੋ ਪਾਖਯਾਨ ਲਿਖਣ ਵਾਲਾ ਵਿਕਾਰੀ, ਵਿਭਚਾਰੀ ਸੋਚ ਵਾਲਾ, ਨਸ਼ੇ ਵਰਤਣ ਵਾਲਾ ਕਵਿ ਸ਼ਯਾਮ ਜਾਂ ਉਸਦਾ ਸਾਥੀ ਕਵਿ ਰਾਮ ਹੈ । ਕ੍ਰਿਸ਼ਨਾਵਤਾਰ ਦੇ (ਪੰਨਾ 497) ਕਾਲਜਮਨ ਬਧ ਅਧਿਆਇ ਵਿਚ ਕਵਿ ਸ਼ਯਾਮ ਫ਼ਾਰਸੀ ਵਿਚ ਸਵੈਯਾ ਲਿਖਦਾ ਹੈ :-
ਅਰਥਾਤ, ਹੇ ਸਾਕੀ! ਮੈਨੂੰ ਪੋਸਤ ਦੇ ਡੋਡਿਆਂ ਦੀ ਸ਼ਰਾਬ ਦਾ ਪਿਆਲਾ ਬਖ਼ਸ਼ ਜੋ ਜੰਗ ਵੇਲੇ ਮੇਰੇ ਕੰਮ ਆ ਸਕੇ ॥59॥ ਇਸਦਾ ਇਕ ਘੁਟ ਪੀ ਕੇ ਹਾਥੀ ਨੂੰ ਡੇਗਿਆ ਜਾ ਸਕਦਾ ਹੈ ॥60॥11॥
(4) ਹਿਕਾਯਤਾਂ ਦੇ ਸ਼ੁਰੂ ਵਿਚ ਵਰਤੀ ‘ਜਾਪ’ ਰਚਨਾ ਵਿਚ ਲਿਖੀ ਸ਼ਬਦਾਵਲੀ :-
ਹਿਕਾਯਤ ਨੰ: 2 :- (ਪੰਨਾ 1394) ਅਗੰਜੋ ਅਭੰਜੋ ਅਰੂਪੋ ਅਰੇਖ ॥ ਅਗਾਧੋ ਅਬਾਧੋ ਅਭਰਮੋ ਅਲੇਖ॥1॥
ਸਵੈਯਾ॥
ਜੰਗ ਦਰਾਇਦ ਕਾਲਜਮੰਨ ਬਗੋਇਦ ਕੀਮਨ ਫੌਜ ਕੋ ਸ਼ਾਹਮ॥
ਬਾ ਮਨ ਜੰਗ ਬੁਗੋ ਕੁਨ ਬਯਾ ਹਰਗਿਜ ਦਿਲ ਮੋ ਜਰਾ ਕੁਨ ਵਾਹਮ॥
ਰੋਜ ਮਯਾਂ ਦੁਨੀਆ ਅਫਤਾਬਮ
‘ਸਯਾਮ’ ਸ਼ਬੇ ਅਦਲੀ ਸਭ ਸ਼ਾਹਮ॥
ਕਾਨ੍ਹ ਗੁਰੈਜੀ ਮਕੁਨ ਤੁ ਬਿਆ
ਖੁਸਮਾਤੁਕੁ ਨੇਮ ਜਿ ਜੰਗ ਗੁਆਹਮ॥1917॥
ਅਰਾਗੋ ਅਰੂਪੋ ਅਰੇਖੋ ਅਰੰਗ ॥ ਅਜਨਮੋ ਅਬਰਨੋ ਅਭੂਤੋ ਅਭੰਗ ॥2॥ ਅਛੇਦੋ ਅਭੇਦੋ ਅਕਰਮੋ ਅਕਾਮ ॥ ਅਖੇਦੋ ਅਭੇਦੋ ਅਭਰਮੋ ਅਭਾਮ ॥3॥ ਅਰੇਖੋ ਅਭੇਖੋ ਅਲੇਖੋ ਅਭੰਗ ॥
ਖ਼ੁਦਾਵੰਦ ਬਖਸ਼ਿੰਦ ਹੇ ਰੰਗ ਰੰਗ ॥4॥
ਹਿਕਾਯਤ ਸ਼ੁਨੀਦੇਮ …ਹਿਕਾਯਤ ਨੰ: 4 :-
ਕਿ ਰੋਜ਼ੀ ਦਿਹੰਦ ਅਸਤੁ ਰਾਜ਼ਕ ਰਹੀਮ ॥
ਇਸ ਸਵੈਯੇ ਤੋਂ ਸਪਸ਼ਟ ਹੁੰਦਾ ਹੈ ਕਿ ਕਵਿ ਸਯਾਮ ਫ਼ਾਰਸੀ ਜ਼ਬਾਨ ਵਿਚ ਵੀ ਲਿਖਦਾ ਹੈ।
ਉਪਰ ਲਿਖੇ ਨੁਕਤਾ (4) ਵਿਚ ਦਰਸਾਈ ਸ਼ਬਦਾਵਲੀ ‘ਜਾਪੁ’ ਵਿਚ ਵੀ ਲਿਖੀ ਹੈ। ਸਵਾਲ ਪੈਦਾ ਹੁੰਦਾ ਹੈ ਕਿ ‘ਜਾਪ’ ਦੀ ਸ਼ਬਦਾਵਲੀ ਕਵਿ ਸ਼ਯਾਮ ਨੇ ਚੁਰਾਈ ਹੈ ਜਾਂ ‘ਜਾਪ’ ਕਵਿ ਸ਼ਯਾਮ ਦੀ ਰਚਨਾ ਹੈ ?
ਪੰਨਾ 1 : ੴ ਸਤਿਗੁਰ ਪ੍ਰਸਾਦਿ॥ ਸ੍ਰੀ ਵਾਹਿਗੁਰੂ ਜੀ ਕੀ
ਫਤਹ ॥ ਜਾਪੁ ॥ ਸ੍ਰੀ ਮੁਖਵਾਕ ਪਾਤਿਸ਼ਾਹੀ 10 ॥
ਜਦੋਂ ਕੋਈ ਅੰਮ੍ਰਿਤ ਛਕਣ ਸਮੇੰ ਆਖਦਾ ਹੈ: ‘ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ॥ ਸ੍ਰੀ ਵਾਹਿਗੁਰੂ ਜੀ ਕੀ ਫ਼ਤਹ॥’ਤਾਂ ਪੰਜ ਪਿਆਰੇ ਦਸਦੇ ਹਨ ਕਿ ‘ਸ੍ਰੀ’ ਅੱਖਰ ਹਟਾ ਕੇ ਫ਼ਤਹ ਗਜਾਈ ਜਾਵੇ । ਲਗਦਾ ਹੈ ਕਿ ਇਸ ਗ੍ਰੰਥ ਦਾ ਲਿਖਾਰੀ ਇਸ ਸਿਧਾਂਤ ਤੋਂ ਵਾਕਿਫ਼ ਨਹੀ। ਪਾਤਸ਼ਾਹੀ 10 ਲਿਖੇ ਹੋਣ ਦੀ ਅਸਲੀਯਤ ਪੰਨਾ 155 ਤੇ ਸਪਸ਼ਟ ਹੁੰਦੀ ਹੈ : ੴ ਵਾਹਿਗੁਰੂ ਜੀ ਕੀ ਫਤੇ ॥ ਪਾਤਸ਼ਾਹੀ
10॥ ਅਥ ਚੌਬੀਸ ਅਵਤਾਰ॥ ਚਉਪਈ॥
ਅਬ ਚਉਬੀਸ ਉਚਰੋਂ ਅਵਤਾਰਾ॥ ਜਿਹ ਬਿਧ ਤਿਨ ਕਾ ਲਖਾ ਅਪਾਰਾ॥ ਸੁਨੀਅਹੁ ਸੰਤ ਸਭੈ ਚਿਤ ਲਾਈ ॥
ਬਰਨਤ ‘ਸਯਾਮ’ ਜਥਾ ਮਤ ਭਾਈ ॥1 ॥
ਕਵਿ ਸਯਾਮ ਨੇ ਅਪਣੀ ਰਚਨਾ ਪ੍ਰਮਾਣੀਕ ਸਿਧ ਕਰਣ ਲਈ
‘ਪਾਤਸ਼ਾਹੀ 10’ ਸਿਰਲੇਖ ਨਾਲ ਜੋੜ ਦਿੱਤਾ ਹੈ।
ਨਮੋ ਕਾਲ ਕਾਲੇ ॥…ਨਮੋ ਸਰਬ ਕਾਲੇ ॥ …ਉਚਾਰਦਿਆਂ ਸੁਰਤਿ ਪੰਨਾ 73 ਦੀ ਪੰਕਤੀ ( ਇਸ਼ਟ ਦਾ ਸਰੂਪ) ‘ਸਰਬਕਾਲ ਹੈ ਪਿਤਾ ਅਪਾਰਾ॥ ਦੇਬਿ ਕਾਲਕਾ ਮਾਤ ਹਮਾਰਾ॥’ ਅਤੇ ‘ਮਹਾਕਾਲ ਕਾਲਕਾ ਅਰਾਧੀ’ ਅਰਥਾਤ ਸ਼ਿਵ ਦੇ ਅਰਧ- ਨਾਰੀਸ਼ਵਰ ਰੂਪ ਵਿਚ ਜਾ ਜੁੜਦੀ ਹੈ;‘ੴ ਸਤਿਨਾਮੁ’ ਤੋਂ ਟੁਟ ਜਾਂਦੀ ਹੈ।ਫਿਰ ‘ਜਾਪੁ’ ਬਾਣੀ ਪੜ੍ਹੀਏ ਕਿ ਨ?ਸ਼ਿਵ ਦਾ ਸਹਸਤ੍ਰ-ਨਾਮਾ (1000 ਨਾਂ), ਦੇਵੀ-ਦੁਰਗਾ-ਉਸਤਤਿ ਦੇ 700 ਸ਼ਲੋਕ (ਦੁਰਗਾ ਸਪਤ-ਸ਼ਤੀ) ਧਿਆਨ ਨਾਲ ਪੜ੍ਹਨ ਤੋਂ ਬਾਦ ਇਉਂ ਲਗਦਾ ਹੈ ਕਿ ਜਾਪੁ ਬਾਣੀ ਵਿਚ ਇਹਨਾਂ ਨਾਂਵਾਂ ਵਿਚੋਂ ਕੁਝ ਨਾਂ (ਜਿਵੇਂ ‘ਨਮੋ ਕਾਲ ਕਾਲੇ’ ਦੀ ਪੰਕਤੀ ਸ਼ਿਵ ਪੁਰਾਣ ਵਿਚੋਂ ‘ਅਥ ਸ਼ਿਵ ਭੁਜੰਗ ਪ੍ਰਯਾਤ ਸਤੋਤ੍ਰਮ’ ਵਿਚ ‘ਕਾਲ ਕਾਲੇ ਨਮੋਸਤੁਤੇ ਅਤੇ ‘ਨਮੋ ਲੋਕ ਮਾਤਾ’ ਦੁਰਗਾ ਦੇ ਜਗਮਾਇ ਅਤੇ ਜਗਮਾਤਾ ਬੋਧਕ ਨਾਂ ) ਦਰਜ ਕਰ ਦਿਤੇ ਹੋਣ। ਜੇ ਇਹ ਬਾਣੀ ਵਾਕਈ ਧੁਰ ਕੀ ਬਾਣੀ ਹੁੰਦੀ ਤਾਂ ਦਸਮ ਪਿਤਾ ਗੁਰੁੂ ਗੋਬਿੰਦ ਸਿੰਘ ਸਾਹਿਬ ਇਹ ਬਾਣੀ ਜ਼ਰੂਰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰ ਦਿੰਦੇ ।ਹੈਰਾਨੀ ਦੀ ਗਲ ਹੈ ‘ਜਾਪੁ’ ਵਿਚ ਜਾਂ ਇਸ ਗ੍ਰੰਥ ਦੀ ਕਿਸੇ ਰਚਨਾ ਵਿਚ ਕਿਤੇ ਨਾਨਕ ਪਦ ਨਹੀ ਲਿਖਿਆ (ਜੈਸਾ ਕਿ ਨੌਂ ਗੁਰੁੂ ਸਾਹਿਬਾਨ ਨੇ ਲਿਖਿਆ ਹੈ) । ਨਵੀਂ ਸ਼ੈਲੀ ਦੀ ਛੰਦਾ- ਬੰਦੀ, ਵਖਰੀ ਬੋਲੀ, ਸਿਧਾਂਤਕ ਮਤਭੇਦ ਪੈਦਾ ਕਰਨ ਵਾਲੀਆਂ ਰਚਨਾਂਵਾਂ, ਗੁਰੁੂ ਗ੍ਰੰਥ ਸਾਹਿਬ ਜੀ ਤੋਂ ਬੇਮੁਖ ਕਰਨ ਵਾਲਾ ਇਹ ਗ੍ਰੰਥ ਹੁਣ ਤਕ ਗੁਰਸਿਖਾਂ ਨੇ ਕਿਉਂ ਪਾਸੇ ਨਹੀ ਕੀਤਾ ।
ਸਾਡਾ ਭਵਿਖ ਤਾਂ ਹੀ ਸੁਰਖਿਅਤ ਹੈ ਅਰਥਾਤ ਸਾਡੀ ਚੜ੍ਹਦੀ ਤਾਂ ਹੀ ਹੋਵੇਗੀ ਜੇ ਅਸੀ ਕੇਵਲ ਅਤੇ ਕੇਵਲ ਗੁਰੂੁ ਗ੍ਰੰਥ ਸਾਹਿਬ ਜੀ ਨੂੰ ਪੂਰਨ ਗੁਰੂ ਮੰਨੀਏ । ਗੁਰਬਾਣੀ ਹੀ ਸਾਡੀ ਰਹਤ ਮਰਯਾਦਾ ਹੈ। ਮੋਜੂਦਾ ਸਿਖ ਰਹਤ ਮਰਯਾਦਾ ਨੂੰ ਮੁੜ ਵੀਚਾਰ ਕੇ ਗੁਰਬਾਣੀ ਅਨੁਕੂਲ ਬਣਾਈਏ, ਜੋ ਪੂਰੇ ਪੰਥ ਤੇ ਇਕਸਾਰ ਲਾਗੂ ਹੋਵੇ ।
“ਹਮਰੀ ਕਰੋ ਹਾਥ ਦੈ ਰੱਛਾ॥”
ਇਹ ਬੇਨਤੀ ਕਿਸ ਦੇ ਅੱਗੇ ?
ਬਚਿਤ੍ਰ ਨਾਟਕ ਗ੍ਰੰਥ / ਅਖਉਤੀ ਦਸਮ ਗ੍ਰੰਥ ਵਿਚ ਦਰਜ ਚਰਿਤ੍ਰੋ ਪਾਖਯਾਨ ਦਾ ਅੰਸ਼ ਕਬਯੋ ਬਾਚ ਬੇਨਤੀ ॥ ਚੌਪਈ ॥
ਇਹ ਬੇਨਤੀ ਚੌਪਈ ਚਰਿਤ੍ਰੋ ਪਾਖਯਾਨ ਨੰਬਰ 405 (ਪੰਨਾ 1359 ਤੋਂ 1388 ਤਕ) ਦੇ ਅਖੀਰ ਤੇ ਦਰਜ ਹੈ । ਇਹਨਾਂ 30 ਪੰਨਿਆ ਤੇ ਕਿਤੇ ਵੀ ਪਾਤਸ਼ਾਹੀ 10 ਨਹੀ ਲਿਖਿਆ ਹੋਇਆ । ਸਮਾਪਤੀ ਸੰਕੇਤ ਇਉਂ ਹੈ : ‘ਇਤੀ ਸ੍ਰੀ ਚਰਿਤ੍ਰ ਪਖਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੋ ਪਾਂਚ ਚਰਿਤ੍ਰ ਸਮਾਪਤਮਸਤੁ ਸੁਭਮਸਤ ॥405 ।7555॥ ਅਫਜੂੰ ॥’ ਇਸ ਬੇਨਤੀ ਚੋਪਈ ਵਿਚ ਲਿਖੇ ਕਾਲ, ਅਸਿਧੁਜ, ਖੜਗਕੇਤ ਦੇ ਅਰਥ ਪੂਰੀ ਗਹਰਾਈ ਨਾਲ ਸਮਝਣ ਲਈ ਤ੍ਰਿਯਾ ਚਰਿਤ੍ਰ ਅਥਵਾ ਚਰਿਤ੍ਰੋ ਪਾਖਯਾਨ ਨੰਬਰ 1, ਨੰਬਰ 266 ਅਤੇ ਨੰਬਰ 405 ਧਿਆਨ ਨਾਲ ਪੜ੍ਹਨੇ ਜ਼ਰੂਰੀ ਹਨ ।
ਭਾਈ ਜੋਗਿੰਦਰ ਸਿੰਘ ਤਲਵਾੜਾ ਜੀ ਦੀ ਪੁਸਤਕ ਨਿਤਨੇਮ ਸਰਲ ਸਟੀਕ (ਅਪ੍ਰੈਲ 2003) ਦੇ ਪੰਨਾ 214 ਤੋਂ 231 ਤਕ ਇਸ ਬੇਨਤੀ ਚੌਪਈ ਦੇ ਅਰਥ ਮੂਲ-ਪਾਠ-ਸਹਿਤ ਲਿਖੇ ਹਨ।ਪੰਨਾ 214 ਤੇ ਲਿਖਿਆ ਸਿਰਲੇਖ “ੴ ਵਾਹਿਗੁਰੂ ਜੀ ਕੀ ਫਤਿਹ ॥ ਪਾ : 10” ਇਸ ਗ੍ਰੰਥ ਦੇ 405ਵੇਂ ਚਰਿਤ੍ਰ ਦੇ 30 ਪੰਨਿਆਂ ਵਿਚ ਕਿਤੇ ਨਹੀ ਲਿਖਿਆ ; ਜੋਗਿੰਦਰ ਸਿੰਘ ਜੀ ਨੇ ਆਪਣੇ ਕੋਲੋਂ ਲਿਖੇ ਹਨ, ਕਿਉਂ ? ‘ਕਬਯੋ ਬਾਚ’ ਨੂੰ‘ਕਬਿਯੋ ਬਾਚ’ ਲਿਖਿਆ ਹੈ ।ਜਿਸ ਪੰਕਤੀ ਵਿਚ ਅਸਿਧੁਜ, ਕਾਲ, ਖੜਗਕੇਤ ਨਾਮ ਲਿਖੇ ਹਨ ਉਸ ਪੰਕਤੀ ਵਿਚ ਅਰਥ ‘ਹੇ ਮਹਾਕਾਲ ਜੀ!’ ਲਿਖੇ ਹਨ, 405ਵੇਂ ਚਰਿਤ੍ਰ ਦੇ ਪ੍ਰਕਰਣ ਅਨੁਸਾਰ ਠੀਕ ਕੀਤੇ ਹਨ; ਪਰ ਕਈ ਥਾਂਈਂ ਅਕਾਲ ਪੁਰਖ ਜੀਉ! , ਹੇ ਪਰਮ ਪੁਰਖ ਜੀਉ ! ਪ੍ਰਕਰਣ ਨਜ਼ਰ-ਅੰਦਾਜ਼ ਕਰਕੇ ਠੀਕ ਨਹੀਂ ਲਿਖੇ। ਅਖੀਰ ਤੇ ਪੰਨਾ 231 ਤੇ ਲਿਖੇ ਸਪੱਸ਼ਟੀਕਰਣ ਦਾ ਆਧਾਰ ਕੀ ਹੈ, ਜੋ ਕਿ ਬਹੁਤ ਜ਼ਰੂਰੀ ਹੈ,ਲਿਖਿਆ ਹੀ ਨਹੀ ।
ਸਪੱਸ਼ਟੀਕਰਣ ਇਉਂ ਲਿਖਿਆ ਹੈ :- ਇਸ ਬਾਣੀ ਦੇ ਅਰਥਾਂ ਵਿਚ ‘ਕਾਲ’ ਦਾ ਅਰਥ ‘ਮਹਾ ਕਾਲ’ ਕੀਤਾ ਗਿਆ ਹੈ।ਇਹ
‘ਮਹਾ ਕਾਲ’ ਕਾਲ ਦੇ ਨਾਲ, ਅਕਾਲ ਪੁਰਖ ਦਾ ਵਾਚਕ ਹੈ, ਕਿਸੇ ਮਿਥਿਹਾਸਿਕ ਮਹਾ ਕਾਲ ਦਾ ਵਾਚਕ ਨਹੀ ।
ਇਸ ਹਥਲੇ ਲੇਖ ਦਾ ਮੰਤਵ ਇਹ ਵੇਖਣਾ ਹੈ ਕਿ ਇਹ ਸਪਸ਼ਟੀਕਰਣ ਠੀਕ ਹੈ ਜਾਂ ਗੁਰਮਤਿ ਵਿਰੁਧ ।
ਮਹਾਕਾਲ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਇਕ ਸ਼ਬਦ ‘ਰਾਮਕਲੀ ਮਹਲਾ 5, ਅੰਗ 885’ ਵਿਚ ਆਉਂਦਾ ਹੈ:
ਜਪਿ ਗੋਬਿੰਦੁ ਗੋਪਾਲ ਲਾਲੁ ॥ ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾਕਾਲੁ ॥
ਅਰਥਾਤ, ਗੁਰਸਿਖ ਨੇ ਗੋਬਿੰਦ ਨਿਰਾਕਾਰ ਰਾਮ ਦਾ (ਸਤਿਨਾਮ ਵਾਹਿਗੁਰੂ) ਨਾਮ ਸਿਮਰ ਕੇ ਮਹਾਕਾਲ ਨਾਮਕ ਮੌਤ ਦੇ ਫ਼ਰਿਸ਼ਤੇ ਦੇ ਭੈ ਤੋਂ ਮੁਕਤ ਹੋਣਾ ਹੈ।
ਇਸ ਸ਼ਬਦ ਦੀ ਵਿਆਖਿਆ ਇਸੇ ਪੁਸਤਕ ਵਿਚ ਪੜ੍ਹੋ ਜੀ ।
ਮਹਾਕਾਲ ਦਾ ਜ਼ਿਕਰ ਇਕ ਬ੍ਰਾਹਮਣੀ-ਗ੍ਰੰਥ ਸ਼ਿਵ ਪੁਰਾਣ ਵਿਚ ਆਉਂਦਾ ਹੈ ਜਿਸ ਵਿਚ ਦਵਾਦਸ਼ਲਿੰਗੰ ਦੀ ਕਥਾ ਮੁਤਾਬਕ ਲ਼ਿੰਗ ਦੇ 12 ਟੁਕੜੇ ਹੋ ਕੇ ਧਰਤੀ ਤੇ ਡਿੱਗੇ ; ਜੋ ਟੁਕੜਾ ਮੱਧ ਪ੍ਰਦੇਸ਼ ਦੇ ਉਜੈਨ ਸ਼ਹਰ ਵਿਚ ਡਿੱਗਾ, ਉਥੇ ਮਹਾਕਾਲ ਦਾ ਮੰਦਿਰ ਬਣਾ ਦਿਤਾ ਗਿਆ । ਜੋ ਮੂਰਤੀ ਉਸ ਮੰਦਿਰ ਵਿਚ ਸਥਾਪਤ ਕੀਤੀ ਗਈ ਹੈ ਉਸਦਾ ਸਰੂਪ ਬਚਿਤ੍ਰ ਨਾਟਕ ਗ੍ਰੰਥ ਦੇ ਪੰਨਾ 810 (ਚਰਿਤ੍ਰ 1) ਤੇ ਦਰਜ ਹੈ ਤੇ ਇਸੇ ਲੇਖ ਵਿਚ ‘ਮੁੰਡ ਕੀ ਮਾਲ…’ਅਗਲੇ ਪੰਨਿਆਂ ਵਿਚ ਲਿਖਿਆ ਹੈ । ਪੂਰੇ ਬਚਿਤ੍ਰ ਨਾਟਕ ਗ੍ਰੰਥ ਵਿਚ ਮਹਾਕਾਲ-ਕਾਲਕਾ ਹੀ ਇਸ਼ਟ ਵਜੋਂ ਛਾਇਆ ਹੋਇਆ ਹੈ। ਖ਼ਾਸ ਨੋਟ ਕੀਤਾ ਜਾਵੇ ਮਹਾਕਾਲ ਨੂੰ ਗੁਰੂ ਮੰਨਣ ਵਾਲੇ ਨੂੰ ਭੰਗ ਤੇ ਸ਼ਰਾਬ ਜ਼ਰੂਰ ਪੀਣੀ ਪੈਂਦੀ ਹੈ (ਚਰਿਤ੍ਰ ਨੰ
:266) । ਇਸੇ ਭੰਗ-ਸ਼ਰਾਬ-ਖ਼ੂਨ ਪੀਣੇ ਮਹਾਕਾਲ ਦਾ ਜ਼ਿਕਰ ਦੇਵੀ-ਦੇਵਤਿਆਂ ਨਾਲ ਜੋੜਨ ਵਾਲੇ ਗ੍ਰੰਥ ਸਰਬਲੋਹ ਗ੍ਰੰਥ ਵਿਚ ਵੀ ਆਉਂਦਾ ਹੈ। ਇਹੀ ਕਾਰਣ ਹੈ ਅਜ ਨਿਹੰਗ ਸਿਖ ਭੰਗ-ਸ਼ਰਾਬ ਛਕਦੇ ਹਨ ਅਤੇ ਹਜ਼ੂਰ ਸਾਹਿਬ,ਨਾਂਦੇੜ ਗੁਰਦੁਆਰੇ ਵਿਚ ਬਕਰੇ ਦੀ ਬਲੀ ਚੜ੍ਹਦੀ ਹੈ ਜੋ ਕਿ ਸਰਾਸਰ ਗੁਰਮਤਿ ਵਿਰੁੱਧ ਹੈ ।
ਬਚਿਤ੍ਰ ਨਾਟਕ ਗ੍ਰੰਥ ਵਿਚ ਪੰਨਾ ਨੰਬਰ 809 ਤੋਂ 1388 ਤਕ ਦਰਜ ਚਰਿਤ੍ਰੋ ਪਾਖਯਾਨਾਂ ਦੀ ਸ਼ੁਰੂਆਤ ਦੇਵੀ ਦੁਰਗਾ ਦੀ ਉਸਤਤਿ ( ਜਿਸਦਾ ਆਧਾਰ ਦੁਰਗਾ ਸਪਤ-ਸ਼ਤੀ ਹੈ , ਅਰਥਾਤ ਦੇਵੀ ਦੁਰਗਾ-ਉਸਤਤਿ ਦੇ 700 ਸ਼ਲੋਕ, ਜੋ ਕਿ ਮਾਰਕੰਡੇਯ ਪੁਰਾਣ ਵਿਚ ਲਿਖੇ ਹਨ ) ਨਾਲ ਹੁੰਦੀ ਹੈ । ਪੂਰੇ ਬਚਿਤ੍ਰ ਨਾਟਕ ਗ੍ਰੰਥ ਵਿਚ ਇਸ਼ਟ ਦਾ ਸਰੂਪ ਮਹਾਕਾਲ-ਕਾਲਕਾ ਹੀ ਨਜ਼ਰ ਆਉਂਦਾ ਹੈ :
ਸਰਬਕਾਲ ਹੈ ਪਿਤਾ ਅਪਾਰਾ ॥ ਦੇਬਿ ਕਾਲਕਾ ਮਾਤ ਹਮਾਰਾ ॥ (ਬਚਿਤ੍ਰ ਨਾਟਕ ਗ੍ਰੰਥ,ਪੰਨਾ 73)
ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ੴ ਪ੍ਰਤੀ ਸਿਧਾਂਤ “ਤੂ ਮੇਰਾ ਪਿਤਾ ਤੂ ਹੈ ਮੇਰਾ ਮਾਤਾ॥” ਨਾਲ ਉੱਕਾ ਮੇਲ ਨਹੀ ਖਾਂਦਾ। ਮੰਗਲਾਚਰਣ “ਸ੍ਰੀ ਭਗਉਤੀ ਜੀ ਸਹਾਇ” ਜਾਂ “ਸ੍ਰੀ ਭਗੌਤੀ ਏ ਨਮਹ” ਪ੍ਰਧਾਨ ਹਨ ਜੋ ਕਿ ਦੇਵੀ ਦੁਰਗਾ ਬੋਧਕ ਹਨ। ਇਹਨਾਂ ਚਰਿਤ੍ਰੋ-ਪਾਖਯਾਨਾਂ ਵਿਚ ਵਰਤੀ ਅਸ਼ਲੀਲ ਸ਼ਬਦਾਵਲੀ, ਆਚਰਣ-ਹੀਣ ਕਰਣ ਵਾਲੇ ਕਿੱਸੇ, ਭੰਗ – ਸ਼ਰਾਬ ਦੀ ਖੁੱਲੀ ਵਰਤੋਂ ਕਰਣ ਦੀ ਪ੍ਰੇਰਣਾ, ਹੋਰ ਕਈ ਭੈੜੀਆਂ ਗੱਲਾਂ ਸਿਖਾਉਣ ਵਾਲੀਆਂ ਕਹਾਣੀਆਂ, ਗੁਰਮਤਿ-ਵਿਰੁਧ ਚਲਣ ਦਾ ਉਪਦੇਸ਼ ਦੇਣ ਵਾਲੀਆਂ, ਮਹਾਕਾਲ-ਕਾਲਕਾ (ਸ਼ਿਵ-ਪਾਰਵਤੀ) ਦਾ ਉਪਾਸਕ ਬਣਾਉਣ ਵਾਲੀਆਂ ਮਨਘੜਤ ਕਥਾਂਵਾਂ ਹਨ । ਸੂਝਵਾਨ ਗੁਰਮੁਖ ਵਿਦਵਾਨ ਇਨ੍ਹਾਂ ਨੂੰ ਗੁਰੂ-ਕ੍ਰਿਤ ਨਹੀ ਮੰਨਦੇ । ਇਹਨਾਂ ਪ੍ਰਸੰਗਾਂ ਦੇ ਰਚਨਹਾਰੇ ਸ਼ਾਕਤ-ਮਤੀਏ ਦੇਵੀ-ਪੂਜਕ ਕਵੀ ਹਨ ਜਿਨ੍ਹਾਂ ਦੇ ਨਾਂ (ਤਖੱਲਸ) ਕਵਿ ਸਯਾਮ,ਕਵਿ ਰਾਮ, ਕਵਿ ਕਾਲ ਇਸ ਗ੍ਰੰਥ ਦੇ ਹੇਠ ਲਿਖੇ ਪੰਨਿਆਂ ਤੇ ਛਪੇ ਹਨ :-
ਕਵਿ ਸਯਾਮ ਦੀ ਕਵਿ-ਛਾਪ :- ਇਸ ਗ੍ਰੰਥ ਦੇ ਪੰਨਾਂ ਨੰਬਰਾਂ
155 – 160 – 213 – 257 – 265 – 267 – 268
– 269 – 270 – 273 – 281 – 282 – 284 –
291 – 294 – 297 – 298 – 301 – 303 – 304
– 310 – 312 ਤੋਂ 319 – 321 ਤੋਂ 337 -339 ਤੋਂ
343 – 346 – 349 – 350 – 352 – 353 – 354
-356 -357 – 360 – 361 – 363 – 366 – 367-
368 – 371 – 372 – 373 – 374 – 378 ਤੋਂ383 -385 -387 ਤੋਂ 390 – 392 -403 – 405– 406 – 407 – 409 – 413 – 414 – 418 –425 -431 -434 – 436 – 437 – 467 – 471 –472 – 476 – 478 ਤੋਂ 482 – 484 – 485 – 487– 488 – 491 ਤੋਂ 495 – 497 ਤੋਂ 508 – 512 –515 – 516 – 518 -519 – 521 ਤੋਂ 524 – 526 ਤੋਂ 532 – 534 ਤੋਂ 537 – 539 ਤੋਂ 546 – 548 ਤੋਂ551 – 553 – 554 – 556 – 557 – 559 – 560 –
562 ਤੋਂ 565 – 569 – 669 – 989 – 1138 –
1245 – 1294 – 1355 -.
(ਕਈ ਪੰਨਿਆਂ ਤੇ ਦੋ, ਤਿੰਨ ਜਾਂ ਚਾਰ ਵਾਰੀ ਵੀ ‘ਕਬਿ ਸਯਾਮ ਭਨੈ, ਕਬਿ ਸਯਾਮ ਕਹੈ, ਬਰਨਤ ਸਯਾਮ, ਕਬਿ ਸਯਾਮ ਬਖਾਨੀ ਅਤੇ ਕਿਤੇ ਸਿਰਫ਼ ‘ਸਯਾਮ’ ਕਵੀ-ਛਾਪ ਲਿਖੀ ਮਿਲਦੀ ਹੈ )
ਕਵੀ ਰਾਮ ਦੀ ਕਵੀ-ਛਾਪ :- ਇਸ ਗ੍ਰੰਥ ਦੇ ਪੰਨਾਂ ਨੰਬਰਾਂ 404
– 408 – 410 – 412 – 417 – 419 – 426 – 439
– 441 – 454 – 489 – 835 – 849 – 851 –
884 ਤੇ ਕਵੀ ਰਾਮ ਦੀ ਛਾਪ ਲਿਖੀ ਹੈ ।
ਕਵੀ ਕਾਲ ਦੀ ਕਵੀ-ਛਾਪ:- ਪੰਨਾ ਨੰਬਰ 1128 ਤੇ ਲਿਖਿਆ ਹੈ ‘ਸੁ ਕਬਿ ਕਾਲ ਤਬ ਹੀ ਭਯੋ ਪੂਰਨ ਕਥਾ ਪ੍ਰਸੰਗ ॥’ ਇਸ ਗ੍ਰੰਥ ਦਾ ਵੱਡਾ ਹਿੱਸਾ ਦਸਮ ਸਕੰਧ ਪੁਰਾਣ ਵਿਚੋਂ ਲਿਆ ਗਿਆ ਹੈ ; ਸੋ, ‘ਦਸਮ ਸਕੰਧ ਗ੍ਰੰਥ’ ਨਾਂ ਹੀ ਢੁਕਦਾ ਹੈ ।ਇਹ ਸਾਰਾ ਗ੍ਰੰਥ ਪੜਿਆਂ ਕਿਤੇ ਵੀ ਕਵੀ-ਛਾਪ (ਤਖ਼ੱਲਸ) ਨਾਨਕ ਲਿਖਿਆ ਨਹੀ ਮਿਲਦਾ ਜੈਸਾ ਕਿ ਗੁਰੂ ਗ੍ਰੰਥ ਸਾਹਿਬ ਵਿਚ ਨੌਂਵੇਂ ਨਾਨਕ ਤਕ ਗੁਰੂ ਸਾਹਿਬਾਨ ਨੇ ਲਿਖਿਆ ਹੈ। ਇਸ ਗ੍ਰੰਥ ਦੇ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਕਿਵੇਂ ?
ਚਰਿਤ੍ਰੋ ਪਾਖਯਾਨ ਨੰ:405 (ਪੰਨਾ 1359) ਦਾ ਪ੍ਰਸੰਗ ਲਿਖਾਰੀ
ਨੇ ਇਉਂ ਲਿਖਿਆ ਹੈ :- ( ਚੋਣਵੀਆਂ ਪੰਕਤੀਆਂ) ਚੌਪਈ ॥
ਸੱਤਿ ਸੰਧਿ ਇਕ ਭੂਪ ਭਨਿੱਜੈ। ਪ੍ਰਥਮੇ ਸਤਿਜੁਗ ਬੀਚ ਕਹਿੱਜੈ। ਜਿਹ ਜਸ ਪੁਰੀ ਚੌਦਹੂੰ ਛਾਯੋ।
ਨਾਰਦ ਰਿਖਿ ਤਬ ਰਾਇ ਮੰਗਾਯੋ ।1।
ਸਭ ਦੇਵਨ ਕੋ ਰਾਜਾ ਭਯੋ ।
ਬ੍ਰਹਮਾ ਤਿਲਕ ਆਪੁ ਤਿਹ ਦਯੋ।……।2। ਇਹ ਬਿਧਿ ਰਾਜ ਬਰਖ ਬਹੁ ਕੀਆ। ਦੀਰਘ ਦਾੜ ਦੈਤ ਭਵ ਲਿਯਾ।
ਦਸ ਸਹਸ ਛੂਹਨਿ ਦਲ ਲੈ ਕੈ।
ਚੜਿ ਆਯੋ ਤਿਹ ਉਪਰ ਤੈ ਕੈ ।3।
ਅਰਥਾਤ, ਸਭ ਦੇਵਤਿਆਂ ਦੇ ਰਾਜੇ ਸਤਿ ਸੰਧਿ ਉੱਤੇ ਦੀਰਘ ਦਾੜ ਨਾਂ ਦੇ ਦੈਂਤ ਨੇ 100,00 ਪਦਮ ਗਿਣਤੀ ਦੀ ਭਾਰੀ ਫ਼ੌਜ ਨਾਲ ਹਮਲਾ ਕਰ ਦਿੱਤਾ। ਦੇਵਤਿਆਂ ਨੇ ਵੀ ਇਸ ਤੋਂ ਦੂਣੀ ਫ਼ੌਜ ਨਾਲ ਮੁਕਾਬਲਾ ਕੀਤਾ। ਇਹ ਜੰਗ 20 ਸਾਲ ਤਕ ਚਲੀ। ਸਾਰੀ ਫ਼ੌਜ ਮਾਰੀ ਗਈ ਪਰ ਹਾਰ-ਜਿਤ ਦਾ ਫ਼ੈਸਲਾ ਨਹੀ ਹੋਇਆ। ਜਦੋਂ ਰਾਜੇ ਸਤਿ ਸੰਧਿ ਤੇ ਦੀਰਘ ਦਾੜ ਦੈਂਤ ਦੇ ਲੋਹੇ ਦੇ ਸ਼ਸਤ੍ਰ ਖੜਕੇ ਤਾਂ ਅੱਗ ਦੀ ਲਪਟ ਨਿਕਲੀ ਜਿਸ ਵਿਚੋਂ ਇਕ ਖੂਬਸੂਰਤ ਇਸਤ੍ਰੀ ਪੈਦਾ ਹੋਈ!? ਉਸਨੂੰ ਜਗਤ ਦੇ ਸੁਆਮੀ ਨਾਲ ਵਿਆਹ ਦਾ ਵੀਚਾਰ ਫੁਰਿਆ, ਨਿਮਰਤਾ ਨਾਲ ਸੇਵਾ ਕਰਕੇ ਮਹਾਕਾਲ (ਕਾਲਕਾ ਦੇਵਾ) ਨੂੰ ਪ੍ਰਸੰਨ ਕਰ ਸਕੇ :-
ਫਿਰ ਜਿਯ ਮੈ ਇਹ ਭਾਤਿ ਬੀਚਾਰੀ॥
ਬਰੌ ਜਗਤ ਕੇ ਪਤਿਹਿ ਸੁਧਾਰੀ॥
ਤਾ ਤੇ ਕਰੌ ਦੀਨ ਹਵੈ ਸੇਵਾ॥
ਹੋਇ ਪ੍ਰਸੰਨ ਕਾਲਿਕਾ ਦੇਵਾ॥31॥
…ਕ੍ਰਿਪਾ ਕਰੀ ਜਗਮਾਤ ਭਵਾਨੀ ।
ਇਹ ਬਿਧ ਬਤਿਯਾ ਤਾਹਿ ਬਖਾਨੀ ।32।
ਫਿਰ ਦੇਵੀ ਭਵਾਨੀ ਨੇ ਮਹਾਕਾਲ ਨਿਰੰਕਾਰ (?) ਅਸਤ੍ਰਧਾਰੀ ਦਾ ਧਿਆਨ ਕਰਣ ਲਈ ਕਿਹਾ। ਫਿਰ ਆਕਾਸ਼ਵਾਣੀ ਹੋਈ ਕਿ ਜਦੋਂ ਸਵਾਸ ਬੀਰਜ ਦਾਨਵ ਨੂੰ ਮਾਰੇਂਗੀ ਤਾਂ ਉਸ ਪਿਛੋਂ ਹੇ ਸੁੰਦਰੀ ਤੂੰ ਮੈਨੂੰ ਵਰੇਂਗੀ। ਇਹ ਸੁਣ ਸੁੰਦਰੀ ਨੇ ਸ਼ਸਤ੍ਰ ਸਜਾ ਕੇ, ਨਾਲ ਫ਼ੋਜ ਲੈਕੇ ਵੈਰੀ ਤੇ ਹਮਲਾ ਕਰ ਦਿੱਤਾ।ਅਸੁਰ ਮਾਰਦੀ ਤਾਂ ਉਹਨਾਂ ਦੇ ਸਵਾਸਾਂ ਵਿਚੋਂ ਹੋਰ ਅਸੁਰ ਪੈਦਾ ਹੋ ਜਾਂਦੇ । ਹਰ ਪਾਸੇ ਦੈਂਤ ਹੀ ਦੈਂਤ ਦਿਸ ਪੈਂਦੇ ॥51॥
ਚਿਤ ਮੋ ਕਿਯੋ ਕਾਲਕਾ ਧਯਾਨਾ।
ਦਰਸਨ ਦਿਯਾ ਆਨਿ ਭਗਵਾਨਾ ।…॥52॥
ਫਿਰ ਕਾਲਕਾ ਅੱਗੇ ਬੇਨਤੀ ਕੀਤੀ ਕਿ ਮੈਨੂੰ ਇਹਨਾ ਦੈਂਤਾਂ ਤੋ ਬਚਾ। ਤਾਂ ਕਾਲ ਹਸਿਆ, ਲਕ ਨਾਲ ਤਲਵਾਰ (ਅਸਿ) ਕੱਸੀ, ਭਗਤ ਦੀ ਰਖਿਆ ਲਈ ਦੈਂਤਾਂ ਨੂੰ ਮਾਰਨ ਲਗਾ। ਬੜਾ ਭਿਆਨਕ ਜੁਧ ਮਚਿਆ…
ਦੀਰਘ ਦਾਤ ਕਾਢਿ ਕਈ ਕੋਸਾ॥ ਧਾਵਤ ਅਸੁਰ ਹੀਏ ਕਰਿ ਜੋਸਾ॥ ਮਾਰਨ ਮਹਾਕਾਲ ਕਹ ਧਾਵੈ॥
ਮਨੋ ਮਾਰਤ ਵੇਈ ਮਰਿ ਜਾਵੈ॥74॥
(ਦੈਂਤ ਕਈ ਕੋਹਾਂ ਜਿੰਨੇ ਲੰਬੇ ਦੰਦ ਕਢਕੇ ਮਹਾਕਾਲ ਨੂੰ ਮਾਰਣ ਦੋੜਿਆ)
ਚਾਹਤ ਮਹਾਕਾਲ ਕਹ ਮਾਰੋ ॥ ਮਹਾ ਮੁਰਖ ਨਹਿ ਕਰਤ ਬਿਚਾਰੋ ॥ ਜਿਨ ਸਭ ਜਗ ਕਾ ਕਰਾ ਪਸਾਰਾ॥ ਤਾਹਿ ਚਹਤ ਤੇ ਮੂੜ ਸੰਘਾਰਾ॥76॥
(ਮਹਾਕਾਲ, ਸ਼ਰੀਰਧਾਰੀ, ਜਗਤ ਦਾ ਰਚਨਹਾਰਾ? ਜਿਸਨੂੰ ਮੂਰਖ ਦੈਂਤ ਮਾਰਨਾ ਚਾਹੁੰਦੇ ਹਨ)
ਠੋਕ ਠੋਕ ਭੁਜ ਦੰਡਨ ਜੋਧਾ॥ ਧਾਵਤ ਮਹਾਕਾਲ ਪਰ ਕ੍ਰੋਧਾ॥ ਬੀਸ ਪਦਮ ਦਾਨਵ ਤਵ ਭਯੋ॥
ਨਾਸ ਕਰਨ ਕਾਲੀ ਕੋ ਧਯੋ ॥77
(ਮਹਾਕਾਲ / ਕਾਲੀ ਨੂੰ ਮਾਰਣ ਲਈ ਵੀਹ ਪਦਮ ਦੈਤ ਗੁੱਸਾ ਖਾ ਕੇ ਧਾਏ। (ਨੋਟ: ਮਹਾਕਾਲ ਤੇ ਕਾਲੀ ਦੋਵੇਂ ਨਾਂ ਇਕੱਠੇ ਇਕੋ ਚੋਪਈ ਵਿਚ ਲਿਖੇ ਹਨ ਜਿਸਤੋਂ ਸ਼ਿਵ ਦਾ ਭਿਆਨਕ ਅਰਧ- ਨਾਰੀਸ਼ਵਰ ਰੂਪ ਮਹਾਕਾਲ-ਕਾਲਕਾ / ਸਰਬਕਾਲ-ਕਾਲਕਾ ਸਿਧ ਹੁੰਦਾ ਹੈ। ਇਸ ਗੰ੍ਰਥ ਦੇ ਪੰਨਾ 73 ਤੇ ਲਿਖੇ ਮੁਤਾਬਿਕ “ਸਰਬਕਾਲ ਹੈ ਪਿਤਾ ਅਪਾਰਾ ॥
ਦੇਬਿ ਕਾਲਕਾ ਮਾਤ ਹਮਾਰਾ ॥”
ਇਸ ਗ੍ਰੰਥ ਵਿਚ ਇਸ਼ਟ ਦਾ ਸਰੂਪ ਸਰਬਕਾਲ–ਕਾਲਕਾ ਜੋ ਮਹਾਕਾਲ – ਕਾਲਕਾ ਹੀ ਹੈ)। ਫਿਰ ਘਮਸਾਨ ਦੀ ਜੰਗ ਹੋਈ, ਸਾਰੇ ਦੇਵਤੇ ਡਰ ਗਏ, ਮਹਾਕਾਲ ਦੀ ਸ਼ਰਣ ਵਿਚ ਆ ਗਏ॥89॥ ਸਭ ਦੇਵਤਿਆਂ ਨੇ ਮਹਾਕਾਲ / ਕਾਲ ਦੀ ਵਡਿਆਈ ਕਰਕੇ ਇਹ ਬੇਨਤੀ ਕੀਤੀ :-
ਇਹ ਬਿਧਿ ਸਭੈ ਪੁਕਾਰਤ ਭਏ ॥ ਜਨ ਕਰ ਲੂਟ ਬਨਿਕ ਸੇ ਲਏ ॥ ਤ੍ਰਾਹਿ ਤ੍ਰਾਹਿ ਹਮ ਸਰਨ ਤਿਹਾਰੀ ॥ ਸਭ ਭੈ ਤੇ ਹਮ ਲੇਹੁ ਉਬਾਰੀ ॥90॥ ਤੁਮ ਹੋ ਸਕਲ ਲੋਕ ਸਿਰਤਾਜਾ ॥ ਗਰਬਨ ਗੰਜ ਗਰੀਬ ਨਿਵਾਜਾ ॥ ਆਦਿ ਅਕਾਲ ਅਜੋਨਿ ਬਿਨਾ ਭੈ ॥
ਨਿਰਬਿਕਾਰ ਨਿਰਲੰਬ ਜਗਤ ਮੈ ॥91॥ ਨਿਰਬਿਕਾਰ ਨਿਰਜੁਰ ਅਬਿਨਾਸੀ ॥ ਪਰਮ ਜੋਗ ਕੇ ਤਤੁ ਪ੍ਰਕਾਸੀ ॥ ਨਿਰੰਕਾਰ ਨਵ ਨਿਤਯ ਸੁਯੰਭਵ ॥
ਤਾਤ ਮਾਤ ਜਹ ਜਾਤ ਨ ਬੰਧਵ ॥92॥ ਸਤ੍ਰ ਬਿਹੰਡ ਸੁਰਿਦਿ (ਭਗਤਾਂ) ਸੁਖਦਾਇਕ ॥ ਚੰਡ ਮੂੰਡ ਦਾਨਵ ਕੇ ਘਾਇਕ॥93॥
(ਦੇਵੀ ਦੁਰਗਾ ਨੇ ਇਹਨਾ ਦੈਂਤਾਂ ਨੂੰ ਮਾਰਿਆ ਸੀ, ਵੇਖੋ ਦੁਰਗਾ / ਭਗਉਤੀ ਕੀਆਂ ਵਾਰਾਂ) ॥
ਆਦਿ ਅਨੰਤ ਅਰੂਪ ਅਭੇਸਾ ॥
ਘਟ ਘਟ ਭੀਤਰ ਕੀਯਾ ਪ੍ਰਵੇਸਾ ॥ ਅੰਤਰ ਬਸਤ ਨਿਰੰਤਰ ਰਹਈ ॥
ਸਨਕ ਸਨੰਦ ਸਨਾਤਨ ਕਹਈ ॥94॥ ਆਦਿ ਜੁਗਾਦਿ ਸਦਾ ਪ੍ਰਭੁ ਏਕੈ ॥
ਧਰਿ ਧਰਿ ਮੂਰਤਿ ਫਿਰਤਿ ਅਨੇਕੈ ॥ ਸਭ ਜਗ ਕਹ ਇਹ ਬਿਧਿ ਭਰਮਾਯਾ ॥ ਆਪੇ ਏਕ ਅਨੇਕ ਦਿਖਾਯਾ ॥95॥
ਘਟ ਘਟ ਮਹਿ ਸੋਈ ਪੁਰਖ ਬਯਾਪਕ ॥
ਸਕਲ ਜੀਵ ਜੰਤਨ ਕੇ ਥਾਪਕ ॥
ਜਾ ਤੇ ਜੋਤਿ ਕਰਤ ਆਕਰਖਨ ॥
ਤਾ ਕਹ ਕਹਤ ਮ੍ਰਿਤਕ ਜਗ ਕੇ ਜਨ ॥96॥
ਤੁਮ ਜਗ ਕੇ ਕਾਰਨ ਕਰਤਾਰਾ ॥ ਘਟਿ ਘਟਿ ਕੀ ਮਤਿ ਜਾਨਨਹਾਰਾ ॥ ਨਿਰੰਕਾਰ ਨਿਰਵੈਰ ਨਿਰਾਲਮ ॥
ਸਭ ਹੀ ਕੇ ਮਨ ਕੀ ਤੁਹਿ ਮਾਲਮ॥97॥
ਤੁਮ ਹੀ ਬ੍ਰਹਮਾ ਬਿਸਨ ਬਨਾਯੋ ॥ ਮਹਾ ਰੁਦ੍ਰ ਤੁਮ ਹੀ ਉਪਜਾਯੋ॥98॥ ਜਗ ਕਾਰਨ ਕਰੁਨਾਨਿਧਿ ਸਵਾਮੀ॥ ਕਮਲ ਨੈਨ ਅੰਤਰ ਕੇ ਜਾਮੀ॥ ਦਯਾਸਿੰਧੁ ਦੀਨਨ ਕੇ ਦਯਾਲਾ ॥
ਹੂਜੈ ਕ੍ਰਿਪਾ ਨਿਧਾਨ ਕ੍ਰਿਪਾਲਾ॥ 99॥ ਚਰਨ ਪਰੇ ਇਹ ਬਿਧਿ ਬਿਨਤੀ ਕਰ॥ ਤ੍ਰਾਹਿ ਤ੍ਰਾਹਿ ਰਾਖਹੁ ਹਮ ਧੁਰਧਰ ॥ ਕਹ ਕਹ ਹਸਾ ਬਚਨ ਸੁਨ ਕਾਲਾ ॥
ਭਗਤ ਜਾਨ ਕਰ ਭਯੋ ਕ੍ਰਿਪਾਲਾ ॥100॥
ਪਾਠਕ ਨੋਟ ਕਰਣ ਕਿ ਚੰਡ, ਮੁੰਡ ਨਾਂ ਦੇ ਦੈਂਤਾਂ ਨੂੰ ਮਾਰਣ ਵਾਲੀ ਦੇਵੀ ਦੁਰਗਾ ਨੂੰ ਰੱਬੀ-ਗੁਣਾਂ ਵਾਲੀ ਦਸਿਆ ਗਿਆ ਹੈ । ਇਸੇ ਦੇਵੀ ਦੁਰਗਾ ਦੀ ਜੈ-ਜੈਕਾਰ ਕਹੀ-ਜਾਂਦੀ-ਅਕਾਲ- ਉਸਤਤਿ (ਅਸਲ ਵਿਚ ਕਾਲ / ਸਰਬਕਾਲ / ਸਰਬਲੋਹ ਉਸਤਤਿ ) ਰਚਨਾ ਵਿਚ ਲਿਖੇ 20 ਛੰਦਾਂ (ਛੰਦ ਨੰ: 211 ਤੋਂ 230 ਤਕ) “ਜੈ ਜੈ ਹੋਸੀ ਮਹਿਖਾਸੁਰ ਮਰਦਨ…” ਵਿਚ ਕੀਤੀ ਗਈ ਹੈ। ਇਸੇ ਦੇਵੀ ਦੁਰਗਾ ਅਥਵਾ ਕਾਲ ਦੀ ਉਸਤਤਿ ਕਈ ਥਾਂਈਂ ਕੀਤੀ ਗਈ ਹੈ; ਪੰਨਾ 810 ਲਿਖਿਆ “ਕਾਲ ਦਾ ਭਿਆਨਕ ਸਰੂਪ” ਮੁੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਯੋ ਗਲ ਮੈ ਅਸਿ ਭਾਰੋ ॥…ਅੱਗੇ ਪੜਨਾ ਜੀ । ਦੋਵੇਂ ਚੰਡੀ ਚਰਿਤ੍ਰ ਅਤੇ ਵਾਰ ਦੁਰਗਾ / ਭਗਉਤੀ ਕੀ (ਪੰਨਾ 74 ਤੋਂ 127 ਤਕ) ਇਸੇ ਕਾਲ ਨੂੰ ਬਿਆਨ ਕਰਦੇ ਹਨ ਅਤੇ ਇਹ ਸਾਰੇ ਪ੍ਰਸੰਗ ਮਾਰਕੰਡੇਯ ਪੁਰਾਣ ਵਿਚੋਂ ਨਕਲ ਮਾਰ ਕੇ ਲਿਖੇ ਗਏ ਹਨ । ਮਹਾਕਾਲ ਦੀ ਕਥਾ ਸ਼ਿਵ ਪੁਰਾਣ ਵਿਚੋਂ ਲਈ ਗਈ ਹੈ।
ਅੱਗੇ ਲਿਖੀਆਂ ਚੌਪਈਆਂ ਵਿਚ ਬਿਆਨ ਕੀਤਾ ਹੈ ਕਿ ਕਾਲ (102) / ਅਸਿਧੁਜ (104) / ਮਹਾਕਾਲ (105) ਰਥ ਤੇ ਚੜਿਆ, ਜੰਗ ਵਿਚ ਹਾਹਾਕਾਰ ਮਚਾ ਦਿੱਤੀ (108)। ਫਿਰ ਮਹਾਕਾਲ ਨੂੰ ਪਸੀਨਾ ਆਇਆ (ਭਯੋ ਪ੍ਰਸੇਤਾ, 109) ; ਪਸੀਨਾ ਤਾਂ ਸਰੀਰਧਾਰੀ ਨੂੰ ਹੀ ਆਉਂਦਾ ਹੈ। ਸਪਸ਼ਟ ਹੈ ਕਿ ਮਹਾਕਾਲ / ਕਾਲ ਅਜੋਨਿ ਨਹੀ, ਜੈਸਾ ਕਿ ਉਪਰ ਲਿਖੀਆਂ ਚੌਪਈਆਂ ਵਿਚ ਲਿਖਿਆ ਹੈ ।
ਜੰਗ ਜਾਰੀ ਹੈ। ਦੈਂਤ 10000 ਘੜੇ ਭੰਗ ਦੇ ਪੀ ਪੀ ਕੇ ਝਟਪਟ ਜੰਗ ਵਿਚ ਆ ਭਿੜਦੇ ਸਨ ॥123॥ ( ਗਪੋੜ !!)।
ਮਹਾਕਾਲ ਕੋਪਤ ਭਯੋ ਜਬ ਹੀ ॥ ਅਸੁਰ ਅਨੇਕ ਬਿਦਾਰੇ ਤਬ ਹੀ ॥125॥
(ਮਹਾਕਾਲ ਨੂੰ ਗੁੱਸਾ ਆਇਆ…)
ਜਿਤੇ ਦੈਤ ਆਏ ਤਿਤੇ ਕਾਲ ਮਾਰੇ ॥
ਬਹੇ ਸ੍ਰੋਨ ਕੇ ਭੂਮ ਹੂੰ ਪੈ ਪਨਾਰੇ ॥139॥ (ਕਾਲ ਨੇ ਦੈਂਤ ਮਾਰੇ ਤਾਂ ਖ਼ੂਨ ਦੇ ਪਰਨਾਲੇ ਵੱਗੇ)
ਜਾ ਪਰ ਮਹਾਕਾਲ ਅਸਿ ਝਾਰਾ॥
ਏਕ ਸੁਭਟ ਤੇ ਦਵੈ ਕਰਿ ਡਾਰਾ॥192॥ (ਮਹਾਕਾਲ ਨੇ ਇਕ ਵਾਰ ਨਾਲ ਦੋ ਟੋਟੇ ਕਰ ਦਿਤੇ)
ਜਵਾਲ ਤਜੀ ਕਰਿ ਕੋਪ ਨਿਸਾਚਰ ॥
ਤਿਨ ਤੇ ਭਏ ਪਠਾਨ ਧਨੁਖ ਧਰ ॥198॥
(ਦੈਂਤਾਂ ਨੇ ਮੂੰਹ ਵਿਚੋਂ ਅੱਗ ਕੱਢੀ ਤਾਂ ਪਠਾਨ ਤੀਰ ਕਮਾਨ ਫੜੀ ਪੈਦਾ ਹੋ ਗਏ!!?
ਸਤਿਜੁਗ ਵਿਚ ਪਠਾਨ ਕਿਥੋਂ ? ਨਿਰਾ ਝੂਠ ਤੇ ਗਪੋੜ ਲਿਖਣ ਵਾਲਾ ਲਿਖਾਰੀ ਕੋਣ ??) ਫਿਰ ਦੈਂਤਾਂ ਨੇ ਸਾਹ ਛੱਡੇ ਤਾਂ ਸੈਯਦ ਤੇ ਸ਼ੇਖ਼ ਪੈਦਾ ਹੋ ਗਏ (199)। ਅਮਿਤ ਖ਼ਾਨ, ਨਾਹਰ ਖ਼ਾਨ, ਬੈਰਮ ਖ਼ਾਨ, ਹਸਨ ਖ਼ਾਨ, ਗੈਰਤ ਖ਼ਾਂ, ਬਲਵੰਡ ਖ਼ਾਂ… ਯੂਸਫ ਖ਼ਾ (211), ਨੂਰਮ ਬੇਗ,… ਸ਼ੇਖ਼ ਫਰੀਦ, ਸ਼ੇਖ਼ ਉਜੈਨ (219) … ਗਪੋੜ !? ਇਹ ਸਾਰੇ ਨਾਂ ਲਿਖਾਰੀ ਨੂੰ ਕਿਵੇਂ ਪਤਾ ਲੱਗੇ ? ਕੀ ਦੈਂਤਾਂ ਨੇ ਆਪਣੇ ਫ਼ੌਜੀਆਂ ਦੀ ਲਿਸਟ ਮਹਾਕਾਲ / ਕਾਲ ਜਾਂ ਲਿਖਾਰੀ ਨੂੰ ਦਿਤੀ ਸੀ ? ਜੰਗ ਹਾਲੇ ਜਾਰੀ ਹੈ । …
ਹੁੰਅ ਸਬਦ ਅਸਿਧੁਜਹਿ (ਮਹਾਕਾਲ ਨੇ) ਉਚਾਰਾ॥
ਤਿਹ ਤੇ ਆਧਿ ਬਯਾਧਿ ਬਪੁ ਧਾਰਾ ॥234॥
ਮਹਾਕਾਲ ਨੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਕੀਟ ਫੈਲਾ ਦਿੱਤੇ ( ਭੋਿਲੋਗਚਿੳਲ ਾੳਰਡੳਰੲ ) ਤਾਂ ਦੈਂਤ ਬੀਮਾਰੀਆਂ ਨਾਲ ਮਰਣ ਲਗੇ ॥246॥
… ਇਹ ਬਿਧਿ ਭਯੋ ਦਾਨਵਨ ਨਾਸਾ ॥ ਖੜਗਕੇਤ (ਮਹਾਕਾਲ) ਅਸੁ ਕਿਯਾ ਤਮਾਸਾ ॥247॥
ਫਿਰ ਅਗਨੀ-ਅਸਤ੍ਰ, ਵਰੁਣ-ਅਸਤ੍ਰ, ਮੇਘ-ਅਸਤ੍ਰ, ਵਾਯੂ- ਅਸਤ੍ਰ…ਆਦਿਕ ਅਸਤ੍ਰਾਂ ਨਾਲ ਘੋਰ ਜੰਗ ਹੁੰਦੀ ਰਹੀ ।ਜੂਝਿ ਗਿਰੇ ਖੜਗਾਧੁਜ ਸੌ ਲਰਿ ਸ੍ਰੋਨਿਤ ਸੋ ਸਿਗਰੇ ਅੰਗ ਭੀਨੇ॥278॥ (ਖ਼ੂਨ-ਸਨੇ ਦੈਂਤ ਮਹਾਕਾਲ ਨਾਲ ਲੜ ਕੇ ਡਿੱਗੇ)
ਫਿਰ ਮਹਾਕਾਲ ਨੇ ਪਾਵਕ-ਅਸਤ੍ਰ…ਆਦਿਕ ਵਰਤੇ, ਮਹਾਕਾਲ ਤਬ ਬਾਨ ਪ੍ਰਹਾਰੇ ॥
ਦਾਨਵ ਏਕ ਏਕ ਕਰਿ ਮਾਰੇ॥ 293॥
ਲਗਦਾ ਹੈ ਕਿ ਕਵੀ ਨੇ ਭੰਗ ਬਹੁਤੀ ਚਾੜ੍ਹ ਲਈ ਹੈ ਕਿਉਂਕਿ ਅੱਗੇ ਫਿਰ ਜੰਗ ਦਾ ਹਾਲ ਦੁਹਰਾਇਆ ਜਾ ਰਿਹਾ ਹੈ ।
ਬਹੁ ਜੁਝੇ ਇਹ ਭਾਤਿ ਸਿਪਾਹੀ॥ ਭਾਤਿ ਭਾਤਿ ਧੁਜਨੀ ਰਿਪੁ ਗਾਹੀ॥
ਉਤ ਕੀਯ ਸਿੰਘ ਬਾਹਨੀ (ਦੁਰਗਾ,ਕਾਲ ) ਕੋਪੈ॥
ਇਤਿ ਅਸਿਧੁਜ (ਮਹਾਕਾਲ ) ਲੈ ਧਾਯੋ ਧੋਪੈ ॥351॥
(ਦੁਰਗਾ ਗੁੱਸੇ ਵਿਚ ਆਈ ਤੇ ਮਹਾਕਾਲ ਤਲਵਾਰ ਲੈ ਕੇ ਪੈ ਗਿਆ) ਅਖੀਰ,ਤਬ ਅਸਿਧੁਜ (ਮਹਾਕਾਲ) ਅਸ ਮੰਤ੍ਰ ਬਿਚਾਰੋ ॥ ਜਿਹ ਬਿਧਿ ਤੇ ਦਾਨਵਹਿ ਸੰਘਾਰੋ ॥363॥ ਸਰਬਾਕਰਖਨ ਕਿਯ ਜਬ॥
ਉਪਜਤ ਤੇ ਰਹਿ ਗਏ ਅਸੁਰ ਤਬ॥ ਆਗਯਾ ਬਹੁਰਿ ਕਾਲਿ (ਕਾਲਿਕਾ) ਕਹ ਦਈ ॥ ਸਤ੍ਰ ਸੈਨ ਭਛਨ ਕਰਿ ਗਈ ॥364॥
ਫਿਰ ਮਹਾਕਾਲ ਨੇ ਸਭ ਦਾ ਬਲ ਖਿਚ ਲਿਆ, ਹੋਰ ਦੈਂਤ ਪੈਦਾ ਨ ਹੋਏ ਤੇ ਕਾਲੀ ਬਾਕੀ ਦਾਨਵ ਸੇਨਾ ਖਾ ਗਈ। ਮਹਾਕਾਲ ਜੀ! ਇਹ ਸੋਝੀ ਤੁਹਾਨੂੰ ਪਹਿਲੋਂ ਕਿਉਂ ਨ ਆਈ, ਐਂਵੇਂ ਲੰਮੀਜੰਗ ਵਿਚ 20 ਪਦਮ ਅਪਣੀ ਸੇਨਾ ਮਰਵਾਈ ।
ਏਕੈ ਅਸੁਰ ਤਬੈ ਰਹਿ ਗਯੋ॥
ਤ੍ਰਾਸਿਤ ਅਧਿਕ ਚਿਤ ਮਹਿ ਭਯੋ॥365॥
(ਇਕ ਦੈਂਤ ਬਚ ਗਿਆ,ਮਨ ਵਿਚ ਬਹੁਤ ਡਰਿਆ) ਦੋਹਰਾ ॥
ਮਹਾਕਾਲ ਕੀ ਸਰਨਿ ਜੇ ਪਰੇ ਸੁ ਲਏ ਬਚਾਇ ॥
ਔਰ ਨ ਉਪਜਾ ਦੂਸਰ ਜਗ ਭਛਿਯੋ ਸਭੈ ਬਨਾਇ ॥366 ॥ ਜੋ ਪੂਜਾ ਅਸਿਕੇਤੁ ਕੀ ਨਿਤ ਪ੍ਰਤਿ ਕਰੈ ਬਨਾਇ ॥ ਤਿਨ ਪਰ ਅਪਨੇ ਹਾਥ ਦੈ ਅਸਿਧੁਜ ਲੇਤ ਬਚਾਇ ॥367॥
ਅਰਥਾਤ, ਮਹਾਕਾਲ ਦੀ ਜੋ ਸ਼ਰਨ ਵਿਚ ਪੈਂਦਾ ਹੈ, ਉਸ ਨੂੰ ਬਚਾ ਲਿਆ ਜਾਂਦਾ ਹੈ; ਮਹਾਕਾਲ ਵਰਗਾ ਹੋਰ ਦੂਜਾ ਜਗਤ ਵਿਚ ਪੈਦਾ ਨਹੀ ਹੋਇਆ (ਕਾਲਿ) ਨੇ ਸਭ ਨੂੰ ਖਾ ਲਿਆ ।366। ਜੋ ਅਸਿਕੇਤ (ਮਹਾਕਾਲ) ਦੀ ਹਰ ਰੋਜ਼ ਪੂਜਾ ਕਰਦੇ ਹਨ, ਉਹਨਾਂ ਨੂੰ ਆਪਣਾ ਹਥ ਦੇ ਕੇ ਅਸਿਧੁਜ (ਮਹਾਕਾਲ) ਬਚਾ ਲੈਂਦਾ ਹੈ
॥367॥ ਇਹੀ ਸਾਰੇ ਬਚਿਤ੍ਰ ਨਾਟਕ ਗ੍ਰੰਥ ਦਾ ਉਪਦੇਸ਼ ਹੈ ।
ਸਪਸ਼ਟ ਹੈ ਕਿ ਲਿਖਾਰੀ ਕਵਿ ਸ਼ਯਾਮ ਹਰ ਹੀਲੇ ਸਿੱਖਾਂ ਨੂੰ ਮਹਾਕਾਲ ਦਾ ਸ਼ਰਧਾਲੂ ਬਣਾ ਰਿਹਾ ਹੈ।
ਇਕ ਦੈਂਤ ਰਹਿ ਗਿਆ ਜਿਸਨੇ ਬਹੁਤ ਤੀਰ ਚਲਾ ਕੇ ਮਹਾਕਾਲ ਤੇ ਹਮਲਾ ਕੀਤਾ। ਮਹਾਕਾਲ ਨੇ ਵੀ 20000 ਤੀਰ ਚਲਾਕੇ ਵਾਰ ਰੋਕੇ ।
ਮਹਾਕਾਲ ਪੁਨਿ ਜੀਯ ਮੈਂ ਕੋਪਾ ॥ ਧਨੁਖ ਟੰਕੋਰਿ ਬਹੁਰਿ ਰਨ ਰੋਪਾ ॥ ਏਕ ਬਾਨ ਤੇ ਧੁਜਹਿ ਗਿਰਾਯੋ ॥
ਦੁਤਿਯ ਸੱਤ੍ਰ ਕੋ ਸੀਸ ਉਡਾਯੋ ॥ 372 ॥
…ਬਹੁਰਿ ਅਸੁਰ ਕਾ ਕਾਟਸਿ ਮਾਥਾ ॥
ਸ੍ਰੀ ਅਸਿਕੇਤ ਜਗਤ ਕੇ ਨਾਥਾ॥374॥
ਮਹਾਕਾਲ ਜੀ! ਸਿਰ ਉਡਾ ਕੇ ਮਾਰੇ ਹੋਇ ਰਾਛਸ ਦਾ ਮੱਥਾ ਕਟ ਰਹੇ ਹੋ, ਬੜੇ ਬਹਾਦਰ ਹੋ! ਹੁਣ ਫਿਰ ਸਿਰ ਕੱਟਣ ਚਲੇ ਹਨ,
ਪੁਨਿ ਰਾਛਸ ਕਾ ਕਾਟਾ ਸੀਸਾ ॥ ਸ੍ਰੀ ਅਸਿਕੇਤੁ ਜਗਤ ਕੇ ਈਸਾ ॥ ਪੁਹਪਨ ਬ੍ਰਿਸਟਿ ਗਗਨ ਤੇ ਭਈ ॥
ਸਬਹਿਨ ਆਨ ਬਧਾਈ ਦਈ ॥ 375 ॥ ਧੰਨਯ ਧੰਨਯ ਲੋਗਨ ਕੇ ਰਾਜਾ ॥
ਦੁਸਟਨ ਦਾਹ ਗਰੀਬ ਨਿਵਾਜਾ ॥ ਅਖਲ ਭਵਨ ਕੇ ਸਿਰਜਨਹਾਰੇ ॥
ਦਾਸ ਜਾਨਿ ਮੁਹਿ ਲੇਹੁ ਉਬਾਰੇ ॥ 376 ॥
ਕਬਯੋ ਬਾਚ ॥ ਬੇਨਤੀ ॥ ਚੌਪਈ ॥
ਹਮਰੀ ਕਰੋ ਹਾਥ ਦੈ ਰਛਾ ॥ ਪੂਰਨ ਹੋਇ ਚਿਤ ਕੀ ਇਛਾ ॥ ਤਵ ਚਰਨਨ ਮਨ ਰਹੈ ਹਮਾਰਾ ॥
ਅਪਨਾ ਜਾਨ ਕਰੋ ਪ੍ਰਤਿਪਾਰਾ॥ 377 ॥
{ਨੋਟ: ਇਹ ਬੇਨਤੀ ਮਹਾਕਾਲ / ਅਸਿਕੇਤ / ਅਸਿਧੁਜ / ਜਗਤ ਕੇ ਈਸ਼ਵਰ (?) / ਗਰੀਬ ਨਿਵਾਜ (?) ਅੱਗੇ ਕੀਤੀ ਗਈ ਹੈ। ਪੜੋ ਜੀ , ਉਪਰ ਲਿਖੀਆਂ ਚੌਪਈਆਂ 90 ਤੋਂ 100 ਤਕ ; 366 ,367, 375, 376 । ਇਥੇ ‘ਤਵ ਚਰਨਨ’ ਦਾ ਅਰਥ ਮਹਾਕਾਲ ਦੇ ਚਰਨ ਹੈ। ਸਿਰਲੇਖ ੴ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ 10 ॥ ਉਪਰ ਕਿਤੇ ਨਹੀਂ ਲਿਖਿਆ ਜੈਸਾ ਕਿ ਗੁਟਕਿਆਂ ਵਿਚ ਲਿਖਿਆ ਮਿਲਦਾ ਹੈ ; ਕੀ ਏਹ ਸਰਾਸਰ ਧੋਖਾ ਜਾਂ ਸ਼ਰਾਰਤ ਨਹੀਂ ? }
ਤੁਮਹਿ ਛਾਡਿ ਕੋਈ ਅਵਰ ਨ ਧਯਾਊਂ ॥
ਜੋ ਬਰ ਚਾਹੌ ਸੁ ਤੁਮ ਤੇ ਪਾਊਂ ॥…॥380॥
ਅਰਥਾਤ, ਸਿਖ ੴ ਸਤਿਨਾਮੁ ਅਤੇ ਵਾਹਿਗੁਰੂ ਵਾਹਿਗੁਰੂ ਜਪਣਾ ਛੱਡ ਕੇ ‘ਮਹਾਕਾਲ ਮਹਾਕਾਲ’ ਸ਼ਰੀਰਧਾਰੀ ਨੂੰ ਹੀ ਧਿਆਇਆ ਕਰਣ ! ਕਿਉਂ?
ਹੂਜੋ ਸਦਾ ਹਮਾਰੇ ਪੱਛਾ ॥
ਸ੍ਰੀ ਅਸਿਧੁਜ ਜੂ ਕਰਿਯਹੁ ਰੱਛਾ ॥ 381 ॥
ਇਹ ਬੇਨਤੀ ਅਸਿਧੁਜ / ਮਹਾਕਾਲ ਅੱਗੇ ਹੀ ਕੀਤੀ ਜਾ ਰਹੀ ਹੈ ਜਿਸਦਾ ਸਿਖ ਬਣਾਨ ਸਮੇਂ ਸਿਖ ਨੂੰ ਭੰਗ ਤੇ ਸ਼ਰਾਬ ਪਿਲਾਈ ਜਾਂਦੀ ਹੈ ; ਸਾਰਾ ਤ੍ਰਿਯਾ ਚਰਿਤ੍ਰ ਨੰ: 266 ਪੜ੍ਹ ਕੇ ਆਖ਼ਰੀ ਦੋਹਿਰਾ “ਮਹਾਕਾਲ ਕੋ ਸਿੱਖਯ ਕਰਿ ਮਦਿਰਾ ਭਾਂਗ ਪਿਵਾਇ ॥ ਪੰਨਾ 1210” ਧਿਆਨ ਨਾਲ ਪੜਨਾ ਜੀ ।
ਕਾਲ ਪਾਇ ਬ੍ਰਹਮਾ ਬਪੁ ਧਰਾ॥ ਕਾਲ ਪਾਇ ਸਿਵ ਜੂ ਅਵਤਰਾ॥ ਕਾਲ ਪਾਇ ਕਰਿ ਬਿਸਨ ਪ੍ਰਕਾਸਾ॥
ਸਕਲ ਕਾਲ ਕਾ ਕੀਆ ਤਮਾਸਾ ॥383॥
ਜਵਨ ਕਾਲ ਜੋਗੀ ਸਿਵ ਕੀਯੋ ॥
ਬੇਦ ਰਾਜ ਬ੍ਰਹਮਾ ਜੂ ਥੀਯੋ ॥ ਜਵਨ ਕਾਲ ਸਭ ਲੋਕ ਸਵਾਰਾ ॥ ਨਮਸਕਾਰ ਹੈ ਤਾਹਿ ਹਮਾਰਾ ॥ 384 ॥ ਜਵਲ ਕਾਲ ਸਭ ਜਗਤ ਬਨਾਯੋ ॥
ਦੇਵ ਦੈਤ ਜੱਛਨ ਉਪਜਾਯੋ ॥ ਆਦਿ ਅੰਤ ਏਕੈ ਅਵਤਾਰਾ ॥
ਸੋਈ ਗੁਰੂ ਸਮਝਿਯਹੁ ਹਮਾਰਾ ॥385॥
ਨਮਸਕਾਰ ਤਿਸਹੀ ਕੋ ਹਮਾਰੀ ॥
ਸਕਲ ਪ੍ਰਜਾ ਜਿਨ ਆਪ ਸਵਾਰੀ ॥..॥386॥
ਅਰਥਾਤ, ਜਿਸ ਕਾਲ ਨੇ ਬ੍ਰਹਮਾ, ਸ਼ਿਵ, ਵਿਸ਼ਨੂੰ, ਸਾਰਾ ਜਗਤ, ਹੋਰ ਦੇਵਤੇ ਤੇ ਰਾਛਸ ਆਦਿਕ ਬਣਾਏ; ਉਸਨੂੰ ਅਸੀ ਬਾਰੰਬਾਰ ਨਮਸਕਾਰ ਕਰਦੇ ਹਾਂ ਕਿਉਂਕਿ ਓਹੀ ਆਦਿ ਸਮੇਂ ਤੋਂ ਅਵਤਾਰ ਅਤੇ ਸਾਡਾ ਗੁਰੂ ਹੈ ।ਅੱਗੇ ਚੌਪਈ 395 ਵਿਚ ਵੀ ਇਸੇ ਕਾਲ ਨੂੰ “ਆਦਿ ਜੁਗਾਦਿ ਸਰੂਪ ਸੁਯੰਭਵ॥” ਲਿਖਿਆ ਹੈ । ਪਰ ਗੁਰੂ ਗ੍ਰੰਥ ਸਾਹਿਬ ਜੀ ਦਸਦੇ ਹਨ : ੴ ਸਤਿਨਾਮੁ…ਹੀ ਜਗਤ ਦਾ ਕਰਤਾ ਹੈ, ਸੈਭੰ ਹੈ ਅਤੇ ਓਹੀ ਹੈ “ਆਦਿ ਸਚੁ ਜੁਗਾਦਿ ਸਚੁ॥ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥” ਸਪਸ਼ਟ ਹੈ ਕਿ ਇਹ ਬੇਨਤੀ ਚੌਪਈ ਗੁਰੂ ਗ੍ਰੰਥ ਸਾਹਿਬ ਜੀ ਤੋਂ ਬੇਮੁਖ ਕਰਣ ਵਾਲੀ ਰਚਨਾ ਹੈ ; ਦਸਮ ਨਾਨਕ ਦੀ ਬਾਣੀ ਕਿਵੇਂ ?
ਕਾਲ ਦੀ ਅਸਲੀਯਤ ਜਾਣਨ ਲਈ ਤ੍ਰਿਯਾ ਚਰਿਤ੍ਰ ਨੰ: 1 (ਪੰਨਾ 809 ਤੋਂ ਪੰਨਾ 813) ਦਾ ਸਵੈਯਾ 17ਵਾਂ ਪੜੋ ਜੀ :-
ਮੁੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਯੋ ਗਲ ਮੈਂ ਅਸਿ ਭਾਰੋ ॥ ਲੋਚਨ ਲਾਲ ਕਰਾਲ ਦਿਪੈ ਦੋਊ
ਭਾਲ ਬਿਰਾਜਤ ਹੈ ਅਨਿਯਾਰੋ ॥ ਛੁਟੇ ਹੈਂ ਬਾਲ ਮਹਾ ਬਿਕਰਾਲ ਬਿਸਾਲ ਲਸੈ ਰਦ ਪੰਤਿ ਉਜਯਾਰੋ ॥ ਛਾਡਤ ਜਵਾਲ ਲਏ ਕਰ ਬਯਾਲ
ਸੁ ਕਾਲ ਸਦਾ ਪ੍ਰਤਿਪਾਲ ਤਿਹਾਰੋ ॥ 17 ॥ (ਪੰਨਾ 810)
…ਇਤਿ ਸ੍ਰੀ ਚਰਿਤ੍ਰ ਪਖਯਾਨੇ ਚੰਡੀ ਚਰਿਤ੍ਰੇ ਪ੍ਰਥਮ ਧਯਾਇ… ਗਲੇ ਵਿਚ ਖੋਪੜੀਆਂ ਦੀ ਮਾਲਾ, ਨੰਗਾ ਸਰੀਰ, ਖੱਬੇ ਪਾਸੇ ਭਾਰੀ ਤਲਵਾਰ, ਮਥੇ ਤੇ ਅੱਖਾਂ ਲਾਲ ਅੰਗਾਰੇ ਵਾਂਙ, ਵਾਲ ਖਿਲਰੇ ਹੋਏ, ਖ਼ੂਨ ਨਾਲ ਲਿਬੜੇ ਦੰਦ ਤੇ ਜੀਭ, ਮੂੰਹ ਵਿਚੋਂ ਨਿਕਲ ਰਹੀਆਂ ਹਨ ਅੱਗ ਦੀਆਂ ਲਪਟਾਂ, ਇਕ ਹਥ ਵਿਚ ਕਟੀ ਹੋਈ ਖੋਪੜੀ…ਐਸੇ ਭਿਆਨਕ ਸਰੂਪ ਵਾਲਾ ਹੈ ‘ਕਾਲ’, ਤੁਹਾਡਾ ਸਦਾ ਪਾਲਣਹਾਰਾ ।(ਪੜ੍ਹੋ ਜੀ, ਲੇਖ “ਇਸ਼ਟ ਦਾ ਸਰੂਪ”) ਨਿਰੰਕਾਰ ਨਿਰਬਿਕਾਰ ਨ੍ਰਿਲੰਭ ॥ ਆਦਿ ਅਨੀਲ ਅਨਾਦਿ ਅਸੰਭ ॥…॥391॥
ਅਰਥਾਤ, ਮਹਾਕਾਲ ਹੀ ਨਿਰੰਕਾਰ ਵਿਕਾਰਾਂ (ਭੰਗ ਸ਼ਰਾਬ ਪੀਣ-ਪਿਲਾਣ ਵਾਲਾ ?) ਤੋਂ ਮੁਕਤ ਹੈ, ਕਿਸੇ ਦਾ ਮੁਥਾਜ ਨਹੀ ; ਮਹਾਕਾਲ ਹੀ ਸੰਸਾਰ ਦਾ ਮੁੱਢ ਹੈ, ਬੇਦਾਗ ਹੈ, ਅਨਾਦੀ ਅਤੇ ਜਨਮ-ਮਰਣ-ਜੂਨਾਂ ਤੋਂ ਰਹਤ ਹੈ !!? ਇਹ ਵਿਚਾਰ ਗੁਰਬਾਣੀ ਵਿਰੁਧ ਹੈ ਕਿਉਂਕਿ ਜਪੁ ਬਾਣੀ ਵਿਚ ਰੋਜ਼ ਪੜ੍ਹਦੇ ਹਾਂ ਕਿ ੴ ਸਤਿਨਾਮੁ ਵਾਹਿਗੁਰੂ ਹੀ ‘ਆਦਿ ਅਨੀਲ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥ਪਉੜੀ 28॥’
ਇਸ ਤਰ੍ਹਾਂ ਬੇਨਤੀ ਚੌਪਈ ਸਿਖਾਂ ਨੂੰ ਜਪੁ ਬਾਣੀ ਦੇ ਉਲਟ ਸਿਧਾਂਤ ਨਾਲ ਜੋੜ ਰਹੀ ਹੈ ।
ਏਕੈ ਰੂਪ ਅਨੂਪ ਸਰੂਪਾ॥
ਰੰਕ ਭਯੋ ਰਾਵ ਕਹੀ ਭੂਪਾ ॥..॥394॥
ਹੂ-ਬ-ਹੂ ਇਹੀ ਪੰਕਤੀਆਂ ਇਸ ਗ੍ਰੰਥ ਦੇ ਪੰਨਾ 158 ਤੇ ਲਿਖੀਆਂ ਹਨ ਚੋਪਈ 36 ਤੋਂ ਬਾਦ ਕਾਲ ਦੀ ਉਸਤਤਿ ਵਿਚ:-
ਪ੍ਰਥਮ ਕਾਲ ਸਭ ਜਗ ਕੋ ਤਾਤਾ ॥ ਤਾ ਤੇ ਭਯੋ ਤੇਜ ਬਿਖਯਾਤਾ ॥ ਸੋਈ ਭਵਾਨੀ ਨਾਮ ਕਹਾਈ ॥
ਜਿਨ ਸਿਗਰੀ ਯਹ ਸ੍ਰਿਸਟਿ ਉਪਾਈ ॥29॥
…ਕਾਲ ਰੂਪ ਭਗਵਾਨ ਭਨੈਬੋ ॥
ਤਾ ਮਹਿ ਲੀਨ ਜਗਤਿ ਸਭ ਹਵੈਬੋ ॥34॥
…ਏਕਹ ਰੂਪ ਅਨੂਪ ਸਰੂਪਾ॥
ਰੰਕ ਭਯੋ ਰਾਵ ਕਹੂ ਭੂਪਾ ॥37॥
( ਅਰਥਾਤ, ਕਾਲ ਹੀ ਦੇਵੀ ਭਵਾਨੀ / ਕਾਲ-ਰੂਪ ਭਗਵਾਨ / ਸ੍ਰਿਸ਼ਟੀ ਕਰਤਾ ਹੈ !!? )
ਜੇ ਅਸਿਧੁਜ ਤਵ ਸਰਣੀ ਪਰੇ ॥
ਤਿਨ ਕੇ ਦੁਸਟ ਦੁਖਿਤ ਹਵੈ ਮਰੇ ॥..॥397॥
ਅਰਥਾਤ, ਹੇ ਝੰਡੇ ਉਤੇ ਕ੍ਰਿਪਾਨ ਦੇ ਚਿੰਂਨ੍ਹ ਵਾਲੇ ਮਹਾਕਾਲ ਜੀ ! ਜਿਹੜੇ ਜਿਹੜੇ ਜੀਵ ਤੁਹਾਡੀ ਸ਼ਰਨੀ ਆ ਪਏ, ਉਨ੍ਹਾਂ ਦੇ ਦੁਸ਼ਟ- ਦੋਖੀ ਦੁਖੀ ਹੋ ਕੇ ਮਰ ਗਏ ।
ਏਕ ਬਾਰ ਜਿਨ ਤੁਮੈਂ ਸੰਭਾਰਾ ॥ ਕਾਲ ਫਾਂਸ ਤੇ ਤਾਹਿ ਉਬਾਰਾ ॥ ਜਿਨ ਨਰ ਨਾਮ ਤਿਹਾਰੋ ਕਹਾ ॥
ਦਾਰਿਦ ਦੁਸਟ ਦੋਖ ਤੇ ਰਹਾ ॥400 ॥
ਖੜਗਕੇਤ ਮੈਂ ਸਰਨਿ ਤਿਹਾਰੀ ॥ ਆਪੁ ਹਾਥ ਦੈ ਲੇਹੁ ਊਬਾਰੀ ॥ ਸਰਬ ਠੌਰ ਮੋ ਹੋਹੁ ਸਹਾਈ ॥
ਦੁਸਟ ਦੋਖ ਤੇ ਲੇਹੁ ਬਚਾਈ ॥401॥
ਅਰਥਾਤ, ਹੇ ਮਹਾਕਾਲ ਜੀ ! ਜਿਸ ਜੀਵ ਨੇ ਇਕ ਵਾਰੀ ਤੁਹਾਨੂੰ ਯਾਦ ਕੀਤਾ, ਤੁਸੀ ਉਸਨੂੰ ਕਾਲ ਦੀ ਫਾਹੀ ਤੋਂ ਬਚਾਅ ਲਿਆ। ਜਿਸਨੇ ਤੁਹਾਡਾ ਨਾਮ ਸਿਮਰਿਆ, ਉਹ ਗਰੀਬੀ (ਕੰਗਾਲੀ), ਦੁਸ਼ਮਨਾਂ ਅਤੇ ਔਗੁਣਾਂ ਤੋਂ ਬਚ ਗਿਆ ।400। ਹੇ ਖੜਗ-ਚਿੰਨ੍ਹ ਦੇ ਝੰਡੇ ਵਾਲੇ ਮਹਾਕਾਲ ਜੀ ! ਮੈਂ ਆਪਜੀ ਦੀ ਸ਼ਰਣ ਆਇਆ ਹਾਂ, ਅਪਣੇ ਹਥ ਦਾ ਸਹਾਰਾ ਦੇ ਕੇ ਮੈਨੂੰ ਬਚਾਅ ਲਉ । ਹਰ ਥਾਂ ਮੇਰੀ ਮਦਦ ਕਰਿਓ, ਮੈਨੂੰ ਦੁਸਟ-ਦੋਖੀਆਂ ਤੋਂ ਬਚਾਅ ਲਉ ।
401।
ਅੰਤ ਵਿਚ ਲਿਖਾਰੀ ਅਪਣੇ ਇਸ਼ਟ ਜਗਮਾਤਾ (ਦੇਵੀ ਮਾਤਾ ਕਾਲਕਾ) ਤੇ ਅਸਿਧੁਜ (ਮਹਾਕਾਲ) ਦਾ ਗ੍ਰੰਥ ਪੂਰਨ ਹੋਣ ਤੇ ਸ਼ੁਕਰਾਨਾ ਕਰਦਾ ਹੈ :-
ਕ੍ਰਿਪਾ ਕਰੀ ਹਮ ਪਰ ਜਗਮਾਤਾ ॥
ਗ੍ਰੰਥ ਕਰਾ ਪੂਰਨ ਸੁਭਰਾਤਾ ॥ …॥402॥
ਸ੍ਰੀ ਅਸਿਧੁਜ ਜਬ ਭਏ ਦਇਆਲਾ ॥
ਪੂਰਨ ਕਰਾ ਗ੍ਰੰਥ ਤਤਕਾਲਾ ॥…॥403॥… ॥(ਪੰਨਾ 1388)..
ਅਖੀਰ ਤੇ ਸਮਾਪਤੀ ਸੰਕੇਤ ਇਉਂ ਹੈ:-
ਇਤਿ ਸ੍ਰੀ ਚਰਿਤ੍ਰ ਪਖਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਪਾਂਚ ਚਰਿਤ੍ਰ ਸਮਾਪਤਮਸਤੁ ਸੁਭਮਸਤੁ॥405॥
ਇਹ ਚੌਪਈ ਮਹਾਕਾਲ / ਕਾਲ , ਜਿਸਨੂੰ ਲੜਾਈ ਕਰਦਿਆਂ ਪਸੀਨਾ ਵੀ ਆਉਂਦਾ ਹੈ ਅਤੇ ਕ੍ਰੋਧ ਵਿਚ ਆ ਕੇ ਸ਼ਸਤ੍ਰ ਲੈਕੇ ਲੜਦਾ ਹੈ, ਨੂੰ ਹੀ ਸੰਬੋਧਨ ਕਰਕੇ ਕਬਿ ਸ਼ਯਾਮ ਨੇ ਉਚਾਰੀ ਹੈ; ਗੁਟਕਿਆਂ ਵਿਚ ਸਿਰਲੇਖ ਨਾਲ ਪਾਤਸ਼ਾਹੀ 10 ਕਿਸੇ ਪੰਥ-ਦੋਖੀ ਨੇ ਭੁਲੇਖਾ ਪਾਉਣ ਲਈ ਲਿਖਿਆ ਹੈ । ਮਹਾਕਾਲ ਦਾ ਅਰਥ ‘ਵਾਹਿਗੁਰੂ’ ਦਸਣ ਵਾਲੇ ਉਪਰ ਬਿਆਨ ਕੀਤੇ ਤ੍ਰਿਯਾ-ਚਰਿਤ੍ਰ ਨੰ: 266 ਫਿਰ ਧਿਆਨ ਨਾਲ ਪੜ੍ਹਨ ; ਮਹਾਕਾਲ ਦਾ ਸਿਖ ਬਣਨ ਵਾਲੇ ਨੂੰ ਭੰਗ ਅਤੇ ਸ਼ਰਾਬ ਪਿਲਾ ਕੇ ਹੀ ਸਿਖ ਬਣਾਉਂਦੇ ਹਨ ।
ਇਸ ਤਰ੍ਹਾਂ ਪੂਰੇ ਗ੍ਰੰਥ ਵਿਚ ਇਸ਼ਟ ਦਾ ਸਰੂਪ ਮਹਾਕਾਲ-ਕਾਲਕਾ ਹੀ ਸਿਧ ਹੁੰਦਾ ਹੈ ।
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨ ਦੇਵੀ-ਦੇਵਤੇ ਪੂਜਣ ਦੀ ਇਜਾਜ਼ਤ ਦਿੰਦੀ ਹੈ ਅਤੇ ਨ ਹੀ ਕੋਈ ਨਸ਼ਾ ਵਰਤਣ ਦੀ । ਪਰ ਗੁਰੂ-ਦੋਖੀਆਂ ਅਤੇ ਪੰਥ-ਵਿਰੋਧੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ-ਪੂਜਕ, ਨਸ਼ੇ ਪਿਲਾਣ ਵਾਲਾ ਲਿਖਕੇ ਗੁਰੂ ਸਾਹਿਬ ਨੂੰ ਬਦਨਾਮ ਕਰਨ ਦੀ ਮਾੜੀ ਨੀਯਤ ਨਾਲ ਇਸ ਅਖਉਤੀ ਦਸਮ ਗ੍ਰੰਥ ਦੀ ਰਚਨਾ ਕਵੀਆਂ ਪਾਸੋਂ ਕਰਵਾਈ।ਪੰਡਿਤ ਸ਼੍ਰੀ ਵਾਈ. ਏਨ. ਝਾ., ਨਿਵਾਸੀ ਮਕਾਨ ਨੰ: 61, ਟੋਬਰੀ ਮੁਹਲਾ , ਟਾਂਡਾ ਰੋਡ, ਜਲੰਧਰ ਸਿਟੀ (ਪੰਜਾਬ) ਦੀ ਲਿਖੀ ਪੁਸਤਕ ਮਹਾਕਾਲੀ ਉਪਾਸਨਾ (ਪ੍ਰਕਾਸ਼ਕ ਅਮਿਤ ਪਾਕਿਟ ਬੁਕਸ, ਗਯਾਨ ਮਾਰਕਿਟ, ਨਜ਼ਦੀਕ ਚੌਂਕ ਅਡਾ ਟਾਂਡਾ, ਜਲੰਧਰ-144008) ਦੇ ਪੰਨਾ 23 – 24 ਤੇ ਛਪਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ‘ਦੁਰਗਾ ਔਰ ਮਹਾਕਾਲੀ ਜੀ ਕੇ ਉਪਾਸਕ’ ਸਨ।
ਭਾਰਤ ਦੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੁਕੇਸ਼ਨ (ਛ.ਭ.ਸ਼.ਓ.) ਦੀ ਮੰਜ਼ੂਰਸ਼ੁਦਾ ਨੋਵੀਂ ਜਮਾਤ ਦੀ ਪੰਜਾਬੀ ਪੁਸਤਕ ‘ਸਾਹਿਤ ਦੀਪਿਕਾ’ , ਨਵੰਬਰ 2007 ਵਿਚ ਛਪੀ, ਦੇ ਪੰਨਾ 11-12 ਤੇ ਛਪੀ ਰਚਨਾ ‘ਦੁਰਗਾ–ਮਹਿਖਾਸੁਰ ਯੁੱਧ’ ਗੁਰੂ ਗੋਬਿੰਦ ਸਿੰਘ ਜੀ ਦੀ ਰਚਿਤ ਦਰਸਾ ਕੇ ਅਖੀਰ ਤੇ ਸ਼ੇਰ ਤੇ ਬੈਠੀ ਦੁਰਗਾ ਦੀ ਤਸਵੀਰ ਛਾਪ ਕੇ ਗੁਰੂ ਹਰਕਿਸ਼ਨ ਪਬਲਿਕ ਸਕੂਲ ਦੇ ਸਿਖ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ ਕਿ ‘ਗੁਰੂ ਗੋਬਿੰਦ ਸਿੰਘ ਜੀ ਦੇਵੀ ਦੁਰਗਾ ਦੇ ਉਪਾਸਕ ਸਨ’। ਐਸੀਆਂ ਲਿਖਤਾਂ ਅਤੇ ਪੁਸਤਕਾਂ ਦਾ ਗੁਰਸਿਖਾਂ ਨੂੰ ਅਤੇ ਸਿਖ-ਕਮੇਟੀਆਂ ਨੂੰ ਵਿਰੋਧ ਕਰਨਾ ਚਾਹੀਦਾ ਹੈ ।ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਸਾਏ ਧਰਮ ‘ਤਜਿ ਸਭਿ ਭਰਮ ਭਜਿਓ ਪਾਰਬ੍ਰਹਮੁ ॥ ਕਹੁ ਨਾਨਕ ਅਟਲ ਇਹੁ ਧਰਮੁ ॥ (ਅੰਗ 196)’ ਮੁਤਾਬਕ ਗੁਰੂ ਗੋਬਿੰਦ ਸਿੰਘ ਸਾਹਿਬ ਪਾਰਬ੍ਰਹਮ ੴ (ਨਿਰਾਕਾਰ ਪਰਮਾਤਮਾ) ਦੇ ਹੀ ਉਪਾਸਕ ਸਨ, ਨਾ ਕਿ ਮਹਾਕਾਲ- ਕਾਲਕਾ ਦੇ ।
ਗੁਰੂ ਸਾਹਿਬ ਦੀ ਬਖ਼ਸ਼ਿਸ਼ ਦਾ ਪਾਤਰ ਬਣਨ ਲਈ ਸਿਖ-ਕੌਮ ਸਾਰੇ ਗੁਰੂ- ਨਿੰਦਕ ਗ੍ਰੰਥਾਂ ਨੂੰ ਪਾਸੇ ਕਰ ਕੇ ਦਸਮ ਨਾਨਕ ਗੁਰੂ ਗੋਬਿੰਦ ਸਾਹਿਬ ਜੀ ਦੇ ਆਖਰੀ ਹੁਕਮ ਨੂੰ ਮੰਨ ਕੇ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਧੁਰ ਕੀ ਸਚੀ ਬਾਣੀ ਨਾਲ ਜੁੜੇ ।
ਬਚਿਤ੍ਰ ਨਾਟਕ ਗ੍ਰੰਥ / ਅਖਉਤੀ ਦਸਮ ਗ੍ਰੰਥ ਵਿਚ ਇਸਤ੍ਰੀ ਬਾਰੇ ਵਿਚਾਰਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸਤ੍ਰੀ ਨੂੰ ਹਰ ਮਨੁਖ ਦੀ, ਰਾਜੇ- ਮਹਾਰਾਜਿਆਂ ਦੀ ਵੀ ਜਨਨੀ ਦਸਕੇ ਵਡਿਆਇਆ ਗਿਆ ਹੈ । ਗੁਰੂ ਗ੍ਰੰਥ ਸਾਹਿਬ ਜੀ ਦਾ, ਵਾਰ ਆਸਾ ਵਿਚ, ਫ਼ੁਰਮਾਨ ਹੈ :-
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ ਭੰਡਹੁ ਹੀ ਭੰਡੁ ਉਪਜੈ ਭੰਡੈ ਬਾਝੁ ਨ ਕੋਇ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥(ਅੰਗ 473)
ਸਿਰਫ਼ ਪਰਮਾਤਮਾ ਹੀ ਹੈ ਜੋ ਕਿ ‘ਸੈਭੰ’ (ਆਪੀਨੈ੍ ਆਪੁ ਸਾਜਿਓ…) ਹੈ, ਇਸਤ੍ਰੀ ਤੋਂ ਨਹੀ ਜੰਮਿਆ।
ਪਰ ਬਚਿਤ੍ਰ ਨਾਟਕ ਗ੍ਰੰਥ / ਅਖਉਤੀ ਦਸਮ ਗ੍ਰੰਥ ਵਿਚ ਇਸਤ੍ਰੀ ਬਾਰੇ ਵਿਚਾਰ ਹੇਠ ਲਿਖਤ ਹਨ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਰੋਕਤ ਵਾਰ ਆਸਾ ਦੇ ਸ਼ਬਦ ਦੇ ਬਿਲਕੁਲ ਉਲਟ ਹਨ:-
ਪੰਨਾ 823:- ਗੰਧ੍ਰਬ ਜੱਛ ਭੁਜੰਗ ਗਨ ਨਰ ਬਪੁਰੇ ਕਿਨ ਮਾਹਿ॥
ਦੇਵ ਅਦੇਵ ਤ੍ਰਿਯਾਨ ਕੇ ਭੇਵ ਪਛਾਨਤ ਨਾਹਿ ॥
ਪੰਨਾ 848:- ਚੰਚਲਾਨ ਕੇ ਚਰਿਤ੍ਰ ਕੋ ਸਕਤ ਨ ਕੋਊ ਪਾਇ ॥
ਚੰਦ੍ਰ ਸੂਰ ਸੁਰ ਅਸੁਰ ਸਭ ਬ੍ਰਹਮ ਬਿਸਨ ਸੁਰ ਰਾਇ ॥
ਪੰਨਾ 992:- ਬ੍ਰਹਮ ਬਿਸਨ ਸੁਰ ਅਸੁਰ ਸਭ ਰੈਨਾਧਿਪ ਦਿਨਰਾਇ॥
ਬੇਦ ਬਿਆਸ ਅਰੁ ਬੇਦ ਤ੍ਰਿਯ ਭੇਦ ਸਕੈ ਨਹਿ ਪਾਇ ॥ ਪੰਨਾ 1027:- ਅਤਭੁਤ ਚਰਿਤ੍ਰ ਤ੍ਰਿਯਾਨ ਕੋ ਸਕਤ ਨ ਕੋਊ ਚੀਨ ॥ ਪੰਨਾ 1079:- ਇੰਦ੍ਰ ਬਿਸਨ ਬ੍ਰਹਮਾ ਸਿਵ ਹੋਈ ॥
ਤ੍ਰਿਯ ਚਰਿਤ੍ਰ ਤੇ ਬਚਤ ਨ ਕੋਈ ॥
ਪੰਨਾ 1123:- ਚੰਚਲਾਨ ਕੇ ਚਰਿਤ੍ਰ ਕੋ ਚੀਨਿ ਸਕਤ ਨਹਿ ਕੋਇ ॥
ਬ੍ਰਹਮ ਬਿਸਨ ਰੁਦ੍ਰਾਦਿ ਸਭ ਸੁਰ ਸੁਰਪਤਿ ਕੋਊ ਹੋਇ ॥
ਪੰਨਾ 1170:- ਤਰੁਨਿਨ ਕਰ ਹਿਯਰੋ ਨਹਿ ਦੀਜੈ ॥ ਤਿਨ ਕੋ ਚੋਰਿ ਸਦਾ ਚਿਤ ਲੀਜੈ ॥ ਤ੍ਰਿਯ ਕੋ ਕਛੁ ਬਿਸਵਾਸ ਨ ਕਰਿਯੈ॥
ਤ੍ਰਿਯ ਚਰਿੱਤ੍ਰ ਤੇ ਜਿਯ ਅਤਿ ਡਰਿਯੈ ॥
ਪੰਨਾ 1267:-ਅੰਤ ਤ੍ਰਿਯਨ ਕੇ ਕਿਨੂੰ ਨ ਪਾਯੋ ॥ ਬਿਧਨਾ ਸਿਰਜਿ ਬਹੁਰਿ ਪਛੁਤਾਯੋ ॥ ਜਿਨ ਇਹ ਕਿਯੋ ਸਕਲ ਸੰਸਾਰੋ ॥ ਵਹੈ ਪਛਾਨਿ ਭੇਦ ਤ੍ਰਿਯ ਹਾਰੋ ॥
ਪੰਨਾ 1278;- ਇਨ ਇਸਤ੍ਰਿਨ ਕੇ ਚਰਿਤ ਅਪਾਰਾ॥
ਸਜਿ ਪਛੁਤਾਨਯੋ ਇਨ ਕਰਤਾਰਾ ॥
ਪੰਨਾ 1296:- ਤ੍ਰਿਯ ਕੋ ਚਰਿਤ ਨ ਬਿਧਨਾ ਜਾਨੈ ॥ ਮਹਾ ਰੁਦ੍ਰ ਭੀ ਕਛੁ ਨ ਪਛਾਨੈ ॥ ਇਨਕੀ ਬਾਤ ਏਕ ਹੀ ਪਾਈ ॥ ਜਿਨ ਇਸਤ੍ਰੀ ਜਗਦੀਸ ਬਨਾਈ ॥
ਪੰਨਾ 1351 :- ਚੰਚਲਾਨ ਕੇ ਚਰਿਤ ਅਪਾਰਾ ॥
ਚਕ੍ਰਿਤ ਰਹਾ ਕਰਿ ਕਰਿ ਕਰਤਾਰਾ ॥
ਇਹਨਾਂ ਅੰਦਰਲੇ ਪ੍ਰਮਾਣਾਂ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਸਤ੍ਰੀ ਨੂੰ ਸਾਜ ਕੇ ਕਰਤਾਰ ਭੀ ਪਛਤਾਯਾ!? ਮਨੁਖ ਵਿਚਾਰਾ ਤਾਂ ਕੀ, ਇੰਦਰ, ਵਿਸ਼ਨੂੰ, ਬ੍ਰਹਮਾ, ਸ਼ਿਵ ਆਦਿਕ ਦੇਵਤੇ ਵੀ ਇਸਤ੍ਰੀ ਦੇ ਮਨ ਦੇ ਭੇਦ ਨਹੀ ਜਾਣ ਸਕੇ । ਇਸਤ੍ਰੀਆਂ ਦਾ ਇਤਬਾਰ ਨ ਕਰਯੋ, ਇਹਨਾਂ ਤੋਂ ਡਰ ਕੇ ਰਹਿਣਾ।ਲਿਖਾਰੀ ਨੇ ਸਰਬ-ਸਮਰਥ ਕਰਤਾਰ ਨੂੰ ਵੀ ਇਸਤ੍ਰੀ ਦੇ ਸਾਮ੍ਹਣੇ ਅਸਮਰਥ ਸਿਧ ਕਰ ਦਿੱਤਾ। ਇਸ ਦਾ ਆਧਾਰ ਸ਼ਿਵ ਪੁਰਾਣ (ਪੰਨਾ 581, ਇਸਤ੍ਰੀਆਂ ਦੇ ਚਰਿਤ੍ਰ) ਵਿਚ ਲਿਖੀ ਨਾਰਦ ਅਤੇ ਪੰਚਚੂੜਾ (ਇਕ ਅਪਸਰਾ) ਦੀ ਵਾਰਤਾਲਾਪ ਹੈ । ਯਕੀਨਨ ਇਸ ਗ੍ਰੰਥ ਦੇ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਨਹੀ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਮਤਿ ਵਿਚਾਰਧਾਰਾ ਨਾਲ ਇਸਤ੍ਰੀ ਪ੍ਰਤੀ ਬਚਿਤ੍ਰ ਨਾਟਕ ਗ੍ਰੰਥ / ਅਖਉਤੀ ਦਸਮ ਗ੍ਰੰਥ ਦੀ ਵਿਚਾਰਧਾਰਾ ਉੱਕਾ ਹੀ ਮੇਲ ਨਹੀ ਖਾਂਦੀ।ਜ਼ਾਹਿਰ ਹੈ ਅਖੌਤੀ ਦਸਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਰੋਧੀ ਗ੍ਰੰਥ ਹੈ ; ਤਿਆਗਣ ਯੋਗ ਹੈ।
*****
ਬਚਿਤ੍ਰ ਨਾਟਕ ਗ੍ਰੰਥ / ਅਖੌਤੀ ਦਸਮ ਗ੍ਰੰਥ ’ਚ ਲਿਖੀ ਅਸ਼ਲੀਲ ਸ਼ਬਦਾਵਲੀ ਦੇ ਕੁਝ ਅੰਸ਼
ਅਸ਼ਲੀਲਤਾ, ਨਸ਼ਾ ਪ੍ਰਚਾਰ ਕਰਨ ਵਾਲੀਆਂ ਅਤੇ ਆਚਰਨ- ਹੀਣਤਾ ਸਿਖਾਉਣ ਵਾਲੀਆਂ ਰਚਨਾਂਵਾਂ :-
ਪੰਨਾ 46 :- ਪ੍ਰੀਤ ਕੀਏ ਪ੍ਰਭ ਪਾਯਤ ਹੈ ਕਿਰਪਾਲ ਨ ਭੀਜਤ ‘ਲਾਂਡ ਕਟਾਏ’॥ (ਕਾਲ ਉਸਤਤਿ..)
ਪੰਨਾ 1017 :- ਵਾ ਕੋ ਧਾਮ ਬੁਲਾਵਨ ਕੀਨੋ ॥ ਭਾਂਤਿ ਭਾਂਤਿ ਸੋ ਆਸਨ ਦੀਨੋ ॥2॥ ਤਾਹਿ ਕੇਸ਼-ਅਰਿ ਬਕਤ੍ਰ ਲਗਾਯੋ ॥ ਸਭ ਕੇਸਨ ਕੋ ਦੂਰ ਕਰਾਯੋ ॥3॥ ਚਿਮਟਿ ਚਿਮਟਿ ਤਾਂ ਸੋ ਲਪਟਾਈ ॥ ਮਨ ਮਾਨਤ ਤ੍ਰਿਯ ਕੇਲ ਕਮਾਈ ॥4॥ (ਧਾਮ=ਘਰ ; ਕੇਸ਼-ਅਰਿ-ਬਕਤ੍ਰ = ਕੇਸ ਨਾਸ਼ਕ ਤੇਲ ; ਕੇਲ = ਕਾਮ ਖੇਡਾਂ) ..ਸਿੱਖੀ ਦੀ ਪਹਿਚਾਨ ਕੇਸਾਂ ਤੇ ਹਮਲਾ।
ਪੰਨਾ 1040 :- ਮੋ ਸੋ ਭੋਗ ਮੀਤ ਅਬ ਕਰੀਯੈ ॥ ਯਾ ਚਿੰਤਾ ਤੈ ਨੈਕ ਨ ਡਰੀਯੈ ॥ ਪਕਰਿ ਮੀਤ ਅਪਨੇ ਉਪਰਿ ਲਯੋ ਚੜ੍ਹਾਇ ॥ ਤਾਂ ਸੋਂ ਰਤਿ ਮਾਨਤ ਭਈ ਲਪਟਿ ਲਪਟਿ ਸੁਖ ਪਾਇ ॥15॥(ਨੈਕ=ਥੋੜਾ ਜਿੰਨਾ ਵੀ ;ਰਤਿ =ਕਾਮ ਕ੍ਰੀੜਾ )
ਪੰਨਾ 1267 :- ਕੈ ਤਹਿ ਕਾਟਿ ਕਰੈ ਸਤ ਖੰਡਾ ॥ ਕੈ ਦੈ ਮੋਰਿ ‘ਭਗ’ ਬਿਖੈ ‘ਲੰਡਾ’ ॥ ( ਭਗ = ਇਸਤ੍ਰੀ ਗੁਪਤ ਅੰਗ ; ਲੰਡਾ = ਮਰਦ ਗੁਪਤ ਅੰਗ
)
ਪੰਨਾ 1281 :- ਰੈਨਿ ਸਲ ਤਿਨ ਤਰੁਨਿ ਬਜਾਈ ॥ਭਾਂਤਿ ਭਾਂਤਿ ਕੇ ਸਾਥ ਹੰਢਾਈ ॥
ਆਸਨ ਕਰੇ ਤਰੁਨਿ ਬਹੁ ਹਾਰਾ ॥ ਚੁੰਬਨਾਦਿ ਨਖ ਘਾਤ ਅਪਾਰਾ ॥ (ਕੁਆਰੀਆਂ ਲੜਕੀਆਂ ਨੂੰ ਗਲਤ ਸਿਖਿਆ) (ਤਰੁਨਿ = ਕੁਆਰੀ ਲੜਕੀ ; ਬਜਾਈ = ਭੋਗ ਕੀਤਾ ; ਨਖ ਘਾਤ = ਨਹੁੰਆਂ ਨਾਲ ਜ਼ਖ਼ਮ )ਪੰਨਾ 1319 :- ਪੋਸਤ ਭਾਂਗ ਅਫ਼ੀਮ ਮੰਗਾਵਹਿ ॥ ਏਕ ਸੇਜ ਦੋਊ ਬੈਠ ਚੜਾਵਹਿ ॥ਕੈਫ਼ਹਿ ਹੋਤ ਰਸਮਸੇ ਜਬਹੀ ॥
ਕ੍ਰੀੜਾ ਕਰਤ ਦੋਊ ਮਿਲਿ ਤਬ ਹੀ ॥ਭਾਂਤਿ ਭਾਂਤਿ ਤਨ ਆਸਨ ਲੈ ਕੇ ॥ ਚੁੰਬਨ ਔਰ ਆਲਿੰਗਨ ਕੈ ਕੇ ॥ (ਕੈਫ਼ਹਿ
= ਸ਼ਰਾਬ; ਰਸਮਸੇ = ਮਸਤ), …………… ਅਰਥਾਤ ਨਸ਼ੇ ਵਿਭਚਾਰ ਤੋਂ ਮਨਾਹੀ ਨਹੀ ।
ਪੰਨਾ 1342 :- ਪ੍ਰਥਮ ਜਾਰ ਜਬ ਧਕਾ ਲਗਾਯੋ ॥ ਤਬ ਰਾਨੀ ਲੈ ਢੋਲ ਬਜਾਯੋ ॥ ਜਬ ਤਿਹ ‘ਲਿੰਗ’ ਸੁ ‘ਭਗ’ ਤੇ ਕਾਢਾ ॥ ਤ੍ਰਿਯ ਦਿਲ ਢੋਲ ਢਮਾਕਾ ਗਾਢਾ ॥ ……… (ਭਗ=ਇਸਤ੍ਰੀ ਅੰਗ ; ਲਿੰਗ=ਮਰਦ ਅੰਗ)
ਪੰਨਾ 1358 ; ਚਰਿਤ੍ਰੋ ਪਾਖਯਾਨ / ਤ੍ਰਿਯਾ ਚਰਿਤ੍ਰ ਨੰ: 402 :- ਪੋਸਤ ਭਾਂਗ ਅਫ਼ੀਮ ਖਿਲਾਇ॥ ਆਸਨ ਤਾਂ ਤਰ ਦੀਯੋ ਬਨਾਇ ॥ ਚੁੰਬਨ ਰਾਇ ਆਲਿੰਗਨ ਲਏ॥’ਲਿੰਗ’ ਦੇਤ ਤਿਹ ‘ਭਗ’ ਮੋ ਭਏ ॥23॥‘ਭਗ’ ਮੋ ‘ਲਿੰਗ’ ਦੀਯੋ ਰਾਜਾ ਜਬ॥ ਰੁਚਿ ਉਪਜੀ ਤਰੁਨੀ ਕੇ ਜਿਯ ਤਬ॥ ਲਪਟਿ ਲਪਟਿ ਆਸਨ ਤਰਿ ਗਈ॥ ਚੁੰਬਨ ਕਰਤ ਭੂਪ ਕੇ ਭਈ ॥24॥ ਗਹਿ ਗਹਿ ਤਹਿ ਕੋ ਗਰੇ ਲਗਾਵਾ ॥ ਆਸਨ ਸੋਂ ਆਸਨਹਿ ਛੁਹਾਵਾ ॥ ਅਧਰਨ ਸੋਂ ਦੋਊ ਅਧਰ ਲਗਾਈ ॥ ਦੁਂਹੂ ਕੁਚਨ ਸੋਂ ਕੁਚਨ ਮਿਲਾਈ ॥25॥ (ਅਧਰ=ਹੋਠ ; ਕੁਚਨ=ਛਾਤੀਆਂ)
ਐਸੀਆਂ ਅਨੇਕਾਂ ਹੋਰ ਪੰਕਤੀਆਂ ਸ਼ਯਾਮ ਕਵਿ ਅਤੇ ਰਾਮ ਕਵਿ ਰਚਿਤ ਇਸ ਸ਼ਾਕਤ-ਮਤੀਏ ਅਖਉਤੀ ਦਸਮ ਗ੍ਰੰਥ ਵਿਚ ਪੰਨਾ 809 ਤੋਂ ਪੰਨਾ 1388 ਤਕ ਅਰਥਾਤ 580 ਪੰਨੇ (405 ਨੰਬਰ ਤਕ ਦੇ ਚਰਿਤ੍ਰੋ ਪਾਖਯਾਨਾਂ ਅਤੇ ਹਿਕਾਇਤਾਂ ਵਿਚੋਂ) ਪਾਠਕ ਖੁਦ ਪੜ ਸਕਦੇ ਹਨ । ਅਰਥ ਸਮਝਣ ਲਈ ਡਾ:
ਰਤਨ ਸਿੰਘ ਜੱਗੀ ਦਾ ਪੰਜ ਪੋਥੀਆਂ ਵਿਚ ਕੀਤਾ ਟੀਕਾ ਪੜਿਆਜਾ ਸਕਦਾ ਹੈ ।
ਸ਼ਾਕਤ-ਮਤੀਏ ਇਤਨੇ ਬੇਸ਼ਰਮ ਲੋਗ ਹਨ ਕਿ ਦੇਵੀ-ਉਸਤਤਿ ਕਰਦਿਆਂ ਵੀ ਭਗ (ਇਸਤ੍ਰੀ ਗੁਪਤ ਅੰਗ) ਅਤੇ ਲਿੰਗ (ਮਰਦ ਗੁਪਤ ਅੰਗ) ਲਫ਼ਜ਼ਾਂ ਦੀ ਵਰਤੋਂ ਖੁੱਲੇ-ਡੁੱਲੇ ਹੋ ਕੇ ਕਰਦੇ ਹਨ। ਸਵਾਮੀ ਉਗ੍ਰ ਚੰਡੇਸ਼ਵਰ ਕਪਾਲੀ ਦੀ ਲਿਖੀ ਮਹਾਕਾਲੀ ਉਪਾਸਨਾ ਪੁਸਤਕ ਦੇ ਪੰਨਾ 77 ਤੇ ਸ਼ਲੋਕ :-
ਲਿੰਗਸਥਾ ਲਿੰਗਨੀ ਲਿੰਗ-ਰੂਪਿਣੀ ਲਿੰਗ-ਸੁੰਦਰੀ ॥ ਲਿੰਗ- ਗੀਤਿ-ਮਹਾਪ੍ਰੀਤਾ ਭਗ-ਗੀਤਿ-ਮਹਾ-ਸੁਖਾ ॥
ਭਗ-ਲਿੰਗ-ਅੰਮ੍ਰਿਤ-ਪ੍ਰੀਤਾ ਭਗ ਲਿੰਗ ਸਵਰੂਪਿਣੀ ॥ਭਗ- ਲਿੰਗਸਯ ਰੂਪਾ ਚ ਭਗ-ਲਿੰਗ ਸੁਖਾਵਹਾ ॥
ਅਸ਼ਲੀਲ ਸ਼ਬਦਾਂ ਵਾਲੀਆਂ ਰਚਨਾਂਵਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਹੀਂ ਹੋ ਸਕਦੀਆਂ।
ਚਿਤ੍ਰ ਨਾਟਕ ਗ੍ਰੰਥ / ਅਖਉਤੀ ਦਸਮ ਗ੍ਰੰਥ ਵਿਚ ਜ਼ਫਰਨਾਮਹ ਅਤੇ ਹਿਕਾਯਤਾਂ ਇਸ ਗ੍ਰੰਥ ਦੇ ਅਖੀਰ ਵਿਚ ਚਰਿਤ੍ਰ ਪਖਯਾਨ ਤੋਂ ਬਾਦ ਜ਼ਫ਼ਰਨਾਮਹ ਅਤੇ 11 ਹਿਕਾਯਤਾਂ ਹਨ । ਜ਼ਫ਼ਰਨਾਮਹ ਦਾ ਨੰਬਰ 1 ਲਿਖਿਆ ਹੈ ਅਤੇ 11ਵੀਂ ਹਿਕਾਯਤ ਦੇ ਅਖੀਰ ਤੇ (ਪੰਨਾ 1428) ਨੰਬਰ 12 ਲਿਖਿਆ ਹੈ ।
ਪੰਨਾ 1389 ਤੇ ਜ਼ਫਰਨਾਮਹ ਦਾ ਮੰਗਲਾਚਰਨ “ੴ ਹੁਕਮ ਸੱਤਿ ਸ੍ਰੀ ਵਾਹਿਗੁਰੂ ਜੀ ਕੀ ਫਤਹ॥” ਬਿਲਕੁਲ ਨਵੇਕਲਾ ਹੀ ਮੰਗਲਾਚਰਨ ਹੈ। ਹੁਕਮ ਸੱਤਿ ਲਿਖਣਾ ਅਤੇ ਫ਼ਤਹ ਨਾਲ ਸ੍ਰੀ ਅੱਖਰ ਲਿਖਣਾ ਗੁਰ-ਮਰਯਾਦਾ ਨਹੀ । ਜ਼ਫਰਨਾਮਹ ਵਿਚ ਕੁਝ ਸ਼ੇਅਰ (ਨੰ:89,90,91,92,93) ਜ਼ਾਲਮ ਬਾਦਸ਼ਾਹ ਔਰੰਗਜ਼ੇਬ ਨੂੰ ਧਰਮੀ, ਚੰਗੀ ਜ਼ਮੀਰ ਵਾਲਾ, ਬਖ਼ਸ਼ਿਸ਼ਾਂ ਕਰਣ ਵਾਲਾ ਲਿਖ ਕੇ ਉਸਦੀ ਵਡਿਆਈ ਕਰ ਰਹੇ ਹਨ ਅਤੇ ਹੋਰ ਕਈ ਸ਼ੇਅਰਾਂ ਵਿਚ ਉਸਨੂੰ ਫ਼ਰੇਬੀ, ਜ਼ਾਲਮ ਮੱਕਾਰ ਆਦਿਕ ਲਿਖਦੇ ਹਨ । ਕੀ ਇਹ ਆਪਾ-ਵਿਰੋਧੀ ਖ਼ਿਆਲ ਦਸਮ ਨਾਨਕ ਜੀ ਨੇ ਲਿਖੇ ਹੋਣਗੇ ?
ਹਿਕਾਯਤਾਂ ਦੀ ਵਿਸ਼ਾ-ਵਸਤੂ ( ਸੁਬਜੲਚਟ ਮੳਟਟੲਰ) ਚਰਿਤ੍ਰੋ ਪਖਯਾਨ / ਤ੍ਰਿਯਾ ਚਰਿਤ੍ਰਾਂ ਨਾਲ ਹੂ-ਬ-ਹੂ ਮੇਲ ਖਾਂਦਾ ਹੈ। ਜਿਵੇਂ ਚਰਿਤ੍ਰੋ ਪਾਖਯਾਨ ਕਵਿ ਸ਼ਯਾਮ ਤੇ ਕਵਿ ਰਾਮ ਦੀ ਰਚਨਾ (ਵੇਖੋ,
ਸਪਸ਼ਟ ਲਿਖੀ ਕਵੀ-ਛਾਪ) ਤਿਵੇਂ ਹੀ ਹਿਕਾਇਤਾਂ ਇਹਨਾਂ ਕਵੀਆਂ ਦੀ ਰਚਨਾ ਹਨ । ਹੇਠ ਲਿਖੇ ਨੁਕਤੇ ਖਾਸ ਤੌਰ ਤੇ ਨੋਟ ਕਰਨੇ ਜ਼ਰੂਰੀ ਹਨ :-
( 1 ) ਚਰਿਤ੍ਰ ਪਖਯਾਨ ਨੰ: 267 (ਪੰਨਾ 1210) ਦੀ ਕਹਾਣੀ ਹਿਕਾਯਤ ਨੰ: 5 (ਪੰਨਾ 1406) ‘ਹਿਕਾਯਤ ਸ਼ੁਨੀਦਮ ਯਕੇ ਕਾਜ਼ੀਅਸ਼’ਦੀ ਕਹਾਣੀ ਨਾਲ ਬਿਲਕੁਲ ਮੇਲ ਖਾਂਦੀ ਹੈ; ਸਿਰਫ਼ ਪਾਤਰਾਂ ਦੇ ਨਾਂ ਬਦਲ ਦਿੱਤੇ ਹਨ । ਹਿਕਾਯਤ ਦੀ ਕਹਾਣੀ ਸੰਖੇਪ ਵਿਚ ਇਸ ਤਰ੍ਹਾਂ ਹੈ :-
ਇਕ ਕਾਜ਼ੀ…ਉਸਦੀ ਸੁੰਦਰ ਪਤਨੀ…ਇਕ ਸੁੰਦਰ ਨੋਜਵਾਨ ਰਾਜੇ ਸਬਲ ਸਿੰਘ ਨਾਲ ਵਿਆਹ ਦੀ ਇਛੁਕ…ਰਾਜੇ ਨੇ ਪਹਿਲੇ ਪਤੀ ਦਾ ਸਿਰ ਵੱਢ ਕੇ ਲਿਆਉਣ ਦੀ ਸ਼ਰਤ ਰਖੀ… ਸੁੱਤੇ ਪਤੀ ਦਾ ਸਿਰ ਵੱਢ ਲਿਆਈ…ਰਾਜਾ ਡਰ ਗਿਆ…ਇਨਕਾਰ ਕਰ ਦਿੱਤਾ…ਪਤੀ ਦਾ ਸਿਰ ਓਥੇ ਹੀ ਸੁਟ ਕੇ ਆ ਗਈ…ਪਤੀ ਦਾ ਕਤਲ ਕਿਸੇ ਕਰ ਦਿੱਤਾ, ਇਹ ਸ਼ੋਰ ਮਚਾ ਕੇ ਲੋਕ ਕੱਠੇ ਕੀਤੇ…ਰਸਤੇ ਵਿਚ ਲਹੂੁ ਦੇ ਨਿਸ਼ਾਨ ਰਾਜੇ ਤਕ ਲੈ ਗਏ… ਕਤਲ ਦਾ ਇਲਜ਼ਾਮ…ਬਾਦਸ਼ਾਹ ਜਹਾਂਗੀਰ ਅੱਗੇ ਪੇਸ਼ੀ.. ਬਾਦਸ਼ਾਹ ਦਾ ਫ਼ੈਸਲਾ- ਕਾਤਲ ਨਾਲ ਔਰਤ ਜੋ ਸਲੂਕ ਕਰਨਾ ਚਾਹੇ,ਕਰ ਸਕਦੀ ਹੈ… ਔਰਤ ਨੇ ਗਲ ਮੰਨਣ ਦੀ ਫਿਰ ਪੇਸ਼ਕਸ਼ ਕੀਤੀ, ਨਹੀ ਤਾਂ ਮੌਤ… ਰਾਜੇ ਨੇ ਗਲ ਮੰਨ ਲਈ… ਬਰੀ ਕਰਾ ਕੇ ਘਰ ਲੈ ਆਈ… ਅਧੀ ਰਾਤ ਯਾਰ ਰਾਜੇ ਨਾਲ ਸ਼ਹਰ ਛੱਡ ਗਈ ।
ਚਰਿਤ੍ਰੋ ਪਾਖਯਾਨ ਨੰ: 267 ਦੀ ਕਹਾਣੀ ( ਪੰਨਾ 1210) :- ਰਾਜਾ ਰੂਪਸੈਨ…ਇਕ ਕਾਜ਼ੀ ਦੀ ਪਤਨੀ ਰਾਜੇ ਤੇ ਮੋਹਿਤ … ਰਾਜੇ ਦੀ ਕਾਜ਼ੀ ਨੂੰ ਮਾਰਣ ਦੀ ਸ਼ਰਤ…ਸਿਰ ਕੱਟ ਲਿਆਈ…ਰਾਜਾ ਡਰ ਗਿਆ… ਕਟਿਆ ਸਿਰ ਬਰਾਮਦ ਹੋਣ ਤੇ ਰਾਜੇ ਤੇ ਕਤਲ ਦਾ ਦੋਸ਼…ਬਾਦਸ਼ਾਹ ਜਹਾਂਗੀਰ ਕੌਲ ਸ਼ਿਕਾਇਤ…ਮੌਤ ਤੋਂ ਡਰ ਕੇ ਰਾਜੇ ਨੇ ਸੁਲਹ ਕੀਤੀ…ਮੱਕੇ ਜਾਣ ਦਾ ਲੋਕਾਂ ਨੂੰ ਕਹਿ ਕੇ ਰਾਜੇ ਕੋਲ ਆ ਗਈ ।
(2) ਇਸੇ ਤਰ੍ਹਾਂ ਆਖਰੀ ਹਿਕਾਯਤ ਨੰ: 12 (ਪੰਨਾ 1427)
‘ਸ਼ੁਨੀਦਮ ਸੁਖ਼ਨ ਕੋਹ ਕੈਬਰ ਅਜ਼ੀਮ’ ਅਤੇ ਚਰਿਤ੍ਰ ਪਾਖਯਾਨ ਨੰ: 221 (ਪੰਨਾ 1131) ; ਦੋਹਾਂ ਕਹਾਣੀਆਂ ਵਿਚ ਔਰਤ ਬੇਵਫ਼ਾ…ਯਾਰ ਨੂੰ ਮਾਰ ਕੇ ਪਤੀ ਸਾਹਮਣੇ ਸਚੀ ਬਣ ਗਈ…ਯਾਰ ਨੂੰ ਮਾਰ ਕੇ ਉਹਦਾ ਮਾਸ ਪਤੀ ਨੂੰ ਖੁਆ ਦਿੱਤਾ।
(3) ਹਿਕਾਯਤ ਨੰ:12 ਦੇ ਅਖ਼ੀਰ ਤੇ ਲਿਖੇ ਸ਼ੇਅਰ :-ਬਿਦਿਹ ਸਾਕੀਯਾ ਸਾਗ਼ਰੇ ਸਬਜ਼ ਰੀ ॥ਕਿ ਮਾ ਰਾ ਬਕਾਰਸਤ ਜੰਗ ਅੰਦਰੂੰ ॥20॥ਲਬਾਲਬ ਬਕੁਨ ਦਮ ਬਦਮ ਨੋਸ਼ ਕੁਨ ॥ਗ਼ਮੇ ਹਰ ਦੁ ਆਲਮ ਫ਼ਰਾਮੋਸ਼ ਕੁਨ॥21॥12॥
ਅਰਥਾਤ, ਹੇ ਸਾਕੀ! ਮੈਨੂੰ ਹਰੇ ਰੰਗ (ਦੀ ਸ਼ਰਾਬ) ਦਾ ਪਿਆਲਾ ਦੇ, ਜੋ ਮੈਨੂੰ ਜੰਗ ਵਿਚ ਲੋੜੀਂਦਾ ਹੈ।20।ਉਹ ਪਿਆਲਾ ਕੰਢੇ ਤਕ ਭਰਿਆ ਹੋਵੇ ਜਿਸ ਨੂੰ ਮੈਂ ਹਰ ਵੇਲੇ ਪੀਂਦਾ ਰਹਾਂ ਅਤੇ ਦੋਹਾਂ ਜਹਾਨਾਂ ਦੇ ਗ਼ਮਾ ਨੂੰ ਭੁਲਾ ਦਿਆਂ ।21।12।
ਇਸੇ ਮਜ਼ਮੂਨ ਤੇ ਹਿਕਾਯਤ ਨੰ: 2 ਦਾ ਸ਼ੇਅਰ ਨੰ:64, ਹਿਕਾਯਤ ਨੰ: 3 ਦਾ ਸ਼ੇਅਰ ਨੰ: 56 , ਹਿਕਾਯਤ 4 ਸ਼ੇਅਰ 138 ਅਤੇ 139,ਹਿਕਾਯਤ 5 ਸ਼ੇਅਰ 50,ਹਿਕਾਯਤ 6 ਸ਼ੇਅਰ 43, ਹਿਕਾਯਤ 7 ਸ਼ੇਅਰ 48 ਅਤੇ 49 ,ਹਿਕਾਯਤ 8 ਸ਼ੇਅਰ 46, ਹਿਕਾਯਤ 9 ਦੇ ਸ਼ੇਅਰ 43 ਅਤੇ 44, ਹਿਕਾਯਤ 10 ਦੇ ਸ਼ੇਅਰ
178 ਅਤੇ 179 , ਹਿਕਾਯਤ 11 ਦਾ ਸ਼ੇਅਰ 59 ਅਤੇ 60
ਸ਼ਰਾਬ ਅਤੇ ਨਸ਼ੇ ਵਰਤਣ ਲਈ ਉਕਸਾਂਦੇ ਹਨ । ਹਿਕਾਯਤ 11 ਦਾ ਸ਼ੇਅਰ 59 ਅਤੇ 60:-
ਬਿਦਿਹ ਸਾਕੀਯਾ ਸਾਗ਼ਰੇ ਕੋਕਨਾਰ ॥
ਦਰੇ ਵਕਤ ਜੰਗਸ਼ ਬਿਯਾਮਦ ਬ ਕਾਰ ॥59॥
ਕਿ ਖੂਬਸਤ ਦਰ ਦਰ ਵਕਤ ਖ਼ਸਮ ਅਫ਼ਕਨੀ ॥
ਕਿ ਯਕ ਕੁਰਤਯਸ ਫ਼ੀਲ ਰਾ ਪੈਕਨੀ ॥60॥11॥
ਰਹਾਈ ਦਿਹੋ ਰਹਿਨੁਮਾਏ ਕਰੀਮ ॥1॥
ਹਿਕਾਯਤ ਨੰ:6 :- ਹਿਕਾਯਤ ਸ਼ੁਨੀਦੇਮ ਦੁਖ਼ਤਰ ਵਜ਼ੀਰ ॥
ਕਿ ਹੁਸਨਲ ਜਮਾਲ ਅਸਤ ਰਉਸ਼ਨ ਜ਼ਮੀਰ ॥3॥
ਹਿਕਾਯਤ ਨੰ: 7:- ਖ਼ੁਦਾਵੰਦ ਬਖ਼ਸ਼ਿੰਦਹੇ ਬੇਸ਼ੁਮਾਰ ॥
ਕਿ ਜ਼ਾਹਰ ਜ਼ਹੁਰ ਅਸਤ ਸਾਹਿਬ ਦਿਯਾਰ ॥1॥
ਤਬੀਅਤ ਬਹਾਲਸਤ ਹੁਸਨਲ ਜਮਾਲ॥
ਚੁ ਹੁਸਨਲ ਜਮਾਲੋ ਫ਼ਜ਼ੀਲਤ ਕਮਾਲ ॥2॥
ਹਿਕਾਯਤ ਨੰ:8 :-ਹਿਕਾਯਤ ਸ਼ੁਨੀਦੇਮ ਸ਼ਾਹੇ ਅਜੰਮ ॥
ਕਿ ਹੁਸਨਲ ਜਮਾਲ ਅਸਤੁ ਸਾਹਿਬ ਕਰੰਮ॥3॥ ਹਿਕਾਯਤ ਨੰ:10:- ਕਿ ਨਾਮਸ਼ ਵਜ਼ੀਰਸਤ ਸਾਹਿਬ ਸ਼ਊਰ॥ ਕਿ ਸਾਹਿਬ ਦਿਮਾਗ ਅਸਤ ਜ਼ਾਹਰ ਜ਼ਹੂਰ ॥4॥
ਕਿ ਪਿਸਰੋ ਅਜ਼ਾਂ ਬੂਦ ਰਉਸ਼ਨ ਜ਼ਮੀਰ ॥
ਕਿ ਹੁਸਨਲ ਜਮਾਲ ਅਸਤ ਸਾਹਿਬ ਅਮੀਰ ॥5॥
ਉਪਰ ਲਿਖੇ ਨੁਕਤੇ (1),(2),(3) ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਲਿਖਾਰੀ ਚਰਿਤ੍ਰੋ ਪਾਖਯਾਨ ਲਿਖਣ ਵਾਲਾ ਵਿਕਾਰੀ, ਵਿਭਚਾਰੀ ਸੋਚ ਵਾਲਾ, ਨਸ਼ੇ ਵਰਤਣ ਵਾਲਾ ਕਵਿ ਸ਼ਯਾਮ ਜਾਂ ਉਸਦਾ ਸਾਥੀ ਕਵਿ ਰਾਮ ਹੈ । ਕ੍ਰਿਸ਼ਨਾਵਤਾਰ ਦੇ (ਪੰਨਾ 497) ਕਾਲਜਮਨ ਬਧ ਅਧਿਆਇ ਵਿਚ ਕਵਿ ਸ਼ਯਾਮ ਫ਼ਾਰਸੀ ਵਿਚ ਸਵੈਯਾ ਲਿਖਦਾ ਹੈ :-
ਅਰਥਾਤ, ਹੇ ਸਾਕੀ! ਮੈਨੂੰ ਪੋਸਤ ਦੇ ਡੋਡਿਆਂ ਦੀ ਸ਼ਰਾਬ ਦਾ ਪਿਆਲਾ ਬਖ਼ਸ਼ ਜੋ ਜੰਗ ਵੇਲੇ ਮੇਰੇ ਕੰਮ ਆ ਸਕੇ ॥59॥ ਇਸਦਾ ਇਕ ਘੁਟ ਪੀ ਕੇ ਹਾਥੀ ਨੂੰ ਡੇਗਿਆ ਜਾ ਸਕਦਾ ਹੈ ॥60॥11॥
(4) ਹਿਕਾਯਤਾਂ ਦੇ ਸ਼ੁਰੂ ਵਿਚ ਵਰਤੀ ‘ਜਾਪ’ ਰਚਨਾ ਵਿਚ ਲਿਖੀ ਸ਼ਬਦਾਵਲੀ :- ਹਿਕਾਯਤ ਨੰ: 2 :- (ਪੰਨਾ 1394) ਅਗੰਜੋ ਅਭੰਜੋ ਅਰੂਪੋ ਅਰੇਖ ॥ ਅਗਾਧੋ ਅਬਾਧੋ ਅਭਰਮੋ ਅਲੇਖ॥1॥
ਸਵੈਯਾ॥
ਜੰਗ ਦਰਾਇਦ ਕਾਲਜਮੰਨ ਬਗੋਇਦ ਕੀਮਨ ਫੌਜ ਕੋ ਸ਼ਾਹਮ॥
ਬਾ ਮਨ ਜੰਗ ਬੁਗੋ ਕੁਨ ਬਯਾ ਹਰਗਿਜ ਦਿਲ ਮੋ ਜਰਾ ਕੁਨ ਵਾਹਮ॥
ਰੋਜ ਮਯਾਂ ਦੁਨੀਆ ਅਫਤਾਬਮ
‘ਸਯਾਮ’ ਸ਼ਬੇ ਅਦਲੀ ਸਭ ਸ਼ਾਹਮ॥
ਕਾਨ੍ਹ ਗੁਰੈਜੀ ਮਕੁਨ ਤੁ ਬਿਆ
ਖੁਸਮਾਤੁਕੁ ਨੇਮ ਜਿ ਜੰਗ ਗੁਆਹਮ॥1917॥
ਅਰਾਗੋ ਅਰੂਪੋ ਅਰੇਖੋ ਅਰੰਗ ॥ ਅਜਨਮੋ ਅਬਰਨੋ ਅਭੂਤੋ ਅਭੰਗ ॥2॥ ਅਛੇਦੋ ਅਭੇਦੋ ਅਕਰਮੋ ਅਕਾਮ ॥ ਅਖੇਦੋ ਅਭੇਦੋ ਅਭਰਮੋ ਅਭਾਮ ॥3॥ ਅਰੇਖੋ ਅਭੇਖੋ ਅਲੇਖੋ ਅਭੰਗ ॥
ਖ਼ੁਦਾਵੰਦ ਬਖਸ਼ਿੰਦ ਹੇ ਰੰਗ ਰੰਗ ॥4॥
ਹਿਕਾਯਤ ਸ਼ੁਨੀਦੇਮ …ਹਿਕਾਯਤ ਨੰ: 4 :-
ਕਿ ਰੋਜ਼ੀ ਦਿਹੰਦ ਅਸਤੁ ਰਾਜ਼ਕ ਰਹੀਮ ॥
ਇਸ ਸਵੈਯੇ ਤੋਂ ਸਪਸ਼ਟ ਹੁੰਦਾ ਹੈ ਕਿ ਕਵਿ ਸਯਾਮ ਫ਼ਾਰਸੀ ਜ਼ਬਾਨ ਵਿਚ ਵੀ ਲਿਖਦਾ ਹੈ।
ਉਪਰ ਲਿਖੇ ਨੁਕਤਾ (4) ਵਿਚ ਦਰਸਾਈ ਸ਼ਬਦਾਵਲੀ ‘ਜਾਪੁ’ ਵਿਚ ਵੀ ਲਿਖੀ ਹੈ। ਸਵਾਲ ਪੈਦਾ ਹੁੰਦਾ ਹੈ ਕਿ ‘ਜਾਪ’ ਦੀ ਸ਼ਬਦਾਵਲੀ ਕਵਿ ਸ਼ਯਾਮ ਨੇ ਚੁਰਾਈ ਹੈ ਜਾਂ ‘ਜਾਪ’ ਕਵਿ ਸ਼ਯਾਮ ਦੀ ਰਚਨਾ ਹੈ ?
ਪੰਨਾ 1 : ੴ ਸਤਿਗੁਰ ਪ੍ਰਸਾਦਿ॥ ਸ੍ਰੀ ਵਾਹਿਗੁਰੂ ਜੀ ਕੀ
ਫਤਹ ॥ ਜਾਪੁ ॥ ਸ੍ਰੀ ਮੁਖਵਾਕ ਪਾਤਿਸ਼ਾਹੀ 10 ॥
ਜਦੋਂ ਕੋਈ ਅੰਮ੍ਰਿਤ ਛਕਣ ਸਮੇੰ ਆਖਦਾ ਹੈ: ‘ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ॥ ਸ੍ਰੀ ਵਾਹਿਗੁਰੂ ਜੀ ਕੀ ਫ਼ਤਹ॥’ਤਾਂ ਪੰਜ ਪਿਆਰੇ ਦਸਦੇ ਹਨ ਕਿ ‘ਸ੍ਰੀ’ ਅੱਖਰ ਹਟਾ ਕੇ ਫ਼ਤਹ ਗਜਾਈ ਜਾਵੇ । ਲਗਦਾ ਹੈ ਕਿ ਇਸ ਗ੍ਰੰਥ ਦਾ ਲਿਖਾਰੀ ਇਸ ਸਿਧਾਂਤ ਤੋਂ ਵਾਕਿਫ਼ ਨਹੀ। ਪਾਤਸ਼ਾਹੀ 10 ਲਿਖੇ ਹੋਣ ਦੀ ਅਸਲੀਯਤ ਪੰਨਾ 155 ਤੇ ਸਪਸ਼ਟ ਹੁੰਦੀ ਹੈ : ੴ ਵਾਹਿਗੁਰੂ ਜੀ ਕੀ ਫਤੇ ॥ ਪਾਤਸ਼ਾਹੀ
10॥ ਅਥ ਚੌਬੀਸ ਅਵਤਾਰ॥ ਚਉਪਈ॥
ਅਬ ਚਉਬੀਸ ਉਚਰੋਂ ਅਵਤਾਰਾ॥ ਜਿਹ ਬਿਧ ਤਿਨ ਕਾ ਲਖਾ ਅਪਾਰਾ॥ ਸੁਨੀਅਹੁ ਸੰਤ ਸਭੈ ਚਿਤ ਲਾਈ ॥
ਬਰਨਤ ‘ਸਯਾਮ’ ਜਥਾ ਮਤ ਭਾਈ ॥1 ॥
ਕਵਿ ਸਯਾਮ ਨੇ ਅਪਣੀ ਰਚਨਾ ਪ੍ਰਮਾਣੀਕ ਸਿਧ ਕਰਣ ਲਈ ‘ਪਾਤਸ਼ਾਹੀ 10’ ਸਿਰਲੇਖ ਨਾਲ ਜੋੜ ਦਿੱਤਾ ਹੈ।
ਨਮੋ ਕਾਲ ਕਾਲੇ ॥…ਨਮੋ ਸਰਬ ਕਾਲੇ ॥ …ਉਚਾਰਦਿਆਂ ਸੁਰਤਿ ਪੰਨਾ 73 ਦੀ ਪੰਕਤੀ ( ਇਸ਼ਟ ਦਾ ਸਰੂਪ) ‘ਸਰਬਕਾਲ ਹੈ ਪਿਤਾ ਅਪਾਰਾ॥ ਦੇਬਿ ਕਾਲਕਾ ਮਾਤ ਹਮਾਰਾ॥’ ਅਤੇ ‘ਮਹਾਕਾਲ ਕਾਲਕਾ ਅਰਾਧੀ’ ਅਰਥਾਤ ਸ਼ਿਵ ਦੇ ਅਰਧ- ਨਾਰੀਸ਼ਵਰ ਰੂਪ ਵਿਚ ਜਾ ਜੁੜਦੀ ਹੈ;‘ੴ ਸਤਿਨਾਮੁ’ ਤੋਂ ਟੁਟ ਜਾਂਦੀ ਹੈ।ਫਿਰ ‘ਜਾਪੁ’ ਬਾਣੀ ਪੜ੍ਹੀਏ ਕਿ ਨ?
ਸ਼ਿਵ ਦਾ ਸਹਸਤ੍ਰ-ਨਾਮਾ (1000 ਨਾਂ), ਦੇਵੀ-ਦੁਰਗਾ-ਉਸਤਤਿ ਦੇ 700 ਸ਼ਲੋਕ (ਦੁਰਗਾ ਸਪਤ-ਸ਼ਤੀ) ਧਿਆਨ ਨਾਲ ਪੜ੍ਹਨ ਤੋਂ ਬਾਦ ਇਉਂ ਲਗਦਾ ਹੈ ਕਿ ਜਾਪੁ ਬਾਣੀ ਵਿਚ ਇਹਨਾਂ ਨਾਂਵਾਂ ਵਿਚੋਂ ਕੁਝ ਨਾਂ (ਜਿਵੇਂ ‘ਨਮੋ ਕਾਲ ਕਾਲੇ’ ਦੀ ਪੰਕਤੀ ਸ਼ਿਵ ਪੁਰਾਣ ਵਿਚੋਂ ‘ਅਥ ਸ਼ਿਵ ਭੁਜੰਗ ਪ੍ਰਯਾਤ ਸਤੋਤ੍ਰਮ’ ਵਿਚ ‘ਕਾਲ ਕਾਲੇ ਨਮੋਸਤੁਤੇ ਅਤੇ ‘ਨਮੋ ਲੋਕ ਮਾਤਾ’ ਦੁਰਗਾ ਦੇ ਜਗਮਾਇ ਅਤੇ ਜਗਮਾਤਾ ਬੋਧਕ ਨਾਂ ) ਦਰਜ ਕਰ ਦਿਤੇ ਹੋਣ। ਜੇ ਇਹ ਬਾਣੀ ਵਾਕਈ ਧੁਰ ਕੀ ਬਾਣੀ ਹੁੰਦੀ ਤਾਂ ਦਸਮ ਪਿਤਾ ਗੁਰੁੂ ਗੋਬਿੰਦ ਸਿੰਘ ਸਾਹਿਬ ਇਹ ਬਾਣੀ ਜ਼ਰੂਰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰ ਦਿੰਦੇ ।ਹੈਰਾਨੀ ਦੀ ਗਲ ਹੈ ‘ਜਾਪੁ’ ਵਿਚ ਜਾਂ ਇਸ ਗ੍ਰੰਥ ਦੀ ਕਿਸੇ ਰਚਨਾ ਵਿਚ ਕਿਤੇ ਨਾਨਕ ਪਦ ਨਹੀ ਲਿਖਿਆ (ਜੈਸਾ ਕਿ ਨੌਂ ਗੁਰੁੂ ਸਾਹਿਬਾਨ ਨੇ ਲਿਖਿਆ ਹੈ) । ਨਵੀਂ ਸ਼ੈਲੀ ਦੀ ਛੰਦਾ- ਬੰਦੀ, ਵਖਰੀ ਬੋਲੀ, ਸਿਧਾਂਤਕ ਮਤਭੇਦ ਪੈਦਾ ਕਰਨ ਵਾਲੀਆਂ ਰਚਨਾਂਵਾਂ, ਗੁਰੁੂ ਗ੍ਰੰਥ ਸਾਹਿਬ ਜੀ ਤੋਂ ਬੇਮੁਖ ਕਰਨ ਵਾਲਾ ਇਹ ਗ੍ਰੰਥ ਹੁਣ ਤਕ ਗੁਰਸਿਖਾਂ ਨੇ ਕਿਉਂ ਪਾਸੇ ਨਹੀ ਕੀਤਾ ।
ਸਾਡਾ ਭਵਿਖ ਤਾਂ ਹੀ ਸੁਰਖਿਅਤ ਹੈ ਅਰਥਾਤ ਸਾਡੀ ਚੜ੍ਹਦੀ ਤਾਂ ਹੀ ਹੋਵੇਗੀ ਜੇ ਅਸੀ ਕੇਵਲ ਅਤੇ ਕੇਵਲ ਗੁਰੂੁ ਗ੍ਰੰਥ ਸਾਹਿਬ ਜੀ ਨੂੰ ਪੂਰਨ ਗੁਰੂ ਮੰਨੀਏ । ਗੁਰਬਾਣੀ ਹੀ ਸਾਡੀ ਰਹਤ ਮਰਯਾਦਾ ਹੈ। ਮੋਜੂਦਾ ਸਿਖ ਰਹਤ ਮਰਯਾਦਾ ਨੂੰ ਮੁੜ ਵੀਚਾਰ ਕੇ ਗੁਰਬਾਣੀ ਅਨੁਕੂਲ ਬਣਾਈਏ, ਜੋ ਪੂਰੇ ਪੰਥ ਤੇ ਇਕਸਾਰ ਲਾਗੂ ਹੋਵੇ ।
“ਹਮਰੀ ਕਰੋ ਹਾਥ ਦੈ ਰੱਛਾ॥” ਇਹ ਬੇਨਤੀ ਕਿਸ ਦੇ ਅੱਗੇ ?
ਬਚਿਤ੍ਰ ਨਾਟਕ ਗ੍ਰੰਥ / ਅਖਉਤੀ ਦਸਮ ਗ੍ਰੰਥ ਵਿਚ ਦਰਜ ਚਰਿਤ੍ਰੋ ਪਾਖਯਾਨ ਦਾ ਅੰਸ਼ ਕਬਯੋ ਬਾਚ ਬੇਨਤੀ ॥ ਚੌਪਈ ॥
ਇਹ ਬੇਨਤੀ ਚੌਪਈ ਚਰਿਤ੍ਰੋ ਪਾਖਯਾਨ ਨੰਬਰ 405 (ਪੰਨਾ 1359 ਤੋਂ 1388 ਤਕ) ਦੇ ਅਖੀਰ ਤੇ ਦਰਜ ਹੈ । ਇਹਨਾਂ30 ਪੰਨਿਆ ਤੇ ਕਿਤੇ ਵੀ ਪਾਤਸ਼ਾਹੀ 10 ਨਹੀ ਲਿਖਿਆ ਹੋਇਆ । ਸਮਾਪਤੀ ਸੰਕੇਤ ਇਉਂ ਹੈ : ‘ਇਤੀ ਸ੍ਰੀ ਚਰਿਤ੍ਰ ਪਖਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੋ ਪਾਂਚ ਚਰਿਤ੍ਰ ਸਮਾਪਤਮਸਤੁ ਸੁਭਮਸਤ ॥405 ।7555॥ ਅਫਜੂੰ ॥’ ਇਸ ਬੇਨਤੀ ਚੋਪਈ ਵਿਚ ਲਿਖੇ ਕਾਲ, ਅਸਿਧੁਜ, ਖੜਗਕੇਤ ਦੇ ਅਰਥ ਪੂਰੀ ਗਹਰਾਈ ਨਾਲ ਸਮਝਣ ਲਈ ਤ੍ਰਿਯਾ ਚਰਿਤ੍ਰ ਅਥਵਾ ਚਰਿਤ੍ਰੋ ਪਾਖਯਾਨ ਨੰਬਰ 1, ਨੰਬਰ 266 ਅਤੇ ਨੰਬਰ 405 ਧਿਆਨ ਨਾਲ ਪੜ੍ਹਨੇ ਜ਼ਰੂਰੀ ਹਨ ।
ਭਾਈ ਜੋਗਿੰਦਰ ਸਿੰਘ ਤਲਵਾੜਾ ਜੀ ਦੀ ਪੁਸਤਕ ਨਿਤਨੇਮ ਸਰਲ ਸਟੀਕ (ਅਪ੍ਰੈਲ 2003) ਦੇ ਪੰਨਾ 214 ਤੋਂ 231 ਤਕ ਇਸ ਬੇਨਤੀ ਚੌਪਈ ਦੇ ਅਰਥ ਮੂਲ-ਪਾਠ-ਸਹਿਤ ਲਿਖੇ ਹਨ।ਪੰਨਾ 214 ਤੇ ਲਿਖਿਆ ਸਿਰਲੇਖ “ੴ ਵਾਹਿਗੁਰੂ ਜੀ ਕੀ ਫਤਿਹ ॥ ਪਾ : 10” ਇਸ ਗ੍ਰੰਥ ਦੇ 405ਵੇਂ ਚਰਿਤ੍ਰ ਦੇ 30 ਪੰਨਿਆਂ ਵਿਚ ਕਿਤੇ ਨਹੀ ਲਿਖਿਆ ; ਜੋਗਿੰਦਰ ਸਿੰਘ ਜੀ ਨੇ ਆਪਣੇ ਕੋਲੋਂ ਲਿਖੇ ਹਨ, ਕਿਉਂ ? ‘ਕਬਯੋ ਬਾਚ’ ਨੂੰ‘ਕਬਿਯੋ ਬਾਚ’ ਲਿਖਿਆ ਹੈ ।ਜਿਸ ਪੰਕਤੀ ਵਿਚ ਅਸਿਧੁਜ, ਕਾਲ, ਖੜਗਕੇਤ ਨਾਮ ਲਿਖੇ ਹਨ ਉਸ ਪੰਕਤੀ ਵਿਚ ਅਰਥ ‘ਹੇ ਮਹਾਕਾਲ ਜੀ!’ ਲਿਖੇ ਹਨ, 405ਵੇਂ ਚਰਿਤ੍ਰ ਦੇ ਪ੍ਰਕਰਣ ਅਨੁਸਾਰ ਠੀਕ ਕੀਤੇ ਹਨ; ਪਰ ਕਈ ਥਾਂਈਂ ਅਕਾਲ ਪੁਰਖ ਜੀਉ! , ਹੇ ਪਰਮ ਪੁਰਖ ਜੀਉ ! ਪ੍ਰਕਰਣ ਨਜ਼ਰ-ਅੰਦਾਜ਼ ਕਰਕੇ ਠੀਕ ਨਹੀਂ ਲਿਖੇ। ਅਖੀਰ ਤੇ ਪੰਨਾ 231 ਤੇ ਲਿਖੇ ਸਪੱਸ਼ਟੀਕਰਣ ਦਾ ਆਧਾਰ ਕੀ ਹੈ, ਜੋ ਕਿ ਬਹੁਤ ਜ਼ਰੂਰੀ ਹੈ,ਲਿਖਿਆ ਹੀ ਨਹੀ ।
ਸਪੱਸ਼ਟੀਕਰਣ ਇਉਂ ਲਿਖਿਆ ਹੈ :- ਇਸ ਬਾਣੀ ਦੇ ਅਰਥਾਂ ਵਿਚ ‘ਕਾਲ’ ਦਾ ਅਰਥ ‘ਮਹਾ ਕਾਲ’ ਕੀਤਾ ਗਿਆ ਹੈ।ਇਹ ‘ਮਹਾ ਕਾਲ’ ਕਾਲ ਦੇ ਨਾਲ, ਅਕਾਲ ਪੁਰਖ ਦਾ ਵਾਚਕ ਹੈ, ਕਿਸੇ ਮਿਥਿਹਾਸਿਕ ਮਹਾ ਕਾਲ ਦਾ ਵਾਚਕ ਨਹੀ ।
ਇਸ ਹਥਲੇ ਲੇਖ ਦਾ ਮੰਤਵ ਇਹ ਵੇਖਣਾ ਹੈ ਕਿ ਇਹ ਸਪਸ਼ਟੀਕਰਣ ਠੀਕ ਹੈ ਜਾਂ ਗੁਰਮਤਿ ਵਿਰੁਧ ।
ਮਹਾਕਾਲ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਇਕ ਸ਼ਬਦ ‘ਰਾਮਕਲੀ ਮਹਲਾ 5, ਅੰਗ 885’ ਵਿਚ ਆਉਂਦਾ ਹੈ:
ਜਪਿ ਗੋਬਿੰਦੁ ਗੋਪਾਲ ਲਾਲੁ ॥ ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾਕਾਲੁ ॥
ਅਰਥਾਤ, ਗੁਰਸਿਖ ਨੇ ਗੋਬਿੰਦ ਨਿਰਾਕਾਰ ਰਾਮ ਦਾ (ਸਤਿਨਾਮ ਵਾਹਿਗੁਰੂ) ਨਾਮ ਸਿਮਰ ਕੇ ਮਹਾਕਾਲ ਨਾਮਕ ਮੌਤ ਦੇ ਫ਼ਰਿਸ਼ਤੇ ਦੇ ਭੈ ਤੋਂ ਮੁਕਤ ਹੋਣਾ ਹੈ। ਇਸ ਸ਼ਬਦ ਦੀ ਵਿਆਖਿਆ ਇਸੇ ਪੁਸਤਕ ਵਿਚ ਪੜ੍ਹੋ ਜੀ ।
ਮਹਾਕਾਲ ਦਾ ਜ਼ਿਕਰ ਇਕ ਬ੍ਰਾਹਮਣੀ-ਗ੍ਰੰਥ ਸ਼ਿਵ ਪੁਰਾਣ ਵਿਚ ਆਉਂਦਾ ਹੈ ਜਿਸ ਵਿਚ ਦਵਾਦਸ਼ਲਿੰਗੰ ਦੀ ਕਥਾ ਮੁਤਾਬਕ ਲ਼ਿੰਗ ਦੇ 12 ਟੁਕੜੇ ਹੋ ਕੇ ਧਰਤੀ ਤੇ ਡਿੱਗੇ ; ਜੋ ਟੁਕੜਾ ਮੱਧ ਪ੍ਰਦੇਸ਼ ਦੇ ਉਜੈਨ ਸ਼ਹਰ ਵਿਚ ਡਿੱਗਾ, ਉਥੇ ਮਹਾਕਾਲ ਦਾ ਮੰਦਿਰ ਬਣਾ ਦਿਤਾ ਗਿਆ । ਜੋ ਮੂਰਤੀ ਉਸ ਮੰਦਿਰ ਵਿਚ ਸਥਾਪਤ ਕੀਤੀ ਗਈ ਹੈ ਉਸਦਾ ਸਰੂਪ ਬਚਿਤ੍ਰ ਨਾਟਕ ਗ੍ਰੰਥ ਦੇ ਪੰਨਾ 810 (ਚਰਿਤ੍ਰ 1) ਤੇ ਦਰਜ ਹੈ ਤੇ ਇਸੇ ਲੇਖ ਵਿਚ ‘ਮੁੰਡ ਕੀ ਮਾਲ…’ਅਗਲੇ ਪੰਨਿਆਂ ਵਿਚ ਲਿਖਿਆ ਹੈ । ਪੂਰੇ ਬਚਿਤ੍ਰ ਨਾਟਕ ਗ੍ਰੰਥ ਵਿਚ ਮਹਾਕਾਲ-ਕਾਲਕਾ ਹੀ ਇਸ਼ਟ ਵਜੋਂ ਛਾਇਆ ਹੋਇਆ ਹੈ। ਖ਼ਾਸ ਨੋਟ ਕੀਤਾ ਜਾਵੇ ਮਹਾਕਾਲ ਨੂੰ ਗੁਰੂ ਮੰਨਣ ਵਾਲੇ ਨੂੰ ਭੰਗ ਤੇ ਸ਼ਰਾਬ ਜ਼ਰੂਰ ਪੀਣੀ ਪੈਂਦੀ ਹੈ (ਚਰਿਤ੍ਰ ਨੰ
:266) । ਇਸੇ ਭੰਗ-ਸ਼ਰਾਬ-ਖ਼ੂਨ ਪੀਣੇ ਮਹਾਕਾਲ ਦਾ ਜ਼ਿਕਰ ਦੇਵੀ-ਦੇਵਤਿਆਂ ਨਾਲ ਜੋੜਨ ਵਾਲੇ ਗ੍ਰੰਥ ਸਰਬਲੋਹ ਗ੍ਰੰਥ ਵਿਚ ਵੀ ਆਉਂਦਾ ਹੈ। ਇਹੀ ਕਾਰਣ ਹੈ ਅਜ ਨਿਹੰਗ ਸਿਖ ਭੰਗ-ਸ਼ਰਾਬ ਛਕਦੇ ਹਨ ਅਤੇ ਹਜ਼ੂਰ ਸਾਹਿਬ,ਨਾਂਦੇੜ ਗੁਰਦੁਆਰੇ ਵਿਚ ਬਕਰੇ ਦੀ ਬਲੀ ਚੜ੍ਹਦੀ ਹੈ ਜੋ ਕਿ ਸਰਾਸਰ ਗੁਰਮਤਿ ਵਿਰੁੱਧ ਹੈ ।
ਬਚਿਤ੍ਰ ਨਾਟਕ ਗ੍ਰੰਥ ਵਿਚ ਪੰਨਾ ਨੰਬਰ 809 ਤੋਂ 1388 ਤਕ ਦਰਜ ਚਰਿਤ੍ਰੋ ਪਾਖਯਾਨਾਂ ਦੀ ਸ਼ੁਰੂਆਤ ਦੇਵੀ ਦੁਰਗਾ ਦੀ ਉਸਤਤਿ ( ਜਿਸਦਾ ਆਧਾਰ ਦੁਰਗਾ ਸਪਤ-ਸ਼ਤੀ ਹੈ , ਅਰਥਾਤ ਦੇਵੀ ਦੁਰਗਾ-ਉਸਤਤਿ ਦੇ 700 ਸ਼ਲੋਕ, ਜੋ ਕਿ ਮਾਰਕੰਡੇਯ ਪੁਰਾਣ ਵਿਚ ਲਿਖੇ ਹਨ ) ਨਾਲ ਹੁੰਦੀ ਹੈ । ਪੂਰੇ ਬਚਿਤ੍ਰ ਨਾਟਕ ਗ੍ਰੰਥ ਵਿਚ ਇਸ਼ਟ ਦਾ ਸਰੂਪ ਮਹਾਕਾਲ-ਕਾਲਕਾ ਹੀ ਨਜ਼ਰ ਆਉਂਦਾ ਹੈ :
ਸਰਬਕਾਲ ਹੈ ਪਿਤਾ ਅਪਾਰਾ ॥ ਦੇਬਿ ਕਾਲਕਾ ਮਾਤ ਹਮਾਰਾ ॥ (ਬਚਿਤ੍ਰ ਨਾਟਕ ਗ੍ਰੰਥ,ਪੰਨਾ 73)
ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ੴ ਪ੍ਰਤੀ ਸਿਧਾਂਤ “ਤੂ ਮੇਰਾ ਪਿਤਾ ਤੂ ਹੈ ਮੇਰਾ ਮਾਤਾ॥” ਨਾਲ ਉੱਕਾ ਮੇਲ ਨਹੀ ਖਾਂਦਾ। ਮੰਗਲਾਚਰਣ “ਸ੍ਰੀ ਭਗਉਤੀ ਜੀ ਸਹਾਇ” ਜਾਂ “ਸ੍ਰੀ ਭਗੌਤੀ ਏ ਨਮਹ” ਪ੍ਰਧਾਨ ਹਨ ਜੋ ਕਿ ਦੇਵੀ ਦੁਰਗਾ ਬੋਧਕ ਹਨ। ਇਹਨਾਂ ਚਰਿਤ੍ਰੋ-ਪਾਖਯਾਨਾਂ ਵਿਚ ਵਰਤੀ ਅਸ਼ਲੀਲ ਸ਼ਬਦਾਵਲੀ, ਆਚਰਣ-ਹੀਣ ਕਰਣ ਵਾਲੇ ਕਿੱਸੇ, ਭੰਗ – ਸ਼ਰਾਬ ਦੀ ਖੁੱਲੀ ਵਰਤੋਂ ਕਰਣ ਦੀ ਪ੍ਰੇਰਣਾ, ਹੋਰ ਕਈ ਭੈੜੀਆਂ ਗੱਲਾਂ ਸਿਖਾਉਣ ਵਾਲੀਆਂ ਕਹਾਣੀਆਂ, ਗੁਰਮਤਿ-ਵਿਰੁਧ ਚਲਣ ਦਾ ਉਪਦੇਸ਼ ਦੇਣ ਵਾਲੀਆਂ, ਮਹਾਕਾਲ-ਕਾਲਕਾ (ਸ਼ਿਵ-ਪਾਰਵਤੀ) ਦਾ ਉਪਾਸਕ ਬਣਾਉਣ ਵਾਲੀਆਂ ਮਨਘੜਤ ਕਥਾਂਵਾਂ ਹਨ । ਸੂਝਵਾਨ ਗੁਰਮੁਖ ਵਿਦਵਾਨ ਇਨ੍ਹਾਂ ਨੂੰ ਗੁਰੂ-ਕ੍ਰਿਤ ਨਹੀ ਮੰਨਦੇ । ਇਹਨਾਂ ਪ੍ਰਸੰਗਾਂ ਦੇ ਰਚਨਹਾਰੇ ਸ਼ਾਕਤ-ਮਤੀਏ ਦੇਵੀ-ਪੂਜਕ ਕਵੀ ਹਨ ਜਿਨ੍ਹਾਂ ਦੇ ਨਾਂ (ਤਖੱਲਸ) ਕਵਿ ਸਯਾਮ,ਕਵਿ ਰਾਮ, ਕਵਿ ਕਾਲ ਇਸ ਗ੍ਰੰਥ ਦੇ ਹੇਠ ਲਿਖੇ ਪੰਨਿਆਂ ਤੇ ਛਪੇ ਹਨ :-
ਕਵਿ ਸਯਾਮ ਦੀ ਕਵਿ-ਛਾਪ :- ਇਸ ਗ੍ਰੰਥ ਦੇ ਪੰਨਾਂ ਨੰਬਰਾਂ
155 – 160 – 213 – 257 – 265 – 267 – 268
– 269 – 270 – 273 – 281 – 282 – 284 –
291 – 294 – 297 – 298 – 301 – 303 – 304
– 310 – 312 ਤੋਂ 319 – 321 ਤੋਂ 337 -339 ਤੋਂ
343 – 346 – 349 – 350 – 352 – 353 – 354
-356 -357 – 360 – 361 – 363 – 366 – 367-368 – 371 – 372 – 373 – 374 – 378 ਤੋਂ383 -385 -387 ਤੋਂ 390 – 392 -403 – 405– 406 – 407 – 409 – 413 – 414 – 418 –425 -431 -434 – 436 – 437 – 467 – 471 – 472 – 476 – 478 ਤੋਂ 482 – 484 – 485 – 487 – 488 – 491 ਤੋਂ 495 – 497 ਤੋਂ 508 – 512 – 515 – 516 – 518 -519 – 521 ਤੋਂ 524 – 526 ਤੋਂ 532 – 534 ਤੋਂ 537 – 539 ਤੋਂ 546 – 548 ਤੋਂ 51551 – 553 – 554 – 556 – 557 – 559 – 560 –562 ਤੋਂ 565 – 569 – 669 – 989 – 1138 –1245 – 1294 – 1355 -.
(ਕਈ ਪੰਨਿਆਂ ਤੇ ਦੋ, ਤਿੰਨ ਜਾਂ ਚਾਰ ਵਾਰੀ ਵੀ ‘ਕਬਿ ਸਯਾਮ ਭਨੈ, ਕਬਿ ਸਯਾਮ ਕਹੈ, ਬਰਨਤ ਸਯਾਮ, ਕਬਿ ਸਯਾਮ ਬਖਾਨੀ ਅਤੇ ਕਿਤੇ ਸਿਰਫ਼ ‘ਸਯਾਮ’ ਕਵੀ-ਛਾਪ ਲਿਖੀ ਮਿਲਦੀ ਹੈ )
ਕਵੀ ਰਾਮ ਦੀ ਕਵੀ-ਛਾਪ :- ਇਸ ਗ੍ਰੰਥ ਦੇ ਪੰਨਾਂ ਨੰਬਰਾਂ 404 – 408 – 410 – 412 – 417 – 419 – 426 – 439 – 441 – 454 – 489 – 835 – 849 – 851 – 884 ਤੇ ਕਵੀ ਰਾਮ ਦੀ ਛਾਪ ਲਿਖੀ ਹੈ ।
ਕਵੀ ਕਾਲ ਦੀ ਕਵੀ-ਛਾਪ:- ਪੰਨਾ ਨੰਬਰ 1128 ਤੇ ਲਿਖਿਆ ਹੈ ‘ਸੁ ਕਬਿ ਕਾਲ ਤਬ ਹੀ ਭਯੋ ਪੂਰਨ ਕਥਾ ਪ੍ਰਸੰਗ ॥’ ਇਸ ਗ੍ਰੰਥ ਦਾ ਵੱਡਾ ਹਿੱਸਾ ਦਸਮ ਸਕੰਧ ਪੁਰਾਣ ਵਿਚੋਂ ਲਿਆ ਗਿਆ ਹੈ ; ਸੋ, ‘ਦਸਮ ਸਕੰਧ ਗ੍ਰੰਥ’ ਨਾਂ ਹੀ ਢੁਕਦਾ ਹੈ ।ਇਹ ਸਾਰਾ ਗ੍ਰੰਥ ਪੜਿਆਂ ਕਿਤੇ ਵੀ ਕਵੀ-ਛਾਪ (ਤਖ਼ੱਲਸ) ਨਾਨਕ ਲਿਖਿਆ ਨਹੀ ਮਿਲਦਾ ਜੈਸਾ ਕਿ ਗੁਰੂ ਗ੍ਰੰਥ ਸਾਹਿਬ ਵਿਚ ਨੌਂਵੇਂ ਨਾਨਕ ਤਕ ਗੁਰੂ ਸਾਹਿਬਾਨ ਨੇ ਲਿਖਿਆ ਹੈ। ਇਸ ਗ੍ਰੰਥ ਦੇ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਕਿਵੇਂ ?
ਚਰਿਤ੍ਰੋ ਪਾਖਯਾਨ ਨੰ:405 (ਪੰਨਾ 1359) ਦਾ ਪ੍ਰਸੰਗ ਲਿਖਾਰੀ ਨੇ ਇਉਂ ਲਿਖਿਆ ਹੈ :- ( ਚੋਣਵੀਆਂ ਪੰਕਤੀਆਂ) ਚੌਪਈ ॥
ਸੱਤਿ ਸੰਧਿ ਇਕ ਭੂਪ ਭਨਿੱਜੈ। ਪ੍ਰਥਮੇ ਸਤਿਜੁਗ ਬੀਚ ਕਹਿੱਜੈ। ਜਿਹ ਜਸ ਪੁਰੀ ਚੌਦਹੂੰ ਛਾਯੋ।
ਨਾਰਦ ਰਿਖਿ ਤਬ ਰਾਇ ਮੰਗਾਯੋ ।1।
ਸਭ ਦੇਵਨ ਕੋ ਰਾਜਾ ਭਯੋ ।
ਬ੍ਰਹਮਾ ਤਿਲਕ ਆਪੁ ਤਿਹ ਦਯੋ।……।2। ਇਹ ਬਿਧਿ ਰਾਜ ਬਰਖ ਬਹੁ ਕੀਆ। ਦੀਰਘ ਦਾੜ ਦੈਤ ਭਵ ਲਿਯਾ।
ਦਸ ਸਹਸ ਛੂਹਨਿ ਦਲ ਲੈ ਕੈ।
ਚੜਿ ਆਯੋ ਤਿਹ ਉਪਰ ਤੈ ਕੈ ।3।
ਅਰਥਾਤ, ਸਭ ਦੇਵਤਿਆਂ ਦੇ ਰਾਜੇ ਸਤਿ ਸੰਧਿ ਉੱਤੇ ਦੀਰਘ ਦਾੜ ਨਾਂ ਦੇ ਦੈਂਤ ਨੇ 100,00 ਪਦਮ ਗਿਣਤੀ ਦੀ ਭਾਰੀ ਫ਼ੌਜ ਨਾਲ ਹਮਲਾ ਕਰ ਦਿੱਤਾ। ਦੇਵਤਿਆਂ ਨੇ ਵੀ ਇਸ ਤੋਂ ਦੂਣੀ ਫ਼ੌਜ ਨਾਲ ਮੁਕਾਬਲਾ ਕੀਤਾ। ਇਹ ਜੰਗ 20 ਸਾਲ ਤਕ ਚਲੀ। ਸਾਰੀ ਫ਼ੌਜ ਮਾਰੀ ਗਈ ਪਰ ਹਾਰ-ਜਿਤ ਦਾ ਫ਼ੈਸਲਾ ਨਹੀ ਹੋਇਆ। ਜਦੋਂ ਰਾਜੇ ਸਤਿ ਸੰਧਿ ਤੇ ਦੀਰਘ ਦਾੜ ਦੈਂਤ ਦੇ ਲੋਹੇ ਦੇ ਸ਼ਸਤ੍ਰ ਖੜਕੇ ਤਾਂ ਅੱਗ ਦੀ ਲਪਟ ਨਿਕਲੀ ਜਿਸ ਵਿਚੋਂ ਇਕ ਖੂਬਸੂਰਤ ਇਸਤ੍ਰੀ ਪੈਦਾ ਹੋਈ!? ਉਸਨੂੰ ਜਗਤ ਦੇ ਸੁਆਮੀ ਨਾਲ ਵਿਆਹ ਦਾ ਵੀਚਾਰ ਫੁਰਿਆ, ਨਿਮਰਤਾ ਨਾਲ ਸੇਵਾ ਕਰਕੇ ਮਹਾਕਾਲ (ਕਾਲਕਾ ਦੇਵਾ) ਨੂੰ ਪ੍ਰਸੰਨ ਕਰ ਸਕੇ :-
ਫਿਰ ਜਿਯ ਮੈ ਇਹ ਭਾਤਿ ਬੀਚਾਰੀ॥
ਬਰੌ ਜਗਤ ਕੇ ਪਤਿਹਿ ਸੁਧਾਰੀ॥
ਤਾ ਤੇ ਕਰੌ ਦੀਨ ਹਵੈ ਸੇਵਾ॥
ਹੋਇ ਪ੍ਰਸੰਨ ਕਾਲਿਕਾ ਦੇਵਾ॥31॥
…ਕ੍ਰਿਪਾ ਕਰੀ ਜਗਮਾਤ ਭਵਾਨੀ ।
ਇਹ ਬਿਧ ਬਤਿਯਾ ਤਾਹਿ ਬਖਾਨੀ ।32।
ਫਿਰ ਦੇਵੀ ਭਵਾਨੀ ਨੇ ਮਹਾਕਾਲ ਨਿਰੰਕਾਰ (?) ਅਸਤ੍ਰਧਾਰੀ ਦਾ ਧਿਆਨ ਕਰਣ ਲਈ ਕਿਹਾ। ਫਿਰ ਆਕਾਸ਼ਵਾਣੀ ਹੋਈ ਕਿ ਜਦੋਂ ਸਵਾਸ ਬੀਰਜ ਦਾਨਵ ਨੂੰ ਮਾਰੇਂਗੀ ਤਾਂ ਉਸ ਪਿਛੋਂ ਹੇ ਸੁੰਦਰੀ ਤੂੰ ਮੈਨੂੰ ਵਰੇਂਗੀ। ਇਹ ਸੁਣ ਸੁੰਦਰੀ ਨੇ ਸ਼ਸਤ੍ਰ ਸਜਾ ਕੇ, ਨਾਲ ਫ਼ੋਜ ਲੈਕੇ ਵੈਰੀ ਤੇ ਹਮਲਾ ਕਰ ਦਿੱਤਾ।ਅਸੁਰ ਮਾਰਦੀ ਤਾਂ ਉਹਨਾਂ ਦੇ ਸਵਾਸਾਂ ਵਿਚੋਂ ਹੋਰ ਅਸੁਰ ਪੈਦਾ ਹੋ ਜਾਂਦੇ । ਹਰ ਪਾਸੇ ਦੈਂਤ ਹੀ ਦੈਂਤ ਦਿਸ ਪੈਂਦੇ ॥51॥
ਚਿਤ ਮੋ ਕਿਯੋ ਕਾਲਕਾ ਧਯਾਨਾ।
ਦਰਸਨ ਦਿਯਾ ਆਨਿ ਭਗਵਾਨਾ ।…॥52॥
ਫਿਰ ਕਾਲਕਾ ਅੱਗੇ ਬੇਨਤੀ ਕੀਤੀ ਕਿ ਮੈਨੂੰ ਇਹਨਾ ਦੈਂਤਾਂ ਤੋ ਬਚਾ। ਤਾਂ ਕਾਲ ਹਸਿਆ, ਲਕ ਨਾਲ ਤਲਵਾਰ (ਅਸਿ) ਕੱਸੀ, ਭਗਤ ਦੀ ਰਖਿਆ ਲਈ ਦੈਂਤਾਂ ਨੂੰ ਮਾਰਨ ਲਗਾ। ਬੜਾ ਭਿਆਨਕ ਜੁਧ ਮਚਿਆ…
ਦੀਰਘ ਦਾਤ ਕਾਢਿ ਕਈ ਕੋਸਾ॥ ਧਾਵਤ ਅਸੁਰ ਹੀਏ ਕਰਿ ਜੋਸਾ॥ ਮਾਰਨ ਮਹਾਕਾਲ ਕਹ ਧਾਵੈ॥
ਮਨੋ ਮਾਰਤ ਵੇਈ ਮਰਿ ਜਾਵੈ॥74॥
(ਦੈਂਤ ਕਈ ਕੋਹਾਂ ਜਿੰਨੇ ਲੰਬੇ ਦੰਦ ਕਢਕੇ ਮਹਾਕਾਲ ਨੂੰ ਮਾਰਣ ਦੋੜਿਆ)
ਚਾਹਤ ਮਹਾਕਾਲ ਕਹ ਮਾਰੋ ॥ ਮਹਾ ਮੁਰਖ ਨਹਿ ਕਰਤ ਬਿਚਾਰੋ ॥ ਜਿਨ ਸਭ ਜਗ ਕਾ ਕਰਾ ਪਸਾਰਾ॥ ਤਾਹਿ ਚਹਤ ਤੇ ਮੂੜ ਸੰਘਾਰਾ॥76॥
(ਮਹਾਕਾਲ, ਸ਼ਰੀਰਧਾਰੀ, ਜਗਤ ਦਾ ਰਚਨਹਾਰਾ? ਜਿਸਨੂੰ ਮੂਰਖ ਦੈਂਤ ਮਾਰਨਾ ਚਾਹੁੰਦੇ ਹਨ)
ਠੋਕ ਠੋਕ ਭੁਜ ਦੰਡਨ ਜੋਧਾ॥ ਧਾਵਤ ਮਹਾਕਾਲ ਪਰ ਕ੍ਰੋਧਾ॥ ਬੀਸ ਪਦਮ ਦਾਨਵ ਤਵ ਭਯੋ॥
ਨਾਸ ਕਰਨ ਕਾਲੀ ਕੋ ਧਯੋ ॥77
(ਮਹਾਕਾਲ / ਕਾਲੀ ਨੂੰ ਮਾਰਣ ਲਈ ਵੀਹ ਪਦਮ ਦੈਤ ਗੁੱਸਾ ਖਾ ਕੇ ਧਾਏ। (ਨੋਟ: ਮਹਾਕਾਲ ਤੇ ਕਾਲੀ ਦੋਵੇਂ ਨਾਂ ਇਕੱਠੇ ਇਕੋ ਚੋਪਈ ਵਿਚ ਲਿਖੇ ਹਨ ਜਿਸਤੋਂ ਸ਼ਿਵ ਦਾ ਭਿਆਨਕ ਅਰਧ- ਨਾਰੀਸ਼ਵਰ ਰੂਪ ਮਹਾਕਾਲ-ਕਾਲਕਾ / ਸਰਬਕਾਲ-ਕਾਲਕਾ ਸਿਧ ਹੁੰਦਾ ਹੈ। ਇਸ ਗੰ੍ਰਥ ਦੇ ਪੰਨਾ 73 ਤੇ ਲਿਖੇ ਮੁਤਾਬਿਕ
“ਸਰਬਕਾਲ ਹੈ ਪਿਤਾ ਅਪਾਰਾ ॥
ਦੇਬਿ ਕਾਲਕਾ ਮਾਤ ਹਮਾਰਾ ॥”
ਇਸ ਗ੍ਰੰਥ ਵਿਚ ਇਸ਼ਟ ਦਾ ਸਰੂਪ ਸਰਬਕਾਲ–ਕਾਲਕਾ ਜੋ ਮਹਾਕਾਲ – ਕਾਲਕਾ ਹੀ ਹੈ)। ਫਿਰ ਘਮਸਾਨ ਦੀ ਜੰਗ ਹੋਈ, ਸਾਰੇ ਦੇਵਤੇ ਡਰ ਗਏ, ਮਹਾਕਾਲ ਦੀ ਸ਼ਰਣ ਵਿਚ ਆ ਗਏ॥89॥ ਸਭ ਦੇਵਤਿਆਂ ਨੇ ਮਹਾਕਾਲ / ਕਾਲ ਦੀ ਵਡਿਆਈ ਕਰਕੇ ਇਹ ਬੇਨਤੀ ਕੀਤੀ :-
ਇਹ ਬਿਧਿ ਸਭੈ ਪੁਕਾਰਤ ਭਏ ॥ ਜਨ ਕਰ ਲੂਟ ਬਨਿਕ ਸੇ ਲਏ ॥ ਤ੍ਰਾਹਿ ਤ੍ਰਾਹਿ ਹਮ ਸਰਨ ਤਿਹਾਰੀ ॥ ਸਭ ਭੈ ਤੇ ਹਮ ਲੇਹੁ ਉਬਾਰੀ ॥90॥ ਤੁਮ ਹੋ ਸਕਲ ਲੋਕ ਸਿਰਤਾਜਾ ॥ ਗਰਬਨ ਗੰਜ ਗਰੀਬ ਨਿਵਾਜਾ ॥ ਆਦਿ ਅਕਾਲ ਅਜੋਨਿ ਬਿਨਾ ਭੈ ॥
ਨਿਰਬਿਕਾਰ ਨਿਰਲੰਬ ਜਗਤ ਮੈ ॥91॥ ਨਿਰਬਿਕਾਰ ਨਿਰਜੁਰ ਅਬਿਨਾਸੀ ॥ ਪਰਮ ਜੋਗ ਕੇ ਤਤੁ ਪ੍ਰਕਾਸੀ ॥ ਨਿਰੰਕਾਰ ਨਵ ਨਿਤਯ ਸੁਯੰਭਵ ॥
ਤਾਤ ਮਾਤ ਜਹ ਜਾਤ ਨ ਬੰਧਵ ॥92॥ ਸਤ੍ਰ ਬਿਹੰਡ ਸੁਰਿਦਿ (ਭਗਤਾਂ) ਸੁਖਦਾਇਕ ॥ ਚੰਡ ਮੂੰਡ ਦਾਨਵ ਕੇ ਘਾਇਕ॥93॥
(ਦੇਵੀ ਦੁਰਗਾ ਨੇ ਇਹਨਾ ਦੈਂਤਾਂ ਨੂੰ ਮਾਰਿਆ ਸੀ, ਵੇਖੋ ਦੁਰਗਾ / ਭਗਉਤੀ ਕੀਆਂ ਵਾਰਾਂ) ॥
ਆਦਿ ਅਨੰਤ ਅਰੂਪ ਅਭੇਸਾ ॥
ਘਟ ਘਟ ਭੀਤਰ ਕੀਯਾ ਪ੍ਰਵੇਸਾ ॥ ਅੰਤਰ ਬਸਤ ਨਿਰੰਤਰ ਰਹਈ ॥
ਸਨਕ ਸਨੰਦ ਸਨਾਤਨ ਕਹਈ ॥94॥ ਆਦਿ ਜੁਗਾਦਿ ਸਦਾ ਪ੍ਰਭੁ ਏਕੈ ॥
ਧਰਿ ਧਰਿ ਮੂਰਤਿ ਫਿਰਤਿ ਅਨੇਕੈ ॥ ਸਭ ਜਗ ਕਹ ਇਹ ਬਿਧਿ ਭਰਮਾਯਾ ॥ ਆਪੇ ਏਕ ਅਨੇਕ ਦਿਖਾਯਾ ॥95॥
ਘਟ ਘਟ ਮਹਿ ਸੋਈ ਪੁਰਖ ਬਯਾਪਕ ॥
ਸਕਲ ਜੀਵ ਜੰਤਨ ਕੇ ਥਾਪਕ ॥
ਜਾ ਤੇ ਜੋਤਿ ਕਰਤ ਆਕਰਖਨ ॥
ਤਾ ਕਹ ਕਹਤ ਮ੍ਰਿਤਕ ਜਗ ਕੇ ਜਨ ॥96॥
ਤੁਮ ਜਗ ਕੇ ਕਾਰਨ ਕਰਤਾਰਾ ॥ ਘਟਿ ਘਟਿ ਕੀ ਮਤਿ ਜਾਨਨਹਾਰਾ ॥ ਨਿਰੰਕਾਰ ਨਿਰਵੈਰ ਨਿਰਾਲਮ ॥
ਸਭ ਹੀ ਕੇ ਮਨ ਕੀ ਤੁਹਿ ਮਾਲਮ॥97॥
ਤੁਮ ਹੀ ਬ੍ਰਹਮਾ ਬਿਸਨ ਬਨਾਯੋ ॥ ਮਹਾ ਰੁਦ੍ਰ ਤੁਮ ਹੀ ਉਪਜਾਯੋ॥98॥ ਜਗ ਕਾਰਨ ਕਰੁਨਾਨਿਧਿ ਸਵਾਮੀ॥ ਕਮਲ ਨੈਨ ਅੰਤਰ ਕੇ ਜਾਮੀ॥ ਦਯਾਸਿੰਧੁ ਦੀਨਨ ਕੇ ਦਯਾਲਾ ॥
ਹੂਜੈ ਕ੍ਰਿਪਾ ਨਿਧਾਨ ਕ੍ਰਿਪਾਲਾ॥ 99॥ ਚਰਨ ਪਰੇ ਇਹ ਬਿਧਿ ਬਿਨਤੀ ਕਰ॥ ਤ੍ਰਾਹਿ ਤ੍ਰਾਹਿ ਰਾਖਹੁ ਹਮ ਧੁਰਧਰ ॥ ਕਹ ਕਹ ਹਸਾ ਬਚਨ ਸੁਨ ਕਾਲਾ ॥
ਭਗਤ ਜਾਨ ਕਰ ਭਯੋ ਕ੍ਰਿਪਾਲਾ ॥100॥
ਪਾਠਕ ਨੋਟ ਕਰਣ ਕਿ ਚੰਡ, ਮੁੰਡ ਨਾਂ ਦੇ ਦੈਂਤਾਂ ਨੂੰ ਮਾਰਣ ਵਾਲੀ ਦੇਵੀ ਦੁਰਗਾ ਨੂੰ ਰੱਬੀ-ਗੁਣਾਂ ਵਾਲੀ ਦਸਿਆ ਗਿਆ ਹੈ । ਇਸੇ ਦੇਵੀ ਦੁਰਗਾ ਦੀ ਜੈ-ਜੈਕਾਰ ਕਹੀ-ਜਾਂਦੀ-ਅਕਾਲ- ਉਸਤਤਿ (ਅਸਲ ਵਿਚ ਕਾਲ / ਸਰਬਕਾਲ / ਸਰਬਲੋਹ ਉਸਤਤਿ ) ਰਚਨਾ ਵਿਚ ਲਿਖੇ 20 ਛੰਦਾਂ (ਛੰਦ ਨੰ: 211 ਤੋਂ 230 ਤਕ) “ਜੈ ਜੈ ਹੋਸੀ ਮਹਿਖਾਸੁਰ ਮਰਦਨ…” ਵਿਚ ਕੀਤੀ ਗਈ ਹੈ। ਇਸੇ ਦੇਵੀ ਦੁਰਗਾ ਅਥਵਾ ਕਾਲ ਦੀ ਉਸਤਤਿ ਕਈ ਥਾਂਈਂ ਕੀਤੀ ਗਈ ਹੈ; ਪੰਨਾ 810 ਲਿਖਿਆ “ਕਾਲ ਦਾ ਭਿਆਨਕ ਸਰੂਪ” ਮੁੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਯੋ ਗਲ ਮੈ ਅਸਿ ਭਾਰੋ ॥…ਅੱਗੇ ਪੜਨਾ ਜੀ । ਦੋਵੇਂ ਚੰਡੀ ਚਰਿਤ੍ਰ ਅਤੇ ਵਾਰ ਦੁਰਗਾ / ਭਗਉਤੀ ਕੀ (ਪੰਨਾ 74 ਤੋਂ 127 ਤਕ) ਇਸੇ ਕਾਲ ਨੂੰ ਬਿਆਨ ਕਰਦੇ ਹਨ ਅਤੇ ਇਹ ਸਾਰੇ ਪ੍ਰਸੰਗ ਮਾਰਕੰਡੇਯ ਪੁਰਾਣ ਵਿਚੋਂ ਨਕਲ ਮਾਰ ਕੇ ਲਿਖੇ ਗਏ ਹਨ । ਮਹਾਕਾਲ ਦੀ ਕਥਾ ਸ਼ਿਵ ਪੁਰਾਣ ਵਿਚੋਂ ਲਈ ਗਈ ਹੈ।
ਅੱਗੇ ਲਿਖੀਆਂ ਚੌਪਈਆਂ ਵਿਚ ਬਿਆਨ ਕੀਤਾ ਹੈ ਕਿ ਕਾਲ (102) / ਅਸਿਧੁਜ (104) / ਮਹਾਕਾਲ (105) ਰਥ ਤੇ ਚੜਿਆ, ਜੰਗ ਵਿਚ ਹਾਹਾਕਾਰ ਮਚਾ ਦਿੱਤੀ (108)। ਫਿਰ ਮਹਾਕਾਲ ਨੂੰ ਪਸੀਨਾ ਆਇਆ (ਭਯੋ ਪ੍ਰਸੇਤਾ, 109) ; ਪਸੀਨਾ ਤਾਂ ਸਰੀਰਧਾਰੀ ਨੂੰ ਹੀ ਆਉਂਦਾ ਹੈ। ਸਪਸ਼ਟ ਹੈ ਕਿ ਮਹਾਕਾਲ / ਕਾਲ ਅਜੋਨਿ ਨਹੀ, ਜੈਸਾ ਕਿ ਉਪਰ ਲਿਖੀਆਂ ਚੌਪਈਆਂ ਵਿਚ ਲਿਖਿਆ ਹੈ ।
ਜੰਗ ਜਾਰੀ ਹੈ। ਦੈਂਤ 10000 ਘੜੇ ਭੰਗ ਦੇ ਪੀ ਪੀ ਕੇ ਝਟਪਟ ਜੰਗ ਵਿਚ ਆ ਭਿੜਦੇ ਸਨ ॥123॥ ( ਗਪੋੜ !!)।
ਮਹਾਕਾਲ ਕੋਪਤ ਭਯੋ ਜਬ ਹੀ ॥ ਅਸੁਰ ਅਨੇਕ ਬਿਦਾਰੇ ਤਬ ਹੀ ॥125॥
(ਮਹਾਕਾਲ ਨੂੰ ਗੁੱਸਾ ਆਇਆ…)
ਜਿਤੇ ਦੈਤ ਆਏ ਤਿਤੇ ਕਾਲ ਮਾਰੇ ॥
ਬਹੇ ਸ੍ਰੋਨ ਕੇ ਭੂਮ ਹੂੰ ਪੈ ਪਨਾਰੇ ॥139॥ (ਕਾਲ ਨੇ ਦੈਂਤ ਮਾਰੇ ਤਾਂ ਖ਼ੂਨ ਦੇ ਪਰਨਾਲੇ ਵੱਗੇ)
ਜਾ ਪਰ ਮਹਾਕਾਲ ਅਸਿ ਝਾਰਾ॥
ਏਕ ਸੁਭਟ ਤੇ ਦਵੈ ਕਰਿ ਡਾਰਾ॥192॥ (ਮਹਾਕਾਲ ਨੇ ਇਕ ਵਾਰ ਨਾਲ ਦੋ ਟੋਟੇ ਕਰ ਦਿਤੇ)
ਜਵਾਲ ਤਜੀ ਕਰਿ ਕੋਪ ਨਿਸਾਚਰ ॥
ਤਿਨ ਤੇ ਭਏ ਪਠਾਨ ਧਨੁਖ ਧਰ ॥198॥
(ਦੈਂਤਾਂ ਨੇ ਮੂੰਹ ਵਿਚੋਂ ਅੱਗ ਕੱਢੀ ਤਾਂ ਪਠਾਨ ਤੀਰ ਕਮਾਨ ਫੜੀ ਪੈਦਾ ਹੋ ਗਏ!!?
ਸਤਿਜੁਗ ਵਿਚ ਪਠਾਨ ਕਿਥੋਂ ? ਨਿਰਾ ਝੂਠ ਤੇ ਗਪੋੜ ਲਿਖਣ ਵਾਲਾ ਲਿਖਾਰੀ ਕੋਣ ??) ਫਿਰ ਦੈਂਤਾਂ ਨੇ ਸਾਹ ਛੱਡੇ ਤਾਂ ਸੈਯਦ ਤੇ ਸ਼ੇਖ਼ ਪੈਦਾ ਹੋ ਗਏ (199)। ਅਮਿਤ ਖ਼ਾਨ, ਨਾਹਰ ਖ਼ਾਨ, ਬੈਰਮ ਖ਼ਾਨ, ਹਸਨ ਖ਼ਾਨ, ਗੈਰਤ ਖ਼ਾਂ, ਬਲਵੰਡ ਖ਼ਾਂ… ਯੂਸਫ
ਖ਼ਾ (211), ਨੂਰਮ ਬੇਗ,… ਸ਼ੇਖ਼ ਫਰੀਦ, ਸ਼ੇਖ਼ ਉਜੈਨ (219)
… ਗਪੋੜ !? ਇਹ ਸਾਰੇ ਨਾਂ ਲਿਖਾਰੀ ਨੂੰ ਕਿਵੇਂ ਪਤਾ ਲੱਗੇ ? ਕੀ ਦੈਂਤਾਂ ਨੇ ਆਪਣੇ ਫ਼ੌਜੀਆਂ ਦੀ ਲਿਸਟ ਮਹਾਕਾਲ / ਕਾਲ ਜਾਂ ਲਿਖਾਰੀ ਨੂੰ ਦਿਤੀ ਸੀ ? ਜੰਗ ਹਾਲੇ ਜਾਰੀ ਹੈ । …
ਹੁੰਅ ਸਬਦ ਅਸਿਧੁਜਹਿ (ਮਹਾਕਾਲ ਨੇ) ਉਚਾਰਾ॥
ਤਿਹ ਤੇ ਆਧਿ ਬਯਾਧਿ ਬਪੁ ਧਾਰਾ ॥234॥
ਮਹਾਕਾਲ ਨੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਕੀਟ ਫੈਲਾ ਦਿੱਤੇ ( ਭੋਿਲੋਗਚਿੳਲ ਾੳਰਡੳਰੲ ) ਤਾਂ ਦੈਂਤ ਬੀਮਾਰੀਆਂ ਨਾਲ ਮਰਣ ਲਗੇ ॥246॥
… ਇਹ ਬਿਧਿ ਭਯੋ ਦਾਨਵਨ ਨਾਸਾ ॥ ਖੜਗਕੇਤ (ਮਹਾਕਾਲ) ਅਸੁ ਕਿਯਾ ਤਮਾਸਾ ॥247॥
ਫਿਰ ਅਗਨੀ-ਅਸਤ੍ਰ, ਵਰੁਣ-ਅਸਤ੍ਰ, ਮੇਘ-ਅਸਤ੍ਰ, ਵਾਯੂ- ਅਸਤ੍ਰ…ਆਦਿਕ ਅਸਤ੍ਰਾਂ ਨਾਲ ਘੋਰ ਜੰਗ ਹੁੰਦੀ ਰਹੀ ।ਜੂਝਿ ਗਿਰੇ ਖੜਗਾਧੁਜ ਸੌ ਲਰਿ ਸ੍ਰੋਨਿਤ ਸੋ ਸਿਗਰੇ ਅੰਗ ਭੀਨੇ॥278॥ (ਖ਼ੂਨ-ਸਨੇ ਦੈਂਤ ਮਹਾਕਾਲ ਨਾਲ ਲੜ ਕੇ ਡਿੱਗੇ)
ਫਿਰ ਮਹਾਕਾਲ ਨੇ ਪਾਵਕ-ਅਸਤ੍ਰ…ਆਦਿਕ ਵਰਤੇ, ਮਹਾਕਾਲ ਤਬ ਬਾਨ ਪ੍ਰਹਾਰੇ ॥
ਦਾਨਵ ਏਕ ਏਕ ਕਰਿ ਮਾਰੇ॥ 293॥
ਲਗਦਾ ਹੈ ਕਿ ਕਵੀ ਨੇ ਭੰਗ ਬਹੁਤੀ ਚਾੜ੍ਹ ਲਈ ਹੈ ਕਿਉਂਕਿ ਅੱਗੇ ਫਿਰ ਜੰਗ ਦਾ ਹਾਲ ਦੁਹਰਾਇਆ ਜਾ ਰਿਹਾ ਹੈ ।
ਬਹੁ ਜੁਝੇ ਇਹ ਭਾਤਿ ਸਿਪਾਹੀ॥ ਭਾਤਿ ਭਾਤਿ ਧੁਜਨੀ ਰਿਪੁ ਗਾਹੀ॥
ਉਤ ਕੀਯ ਸਿੰਘ ਬਾਹਨੀ (ਦੁਰਗਾ,ਕਾਲ ) ਕੋਪੈ॥
ਇਤਿ ਅਸਿਧੁਜ (ਮਹਾਕਾਲ ) ਲੈ ਧਾਯੋ ਧੋਪੈ ॥351॥
(ਦੁਰਗਾ ਗੁੱਸੇ ਵਿਚ ਆਈ ਤੇ ਮਹਾਕਾਲ ਤਲਵਾਰ ਲੈ ਕੇ ਪੈ ਗਿਆ) ਅਖੀਰ,ਤਬ ਅਸਿਧੁਜ (ਮਹਾਕਾਲ) ਅਸ ਮੰਤ੍ਰ ਬਿਚਾਰੋ ॥ ਜਿਹ ਬਿਧਿ ਤੇ ਦਾਨਵਹਿ ਸੰਘਾਰੋ ॥363॥ ਸਰਬਾਕਰਖਨ ਕਿਯ ਜਬ॥
ਉਪਜਤ ਤੇ ਰਹਿ ਗਏ ਅਸੁਰ ਤਬ॥ ਆਗਯਾ ਬਹੁਰਿ ਕਾਲਿ (ਕਾਲਿਕਾ) ਕਹ ਦਈ ॥ ਸਤ੍ਰ ਸੈਨ ਭਛਨ ਕਰਿ ਗਈ ॥364॥
ਫਿਰ ਮਹਾਕਾਲ ਨੇ ਸਭ ਦਾ ਬਲ ਖਿਚ ਲਿਆ, ਹੋਰ ਦੈਂਤ ਪੈਦਾ ਨ ਹੋਏ ਤੇ ਕਾਲੀ ਬਾਕੀ ਦਾਨਵ ਸੇਨਾ ਖਾ ਗਈ। ਮਹਾਕਾਲ ਜੀ
! ਇਹ ਸੋਝੀ ਤੁਹਾਨੂੰ ਪਹਿਲੋਂ ਕਿਉਂ ਨ ਆਈ, ਐਂਵੇਂ ਲੰਮੀ
ਜੰਗ ਵਿਚ 20 ਪਦਮ ਅਪਣੀ ਸੇਨਾ ਮਰਵਾਈ ।
ਏਕੈ ਅਸੁਰ ਤਬੈ ਰਹਿ ਗਯੋ॥
ਤ੍ਰਾਸਿਤ ਅਧਿਕ ਚਿਤ ਮਹਿ ਭਯੋ॥365॥
(ਇਕ ਦੈਂਤ ਬਚ ਗਿਆ,ਮਨ ਵਿਚ ਬਹੁਤ ਡਰਿਆ) ਦੋਹਰਾ ॥
ਮਹਾਕਾਲ ਕੀ ਸਰਨਿ ਜੇ ਪਰੇ ਸੁ ਲਏ ਬਚਾਇ ॥
ਔਰ ਨ ਉਪਜਾ ਦੂਸਰ ਜਗ ਭਛਿਯੋ ਸਭੈ ਬਨਾਇ ॥366 ॥ ਜੋ ਪੂਜਾ ਅਸਿਕੇਤੁ ਕੀ ਨਿਤ ਪ੍ਰਤਿ ਕਰੈ ਬਨਾਇ ॥ ਤਿਨ ਪਰ ਅਪਨੇ ਹਾਥ ਦੈ ਅਸਿਧੁਜ ਲੇਤ ਬਚਾਇ ॥367॥
ਅਰਥਾਤ, ਮਹਾਕਾਲ ਦੀ ਜੋ ਸ਼ਰਨ ਵਿਚ ਪੈਂਦਾ ਹੈ, ਉਸ ਨੂੰ ਬਚਾ ਲਿਆ ਜਾਂਦਾ ਹੈ; ਮਹਾਕਾਲ ਵਰਗਾ ਹੋਰ ਦੂਜਾ ਜਗਤ ਵਿਚ ਪੈਦਾ ਨਹੀ ਹੋਇਆ (ਕਾਲਿ) ਨੇ ਸਭ ਨੂੰ ਖਾ ਲਿਆ ।366। ਜੋ ਅਸਿਕੇਤ (ਮਹਾਕਾਲ) ਦੀ ਹਰ ਰੋਜ਼ ਪੂਜਾ ਕਰਦੇ ਹਨ, ਉਹਨਾਂ ਨੂੰ ਆਪਣਾ ਹਥ ਦੇ ਕੇ ਅਸਿਧੁਜ (ਮਹਾਕਾਲ) ਬਚਾ ਲੈਂਦਾ ਹੈ ॥367॥ ਇਹੀ ਸਾਰੇ ਬਚਿਤ੍ਰ ਨਾਟਕ ਗ੍ਰੰਥ ਦਾ ਉਪਦੇਸ਼ ਹੈ । ਸਪਸ਼ਟ ਹੈ ਕਿ ਲਿਖਾਰੀ ਕਵਿ ਸ਼ਯਾਮ ਹਰ ਹੀਲੇ ਸਿੱਖਾਂ ਨੂੰ ਮਹਾਕਾਲ ਦਾ ਸ਼ਰਧਾਲੂ ਬਣਾ ਰਿਹਾ ਹੈ।
ਇਕ ਦੈਂਤ ਰਹਿ ਗਿਆ ਜਿਸਨੇ ਬਹੁਤ ਤੀਰ ਚਲਾ ਕੇ ਮਹਾਕਾਲ ਤੇ ਹਮਲਾ ਕੀਤਾ। ਮਹਾਕਾਲ ਨੇ ਵੀ 20000 ਤੀਰ ਚਲਾਕੇ ਵਾਰ ਰੋਕੇ ।
ਮਹਾਕਾਲ ਪੁਨਿ ਜੀਯ ਮੈਂ ਕੋਪਾ ॥ ਧਨੁਖ ਟੰਕੋਰਿ ਬਹੁਰਿ ਰਨ ਰੋਪਾ ॥ ਏਕ ਬਾਨ ਤੇ ਧੁਜਹਿ ਗਿਰਾਯੋ ॥
ਦੁਤਿਯ ਸੱਤ੍ਰ ਕੋ ਸੀਸ ਉਡਾਯੋ ॥ 372 ॥
…ਬਹੁਰਿ ਅਸੁਰ ਕਾ ਕਾਟਸਿ ਮਾਥਾ ॥
ਸ੍ਰੀ ਅਸਿਕੇਤ ਜਗਤ ਕੇ ਨਾਥਾ॥374॥
ਮਹਾਕਾਲ ਜੀ! ਸਿਰ ਉਡਾ ਕੇ ਮਾਰੇ ਹੋਇ ਰਾਛਸ ਦਾ ਮੱਥਾ ਕਟ ਰਹੇ ਹੋ, ਬੜੇ ਬਹਾਦਰ ਹੋ! ਹੁਣ ਫਿਰ ਸਿਰ ਕੱਟਣ ਚਲੇ ਹਨ,
ਪੁਨਿ ਰਾਛਸ ਕਾ ਕਾਟਾ ਸੀਸਾ ॥ ਸ੍ਰੀ ਅਸਿਕੇਤੁ ਜਗਤ ਕੇ ਈਸਾ ॥ ਪੁਹਪਨ ਬ੍ਰਿਸਟਿ ਗਗਨ ਤੇ ਭਈ ॥
ਸਬਹਿਨ ਆਨ ਬਧਾਈ ਦਈ ॥ 375 ॥ ਧੰਨਯ ਧੰਨਯ ਲੋਗਨ ਕੇ ਰਾਜਾ ॥
ਦੁਸਟਨ ਦਾਹ ਗਰੀਬ ਨਿਵਾਜਾ ॥ ਅਖਲ ਭਵਨ ਕੇ ਸਿਰਜਨਹਾਰੇ ॥
ਦਾਸ ਜਾਨਿ ਮੁਹਿ ਲੇਹੁ ਉਬਾਰੇ ॥ 376 ॥
ਕਬਯੋ ਬਾਚ ॥ ਬੇਨਤੀ ॥ ਚੌਪਈ ॥
ਹਮਰੀ ਕਰੋ ਹਾਥ ਦੈ ਰਛਾ ॥ ਪੂਰਨ ਹੋਇ ਚਿਤ ਕੀ ਇਛਾ ॥ ਤਵ ਚਰਨਨ ਮਨ ਰਹੈ ਹਮਾਰਾ ॥
ਅਪਨਾ ਜਾਨ ਕਰੋ ਪ੍ਰਤਿਪਾਰਾ॥ 377 ॥
{ਨੋਟ: ਇਹ ਬੇਨਤੀ ਮਹਾਕਾਲ / ਅਸਿਕੇਤ / ਅਸਿਧੁਜ / ਜਗਤ ਕੇ ਈਸ਼ਵਰ (?) / ਗਰੀਬ ਨਿਵਾਜ (?) ਅੱਗੇ ਕੀਤੀ ਗਈ ਹੈ। ਪੜੋ ਜੀ , ਉਪਰ ਲਿਖੀਆਂ ਚੌਪਈਆਂ 90 ਤੋਂ 100 ਤਕ ;366 ,367, 375, 376 । ਇਥੇ ‘ਤਵ ਚਰਨਨ’ ਦਾ ਅਰਥ ਮਹਾਕਾਲ ਦੇ ਚਰਨ ਹੈ। ਸਿਰਲੇਖ ੴ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ 10 ॥ ਉਪਰ ਕਿਤੇ ਨਹੀਂ ਲਿਖਿਆ ਜੈਸਾ ਕਿ ਗੁਟਕਿਆਂ ਵਿਚ ਲਿਖਿਆ ਮਿਲਦਾ ਹੈ ; ਕੀ ਏਹ ਸਰਾਸਰ ਧੋਖਾ ਜਾਂ ਸ਼ਰਾਰਤ ਨਹੀਂ ? }
ਤੁਮਹਿ ਛਾਡਿ ਕੋਈ ਅਵਰ ਨ ਧਯਾਊਂ ॥
ਜੋ ਬਰ ਚਾਹੌ ਸੁ ਤੁਮ ਤੇ ਪਾਊਂ ॥…॥380॥
ਅਰਥਾਤ, ਸਿਖ ੴ ਸਤਿਨਾਮੁ ਅਤੇ ਵਾਹਿਗੁਰੂ ਵਾਹਿਗੁਰੂ ਜਪਣਾ ਛੱਡ ਕੇ ‘ਮਹਾਕਾਲ ਮਹਾਕਾਲ’ ਸ਼ਰੀਰਧਾਰੀ ਨੂੰ ਹੀ ਧਿਆਇਆ ਕਰਣ ! ਕਿਉਂ?
ਹੂਜੋ ਸਦਾ ਹਮਾਰੇ ਪੱਛਾ ॥
ਸ੍ਰੀ ਅਸਿਧੁਜ ਜੂ ਕਰਿਯਹੁ ਰੱਛਾ ॥ 381 ॥
ਇਹ ਬੇਨਤੀ ਅਸਿਧੁਜ / ਮਹਾਕਾਲ ਅੱਗੇ ਹੀ ਕੀਤੀ ਜਾ ਰਹੀ ਹੈ ਜਿਸਦਾ ਸਿਖ ਬਣਾਨ ਸਮੇਂ ਸਿਖ ਨੂੰ ਭੰਗ ਤੇ ਸ਼ਰਾਬ ਪਿਲਾਈ ਜਾਂਦੀ ਹੈ ; ਸਾਰਾ ਤ੍ਰਿਯਾ ਚਰਿਤ੍ਰ ਨੰ: 266 ਪੜ੍ਹ ਕੇ ਆਖ਼ਰੀ ਦੋਹਿਰਾ “ਮਹਾਕਾਲ ਕੋ ਸਿੱਖਯ ਕਰਿ ਮਦਿਰਾ ਭਾਂਗ ਪਿਵਾਇ ॥ ਪੰਨਾ 1210” ਧਿਆਨ ਨਾਲ ਪੜਨਾ ਜੀ ।
ਕਾਲ ਪਾਇ ਬ੍ਰਹਮਾ ਬਪੁ ਧਰਾ॥ ਕਾਲ ਪਾਇ ਸਿਵ ਜੂ ਅਵਤਰਾ॥ ਕਾਲ ਪਾਇ ਕਰਿ ਬਿਸਨ ਪ੍ਰਕਾਸਾ॥
ਸਕਲ ਕਾਲ ਕਾ ਕੀਆ ਤਮਾਸਾ ॥383॥
ਜਵਨ ਕਾਲ ਜੋਗੀ ਸਿਵ ਕੀਯੋ ॥
ਬੇਦ ਰਾਜ ਬ੍ਰਹਮਾ ਜੂ ਥੀਯੋ ॥ ਜਵਨ ਕਾਲ ਸਭ ਲੋਕ ਸਵਾਰਾ ॥ ਨਮਸਕਾਰ ਹੈ ਤਾਹਿ ਹਮਾਰਾ ॥ 384 ॥ ਜਵਲ ਕਾਲ ਸਭ ਜਗਤ ਬਨਾਯੋ ॥
ਦੇਵ ਦੈਤ ਜੱਛਨ ਉਪਜਾਯੋ ॥ ਆਦਿ ਅੰਤ ਏਕੈ ਅਵਤਾਰਾ ॥
ਸੋਈ ਗੁਰੂ ਸਮਝਿਯਹੁ ਹਮਾਰਾ ॥385॥
ਨਮਸਕਾਰ ਤਿਸਹੀ ਕੋ ਹਮਾਰੀ ॥
ਸਕਲ ਪ੍ਰਜਾ ਜਿਨ ਆਪ ਸਵਾਰੀ ॥..॥386॥
ਅਰਥਾਤ, ਜਿਸ ਕਾਲ ਨੇ ਬ੍ਰਹਮਾ, ਸ਼ਿਵ, ਵਿਸ਼ਨੂੰ, ਸਾਰਾ ਜਗਤ, ਹੋਰ ਦੇਵਤੇ ਤੇ ਰਾਛਸ ਆਦਿਕ ਬਣਾਏ; ਉਸਨੂੰ ਅਸੀ ਬਾਰੰਬਾਰ ਨਮਸਕਾਰ ਕਰਦੇ ਹਾਂ ਕਿਉਂਕਿ ਓਹੀ ਆਦਿ ਸਮੇਂ ਤੋਂ ਅਵਤਾਰ ਅਤੇ ਸਾਡਾ ਗੁਰੂ ਹੈ ।ਅੱਗੇ ਚੌਪਈ 395 ਵਿਚ ਵੀ ਇਸੇ ਕਾਲ ਨੂੰ “ਆਦਿ ਜੁਗਾਦਿ ਸਰੂਪ ਸੁਯੰਭਵ॥” ਲਿਖਿਆ ਹੈ । ਪਰ ਗੁਰੂ ਗ੍ਰੰਥ ਸਾਹਿਬ ਜੀ ਦਸਦੇ ਹਨ : ੴ ਸਤਿਨਾਮੁ…ਹੀ ਜਗਤ ਦਾ ਕਰਤਾ ਹੈ, ਸੈਭੰ ਹੈ ਅਤੇ ਓਹੀ ਹੈ “ਆਦਿ ਸਚੁ ਜੁਗਾਦਿ ਸਚੁ॥ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥” ਸਪਸ਼ਟ ਹੈ ਕਿ ਇਹ ਬੇਨਤੀ ਚੌਪਈ ਗੁਰੂ ਗ੍ਰੰਥ ਸਾਹਿਬ ਜੀ ਤੋਂ ਬੇਮੁਖ ਕਰਣ ਵਾਲੀ ਰਚਨਾ ਹੈ ; ਦਸਮ ਨਾਨਕ ਦੀ ਬਾਣੀ ਕਿਵੇਂ ?
ਕਾਲ ਦੀ ਅਸਲੀਯਤ ਜਾਣਨ ਲਈ ਤ੍ਰਿਯਾ ਚਰਿਤ੍ਰ ਨੰ: 1 (ਪੰਨਾ 809 ਤੋਂ ਪੰਨਾ 813) ਦਾ ਸਵੈਯਾ 17ਵਾਂ ਪੜੋ ਜੀ :-
ਮੁੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਯੋ ਗਲ ਮੈਂ ਅਸਿ ਭਾਰੋ ॥ ਲੋਚਨ ਲਾਲ ਕਰਾਲ ਦਿਪੈ ਦੋਊ
ਭਾਲ ਬਿਰਾਜਤ ਹੈ ਅਨਿਯਾਰੋ ॥ ਛੁਟੇ ਹੈਂ ਬਾਲ ਮਹਾ ਬਿਕਰਾਲ ਬਿਸਾਲ ਲਸੈ ਰਦ ਪੰਤਿ ਉਜਯਾਰੋ ॥ ਛਾਡਤ ਜਵਾਲ ਲਏ ਕਰ ਬਯਾਲ ਸੁ ਕਾਲ ਸਦਾ ਪ੍ਰਤਿਪਾਲ ਤਿਹਾਰੋ ॥ 17 ॥ (ਪੰਨਾ 810)
…ਇਤਿ ਸ੍ਰੀ ਚਰਿਤ੍ਰ ਪਖਯਾਨੇ ਚੰਡੀ ਚਰਿਤ੍ਰੇ ਪ੍ਰਥਮ ਧਯਾਇ… ਗਲੇ ਵਿਚ ਖੋਪੜੀਆਂ ਦੀ ਮਾਲਾ, ਨੰਗਾ ਸਰੀਰ, ਖੱਬੇ ਪਾਸੇ ਭਾਰੀ ਤਲਵਾਰ, ਮਥੇ ਤੇ ਅੱਖਾਂ ਲਾਲ ਅੰਗਾਰੇ ਵਾਂਙ, ਵਾਲ ਖਿਲਰੇ ਹੋਏ,
ਖ਼ੂਨ ਨਾਲ ਲਿਬੜੇ ਦੰਦ ਤੇ ਜੀਭ, ਮੂੰਹ ਵਿਚੋਂ ਨਿਕਲ ਰਹੀਆਂ ਹਨ ਅੱਗ ਦੀਆਂ ਲਪਟਾਂ, ਇਕ ਹਥ ਵਿਚ ਕਟੀ ਹੋਈ ਖੋਪੜੀ…ਐਸੇ ਭਿਆਨਕ ਸਰੂਪ ਵਾਲਾ ਹੈ ‘ਕਾਲ’, ਤੁਹਾਡਾ ਸਦਾ ਪਾਲਣਹਾਰਾ ।(ਪੜ੍ਹੋ ਜੀ, ਲੇਖ “ਇਸ਼ਟ ਦਾ ਸਰੂਪ”) ਨਿਰੰਕਾਰ ਨਿਰਬਿਕਾਰ ਨ੍ਰਿਲੰਭ ॥ ਆਦਿ ਅਨੀਲ ਅਨਾਦਿ ਅਸੰਭ ॥…॥391॥
ਅਰਥਾਤ, ਮਹਾਕਾਲ ਹੀ ਨਿਰੰਕਾਰ ਵਿਕਾਰਾਂ (ਭੰਗ ਸ਼ਰਾਬ ਪੀਣ-ਪਿਲਾਣ ਵਾਲਾ ?) ਤੋਂ ਮੁਕਤ ਹੈ, ਕਿਸੇ ਦਾ ਮੁਥਾਜ ਨਹੀ
; ਮਹਾਕਾਲ ਹੀ ਸੰਸਾਰ ਦਾ ਮੁੱਢ ਹੈ, ਬੇਦਾਗ ਹੈ, ਅਨਾਦੀ ਅਤੇ ਜਨਮ-ਮਰਣ-ਜੂਨਾਂ ਤੋਂ ਰਹਤ ਹੈ !!? ਇਹ ਵਿਚਾਰ ਗੁਰਬਾਣੀ ਵਿਰੁਧ ਹੈ ਕਿਉਂਕਿ ਜਪੁ ਬਾਣੀ ਵਿਚ ਰੋਜ਼ ਪੜ੍ਹਦੇ ਹਾਂ ਕਿ ੴ ਸਤਿਨਾਮੁ ਵਾਹਿਗੁਰੂ ਹੀ ‘ਆਦਿ ਅਨੀਲ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥ਪਉੜੀ 28॥’
ਇਸ ਤਰ੍ਹਾਂ ਬੇਨਤੀ ਚੌਪਈ ਸਿਖਾਂ ਨੂੰ ਜਪੁ ਬਾਣੀ ਦੇ ਉਲਟ ਸਿਧਾਂਤ ਨਾਲ ਜੋੜ ਰਹੀ ਹੈ ।
ਏਕੈ ਰੂਪ ਅਨੂਪ ਸਰੂਪਾ॥
ਰੰਕ ਭਯੋ ਰਾਵ ਕਹੀ ਭੂਪਾ ॥..॥394॥
ਹੂ-ਬ-ਹੂ ਇਹੀ ਪੰਕਤੀਆਂ ਇਸ ਗ੍ਰੰਥ ਦੇ ਪੰਨਾ 158 ਤੇ ਲਿਖੀਆਂ ਹਨ ਚੋਪਈ 36 ਤੋਂ ਬਾਦ ਕਾਲ ਦੀ ਉਸਤਤਿ ਵਿਚ:-
ਪ੍ਰਥਮ ਕਾਲ ਸਭ ਜਗ ਕੋ ਤਾਤਾ ॥ ਤਾ ਤੇ ਭਯੋ ਤੇਜ ਬਿਖਯਾਤਾ ॥ ਸੋਈ ਭਵਾਨੀ ਨਾਮ ਕਹਾਈ ॥
ਜਿਨ ਸਿਗਰੀ ਯਹ ਸ੍ਰਿਸਟਿ ਉਪਾਈ ॥29॥
…ਕਾਲ ਰੂਪ ਭਗਵਾਨ ਭਨੈਬੋ ॥
ਤਾ ਮਹਿ ਲੀਨ ਜਗਤਿ ਸਭ ਹਵੈਬੋ ॥34॥
…ਏਕਹ ਰੂਪ ਅਨੂਪ ਸਰੂਪਾ॥
ਰੰਕ ਭਯੋ ਰਾਵ ਕਹੂ ਭੂਪਾ ॥37॥
( ਅਰਥਾਤ, ਕਾਲ ਹੀ ਦੇਵੀ ਭਵਾਨੀ / ਕਾਲ-ਰੂਪ ਭਗਵਾਨ /ਸ੍ਰਿਸ਼ਟੀ ਕਰਤਾ ਹੈ !!? )
ਜੇ ਅਸਿਧੁਜ ਤਵ ਸਰਣੀ ਪਰੇ ॥
ਤਿਨ ਕੇ ਦੁਸਟ ਦੁਖਿਤ ਹਵੈ ਮਰੇ ॥..॥397॥
ਅਰਥਾਤ, ਹੇ ਝੰਡੇ ਉਤੇ ਕ੍ਰਿਪਾਨ ਦੇ ਚਿੰਂਨ੍ਹ ਵਾਲੇ ਮਹਾਕਾਲ ਜੀ ! ਜਿਹੜੇ ਜਿਹੜੇ ਜੀਵ ਤੁਹਾਡੀ ਸ਼ਰਨੀ ਆ ਪਏ, ਉਨ੍ਹਾਂ ਦੇ ਦੁਸ਼ਟ- ਦੋਖੀ ਦੁਖੀ ਹੋ ਕੇ ਮਰ ਗਏ ।
ਏਕ ਬਾਰ ਜਿਨ ਤੁਮੈਂ ਸੰਭਾਰਾ ॥ ਕਾਲ ਫਾਂਸ ਤੇ ਤਾਹਿ ਉਬਾਰਾ ॥ ਜਿਨ ਨਰ ਨਾਮ ਤਿਹਾਰੋ ਕਹਾ ॥
ਦਾਰਿਦ ਦੁਸਟ ਦੋਖ ਤੇ ਰਹਾ ॥400 ॥
ਖੜਗਕੇਤ ਮੈਂ ਸਰਨਿ ਤਿਹਾਰੀ ॥ ਆਪੁ ਹਾਥ ਦੈ ਲੇਹੁ ਊਬਾਰੀ ॥ ਸਰਬ ਠੌਰ ਮੋ ਹੋਹੁ ਸਹਾਈ ॥ਦੁਸਟ ਦੋਖ ਤੇ ਲੇਹੁ ਬਚਾਈ ॥401॥
ਅਰਥਾਤ, ਹੇ ਮਹਾਕਾਲ ਜੀ ! ਜਿਸ ਜੀਵ ਨੇ ਇਕ ਵਾਰੀ ਤੁਹਾਨੂੰ ਯਾਦ ਕੀਤਾ, ਤੁਸੀ ਉਸਨੂੰ ਕਾਲ ਦੀ ਫਾਹੀ ਤੋਂ ਬਚਾਅ ਲਿਆ। ਜਿਸਨੇ ਤੁਹਾਡਾ ਨਾਮ ਸਿਮਰਿਆ, ਉਹ ਗਰੀਬੀ (ਕੰਗਾਲੀ), ਦੁਸ਼ਮਨਾਂ ਅਤੇ ਔਗੁਣਾਂ ਤੋਂ ਬਚ ਗਿਆ ।400। ਹੇ ਖੜਗ-ਚਿੰਨ੍ਹ ਦੇ ਝੰਡੇ ਵਾਲੇ ਮਹਾਕਾਲ ਜੀ ! ਮੈਂ ਆਪਜੀ ਦੀ ਸ਼ਰਣ ਆਇਆ ਹਾਂ, ਅਪਣੇ ਹਥ ਦਾ ਸਹਾਰਾ ਦੇ ਕੇ ਮੈਨੂੰ ਬਚਾਅ ਲਉ । ਹਰ ਥਾਂ ਮੇਰੀ ਮਦਦ ਕਰਿਓ, ਮੈਨੂੰ ਦੁਸਟ-ਦੋਖੀਆਂ ਤੋਂ ਬਚਾਅ ਲਉ ।401।
ਅੰਤ ਵਿਚ ਲਿਖਾਰੀ ਅਪਣੇ ਇਸ਼ਟ ਜਗਮਾਤਾ (ਦੇਵੀ ਮਾਤਾ ਕਾਲਕਾ) ਤੇ ਅਸਿਧੁਜ (ਮਹਾਕਾਲ) ਦਾ ਗ੍ਰੰਥ ਪੂਰਨ ਹੋਣ ਤੇ ਸ਼ੁਕਰਾਨਾ ਕਰਦਾ ਹੈ :-
ਕ੍ਰਿਪਾ ਕਰੀ ਹਮ ਪਰ ਜਗਮਾਤਾ ॥
ਗ੍ਰੰਥ ਕਰਾ ਪੂਰਨ ਸੁਭਰਾਤਾ ॥ …॥402॥
ਸ੍ਰੀ ਅਸਿਧੁਜ ਜਬ ਭਏ ਦਇਆਲਾ ॥
ਪੂਰਨ ਕਰਾ ਗ੍ਰੰਥ ਤਤਕਾਲਾ ॥…॥403॥
ਉਪਰ ਕੀਤੀ ਵੀਚਾਰ ਤੋਂ ਇਹ ਨੁਕਤੇ ਪ੍ਰਤੱਖ ਹੁੰਦੇ ਹਨ :-
(1) ਮਹਾਕਾਲ ਰਥ ਤੇ ਚੜਿਆ, ਧਨੁਖ-ਬਾਣ ਚਲਾਏ, ਕ੍ਰੋਧ ਕੀਤਾ, ਕ੍ਰਿਪਾਨ ਚਲਾਈ… ; ਭਾਵ ਸ਼ਰੀਰਧਾਰੀ ਹੈ,
(2) ਮਹਾਕਾਲ ਨੂੰ ਪਸੀਨਾ ਆਉਂਦਾ ਹੈ ; ਅਸੀ ਸਭ ਜਾਣਦੇ ਹਾਂ ਕਿ ਪਸੀਨਾ ਕੇਵਲ ਸ਼ਰੀਰਧਾਰੀ ਨੂੰ ਆਉਂਦਾ ਹੈ ,
(3) ਮਹਾਕਾਲ / ਕਾਲ ਖੋਪੜੀਆਂ ਦੀ ਮਾਲਾ ਗਲ ਵਿਚ ਪਾਉਣ ਵਾਲਾ ਸ਼ਿਵ- ਪਾਰਵਤੀ ਦਾ ਡਰਾਉਣਾ ਸਰੂਪ ਹੈ,
(4) ਮਹਾਕਾਲ ਦਾ ਅਰਥ ਵਾਹਿਗੁਰੂ ਨਹੀ ਕਿਉਂਕਿ ਮਹਾਕਾਲ ਦੇ ਸਿਖ ਨੂੰ ਭੰਗ ਤੇ ਸ਼ਰਾਬ ਪੀਣੀ ਪੈਂਦੀ ਹੈ ।
ਸਪਸ਼ਟ ਹੈ ਕਿ ਇਹ ਬੇਨਤੀ ਚੌਪਈ ਮਹਾਕਾਲ / ਕਾਲਕਾ ਅੱਗੇ ਕੀਤੀ ਅਰਜ਼ੋਈ ਹੈ ਜੋ ਕਿ ਮਿਥਿਹਾਸਕ ਦੇਵਤਾ ਹੈ, ਨ ਕਿ “ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ”। ਗੁਰਸਿਖ ਨੂੰ ਗੁਰੂ ਗ੍ਰੰਥ ਸਹਿਬ ਜੀ ਤੋਂ ਬੇਮੁਖ ਕਰਣ ਵਾਲੀ ਇਹ ਰਚਨਾ ਬ੍ਰਾਹਮਣੀ- ਗ੍ਰੰਥਾਂ ਸ਼ਿਵ ਪੁਰਾਣ, ਮਾਰਕੰਡੇਯ ਪੁਰਾਣ ਦਾ ਨਿਚੋੜ ਹੈ, ਗੁਰਬਾਣੀ ਨਹੀ ।
ਕਬਯੋ ਬਾਚ ਅਰਥਾਤ ਕਵੀ (ਸ਼ਯਾਮ) ਦੀ ਰਚਨਾ ਹੈ, ਗੁਰਬਾਣੀ ਨਹੀ। ਗੁਰਸਿਖ ਨੂੰ ਪੜ੍ਹਨ ਦੀ ਲੋੜ ਨਹੀ । ਗੁਰਵਾਕ ਹੈ : ਬਿਖ ਮਹਿ ਅੰਮ੍ਰਿਤੁ ਸਿੰਚੀਐ ਬਿਖ ਕਾ ਫਲੁ ਪਾਇਆ
॥(ਗੁਰੂ ਗ੍ਰੰਥ ਸਾਹਿਬ, ਅੰਗ 1244) ਭਾਵ, ਜ਼ਹਰ ਵਿਚੋਂ ਅੰਮ੍ਰਿਤ ਦਾ ਸਵਾਦ ਕਿਵੇਂ ਪਾਇਆ ਜਾ ਸਕਦਾ ਹੈ ?
ਗੁਰਸਿਖ ਨੂੰ ਸਤਿਗੁਰੂ ਗੁਰੂ ਗ੍ਰੰਥ ਸਹਿਬ ਜੀ ਦੇ ਇਹ ਫ਼ੁਰਮਾਨ ਮੰਨਣੇ ਚਾਹੀਦੇ ਹਨ :
(1) ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥1॥ਰਹਾਉ॥ ਪੰਡਿਤ ਮੁਲਾਂ ਜੋ ਲਿਖਿ ਦੀਆ ॥
ਛਾਡਿ ਚਲੇ ਹਮ ਕਛੂ ਨ ਲੀਆ ॥ (ਅੰਗ 1158)
(2) ਸਿਮ੍ਰਿਤਿ ਬੇਦ ਪੁਰਾਣ ਪੁਕਾਰਨਿ ਪੋਥੀਆ ॥ਨਾਮ ਬਿਨਾ ਸਭਿ ਕੂੜੁ ਗਾਲ੍ੀ ਹੋਛੀਆ॥ (ਅੰਗ 761)
(3) ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥(920)
(4) ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ ॥ (ਅਨੰਦੁ ਬਾਣੀ, ਅੰਗ 920)
(5) ਸਿਵਾ ਸਕਤਿ ਸੰਬਾਦੰ ॥ ਮਨ ਛੋਡਿ ਛੋਡਿ ਸਗਲ ਭੇਦੰ ॥ ਸਿਮਰਿ ਸਿਮਰਿ ਗੋਬਿੰਦੰ ॥
ਭਜੁ ਨਾਮਾ ਤਰਸਿ ਭਵ ਸਿੰਧੰ॥(873)
ਅਰਥਾਤ, ਹੇ ਮਨ! ਸ਼ਿਵਾ-ਸ਼ਕਤੀ (ਮਹਾਕਾਲ-ਕਾਲਕਾ), ਜਿਨ੍ਾਂ ਤੇ ਕਰਤੇ ਦਾ ਹੁਕਮ ਹੀ ਵਰਤਦਾ ਹੈ, ਦੀਆਂ ਹੋਛੀਆਂ ਕਥਾ ਕਹਾਣੀਆਂ ਦੇ ਚਰਚੇ ਛੱਡ ਕੇ ਸਰਬ-ਵਿਆਪਕ ਪਰਮਾਤਮਾ ੴ ਸਤਿਨਾਮੁ ਵਾਹਿਗੁਰੂ ਨੂੰ ਸਿਮਰ, ਤਾਂ ਹੀ ਸੰਸਾਰ ਸਾਗਰ ਤੋਂ ਪਾਰ ਹੋ ਸਕਦਾ ਹੈਂ ।
ਗੁਰਸਿਖ ਨੇ ਅਨਮਤੀ ਗ੍ਰੰਥ ਅਤੇ ਬ੍ਰਾਹਮਣੀ-ਗ੍ਰੰਥਾਂ ਤੇ ਆਧਾਰਿਤ ਗ੍ਰੰਥਾਂ ਨੂੰ ਤਿਆਗ ਕੇ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਗੁਰਬਾਣੀ,ਸੱਚੀ ਬਾਣੀ,ਕਰਕੇ ਮੰਨਣੀ ਹੈ ।
ਗੁਰਸਿੱਖ ਅਰਦਾਸ ਕਿਸ ਅੱਗੇ ਕਰੇ ? ਪ੍ਰਿਥਮ ਵਾਹਿਗੁਰੂ ਸਿਮਰ ਕੇ .., ਪ੍ਰਿਥਮ ਭਗੌਤੀ ਸਿਮਰ ਕੇ.., ਜਾਂ…?
(ਸਿਖ ਰਹਤ ਮਰਯਾਦਾ ਦਾ ਇਹ ਦੋਗਲਾ-ਪਨ ਦੂਰ ਕਰਣ ਲਈ ਸਿਖ ਰਹਤ ਮਰਯਾਦਾ ਵਿਚ ਸੋਧ ਅਤਿ ਜ਼ਰੂਰੀ )
ਗੁਰੂ ਗ੍ਰੰਥ ਸਾਹਿਬ ਜੀ ਦਾ ਫ਼ੁਰਮਾਨ ਹੈ :
ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ ॥ (519)
ਗੁਰਸਿਖ ਦੀ ਅਰਦਾਸ ਗੁਰੂ ਅੱਗੇ ਹੀ ਹੋਣੀ ਚਾਹੀਦੀ ਹੈ ਕਿਉਂਕਿ ਗੁਰੂ ਵਿਚ ਅਕਾਲ ਪੁਰਖ (ਵਾਹਿਗੁਰੂ) ਵਸਦਾ ਹੈ : ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ॥ (ਵਾਰ ਆਸਾ , ਅੰਗ 466) ।ਪੰਥ-ਪਰਵਾਣਤ ਕਹੀ ਜਾਂਦੀ ਸਿੱਖ ਰਹਤ ਮਰਯਾਦਾ ਵਿਚ ਗੁਰਮਤਿ ਦੀ ਰਹਿਣੀ ਸਿਰਲੇਖ ਹੇਠ ਲਿਖਿਆ ਹੈ: ਸਿਖ ਦੀ ਆਮ ਰਹਿਣੀ, ਕ੍ਰਿਤ, ਵਿਰਤ ਗੁਰਮਤਿ ਅਨੁਸਾਰ ਹੋਵੇ । ਗੁਰਮਤਿ ਇਹ ਹੈ :
(ੳ) ਇਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਨਹੀ ਕਰਨੀ ।…
(ੲ) ਦਸ ਗੁਰੂ ਸਾਹਿਬਾਨ ਨੂੰ ਇਕੋ ਜੋਤ ਦਾ ਪ੍ਰਕਾਸ਼ ਇਕੋ ਰੂਪ ਕਰਕੇਮੰਨਣਾ ।…
(ਕ) ਹਰ ਇਕ ਕੰਮ ਕਰਨ ਤੋਂ ਪਹਿਲਾਂ ਵਾਹਿਗੁਰੂ ਅੱਗੇ ਅਰਦਾਸ ਕਰੇ ।…
(ਠ) ਗੁਰੂ ਦਾ ਸਿੱਖ ਜਨਮ ਤੋਂ ਲੈਕੇ ਦੇਹਾਂਤ ਤੱਕ ਗੁਰ ਮਰਯਾਦਾ ਕਰੇ ।
ਉਪਰੋਕਤ ਗੁਰ-ਹੁਕਮ ਅਤੇ ਰਹਤ ਮਰਯਾਦਾ ਦੀਆਂ ਪੰਕਤੀਆਂ ਸਪਸ਼ਟ ਕਰਦੀਆਂ ਹਨ ਕਿ ਗੁਰਸਿਖ ਦੀ ਜਨਮ ਤੋਂ ਲੈਕੇ ਦੇਹਾਂਤ ਤਕ ਅਰਦਾਸ ਗੁਰ ਮਰਯਾਦਾ ਅਨੁਸਾਰ ਵਾਹਿਗੁਰੂ, ਦਸ ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਅੱਗੇ ਹੀ ਹੋਣੀ ਚਾਹੀਦੀ ਹੈ ਨ ਕਿ ਕਿਸੇ ਦੇਵੀ ਦੇਵਤਾ ਅੱਗੇ ।
ਭਗੌਤੀ / ਭਗਉਤੀ ਪਦ ਬਾਰੇ ਭੁਲੇਖਾ ਦੂਰ ਕਰਣ ਲਈ ਅਰਥ ਮਹਾਨ ਕੋਸ਼ (ਕ੍ਹਾਨ ਸਿੰਘ) ਵਿਚ ਪੜ੍ਹੋ ਜੀ :- (1). ਭਗਵਤ ਭਕਤ, ਕਰਤਾਰ ਦਾ ਉਪਾਸਕ. “ਸੋ ਭਗਉਤੀ ਜੋੁ ਭਗਵੰਤੈ ਜਾਣੈ ॥ ਗੁਰਪਰਸਾਦੀ ਆਪੁ ਪਛਾਣੈ ॥ ਧਾਵਤੁ ਰਾਖੈ ਇਕਤੁ ਘਰਿ ਆਣੈ ॥ ਜੀਵਤੁ ਮਰੈ ਹਰਿਨਾਮੁ ਵਖਾਣੈ ॥ ਐਸਾ ਭਗਉਤੀ ਉਤਮੁ ਹੋਇ ॥ ਨਾਨਕ ਸਚਿ ਸਮਾਵੈ ਸੋਇ॥”
(ਮ :3, ਵਾਰ ਸਿਰੀ ਰਾਗ,ਅੰਗ 88);
ਸਾਧਸੰਗਿ ਪਾਪਾ ਮਲੁ ਖੋਵੈ ॥
ਤਿਸੁ ਭਗਉਤੀ ਕੀ ਮਤਿ ਊਤਮ ਹੋਵੈ ॥ (ਸੁਖਮਨੀ ,ਮ:5,ਅੰਗ 274)॥
(2). ਭਗਵਤ ਦੀ, “ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ॥(ਪ੍ਰਭਾਤੀ ਅ:ਮ:5), ਪਰਮੇਸ਼ਵਰ ਦੇ ਭੇਖ ਦੀ ਮੁਦ੍ਰਾ ਹੈ ਪਰ ਮਨ ਮਾਇਆ ਮੋਹਿਆ .
(3). ਭਗਵਤੀ, ਦੁਰਗਾ ਦੇਵੀ “ਵਾਰ ਸ੍ਰੀ ਭਗਉਤੀ ਜੀ ਕੀ” (ਚੰਡੀ 3).
(4). ਖੜਗ, ਸ੍ਰੀ ਸਾਹਿਬ, ਤਲਵਾਰ “ਲਈ ਭਗਉਤੀ ਦੁਰਗਸਾਹ”(ਚੰਡੀ 3) “ਲਏ ਭਗਉਤੀ ਨਿਕਸ ਹੈ ਆਪ ਕਲੰਕੀ ਹਾਥ” (ਸਨਾਮਾ), “ਨਾਉ ਭਗਉਤੀ ਲੋਹ ਘੜਾਇਆ (ਭਾਗੁ)
(5). ਮਹਾਕਾਲ “ਪ੍ਰਿਥਮ ਭਗਉਤੀ ਸਿਮਰ ਕੈ”(ਚੰਡੀ 3). (6). ਇਕ ਛੰਦ, ਕਈ ਥਾਂਈ ਸ੍ਰੀ ਭਗਵਤੀ ਭੀ ਇਸ ਛੰਦ ਦਾ ਨਾਮ ਹੈ।
ਭਗਉਤੀ ਪਰਥਾਂਇ ਗੁਰਬਾਣੀ (ਵਾਰ ਸਿਰੀ ਰਾਗੁ,ਮ:3, ਅੰਗ 88) ਦੀਆਂ ਪੰਕਤੀਆਂ ਵਿਚ “ਭਗਉਤੀ ਐਸਾ ਉਤਮ ਮਨੁਖ ਹੈ ਜਿਸਨੇ ਪਰਮਾਤਮਾ ਨੂੰ ਜਾਣ ਲਿਆ ਹੈ, ਜਿਸਨੇ ਗੁਰੂ ਦੀ ਕਿਰਪਾ ਸਦਕਾ ਆਪਾ ਪਛਾਣ ਲਿਆ ਹੈ (ਮਨ ਤੂੰ ਜੋਤਿ ਸਰੁਪ ਹੈ ਆਪਣਾ ਮੂਲੁ ਪਛਾਣੁ॥) ਜਿਸਨੇ ਆਪਣੇ ਭਟਕਦੇ ਮਨ ਨੂੰ ਇਕ ਪ੍ਰਭੂ ਦੇ ਚਰਨਾਂ ਵਿਚ ਟਿਕਾ ਲਿਆ ਹੈ, ਜਿਸਨੇ ਗੁਰੂ- ਹੁਕਮ ਬੁਝ ਕੇ ਗੁਰਮਤਿ ਨਾਮ ਜਪ ਕੇ ‘ਜੀਵਤੁ ਮਰਹੁ ਮਰਹੁ ਫੁਨਿ ਜੀਵਹੁ ਪੁਨਰਪਿ ਜਨਮੁ ਨ ਹੋਈ ॥(ਅੰਗ 1104)’ ਦੀ ਜੀਵਨ-ਜਾਚ ਸਿਖ ਲਈ ਹੈ ; ਹੇ ਨਾਨਕ! ਐਸਾ ਉਤਮ ਪ੍ਰਭੂ- ਭਗਤ ਮਨੁਖ ਹੀ ਸਦਾ-ਥਿਰ ਪਰਮਾਤਮਾ ਵਿਚ ਸਮਾ ਜਾਂਦਾ ਹੈ।
ਅੰਤਰਿ ਕਪਟੁ ਭਗਉਤੀ ਕਹਾਏ ॥
ਪਾਖੰਡਿ ਪਾਰਬ੍ਰਹਮੁ ਕਦੇ ਨ ਪਾਏ ॥(ਮ:3,ਅੰਗ 88)
ਅਰਥਾਤ, ਜਿਸ ਮਨੁਖ ਦੇ ਹਿਰਦੇ ਵਿਚ ਛਲ-ਕਪਟ ਹੋਵੇ ਪਰ ਪ੍ਰਭੂ-ਭਗਤ ਅਖਵਾਏ, ਪਾਖੰਡ ਕਰਮਾਂ ਵਿਚ ਫਸਿਆ ਐਸਾ ਮਨੁਖ ਪਰਮਾਤਮਾ ਨੂੰ ਕਦੀ ਪਾ ਨਹੀ ਸਕਦਾ । ਸੋ, ਇਥੇ ਭਗਉਤੀ ਦਾ ਅਰਥ ਹੈ-ਭਗਵਤ ਭਕਤ / ਕਰਤਾਰ ਦਾ ਉਪਾਸਕ।
ਗਉੜੀ ਸੁਖਮਨੀ ਮਹਲਾ 5 ਦੀ ਪਦੀ … (ਗੁਰੂ ਗ੍ਰੰਥ ਸਾਹਿਬ, ਅੰਗ 274) :-
ਭਗਉਤੀ ਭਗਵੰਤ ਭਗਤਿ ਕਾ ਰੰਗੁ ॥
ਸਗਲ ਤਿਆਗੈ ਦੁਸਟ ਕਾ ਸੰਗੁ ॥
ਮਨ ਤੇ ਬਿਨਸੈ ਸਗਲਾ ਭਰਮੁ ॥ ਕਰਿ ਪੂਜੈ ਸਗਲ ਪਾਰਬ੍ਰਹਮੁ ॥ ਸਾਧਸੰਗਿ ਪਾਪਾ ਮਲੁ ਖੋਵੈ ॥
ਤਿਸੁ ਭਗਉਤੀ ਕੀ ਮਤਿ ਊਤਮ ਹੋਵੈ ॥ ਭਗਵੰਤ ਕੀ ਟਹਲ ਕਰੈ ਨਿਤ ਨੀਤਿ ॥ ਮਨੁ ਤਨੁ ਅਰਪੈ ਬਿਸਨ ਪਰੀਤਿ ॥ ਹਰਿ ਕੇ ਚਰਨ ਹਿਰਦੈ ਬਸਾਵੈ ॥
ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ॥
ਅਰਥਾਤ, ਭਗਉਤੀ ਐਸਾ ਮਨੁਖ ਹੈ ਜਿਸਦੇ ਮਨ ਤੇ ਪ੍ਰਭੂ-ਭਗਤੀ ਦਾ ਰੰਗ ਚੜ੍ਹ ਗਿਆ ਹੈ,ਜਿਸਨੇ ਮਨਮੁਖ ਸਾਕਤ ਦਾ ਸੰਗ ਪੂਰਨ ਤੌਰ ਤੇ ਤਿਆਗ ਦਿੱਤਾ ਹੈ, ਜਿਸਦੇ ਮਨ ਦਾ ਸਭ ਤਰ੍ਹਾਂ ਦਾ ਭਰਮ ਨਾਸ ਹੋ ਗਿਆ ਹੈ, ਸਰਬ-ਵਿਆਪਕ ਪ੍ਰਭੂ ਨੂੰ ਜਪਦਾ ਹੈ, ਜਿਸਨੇ ਗੁਰਮੁਖਾਂ ਦੀ ਸੰਗਤ ਵਿਚ ਜਾ ਕੇ ਮਨ ਤੇ ਚੜ੍ਹੀ ਪਾਪਾਂ (ਮਨਮੁਖੀ ਕਰਮਾਂ) ਦੀ ਮੈਲ ਹਟਾ ਲਈ ਹੈ, ਐਸੇ ਪ੍ਰਭੂ-ਭਗਤ ਦੀ ਸੋਚਣੀ / ਅਕਲ ਸਰਬ-ਸ੍ਰੇਸ਼ਟ ਹੁੰਦੀ ਹੈ । ਐਸੀ ਉਤਮ ਸੋਚਣੀ ਵਾਲਾ ਮਨੁਖ ਹਰ ਸਮੇਂ ਖਾਲਕ ਤੇ ਖਲਕ ਦੀ ਸੇਵਾ ਵਿਚ ਲਗਾ ਰਹਿੰਦਾ ਹੈ, ਪ੍ਰਭੂ-ਪ੍ਰੀਤ ਖ਼ਾਤਰ ਆਪਾ ਵੀ ਕੁਰਬਾਨ ਕਰ ਦਿੰਦਾ ਹੈ , “ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਓ ਪਾਲਿ॥ (ਅੰਗ 680)” ਮੁਤਾਬਕ ਗੁਰੂ ਦੀ ਸੱਚੀ ਬਾਣੀ (ਗੁਰ- ਸਬਦ,ਗੁਰ-ਮੰਤਰ) ਰੂਪੀ ਪ੍ਰਭੂ-ਚਰਨ ਹਿਰਦੇ ਵਿਚ ਵਸਾ ਲੈਂਦਾ ਹੈ, ਹੇ ਨਾਨਕ ! ਐਸਾ ਭਗਉਤੀ / ਕਰਤਾਰ ਦਾ ਉਪਾਸਕ ਹੀ ਮਨੁਖਾ-ਜੀਵਨ ਦੀ ਮੰਜ਼ਿਲ “ਅਕਾਲਪੁਰਖੁ” ਨੂੰ ਪਾ ਲੈਂਦਾ ਹੈ ।
ਕੁਝ “ਅਗਿਆਨੀ / ਚੁੰਚ-ਗਿਆਨੀ” ਉਪਰ ਲਿਖੇ ਮ:3 ਅਤੇ ਮ:5 ਦੇ ਗੁਰਵਾਕ ਸੁਣਾ ਕੇ “ਪ੍ਰਿਥਮ ਭਗੌਤੀ ਸਿਮਰ ਕੈ…” ਵਾਲੀ ਪੰਕਤੀ ਨੂੰ ਅਰਥਾਉਂਣ ਦੀ ਕੋਸ਼ਿਸ਼ ਕਰਦੇ ਹਨ । ਭਗਉਤੀ ਦਾ ਵਾਹਿਗੁਰੂ / ਅਕਾਲ ਪੁਰਖੁ ਅਰਥ ਕਰਣ ਵਾਲੇ “ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ॥”ਪੰਕਤੀ ਦੇ ਬਿਲਕੁਲ ਗਲਤ ਅਰਥ ਕਰਣਗੇ , ਕਿਉਂਕਿ ਅਰਥ ਹੋਣਗੇ ਕਿ “ਹੇ ਨਾਨਕ! ਐਸਾ ਅਕਾਲਪੁਰਖ ਅਕਾਲਪੁਰਖ ਨੂੰ ਪਾ ਲੈਂਦਾ ਹੈ।” ਇਸੇ ਤਰ੍ਹਾਂ ਬਾਕੀ ਪੰਕਤੀਆਂ ਦੇ ਅਰਥ ਵੀ ਗ਼ਲਤ ਹੀ ਹੋਣਗੇ ਜੋ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਦਾ ਘੋਰ ਨਿਰਾਦਰ ਹੋਵੇਗਾ। ਬਾਣੀ-ਗੁਰੂ ਜੀ ਦੇ ਨਿੰਦਕ ਦਾ ਅੰਤ ਬਹੁਤ ਮਾੜਾ ਹੋਵੇਗਾ।
ਪ੍ਰਿਥਮ ਭਗੌਤੀ ਸਿਮਰ ਕੈ… ਪੰਕਤੀ ਵਿਚ ਭਗੌਤੀ ਦੇ ਅਰਥ ਉਪਰ ਭਾਈ ਕਾਨ੍ਹ ਸਿੰਘ ਜੀ ਨੇ ਲਿਖ ਦਿਤੇ ਹਨ। ਵਧੇਰੇ ਡੂੰਘਾਈ ਨਾਲ ਸਮਝਣ ਲਈ ‘ਵਾਰ ਦੁਰਗਾ ਕੀ’ ਅਥਵਾ ‘ਵਾਰ ਸ੍ਰੀ ਭਗਉਤੀ ਜੀ ਕੀ’ ਦੀ ਪੜਚੋਲ ਜ਼ਰੂਰੀ ਹੈ । ਇਹ ਵਾਰ ਬਚਿਤ੍ਰ ਨਾਟਕ ਗ੍ਰੰਥ (ਅਖਉਤੀ ਦਸਮ ਗ੍ਰੰਥ) ਵਿਚ ਪੰਨਾ ਨੰਬਰ 119 ਤੋਂ 127 ਤਕ ਦਰਜ ਹੈ ਅਤੇ ਇਸ ਵਾਰ ਦੀਆਂ ਕੁਲ 55 ਪਉੜੀਆਂ ਹਨ । ਸਾਰੀ ਵਾਰ ਵਿਚ ਦੇਵੀ ਦੁਰਗਾ (ਚੰਡੀ ਦਾ ਮਹਿਖਾਸੁਰ, ਧੂਮ੍ਰਲੋਚਨ, ਚੰਡ, ਮੁੰਡ, ਸ੍ਰਣਵਤਬੀਜ (ਰਕਤਬੀਜ), ਸੂੰਭ, ਨਿਸੂੰਭ ਨਾਂ ਦੇ ਦੈਂਤਾਂ ਨਾਲ ਜੁਧਾਂ ਦਾ ਜ਼ਿਕਰ ਹੈ । ਇਸਦਾ ਆਧਾਰ ਗ੍ਰੰਥ ਮਾਰਕੰਡੈਯ ਪੁਰਾਣ ਹੈ । ਪੰਨਾ 91 ਅਤੇ 95 ਤੇ ਵੀ ਚੰਡੀ ਦੇ ਜੰਗਾਂ ਦਾ ਹਾਲ ਲਿਖਿਆ ਹੈ ਅਤੇ ਸਮਾਪਤੀ ਸੰਕੇਤ ਇਉਂ ਲਿਖੇ ਹਨ :
ਇਤਿ ਸ੍ਰੀ ਮਾਰਕੰਡੇ ਪੁਰਾਨੇ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ…), ਜਿਸਦੀ ਨਾਇਕਾ ਦੇਵੀ ਦੁਰਗਾ ਹੈ ਜਿਸਨੂੰ ਆਦਿ- ਸ਼ਕਤੀ, ਸ਼ਿਵਾ, ਜਗਮਾਇ, ਜਗਮਾਤਾ, ਭਵਾਨੀ, ਭਗਉਤੀ, ਕਾਲ, ਕਾਲੀ, ਕਾਲਕਾ, ਮਹਾਕਾਲੀ ਆਦਿਕ ਨਾਂਵਾਂ ਨਾਲ ਬਿਆਨ ਕੀਤਾ ਗਿਆ ਹੈ । (ਪੜ੍ਹੋ ਜੀ, ਮਾਰਕੰਡੇਯ ਪੁਰਾਣ ਅਤੇ ਉਸਤੇ ਆਧਾਰਿਤ ਪੁਸਤਕ ਸ੍ਰੀ ਦੁਰਗਾ ਸਪਤ-ਸ਼ਤੀ) ।
ਇਸ ਵਾਰ ਦੀ ਪਹਿਲੀ ਪਉੜੀ:- ਪ੍ਰਿਥਮ ਭਗੌਤੀ ਸਿਮਰ ਕੇ ਗੁਰ ਨਾਨਕ ਲਈ ਧਿਆਇ ॥… ਅਤੇ ਆਖਰੀ ਪਉੜੀ ਨੰ: 55 : ਦੁਰਗਾ ਪਾਠ ਬਣਾਇਆ ਸਭੇ ਪਉੜੀਆਂ॥ਫੇਰ ਨ ਜੂਨੀ ਆਇਆ ਜਿਨ ਇਹ ਗਾਇਆ॥
ਅਰਥਾਤ, ਸਾਰੀਆਂ ਪਉੜੀਆਂ ਦੇਵੀ ਦੁਰਗਾ ਦੀ ਉਸਤਤਿ,ਵਡਿਆਈ ਕਰਣ ਲਈ ਹੀ ਰਚੀਆਂ ਹਨ । ਭਗਉਤੀ ਦਾ ਅਰਥ ਪ੍ਰਕਰਣ ਅਨੁਸਾਰ ਦੇਵੀ ਦੁਰਗਾ ਹੀ ਹੈ । ਇਸ ਵਾਰ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਨਾ ਮੰਨਣ ਵਾਲੇ ਦਸਣ ਕਿ ਗੁਰੂ ਨਾਨਕ ਸਾਹਿਬ ਜੀ ਦੀ ਦਸਵੀਂ ਜੋਤ ਨੂੰ ਦੇਵੀ- ਪੂਜਕ ਕਿਵੇਂ ਮੰਨੀਏ ? ਜੇ ਮੰਨੀਏ ਤਾਂ ਉਪਰ ਲਿਖੀ ਮਰਯਾਦਾ (ੳ) ਤੇ (ੲ) ਦੀ ਅਤੇ ਗੁਰਵਾਕ ‘ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥(966) ਦੀ ਉਲੰਘਣਾ ਹੁੰਦੀ ਹੈ।
ਦੁਜੀ ਗਲ, ਗੁਰਵਾਕ: ਤੂ ਕਹੀਅਤ ਹੀ ਆਦਿ ਭਵਾਨੀ॥ਮੁਕਤਿ ਕੀ ਬਰੀਆ ਕਹਾ ਛਪਾਨੀ ॥(ਅੰਗ 874), ਅਨੁਸਾਰ ਇਹ ਦੇਵੀ ਭਵਾਨੀ ਅਰਥਾਤ ਦੁਰਗਾ ਖ਼ੁਦ ਮੁਕਤੀ ਨਹੀ ਦੇ ਸਕਦੀ । ਤਾਂ ਉਸਦਾ ਪਾਠ ਕਿਵੇਂ ਜੂਨਾਂ ਤੋਂ ਬਚਾ ਸਕਦਾ ਹੈ ? ਸਪਸ਼ਟ ਹੈ ਕਿ ਪ੍ਰਿਥਮ ਭਗੌਤੀ ਸਿਮਰ ਕੇ … ਅਰਦਾਸ ਦੀ ਆਰੰਭਤਾ ਗੁਰਮਤਿ ਅਨੁਕੂਲ ਨਹੀ ਕਿਉਂਕਿ ਇਹ ਅਰਦਾਸ ਸਭ ਤੋਂ ਪਹਿਲਾਂ “ਦੇਵੀ ਦੁਰਗਾ / ਦੇਵਤਾ ਮਹਾਕਾਲ” ਨੂੰ ਸਿਮਰ ਕੇ ਕੀਤੀ ਜਾ ਰਹੀ ਹੈ।
ਗੁਰ-ਫੁਰਮਾਨ “ਪੰਡਿਤ ਮੁਲਾ ਜੋ ਲਿਖ ਦੀਆ ॥ ਛਾਡਿ ਚਲੇ
ਹਮ ਕਛੂ ਨ ਲੀਆ ॥” ਜੇ ਅਸੀ ਮੰਨ ਲਈਏ ਤਾਂ ਉਪਰੋਕਤ ਗੁਰਮਤਿ ਵੀਚਾਰ ਅਨੁਸਾਰ ਸਿਖ ਦੀ ਅਰਦਾਸ ਦੀ ਸ਼ੁਰੂਆਤ ਇਉਂ ਹੋਣੀ ਚਾਹੀਦੀ ਹੈ ;(ਸੁਝਾਅ ਹੈ, ਪੰਥ ਗੌਰ ਕਰੇ):-
ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਉ ॥ ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ ॥ ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ ॥ ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ ॥ ਅਮਰਦਾਸਿ ਅਮਰਤੁ ਛਤ੍ਰ ਗੁਰ ਰਾਮਹਿ ਦੀਅਉ ॥ ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ ॥ ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ ॥ (ਅੰਗ 1408)। ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਆ॥ ਸੋ ਸਤਿਗੁਰੁ ਵਾਹੁ ਵਾਹੁ ਜਿਨਿ ਹਰਿ ਸਿਉ ਜੋੜਿਆ॥(ਅੰਗ 522) । ਧੰਨੁ ਗੁਰੂ ਨਾਨਕ ਸਾਹਿਬ ਜੀ ।ਧੰਨੁ ਗੁਰੂ ਅੰਗਦ ਸਾਹਿਬ ਜੀ । ਧੰਨੁ ਗੁਰੂ ਅਮਰਦਾਸ ਸਾਹਿਬ ਜੀ।ਧੰਨੁ ਗੁਰੂ ਰਾਮਦਾਸ ਸਾਹਿਬ ਜੀ । ਧੰਨੁ ਗੁਰੂ ਅਰਜਨ ਸਾਹਿਬ ਜੀ । ਧੰਨੁ ਗੁਰੂ ਹਰਗੋਬਿੰਦ ਸਾਹਿਬ ਜੀ । ਧੰਨੁ ਗੁਰੂ ਹਰਿਰਾਇ ਸਾਹਿਬ ਜੀ । ਧੰਨੁ ਗੁਰੂ ਹਰਿਕਿਸ਼ਨ ਸਾਹਿਬ ਜੀ । ਧੰਨੁ ਗੁਰੂ ਤੇਗ ਬਹਾਦਰ ਸਾਹਿਬ ਜੀ । ਧੰਨੁ ਗੁਰੂ ਗੋਬਿੰਦ ਸਿੰਘ ਸਾਹਿਬ ਜੀ । ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਧੰਨੁ ਧੰਨੁ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ॥
ਅੱਗੇ ਰਹਤ ਮਰਯਾਦਾ ਵਿਚ ਛਪੀ ਅਰਦਾਸ (ਕੁਝ ਥਾਂਈਂ ਸੁਧਾਈ ਦੀ ਲੋੜ ਪੈ ਸਕਦੀ ਹੈ), ਅਤੇ ਅਖੀਰ ਤੇ ‘ਨਾਨਕ ਨਾਮ ਚੜ੍ਹਦੀ ਕਲਾ’ ਦੀ ਥਾਂ ‘ਹੇ ਵਾਹਿਗੁਰੁ ! ਤੇਰੇ ਨਾਮ ਦੀ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ ।’ ਉਚਾਰਿਆ ਜਾਵੇ (ਨਾਨਕ ਪਦ ਵਰਤ ਕੇ ਕੋਈ ਰਚਨਾ ਲਿਖਣ ਦਾ ਹੱਕ ਕਿਸੇ ਸਿਖ ਜਾਂ ਜਥੇਦਾਰ ਨੂੰ ਨਹੀ)। ਵਾਹਿਗੁਰੂ / ਬਾਣੀ ਗੁਰੂ ਸਾਹਿਬ ਜੀ ਦੇ ਸਨਮੁਖ ਨਿਮਾਣੇ ਜਨ ਬਣ ਕੇ ਕੀਤੀ ਅਰਦਾਸ ਹੀ ਪਰਵਾਨ ਹੁੰਦੀ ਹੈ। (ਨੋਟ: ਪ੍ਰਿਥਮ ਅਕਾਲ ਪੁਰਖੁ ਸਿਮਰ ਕੇ … ਬੋਲਿਆਂ ‘ਅਕਾਲ ਪੁਰਖੁ’ ਅਤੇ ‘ਕਾਲ ਪੁਰਖ =ਦੇਵੀ’ ਦਾ ਭੁਲੇਖਾ ਪੈ ਸਕਦਾ ਹੈ)
SRI GURU GRANTH SAHIB AND DASAM GRANTH IN LEGAL LITERATURE
SRI GURU GRANTH SAHIB AND DASAM GRANTH IN LEGAL LITERATURE
Prof. Kashmir Singh
Guru Nanak Dev University, Amritsar
Wherever my Satguru goes and sits, that place is beautiful, O Lord King;The Guru’s disciples seek that place and take and apply its dust to theirforeheads.Though more appropriately this hymn is applicable to every Gurdwara in the present context because of presence of Sri Guru Granth Sahib therein but the Sikhs undertake the pilgrimage to the places which are sanctified by the presence of Gurus during their lifetime. Within India, seats of the Five Sikh Takhts are the primary destinations for pilgrimage. Majority of Sikh pilgrims to Patna Sahib and Hazur Sahib note it with amazement that Guru Granth Sahib and Dasam Granth (DG) are seated with equal majesty in the sanctum sanctorum. Then Hukmnamas from both the Granths is taken in the morning and evening and are displayed with equal reverence. Impliedly it is asserted by the Pujaris there that both the Granths hold co-equal position and are equal in importance, both are also claimed to be the pious uttering of the Gurus. Quite recently2 there is a recommendation from Takht Patna Sahib for parkash of DG alongwith.
Sri Guru Granth Sahib (SGGS), 540)
Sri Guru Granth Sahib After the completion of Granth Sahib in 1604, it was installed at Harmindir Sahib. As per directions of Guru Arjan Dev, it used to remain at Harmandir during day time and was taken to Guru’s room at Guru-ke-Mahal in the evening after recitation of Sohila and Ardas. In the Guru’s room, Granth Sahib was placed in the canopy at a higher pedestal and Guru slept on the floor by its side. The Guru also enjoined the Sikhs to consider the Granth Sahib equal to the Guru and make no distinction between the two. Thus Guru Arjan, who himself compiled the Granth Sahib, paid it so much reverence and respect that he sat and slept on the floor and kept Granth Sahib at a higher place. Earlier the Guru had personally gone to Goindwal to receive the manuscript of Guru’s hymns (Pothi) from Bhai Mohan. The Sikhs carried the palanquin on their shoulders in which the Pothi was placed and Guru Arjan walked behind in reverence barefoot refusing to ride his horse saying that pothi was the very spirit, the very light of the four Gurus, his predecessors.3
Not only Guru Arjan paid so much respect to the Granth Sahib and the bani, (revealed Word) composed in it, it was held in great veneration by the earlier Gurus also before the completion of the Holy Volume. Guru Ram Dass said, “The bani is the Guru and Guru the bani”
Guru Amar Dass said, “the word of the Guru is the Lord Formless Himself. There is none other and nothing else which can be reckoned equal to it.”
Guru Gobind Singh, the tenth Master, brought an end to the line of personal Gurus on October 6, 1708. He pronounced that Guru Granth Sahib will be the Guru after him. Thus GGS became the everlasting Guru of the Sikhs. Guru’s commandment is recorded by one of his associates.
In pursuance of the orders of the Eternal Lord, was the (Sikh) Panth constituted. All the Sikhs are hereby ordained to accept the Granth as their Guru. Have faith in the holy Granth as your Master and consider it the visible
manifestation of the Gurus. Those who hath a pure heart would seek guidance from the holy word as manifested in the Holy Book to meet the Lord.
Similarly Rahitnama by Bhai Nandlal also testifies the fact of succession from Guru Gobind Singh to Guru Granth Sahib. Bhaiji was with the Guru during his last moments and he records the last words of the Gurus as follows:
He who would wish to see the Guru,
Let him come and see the Granth.
He who would wish to speak with him,
Let him read and reflect upon what says the Granth.
He who would wish to hear his word,
He should with all his heart read the Granth
Or listen to the Granth being read.
This was the answer of the Guru to the Sikhs who had asked him just before his departure from the worldly sojourn, “Who would be their Guru after him?” The Guru further told, whenever the Sikhs needed guidance and counsel, they should assemble before the Granth in all sincerity and decide their future line of action in the light of the teachings of the Master embodied in the Granth, the noble ideas therein would live for ever and show people the path of bliss and happiness.
Macauliffe has rightly remarked7
, “The Granth Sahib, as already stated, is to them the embodiment of their Gurus, who are regarded as only one.
Preface to the Sikh Religion person; the light of the first Guru’s soul having been transmitted to each of his successors in turn”.
The Tenth Master bestowed Guruship on Granth Sahib as is evident from
the account of Guru’s contemporaries who were present at Nanded till his
last moments. He did not made any mention of Dasam Granth. So to equate Guru Granth Sahib with Dasam Granth is almost blasphemous. Even assuming that Dasam Granth was existing at the time of Guru Gobind Singh, it cannot be the object of same respect as that of Granth Sahib which was elevated to the status of Guru by the Tenth Guru himself. This aspect of Sikh history is noted by the Supreme Court of India in one of its judgments in the following words.
“One of the most fascinating aspect of Sikhism is the process which began with human Gurus, continued during the period of duality in which there were human Gurus and a collection of sacred writings and ended with
the present situation in which full authority is enjoined by the scripture. In every respect, the scripture is what the Gurus were”.When the line of living Gurus was ended with conscious decision of Guru Gobind Singh, the last Guru, succession was invested in a collection of teachings which was given
the title of Guru Granth Sahib. This is now the Guru of the Sikhs.
An important characteristic of the teachings of the Sikh Gurus is their emphasis upon the message, the Bani. It is this stress which made possible the transfer of Guruship to the scripture.
…Now this Sri Guru Granth Sahib is a living Guru of the Sikhs. Guru means the guide. Guru Granth Sahib gives light and shows the path to the suffering humanity whenever a believer in Sikhism is in trouble or is depressed he reads hymns from the Granth.
It will be relevant to refer to the lines in a letter from Baba Ram Singh, whose followers (Namdharis) claim in unending line of living Gurus and
include Baba himself as one of them. He wrote,” The Guru of Gurus is Granth Sahib, the Word is Guru. Consider this as whole truth.” 9Sikh Code of Conduct:
While passing on Guruship to SGGS, the Tenth Master had authorized the Guru Panth to act collectively and take decisions in the light of revealed Word contained in it. Acting in that capacity, the Guru Panth has adopted a Sikh Code of Conduct called Sikh Rehat Maryada (SRM) in 1945 after long deliberation to promote deeper religious cohesion and uniformity in the Sikh conduct and observances. It has the approval of Akal Takht Sahib, the supreme religious body and the Shiromani Gurdwara Parbandhak Committee (SGPC), the premier statutory and representative body of the Sikhs.
The Code (SRM) ordains installation, reading and worshipping only of Guru Granth Sahib in a Gurdwara and not of any other book. More specifically Article V(e) ordains, “No book should be installed like and at par with the Guru Granth.” Art. 1 defines a Sikh as any human being who faithfully believes, inter alia, in SGGS and the teachings of Ten Sikh Gurus. Art. IV(e) prescribes the daily routine (Nitnem) of the Sikhs which includes banis from SGGS and also a few renderings of Guru Gobind Singh. Then SRM prescribes devotional hymn singing (Kirtan) only of Guru Granth Sahib’s or Guru Gobind Singh’s hymns, (Art.VI(b)). The Sikh prayer (Ardas) as prescribed by the Code in Art. IV(3) enjoins to seek the blessings of the Almighty, Ten Gurus and the SGGS, an embodiment of the light of all the Ten Gurus. And on conclusion of Ardas, the individual or the congregation, as the case may be, should respectfully genuflect before the revered SGGS. It needs special notice that the SRM nowhere makes a mention of Dasam Granth though it refers to the teachings and utterances of Ten Sikh Gurus.
Thus seating of Guru Granth Sahib and Dasam Granth side by side with equal reverence is not in accordance with Sikh Code of Conduct It is clerarly enjoined under the head ‘Gurdwara’ that no other book can be installed like and at par with Guru Granth Sahib. In fact the Sikhs are prohibited to worship any person or object other than Guru Granth Sahib.
Only GGS is to be installed in the sanctum sanctorum of every Gurdwara.
Dasam Granth
When Guru Gobind Singh had to vacate Anandpur in 1705, multitudinous
literature including compositions of the Guru and 52 poets patronised by
him was destroyed. According to tradition, Bhai Mani Singh, the Head
Granthi of Sri Darbar Sahib from 1721 to 1738, collected manuscripts,
compiled the same which came to be known Dasvin Patshahi ka Granth.
Immediately after martyrdom of Bhai Mani Singh in 1737, some Sikhs
had questioned that some writings in Dasam Granth like Charitro Pakhyan and Hikayats are not in consonance with the teachings of Gurus and also with the spiritual and devotional compositions of Guru Gobind Singh. They argued for the separation of these from the rest.
This controversy continued later on also.
Besides Bhai Mani Singh, Baba Deep Singh during the mid eighteenth century and Bhai Sukha Singh, Granthi at Patna Sahib, around the closing
years of that century had made collection of such writings independently.
All these versions differed with each other. Towards the end of nineteenth
century, Singh Sabha Amritsar constituted a Revising (Sodhak) Committee which found 32 different versions of the Granth and after examination and rectifications of the same published a report in 1897.
The volume based on the report was published and was entitled, probably
for the first time, as Dasam Granth towards the turn of the last century.
In a brief introduction to Dasam Granth(DG) appended to a Hukamnama of Takhat Patna Sahib issued on April 10, 2008 mentions that binding of
DG was got done in Samat Bikrmi 1755 which has signature of the Tenth
Guru and is available at Patna. The same document informs on the next
page that it is one of the 32 versions of the DG available in 1897.
Ever since the existence of Dasam Granth, the controversy as to the
authenticity of authorship of its compositions has persisted. A good
number of Sikh scholars do not accept all the compositions in it from the
pen of Guru Gobind Singh. Celebrated authors like Khushwant Singh, C.H. Lohelin, Mohan Singh Diwana and others challenge the contents of
some writings in Dasam Granth as plainly contrary to Sikh ethos and
principles, they question whether Guru Gobind Singh could write such
things.
Dr. Rattan Singh Jaggi who has worked a lot on Dasam Granth also doubts the authorship of some of the compositions in it.
Others like Prof. Harbans Singh, Dr. Jaswant Singh Neki, Prof. Nirbhai Singh, Dr. Jodh Singh & Dr. Dharam Singh avoid entering into the controversy
neither accepting nor rejecting the authorship of the various compositions
by the Guru. Dr. Surinder Singh Kohli and Dr. Jodh Singh & Dharam Singh have translated the Dasam Granth in English except the Charitro Pakhyan and Hikayats for obvious reasons. Thus even the scholars who have translated or explained the Dasam Granth are not clear and categorical about its authenticity. A recent research13 explores that Mr. Colebrook, a British administrator at Calcutta, procured Dasmi Patshahi Da Granth which was prepared by Nirmalas at Patna in between 1781 and 1805 A.D. The same was placed in British Library London catalogued as MSS Punjabi D5 and was Piara Singh Sandhu, Preface to Selections from Sri Dasam Granth Sahib Vol.I, Singh Bros., ASR (2004).
Sikh Panth Vishav Kosh, Patiala, 2005.
Dr. J.S. Mann, Guru Granth Shib as the Only Sikh Canon: Fresh Look at the Text and Hisoty of Dasam Granth, received from the author vide communication dt. 09.01.07.popularized by Britishers to create confusion and division amongst Sikhs. The researcher does not find any concrete evidence about the existence of such a Granth prepared by Bhai Mani Singh or Baba Deep Singh in 18th Century. By the end of 19th Century, 32 Birs of Dasam Granth prepared from 1818 onwards including six printed ones were available in Punjab out of which Sodhak Committee compiled and produced its version in 1897. The Committee failed to identify any one of those as the original version. The Committee also deleted certain compositions like Vaar Malkans, Vaar Bhagauti ji kee, Raag Asa and Raag Sorath Patshahi Das,
Majh Patshahi Das, Asptak Kabits etc., which were available in different
versions. Whether the Committee could amend/revise the Granth if it was
authored by the Tenth Guru and could any body authorize to do so and
were they (Sodhak Committee members) competent enough to handle such an important assignment. The historian rightly questions, which is the original bir of DG, when and where it was compiled or authenticated
by the Tenth Guru or Bhai Mani Singh?.
The 10th Guru did not include in Granth Sahib any bani which is now included in Dasam Granth though the Guru had the opportunity to do so while incorporating the bani of Ninth Guru in Granth Sahib. Guru Gobind
Singh had reportedly rejected the suggestion of getting both the Granths
bound together in one volume by saying, “This one is Adi Guru Granth, the root book; that one (DG) is only my diversion. Let this be kept in mind and let the two stay separate.” So a writing for recreation or pastime cannot be equated with a compilation of divine origin upon which Guruship was unequivocally conferred by the Guru Himself. A five judge bench of the Indian Supreme Court aptly observed, “Guru Gobind Singh enjoined on his followers that after him they should consider Guru Granth Sahib as their Guru. They believe in Guru Granth Sahib which is a rosary of sacred poems, exhortations etc”.
It may be noted that at no point of time, DG has got the universal approval of the Sikhs. Controversy about its authorship has existed from the right beginning. Because of this it has never commanded the same respect as that of SGGS amongst the general Sikh masses though the Banis included in Nitnem alongwith some other writings of the10th Guru like Khayal, Sawayye, Zafarnama etc. are attached utmost reverence by every Sikh. The main reason for not attaching importance to Dasam Granth is the doubts about its authenticity and authorship. So it need not be thrust upon those who do not accept the whole of it as the writings of Dasam Guru.
Some reverents feel convinced that their Guru could not be an author of
writings like Chritropakhyan which are included in Dasam Granth, they
cannot be compelled to accept that the whole of Dasam Granth is from
the pen of Guru Gobind Singh. The number of Sikhs who fall in this category has never been too small. Various Triya Chritars as contained in DG denigrade the women as being not trustworthy. An organization named Khalsa Nari Manch has challenged the supporters of DG as bani of Dasam Guru to explain Triya Charitars in the presence of female members of their families. But the brief introduction to DG in the April 10,2008 Hukamnama of Takhat Patna Sahib tries to justify the inclusion of Triya Charitars in the DG. The matter should have been considered as concluded after the Jathedar of Akal Takht and Singh Sahibans of Sri Darbar Sahib have clearly held that Chritropakhyan is not a Dashmesh bani, these are copies of old Hindu mythical stories.
One may refer to pertinent observations of S. Gurtej Singh, “the present
B.J.P led Government is engaged in foisting a spurious scripture depicting Hindu Puranic tales, namely the so called dasam granth on the Sikh people.”
He quotes a member of the Parliament to reveal that “on the pretext of celebrating the third centenary of the founding of the Order.
Sikh Studies Quarterly Journal Jan.-March 2001, 91 quoting letter no. 6672 dated August 4, 1973
A Sikh Appraisal of the Constitution of 1950 and a Proposal for Total Review, International Journal
of Sikh Affairs, Edmonton, Canada, June 2006, vol. 16, no. 1, p. 2.Khalsa, the R.S.S. has been given a grant of Rs.16 crores (160 millions)
by the Government exclusively to popularize the DG among the Sikhs. In
all one hundred crore rupees have been kept aside to confuse the Sikhs on
the question of their spiritual and political identity. Determined attempts,
materially supported by the Government are being made to mislead the
Sikhs and to preach Hinduism to them in many subtle and not so subtle
ways.”
The SGPC had decided in 2000 to convene a sub-committee to resolve
the controversy. Jathedars of Five Takhts issued a directive from Akal
Takht on 14.5.2000 to restrain Sikh scholars from publicly commenting
upon DG but the same authority from the same pedestal withdrew the
prohibition on November 27, 2006.Though it seems clear that Guru Gobind Singh cannot be the author of all
the writings compiled under the head ‘Dasam Granth’ but the better
course will be to leave it to the individual judgment to accept the Dasam
Granth as the writing of the Tenth Master or not just like Ragmala. The
matter should be considered as concluded after the sage advice of the
Jathedar of Akal Takht on January 31, 2008. He said, “DG is
an important historical literary Granth of the Sikh Panth but it cannot be
Panth Parkash Weekly, Delhi, Sept. 3, 2000, p. 1.treated at par with the SGGS. Therefore the parkash of DG cannot be
done parallel to SGGS.”
Sikh Gurdwaras Act, 1925
Enactment of Sikh Gurdwaras Act is a landmark development in the Sikh
history of twentieth century. It was enacted about two decades after the
publication of Dasam Granth by the Sodhak Committee. Debates of
Punjab Legislative Council and subsequent interpretation of the Act by
the higher judiciary involve discussions and references to various Sikh
principles, institutions and the like. To find out any express or implied
reference to Dasam Granth, all these records are examined. But no mention of or reference to DG is found in the discussions of the
provincial legislature during the period of two months, May 7 to July 7,
1925, when the Bill was before the Punjab Legislative Council.
Objects of the Act: The main object and reason of the Act was to provide
a legal procedure by which Gurdwaras may be brought effectively and
permanently under Sikh control and their administration reformed so as to make it consistent with the religious views of that community.
In the
words of an official
20
, the object of the Act was, inter-alia, “to conduct all
rituals and ceremonies according to the Granth Sahib”. The official
concerned had rightly understood that the religious views of the Sikh
community mean to conduct all ritual and ceremonies according to the
Granth Sahib. It is to be noted that there is no reference at all to the
Dasam Granth in the objects and reasons of the Act also.
Various provisions of the Act may be examined to find out any reference
to SGGS and DG
Definition of ‘Sikh’: Now we proceed to examine. Section 2(9) of the
Act defined ‘Sikh’ as follows:
‘Sikh’ means a person who professes the Sikh religion; if any
question arises as to whether any person is or is not a Sikh, he shall
be deemed respectively to be or not to be a Sikh according as he makes or refuses to make in such manner as the local government
may prescribe the following declaration:
Statement of Objects and Reasons, Punjab Gazette Extraordinary dated 25th
April 1925. Also see
Dharam Dass v. State of Punjab AIR 1975 SC 1069, 1074.
20
Mr. J. Coatman, Director Public Information, in a note on the Akali agitation in India in 1925-26, p.
15, quoted in S.K. Bajwa, The Sikh Gurdwaras Act, 1925, a dissertation submitted to Punjabi
University. In 1971, p. 67. I solemnly affirm that I am Sikh; that I believe in Guru Granth
Sahib; that I believe in the Ten Gurus and that I have no other
religion.
Thus a person having faith/or belief only in Sikh religion and in no other
religion is a Sikh. He should believe in Guru Granth Sahib and Ten Gurus
only. So the definition of Sikh under the Act does not refer to or require
the belief in Dasam Granth which was got published by the Sodhak
Committee only two decades before the passage of the Act.
Definition of ‘Amritdhari Sikh’ and ‘Sehajdhari Sikh’ were added to the
Act subsequently in 1944 and 1959 in sub-section (10) and (10A) of
section 2 of the Act. These also do not make any mention of Dasam Granth. Same definition of ‘Sikh’ was adopted by the Sind High Court
where the Sikh Gurdwaras Act was not applicable. The High Court
approvingly quoted Diwan Awat Singh Mehtab Singh’s Catechism of
Sikh Religion which answer question 19, ‘What is a Sikh’, as follows:
“Anyone who solemnly declares that he believes in ten Gurus and
their teachings; that besides the Gurus and Granth Sahib does not
Dayal Singh Charan Singh v. Tulsidas Tarachand AIR 1945 Sind 177, 182.recognize any other binding authority in religion, should be called
a Sikh”.
The Sindh High Court has aptly distinguished Amritdharis and
Sehajdharis in that judgment
22
as follows:
“There is no essential or doctrinal difference between Amritdhari
Sikhs (Akalis, Khalsas or Singhs) and Sehajdhari Sikhs. The
former are distinguished by the fact that they go through a
ceremony of initiation or baptism and observe with strictness the
five kakkes; Sehajdharis are indifferent about these forms; but all
are Sikhs in that they believe in the Ten Gurus and Granth Sahib
and accept no other authority in religion”.
The emphasis is rightly put on belief in Ten Sikh Gurus and Guru Granth Sahib; no mention of Dasam Granth is available in the judgment. Dasam
Granth may be taken as ‘other authority’. To argue that ‘teachings of the
Gurus’ impliedly include the reference to DG cannot be accepted because
of specific mention of SGGS which also incorporates the teachings of the
Gurus and also because of controversial authenticity of the DG.Sikh Gurdwara: The Sikh Gurdwaras Act 1925 does not define
‘Gurdwara’ or ‘Sikh Gurdwara’. But it seems to use the term ‘Gurdwara’
as inclusive of non-Sikh religious institutions as well. ‘Sikh Gurdwara’ is
the term used for exclusive Sikh institutions. The Gurdwaras about which
no doubt as to their Sikh character existed, were outrightly handed over to
the Sikhs by their inclusion into Schedule I of the Act and their
management was vested to be carried out as provided in Part III of the
Act. The nature of the remaining religious places whether those were
Sikh Gurdwaras or not was to be determined in accordance with the tests
in S. 16(2) of the Act by the Tribunal and the Court. Sub-section (2) of S.
16 incorporates two conditions on the fulfillment of which the Tribunal
can declare an institution to be a Sikh Gurdwara. The first condition is
that a religious place can be a Sikh Gurdwara only if it has been and is
being used for public worship by the Sikhs. The second condition relate
to the reason or purpose of the establishment of the Gurdwara. We shall elaborate here only the first condition. It requires that- a) it should be a
place of worship; b) the Sikhs should worship it; and c) worship should
be public as distinguished from private. As the Sikhs worship only One
Formless God or Shabad as contained in Guru Granth Sahib, so only that
place can be a Sikh Gurdwara where Guru Granth Sahib is installed. Thus
the presence of DG is not envisaged in a Gurdwara. Even recent Patna Sahib Hukamnama mentioned above recommends installation of DG only
at Sikh Takhts and not at all the Gurdwaras.
Observations of Supreme Court: The Courts in India have correctly
appreciated the importance of SGGS in a Sikh Gurdwara. A three Judge
bench of the Supreme Court
23
while interpreting section 16(2) mentioned
the distinctive features of ‘Sikh Gurdwara’ as follows:
The central object of the worship in a Gurdwara is Sri Guru Granth
Sahib, the holy book…A Sikh thus worships the holy words that
are written in the Guru Granth Sahib, the words or the Shabads
about the Eternal Truth or God. No idol or painting of any Guru
can be worshipped.…Gurdwara is a place where a copy of Guru Granth Sahib is
installed… There may be complexity of rooms in a Gurdwara…
But its pivotal point is the place of worship and the main room will
be that in which Guru Granth Sahib is installed where the
community gathers for diwan. The focal point in this room will be
the book itself.
… The sine qua non for an institution being a Sikh Gurdwara is
that there should be established Guru Granth Sahib and the worship
23
Pritam Dass v. Shiromani Gurdwara Parbandhak Committee Amritsar, AIR 1984 SC 858, 861.of the same by the congregation, and a Nishan Sahib… The crucial
test is the existence of Guru Granth Sahib and the worship thereof
by the congregation and Nishan Sahib.”
While holding that Guru Granth Sahib is a juristic person. Justice A.P.
Mishra speaking for himself and M. Joganadha Rao J. observed24
Sikhism grew because of the vibrating divinity of Guru Nanakji
and the ten succeeding Gurus, and the wealth of all their teachings
is contained in ‘Guru Granth Sahib’. The last of the living Gurus
was Guru Gobind Singh ji who recorded the sanctity of Guru
Granth Sahib and gave it the recognition of a living Guru.
Thereafter it remained not only a sacred book but is reckoned as a
living Guru.Guru Gobind Singh expressed in no uncertain terms that henceforth
there would not be any living guru. The Guru Granth Sahib would
be the vibrating Guru. He declared, “Henceforth it would be your
Guru from which you will get all your guidance and answer.” It is
with this faith that it is worshipped like a living guru. It is with this
faith and conviction, when it is installed in any Gurdwara- it
24
Shiromani Gurdwara Parbandhak Committee v. Som Nath Dass AIR 2000 SC 1421becomes a sacred place of worship. Sacredness of Gurdwara is
only because of placement of Guru Granth Sahib in it… The
installation of Guru Granth Sahib is nucleus or nectar of any
Gurdwara. If there is no Guru Granth Sahib in the Gurdwara, it
cannot be termed as a Gurdwara. When one refers a building to be
a Gurdwara, he refers it so only because Guru Granth Sahib is
installed therein… It is very heart and spirit of Gurdwara.”
Similar views were repeated by the Supreme Court in Shiromani
Gurdwara Parbandhak Committee v. Bagga Singh25
. It held that the sine
qua non for an institution to be treated as Sikh Gurdwara is that there
should be established Guru Granth Sahib and worship of the same by
congregation, and a Nishan Sahib.Thus neither the Act nor the courts while interpreting the same referred to
Dasam Granth and/or its placement or necessity in a Gurdwara.
S. 134 of the Act: Section 134 of the Act contains grounds for the
dismissal of hereditary office-holders and ministers. Clause (g) of this
section provides that a hereditary office-holder or a minister can be
dismissed, inter alia, if he fails persistently to perform his duties in
connection with the management or performance of public worship or the
25
2003(1) RCR (Civil) 264 SC, followed in SGPC v. Harnam Singh 2003 (7) SCALE 565, 575 management or performance of any rituals and ceremonies in accordance
with the teachings of Sri Guru Granth Sahib. It is to be noted that
persistent failure to perform duties relating to management or
performance of public worship or of any ritual or ceremonies which is
inconsistent with the teachings of GGS makes an office-holder liable for
dismissal. Thus the teachings of Guru Granth Sahib and not of Dasam
Granth or of any other writing are required to be followed by the office–
holders and ministers of Gurdwaras.
GGS thus stands on an entirely different footing from other sacred books.
The analogy should be applicable to Dasam Granth as well though it is
not specifically mentioned therein.The Sikh Gurdwaras Act 1925 was enacted a little more than two decades
after the publication of Dasam Granth by Bhai Jawahar Singh of Bazar
Mai Sewan, Amritsar. It did not refer to Dasam Granth at all while Sri
Guru Granth Sahib is mentioned six times in it. Though Sikh history from
the times of Gurus was discussed in detail while debating the Sikh
Gurdwaras Bill in Punjab Legislative Council, but the Dasam Granth did
not receive the attention even once of a any legislator. Similarly, the
Courts have detailed discussion about conferring Guruship on GGS by
the Tenth Guru and also about its importance as heart and spirit of Sikhism but mention of Dasam Granth is nowhere available in courts
proceedings just like legislative proceedings.
Other Gurdwara Acts Just like the (Punjab) Sikh Gurdwaras Act, 1925,
Delhi Sikh Gurdwaras Act 1971 and Nanded Sikh Gurdwaras Act 1973
also essentially require belief, inter alia, in Sri Guru Granth Sahib by
everyone to be called a Sikh; but the reference to Dasam Granth is again
missing in these enactments as well.
Some times it is argued that GGS and Dasam Granth both are sacred
books of the Sikhs. It is done to equate and show them as parallel to each
other. Such an argument brings to mind a similar argument in the case of
SGPC v. S.N. Dass
26
before the Supreme Court. The respondents argued
that since Guru Granth Sahib is a sacred book like Bible, Geeta and
Quran and none of these holy books are juristic persons, therefore, GGS could also not be termed as such. The Supreme Court while holding GGS
a juristic person said that the argument of the respondents “has no merit.
Though it is true that GGS is a sacred book but it cannot be equated with
these other sacred books in that sense. GGS is revered in a Gurdwara like
a Guru, which projects a different perception. It is the very heart and
spirit of Gurdwara. The reverence of GGS on the one hand and other
26
AIR 2000 SC 1421. sacred books on the other is based on different conceptual faith, belief
and application.”
27
Thus SGGS and DG cannot be equated simply by
arguing that both are sacred books because the former is much more than
a sacred book.
There is no parallel between Guru Granth Sahib and Dasam Granth. The
former is a Guru, a living and everlasting Guru of the Sikhs, as ordained
by the Tenth Master while the later is a book, at the most a religious
book. Installation of Guru Granth Sahib alone in every Gurdwara is
required and only this should be done. Dasam Granth cannot be put as an
equal or parallel or alternative to Sri Guru Granth Sahib. No individual,
no book and nothing else can be equated with Guru Granth Sahib. It is a
Guru eternal of the Sikhs.
It is evident from the preceding discussion that due notice of SGGS as a
living Guru of the Sikhs is taken in the relevant legislative and judicial proceedings. Therefore, no individual or institution can claim parity with
it.
Khalsa Akhbar and Dasam Granth Sodhak Committee 1895
(ਖਾਲਸਾ ਅਖਬਾਰ ਲਾਹੌਰ, ਅਕਤੂਬਰ 5, 1895) ਸ਼ੁੱਧੀ ਹੈ ਕਿ ਅਸ਼ੁੱਧੀ ਹੈ
ਪਿਆਰੇ ਐਡੀਟਰ ਸਾਹਿਬ ਖਾਲਸਾ ਦਰਬਾਰ ਕਿਰਪਾ ਕਰਕੇ ਇਸ ਚਿੱਠੀ ਨੂੰ ਅਖਬਾਰ ਵਿਚ ਜ਼ਰੂਰ ਦਰਜ ਕਰੋ ਕਿਉਂਕਿ ਇਹ ਧਰਮ ਸਬੰਧੀ ਕੰਮ ਹੈ ॥ ਥੋੜੇ ਦਿਨ ਹੋਏ ਕਿ ਪਾਠਕਾਂ ਦੀ ਨਜ਼ਰ ਵਿਚੋਂ ਇਕ ਇਸ਼ਤਿਹਾਰ ਗੁਜ਼ਰਿਆ ਹੋਯਾ ਹੋਵੇਗਾ ਜਿਸ ਵਿਚ ਅੰਮ੍ਰਿਤਸਰੋਂ ਭਾਈ ਸਰਦੂਲ ਸਿੰਘ ਜੀ ਨਾਮੇ ਇਕ ਗਯਾਨੀ ਨੇ ਡਾਢੇ ਵਲਵਲਾ ਅੰਗੇਜ਼ ਲਫਜ਼ਾਂ ਵਿਚ ਇਹ ਪ੍ਰਗਟ ਕੀਤਾ ਸੀ ਕਿ ਦਸਮਗ੍ਰੰਥ ਸਾਹਿਬ ਦਾ ਅਸਲੀ ਅਸਵਾਰਾ ਜੀ ਨਾ ਹੋਣ ਕਰਕੇ ਛਾਪੇ ਵਾਲਿਆਂ ਨੇ ਇਸ ਧਰਮ ਪੁਸਤਕ ਨੂੰ ਅਸ਼ੁੱਧ ਛਾਪਿਆ ਹੈ ਇਸ ਕਰਕੇ ਅਸੀਂ ਇਕ ਕਮੇਟੀ ਬਣਾਉਂਦੇ ਹਾਂ ਜੋ ਇਸ ਅਸਵਾਰੇ ਨੂੰ ਸੋਧੇਗੀ 20 ਅਸਵਾਰੇ ਅਕੱਠੇ ਕੀਤੇ ਜਾਣਗੇ, ਅਰ ਫਲਾਨੇ ਬੁੰਗੇ ਵਿਚ ਇਹ ਕੰਮ ਹੋਵੇਗਾ ਵਗ਼ੈਰਾ ਵਗ਼ੈਰਾ ॥ ਇਹ ਕੰਮ ਸ਼ੁਰੂ ਹੋਗਿਆ ਅਰ ਦੇਰ ਤੱਕ ਹੁੰਦਾ ਰਿਹਾ, ਹੁਣ ਤੀਕ ਜਾਰੀ ਹੈ। ਅਸੀਂ ਹੁਣ ਇਸ ਦੀ ਨੇਕੀ ਬਦੀ ਦੀ ਬਾਬਤ ਕੁਝ ਰਾਇ ਨਹੀਂ ਦਿੰਦੇ, ਪਰੰਤੂ ਪਹਿਲੇ ਥੋੜੇ ਜਿਹੇ ਪਾਠ ਜੋ ਇਸ ਕਮੇਟੀ ਨੇ ਬਦਲੇ ਹਨ ਅਰ ਸ਼ੁੱਧਿਆਂ ਕੀਤੀਆਂ ਹਨ ਪਾਠਕਾਂ ਵਾਸਤੇ ਲਿਖਦੇ ਹਾਂ ਤਾ ਕਿ ਪਾਠਕ ਜਨ ਆਪ ਫੈਸਲਾ ਕਰ ਲੈਣ ਕਿ ਇਸ ਕਮੇਟੀ ਦਾ ਕੰਮ ਕਿੱਥੋਂ ਤੀਕ ਕੌਮ ਨੂੰ ਫੈਦਾ ਯਾ ਨੁਕਸਾਨ ਪਹੁੰਚਾਏਗਾ ॥
1.– ਨੇਤਿ, ਜਾਤਿ, ਪਾਤਿ, ਅਜੋਨਿ, ਮੂਰਤਿ, ਬਿਭੂਤਿ, ਰੀਤਿ, ਭੂਮਿ, ਸਿਮ੍ਰਤਿੰ. ਦ੍ਰਿਸ਼ਟਿ, ਭਗਤਿ, ਸ਼ਕਤਿ, ਦੁਤਿ ਆਦਿਕ ਇਕਾਰਾਂਤ ਪਦਾਂ ਦੀ ਸਿਹਾਰੀ ਉੜਾ ਦਿੱਤੀ ਹੈ, ਐ ਬ੍ਰਿਜ ਭਾਸ਼ਾ, ਪੰਜਾਬੀ, ਸੰਸਕ੍ਰਿਤ ਦੇ ਗੁਣੀਓਂ, ਕਵੀਓ ਔ ਵੈਯਾਕਰਣੀਓ ਕਯਾ ਇਹ ਸ਼ੁੱਧੀ ਹੈ ਕਿ ਅਸ਼ੁੱਧੀ? ਇਨ੍ਹਾਂ ਸ਼ਬਦਾਂ ਨੂੰ ਕੌਣ ਅਕਾਰਾਂਤ ਕਹੇਗਾ ॥
2– ਅਕਾਲ ਉਸਤਤ 211 ਵਿਖੇ ਪ੍ਰਾਚੀਨ ਪਾਠ ਹੈ “ਜੈ ਜੈ ਹੋਸੀ ਮਹਖਾਸੁਰ ਮਰਦਨ, ਰੰਮ ਕਪਰਦਨ, ਛਤ੍ਰ ਛਿਤੇ”
ਇਸ ਵਿਚ ਸੋਧਕਾਂ ਨੇ “ਕਪ੍ਰਦਨ” ਬਣਾ ਦਿੱਤਾ ਹੈ ਇਹ ਛੰਦ ਤ੍ਰਿਭੰਗੀ ਹੈ ਅਰ ਮਾਤ੍ਰਾ ਘਟ ਜਾਣ ਥੋਂ ਟੁਟ ਜਾਂਦਾ ਹੈ ਅਰ ਸ਼ਬਦ ਨਿਰਰਥਕ ਹੋ ਜਾਂਦਾ ਹੈ ॥
3– ਉਤਾਰ ਖਾਸੇ ਦਸਖਤ ਪਾ : 10 ਅੰ : 74 ਵਿਚ ਪ੍ਰਾਚੀਨ ਪਾਠ ਹੈ “ਮੂੜ ਰੂੜ ਪੀਟਤ ਨ ਗੂੜਤਾ ਕੋ ਪਾਵੈ ਭੇਦ” ਇਸ ਦੀ ਸ਼ੁੱਧੀ ਕਮੇਟੀ ਨੇ ਇਹ ਕੀਤੀ ਹੈ “ਮੂੜ ਰੂੜ ਪੀਟਤ ਨ ਗੂੜਤਾ ਕੋ ਨਾ ਪਾਵੈ ਭੇਦ” ਪਾਠਕੋ ਜਰਾ ਧਿਆਨ ਕਰੋ ਪਹਿਲੇ ਤਾਂ ਮਾਤ੍ਰਾ ਵਧਾਕੇ ਛੰਦ ਭੰਗ ਕੀਤਾ ਦੂਜੇ ਮੁਰਾਦ ਖਰਾਬ ਕੀਤੀ ਕਿਉਂਕਿ ਕਾਇਦਾ ਹੈ ਜਿਸ ਇਬਾਰਤ ਵਿਚ ਦੋ ਨਫੀਆਂ ਆ ਜਾਣ ਓਹ ਨਫੀ ਨਹੀਂ ਰਹਿੰਦੀ ਅਸਬਾਤ ਹੋ ਜਾਂਦੀ ਹੈ, ਜਿਹਾ ਇਹ ਬਾਤ ਅਪ੍ਰਸਿੱਧ ਨਹੀਂ ਅਰਥਾਤ ਪ੍ਰਸਿੱਧ ਹੈ ਇਸੀ ਪ੍ਰਕਾਰ ਇਸ ਛੰਦ
ਦੇ ਅਰਥ ਗੁਰੂ ਜੀ ਦੇ ਮਨਸ਼ਾ ਦੇ ਠੀਕ ਵਿਰੁੱਧ ਹੋ ਗਏ ॥
4– ਜਾਪ ਜੀ ਅੰਕ 141 ਵਿਚ ਚਾਚਰੀ ਛੰਦ ਹੈ ਅਰ ਇਸ ਛੰਦ ਦੇ ਚਾਰ ਪਾਦ ਹੁੰਦੇ ਹਨ, ਅਰ ਇੱਥੇ ਗੁਰੂ ਜੀ ਨੇ ਨੌ
ਛੰਦ ਪੂਰੇ ਕੀਤੇ ਹਨ, 141ਵਾਂ ਛੰਦ ਦਾ ਪ੍ਰਾਚੀਨ ਪਾਠ ਇਹ ਹੈ “ਅਨਿਤ ਹੈ, ਸੁਨਿਤ ਹੈ, ਅਜਾਤਿ ਹੈ, ਅਜਾਦਿ ਹੈ” ਸੋਧਕਾਂ ਨੇ ਪਿਛਲੇ ਦੋ ਪਾਦਾਂ ਪੁਰ ਹੜਤਾਲ ਫੇਰਕੇ ਚਾਚਰੀ ਛੰਦ ਦੋ ਪਦਾਂ ਦਾ ਕਰ ਦਿੱਤਾ ਹੈ, ਅੰਮ੍ਰਿਤਸਰ ਜੀ ਵਿਚ ਇਕ ਅਸਵਾਰਾ ਸਾਹਿਬ ਹੈ ਜੋ 112 ਬਰਸ ਦਾ ਪੁਰਾਨਾ ਹੈ ਉਸੀ ਵਿਚ ਚਾਰੇ ਪਾਦ ਬਰਾਬਰ ਹਨ, ਅਰ ਪੁਰਾਨੇ ਸਿੰਘਾਂ ਦੇ ਕੰਠ ਬੀ ਚਾਰ ਹਨ, ਫੇਰ ਖ਼ਬਰ ਨਹੀਂ ਕਿਉਂ ਸੋਧਕਾਂ ਨੇ ਦੋ ਪਾਦ ਮਾਰ ਸਿੱਟੇ ॥
5–ਚੰਡੀ ਚਰਿੱਤ੍ਰ 12 ਵਿਚ ਪਾਠ ਹੈ “ਫੂਲ ਮਾਲ ਹੂਐ ਮਾਤ ਉਰ ਸੋਭੇ ਸਭੇ ਸੁਧਾਰ” ਇੱਥੇ ਸੋਧਕ ਲਿਖਦੇ ਹਨ ਕਿ
ਮਾਤ ਦੀ ਥਾਂ ਪਾਤ ਬੀ ਪਾਗੰਤ੍ਰ ਹੈ ,ਕਵੀ ਜਨ ਜ਼ਰਾ ਸੋਚਣ ਕਿ ਪਦ ਦੀ ਛਾਤੀ ਕਿਹੜੀ ਹੁੰਦੀ ਹੈ, ਪਰ ਪੱਤ੍ਰ ਦੀ ਛਾਤੀ ਵਿਚ ਤੀਰ ਕਿਉਂ ਮਾਰੇ ਜਾਂਦੇ ਹਨ ਅਰ ਪਤ੍ਰ ਦੇ ਗਲ ਵਿਚ ਮਾਲਾ ਕਿਥੋਂ ਦੀ ਚਾਲ ਹੈ, ਅਰ ਪਹਿਲਾ ਕੈਸਾ ਕਵਿਤਾ ਪੂਰਣ ਹੈ ਅਰ ਅਲੰਕਾਰ ਨਾਮ ਸਜਿਆ ਹੈ ਅਰਥਾਤ ਕਿ ਮਾਤਾ ਕੀ ਛਾਤੀ ਵਿਚ ਇਸ ਤਰ੍ਹਾਂ ਤੀਰ ਲੱਗੇ ਹਨ ਕਿ ਮਾਲਾ ਦੀ ਨਿਆਈਂ ਹੋ ਗਏ ਹਨ ।
(ਖਾਲਸਾ ਅਖਬਾਰ ਲਾਹੌਰ, ਅਕਤੂਬਰ 11, 1895) ਸ਼ੁਧੀ ਹੈ ਕਿ ਅਸ਼ੁੱਧੀ ਦੀ ਬਾਕੀ
6–ਵਾਰ ਪਉੜੀ 5 ਵਿਚ ਹੈ ਦੁਰਗਾ ਬੈਣ ਸੁਣੰਦੀ ਹਸੀ ਹੜ ਹੜਾਇ । ਚਿੰਤਾ ਕਰੋ ਨਾ ਕਾਈ ਦੇਵਾਂ ਨੂੰ ਆਖਿਆ ।
ਏਥੇ ਸੋਧਕ ਸਭਾ ਦੇਵਾਂ ਦੀ ਬਿੰਦੀ ਨੂੰ ਉੜਾਉਂਦੀ ਹੈ । ਹੁਣ ਜਰਾ ਏਥੇ ਸੋਚੋ ਕਿ ਕੈਸੇ ਵਾਹਯਾਤ ਅਰਥ ਹੋ ਗਏ ਅਰਥਾਤ ਕਿ ਦੁਰਗਾ ਨੇ ਹਸ ਕੇ ਆਪਣੇ ਆਪ ਨੂੰ ਕਿਹਾ ਚਿੰਤਾ ਨਾ ਕਰੋ ਯਾਨੇ ਦੇਵੀ ਆਪ ਹੀ ਕਰਤਾ ਕਾਰਕ ਅਰ ਆਪ ਹੀ ਕਰਮ ਕਾਰਕ ਹੋ ਗਈ ਇਸ ਦੇ ਮੁਕਾਬਲੇ ਪੁਰਾਣੇ ਅਰਥ ਕੈਸੇ ਵਯਾਕਰਣ ਕਵਿਤਾ ਅਰ ਮੌਕਿਆ ਮੂਜਬ ਠੀਕ ਹਨ, ਯਾਨੇ ਦੇਵਤਿਆਂ ਨੂੰ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ ਬਿੰਦੀ ਉਡਣ ਨਾਲ ਕਿਡਾ ਅਨਰਥ ਹੁੰਦਾ ਹੈ ਜਰਾ ਕੁੰਤੀ ਦੀ ਬਿੰਦੀ ਹਟਾਓ ਤਾਂ ਦੇਖੋ ਕੀ ਬਨਦਾ ਹੈ ॥
7– ਸੋਧਕਾਂ ਨੇ ਅਧਕਾਂ ਦਾ ਤਾਂ ਅਜਿਹਾ ਸ਼ਿਕਾਰ ਕੀਤਾ ਹੈ ਕਿ ਗੁਰੂ ਸਾਹਿਬ ਦੀ ਪੁਰਜੋਸ਼ ਬਾਣੀ ਵਿਚੋਂ ਜੋਸ਼ ਦਾ ਅਸਰ ਕਡ ਦਿੱਤਾ ਹੈ ਇਹ ਗਲ ਸਭ ਜਾਨਦੇ ਹਨ ਕਿ ਦਸਮ ਗੁਰੂ ਦੀ ਬਾਣੀ (ਮਾਰਸ਼ਲ) ਫੌਜੀ ਹੈ ਅਰਥਾਤ ਕਮਜ਼ੋਰ ਨੂੰ ਬੀ ਹੌਸਲਾ ਬਨਾ ਦਿੰਦੀ ਹੈ ਅਰ ਇਹ ਤਾਰੀਫ ਵਿਸੇਸ਼ ਕਰਕੈ ਸੰਯੋਗੀ ਅਖਰਾਂ ਕਰਕੇ ਹੈ ਜਿਨ੍ਹਾਂ ਦੇ ਪਹਿਲੇ ਅਖਰ ਪੁਰ ਅਧਕ ਹੁੰਦੀ ਹੈ । ਦੂਸਰੇ ਅਧਕ ਭੰਨਣ ਨਾਲ ਮਾਤ੍ਰਾ ਘਟ ਜਾਂਦੀ ਹੈ ਅਰ ਮਾਤ੍ਰਾ ਭੰਗ ਦੂਸਣ ਆਉੰਦਾ ਹੈ ॥ ਏਹ ਜੋ ਕੁਝ ਅਸਾਂ ਨੇ ਲਿਖਿਆ ਹੈ ਇਹ ਵਲਟੋਈ ਵਿਚੋਂ ਦਾਣਾ ਵਿਖਾਇਆ ਹੈ ਜੇਕਰ ਸਾਰਾ ਲਿਖੀਏ ਤਾਂ ਇਕ ਪੁਸਤਕ ਬਣ ਸਕਦਾ ਹੈ ਹੁਣ ਐ ਕੌਮ ਦੇਖ ਕਿ ਤੇਰੀ ਗਫਲਤ ਦੀ ਨੀਂਦ ਤੇਰੇ ਵਾਸਤੇ ਕੀ ਕੀ ਕੰਡੇ ਬੀਜ ਰਹੀ ਹੈ ॥ ਇਨ੍ਹਾਂ ਅਸੁਧੀਆਂ ਨੂੰ ਦੇਖਕੇ ਦੋ ਸ਼ਕ ਉਤਪਤ ਹੁੰਦੇ ਹਨ (1) ਇਕ ਤਾਂ ਇਹ ਹੈ ਕਿ ਸੋਧਕ ਕਵਿਤਾ ਸਾਹਿਤ, ਵਯਾਕਰਣ ਸੰਸਕ੍ਰਿਤ ਅਰ ਬ੍ਰਿਜ਼ ਭਾਸ਼ਾਂ ਥੋਂ ਖਬਰਦਾਰ ਨਹੀਂ ਹਨ (2) ਜੇਕਰ ਪਹਿਲੀ ਗਲ ਨਹੀ ਤਾਂ ਉਹ ਸਜਣਾਈ ਦੇ ਜਾਮੇ ਵਿਚ ਕੌਮ ਨਾਲ ਦੁਸਮਨਾਈ ਕਰਦੇ ਹਨ ਅਰ ਦਸਮ ਗ੍ਰੰਥ ਸਾਹਬਿ ਵਿਚਂੋ ਭੂਸ਼ਣਾਂ ਨੂੰ ਕਢਣਾ ਉਨ੍ਹਾਂ ਦਾ ਤਾਤਪਰਜ ਹੈ॥ ਕਿਉਂਕਿ ਇਨੀ ਸਮਝ ਤਾਂ ਬਹੁਤ ਮੋਟੀ ਹੈ ਕਿ 20 ਗ੍ਰੰਥ ਸਾਹਬਿਾਂ ਦਾ ਮੁਕਾਬਲਾ ਸਿਰਫ 20 ਲਿਖਾਰੀਆ ਦੀ, ਰਾਇ ਯਾ ਉਨ੍ਹਾਂ ਦੀਆਂ ਗਲਤੀਆਂ ਹਨ ਕਿੰਉਕਿ ਲਖਾਰੀ ਅਕਸਰ ਵਿਦਵਾਨ ਨਹੀ ਹੁੰਦੇ ਏਹ ਵੀਹ ਗ੍ਰੰਥ ਸਾਹਿਬ ਵੀਹ ਵਿਦਵਾਨਾਂ ਦੀ ਰਾਇ ਨਹੀਂ ਹੋ ਸਕਦੇ ਹਾਂ ਜੇਕਰ ਮਹੱਕਕਾਂ ਵਾਂਗ ਨੁਸਖ਼ਿਆਂ ਦਾ ਮੁਕਾਬਲਾ ਕਰਨਾ ਹੋਵੇ ਤਾਂ ਹਮੇਸ਼ਾ ਪ੍ਰਾਚੀਨਤਾ ਦੀ ਇਜਤ ਨੁਸਖਿਆਂ ਦੀ ਗਾਲਬ ਰਾਇ ਪੁਰ ਹਾਵੀ ਹੁੰਦੀ ਹੈ ਅਰ ਸੁਧਾਈ ਥੋਂ ਪਹਿਲੇ ਪੁਰਾਣੇ ਨੁਸਖਿਆਂ ਦੀ ਡਾਢੀ ਤਲਾਸ਼ ਕਰਨੀ ਚਾਹੀਏ ॥ ਐ ਖਾਲਸਾ ਕੌਮ ਏਹ ਗਫਲਤ ਕਿੰਨਾ ਕੁ ਚਿਰ ? ਦੇਖ ਤੈਨੂੰ ਗਾਫਲ ਪਾਕੇ ਅਨਮਤ ਵਾਲੇ ਤੇਰੇ ਸਤਗੁਰੂਆਂ ਨੂੰ ਆਪੋ ਆਪਣੇ ਪਾਸੇ ਖਿਚ ਰਹੇ ਹਨ । ਤੇਰੀਆਂ ਧਰਮ ਪੁਸਤਕਾਂ ਵਿਚ ਬਾਹਰੋ ਗਲਾਂ ਪੈ ਰਹੀਆਂ ਹਨ ਬਦੋ ਬਦੀ ਤੇਰੇ ਗੁਰਾਂ ਦੇ ਨਾਮ ਮਨੁਖ ਰਚਿਤ ਪੁਸਤਕਾਂ ਪੁਰ ਰਖੇ ਜਾ ਰਹੇ ਹਨ ਅਰ ਸੁਧੀਆਂ ਦੀਆਂ ਅਸੁਧੀਆਂ ਹੋ ਰਹੀਆਂ ਹਨ ਕੀ ਤੂੰ ਦਿਨ ਦੀਵੀਂ ਲੁੱਟੀਦੀ ਜਾਏਗੀ, ਅਰ ਇਸ ਅਮਨ ਦੇ ਰਾਜ ਨੂੰ ਪਾਕੇ ਭੀ ਵਿਦਯਾ ਵਿਚ ਨਹੀਂ ਵਧੇਗੀ ॥
ਲੇਖਕ ਸ਼ੂ: ਪਾ:
(ਖਾਲਸਾ ਅਖਬਾਰ ਲਾਹੌਰ, ਅਕਤੂਬਰ 25, 1895) ਦਸਮ ਗੁਰੂ ਗਰੰਥ ਸਾਹਿਬ ਜੀ ਦੀ ਸ਼ੁੱਧੀ
ਸ੍ਰੀ ਮਾਨ ਐਡੀਟਰ ਸਾਹਿਬ ਖਾਲਸਾ ਅਖਬਾਰ ਲਾਹੌਰ ਸ੍ਰੀ ਵਾਹਗੁਰੂ ਜੀ ਕੈ ਫਤੇ!
ਆਪਦੇ ਪਰਚੇ ਨਂੰਬਰ 23 ਤਾਰੀਖ 20 ਅੱਸੂ ਦੇ 7 ਸਫੇ ਦੇ ਪਹਿਲੇ ਕਾਲਮ ਵਿਚ ਜੋ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਸਮ ਪਾਦਸ਼ਾਹੀ ਦੇ ਸੋਧਨ ਦੇ ਵਿਸ਼ੇ ਮੇਂ “ਸੂ : ਪ :” ਦਾ ਮਜ਼ਮੂਨ ਛਪਿਆ ਹੈ ਇਸਦਾ ਉੱਤਰ ਆਪ ਜ਼ਰੂਰ ਛਾਪੋ ਕਿੰਉਕਿ ਇਹ ਧਰਮ ਸੰਬੰਧੀ ਅਰ ਕੌਮੀ ਕੰਮ ਹੈ ॥
1. ਤੀਨ ਬਰਸ ਥੋਂ ਪੰਡਤ ਭਗਵਾਨ ਸਿੰਘ ਜੀ ਪੁਕਾਰ ਰਹੇ ਸੇ ਕਿ ਦਸਮ ਪਾਤਸ਼ਾਹ ਜੀ ਦੀ ਬਾਣੀ ਅਸ਼ੁੱਧੀ ਹੁੰਦੀ
ਜਾਂਦੀ ਹੈ ਤਾਂ ਕਿਸੇ ਮਹਾਤਮਾਂ ਨੇ ਇਧਰ ਧਯਾਨ ਨਾ ਦਿੱਤਾ , ਹੁਣ 200 ਰੁਪੱਯਾ ਇਸ ਸੁਭ ਕੰਮ ਪਰ ਖਰਚ ਕਰਨ ਵਾਸਤੇ ਰੱਖ ਕੇ ਬੰਦਹ ਨੇ ਇਹ ਮਿਹਨਤ ਉੁਠਾਈ ਹੈ, ਅੱਜ ਕੱਲ 12 ਬਜੇ ਸੇ 4 ਬਜੇ ਤਕ ਸੋਧਾਈ ਹੁੰਦੀ ਹੈ। 20 ਸੇ 30 ਤਕ ਸੋਧਕਾਂ ਦੀ ਰੋਜ਼ ਹਾਜ਼ਰੀ ਲੱਗਦੀ ਹੈ, ਰਜਿਸਟਰ ਬਾਜ਼ਾਬਤਾ ਮੌਜ਼ੂਦ ਹਨ ਅਰ ਇਸ ਵੇਲੇ ਤਖ਼ਤ ਅਕਾਲ ਬੁੰਗੇ ਸਾਹਿਬ ਦੇ ਹਜ਼ੂਰ ਹੋਕੇ ਆਪ ਲੋਕ ਇਹ ਕਾਰਵਾਈ ਵੇਖ ਸਕਦੇ ਹਨ, ਅਰ ਆਪਣੀ ਰਾਇ ਦੇ ਸਕਦੇ ਹਨ, ਅਰ ਚਰਚਾ ਕਰ ਸਕਦੇ ਹਨ ਫੇਰ ਨਹੀਂ ਜਾਣਦੇ ਕਿ “ਸੂ: ਪ:” ਜੀ ਦਾ ਮਨ ਕਿਉਂ ਡਰਿਆ ਕਿ ਸਾਹਮਣੇ ਨਹੀਂ ਆਏ ਅਰ ਛਿਪਕੇ ਆਪਣੀ ਰਾਇ ਐਉਂ ਦਿੰਦੇ ਹਨ ਕਿਰਪਾ ਕਰਕੇ ਦਰਸ਼ਨ ਦੇਨ ਅਰ ਬ੍ਰਿਜ ਭਾਸ਼ਾ, ਸ਼ੰਸਕ੍ਰਿਤ ਦੇ ਗੁਣੀਆਂ ਅਰ ਕਵੀਆਂ ਅਰ ਵਿਯਾਕਰਨੀਆਂ ਨੂੰ ਬੀ ਨਾਲ ਲੈ ਆਉਣ ਅਰ ਉੱਤਰ ਪ੍ਰਸ਼ਨ ਕਰਨ ਅਰ ਆਪਣੀ ਖ਼ਾਤਰ ਜਮਾ ਕਰ ਲੈਣ ॥ ਅਰ ਜੇ “ਸੂ: ਪ:” ਜੀ ਨੇ ਵਾਯੂਭੂਤ ਰੂਪ ਵਿਚ ਹੀ ਅਰਥਾਤ ਗੁਪਤ ਸ੍ਰਿਸ਼ਟੀ ਵਿਚ ਹੀ ਰਹਿਣਾ ਹੋਵੇ ਤਾਂ ਅਸੀਂ ਉਨ੍ਹਾਂ ਨੂੰ ਖ਼ਬਰ ਦਿੰਦੇ ਹਾਂ ਕਿ ਸੋਧਕ ਕੁਮੇਟੀ ਕੋਈ ਪਦ ਅਸੁੱਧ ਨਹੀਂ ਕਰਦੀ ਆਪਨੇ ਜੋ ਕੁਛ ਲਿਖਿਆ ਹੈ ਸਭ ਕੁਛ ਸੁਣੇ ਸੁਣਾਏ ਯਾ ਮਨੋਕਤ ਲਿਖਿਆ ਹੈ ਕੁਮੇਟੀ ਤਾਂ ਦੋ ਤਰ੍ਹਾਂ ਪਾਠ ਬਣਾਉਂਦੀ ਹੈ (1) ਜਿਸ ਪਾਠ ਦੀ 18 ਯਾ 20 ਤਕ ਅਸਵਾਰੇ ਯਾ 20 ਅਸਵਾਰਾ ਸਾਹਿਬਾਂ ਥੋਂ ਉੱਪਰ ਰਾਇ ਹੋਵੇ, (2) ਦਸਤਖਤੀ ਮਹਾਰਾਜ ਹੋਵੇ ਪਰ ਰਾਇਆਂ ਨਾਲ ਹੋਰ ਰਲਨ ਤਾਂ ਓਹ ਸ਼ੁੱਧ ਸਮਝਿਆ ਜਾਂਦਾ ਹੈ ॥
ਅਰ ਏਹ ਸਭ ਪਾਠ ਇਕ ਵੱਖਰੇ ਕਾਗਜ਼ ਪਰ ਲਿਖੇ ਜਾਂਦੇ ਹਨ ਜਦ ਇਹ ਸਭ ਪਾਠ ਤਿਆਰ ਹੋ ਜਾਨਗੇ ਤਾਂ ਦੋ ਮਹੀਨੇ ਦਾ ਇਸ਼ਤਹਾਰ ਹੋਵੇਗਾ ਕਿ ਫਲਾਨੇ ਦਿਨ ਤਖਤ ਸਾਹਿਬ ਦੇ ਅੱਗੇ ਇਸ ਪਰ ਰਾਇ ਲਈ ਜਾਵੇਗੀ ਜੋ ਚਾਹੇ ਅਪਣੀ ਰਾਇ ਪ੍ਰਗਟ ਕਰੇ ਅਰ ਫੈਰਿਸਤ ਬੀ ਵੇਰਵੇਵਾਰ ਪਤੇ ਦੇਕੇ ਛਾਪਕੇ ਵਿਦਵਾਨਾਂ, ਗਿਆਨੀਆਂ ਪਾਸ ਭੇਜੀ ਜਾਏਗੀ ਓਸ ਦਿਨ ਦੀਵਾਨ ਵਿਚ ਬੈਠਕੇ ਗੁਣੀ, ਗਿਆਨੀ ਜਿਸ ਤਰ੍ਹਾਂ ਸ਼ੁੱਧੀ ਦੀ ਮਨਜ਼ੂਰੀ ਕਰਨਗੇ ਓਸੇ ਤਰ੍ਹਾਂ ਕੀਤੀ ਜਾਵੇਗੀ । ਕਮੇਟੀ ਨੇ ਤਾਂ ਨਾ ਕੋਈ ਅੱਖਰ ਭੰਨਣਾ ਹੈ ਨਾ ਬਣਾਉਣਾ ਹੈ ਅਰ ਮਿਹਨਤ ਕਰਕੇ ਕੌਮ ਦੇ ਅੱਗੇ ਰੱਖ ਦੇਣੀ ਹੈ ਜੋ ਪੰਥ ਦੀ ਸੰਮਤੀ ਹੋਵੇ ਸੋ ਬਣਾਵੇ ॥
ਅਰ ਏਹ ਭੀ ਚੇਤੇ ਰਹੇ ਕਿ ਕਪ੍ਰਦਨ ਅਰ ਈਕਾਰਾਂਤ ਅਰ ਅਕਾਰਾਂਤ ਪਦ ਅਰ ਛੰਦਾਂ ਦੇ ਗਨ ਅੱਖਰ ਮਾਤਰਾਂ ਅਰ
ਫੂਲਮਾਲ ਹੈ ਵ ਮਾਤ ਉਰ ਆਦਿਕ ਪਾਠਾਂ ਨੂੰ ਸੋਧਕ ਚੰਗੀ ਤਰ੍ਹਾਂ ਸਮਝ ਅਰ ਸਮਝਾ ਸਕਦੇ ਹਨ ਦਰਸ਼ਨ ਦੇਕੇ ਜ਼ਰੂਰ ਕੌਮ ਦੀ ਖੈਰਖਾਹੀ ਕਰੇਂ ਕਾਰਵਾਈ ਦੇਖੇਂ ਚਰਚਾ ਕਰੇ ਪਰ ਗੁਪਤ ਰੂਪ ਹੋਕੇ ਕੀੜੀ ਦੀ ਤਰ੍ਹਾਂ ਛਿੱਦ੍ਰ ਹੀ ਨਾ ਢੂੰਢੋ ਸੋਧਕ ਇਸ ਤੋਂ ਵੱਧ ਕੇ ਹੋਰ ਕੁਝ ਨਹੀ ਲਿਖ ਸਕਦੇ ਕਿ ਆਪ ਸਾਨੂੰ ਜ਼ਰੂਰੀ ਦਰਸ਼ਨ ਦੇਵੋ ਅਰ ਆਪਦੇ ਗ਼ਲਤ ਲਿਖੇ ਨੂੰ ਆਪ ਹੀ ਗ਼ਲਤ ਜਾਣੋ ॥ ਕਤ ਝਖ ਝਖ ਅਉਰਨ ਸਮਝਾਵਾ । ਝਗਰ ਕੀਏ ਝਗਰਉ ਹੀ ਪਾਵਾ ॥
27 ਅੱਸੂ ਸੰ : 1952 ਨੰਬਰ 24 ਦੇ 5 ਸਫੇ ਦੇ ਤੀਜੇ ਕਾਲਮ ਵਿਚ ਸੁੱਧੀ ਹੈ ਕਿ ਅਸ਼ੁੱਧੀ ਹੈ” ਦੇ ਬਾਕੀ ਦਾ ਉੱਤਰ
ਅਸੀਂ ਬਹੁਤ ਸੰਖੇਪ ਵਿਚ ਇਤਨਾ ਦਿੰਦੇ ਹਾਂ ਕਿ ਸੋਧਕਾਂ ਨੇ ਬਿੰਦੀ ਉਡਾਈ ਤਾਂ (ਸੂ: ਪ: ) ਅਰਥਾਤ ਗੁਪਤ ਦ੍ਰਿਸ਼ਟੀ ਵਿਚ ਰਹਿਨ ਵਾਲੇ ਕਹਿੰਦੇ ਹਨ ਕਿ ਸੋਧਕਾਂ ਨੂੰ ਵਯਾਕਰਨ ਦੀ ਖਬਰ ਨਹੀਂ ਅਰ ਸੋਧਕਾਂ ਅੱਧਕ ਹਟਾਇਯਾਂ ਤਾਂ ਲਿਖਦੇ ਹਨ ਕਿ ਸੋਧਕਾਂ ਨੇ ਪੁਰ ਜੋਸ਼ ਬਾਣੀ ਦਾ ਜੋਸ਼ ਹਟਾ ਦਿੱਤਾ ਅਰ ਫੇਰ ਕੌਮ ਅੱਗੇ ਪੁਕਾਰਦੇ ਹਨ ਕਿ ਸਾਡੇ ਵਾਸਤੇ ਕੰਡੇ ਬੀਜੇ ਜਾ ਰਹੇ ਹਨ ਫੇਰ ਲਿਖਦੇ ਹਨ ਕਿ ਸੋਧਕਾਂ ਨੂੰ ਕਵਿਤਾ ਸਾਹਿਤ ਵਯਾਕਰਣ ਦੀ ਗਯਾਤਾ ਨਹੀਂ ਇਤਯਾਦ, ਇਸਦਾ ਉੱਤਰ ਇਹ ਹੈ ਕਿ ਨਾ ਆਪ ਕੌਮ ਅੱਗੇ ਦੁਖ ਰੋਵੋ ਨਾ ਕਿਸੇ ਨੂੰ ਬੁਰਾ ਭਲਾ ਆਖੋ ਕ੍ਰਿਪਾ ਕਰਕੇ ਸਰੀਰ ਵਿਚ ਆਕੇ ਪ੍ਰਤੱਖ ਦਰਸ਼ਨ ਦੇਵੋ ਅਰ ਆਪਣੇ ਪ੍ਰਸ਼ਨਾਂ ਦੇ ਉੱਤਰ ਪੂਰੇ ਪੂਰੇ ਲੈ ਲਵੋ । ਕੌਮ ਦੇ ਅੱਗੇ ਆਪ ਉਸ ਵੇਲੇ ਨਾ ਪੁਕਾਰੇ ਜਦ ਤੁਕਾਂ ਹੀ ਮਨ ਘੜਤ ਨਵੀਨ ਰਚਕੇ ਛਪ ਗਇਯਾਂ ਅਰ ਦੋਹਰੇ ਅਰ ਚੌਪਈਆਂ ਹੀ ਵਿਚੋਂ ਉੱਡ ਗਇਯਾਂ ਉਸ ਵੇਲੇ ਨਾ ਕੌਮ ਨੂੰ ਜਗਾਯਾ ਜਦ ਆਦ ਗੁਰੂ ਗੰ੍ਰਥ ਸਾਹਿਬ ਦੇ ਅਰ ਦਸਮ ਪਾਤਸ਼ਾਹੀ ਵਿਚ
ਹਜਾਰਾਂ ਅਧਕਾਂ ਅਰ ਬਿੰਦੀਆਂ ਮਨ ਕਲਪਤ ਲਗਾਇਯਾਂ ਅਰ ਜਦ ਤੁਕਾਂ ਅਰ ਸਤਰਾਂ ਹੀ ਖੰਡਤ ਅੰਨਮਤੀਆਂ ਨੇ ਵਧਾ ਘਟਾ ਦਿੱਤੀਆਂ ਅਰ ਜਦ ਹੁਣ ਕੌਮ ਦੇ ਲੋਕ ਜਾੱਗੇ ਅਰ ਮਨ ਘੜਤ ਕਲਪਨਾ ਦੀ ਸੋਧ ਹੋਣ ਲੱਗੀ ਤਾਂ ਆਪ ਗੁਪਤ ਰੂਪ ਵਿਚ ਰੋਂਦੇ ਹੋ ਅਰ ਸਿੱਖਾਂ ਨੂੰ ਅੰਨਯਮਤੀਏ ਲਿਖਦੇ ਹੋ ਹਾਲਾਂਕਿ ਇਨ੍ਹਾਂ ਸੋਧਕਾਂ ਵਿਚ ਇਕ ਬੀ ਅੰਨਯਮਤਾਬਲੰਬੀ ਨਹੀਂ, ਪਰ ਸੱਚ ਹੈ ਜੋ ਅੰਧੇਰੇ ਵਿਚ ਖੁਸ਼ ਰਹਿੰਦੇ ਹਨ ਉਨ੍ਹਾਂ ਨੂੰ ਦਿਨ ਚੜ੍ਹਦਾ ਵੇਖਕੇ ਜ਼ਰੂਰ ਦੁੱਖ ਹੋਇਆ ਕਰਦਾ ਹੈ, ਸਾਡੀ ਬੇਨਤੀ ਮੰਨਕੇ ਆਪ ਜ਼ਰੂਰ ਦਰਸ਼ਨ ਦੇਵੋ ਅਰ ਸੋਧਕਾਂ ਦੇ ਵਿਚ ਬੈਠਕੇ ਕੌਮ ਦੀ ਸੇਵਾ ਕਰੋ, ਕਿਉਂਕਿ ਜੋ ਇਹ ਸੇਵਾ ਕਰ ਰਹੇ ਹਨ ਇਨ੍ਹਾਂ ਨੇ ਕਿਸੇ ਕੋਲੋਂ 1 ਪੈਸਾ ਸਾਰਖਾ ਨਹੀਂ ਲਿਆ ਕੌਮ ਦੀ ਸੇਵਾ ਜਾਣਕੇ 4 ਘੰਟੇ ਰੋਜ਼ ਆਪਣਾ ਵਕਤ ਅਰ ਧਨ ਬੀ ਖਰਚ ਕਰਦੇ ਹਨ ਜੋ ਸ਼ਾਇਦ 1 ਬਰਸ ਵਿਚ ਪੂਰਨ ਹੋਵੇ, ਆਪ ਭੀ ਜ਼ਰੂਰ ਵਿਚ ਬੈਠੋ ਅਰ ਕੌਮ ਦੀ ਸੇਵਾ ਕਰੋ ਅਰ ਕੰਡਿਆਂ ਦੀ ਥਾਂ ਗੁਲਾਬ ਦੀ ਫੁਲਵਾੜੀ ਲਗਾਕੇ ਦਿਖਾਓ ਨਹੀਂ ਤਾਂ ਇਸ ਨਿਰੇ ਝੂਠ ਨੂੰ ਕੌਣ ਸੱਚ ਮੰਨੇਗਾ ॥
ਲੇਖਕ ਸਰਦੂਲ ਸਿੰਘ ਗਯਾਨੀ
ਸ੍ਰੀ ਅੰਮ੍ਰਿਤਸਰ ਜੀ
(ਖਾਲਸਾ ਅਖਬਾਰ ਕੱਤਕ 17, 1952 ਬਿ . ਨਵਂੰਬਰ 1, 1895) ਸ਼ੁੱਧੀ ਹੈ ਕਿ ਅਸ਼ੁੱਧੀ ਦੇ ਉੱਤਰ ਦਾ ਉੱਤਰ ॥ ਪਯਾਰੇ ਐਡੀਟਰ ਸਾਹਿਬ ਸ੍ਰੀ ਵਾਹਗੁਰੂ ਜੀ ਕੀ ਫਤੇ ! ਆਪਦੇ ਪਰਚੇ ਨ: 26 ਸਫੇ 6 ਕਾਲਮ 1 ਵਿਚ ਸਾਡੇ ਲੇਖ ਦਾ ਉੱਤਰ ਭਾਈ ਸਰਦੂਲ ਸਿੰਘ ਜੀ ਵੱਲੋਂ ਛਪਿਆ ਹੈ, ਉਸਦਾ ਉੱਤਰ ਇਹ ਹੈ:
1. ਭਾਈ ਭਗਵਾਨ ਸਿੰਘ ਜੀ ਦੀ ਕੂਕ ਪੁਕਾਰਦਾ ਹਾਲ ਮਲੂਮ ਕਰ ਚੁਕੇ ਹਾਂ ਉਸਦੀ ਅਸਲੀਤ ਕੁਝ ਹੋਰ ਹੀ ਹੈ,
ਆਪ ਜੋ 200 ਰੁਪੱਯਾ ਭਾਈ ਮੰਨਾ ਸਿੰਘ ਥੋਂ ਇਸ ਪੁਰ ਖਰਚ ਕਰਵਾਕੇ ਕੰਮ ਕਰ ਰਹੇ ਹੋ ਮੁਬਾਰਕ ਹੋ । ਰਜਿਸਟਰ ਅਸਾਂ ਆਪ ਥੋਂ ਪੁਛੇ ਨਹੀਂ । ਬਹੁਤ ਵੇਰ ਅਸੀਂ ਆਪਦੇ ਆਏ, ਆਉਂਦੇ ਹਾਂ ਅਰ ਆਵਾਂਗੇ, ਪਰੰਤੂ ਦਾਨਾ ਆਦਮੀ ਸੈਨਤ ਥੋਂ ਕੰਮ ਲੈਂਦੇ ਹਨ । ਜਦ ਕਿਸੇ ਗੁਣੀ ਨੇ ਤੁਹਾਡੀ ਕਿਸੇ ਸ਼ੁੱਧੀ ਪਰ ਇਤਰਾਜ਼ ਕੀਤਾ ਆਪਨੇ ਇਹੀ ਉੱਤਰ ਦਿੱਤਾ ਕਿ ਕੀ ਕਰੀਏ ਅਸਵਾਰੇ ਸਾਹਿਬਾਂ ਦੀ ਗ਼ਾਲਬ ਰਾਇ ਹੈ ॥
2– ਆਪਨੇ ਆਪਣੀ ਕਮੇਟੀ ਦੇ ਮਿੰਮਬਰਾਂ ਦੀ ਫਹਰਿਸਤ ਕੌਮ ਵਿਚ ਪਰਗਟ ਨਹੀਂ ਕੀਤੀ, ਜਿਸਥੋਂ ਲੋਕ ਯਕੀਨ ਕਰ ਸੱਕਨ’ ਕਿ ਏਹ ਆਦਮੀ ਇਤਨੀ ਲਿਆਕਤ ਦੇ ਹਨ ਅਰ ਇਨ੍ਹਾਂ ਦੇ ਹੱਥ ਏਡੀ ਜੁੱਮੇਵਾਰੀ ਦਾ ਕੰਮ ਦਿੱਤੇ ਜਾ ਸਕਦਾ ਹੈ ਕਿ ਨਹੀਂ
॥
3– ਜੋ ਅਸਾਂ ਲਿੀਖਆ ਸੀ ਕਿ ਨੁਸਖਿਆਂ ਦੀ ਗ਼ਾਲਬ ਰਾਇ ਪੁਰ ਉਨ੍ਹਾਂ ਦੀ ਪ੍ਰਾਚੀਨਤਾ ਹਾਵੀ ਹੁੰਦੀ ਹੈ, ਇਸ ਨੂੰ
ਅਪਨੇ ਸਮਝਿਆ ਹੀ ਨਹੀਂ । ਭਾਵ ਇਹ ਹੈ ਕਿ 20 ਅਸਵਾਰੇ ਸਾਹਿਬ ਜਿਨ੍ਹਾਂ ਦਾ ਮੁਕਾਬਲਾ ਆਪ ਕਰ ਰਹੇ ਹੋ’ ਵੀਹ ਲਿਖਾਰੀਆਂ ਦੀ ਰਾਇ ਹਨ, ਕਵੀਆਂ ਗੁਣੀਆਂ ਜਾਂ ਗੁਰੂ ਸਾਹਿਬਾਂ ਦੀ ਰਾਇ ਨਹੀਂ ਹੈ । ਇਸ ਹਾਲਤ ਵਿਚ ਓਹ ਵੀਹ ਨੁਸਖੇ ਇਸ ਕਾਰਜ ਲਈ ਤਦ ਮੁਸਤਨਿਦ ਸਮਝੇ ਜਾਣ ਜੇਕਰ ਉਨ੍ਹਾਂ ਦੀ ਪ੍ਰਾਚੀਨਤਾ ਗੁਰੂ ਸਾਹਿਬਾਂ ਦੇ ਬਕਤ ਦੇ ਕਰੀਬ ਹੋਵੇ, ਫੇਰ ਬੀ ਜੋ ਸਭਤੋਂ ਪੁਰਾਣਾ ਹੋਊ, ਉਹ ਆਪਥੋਂ ਨਵਿਆਂ ਨਾਲੋਂ ਜ਼ਿਆਦਾ ਮੋਤਬਿਰ ਸਮਝਿਆ ਜਾਊ, ਇਸ ਕੰਮਥੋਂ ਪਹਿਲੇ ਆਪ ਨੂੰ ਪ੍ਰਾਚੀਨ ਗ੍ਰੰਥ ਸਾਹਬਿ ਢੂੰਡਣੇ ਚਾਹੀਏ ਬਲਕਿ ਅਸਲੀ ਹਿੱਸੇ ਜੋ ਆਨੰਦ ਪੁਰ ਦੇ ਜੰਗ ਵਿਚ ਬਿਖਰੇ ਢੂੰਡੋ ॥
ਬਾਕੀ ਫੇਰ
ਆਪ ਦਾ ਸੇਵਕ ਸੂ : ਪ :
ਦਸਮ-ਗ੍ਰੰਥ ਦੀ ਪਰਮਾਣੀਕਤਾ ਇਤਿਹਾਸਕ ਸਰੋਤਾਂ ਦੇ ਆਧਾਰ ਤੇ
ਦਸਮ-ਗ੍ਰੰਥ ਦੀ ਪਰਮਾਣੀਕਤਾ
ਇਤਿਹਾਸਕ ਸਰੋਤਾਂ ਦੇ ਆਧਾਰ ਤੇ
ਡਾ.ਸੁਖਦਿਆਲ ਸਿੰਘ*
ਦਸਮ-ਗ੍ਰੰਥ ਬਾਰੇ ਅੱਜ ਸਿੱਖ ਜਗਤ ਵਿਚ ਬਹੁਤ ਜ਼ੋਰਾਂ ਦਾ ਵਾਦ-ਵਿਵਾਦ ਹੈ। ਇਹ ਵਿਵਾਦ ਦੋਵੇਂ ਧਿਰਾਂ ਵਲੋਂ ਹੀ ਅਤਿ ਦੇ ਨੁਕਤਿਆਂ ਤੇ ਪਹੁੰਚਿਆ ਹੋਇਆ ਹੈ। ਅਤਿ ਦੇ ਨੁਕਤੇ ਤੇ ਪਹੁੰਚ ਕੇ ਕੋਈ ਵੀ ਵਿਚਾਰਧਾਰਕ ਮਸਲਾ ਹੱਲ ਨਹੀਂ ਹੁੰਦਾ।ਦਸਮ-ਗ੍ਰੰਥ ਨੂੰ ਮੰਨਣ ਵਾਲੇ ਇਸ ਦਾ ਇਕ-ਇਕ ਅੱਖਰ ਗੁਰੂ ਗੋਬਿੰਦ ਜੀ ਦੇ ਮੁਖਾਰਬਿੰਦ ਵਿਚੋਂ ਉਚਰਿਆ ਹੋਇਆ ਮੰਨ ਰਹੇ ਹਨ ਅਤੇ ਆਪਣੇ ਵਿਰੋਧੀਆਂ ਨੂੰ ਚਿੜਾਉਂਦੇ ਹੋਏ ਇਸ ਹੱਦ ਤਕ ਚਲੇ ਗਏ ਹਨ ਕਿ ਉਨ੍ਹਾਂ ਨੇ ਦਸਮ-ਗ੍ਰੰਥ ਨੂੰ ਗੁਰੂ ਗੰ੍ਰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਨਾ ਅਤੇ ਉਸ ਦਾ ਗੁਰੂ ਗ੍ਰੰਥ ਸਾਹਿਬ ਦੀ ਤਰ੍ਹਾਂ ਹੀ ਭੋਗ ਪਉਣਾ ਸ਼ੁਰੂ ਕਰ ਦਿੱਤਾ ਹੈ। ਜਿਹੜੀ ਦੂਸਰੀ ਧਿਰ ਹੈ, ਉਹ ਦਸਮ-ਗ੍ਰੰਥ ਤੋਂ ਉੱਕਾ ਹੀ ਇਨਕਾਰੀ ਹੈ।
ਉਹ ਇਸ ਨੂੰ ਸਿੱਖ ਵਿਰੋਧੀ ਲਿਖਤ ਮੰਨਦੀ ਹੈ ਅਤੇ ਇਸ ਦੇ ਮੰਨਣ ਵਾਲਿਆਂ ਨੂ ੰ ਬਰਾਹਮਣਵਾਦੀ ਤਾਕਤਾਂ ਦੇ ਪਿੱਠੂ ਸਮਝਦੀ ਹੈ। ਇਸ ਤਰ੍ਹਾਂ ਨਾਂ ਤਾਂ ਵਿਰੋਧੀ ਧਿਰ ਪਾਸ ਕੋਈ ਤਰਕਸੰਗਤ ਦਲੀਲ ਹੈ ਅਤੇ ਨਾ ਹੀ ਦਸਮ-ਗ੍ਰੰਥ ਨੂੰ ਮੰਨਣ ਵਾਲੀ ਧਿਰ ਦੀ ਦਲੀਲ ਹੀ ਤਰਕਸੰਗਤ ਹੈ। ਦੋਵਾਂ ਧਿਰਾਂ ਨੇ ਹੀ ਖਾਲਸਾ ਰਹਿਤ ਮਰਯਾਦਾ ਨੂੰ ਸੱਟ ਮਾਰੀ ਹੈ। ਖਾਲਸਾ ਮਰਯਾਦਾ ਕੇਵਲ ਤੇ ਕੇਵਲ ਵਾਲੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੀ ਹੈ ਹੋਰ ਕਿਸੇ ਗ੍ਰੰਥ ਜਾਂ ਲਿਖਤ ਨੂੰ ਨਹੀਂ। ਖਾਲਸਾ ਰਹਿਤ ਮਰਯਾਦਾ ਅਨੁਸਾਰ ਅੰਮ੍ਰਿਤ ਛਕਾਉਣ ਸਮੇਂ ਪੜ੍ਹੀਆਂ ਜਾਂਦੀਆਂ ਪੰਜ ਬਾਣੀਆਂ ਵਿਚ ਜਾਪ ਸਾਹਿਬ, ਸਵਯੇ ਅਤੇ ਚੌਪਈ ਵੀ ਹਨ। ਇਸ ਤਰ੍ਹਾਂ ਜਦੋਂ ਪਹਿਲੀ ਧਿਰ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ-ਗ੍ਰੰਥ ਦਾ ਪਰਕਾਸ਼ ਕਰਦੇ ਹਨ ਅਤੇ ਇਸ ਦਾ ਉਸੇ ਤਰ੍ਹਾਂ ਪਾਠ ਕਰਕੇ ਭੋਗ ਪਾਉਂਦੇ ਹਨ ਤਾਂ ਇਸ ਨਾਲ ਉਹ ਖਾਲਸਾ ਰਹਿਤ ਮਰਯਾਦਾ ਨੂੰ ਭੰਗ ਕਰਦੇ ਹਨ। ਉਸੇ ਤਰ੍ਹਾਂ ਜਦੋਂ ਦੂਜੀ ਧਿਰ ਦਸਮ-ਗ੍ਰੰਥ ਨੂੰ ਮੰਨਣ ਤੋਂ ਉਕਾ ਹੀ ਇਨਕਾਰੀ ਹੁੰਦੀ ਹੈ ਤਾਂ ਉਹ ਇਹ ਕਹਿ ਕੇ ਅੰਮ੍ਰਿਤ ਛਕਾਉਣ ਵੇਲੇ ਦੀਆਂ ਪੰਜ ਬਾਣੀਆਂ ਦੇ ਵਿਸ਼ਵਾਸ ਅਤੇ ਪਰੰਪਰਾ ਨੂੰ ਸੱਟ ਮਾਰਦੀ ਹੈ। ਇਸ ਤਰ੍ਹਾਂ ਦੋਵੇਂ ਧਿਰਾਂ ਹੀ ਆਪਣੀਆਂ ਦਲੀਲਾਂ ਨੂੰ ਉਸ ਹੱਦ ਤਕ ਲੈ ਗਈਆਂ ਹਨ ਜਿਥੇ ਪਹੁੰਚ ਕੇ ਉਹ ਖਾਲਸਾ ਰਹਿਤ ਮਰਯਾਦਾ ਨੂੰ ਭੰਗ ਕਰਨ ਦੀਆਂ ਭਾਗੀ ਬਣਦੀਆਂ ਹਨ। ਵਾਦ-ਵਿਵਾਦ ਵਿਚ ਪੈਣਾ ਤਾਂ ਕੋਈ ਮਾੜੀ ਗੱਲ ਨਹੀਂ ਹੈ ਪਰ ਜੇਕਰ ਇਸ ਨਾਲ ਕੋਈ ਉਸਾਰੂ ਗੱਲ ਨਿੱਕਲਦੀ ਹੋਵੇ। ਜੇਕਰ ਵਾਦ-ਵਿਵਾਦ ਨਾਲ ਖਾਲਸਾ ਰਹਿਤ ਮਰਯਾਦਾ ਭੰਗ ਹੁੰਦੀ ਹੈ ਤਾਂ ਉਸ ਤਰ੍ਹਾਂ ਦੇ ਵਿਵਾਦ ਦਾ ਕੋਈ ਫਾਇਦਾ ਨਹੀਂ।
ਉਕਤ ਵਿਵਾਦ ਨੂੰ ਹੱਲ ਕਰਨ ਦੇ ਦੋ ਹੀ ਢੰਗ ਹਨ। ਪਹਿਲਾਂ ਇਹ ਕਿ ਦਸਮ-ਗ੍ਰੰਥ ਦੇ ਸਬੰਧ ਵਿਚ ਹਰ ਕਿਸਮ ਦੇ ਵਿਵਾਦ ਨੂੰ ਖਤਮ ਕਰ ਦਿੱਤਾ ਜਾਵੇ। ਇਸ ਦੇ ਹੱਕ ਵਿਚ ਅਤੇ ਵਿਰੋਧ ਵਿਚ ਬੋਲਣ ਤੇ ਉੱਕਾ ਹੀ ਪਾਬੰਦੀ ਲਗਾ ਦਿੱਤੀ ਜਾਵੇ। ਦੂਜਾ ਹੱਲ ਹੈ ਕਿ ਇਸ ਵਿਵਾਦ ਦੀ ਮੌਲਿਕ ਅਤੇ ਸਮਕਾਲੀ ਸਰੋਤਾਂ ਦੇ ਆਧਾਰ ਤੇ ਪੂਰੀ ਤਰ੍ਹਾਂ ਤਰਕ-ਸੰਗਤ ਤਰੀਕੇ ਨਾਲ ਬਹਿਸ ਕਰਕੇ ਨਿਰਣਾ ਲਿਆ ਜਾਵੇ। ਨਿਰਣਾ ਸਿਰਫ ਮੌਲਿਕ ਅਤੇ ਸਮਕਾਲੀ ਸਰੋਤਾਂ ਦੇ ਆਧਾਰ ਤੇ ਹੀ ਲਿਆ ਜਾਵੇ ਪਿਛਲੇਰੇ ਸਰੋਤਾਂ ਦੇ ਅਧਾਰ ਤੇ ਨਹੀਂ। ਮੌਲਿਕ ਸਰੋਤਾਂ ਤੋਂ ਮਤਲਬ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਹੁਕਮ ਨਾਮੇ, ਗੁਰਬਾਣੀ ਦੀ ਆਪਣੀ ਪਰੰਪਰਾ ਅਤੇ ਦਸਮ ਗ੍ਰੰਥ ਦੀ ਆਪਣੀ ਕੋਈ ਅੰਦਰੂਨੀ ਗਵਾਹੀ ਆਦਿ। ਸਮਕਾਲੀ ਸਰੋਤਾਂ ਤੋਂ ਭਾਵ ਹੈ ਉਹ ਸਰੋਤ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਆਪਣੇ ਸਮੇਂ ਦੇ ਲੇਖਕਾਂ ਵਲੋਂ ਲਿਖੇ ਗਏ ਹੋਣ। ਇਸ ਵਿਵਾਦ ਬਾਰੇ ਕੇਵਲ ਤੇ ਕੇਵਲ ਇਨ੍ਹਾਂ ਦੋ ਕਿਸਮ ਦੇ (ਮੌਲਿਕ ਤੇ ਸਮਕਾਲੀ) ਸਰੋਤਾਂ ਤੋਂ ਹੀ ਨਿਰਣਾ ਲਿਆ ਜਾ ਸਕਦਾ ਹੈ। ਇਨ੍ਹਾਂ ਤੋਂ ਪਿੱਛੋਂ ਦਾ ਕੋਈ ਵੀ ਸਰੋਤ ਇਸ ਬਹਿਸ ਵਿਚ ਵਰਤਣਾ ਨਹੀਂ ਚਾਹੀਦਾ। ਵੱਧ ਤੋਂ ਵੱਧ ਕੋਈ ਹੋਰ ਸਰੋਤ ਵਰਤਣਾ ਵੀ ਹੋਵੇ ਤਾਂ ਕੇਵਲ ਤੇ ਕੇਵਲ ਨਿਕਟ-ਸਮਕਾਲੀ ਸਰੋਤ ਹੀ ਵਰਤਣਾ ਚਾਹੀਦਾ ਹੈ। ਨਿਕਟ ਸਮਕਾਲੀ ਸਰੋਤ ਉਹ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਪਿੱਛੋਂ 20 ਜਾਂ 30 ਸਾਲਾਂ ਵਿਚ ਲਿਖਿਆ ਗਿਆ ਹੋਵੇ ਤੇ ਜਾਂ ਐਸੇ ਸਰੋਤਾਂ ਦੇ ਆਧਾਰ ਤੇ ਲਿਖਿਆ ਗਿਆ ਹੋਵੇ ਜਿਹੜੇ ਗੁਰੂ ਜੀ ਦੇ ਨਾਲ ਰਹੇ ਹੋਣ। ਖੁਸ਼ਕਿਸਮਤੀ ਨਾਲ ਸਾਡੇ ਪਾਸ ਸਮਕਾਲੀ ਸਰੋਤਾਂ ਦੀ ਕੋਈ ਘਾਟ ਨਹੀਂ ਹੈ।
ਗੁਰੂ ਗੋਬਿੰਦ ਸਿੰਘ ਜੀ ਦੀਆਂ ਸਮਕਾਲੀ ਲਿਖਤਾਂ ਵਿਚ ਸ਼ਾਮਲ ਹਨ: ਕਵੀ ਸੈਨਾਪਤਿ ਦੀ ਕ੍ਰਿਤ ਸ੍ਰੀ ਗੁਰ ਸੋਭਾ 1। ਇਹ ਲਿਖਤ 1711 ਈ. ਦੇ ਵਿਚ ਲਿਖੀ ਗਈ ਲਿਖਤ ਹੈ। ਇਸ ਦੇ ਪਹਿਲੇ ਅਧਿਆਏ ਵਿਚ ਇਸ ਦੀ ਲਿਖਤ ਨੂੰ ਸ਼ੁਰੂ ਕਰਨ ਦੀ ਤਾਰੀਖ 1711 ਈ. ਦਿੱਤੀ ਹੋਈ ਹੈ। ਖਤਮ ਕਰਨ ਦੀ ਮਿਤੀ ਦਿੱਤੀ ਨਹੀਂ ਹੈ ਪਰ ਅਖੀਰਲੇ ਅਧਿਆਏ ਤੋਂ ਮਾਲੂਮ ਹੁੰਦਾ ਹੈ ਜਿਵੇਂ ਕਿ ਸੈਨਾਪਤਿ ਨੇ ਇਸ ਨੂੰ ਗੁਰੂ ਜੀ ਦੇ ਜੋਤੀ-ਜੋਤ ਸਮਾਉਣ ਦੇ ਤੁਰੰਤ ਬਾਅਦ ਹੀ ਸਮਾਪਤ ਕਰ ਦਿੱਤਾ ਸੀ। ਦੂਜੀ ਲਿਖਤ ਹੈ ਭਾਈ ਗੁਰਦਾਸ ਦੂਜੇ ਦੀ ਵਾਰ ਜਿਹੜੀ ਕਿ ਭਾਈ ਗੁਰਦਾਸ ਭੱਲੇ ਦੀਆਂ ਵਾਰਾਂ 2
ਦੇ ਨਾਲ ਜੋੜ ਕੇ ਇਕਤਾਲੀਵੀਂ ਵਾਰ ਦੇ ਰੂਪ ਵਿਚ ਰੱਖ ਕੇ ਛਾਪੀ ਗਈ ਹੈ। ਤੀਜੀ ਸਮਕਾਲੀ ਲਿਖਤ ਹੈ ਭਾਈ ਨੰਦ ਲਾਲ ਦਾ ‘ਹਦਾਇਤਨਾਮਾ’, ‘ਤਨਖਾਹਨਾਮਾ’ ਅਤੇ ‘ਸਾਖੀ ਰਹਿਤ ਕੀ’। 3 ਇਹ ਲਿਖਤਾਂ ਰਹਿਤਨਾਮਿਆਂ ਵਿਚ ਇਕੱਠਾ ਕਰਕੇ ਛਾਪੀਆਂ ਗਈਆਂ ਹਨ। ਚੌਥੀ ਲਿਖਤ ਹੈ ਚਉਪਾ ਸਿੰਘ ਦਾ ਰਹਿਤਨਾਮਾ 4 ਜੋ ਭਾਈ ਗੁਰਬਖਸ਼ ਸਿੰਘ ਵਲੋਂ 1750 ਈ. ਦੇ ਨੇੜੇ-ਤੇੜੇ ਲਿਖਿਆ ਗਿਆ ਸੀ ਅਤੇ ਭਾਈ ਚਉਪਾ ਸਿੰਘ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਲਿਖਿਆ ਗਿਆ ਸੀ ਅਤੇ ਭਾਈ ਚਉਪਾ ਸਿੰਘ ਗੁਰੂ ਗੋਬਿੰਦ ਸਿੰਘ ਨੂੰ ਬਚਪਨ ਵਿਚ ਖਿਡਾਉਣ ਵਾਲਾ ਸੀ ਇਸ ਲਈ ਇਸ ਲਿਖਤ ਦੀ ਇਤਿਹਾਸਕ ਮਹੱਤਤਾ ਬਹੁਤ ਜ਼ਿਆਦਾ ਹੈ। ਭਾਈ ਗੁਰਬਖਸ਼ ਸਿੰਘ ਭਾਈ ਚਉਪਾ ਸਿੰਘ ਦਾ ਪੋਤਾ ਸੀ। ਇਨ੍ਹਾਂ ਤੋਂ ਇਲਾਵਾ ਅਹਿਕਾਮ-ਏ-ਆਲਮਗੀਰੀ, ਤਾਰੀਖ-ਏ-ਬਹਾਦਰਸ਼ਾਹੀ ਅਤੇ ਅਖਬਾਰ-ਏ-ਦਰਬਾਰ-ਏ-ਮੁਅੱਲਾ ਵਿਚ ਵੀ ਕੁਝ ਕੁ ਵੇਰਵੇ ਐਸੇ ਮਿਲਦੇ ਹਨ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸਬੰਧਤ ਹਨ। ਇਹ ਵੀ ਸਮਕਾਲੀ ਵੇਰਵੇ ਹਨ। ਇਕ ਲਿਖਤ ਹੈ ਭਾਈ ਕੇਸਰ ਸਿੰਘ ਛਿੱਬਰ ਦੀ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ। 5 ਇਹ ਭਾਵੇਂ 1769 ਈ. ਲਿਖੀ ਹੋਈ ਹੈ। ਇਉਂ ਇਹ ਲਿਖਤ ਸਮਕਾਲੀ ਲਿਖਤ ਤਾਂ ਨਹੀਂ ਮੰਨੀ ਜਾ ਸਕਦੀ ਪਰ ਇਸਦਾ ਸਰੋਤ ਭਾਈ ਚਉਪਾ ਸਿੰਘ ਦਾ ਰਹਿਤਨਾਮਾ ਹੈ ਅਤੇ ਛਿੱਬਰ ਦਾ ਆਪਣਾ ਖਾਨਦਾਨ ਕਿਉਂ ਕਿ ਲਗਾਤਾਰ ਗੁਰੂ-ਘਰ ਦੀ ਸੇਵਾ ਵਿਚ ਰਿਹਾ ਸੀ ਇਸ ਲਈ ਇਸ ਲਿਖਤ ਦੀ ਇਤਿਹਾਸਕ ਮਹੱਤਤਾ ਸਮਝੀ ਜਾ ਸਕਦੀ ਹੈ। ਇਨ੍ਹਾਂ ਤੋਂ ਬਾਅਦ ਦੀਆਂ ਲਿਖਤਾਂ ਦੀ ਕੋਈ ਵੀ ਇਤਿਹਾਸਕ ਮਹੱਤਤਾ ਨਹੀਂ ਹੈ। ਉਹ ਜੋ ਕੁਝ ਵੀ ਲਿਖਦੀਆਂ ਹਨ ਉਹ ਉਨ੍ਹਾਂ ਦਾ ਆਪਣਾ ਮੱਤ ਹੈ ਜਿਸ ਨੂੰ ਮੰਨਣਾ ਜ਼ਰੂਰੀ ਨਹੀਂ ਹੈ।
ਇਨ੍ਹਾਂ ਮੌਲਿਕ ਅਤੇ ਸਮਕਾਲੀ ਸਰੋਤਾਂ ਦਾ ਕਰੱਮਵਾਰ ਅਧਿਐਨ ਕਰਦੇ ਹੋਏ ਸਭ ਤੋਂ ਪਹਿਲਾਂ ਮੌਲਿਕ ਸੋਮਿਆਂ ਦੀ ਗੱਲ ਕਰਦੇ ਹਾਂ। ਇਨ੍ਹਾਂ ਵਿਚ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ ਹਨ। ਜਿਥੋਂ ਤਕ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮਿਆਂ ਦਾ ਸਬੰਧ ਹੈ ਇਨ੍ਹਾਂ ਵਿਚੋਂ ਇਕ ਵੀ ਹੁਕਮਨਾਮਾ ਐਸਾ ਨਹੀਂ ਹੈ ਜਿਸ ਵਿਚੋਂ ਦਸਮ-ਗ੍ਰੰਥ ਬਾਰੇ ਜਾਂ ਇਸ ਵਿਚਲੀ ਕਿਸੇ ਰਚਨਾ ਬਾਰੇ ਕੋਈ ਥੋੜ੍ਹੀ-ਮੋਟੀ ਵੀ ਜਾਣਕਾਰੀ ਮਿਲਦੀ ਹੋਵੇ।
ਹੁਕਮਨਾਮਿਆਂ ਵਿਚ ਸਿੱਖ ਸੰਗਤਾਂ ਨੂੰ ਬੜੀਆਂ ਭਾਵਪੂਰਤ ਨਸੀਹਤਾਂ ਕੀਤੀਆਂ ਗਈਆਂ ਹਨ ਪਰ ਦਸਮ-ਗ੍ਰੰਥ ਦੇ
ਸੰਬੰਧ ਵਿਚ ਕੋਈ ਵੀ ਨਸੀਹਤ ਜਾਂ ਹਦਾਇਤ ਨਹੀਂ ਹੈ। ਹੋਰ ਤਾਂ ਹੋਰ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ
ਦੇ ਵੀ ਜਿਹੜੇ ਹੁਕਮਨਾਮੇ ਹਨ ਇਹ 1734 ਈ. ਤਕ ਦੇ ਹਨ, ਇਨ੍ਹਾਂ ਵਿਚ ਵੀ ਦਸਮ-ਗੰ੍ਰਥ ਬਾਰੇ ਅਤੇ ਇਸ ਵਿਚਲੀ ਕਿਸੇ ਰਚਨਾ ਬਾਰੇ ਕੋਈ ਇਸ਼ਾਰੇ ਮਾਤਰ ਜਾਣਕਾਰੀ ਵੀ ਨਹੀਂ ਹੈ। ਇਕ ਹੁਕਮਨਾਮਾ ਸ੍ਰੀ ਅਕਾਲ ਤਖਤ ਸਾਹਿਬ ਤੋਂ 1759 ਈ. ਵਿਚ ਤਖਤ ਸ੍ਰੀ ਹਰਮਿੰਦਰ ਸਾਹਿਬ ਪਟਣਾ ਨੂੰ ਲਿਖਿਆ ਹੋਇਆ ਹੈ। ਉਸ ਵਿਚ ਵੀ ਇਸ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਹੈ। ਇਥੋਂ ਤਕ ਕਿ ਇਕ ਹੁਕਮਨਾਮਾ 4 ਫਰਵਰੀ 1862 ਈ. ਨੂੰ ਤਖਤ ਸ੍ਰੀ ਪਟਣਾ ਸਾਹਿਬ ਤੋਂ ਅਲੱਗ ਅਲੱਗ ਸਿੱਖ ਸੰਗਤਾਂ ਨੂੰ ਭੇਜਿਆ ਗਿਆ ਸੀ ਉਸ ਵਿਚ ਵੀ ਦਸਮ-ਗ੍ਰੰਥ ਦਾ ਜ਼ਿਕਰ ਨਹੀਂ ਹੈ।
7 ਭਾਈ ਮਨੀ ਸਿੰਘ ਜੀ ਦੀ ਇਕ ਚਿੱਠੀ ਮਾਤਾ ਸੁੰਦਰੀ ਜੀ ਦੇ ਨਾਂ ਸ਼ਹੀਦ ਬਿਲਾਸ ਭਾਈ ਮਨੀ ਸਿੰਘ ਵਿਚ
ਛਪੀ ਹੋਈ ਹੈ। 8 ਦਸਮ-ਗ੍ਰੰਥ ਦੇ ਹੱਕ ਵਿਚ ਬੋਲਣ ਵਾਲੇ ਸਾਰੇ ਵਿਦਵਾਨ ਇਸ ਚਿੱਠੀ ਦਾ ਅਕਸਰ ਹਵਾਲਾ ਦਿੰਦੇ ਹਨ।
ਇਸ ਚਿੱਠੀ ਦੇ ਵਿਸ਼ੇ ਅਨੁਸਾਰ ਇਸ ਵਿਚ ਭਾਈ ਸਾਹਿਬ ਨੇ ਮਾਤਾ ਜੀ ਨੂੰ ਦੱਸਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ
“ਸਾਹਿਬਾਂ ਦੇ 303 ਚਰਿਤ੍ਰਓੁ ਪਖਿਆਨ ਦੀ ਪੋਥੀ ਸੀਹਾਂ ਸਿੰਘ ਨੂੰ ਦੇ ਦੇਣੀ। ਕਰਿਸ਼ਨਾਵਤਾਰ ਦਾ ਪਹਿਲਾ ਹਿੱਸਾ ਤਾਂ ਮਿਲ ਗਿਆ ਹੈ ਪਰ ਪਿਛਲਾ ਨਹੀਂ ਮਿਲਿਆ”। ਜੇ ਇਸ ਨੂੰ ਦਸਮ-ਗ੍ਰੰਥ ਦਾ ਹੀ ਹਵਾਲਾ ਮੰਨਣਾ ਹੈ ਤਾਂ ਦਸਮ-ਗ੍ਰੰਥ ਬਾਰੇ ਸਿਰਫ ਇਤਨਾ ਹੀ ਹਵਾਲਾ ਇਸ ਚਿੱਠੀ ਵਿਚ ਹੈ। ਵੈਸੇ ਤਾਂ ਇਸ ਚਿੱਠੀ ਵਿਚ ਲਿਖਣ ਦਾ ਸਾਲ ਕੋਈ ਨਹੀਂ ਦਿੱਤਾ। ਪਰ ਸੰਪਾਦਕਾਂ ਨੇ ਆਪਣੀ ਮਰਜ਼ੀ ਅਨੁਸਾਰ ਇਸ ਨੂੰ 1711 ਈ. ਦੀ ਮੰਨ ਰਖਿਆ ਹੈ। ਜੇਕਰ ਇਸ ਚਿੱਠੀ ਨੂੰ ਭਾਈ ਸਾਹਿਬ ਦੀ ਅਸਲ ਚਿੱਠੀ ਹੀ ਮੰਨਣਾ ਹੈ, ਜਿਹੜੀ ਕਿ ਇਹ ਹੈ ਨਹੀਂ, ਫਿਰ ਵੀ ਇਸ ਵਿਚ ਆਏ ਵੇਰਵੇ ਤੋਂ ਦਸਮ-ਗ੍ਰੰਥ ਬਾਰੇ ਕੋਈ ਨਿਰਣਾ ਨਹੀਂ ਲਿਆ ਜਾ ਸਕਦਾ । ਇਸ ਵਿਚ ਸਿਰਫ ‘ਚਰਿਤ੍ਰਓ ਪਖਿਆਨ’ ਅਤੇ
ਕ੍ਰਿਸ਼ਨਾਵਤਾਰ’ ਦੀ ਹੀ ਗੱਲ ਹੈ। ਬਾਕੀ ਦੀ ਹੋਰ ਕੋਈ ਗੱਲ ਨਹੀਂ ਹੈ। ਇਸ ਦਾ ਮਤਲਬ ਹੈ ਕਿ ‘ਬਚ੍ਰਿਤ ਨਾਟਕ’
ਅਤੇ ਹੋਰ ਰਚਨਾਵਾਂ ਵਿਚੋਂ ਕੋਈ ਵੀ ਦਸਮ-ਗ੍ਰੰਥ ਦਾ ਹਿੱਸਾ ਨਹੀਂ? ਇਸ ਚਿੱਠੀ ਤੋਂ ਤਾਂ ਇਹੋ ਕੁਝ ਜਾਣਿਆ ਜਾ ਸਕਦਾ ਹੈ। ਚਰਿਤ੍ਰਓ ਪੀਖਆਨ ਵਿਚ ਤਾਂ ਰਾਮ ਅਤੇ ਸਿਆਮ ਕਵੀਆਂ ਦੇ ਨਾਂ ਸਪਸ਼ਟ ਰੂਪ ਵਿਚ ਮਿਲਦੇ ਹਨ। ਇਸ ਕਰਕੇ ਇਸ ਰਚਨਾ ਬਾਰੇ ਇਸ ਚਿੱਠੀ ਦੀ ਕੋਈ ਮਹੱਤਤਾ ਨਹੀਂ ਹੈ। ਅਗਲੀ ਗੱਲ ਇਸ ਚਿੱਠੀ ਬਾਰੇ ਇਹ ਹੈ ਕਿ ਚਿੱਠੀ ਨਕਲੀ ਹੈ। 9 ਦੂਜਾ ਇਸ ਵਿਚ ਆਪਣਾ ਕੋਈ ਲਿਖਤ- ਸਾਲ ਨਹੀਂ ਦਿੱਤਾ। ਤੀਜਾ ਹੁਕਮਨਾਮਿਆਂ ਵਿਚ ਇਸ ਚਿੱਠੀ ਨੂੰ ਕੋਈ ਥਾਂ ਨਹੀਂ ਮਿਲਿਆ। ਭਾਈ ਮਨੀ ਸਿੰਘ ਜੀ ਪੰਥ ਦੇ ਬਹੁਤ ਹੀ ਸਤਿਕਾਰਯੋਗ ਮੁੱਖ-ਗ੍ਰੰਥੀ ਸ੍ਰੀ ਦਰਬਾਰ ਸਾਹਿਬ ਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਰਹੇ ਸਨ।
ਅਗਰ ਇਹ ਉਨ੍ਹਾਂ ਦੀ ਚਿੱਠੀ ਹੁੰਦੀ ਤਾਂ ਹਰ ਹਾਲਤ ਵਿਚ ਹੁਕਮਨਾਮਿਆਂ ਵਿਚ ਇਸ ਨੂੰ ਜ਼ਰੂਰ ਥਾਂ ਦਿੱਤੀ ਗਈ ਹੁੰਦੀ
ਕਿਉਂ ਕਿ ਇਹ ਨਕਲੀ ਚਿੱਠੀ ਹੈ ਇਸ ਲਈ ਇਤਿਹਾਸ ਵਿਚ ਇਸ ਨੂੰ ਕੋਈ ਥਾਂ ਨਹੀਂ ਮਿਲੀ। ਤੀਜਾ ਜਿਸ ਕਿਤਾਬ
ਵਿਚ ਇਸ ਚਿੱਠੀ ਦਾ ਵੇਰਵਾ ਦਿੱਤਾ ਗਿਆ ਹੈ ਉਹ ਪਹਿਲੀ ਵਾਰ 1865 ਈ. ਵਿਚ ਡਾ.ਟਰੰਪ ਨੇ ਆਪਣੇ ਅੰਗਰੇਜ਼ੀ
ਵਾਲੀ ਲਿਖਤ ਟਰਾਂਸਲੇਸ਼ਨ ਆਫ ਆਦਿ ਗ੍ਰੰਥ10 ਵਿਚ ਦਿੱਤੀ ਹੈ।ਇਹ ਗੱਲ ਧਿਆਨ ਦੇਣ ਯੋਗ ਹੈ ਕਿ ਦਸਮ-ਗ੍ਰੰਥ ਦੀ ਗੱਲ ਸਿਰਫ ਅਠਾਰਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿਚ ਹੀ ਹੋਣੀ ਸ਼ੁਰੂ ਹੋਈ ਸਦੀ। ਚੌਥੇ ਸ਼ਹੀਦ ਬਿਲਾਸ ਭਾਈ ਮਨੀ ਸਿੰਘ 1870 ਈ. ਦੀ ਲਿਖਤ ਹੈ ਅਤੇ ਇਸ ਨੂੰ ਪਹਿਲੀ ਵਾਰ 1961 ਵਿਚ ਗਿਆਨੀ ਗਰਜਾ ਸਿੰਘ ਵਲੋਂ
ਸੰਪਾਦਤ ਕਰਕੇ ਛਪਵਾਇਆ ਗਿਆ ਹੈ। ਇਸ ਲਈ ਇਸ ਚਿੱਠੀ ਦੀ ਕੋਈ ਵੀ ਇਤਿਹਾਸਕ ਮਹੱਤਤਾ ਨਹੀਂ ਹੈ।
ਹੁਣ ਸਮਕਾਲੀ ਸਰੋਤਾਂ ਬਾਰੇ ਇਕ-ਇਕ ਕਰਕੇ ਗੱਲ ਕਰਦੇ ਹਾਂ। ਪਹਿਲਾ ਸਮਕਾਲੀ ਸਰੋਤ ਹੈ ਕਵੀ ਸੈਨਾਪਤਿ ਦੀ ਸ੍ਰੀ ਗੁਰੁ ਸੋਭਾ । ਇਸ ਸਾਰੀ ਲਿਖਤ ਵਿਚ ਕਿਤੇ ਵੀ ਇਸ਼ਾਰੇ ਮਾਤਰ ਵੀ ਜਾਣਕਾਰੀ ਦਸਮ-ਗ੍ਰੰਥ ਬਾਬਤ ਜਾਂ ਉਸ ਵਿਚਲੀ ਕਿਸੇ ਲਿਖਤ ਬਾਬਤ ਨਹੀਂ ਮਿਲਦੀ। ਸਗੋਂ ਇਸ ਦੇ ਉਲਟ ਦੋ ਠੋਸ ਗਵਾਹੀਆਂ ਹਨ। ਗੁਰੁ ਗੋਬਿੰਦ ਸਿੰਘ ਜੀ ਦੇ ਮੁੱਢਲੇ ਜੀਵਨ ਬਾਰੇ ਜੋ ਜਾਣਕਾਰੀ ਮਿਲਦੀ ਹੈ ਉਹ ਜਾਣਕਾਰੀ ਭਾਵੇਂ ਕੁਛ-ਕੁਛ ‘ਬਚਿੱਤ੍ਰ ਨਾਟਕ’ ਨਾਲ
ਮਿਲਦੀ-ਜੁਲਦੀ ਹੈ ਪਰ ਕਵੀ ਨੇ ਕਿਤੇ ਵੀ ‘ਬਚਿੱਤ੍ਰ ਨਾਟਕ’ ਦਾ ਨਾਂ ਨਹੀਂ ਲਿਖਿਆ। ਕਵੀ ਸੈਨਾਪਤਿ ਗੁਰੁ ਗੋਬਿੰਦ
ਸਿੰਘ ਜੀ ਦਾ ਇਕ ਸ਼ਰਧਾਲੂ ਸਿੱਖ ਸੀ ਅਤੇ ਅੰਮ੍ਰਿਤਧਾਰੀ ਖਾਲਸਾ ਸੀ। ਅਗਰ ਉਸ ਦੇ ਸਾਹਮਣੇ ‘ਬਚਿੱਤ੍ਰ ਨਾਟਕ’
ਹੁੰਦਾ ਤਾਂ ਉਸ ਦੀ ਸਾਰੀ ਜਾਣਕਾਰੀ ਇਕ ਤਾਂ ‘ਬਚਿੱਤ੍ਰ ਨਾਟਕ’ ਨਾਲ ਇੰਨ-ਬਿੰਨ ਮਿਲਣੀ ਚਾਹੀਦੀ ਸੀ ਤੇ ਦੂਜਾ ਉਸ
ਨੂੰ ‘ਬਚਿੱਤ੍ਰ ਨਾਟਕ’ ਦਾ ਜ਼ਿਕਰ ਕਰਨਾ ਚਾਹੀਦਾ ਸੀ। ਨਾ ਹੀ ਤਾਂ ਕਵੀ ਨੇ ‘ਬਚਿੱਤ੍ਰ ਨਾਟਕ’ ਦਾ ਕਿਸੇ ਪਾਸੇ ਜ਼ਿਕਰ ਹੀ ਕੀਤਾ ਹੈ ਅਤੇ ਨਾ ਹੀ ਉਸ ਨੇ ‘ਬਚਿੱਤ੍ਰ ਨਾਟਕ’ ਦੇ ਅਨੁਸਾਰ ਹੀ ਲਿਖਿਅ ਹੈ। ਆਓ, ਇਸ ਬਾਰੇ ਜ਼ਰਾ ਵਿਸਥਾਰ
ਵਿਚ ਗੱਲ ਕਰੀਏ।
ਜਿਹੜੀ ਰਚਨਾ ‘ਬਚਿੱਤ੍ਰ ਨਾਟਕ’ ਦੇ ਨਾਂ ਹੇਠ ਦਸਮ-ਗ੍ਰੰਥ ਵਿਚ ਸ਼ਾਮਲ ਹੈ ਉਸ ਦੇ ਪਰਚਲਤ ਰਚਨਾ ਅਨੁਸਾਰ, ਪੂਰੇ 471 ਬੰਦ ਹਨ ਜਦੋਂ ਕਿ 504 ਬੰਦ ਮੁੱਢ ਵਿਚੋਂ ਛੱਡੇ ਹੋਏ ਹਨ। 11 ਜੇਕਰ ਛੱਡੇ ਹੋਏ 504 ਬੰਦਾਂ ਨੂੰ,
ਦਿੱਤੇ ਗਏ 471 ਬੰਦਾਂ ਵਿਚ ਜੋੜ ਲਿਆ ਜਾਵੇ ਤਾਂ 975 ਬੰਦ ਬਣ ਜਾਂਦੇ ਹਨ। ਸਮੇਂ ਅਨੁਸਾਰ 504 ਬੰਦਾਂ ਨੂੰ ਫਜ਼ੂਲ ਦੇ ਸਮਝ ਕੇ ਛੱਡ ਦਿੱਤਾ ਗਿਆ ਹੈ। ਪਰ ਜੋ ਜਾਣਕਾਰੀ ਕਵੀ ਸੈਨਾਪਤਿ ਨੇ ‘ਬਚਿੱਤ੍ਰ ਨਾਟਕ’ ਦਾ ਜ਼ਿਕਰ ਕੀਤੇ ਬਿਨਾ ਦਿੱਤੀ ਹੈ ੳਹ ਸਿਰਫ ਗੁਰੁ ਜੀ ਦੇ ਪਾਉਂਟਾ ਸਾਹਿਬ ਜਾਣ ਤੋਂ ਲੈ ਕੇ ਖਾਨਜ਼ਾਦੇ ਅਤੇ ਹੁਸੈਨੀ ਯੁੱਧ ਤੱਕ ਦੀ ਦਿੱਤੀ ਹੈ।
ਇਹ ਜਾਣਕਾਰੀ ਸਿਰਫ 116 ਬੰਦਾਂ ਵਿਚ ਹੈ। 12 ਇਨ੍ਹਾਂ 116 ਬੰਦਾਂ ਵਿਚੋਂ ਵੈਸੇ ਤਾਂ ਸੈਨਾਪਤਿ ਦਾ ਕੋਈ ਵੀ ਬੰਦ
‘ਬਚਿੱਤ੍ਰ ਨਾਟਕ’ ਦੇ ਬੰਦਾਂ ਨਾਲ ਹੂਬਹੂ ਨਹੀਂ ਮਿਲਦਾ ਫਿਰ ਵੀ ਜੇਕਰ ਅਸਿੱਧੇ ਤੌਰ ਤੇ ਦੇਖਿਆ ਜਾਵੇ ਤਾਂ ਬਹੁਤ ਹੀ
ਥੋੜੇ ਬੰਦ ਹਨ, ਜਿਹੜੇ ‘ਬਚਿੱਤ੍ਰ ਨਾਟਕ’ ਦੇ ਬੰਦਾਂ ਵਾਲੇ ਅਰਥ ਦਿੰਦੇ ਹਨ। ‘ਬਚਿੱਤ੍ਰ ਨਾਟਕ’ ਦੀ ਲਿਖਤ ਜ਼ਰੂਰਤ
ਨਾਲੋਂ ਜ਼ਿਆਦਾ ਵਿਸਥਾਰ ਵਿਚ ਹੁੰਦੀ ਹੋਈ ਵੀ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੰਦੀ। ਜਦੋਂ ਕਿ ਕਵੀ ਸੈਨਾਪਤਿ ਦੀ
ਲਿਖਤ ਬਹੁਤ ਸੰਖੇਪ ਵਿਚ ਹੁੰਦੀ ਹੋਈ ਵੀ ਸਪਸ਼ਟ ਜਾਣਕਾਰੀ ਦਿੰਦੀ ਹੈ। ਮਿਸਾਲ ਵਜੋਂ ਫਤੇ ਸ਼ਾਹ ਨਾਲ ਭੰਗਾਣੀ ਦੀ
ਲੜਾਈ ਦੀ ਗੱਲ ਕਰਦੇ ਹਾਂ। ‘ਬਚਿੱਤ੍ਰ ਨਾਟਕ’ ਵਿਚ ਲਿਖਿਆ ਹੈ:
ਫਤੇ ਸ਼ਾਹ ਕੋਪਾ ਤਬਿ ਰਾਜਾ॥
ਲ਼ੋਹ ਪਰਾ ਹਮ ਸੋ ਬਿਨ ਕਾਜਾ॥ਬੰਦ 3, ਧਿਆਇ ਨੌਵਾਂ।
ਇਸ ਦਾ ਮਤਲਬ ਹੈ ਕਿ ਫਤੇ ਸ਼ਾਹ ਬਿਨਾਂ ਕਿਸੇ ਕਾਰਨ ਤੋਂ ਹੀ ਗੁਰੁ ਜੀ ਨਾਲ ਆ ਲੜਿਆ ਸੀ ਅਤੇ ਇਹ ਹੋ ਹੀ ਨਹੀਂ ਸਕਦਾ ਕਿ ਕੋਈ ਲੜਾਈ ਬਿਨਾਂ ਕਿਸੇ ਕਾਰਨ ਦੇ ਹੋਈ ਹੋਵੇ। ਸ਼੍ਰੀ ਗੁਰ ਸੋਭਾ ਵਿਚ ਲਿਖਿਆ ਗਿਆ ਹੈ:
ਕੇਤਕ ਬਰਸ ਭਾਤਿ ਇਹ ਭਏ॥ ਦੇਸ ਪਾਂਵਟੇ ਸਤਿਗੁਰ ਗਏ॥
ਜਮਨਾ ਤੀਰ ਮਹਲ ਬਨਵਾਏ॥ ਕਰਤ ਆਨੰਦ ਪ੍ਰਭੂ ਮਨ ਭਏ॥8॥49॥
ਅਨਿਕ ਭਾਂਤ ਲੀਲਾ ਤਹ ਕਰੀ॥ ਫਤੇ ਸ਼ਾਹ ਸੁਣ ਕੈ ਮਨਿ ਧਰੀ॥॥
ਬਹੁਤ ਕੋਪ ਮਨ ਮਾਹਿ ਬਸਾਯੋ॥ ਫਉਜ ਬਨਾਇ ਜੁਧ ਕਉ ਆਯੋ॥9॥50॥
ਪਾਠਕ ਦੇਖ ਸਕਦੇ ਹਨ ਕਿ ਕਵੀ ਸੈਨਾਪਤਿ ਦੀ ਲਿਖਤ ਕਿਸੇ ਵੀ ਤਰ੍ਹਾਂ ‘ਬਚਿੱਤ੍ਰ ਨਾਟਕ’ ਨਾਲ ਨਹੀਂ ਮਿਲਦੀ ਅਤੇ ਕਵੀ ਦੀ ਲਿਖਤ ਜ਼ਿਆਦਾ ਸਪਸ਼ਟਤਾ ਪੇਸ਼ ਕਰਦੀ ਹੈ। ‘ਬਚਿੱਤ੍ਰ ਨਾਟਕ’ ਵਿਚ ਜੋ ਧਿਆਏ ਹੁਸੈਨੀ ਯੁੱਧ ਤੋਂ ਬਾਅਦ ਦੇ ਦਿੱਤੇ ਹਨ ਜਿਨਾਂ ਵਿਚ ਜੁਝਾਰ ਸਿੰਘ ਦਾ ਜੁੱਧ ਵਰਨਣ ਹੈ ਅਤੇ ਸਾਹਜ਼ਾਦੇ ਤੇ ਅਹਿਦੀਆਂ ਦੇ ਆਉਣ ਦਾ ਵਰਨਣ ਹੈ ਉਹ ਇਕ ਤਾਂ ਗੁਰੁ ਜੀ ਨਾਲ ਉੱਕਾ ਹੀ ਸੰਬੰਧਤ ਨਹੀਂ ਹਨ ਤੇ ਦੂਜਾ ਉਨ੍ਹਾਂ ਦੀ ਲਿਖਤ ਆਪਾ-ਵਿਰੋਧੀ ਹੈ। ਚੌਧਵਾਂ ਧਿਆਏ ਉੱਕਾ ਹੀ ਫਜ਼ੂਲ ਹੈ। ਕਵੀ ਸੈਨਾਪਤਿ ਨੇ ਇਨ੍ਹਾਂ ਵਿਚੋਂ ਕੁਝ ਵੀ ਨਹੀਂ ਦਿੱਤਾ। ਗੁਰੁ ਜੀ ਦੇ ਪੂਰਬਲੇ ਜਨਮ ਦੀ ਮਿਥਿਹਾਸਕ ਕਥਾ ਨੂੰ ਕਵੀ ਸੈਨਾਪਤਿ ਨੇ ਉੱਕਾ ਹੀ ਨਹੀਂ ਬਿਆਨਿਆ। ਇਸ ਲਈ ਵਿਚਾਰ ਇਹ ਹੈ ਕਿ ਕੀ ਸੈਨਾਪਤਿ ਦੀ ਲਿਖਤ ਤਕ ‘ਬਚਿੱਤ੍ਰ ਨਾਟਕ’ ਲਿਖਿਆ ਹੀ ਨਹੀਂ ਗਿਆ ਸੀ। ‘ਬਚਿੱਤ੍ਰ ਨਾਟਕ’ ਬਾਅਦ ਦੀ ਲਿਖਤ
ਹੈ। ‘ਬਚਿੱਤ੍ਰ ਨਾਟਕ’ ਦਾ ਪੰਜਾਬੀ ਲਿਖਤਾਂ ਵਿਚ ਪਹਿਲੀ ਵਾਰ ਜ਼ਿਕਰ ਸਿਰਫ ਮਹਿਮਾ ਪ੍ਰਕਾਸ਼ (ਕਵਿਤਾ) ਵਿਚ
ਆਇਆ ਹੈ। ਇਹ 1776 ਈ. ਦੀ ਲਿਖਤ ਹੈ। ਭਾਵ ਕਿ ‘ਬਚਿੱਤ੍ਰ ਨਾਟਕ’ ਦਾ ਜ਼ਿਕਰ ਅਠਾਰਵੀਂ ਸਦੀ ਦੀ
ਅਖੀਰਲੀ ਚੌਥਾਈ ਵਿਚ ਹੋਣਾ ਸ਼ੁਰੂ ਹੋਇਆ ਸੀ। ਗੁਰੁ ਗੋਬਿੰਦ ਸਿੰਘ ਜੀ ਦੀ ਕਿਸੇ ਵੀ ਸਮਕਾਲੀ ਲਿਖਤ ਵਿਚ
‘ਬਚਿੱਤ੍ਰ ਨਾਟਕ’ ਦਾ ਜ਼ਿਕਰ ਨਹੀਂ ਹੈ।
ਗੁਰੁ ਗੋਬਿੰਦ ਸਿੰਘ ਜੀ ਦੀ ਅਗਲੀ ਸਮਕਾਲੀ ਲਿਖਤ ਹੈ ਭਾਈ ਗੁਰਦਾਸ ਦੂਜੇ ਦੀ ‘ਵਾਰ ਸ੍ਰੀ ਭਗਉਤੀ ਜੀ
ਕੀ’ਹੈ। ਇਸ ਵਾਰ ਨੂੰ 41 ਵਾਂ ਨੰਬਰ ਦੇ ਕੇ ਸ਼ਿਰੋਮਣੀ ਕਮੇਟੀ ਵਲੋਂ ਭਾਈ ਗੁਰਦਾਸ ਜੀ ਭੱਲੇ 13 ਦੀਆਂ ਵਾਰਾਂ ਦੇ ਨਾਲ
ਹੀ ਛਾਪਿਆ ਗਿਆ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਗੁਰੁ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜ ਕੇ ਜੋ ਅੰਮ੍ਰਿਤ
ਛਕਾਉਣ ਦੀ ਰਸਮ ਅਦਾ ਕੀਤੀ ਸੀ ਉਹ ਪੰਜ ਪਿਆਰਿਆ ਨੂੰ ਛਕਾਉਣ ਉਪਰੰਤ ਉਨ੍ਹਾਂ ਪਾਸੋਂ ਫਿਰ ਆਪ ਗੁਰੁ ਜੀ ਨੇ
ਅੰਮ੍ਰਿਤ ਛਕਿਆ ਸੀ। ਇਸ ਤਰ੍ਹਾਂ ‘ਆਪੇ ਗੁਰ ਚੇਲਾ’ ਦੇ ਕਥਨ ਨੂੰ ਸੱਚਮੁੱਚ ਹੀ ਪੂਰਾ ਕੀਤਾ ਗਿਆ ਸੀ। ‘ਆਪੇ ਗੁਰ
ਚੇਲਾ’ ਦਾ ਕਥਨ ਸਿਰਫ ਇਸੇ ਵਾਰ ਤੋਂ ਪਰਚੱਲਤ ਹੋਇਆ ਹੈ। ਸਿਰਫ ਇਹੀ ਵਾਰ ਹੈ ਜਿਹੜੀ ਇਸ ਤੱਥ ਬਾਰੇ ਪੂਰੀ
ਤਰ੍ਹਾਂ ਸਪਸ਼ਟਤਾ ਨਾਲ ਜਾਣਕਾਰੀ ਦਿੰਦੀ ਹੈ। ਇਸ ਤੋਂ ਪਹਿਲਾਂ ਦੀ ਹੋਰ ਕੋਈ ਵੀ ਲਿਖਤ ਨਹੀਂ ਹੈ ਜਿਹੜੀ ਇਸ
ਕਥਨ ਬਾਰੇ ਜਾਣਕਾਰੀ ਦਿੰਦੀ ਹੋਵੇ। ਕਵੀ ਸੈਨਾਪਤਿ ਦੀ ਲਿਖਤ ਵਿਚ ਵੀ ਇਹ ਜਾਣਕਾਰੀ ਨਹੀਂ ਹੈ। ਇਸ ਸਭ ਕੁਝ
ਦੇ ਨਾਲ ਨਾਲ ਇਸ ਵਾਰ ਵਿਚ ‘ਬਚਿੱਤ੍ਰ ਨਾਟਕ’,ਦਸਮ-ਗ੍ਰੰਥ ਹੋਰ ਕਿਸੇ ਵੀ ਰਚਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਅਗਲੇ ਸਮਕਾਲੀ ਭਾਈ ਨੰਦ ਲਾਲ ਜੀ ਹਨ ਜਿਨ੍ਹਾਂ ਦੀਆਂ ਗੁਰਮੁਖੀ ਵਿਚ ਲਿਖੀਆਂ ਸੰਖੇਪ ਜਿਹੀਆਂ ਤਿੰਨ
ਲਿਖਤਾਂ ਮਿਲਦੀਆਂ ਹਨ। ਇਹ ਹਨ: 1. ਰਹਿਤਨਾਮਾ ਭਾਈ ਨੰਦ ਲਾਲ, 2. ਤਨਖ਼ਾਹਨਾਮਾ ਭਾਈ ਨੰਦ ਲਾਲ, 3. ਸਾਖੀ ਰਹਿਤ ਕੀ। ਇਹ ਤਿੰਨੇ ਰਚਨਾਵਾਂ ਪਿਆਰਾ ਸਿੰਘ ਪਦਮ ਨੇ ਸੰਪਾਦਿਤ ਕਰਕੇ ਹੋਰਨਾ ਰਹਿਤਨਾਮਿਆ ਨਾਲ
ਮਿਲਾ ਕੇ ਰਹਿਤਨਾਮੇ 4 ਦੇ ਸਿਰਲੇਖ ਹੇਠ ਛਪਵਾਈਆਂ ਹਨ। ਭਾਈ ਨੰਦ ਨਾਲ ਜੀ ਗੁਰੂ ਜੀ ਦੇ ਦਰਬਾਰ ਦੇ ਫਾਰਸੀ
ਬੋਲੀ ਦੇ ਸਿਰਮੌਰ ਕਵੀ ਸਨ। ਪਹਿਲਾਂ ਉਹ ਬਾਦਸ਼ਾਹ ਔਰੰਗਜ਼ੇਬ ਅਤੇ ਸ਼ਾਹਜ਼ਾਦਾ ਮੁਅੱਜ਼ਮ ਦੇ ਦਰਬਾਰ ਵਿਚ ਵੀ
ਰਹਿ ਚੁੱਕੇ ਸਨ। ਪਰ ਉਨ੍ਹਾਂ ਨੂੰ ਜੋ ਸੰਤੁਸ਼ਟੀ ਅਤੇ ਸਕੂਨ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਮਿਲਿਆ ਸੀ ਉਹ
ਕਿਸੇ ਵੀ
