ਅਖਉਤੀ ਦਸਮ ਗੰ੍ਰਥ ਦੀ ਅਸਲੀਯਤ
By S. Dalbir Singh M. Sc.
ਮੁਖਬੰਦ
ਕਈ ਸਾਲ ਪਹਿਲਾਂ ਛਪੀ ਸ਼ਹੀਦ ਸਿਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਦੇ ਪ੍ਰਿੰਸੀਪਲ ਹਰਭਜਨ ਸਿੰਘ ਜੀ ਦੀ ਪੁਸਤਿਕਾ “ਹਲੂਣਾ” ਵਿਚ ਲਿਖਿਆ ਸੀ ਕਿ ਪਟਿਆਲਾ (ਪੰਜਾਬ) ਦੇ ਸ਼ੇਰਾਂਵਾਲਾ ਗੇਟ ਦੇ ਨੇੜੇ ਦੇਵੀ ਮੰਦਿਰ ਵਿਚ ਦੇਵੀ ਨੂੰ ਬਲਿ ਚੜਾਉਣ ਲਈ ਬਕਰੀਆਂ ਦੇ ਮੇਮਣੇ ਅਤੇ ਸ਼ਰਾਬ ਦੀ ਬੋਤਲ ਭੇਂਟ ਕਰਣ ਲਈ ਸਿਖੀ-ਸਰੂਪ ਵਾਲੇ ਵੀ ਕਤਾਰ ਵਿਚ ਖੜੇ ਸਨ।ਇਹ ਨਜ਼ਾਰਾ ਵੇਖ ਕੇ ਹਰ ਗੁਰਸਿਖ ਦੁਖੀ ਹੋਇਆ ਕਿਉਂਕਿ ਬਚਿੱਤ੍ਰ ਨਾਟਕ ਗ੍ਰੰਥ (ਉੋਰਫ ਦਸਮ ਗ੍ਰੰਥ) ਦੇ ਆਧਾਰ ਤੇ ਸਿੱਖ ਪਰਵਾਰਾਂ ਨੂੰ ਦੇਵੀ ਪੂਜਾ ਵੱਲ ਧੱਕਿਆ ਜਾ ਰਿਹਾ ਹੈ। ਕਹੇ-ਜਾਂਦੇ ਦਸਮ ਗ੍ਰੰਥ ਬਾਰੇ ਕੁਝ ਖੋਜ ਭਰਪੂਰ ਲੇਖ ਵੀ ਉਹਨਾਂ ਨੇ ਲਿਖੇ ਪਰ ਮੇਰੀ ਪੂਰੀ ਤਸੱਲੀ ਨਹੀ ਹੋਈ । ਗਿਆਨੀ ਭਾਗ ਸਿੰਘ ਜੀ ਨੂੰ ਵੀ ਅਰਦਾਸ, ਚੌਪਈ ਆਦਿਕ ਦੀ ਅਸਲੀਯਤ ਦਸਣ ਵਾਲੀ ਪੁਸਤਕ “ਦਸਮ ਗ੍ਰੰਥ ਨਿਰਣੈ” ਲਿਖਣ ਕਰਕੇ, ਬਿਨਾ ਕੋਈ ਦਲੀਲ ਜਾਂ ਸਫ਼ਾਈ ਸੁਣਿਆਂ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਧੂ ਸਿੰਘ ਭੌਰਾ ਜੀ ਨੇ ਪੰਥ ‘ਚੋਂ ਛੇਕ ਦਿੱਤਾ ਸੀ । ਸਚ ਦੇ ਰਾਹ ਚਲਣ ਅਤੇ ਚਲਾਉਣ ਵਾਲਿਆਂ ਦੀ ਪੰਥ ਕਦਰ ਕਰਨੀ ਭੁੱਲ ਗਿਆ ਹੈ ।
ਡਾ: ਰਤਨ ਸਿੰਘ ਜੱਗੀ ਜੀ ਨੇ ਇਕ ਪੁਸਤਕ “ਦਸਮ ਗ੍ਰੰਥ ਦਾ ਕਰਤ੍ਰਿਤਵ” ਲਿਖੀ ਸੀ ਜਿਸਦਾ ‘ਅੰਦਰਲੇ ਪ੍ਰਮਾਣ’ ਵਾਲੇ ਲੇਖ ਤੋਂ ਇਹ ਲੇਖਕ ਬਹੁਤ ਪ੍ਰਭਾਵਤ ਹੋਇਆ । ਇਸੇ ਤੋਂ ਸੇਧ ਲੈਕੇ ਇਸ ਅਖੌਤੀ ਦਸਮ ਗ੍ਰੰਥ ਦੇ ਅੰਦਰਲੇ ਪ੍ਰਸੰਗਾਂ ਦਾ ਅਧਿਐਨ ਕਈ ਸਾਲ ਪਹਿਲਾਂ ਸ਼ੁਰੂ ਕੀਤਾ। ਮਹਾਨ ਕੋਸ਼ (ਭਾਈ ਕਾਨ੍ਹ ਸਿੰਘ), ਗੁਰੂ ਗ੍ਰੰਥ ਵਿਸ਼ਵ ਕੋਸ਼ ਅਤੇ ਪੰਜ ਭਾਗਾਂ ਵਿਚ ਟੀਕਾ ਦਸਮ ਗ੍ਰੰਥ (ਡਾ: ਰਤਨ ਸਿੰਘ ਜੱਗੀ) ਅਤੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਵੀ ਅਧਿਐਨ ਕੀਤਾ । ਡਾ: ਰਤਨ ਸਿੰਘ ਜੱਗੀ ਜੀ ਦੀ ਪੁਸਤਕ “ਗੁਰੂ ਨਾਨਕ ਵਿਚਾਰਧਾਰਾ”
, ਪ੍ਰੋਫ਼ੈਸਰ ਡਾ: ਸਾਹਿਬ ਸਿੰਘ ਜੀ ਦਾ ਦਸ ਪੋਥੀਆਂ ਵਿਚ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਵੀ ਪੜ੍ਹਿਆ ਅਤੇ ਗੁਰਮਤਿ ਨੂੰ ਵਧ ਤੋਂ ਵਧ ਗਹਰਾਈ ਨਾਲ ਸਮਝਣ ਲਈ ਹੋਰ ਅਨੇਕਾਂ ਵਿਦਵਾਨਾਂ ਦੇ ਲੇਖ, ਪੁਸਤਕਾਂ ਪੜ੍ਹੀਆਂ, ਕਥਾ-ਵੀਚਾਰ ਵੀ ਸੁਣੇ। ਭਾਈ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਦੀਆਂ ਪੁਸਤਕਾਂ ਸਚਦਾ ਮਾਰਗ, ਬਚਿਤ੍ਰ ਨਾਟਕ ਆਦਿਕ ਵੀ ਗਹੁ ਨਾਲ ਪੜ੍ਹੀਆਂ । ਉੱਤਰੀ ਭਾਰਤ ਦੇ ਬਹੁਤ ਸਾਰੇ ਸ਼ਹਿਰਾਂ, ਚੰਡੀਗੜ, ਲੁਧਿਆਣਾ, ਰੋਪੜ, ਦਿੱਲੀ, ਕਾਨਪੁਰ, ਕੋਲਕਾਤਾ, ਨਾਗਪੁਰ, ਜਬਲਪੁਰ, ਮੁੰਬਈ, ਕੋਟਾ, ਜੈਪੁਰ, ਭਰਤਪੁਰ, ਆਗਰਾ ਆਦਿਕ ਦੇ ਵੱਡੇ ਗੁਰਦੁਆਰਿਆਂ ਵਿਚ ਗੁਰਪੁਰਬਾਂ ਸਮੇ ਗੁਰਬਾਣੀ-ਕਥਾ ਦੀ ਸੇਵਾ ਨਿਭਾਉਣ ਦਾ ਮੌਕਾ ਵੀ ਗੁਰੂ ਸਾਹਿਬ ਨੇ ਇਸ ਨਾਚੀਜ਼ ਨੂੰ ਬਖ਼ਸ਼ਿਆ । ਨਾਲ ਹੀ ਨਾਲ ਦਸਮ ਗ੍ਰੰਥ ਦੇ ਆਧਾਰ-ਗ੍ਰੰਥਾਂ ਮਾਰਕੰਡੇਯ ਪੁਰਾਣ, ਸ਼ਿਵ ਪੁਰਾਣ, ਸ੍ਰੀਮਦ ਭਾਗਵਤ ਪੁਰਾਣ, ਗੀਤਾ ਦਾ ਵੀ ਅਧਿਐਨ ਕੀਤਾ । ਸਕੂਲੀ ਪੜ੍ਹਾਈ ਦੌਰਾਨ ਪੜ੍ਹੀ ਸੰਸਕ੍ਰਿਤ ਇਨ੍ਹਾਂ ਬ੍ਰਾਹਮਣੀ-ਗ੍ਰੰਥਾਂ ਨੂੰ ਸਮਝਣ ਲਈ ਮਦਦਗਾਰ ਸਾਬਿਤ ਹੋਈ ।
ਰੋਜ਼ਾਨਾ ਸਪੋਕਸਮੈਨ ਦੀ 5-9-2007 (ਪੰਜ ਸਿਤੰਬਰ 2007) ਦੀ ਅਖਬਾਰ ਦੀ ਗੁਰੂ-ਨਿੰਦਕ ਖ਼ਬਰ “ਛੇਵਾਂ ਗੁਰੂ ਅਪਹਰਣ ਕਰਤਾ, ਨੌਵਾਂ ਲੁਟੇਰਾ, ਦਸਵਾਂ ਡਰਪੋਕ ਅਤੇ ਦੇਵੀ- ਭਗਤ” ਨੇ ਇਸ ਨਾਚੀਜ਼ ਨੂੰ ਝੰਜੋੜ ਦਿੱਤਾ ਅਤੇ ਇਹ ਪੁਸਤਕ ਲਿਖਣੀ ਸ਼ੁਰੂ ਕੀਤੀ । ਇਸੇ ਤਰ੍ਹਾਂ ਭਾਰਤ ਸਰਕਾਰ ਦੀ ਛਪੀ ਪੰਜਾਬੀ ਦੀ ਨੌਵੀਂ ਜਮਾਤ ਦੀ ਸਕੂਲੀ-ਪੁਸਤਕ “ਸਾਹਿਤ ਦੀਪਿਕਾ” ਵਿਚ ਦੁਰਗਾ-ਮਹਿਖਾਸੁਰ ਜੁਧ(ਵਾਰ ਸ੍ਰੀ ਭਗਉਤੀ ਵਿਚੋਂ ਕੁਝ ਪਉੜੀਆਂ) ਲੇਖ ਵਿਚ ਗੁਰੂ ਗੋਬਿੰਦ ਸਿੰਘ ਦੀ ਲਿਖਤ ਦਸਕੇ ਗੁਰੂ ਸਾਹਿਬ ਨੂੰ ਦੇਵੀ-ਪੂਜਕ ਸਿਧ ਕੀਤਾ ਜਾ ਰਿਹਾ ਹੈ ।
ਦੋ ਅਕਤੂਬਰ 2007 ਨੂੰ ਗੁਰਸ਼ਰਨ ਜੀਤ ਸਿੰਘ ਲਾਂਬਾ, ਐਡਵੋਕੇਟ ਨਾਲ ਦਿੱਲੀ ਵਿਚ (ਰਾਜੌਰੀ ਗਾਰਡਨ) ਦਸਮ ਗ੍ਰੰਥ ਬਾਰੇ ਚਰਚਾ ਹੋਈ । ਹੈਰਾਨੀ ਹੋਈ ਜਦ ਲਾਂਬਾ ਜੀ ਨੇ ਕਿਹਾ ਕਿ ਉਸਨੂੰ ਗੁਰਮਤਿ ਗਿਆਨ ਗੁਰੂ ਗ੍ਰੰਥ ਸਾਹਿਬ ਤੋਂ ਨਹੀਂ ਬਲਕਿ ਦਸਮ ਗ੍ਰੰਥ ਤੋਂ ਹੋਇਆ । ਇਸ ਲੇਖਕ ਨੇ ਦਸਮ ਗ੍ਰੰਥ, ਉਪਰ ਲਿਖੇ ਤਿੰਨੇ ਪੁਰਾਣ ਅਤੇ ਇਸ ਪੁਸਤਕ ਦੇ ਕੁਝ ਲੇਖਾਂ ਦੀਆਂ ਕਾਪੀਆਂ ਲਾਂਬਾ ਜੀ ਦੇ ਅੱਗੇ ਰਖ ਦਿੱਤੀਆਂ ਅਤੇ ਮੀਟਿੰਗ ਵਿਚ ਸ਼ਾਮਲ ਹੋਰ ਕਈ ਗੁਰਮੁਖਾਂ ਨੂੰ ਵੀ ਦਿੱਤੀਆਂ । ਦਸਮ ਗ੍ਰੰਥ ਵਿਚ ਇਸ਼ਟ ਦਾ ਸਰੂਪ, ਲਿਖਾਰੀ ਕੌਣ ਆਦਿਕ ਬਾਰੇ ਸਪਸ਼ਟ ਕੀਤਾ ਅਤੇ ਦਸਿਆ ਕਿ ਲੇਖਕ ਨੇ ਹੁਣ ਦਸਮ ਗ੍ਰੰਥ ਦੀਆਂ ਰਚਨਾਵਾਂ ਦਾ ਪਾਠ ਕਰਣਾ ਛੱਡ ਦਿੱਤਾ ਹੈ, ਜੋ ਕਿ ਗੁਰਬਾਣੀ ਨਹੀ ਅਰਥਾਤ ਕੱਚੀ ਬਾਣੀ ਹਨ, ਕਿਉਂਕਿ ਜੁਗੋ ਜੁਗ ਅਟਲ ਸਤਿਗੁਰੂ ਗੁਰੂ-ਗ੍ਰੰਥ-ਸਾਹਿਬ-ਦਾ-ਹੁਕਮ ਹੈ “ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥” ਲਾਂਬਾ ਜੀ ਮੋਜੂਦਾ ਸਮਝੌਤਾ-ਵਾਦੀ ਰਹਤ ਮਰਯਾਦਾ ਦਾ ਸ਼ੋਰ ਮਚਾਉਂਦੇ ਖਿਸਕ ਗਏ ।
ਇਕ ਪਾਸੇ ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ “ਗੁਰੂ ਗ੍ਰੰਥ ਸਾਹਿਬ ਜੀ ਸਰਵੋਤਮ ਗ੍ਰੰਥ” ਲਿਖਕੇ ਅਤੇ ਸਾਰੇ ਵੇਦ, ਪੁਰਾਣ, ਸਿਮ੍ਰਤੀਆਂ ਆਦਿਕ ਪਾਸੇ ਕਰਕੇ ਸਿਖੀ ਧਾਰਣ ਕਰ ਗਏ ਪਰ ਅਫ਼ਸੋਸ! ਸਿਖ ਪਰਿਵਾਰ ਵਿਚ ਜਨਮੇ ਸਿਖੀ ਸਰੂਪ ਵਾਲੇ ਲਾਂਬਾ ਜੀ ਵਰਗੇ ਅਨੇਕਾਂ ਸਿਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਵੋਤਮ ਗ੍ਰੰਥ ਨਹੀ ਮੰਨ ਰਹੇ ਅਤੇ ਗੁਰੂ-ਨਿੰਦਕਾਂ ਦਾ ਸਾਥ ਦੇ ਰਹੇ ਹਨ।
ਜਥੇਦਾਰ ਅਕਾਲ ਤਖ਼ਤ ਸਾਹਿਬ ਜੀ ਨੂੰ ਇਹ ਲੇਖਕ ਹੁਣ ਤਕ ਤਿੰਨ ਚਿੱਠੀਆਂ, ਇਸ ਪੁਸਤਕ ਦੇ ਖ਼ਾਸ ਲੇਖਾਂ ਦੀਆਂ ਕਾਪੀਆਂ ਸਹਿਤ, ਭੇਜ ਚੁਕਾ ਹੈ ਜਿਸਦੀ ਨਕਲ ਪਾਠਕ ਇਸੇ ਪੁਸਤਕ ਵਿਚ ਪੜ੍ਹ ਸਕਦੇ ਹਨ ਪਰ ਅਜ ਤਕ ਕੋਈ ਜਵਾਬ ਨਹੀ ਆਇਆ । ਲੋੜ ਹੈ ਕਿ ਸਿਖ-ਕੌਮ ਨਾਲ ਸੰਬੰਧਿਤ ਸਾਰੇ ਗ੍ਰੰਥਾਂ ਦੀ , ਇਤਿਹਾਸ, ਰਹਤਨਾਮਿਆਂ ਆਦਿਕ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਸਵੱਟੀ ਤੇ ਪਰਖ ਕੇ ਡੂੰਘੀ ਪੜਚੋਲ ਕਰਕੇ ਸਿਖ ਪਨੀਰੀ ਨੂੰ ਸ਼ੁਧ ਗੁਰਮਤਿ ਵਿਚਾਰਧਾਰਾ ਦੇਣ ਦੀ ।
ਅਖੰਡ ਕੀਰਤਨੀ ਜੱਥੇ ਵਲੋਂ 14 ਜਨਵਰੀ 2008 ਨੂੰ ਇਸ ਗ੍ਰੰਥ ਨੂੰ ਗੁਰੂ-ਕ੍ਰਿਤ ਮੰਨ ਕੇ ਚੁਨੌਤੀ ਦਿੱਤੀ ਗਈ ਹੈ । ਸਨਿਮਰ ਬੇਨਤੀ ਹੈ ਕਿ ਇਹ ਪੁਸਤਕ ਪੜ੍ਹ ਕੇ ਸੋਚ-ਵੀਚਾਰ ਕੇ ਲਿਖਤੀ ਉਤਰ ਦੇਣ ਦੀ ਕਿਰਪਾਲਤਾ ਕਰਣ ।
ਇਹ ਪੁਸਤਕ ਲਿਖਦਿਆਂ ਕੁਝ ਗੁਰਮੁਖ ਵਿਦਵਾਨਾਂ, ਡਾ: ਹਰਜਿੰਦਰ ਸਿੰਘ ਦਿਲਗੀਰ, ਭਾਈ ਰਜਿੰਦਰ ਸਿੰਘ ਚੰਡੀਗੜ, ਜਸਬਿੰਦਰ ਸਿੰਘ ਖਾਲਸਾ (ਡੁਬਈ ਵਾਲੇ) ਮੋਹਾਲੀ, ਤਰਸੇਮ ਸਿੰਘ ਚੈਅਰਮੈਨ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿਖ ਗੁਰਦਵਾਰਾ ਪ੍ਰਬੰਧਕ ਕਮੇਟੀ) ਡਾ: ਗੁਰਮੁਖ ਸਿੰਘ ਦਿੱਲੀ, ਰਾਜਪਾਲ ਸਿੰਘ ਦਿੱਲੀ, ਪ੍ਰੋਫ਼ੈਸਰ ਡਾ: ਹਰਬੰਸ ਸਿੰਘ, ਖਾਲਸਾ ਕਾਲਜ, ਦਿੱਲੀ, ਭਾਈ ਪ੍ਰੇਮ ਸਿੰਘ ਪਾਰਸ, ਦਿੱਲੀ, ਭਾਈ ਪ੍ਰਿਤਪਾਲ ਸਿੰਘ ਤੇ ਭਾਈ ਅਮਰਜੀਤ ਸਿੰਘ ਚੰਦੀ ਰੁਦ੍ਰਪੁਰ, ਭਾਈ ਉਂਕਾਰ ਸਿੰਘ ਜੱਮੂ, ਬੀਬੀ ਹਰਬੰਸ ਕੌਰ (ਦਸਮ ਗ੍ਰੰਥ ਵਿਚਾਰ ਮੰਚ, ਫ਼ਰੀਦਾਬਾਦ), ਭਾਈ ਗੁਰਚਰਨ ਸਿੰਘ ਜੀਉਣਵਾਲਾ ਕੈਨੇਡਾ, ਭਾਈ ਪ੍ਰਤਾਪ ਸਿੰਘ (ਲੀਮਾ, ਪੀਰੂ, ਦੱਖਣੀ ਅਮਰੀਕਾ) ਨੇ ਇਸ ਨਾਚੀਜ਼ ਦੀ ਹੋਸਲਾ-ਅਫ਼ਜ਼ਾਈ ਕੀਤੀ ਹੈ ; ਇਹ ਲੇਖਕ ਸਭਦਾ ਦਿਲੋਂ ਸ਼ੁਕਰ-ਗੁਜ਼ਾਰ ਹੈ ।
ਇਹ ਲੇਖਕ ਧਨਵਾਦੀ ਹੈ ਭਾਈ ਸਰਬਜੀਤ ਸਿੰਘ ਜੀ ਐਡੀਟਰ ਇੰਡੀਆ ਅਵੇਅਰਨੈਸ, ਦਿੱਲੀ ਦਾ, ਜਿਨ੍ਾਂ ਨੇ ਪੁਸਤਕ ਬਾਰੇ ਵਡਮੁਲੇ ਸੁਝਾਅ ਦੇ ਕੇ ਇਸ ਪੁਸਤਕ ਨੂੰ ਨਿਖਾਰ ਕੇ ਛਾਪਣ ਦੀ ਸੇਵਾ ਨਿਭਾਈ ।
ਸਭ ਤੋਂ ਵਧ ਅਤੇ ਬਾਰੰਬਾਰ ਧਨ੍ਵਾਦ ਦਸ ਗੁਰੂ ਸਾਹਿਬਾਨ ਜੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਾਂ ਨੇ ਇਸ ਨਾਚੀਜ਼ ਨੂੰ ਇਹ ਸਭ ਲਿਖਣ ਦਾ ਬਲ, ਬੁਧਿ ਅਤੇ ਸਮਰਥਾ ਬਖ਼ਸ਼ੀ ।ਗੁਰੂ-ਪੰਥ ਵਿਚ ਏਕਤਾ ਅਤੇ ਚੜ੍ਹਦੀ-ਕਲਾ ਚਾਹੁਣ ਵਾਲਾ ਗੁਰੂ-ਪੰਥ-ਸੇਵਕ, ਦਲਬੀਰ ਸਿੰਘ ਦਿੱਲੀ, 1 ਅਗਸਤ 2009. (17 ਸਾਵਣ, ਨਾਨਕਸ਼ਾਹੀ ਸੰਮਤ 541) ਧੳਲਬਰਿ ਸ਼ਨਿਗਹ, ੰ.ਸ਼ਚ., 31-ਧ,ੰੳਦੳਨ ਫੳਰਕ, ਫੁਨਜੳਬ ਿਭੳਗਹ, ਂੲਾ ਧੲਲਹ-ਿ110026 (ੀਨਦੳਿ) ਫਹੋਨੲ::011-91-9899058458, ੲ-ਮੳਲਿ : ਦਸ੍ਦੋਿਪਟਰੲਸ.ਚੋਮ
ੴ ਸਤਿਗੁਰ ਪ੍ਰਸਾਦਿ ॥
ਕੂੜਿਆਰੀ ਰਜੈ ਕੂੜਿ ਜਿਉ ਵਿਸਟਾ ਕਾਗੁ ਖਾਵਈ ॥ ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥ ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥ (ਗੁਰੂ ਗ੍ਰੰਥ ਸਾਹਿਬ, ਅੰਗ 646)
ਸਮਰਪਣ
ਉਨ੍ਹਾਂ ਮਰਜੀਵੜੇ ਸਚਿਆਰ ਗੁਰਸਿਖਾਂ ਨੂੰ ਜਿਨ੍ਹਾਂ ਨੇ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਚੀ ਸੁੱਚੀ ਧੁਰ ਕੀ ਬਾਣੀ ਨੂੰ ਅਖੰਡ ਭੈ-ਭਾਵਨੀ ਨਾਲ ਸੁਣਿਆ ਪੜ੍ਹਿਆ ਸਮਝਿਆ ਮੰਨਿਆ ਗਾਵਿਆ ਕਮਾਇਆ ਸਮਝਾਇਆ ਅਤੇ ਪ੍ਰਚਾਰਿਆ
ਬਚਿਤ੍ਰ ਨਾਟਕ ਗ੍ਰੰਥ(ਮੁਢਲਾ ਨਾਂ), ਹੁਣ ‘ਸ੍ਰ੍ਰੀ ਦਸਮ ਗ੍ਰੰਥ ਸਾਹਿਬ’ ਤੋਂ ਸਾਵਧਾਨ ! ਖ਼ਬਰਦਾਰ ਹੋਸ਼ਿਆਰ !!!
ਇਸ ਗ੍ਰੰਥ ਬਾਰੇ ਇਸ ਪੁਸਤਕ ਵਿਚ ਪੜ੍ਹੋ ਤੇ ਸਮਝੋ :
(1) ਇਸ਼ਟ ਦਾ ਸਰੂਪ : ੴ, ਨਿਰਾਕਾਰ ਸਰਬ-ਵਿਆਪਕ ਸਰਬ-ਸਮਰਥ ਪਰਮਾਤਮਾ, ਦੀ ਬਜਾਏ ਦੇਵਤਾ ਸ਼ਿਵ ਅਤੇ ਦੇਵੀ ਪਾਰਵਤੀ ਦਾ ਭੂਤਾਂ-ਵਰਗਾ ਡਰਾਉਣਾ ਸਰੂਪ “ਮਹਾਕਾਲ – ਕਾਲਕਾ” (2) ਮੰਗਲਾਚਰਣ : ਦੇਵੀ ਦੁਰਗਾ ਜਾਂ ਮਹਾਕਾਲ ਬੋਧਕ, ਸ੍ਰੀ ਭਗੌਤੀ-ਏ-ਨਮਹ॥……ਸ੍ਰੀ ਭਗਉਤੀ ਜੀ ਸਹਾਇ ॥… ਸਰਬਲੋਹ ਕੀ ਰੱਛਾ ਹਮਨੈ ॥ ਸਰਬ ਕਾਲ ਕੀ ਸਦਾ ਰੱਛਾ ਹਮਨੈ ॥
(3) ਸੰਪੂਰਣ ਮੂਲ-ਮੰਤਰ : “ ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥” ਇਸ ਕਵੀ-ਰਚਿਤ ਗ੍ਰੰਥ ਵਿਚ ਕਿਸੇ ਇਕ ਵੀ ਪੰਨੇ ਤੇ ਨਹੀ ਲਿਖਿਆ ।
(4) ਬੇਨਤੀ ਚੌਪਈ : ਸ਼ਰੀਰਧਾਰੀ ਦੇਵਤਾ ਮਹਾਕਾਲ / ਸਰਬਕਾਲ ਅੱਗੇ ਕੀਤੀ ਗਈ ਕਵੀ ਦੀ ਬੇਨਤੀ ।
(5) ਅਰਦਾਸ : ਦੇਵੀ ਦੁਰਗਾ ਅਥਵਾ ਭਗਉਤੀ ਅਤੇ ਦੇਵਤਾ ਮਹਾਕਾਲ ਦੇ ਅੱਗੇ ਕੀਤੀ ਗਈ ।
(6) ਜਾਪ ਬਾਣੀ : ਸ਼ਿਵ ਸਹਸਤ੍ਰ-ਨਾਮਾ(ਸ਼ਿਵ ਪੁਰਾਣ) ਤੇ ਆਧਾਰਿਤ ਦੇਵਤਾ ਮਹਾਕਾਲ ਦੀ ਉਸਤਤਿ ।
(7) ਵਰ ਮੰਗਣਾ : ਦੇਵੀ ਸ਼ਿਵਾ / ਦੁਰਗਾ / ਜਗਮਾਇ / ਪਾਸੋਂ ਸ਼ਯਾਮ ਕਵੀ ਨੇ ਵਰ ਮੰਗਿਆ ।
(8) ਦੀਕਸ਼ਾ : ਭੰਗ ਤੇ ਸ਼ਰਾਬ ਪਿਲਾ ਕੇ ਛਲ-ਕਪਟ ਕਰਕੇ ਮਹਾਕਾਲ ਦਾ ਸਿਖ ਬਣਾਉਣਾ ; ਤਾਂ ਫਿਰ ਮਹਾਕਾਲ ਦਾ ਅਰਥ “ਵਾਹਿਗੁਰੂ” ਜਾਂ ਅਕਾਲ-ਪੁਰਖੁ ਨਹੀ ਹੋ ਸਕਦਾ ।
(9) ਇਸਤ੍ਰੀ ਬਾਰੇ : ਕਰਤਾਰ ਇਸਤ੍ਰੀ ਨੂੰ ਸਾਜ ਕੇ ਪਛਤਾਇਆ; ਵਿਭਚਾਰਣ, ਕੁਲੱਛਣੀ,..ਲਿਖਿਆ ।
(10) ਲਿਖਾਰੀ : ਅਨੇਕਾਂ ਥਾਂਈਂ ਗਪੋੜ ਤੇ ਗਲਤ-ਬਿਆਨੀਆਂ ਲਿਖਣ ਵਾਲੇ ਭੁਲਣਹਾਰ ਕਵਿ ਸਯਾਮ, ਕਵਿ ਰਾਮ, ਕਵਿ ਕਾਲ ਦੀ ਛਾਪ ਅਨੇਕਾਂ ਪੰਨਿਆਂ ਤੇ। ਨਾਨਕ ਪਦ ਕਿਤੇ ਨਹੀ ਲਿਖਿਆ । ਦਸਮ ਨਾਨਕ ਗੁਰੂ ਗੋਬਿੰਦ ਸਿੰਘ ਜੀ ਇਸ ਗ੍ਰੰਥ ਦੇ ਲਿਖਾਰੀ ਨਹੀ ।
(11) ਪਾਤਸ਼ਾਹੀ 10 : ਅਸਲ ਵਿਚ ਸ਼ਯਾਮ ਕਵੀ (ਪੰਨਾ 155) ; ਸਿੱਖਾਂ ਨੂੰ ਧੋਖਾ ਦੇਣ ਲਈ ਵਿਰੋਧੀ-ਸ਼ਰਾਰਤੀਆਂ ਨੇ ਮਨ-ਮਰਜ਼ੀ ਨਾਲ ਪਾ: 10 ਲਿਖ ਦਿੱਤਾ ਹੈ ।
(12) ਬੋਲੀ / ਸ਼ੈਲੀ : ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਲਕੁਲ ਵਖ ; ਬ੍ਰਾਹਮਣੀ ਗ੍ਰੰਥਾਂ ਵਾਲੀ ਛੰਦਾ-ਬੰਦੀ ।
(13) ਸ਼ਬਦਾਵਲੀ : ਅਨੇਕਾਂ ਥਾਂਈਂ ਅਸ਼ਲੀਲ, ਜੋ ਸੰਗਤ ਵਿਚ ਪੜ੍ਹੀ ਨਹੀ ਜਾ ਸਕਦੀ ।
(14) ਆਧਾਰ ਗ੍ਰੰਥ : ਮਾਰਕੰਡੇਯ ਪੁਰਾਣ, ਸ਼ਿਵ ਪੁਰਾਣ , ਸ੍ਰੀਮਦ ਭਾਗਵਤ ਪੁਰਾਣ ਦੀਆਂ ਕਥਾ ਕਹਾਣੀਆਂ ਅਤੇ ਸਮਾਪਤੀ ਸੰਕੇਤਾਂ ਦੀ ਹੂ-ਬ-ਹੂ ਨਕਲ । ਇਹ ਧੁਰ ਕੀ ਇਲਾਹੀ-ਬਾਣੀ ਨਹੀ ।
(15) ਸ੍ਰਿਸ਼ਟੀ ਰਚਨਾ : ਸ਼ਰੀਰਧਾਰੀ ਦੇਵਤੇ ਨੇ ਕੰਨਾਂ ਚੋਂ ਮੈਲ ਕੱਢ ਕੇ ਸ੍ਰਿਸ਼ਟੀ ਰਚੀ !?
(16) ਇਤਿਹਾਸਕ ਭੁਲਾਂ : ਭਗਤ ਰਾਮਾਨੰਦ ਜੀ ਪਹਿਲੋਂ ਦੁਨੀਆਂ ਤੇ ਆਏ ਅਤੇ ਹਜ਼ਰਤ ਮੁਹੰਮਦ ਬਾਦ ਵਿਚ !… ਲੱਖਾਂ ਸਾਲ ਪਹਿਲੋਂ ਸਤਜੁਗ ਵਿਚ ਪਠਾਣ, ਮੁਗ਼ਲ ਅਤੇ ਸ਼ੇਖ਼ ਕਿਥੋਂ ਆਏ ?..
ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ-ਗ੍ਰੰਥ ਵਿਰੋਧੀਆਂ ਨੇ ਮਨੁਖਤਾ ਨੂੰ ਗੁਮਰਾਹ ਕਰਣ ਲਈ, ਗੁਰਸਿੱਖਾਂ ਨੂੰ ਭੰਬਲ-ਭੂਸੇ ਪਾ ਕੇ ਬੇਮੁਖ ਕਰਣ ਲਈ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦੇਵੀ-ਪੂਜਕ ਦਰਸਾ ਕੇ ਬਦਨਾਮ ਕਰਣ ਲਈ, ਗੁਰੂ ਗ੍ਰੰਥ ਸਾਹਿਬ ਜੀ ਦੀ ਉੱਚੀ-ਸੁੱਚੀ ਵਿਚਾਰਧਾਰਾ ਨਾਲੋਂ ਤੋੜਨ ਲਈ ਖੜਾ ਕੀਤਾ ਹੈ ਇਹ ਨਾਪਾਕ ਅਖੌਤੀ ਦਸਮ ਗ੍ਰੰਥ ।
ਦੇਵੀ-ਦੇਵਤੇ ਪੂਜਕ, ਸ਼ਾਕਤ-ਮਤੀਏ, ਵਾਮ-ਮਾਰਗੀ ਤਾਂਤ੍ਰਿਕ, ਵਿਭਚਾਰੀ, ਭੰਗ-ਸ਼ਰਾਬ ਪੀਣ ਵਾਲੇ ਕਵੀ ਸ਼ਯਾਮ,ਕਵੀ ਰਾਮ… ਦਾ ਰਚਿਆ ਕੂੜ ਗ੍ਰੰਥ ਹੈ ਅਖੌਤੀ ਦਸਮ ਗ੍ਰੰਥ । ਸਰਬਕਾਲ (ਮਹਾਕਾਲ) ਹੈ ਪਿਤਾ ਅਪਾਰਾ॥ ਦੇਬਿ ਕਾਲਕਾ ਮਾਤ ਹਮਾਰਾ॥ ਮਹਾਕਾਲ ਕਾਲਕਾ ਆਰਾਧੀ ॥
(ਦਸਮ ਗ੍ਰੰਥ ਵਿਚ ਇਸ਼ਟ ਦਾ ਸਰੂਪ ; ਪੰਨਾ 73)
ਬਚਿਤ੍ਰ ਨਾਟਕ ਗ੍ਰੰਥ / ਅਖਉਤੀ ਦਸਮ ਗੰ੍ਰਥ ਦੀ ਅਸਲੀਯਤ ਤਤਕਰਾ ਪੰਨਾ ਨੰ: 4
1. ਸਚੁ ਲਿਖਿ ਸਚਿ ਸਮਾਵਣਿਆ ॥
2. ਬਿਨੁ ਗੁਰ ਪੂਰੇ ਨਾਹੀ ਉਧਾਰੁ ॥
3. ਗੁਰਬਾਣੀ ਵੀਚਾਰਣ ਲਈ ਜ਼ਰੂਰੀ ਨੁਕਤੇ
4. ਬਚਿਤ੍ਰ ਨਾਟਕ ਗ੍ਰੰਥ/ਅਖਉਤੀ ਦਸਮ ਗ੍ਰੰਥ ਵਿਚ ਦਰਜ ਰਚਨਾਵਾਂ ਦਾ ਵੇਰਵਾ
5. ਅਖਉਤੀ ਦਸਮ ਗ੍ਰੰਥ ਦਾ ਰਚਨਹਾਰਾ ਕੋਣ?
6. ਅਖਉਤੀ ਦਸਮ ਗ੍ਰੰਥ ਦਾ ਲਿਖਾਰੀ ਭੁਲਣਹਾਰ
7. ਅਖਉਤੀ ਦਸਮ ਗ੍ਰੰਥ ਦੀ ਬ੍ਰਾਹਮਣੀ-ਗ੍ਰੰਥਾਂ ਨਾਲ ਤੁਲਨਾ
8. ਅਖਉਤੀ ਦਸਮ ਗ੍ਰੰਥ ਵਿਚ ‘ਇਸ਼ਟ ਦਾ ਸਰੂਪ’
9. ਬਚਿਤ੍ਰ ਨਾਟਕ ਗ੍ਰੰਥ / ਅਖਉਤੀ ਦਸਮ ਗ੍ਰੰਥ ਵਿਚ ਇਸਤ੍ਰੀ ਬਾਰੇ ਵਿਚਾਰ
10. ਅਖਉਤੀ ਦਸਮ ਗ੍ਰੰਥ’ਚ ਲਿਖੀ ਅਸ਼ਲੀਲ ਸ਼ਬਦਾਵਲੀ ਦੇ ਕੁਝ ਅੰਸ਼
11. ਜ਼ਫਰਨਾਮਹ ਅਤੇ ਹਿਕਾਇਤਾਂ
12. ਕਬਯੋ ਬਾਚ ਬੇਨਤੀ ॥ਚੌਪਈ॥ ਇਹ ਬੇਨਤੀ ਕਿਸ ਦੇ ਅੱਗੇ ?
13. ਗੁਰਸਿਖ ਅਰਦਾਸ ਕਿਸ ਅੱਗੇ ਕਰੇ ? ਵਾਹਿਗੁਰੂ ਜਾਂ ਭਗਉਤੀ ਅੱਗੇ?
14. ਪੜਚੋਲ,ਸਿਖ ਰੀਵਿਊ ਵਿਚ ਛਪੇ ਲੇਖ, ਧਦਿ ਘੁਰੁ ਾੋਰਸਹਪਿ ਧੲਵ?ਿ
15. ਦਸਮ ਗ੍ਰੰਥ ਜਾਂ ਮਹਾਕਾਲ-ਕਾਲਕਾ ਗ੍ਰੰਥ
16. ਫਿਰਿ ਨ ਖਾਈ ਮਹਾਕਾਲ ॥
17. ਕਬੀਰ ਮਾਰੀ ਮਰਉ ਕੁਸੰਗ ਕੀ
18. ਐਸਾ ਕੀਰਤਨ
19. ਗੁਰਸਿਖ ਦੀ ਪਛਾਣ
20. ਸ਼ਹਿਬਾਜ਼ ਖਾਲਸਾ ਵਲੋਂ ਪ੍ਰਚਾਰਤ ਕੁਝ ਭੁਲੇਖਾ-ਪਾਊ ਲੇਖਾਂ ਦੀ ਪੜਚੋਲ
21. ਦਸਮ ਗ੍ਰੰਥ ਬਾਰੇ ਤੱਥ ਅਤੇ ਸਵਾਲ (ਢੳਚਟਸ ਫ਼ ੁੲਸਟੋਿਨਸ)
22. ਝਗਰਾ ਏਕੁ ਨਿਬੇਰਹੁ ਰਾਮ॥(ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ)
23. ਦਸਮ ਨਾਨਕ ਸਾਹਿਬ ਦਾ ਆਗਮਨ-ਪੁਰਬ.. ਸਿਖ ਸੰਗਤਾਂ/ਪ੍ਰਬੰਧਕਾਂ ਨੂੰ ਬੇਨਤੀ
24. ਸਾਨੂੰ ਜੀਉਂਦਾ ਦਫ਼ਨਾਇਆ ਏ ਆਗੂਆਂ ਨੇ (ਕਵਿਤਾ, ਪ੍ਰੇਮ ਸਿੰਘ ਪਾਰਸ, ਦਿੱਲੀ)
25. ਦਸਮ ਗ੍ਰੰਥ ਦਾ ਆਧਾਰ ਤਿਆਰ ਕਰਦੇ ਬ੍ਰਾਹਮਣੀ ਗ੍ਰੰਥਾਂ ਦੀਆਂ ਪ੍ਰਤੀਆਂਇਸ ਸ਼ਾਕਤ-ਮਤੀਏ-ਗ੍ਰੰਥ ਨੂੰ ਗੁਰੂ-ਲਿਖਤ ਮੰਨਣ ਦੇ ਖ਼ਤਰਨਾਕ ਨਤੀਜੇ :-
(1) ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ (ਬਰਾਬਰ ਗੱਦੀ ਲਾਉਣ ਵਾਲਾ) ਮੰਨਣਾ,
(2) ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਸਿਖਾਂ ਨੂੰ ਦੇਵੀ- ਦੇਵਤਿਆਂ ਦਾ ਪੁਜਾਰੀ / ਉਪਾਸ਼ਕ ਮੰਨਣਾ,
(3) ਸਿਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਬੇਮੁਖ ਕਰਕੇ ਬ੍ਰਾਹਮਣੀ ਗ੍ਰੰਥਾਂ ਵਿਚ ਉਲਝਾਉਣਾ,
(4) ਸਿਖਾਂ ਨੂੰ ਗੁਰਬਾਣੀ ਸਿਖਿਆ ਦੇ ਉਲਟ ਭੰਗ, ਸ਼ਰਾਬ, ਨਸ਼ੇ ਵਰਤਣ ਵਾਲਾ ਮੰਨਣਾ,
(5) ਸਿਖ ਨੂੰ ਸਿਖੀ ਤੋਂ ਪਤਿਤ ਕਰਣ ਵਾਲੇ ਕਰਮ,ਪਰ- ਇਸਤ੍ਰੀ, ਪਰ-ਪੁਰਸ਼ ਸੰਗ ਕਰਣ ਵਾਲੇ ਮੰਨਣਾ
(6) ਸਿਖ ਨੂੰ ਅਗਿਆਨਤਾ ਦੇ ਹਨੇਰੇ ਖੂਹ ਵਿਚ ਸੁੱਟ ਕੇ ਉਸਦਾ ਮਨੁੱਖਾ ਜਨਮ ਬੇਕਾਰ ਕਰਣਾ, (7) ਦਸ ਗੁਰੂ ਸਾਹਿਬਾਨ ਦੀ 239 ਸਾਲ ਦੀ ਘਾਲਣਾ ਤੇ ਕੁਰਬਾਨੀਆਂ ਵਿਅਰਥ ਕਰਣੀਆਂਸਚੁ ਲਿਖਿ ਸਚਿ ਸਮਾਵਣਿਆ ॥
ਲਿਖਦਿਆ ਲਿਖਦਿਆ ਕਾਗਦ ਮਸੁ ਖੋਈ ॥
ਦੂਜੈ ਭਾਇ ਸੁਖੁ ਪਾਏ ਨ ਕੋਈ ॥
ਕੂੜੁ ਲਿਖਹਿ ਤੈ ਕੂੜੁ ਕਮਾਵਹਿ ॥
ਜਲਿ ਜਾਵਹਿ ਕੂੁੜਿ ਚਿਤੁ ਲਾਵਣਿਆ ॥6॥
ਗੁਰਮੁਖਿ ਸਚੋ ਸਚੁ ਲਿਖਹਿ ਵੀਚਾਰੁ ॥ ਸੇ ਜਨ ਸਚੇ ਪਾਵਹਿ ਮੋਖ ਦੁਆਰੁ ॥ ਸਚੁ ਕਾਗਦੁ ਕਲਮ ਮਸਵਾਣੀ ॥
ਸਚੁ ਲਿਖਿ ਸਚਿ ਸਮਾਵਣਿਆ ॥7॥ (ਗੁਰੂ ਗ੍ਰੰਥ ਸਾਹਿਬ,ਅੰਗ 123)
ਹਰ ਲਿਖਾਰੀ ਨੂੰ ਗੁਰਮਤਿ (ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਦਰਸਾਏ ਸਿਧਾਂਤ),ਗੁਰ-ਇਤਿਹਾਸ, ਸਿਖ-ਇਤਿਹਾਸ ਬਾਰੇ ਲਿਖਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ-ਵਿਚਾਰ ਕੇ ਸਚ ਹੀ ਲਿਖਣਾ ਚਾਹੀਦਾ ਹੈ । ਗੁਰੂ ਗ੍ਰੰਥ ਸਾਹਿਬ ਜੀ ਦੀ ਸਚੀ ਬਾਣੀ ਦੀਆਂ ਉਪਰ ਲਿਖੀਆਂ ਪੰਕਤੀਆਂ ਲਿਖਾਰੀਆਂ ਨੂੰ ਚੇਤਾਵਨੀ ਦਿੰਦੀਆਂ ਹਨ ਕਿ ਹੇ ਭਾਈ ! ਝੂਠ ਵਿਚ ਮਨ ਲਾਉਣ ਵਾਲੇ ਮਨਮੁਖ ਲੋਗ ਝੂਠ ਹੀ ਲਿਖਦੇ ਹਨ, ਝੂਠ ਹੀ ਕਮਾਉਂਦੇ ਹਨ ਅਰਥਾਤ ਝੂਠ ਤੇ ਆਧਾਰਿਤ ਜੀਵਨ ਜੀਉਂਦੇ ਹਨ। ਝੂਠ ਲਿਖ ਲਿਖ ਕੇ ਉਹਨਾਂ ਨੇ ਆਪਣੀ ਮੇਹਨਤ, ਕਾਗਜ਼, ਕਲਮ, ਸਿਆਹੀ ਜ਼ਾਇਆ ਹੀ ਕੀਤੀ ਹੈ । ਝੂਠ ਨਾਲ ਪਿਆਰ ਪਾਉਣ ਵਾਲੇ (ਈਰਖਾ ਅਤੇ ਤ੍ਰਿਸ਼ਨਾ ਦੀ) ਅੱਗ ਵਿਚ ਸੜਦੇ ਹਨ
(ਭਾਵ, ਦੁਖੀ ਹੁੰਦੇ ਹਨ) ; ਸੁਖ ਨਹੀ ਪਾ ਸਕਦੇ ।6।
ਪਰ ਸਚੇ ਗੁਰੁੂ ਨਾਲ ਜੁੜੇ, ਸਚੇ ਧਰਮ ਦੇ ਧਾਰਣੀ, ਗੁਰਮੁਖ ਜਨ ਨਿਰੋਲ ਸਚ ਤੇ ਆਧਾਰਿਤ ਵੀਚਾਰ ਹੀ ਲਿਖਦੇ ਹਨ । ਐਸੇ ਸਚੇ ਮਨੁਖ ਮੁਕਤੀ ਦਾ ਦਰਵਾਜਾ ਅਰਥਾਤ ਜੀਵਨ-ਮੁਕਤ ਦੀ ਅਵਸਥਾ ਪ੍ਰਾਪਤ ਕਰ ਲੈਂਦੇ ਹਨ । ਉਹਨਾਂ ਦੇ ਸਚ ਲਿਖਣ ਲਈ ਵਰਤੇ ਕਾਗਜ਼, ਕਲਮ ਤੇ ਸਿਆਹੀ ਅਮਰ ਹੋ ਜਾਂਦੇ ਹਨ ਅਤੇ ਸਚ ਲਿਖ ਕੇ ਉਹ ਮਨੁਖ ਸਚ (ਪਰਮਾਤਮਾ) ਵਿਚ ਲੀਨ ਹੋ ਜਾਂਦੇ ਹਨ ਅਰਥਾਤ ਆਪਣਾ ਜੀਵਨ ਸਫ਼ਲਾ ਕਰ ਜਾਂਦੇ ਹਨ ।7।
ਕੂੜ ਲਿਖਣ ਵਾਲੇ ਲਿਖਾਰੀ ਈਰਖਾ,ਤ੍ਰਿਸ਼ਨਾ ਤੇ ਲਾਲਚ ਵਿਚ ਫਸ ਕੇ ਝੂਠ ਅਤੇ ਨਿੰਦਾ ਹੀ ਲਿਖਦੇ ਹਨ । ਗੈਰ-ਸਿਖ ਲਿਖਾਰੀ ਈਰਖਾ-ਵਸ ਗੁਰਮਤਿ ਸਿਧਾਂਤ, ਗੁਰ-ਇਤਿਹਾਸ, ਸਿਖ- ਇਤਿਹਾਸ ਵਿਗਾੜ ਕੇ ਗੁਰੁੂ-ਨਿੰਦਕ ਅਤੇ ਸਿਖ-ਨਿੰਦਕ ਲੇਖ ਲਿਖੀ ਜਾ ਰਹੇ ਹਨ। ਗੁਰਮਤਿ-ਵਿਰੋਧੀ-ਰਹਤਨਾਮਿਆਂ ਤੇ ਹੁਕਮ ਨਾਮਿਆਂ ਦੇ ਇਲਾਵਾ ਕੁਝ ਕੂੜ-ਗ੍ਰੰਥਾਂ ਦੀ ਸੂਚੀ ਹੇਠ ਲਿਖੀ ਹੈ:-
(1) ਜਨਮਸਾਖੀ (ਭਾਈ ਬਾਲੇ ਵਾਲੀ ) ਗੁਰੂ ਨਾਨਕ ਸਾਹਿਬ ਜੀ ਦੀ ਅਤੇ ਭਾਈ ਮਰਦਾਨਾ ਜੀ ਦੀ ਬਹੁਤ ਨਿੰਦਾ ਕਰਦੀ ਹੈ । ਇਸਦਾ ਪੂਰਾ ਵੇਰਵਾ ਜਾਣਨ ਲਈ ਭਾਈ ਕਰਮ ਸਿੰਘ (ਹਿਸਟੋਰੀਅਨ) ਦੀ ਲਿਖੀ ਪੁਸਤਕ ‘ਕਤਕ ਕਿ ਵਿਸਾਖ’ ਜ਼ਰੂਰ ਪੜ੍ਹਨੀ ਚਾਹੀਦੀ ਹੈ।ਸਿਰਫ਼ ਇਸੇ ਪੁਸਤਕ ਵਿਚ ਗੁਰੂ ਨਾਨਕ ਸਾਹਿਬ ਦਾ ਆਗਮਨ ਦਿਵਸ ਕਤਕ ਦੀ ਪੁੂਰਨਮਾਸ਼ੀ ਲਿਖਿਆ ਹੈ ਜੋ ਕਿ ਗਲਤ ਹੈ ਕਿਉਂਕਿ ਬਾਕੀ ਸਾਰੀਆਂ ਜਨਮਸਾਖੀਆਂ ਮੁਤਾਬਿਕ ‘ਤਿੰਨ ਵਿਸਾਖ’ (15 ਅਪ੍ਰੈਲ) ਹੈ ।
(2) ਗੁਰਬਿਲਾਸ ਪਾ:6 ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਿੰਦਾ ਕੀਤੀ ਗਈ ਹੈ ।
(3) ਸੂਰਜ ਪ੍ਰਕਾਸ਼ ਗ੍ਰੰਥ ਵਿਚ ਕਵਿ ਸੰਤੋਖ ਸਿੰਘ ਨੇ ਕਈ ਥਾਂਈਂ ਗੁਰ-ਇਤਿਹਾਸ ਅਤੇ ਸਿਖ-ਸਿਧਾਂਤ ਗਲਤ ਬਿਆਨ ਕੀਤੇ ਹਨ । ਇਸ ਗ੍ਰੰਥ ਵਿਚੋਂ ਕਥਾ ਕਰਦਿਆਂ ਸੂਝਵਾਨ ਕਥਾਕਾਰ ਬਹੁਤ ਸਾਰੀਆਂ ਗੁਰੂ-ਨਿੰਦਕ ਪੰਕਤੀਆਂ ਛੱਡ ਦਿੰਦੇ ਹਨ ।
(4) ਬਚਿਤ੍ਰ ਨਾਟਕ ਗ੍ਰੰਥ ਜਿਸਨੂੰ ‘ਦਸਮ ਗ੍ਰੰਥ’ ਦਸ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਦੇਵੀ-ਪੂਜਕ ਦਰਸਾ ਕੇ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਸਿਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਚੀ ਬਾਣੀ (ਗੁਰਮਤਿ) ਨਾਲੋਂ ਤੋੜ ਕੇ ਕਚੀ ਬਾਣੀ (ਮਨਮਤਿ) ਨਾਲ ਜੋੜਨ ਦੀ ਪੁਰਜ਼ੋਰ ਕੋਸ਼ਿਸ਼ ਹੈ । ਇਹ ਗ੍ਰੰਥ ਬ੍ਰਾਹਮਣੀ-ਗ੍ਰੰਥਾਂ ਤੇ ਆਧਾਰਿਤ ਦੇਵੀ-ਪੂਜਕ-ਸ਼ਾਕਤ-ਮਤੀਆਂ ਦਾ ਗ੍ਰੰਥ ਹੈ।
(5) ਸਰਬਲੋਹ ਗ੍ਰੰਥ : ਇਹ ਗ੍ਰੰਥ ਵੀ ਉਪਰ ਲਿਖੇ ਬਚਿਤ੍ਰ ਨਾਟਕ ਗ੍ਰੰਥ ਵਾਂਙ ਦੇਵੀ-ਦੇਵਤਿਆਂ ਦੇ ਪੂਜਕਾਂ ਦਾ ਗ੍ਰੰਥ ਹੈ । ਸਿਖ ਕੌਮ ਦੀ ਬਦਕਿਸਮਤੀ ਇਹ ਹੈ ਕਿ ਕੁਝ ਸਿਖੀ ਸਰੂਪ ਵਾਲੇ ਵਿਕਾਊ ਲਿਖਾਰੀ ਤ੍ਰਿਸ਼ਨਾ, ਲੋਭ,ਸੁਆਰਥ ਦੇ ਅਧੀਨ ਝੂਠ ਦੇ ਲਿਖਾਰੀਆਂ ਦਾ ਸਾਥ ਦੇ ਰਹੇ ਹਨ । ਬੜੇ ਦੁਖ ਦੀ ਗਲ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਹੋਰ ਧਾਰਮਕ ਸੰਸਥਾਵਾਂ ਦੇ ਆਗੂ ਇਹਨਾਂ ਝੂਠ ਦੇ ਲਿਖਾਰੀਆਂ ਦੇ ਖਿਲਾਫ਼ ਕੋਈ ਕਾਰਵਾਈ ਨਹੀ ਕਰ ਰਹੇ । ਹਰ ਲਿਖਤ ਗੁਰੂ ਗ੍ਰੰਥ ਸਾਹਿਬ ਜੀ ਦੀ ਸਚੀ ਬਾਣੀ ਦੀ ਕਸਵਟੀ ਤੇ ਪਰਖ ਕੇ ਹੀ ਪ੍ਰਚਾਰਨੀ ਚਾਹੀਦੀ ਹੈ । ਹਰ ਪ੍ਰਚਾਰਕ ਦਾ ਫ਼ਰਜ਼ ਹੈ ਕਿ ਕਿਸੇ ਲਿਖਤ ਦਾ ਹਵਾਲਾ ਦੇਣ ਤੋਂ ਪਹਿਲਾਂ ਚੰਗੀ ਤਰ੍ਹਾਂ ਘੋਖ ਪੜਤਾਲ ਕਰਕੇ ਨਿਰੋਲ ਸਚ ਦਾ ਪ੍ਰਚਾਰ ਕਰੇ । ਜੋ ਲਿਖਤ ਮਨ ਨੂੰ ਗੁਰਮਤਿ-ਵਿਰੁਧ ਲੱਗੇ, ਉਸ ਲਿਖਤ ਦਾ ਹਵਾਲਾ ਬਿਲਕੁਲ ਨ ਦਿਤਾ ਜਾਵੇ ; ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ
॥(ਮ: 5,ਅੰਗ 381)
ਗੁਰੂ ਗੰ੍ਰਥ ਸਾਹਿਬ ਜੀ ਦੀ ਅੰਮ੍ਰਿਤ-ਮਈ ਸਚੀ ਬਾਣੀ ਨੂੰ ਸਮਝ- ਵੀਚਾਰ ਕੇ ਪੜ੍ਹਨ ਵਾਲੇ ਗੁਰਸਿਖ ਚੰਗੀ ਤਰ੍ਹਾਂ ਜਾਣਦੇ ਹਨ ਕਿ ਦਸ ਗੁਰੂ-ਸਾਹਿਬਾਨ ਕਥਨੀ ਅਤੇ ਕਰਣੀ ਦੇ ਸੂਰੇ ਸਨ ; ਧੁਰ ਕੀ ਬਾਣੀ ਨੂੰ ਪਹਿਲੋਂ ਆਪ ਕਮਾਇਆ ਅਤੇ ਫਿਰ ਉਸ ਬਾਣੀ ਅਨੁਸਾਰ ਉਪਦੇਸ਼ ਦਿਤਾ। ਗੁਰਬਾਣੀ ੴ ਦਾ ਉਪਾਸਕ ਬਣਾਉਂਦੀ ਹੈ , ਨ ਕਿ ਕਿਸੇ ਦੇਵੀ-ਦੇਵਤੇ ਦਾ ਅਤੇ ਸ਼ਾਕਤ- ਮਤੀ ਵਿਕਾਰੀ-ਨਸ਼ਈ ਜੀਵਨ-ਜਾਚ ਤੋਂ ਹਟਾ ਕੇ ਸੰਤ-ਸਿਪਾਹੀ ਬਣਨ ਦਾ ਉਪਦੇਸ਼ ਦਿੰਦੀ ਹੈ । ਨਾਮ-ਧਰਮ ਦੇ ਧਾਰਣੀ ਬਣ ਕੇ ਜੀਵਨ-ਮੁਕਤ ਹੋਣ ਦਾ ਸੋਖਾ ਰਾਹ ਦਸਦੀ ਹੈ । ਸਿਖ ਰੋਜ਼ ਰਾਤ ਨੂੰ ਸੋਹਿਲਾ ਬਾਣੀ ਵਿਚ ਪੜ੍ਹਦੇ ਹਨ :
ਛਿਅ ਘਰ ਛਿਅ ਗੁਰ ਛਿਅ ਉਪਦੇਸ ॥
ਗੁਰੁ ਗੁਰੁ ਏਕੋ ਵੇਸ ਅਨੇਕ ॥1॥
ਬਾਬਾ ਜੈ ਘਰਿ ਕਰਤੇ ਕੀਰਤਿ ਹੋਇ ॥
ਸੋ ਘਰੁ ਰਾਖੁ ਵਡਾਈ ਤੋਇ ॥1॥ ਰਹਾਉ ॥ (ਗੁਰੂ ਗ੍ਰੰਥ ਸਾਹਿਬ, ਅੰਗ 12)
ਅਰਥਾਤ, ਜੇ ਸਿਖ ਦੇ ਸਾਮ੍ਹਣੇ ਛੇ ਗ੍ਰੰਥ ਰਖ ਦਿੱਤੇ ਜਾਣ ਤਾਂ ਸੂਝਵਾਨ ਸਿਖ ਕਰਤੇ ਦੀ ਕੀਰਤਿ (ਨਾਮ) ਨਾਲ ਜੋੜਨ ਵਾਲੇ ਗੰ੍ਰਥ , ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਕੇ ਬਾਕੀ ਸਾਰੇ ਗ੍ਰੰਥ ਤਿਆਗ ਦੇਣਗੇ । ਤਾਂ ਹੀ ਅਸੀ ਕੂੜ ਤੋਂ ਬਚ ਸਕਦੇ ਹਾਂ । ਕੂੜ ਦੇ ਰਾਹ ਤੇ ਪਾਉਣ ਵਾਲਿਆਂ ਅਤੇ ਝੂਠ ਲਿਖਣ ਵਾਲਿਆਂ ਨੂੰ ਵਾਹਿਗੁਰੂ ਸੁਮਤਿ ਬਖ਼ਸ਼ੇ ।
ਬਿਨੁ ਗੁਰ ਪੂਰੇ ਨਾਹੀ ਉਧਾਰੁ॥(ਅੰਗ 886)
ਇਤਿਹਾਸ ਦਸਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਸਨ 1708 ਵਿਚ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੌਂਪ ਕੇ ਜੋਤੀ ਜੋਤ ਸਮਾ ਗਏ । ਉਸ ਸਮੇਂ ਹੋਰ ਕੋਈ ਗੁਰੂ-ਲਿਖਤ ਗ੍ਰੰਥ ਮੋਜੂਦ ਨਹੀ ਸੀ । ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਦ ਸਿਖਾਂ ਉੱਤੇ ਹਕੂਮਤ ਨੇ ਬਹੁਤ ਜ਼ੁਲਮ ਢਾਏ । ਸਿਖ ਪਿੰਡਾਂ ਤੋਂ ਬਾਹਰ ਜੰਗਲਾਂ ਵਿਚ ਧਰਮ ਅਤੇ ਸਿਖੀ ਸਰੂਪ ਦੀ ਰਖਿਆ ਸਿਰ ਧੜ ਦੀ ਬਾਜ਼ੀ ਲਾ ਕੇ ਕਰ ਰਹੇ ਸਨ। ਉਸ ਸਮੇਂ ਗੁਰਦਵਾਰਿਆਂ ਦੀ ਸੇਵਾ- ਸੰਭਾਲ ਨਿਰਮਲਿਆਂ ਤੇ ਉਦਾਸੀ ਸਾਧੂਆਂ ਨੇ ਕੀਤੀ। ਨਿਰਮਲੇ ਵੈਦਿਕ (ਬ੍ਰਾਹਮਣੀ) ਗ੍ਰੰਥਾਂ ਦੇ ਅਨੁਯਾਈ ਸਨ ਅਤੇ ਉਦਾਸੀ ਬਾਬਾ ਸ੍ਰੀ ਚੰਦ (ਗੁਰੂ ਨਾਨਕ ਸਹਿਬ ਦੇ ਬਾਗ਼ੀ ਪੁਤਰ) ਦੇ ਚੇਲੇ ਸਨ ਅਤੇ ਜੋਗ-ਮਤ ਦੇ ਧਾਰਨੀ ਸਨ । ਇਹ ਸਿਖ ਨਹੀ ਸਨ, ਸਿੱਖੀ ਭੇਸ ਵਿਚ ਬ੍ਰਾਹਮਣ ਸਨ । ਇਨ੍ਹਾਂ ਨੇ ਗੁਰਦਵਾਰਿਆਂ ਵਿਚ ਗੁਰਮਤਿ-ਵਿਰੁਧ ਬ੍ਰਾਹਮਣੀ ਕੁਰੀਤੀਆਂ ਅਤੇ ਨਕਲੀ ਹੁਕਮਨਾਮੇ ਪ੍ਰਚਲਤ ਕੀਤੇ । ਇਨ੍ਹਾਂ ਦੀਆਂ ਲਿਖੀਆਂ ਅਨੇਕਾਂ ਗੁਰਮਤਿ- ਵਿਰੁਧ ਪੁਸਤਕਾਂ ਤੇ ਰਹਿਤਨਾਮੇ 18ਵੀਂ ਤੇ 19ਵੀਂ ਸਦੀ ਵਿਚ ਵਜੂਦ ਵਿਚ ਆਏ, ਜਿਹਨਾਂ ਨੂੰ ਪੁਰਾਤਨ-ਸਿਖ-ਇਤਿਹਾਸ (ਜਿਸਦੀ ਪੜਚੋਲ ਹਰ ਪੱਖੋਂ ਗੁਰਸਿਖ ਵਿਦਵਾਨ ਕਰਨ) ਕਿਹਾ ਜਾਂਦਾ ਹੈ ।
ਜਿਸ ਗ੍ਰੰਥ ਨੂੰ ਅਜ ਦਸਮ ਗ੍ਰੰਥ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਸਨ 1725 ਦੇ ਕਰੀਬ ਵਜੂਦ ਵਿਚ ਆਇਆ । ਇਹ ਗ੍ਰੰਥ ਕੁਝ ਹੋਰ ਕਵੀ-ਰਚਨਾਂਵਾਂ ਅਤੇ ਬਚਿਤ੍ਰ ਨਾਟਕ ਗ੍ਰੰਥ (ਜੈਸਾ ਕਿ ਕਈ ਪ੍ਰਸੰਗਾਂ ਦੇ ਅੰਤ ਵਿਚ ਲਿਖੇ ਸਮਾਪਤੀ-ਸੰਕੇਤਾਂ ਤੋਂ ਸਿਧ ਹੁੰਦਾ ਹੈ) ਦੀਆਂ ਕੁਝ ਰਚਨਾਵਾਂ ਦਾ ਸੰਗ੍ਰਹ ਹੈ । ਪੁਰਾਤਨ ਹੱਥ ਲਿਖਤ ਬੀੜਾਂ ਵਿਚ ਇਸ ਗ੍ਰੰਥ ਦਾ ਕੋਈ ਨਾਮ ਨਹੀ, ਤਤਕਰੇ ਵਿਚ ਲਿਖਿਆ ਹੈ “ਸੂਚੀ ਪਤ੍ਰੀ, ਬਚਿਤ੍ਰ ਨਾਟਕ ਗ੍ਰੰਥ ਜੀ ਕੀ”। ਮੋਜੂਦਾ ਕਿਹਾ ਜਾਂਦਾ ਦਸਮ ਗ੍ਰੰਥ (1428 ਪੰਨੇ) ਚਾਰ ਅਪ੍ਰਮਾਣੀਕ ਪੋਥੀਆਂ (ਭਾਈ ਮਨੀ ਸਿੰਘ ਵਾਲੀ, ਪਟਨੇ ਵਾਲੀ, ਮੋਤੀ ਬਾਗ ਪਟਿਆਲੇ ਵਾਲੀ, ਸੰਗਰੂਰ ਵਾਲੀ),ਜਿਨ੍ਹਾਂ ਦੇ ਪਾਠਾਂ ਵਿਚ ਕਈ ਥਾਂਈਂ ਫ਼ਰਕ ਸਨ, ਈਸਵੀ ਸਨ 1897 ਵਿਚ ਕਿਸੇ ਸੋਧਕ ਕਮੇਟੀ ਨੇ ਅਰਥ ਤੇ ਪਿਛੋਕੜ ਸਮਝੇ-ਵੀਚਾਰੇ ਬਗੈਰ ਸੋਧਿਆ । ਸੋਧਿਆ ਕਿ ਵਿਗਾੜਿਆ ? ਸੋਧਣ ਵਾਲਿਆਂ ਨੇ ਇਸ ਗ੍ਰੰਥ ਦਾ ਨਾਂ ਲਿਖਿਆ ‘ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ । ਗੁਰੂ-ਪਦ ਜੋੜਨ ਕਰਕੇ ਪੰਥ ਵਿਚ ਦੁਬਿਧਾ ਖੜੀ ਹੋ ਗਈ।ਜੇ ਗੁਰਬਾਣੀ ਹੁੰਦੀ ਤਾਂ ਸੋਧਣ ਦੀ ਲੋੜ ਹੀ ਨਹੀ ਸੀ । ਗੁਰੂ-ਰਚਿਤ ਹੈ ਕਿ ਨਹੀ, ਸ਼ੰਕਾ ਕੀਤੀ ਜਾਣ ਲਗੀ ; ਡਾ: ਰਤਨ ਸਿੰਘ ਜੱਗੀ ਦੀ ਪੁਸਤਕ ‘ਦਸਮ ਗ੍ਰੰਥ ਦਾ ਕਰਤ੍ਰਿਤਵ’(ਅੁਟਹੋਰਸਹਪਿ ੋਡ ਧੳਸੳਮ ਘਰੳਨਟਹ) ਲਿਖੀ ਜਾਣੀ ਇਸ ਦੇ ਰਚਨਹਾਰੇ ਤੇ ਸਵਾਲਿਆ-ਨਿਸ਼ਾਨ ਲਾਉਂਦੀ ਹੈ ।
ਪੂਰੇ ਬਚਿਤ੍ਰ ਨਾਟਕ ਗ੍ਰੰਥ ਵਿਚ ਲਿਖਾਰੀ ਕਵੀਆਂ ਦੇ ਇਸ਼ਟ ਦਾ ਸਰੂਪ :-
ਸਰਬਕਾਲ ਹੈ ਪਿਤਾ ਅਪਾਰਾ ॥
ਦੇਬਿ ਕਾਲਕਾ ਮਾਤ ਹਮਾਰਾ ॥ (ਪੰਨਾ 73)
ਅਰਥਾਤ ਦੇਵੀ-ਦੇਵਤੇ ਸਰਬਕਾਲ, ਮਹਾਕਾਲ, ਕਾਲ, ਕਾਲੀ, ਕਾਲਕਾ, ਦੁਰਗਾ, ਸ਼ਿਵਾ, ਚੰਡੀ … ਉਭਰ ਕੇ ਆਏ ਹਨ। ਪਰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਮੂਲ-ਮੰਤਰ ਅਰਥਾਤ ਇਸ਼ਟ ’ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥’ ਅਖੌਤੀ ਦਸਮ ਗ੍ਰੰਥ ਵਿਚ ਕਿਸੇ ਪੰਨੇ ਤੇ ਨਹੀ ਲਿਖਿਆ । ਇਹ ਗ੍ਰੰਥ ਦੇਵੀ ਪੂਜਕ ਕਵੀਆਂ (ਕਵੀ ਸ਼ਯਾਮ, ਕਵੀ ਰਾਮ ……) ਨੇ ਤਿੰਨ ਬ੍ਰਾਹਮਣੀ-ਗ੍ਰੰਥਾਂ,
(1) ਮਾਰਕੰਡੇਯ ਪੁਰਾਣ, (2) ਸ਼ਿਵ ਪੁਰਾਣ,
(3) ਸ੍ਰੀ ਮਦ ਭਾਗਵਤ ਪੁਰਾਣ (ਸੁਖ ਸਾਗਰ ਗ੍ਰੰਥ) ਦੇ ਅਨੇਕਾਂ
ਪ੍ਰਸੰਗਾਂ ਦੀ ਹੂ-ਬ-ਹੂ ਨਕਲ ਮਾਰ ਕੇ ਲਿਖਿਆ ਗਿਆ ਹੈ ।
ਇਸੇ ਤਰ੍ਹਾਂ ਸਰਬਲੋਹ ਗ੍ਰੰਥ ਵੀ 18-19ਵੀਂ ਸਦੀ ਵਿਚ ਵਜੂਦ ਵਿਚ ਆਇਆ ਜਿਸਦੇ ‘ਮੰਗਲਾਚਰਨ’ ਵਿਚ ਲਿਖਿਆ ਹੈ:- ਸ੍ਰੀ ਭਵਾਨੀ ਜੀ ਸਹਾਇ ॥
ਉਸਤਤਿ ਸ੍ਰੀ ਮਾਯਾ ਲਛਮੀ ਜੀ ਕੀ॥
ਅਰਥਾਤ, ਇਹ ਗ੍ਰੰਥ ਸਿੱਖਾਂ ਨੂੰ ਦੇਵੀ-ਦੇਵਤੇ-ਪੂਜਕ ਬਣਾਉਣ ਲਈ ਰਚੇ ਗਏ ਹਨ । ਇਹਨਾਂ ਗ੍ਰੰਥਾਂ ਦੀਆਂ ਕੁਝ ਰਚਨਾਵਾਂ ਕੀਰਤਨ-ਪੋਥੀਆਂ ਅਤੇ ਗੁਟਕਿਆਂ ਵਿਚ ਦਰਜ ਕਰ ਦਿਤੀਆਂ ਗਈਆਂ।ਬਦਕਿਸਮਤੀ ਨਾਲ ਇਹਨਾਂ ਕੱਚੀਆਂ ਬਾਣੀਆਂ ਨੂੰ ਬਿਨਾ ਸਮਝੇ-ਵੀਚਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਦੇ ਤੁੱਲ ਸਮਝ ਕੇ ਪਾਠ-ਕੀਰਤਨ ਕੀਤਾ ਜਾਂਦਾ ਹੈ ।
ਬਚਿਤ੍ਰ ਨਾਟਕ ਗ੍ਰੰਥ, ਜਿਸ ਦਾ ਕੋਈ ਨਾਂ ਹੱਥ-ਲਿਖਤ ਬੀੜਾਂ ਤੇ ਲਿਖਿਆ ਨਹੀ ਮਿਲਦਾ, ਇਸ ਸਮੇ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਨਾਲ ਹਜ਼ੂਰ ਸਾਹਿਬ (ਨਾਂਦੇੜ) ਅਤੇ ਪਟਨਾ ਸਾਹਿਬ ਦੇ ਗੁਰਦੁਆਰਿਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕੀਤਾ ਜਾਂਦਾ ਹੈ ਜੋ ਕਿ ਦਸਮ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਪੰਥਕ ਮਰਯਾਦਾ ਦੇ ਉਲਟ ਹੈ । ਭੁੱਲੜ ਤੇ ਅੰਨ੍ਹੀ ਸ਼ਰਧਾ ਵਾਲੇ ਸਿਖ ਇਸ ਗ੍ਰੰਥ ਦੀਆਂ ਰਚਨਾਵਾਂ ਨੂੰ ਦਸਮ- ਨਾਨਕ-ਕ੍ਰਿਤ ਮੰਨ ਕੇ ਮੱਥਾ ਟੇਕਦੇ ਹਨ।ਸੂਝਵਾਨ ਗੁਰਸਿਖਾਂ ਨੇ ਇਸ ਗ੍ਰੰਥ ਨਾਲ “ਗੁਰੂ” ਪਦ ਲਿਖੇ ਜਾਣ ਤੇ ਇਤਰਾਜ਼ ਕੀਤਾ ਕਿਉਂਕਿ ਗੁਰਗੱਦੀ ਪੰਚਮ-ਨਾਨਕ ਸਾਹਿਬ ਦੇ ਰਚੇ ਆਦਿ ਗ੍ਰੰਥ (ਨੌਵੇਂ ਨਾਨਕ ਸਾਹਿਬ ਜੀ ਦੀ ਬਾਣੀ ਦਰਜ ਕਰਨ ਤੋਂ ਬਾਦ) ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਸੀ ਅਤੇ ਇਸੇ ਗ੍ਰੰਥ ਨੂੰ ਸਿਖ ਗੁਰੂ ਗ੍ਰੰਥ ਸਾਹਿਬ ਮੰਨ ਕੇ ਮੱਥਾ ਟੇਕਦੇ ਹਨ । ਹੁਣ ਬਚਿਤ੍ਰ ਨਾਟਕ ਗ੍ਰੰਥ ਨੂੰ ਕੇਵਲ ਸ੍ਰੀ ਦਸਮ ਗ੍ਰੰਥ ਕਿਹਾ ਜਾਂਦਾ ਹੈ। ਪਰ ‘ਦਸਮ’ ਪਦ ਵਰਤਣਾਂ ਵੀ ਭੁਲੇਖਾ-ਪਾਊ (ਚੋਨਡੁਸਨਿਗ) ਹੈ। ਇਸ ਗ੍ਰੰਥ ਦੇ ਅੰਦਰਲੇ ਪ੍ਰਮਾਣਾਂ ਤੇ ਲਿਖਤਾਂ ਨੂੰ ਵੀਚਾਰਿਆਂ ਪਤਾ ਲਗਦਾ ਹੈ ਕਿ ਸਮੁਚੇ ਗ੍ਰੰਥ ਵਿਚ ਇਸ਼ਟ ਦਾ ਸਰੂਪ ਮਹਾਕਾਲ- ਕਾਲਕਾ ਨਾਮਕ ਦੇਵੀ-ਦੇਵਤਾ ਹਨ । ਤਾਂ ਤੇ ਇਸ ਗ੍ਰੰਥ ਨੂੰ ਮਹਾਕਾਲ-ਕਾਲਕਾ-ਗ੍ਰੰਥ ਹੀ ਕਹਿਣਾ ਚਾਹੀਦਾ ਹੈ । ਯਕੀਨਨ ਇਹ ਇਸ਼ਟ ਦਸਮ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਾਂ ਗੁਰਸਿਖਾਂ ਦਾ ਹੋ ਨਹੀ ਸਕਦਾ।
ਇਸ ਸਮੇਂ ਗੁਰਸਿਖ ਵੀਚਾਰਵਾਨਾ ਦੀ ਵਿਚਾਰ ਸਿਰਫ਼ ਅਖੌਤੀ ਦਸਮ ਗ੍ਰੰਥ ਤਕ ਹੀ ਸੀਮਿਤ ਨਹੀ ਰਖੀ ਜਾ ਸਕਦੀ । ਸਾਰੇ ਪੁਰਾਤਨ ਗ੍ਰੰਥ ਅਤੇ ਰਹਿਤਨਾਮੇ / ਹੁਕਮਨਾਮੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਸਵੱਟੀ ਤੇ ਪਰਖਣੇ ਜ਼ਰੂਰੀ ਹਨ। ਅਜ ਅਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਦੇਵੀ-ਦੇਵਤਿਆਂ ਦੀ ਉਸਤਤਿ ਕਰਣ ਵਾਲੀ ਆਰਤੀ ਤੇ ਹੋਰ ਰਚਨਾਵਾਂ ਦਾ ਪਾਠ- ਕੀਰਤਨ ਕਰੀ ਜਾ ਰਹੇ ਹਾਂ । ਅਫ਼ਸੋਸ ! ਹੁਣ ਅਸੀ ਕੇਸ- ਕਕਾਰ-ਧਾਰੀ-ਬ੍ਰਾਹਮਣ ਅਰਥਾਤ ਦੋ-ਗਲੇ ਸਿੱਖ ਬਣ ਗਏ ਹਾਂ ਤੇ ਬਣੀ ਜਾ ਰਹੇ ਹਾਂ । ਅਸੀ ਭੁਲ ਗਏ ਹਾਂ ਜੁਗੋ ਜੁਗ ਅਟਲ਼ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ :-
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ (ਅੰਗ 646) ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥(982) ਅਜ ਤੋਂ ਤਕਰੀਬਨ 300 ਸਾਲ ਪਹਿਲਾਂ ਦਸਵੇਂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਸੀ।ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਣ ਦਾ ਹੁਕਮ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਗੁਰੂ ਹਨ ਕਿਉਂਕਿ ਹਰ ਸ਼ੰਕਾ,ਭਰਮ ਦੂਰ ਕਰਕੇ ਸਾਡਾ ਲੋਕ ਪਰਲੋਕ ਸੁਹੇਲਾ ਕਰਨ ਹਿਤ ਸਹੀ ਅਤੇ ਸੌਖਾ (ਫੋਕਟ ਕਰਮ-ਕਾਂਡ ਰਹਿਤ) ਮਾਰਗ ਦਸਦੇ ਹਨ। ਹਰ ਗੁਰਸਿੱਖ ਨੇ ਮੱਥਾ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਟੇਕਣਾ ਹੈ ; ਨਾ ਕਿ ਕਿਸੇ ਹੋਰ ਗ੍ਰੰਥ ਨੂੰ ਤੇ ਨਾ ਹੀ ਕਿਸੇ ਦੇਹਧਾਰੀ-ਗੁਰੂ ਨੂੰ । ਜੇ ਕਿਸੇ ਹੋਰ ਗ੍ਰੰਥ ਨੂੰ ਮੱਥਾ ਟੇਕਾਂਗੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੁਕਮ ਦੀ ਉਲੰਘਣਾ ਹੋਵੇਗੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਬੈਠੇ ਗੁਰਬਾਣੀ-ਰੂਪ 36 ਬ੍ਰਹਮਗਿਆਨੀ ਤੇ ਵਾਹਿਗੁਰੂ ਜੀ ਸਾਡੇ ਤੇ ਕਿਰਪਾ ਨਹੀ ਕਰਣਗੇ ਅਤੇ ਸਾਨੂੰ ਦੁਖ ਝੇਲਣੇ ਪੈਣਗੇ, ਸਾਡਾ ਮਨੁਖਾ ਜਨਮ ਬੇਕਾਰ ਚਲਾ ਜਾਵੇਗਾ ਕਿਉਂਕਿ ਕਿਸੇ ਹੋਰ ਗ੍ਰੰਥ ਨੂੰ ਮੱਥਾ ਟੇਕਿਆਂ ਅਸੀ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੇਮੁਖ ਹੁੰਦੇ ਹਾਂ ।
ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ॥ (ਗੁਰੂ ਗ੍ਰੰਥ ਸਾਹਿਬ, ਅੰਗ 920)
ਇਕੋ-ਇਕ ਪੂਰਨ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ‘ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥ ਅਰਥਾਤ,ਨਿਰਾਕਾਰ ਪਰਮਾਤਮਾ ਨਾਲ ਜੋੜਦੇ ਹਨ ; ਕਿਸੇ ਦੇਵੀ-ਦੇਵਤੇ ਨਾਲ ਨਹੀ । ਪੂਰਨ ਗੁਰੂ ਦਾ ਉਪਦੇਸ਼ ਇਕਸਾਰ ਨਿਯਮ, ਵੀਚਾਰਧਾਰਾ ਦ੍ਰਿੜ ਕਰਾਕੇ ਸਾਰੇ ਭਰਮ-ਗੜ ਤੋੜਦਾ ਹੈ। ਕੱਚੇ ਗੁਰੂ ਦੀ ਕੱਚੀ ਕੂੜੀ ਬਾਣੀ ਕੱਚੇ ਸਿਖ ਹੀ ਬਣਾਉਂਦੀ ਹੈ ।
ਗੁਰੂ ਧਾਰਨ ਕਰਣ ਲਗਿਆਂ ਚੇਤੇ ਰਖੀਏ ਕਿ ਸੱਚਾ ਗੁਰੂ ਆਪ ਮੋਹ-ਮਾਇਆ ਤੋਂ ਮੁਕਤ ਹੋਕੇ ਸਾਨੂੰ ਰਬ ਨਾਲ ਮੇਲਦਾ ਹੈ :- ਜੀਅ ਕੀ ਕੈ ਪਹਿ ਬਾਤ ਕਹਾ ॥
ਆਪਿ ਮੁਕਤੁ ਮੋਕਉ ਪ੍ਰਭੁ ਮੇਲੇ ਐਸੋ ਕਹਾ ਲਹਾ॥ (ਅੰਗ 1003)ਜਿਵੇਂ ਕੱਚੀ ਸਰਸੌਂ ਵਿਚੋਂ ਨ ਖੱਲ ਅਤੇ ਨ ਹੀ ਤੇਲ ਪ੍ਰਾਪਤ ਹੁੰਦਾ ਹੈ ਤਿਵੇਂ ਕੱਚੇ ਗੁਰੂ ਦੇ ਸਿਖ ਬਣਿਆਂ ਨ ਲੋਕ ਸੁਹੇਲਾ ਹੁੰਦਾ ਹੈ ਨ ਹੀ ਪਰਲੋਕ :-
ਕਬੀਰ ਜਉ ਤੁਹਿ ਸਾਧ ਪਿਰੰਮ ਕੀ ਪਾਕੇ ਸੇਤੀ ਖੇਲੁ ॥ ਕਾਚੀ ਸਰਸਉਂ ਪੇਲਿ ਕੈ ਨਾ ਖਲਿ ਭਈ ਨ ਤੇਲੁ ॥ (ਗੁਰੂ ਗ੍ਰੰਥ ਸਾਹਿਬ, 1377) ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਸਾਏ ਸਬਦ-ਗੁਰੂ ਦੇ ਸਿਧਾਂਤ ਨੂੰ ਮੰਨਣ ਨਾਲ ਅਤੇ ਬਾਣੀ ਦੀ ਗੁਰੂ-ਆਸ਼ੇ ਅਨੁਸਾਰ ਵੀਚਾਰ ਕੀਤਿਆਂ ਅਸੀ ਜਾਤ-ਪਾਤ, ਊਚ-ਨੀਚ ਦੀ ਵਰਣ ਵੰਡ, ਫੋਕਟ ਕਰਮਾਂ ਦੇ ਅਤੇ ਚੰਗੇ-ਮੰਦੇ ਦਿਹਾੜੇ ਦੇ ਭਰਮ-ਜਾਲ, ਦੇਵੀ ਦੇਵਤੇ, ਅਵਤਾਰ-ਵਾਦ, ਤੰਤ੍ਰ-ਮੰਤ੍ਰ, ਬੇਲੋੜੇ ਤੀਰਥ ਇਸ਼ਨਾਨਾ, ਸ਼ਗਨ-ਅਪਸ਼ਗਨ ਆਦਿਕ ਬ੍ਰਾਹਮਣੀ ਭਰਮਾਂ ਵਿਚੋਂ ਨਿਕਲ ਜਾਂਦੇ ਹਾਂ । ਅਸੀ ਮੂਲ-ਮੰਤਰ ਵਿਚ ਦਰਸਾਏ ਸਰਬ-ਵਿਆਪਕ, ਨਿਰਾਕਾਰ, ਕਰਤਾਰ, ਪਰਮ-ਦਯਾਲੂ, ਸਰਬ-ਸਮਰਥ ਤੇ ਬੇਅੰਤ ਗੁਣਾਂ ਵਾਲੇ ਪ੍ਰਭੂ ਦੀ ਪ੍ਰੇਮਾ-ਭਗਤੀ ਕਰਕੇ, ਸੱਚਾ ਨਾਮ-ਧਰਮ ਦ੍ਰਿੜ ਕਰਕੇ, ਗੁਰੂ ਦੀ ਕਿਰਪਾ ਸਦਕਾ, ਖ਼ਾਲਸਾ (ਸ਼ੁਧ ਮਨ ਵਾਲਾ) ਬਣ ਕੇ ਜੀਵਨ-ਮੁਕਤ (ਮਰਣ ਤੋਂ ਪਹਿਲਾਂ ਮੁਕਤ) ਹੋ ਸਕਦੇ ਹਾਂ :-
ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਰਮ ਗਿਆਨੀ ॥ ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥ (ਗੁਰੂ ਗ੍ਰੰਥ ਸਾਹਿਬ,ਅੰਗ 655)
ਸਿਖੀ ਸਿਖਿਆ ਗੁਰ ਵੀਚਾਰਿ ॥ ਨਦਰੀ ਕਰਮਿ ਲਘਾਏ ਪਾਰਿ ॥ (ਵਾਰ ਆਸਾ, ਅੰਗ 465)
ਮਹਾਵਾਕ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਤੇ ਚਲਿਆਂ ਹੀ ਸਿਖ ਦਾ ਲੋਕ-ਪਰਲੋਕ ਸੁਹੇਲਾ ਹੋ ਸਕਦਾ ਹੈ । ਨਹੀ ਤਾਂ, ਸਾਡਾ ਹਸ਼ਰ ਇਹ ਹੋਵੇਗਾ ਕਿ, ਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇ ॥ (ਗੁਰੂ ਗ੍ਰੰਥ ਸਾਹਿਬ, 306, 317)
ਗੁਰਸਿਖੀ-ਰੂਪੀ-ਦਰਖ਼ਤ ਨੂੰ ਉਸਦੇ ਮੁੱਢ-ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ-ਬਾਣੀ ਨਾਲੋਂ ਬ੍ਰਾਹਮਣੀ-ਗ੍ਰੰਥਾਂ-ਰੂਪੀ-ਕੁਹਾੜੀਆਂ ਨਾਲ ਕਟਿਆ ਜਾ ਰਿਹਾ ਹੈ ਤਾਂ ਜੁ ਸਿਖ-ਬੱਚੇ-ਬੱਚੀ-ਨੌਜਵਾਨ-ਬਿਰਧ- ਰੂਪੀ ਸਭ ਸਿਖ-ਟਹਿਣੀਆਂ ਸੁਕ ਜਾਣ ।
ਆਸ ਹੈ ਕਿ ਸਿਖ ਕੌਮ ਖ਼ਬਰਦਾਰ ਤੇ ਹੋਸ਼ਿਆਰ ਹੋ ਕੇ ਗੁਰਮਤਿ ਤੇ ਪਹਿਰਾ ਦੇਵੇਗੀ ।ਮਨੁਖਾ ਜੀਵਨ ਸਕਾਰਥਾ ਤਾਂ ਹੀ ਹੋ ਸਕਦਾ ਹੈ ਜੇ ਸਿਖ ਇਕੋ-ਇਕ ਪੂਰਨ ਗੁਰੂ, ਗੁਰੂ ਗ੍ਰੰਥ ਸਾਹਿਬ, ਨਾਲ ਜੁੜੇ :
ਬਿਨੁ ਗੁਰ ਪੂਰੇ ਨਾਹੀ ਉਧਾਰੁ ॥ ਬਾਬਾ ਨਾਨਕੁ ਆਖੈ ਏਹੁ ਬੀਚਾਰੁ ॥ (ਗੁਰੂ ਗ੍ਰੰਥ ਸਾਹਿਬ,ਅੰਗ 886)
ਗੁਰਬਾਣੀ ਵੀਚਾਰਣ ਲਈ ਜ਼ਰੂਰੀ ਨੁਕਤੇ
ਪੜਿਆ ਬੂਝੈ ਸੋ ਪਰਵਾਣੁ ॥
ਜਿਸੁ ਸਿਰਿ ਦਰਗਹ ਕਾ ਨੀਸਾਣੁ ॥(ਅੰਗ 662)
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਅਤੇ ਕੀਰਤਨ ਕਰਨਾ ਜਿਤਨਾ ਜ਼ਰੂਰੀ ਹੈ ਉਤਨਾ ਹੀ ਜ਼ਰੂਰੀ ਹੈ ਗੁਰਬਾਣੀ ਵੀਚਾਰਣਾ ਅਤੇ ਤਤ-ਉਪਦੇਸ਼ ਨੂੰ ਵਧ ਤੋਂ ਵਧ ਗਹਰਾਈ ਨਾਲ ਸਮਝਣਾ। ਯਥਾ ਗੁਰਵਾਕ :
ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਬੀਚਾਰ ॥ (ਅੰਗ 852)
ਗੁਰ ਕੀ ਸੇਵਾ ਸਬਦੁ ਵੀਚਾਰੁ ॥
ਹਉਮੈ ਮਾਰੇ ਕਰਣੀ ਸਾਰੁ ॥ (ਅੰਗ 223)
{ਸਬਦੁ ਗੁਰੂ ਜੀ ਦੀ ਅਸਲ ਸੇਵਾ ਇਉ ਕਰੀਏ}
ਕੁਬੁਧਿ ਮਿਟੈ ਗੁਰ ਸਬਦੁ ਬੀਚਾਰਿ ॥
ਸਤਿਗੁਰੁ ਭੇਟੈ ਮੋਖ ਦੁਆਰ ॥ (ਅੰਗ 944)
{ ਸਬਦ ਵੀਚਾਰ ਰਾਹੀਂ ਪ੍ਰਾਪਤੀ }
ਮਹਾ ਅਨੰਦੁ ਗੁਰ ਸਬਦੁ ਵੀਚਾਰਿ ॥
ਪ੍ਰਿਅ ਸਿਉ ਰਾਤੀ ਧਨ ਸੋਹਾਗਣਿ ਨਾਰਿ ॥ (ਅੰਗ 370) ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥ (ਅੰਗ 594)
ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥ ਓਨਾ ਅੰਤਰਿ ਗਿਆਨੁ ਨ ਧਿਆਨੁ ਹੈ
ਞਹਰਿ ਸਉ ਪ੍ਰੀਤਿ ਨ ਪਿਆਰੁ ॥
ਮਨਮੁਖ ਮੁਏ ਵਿਕਾਰ ਮਹਿ ਮਰਿ ਜੰਮਹਿ ਵਾਰੋ ਵਾਰ ॥ (ਅੰਗ 1418)
ਗੁਰਬਾਣੀ ਵੀਚਾਰ ਦਾ ਮੁਖ ਮੰਤਵ ਗੁਰਮਤਿ ਸਿਧਾਂਤ ਦ੍ਰਿੜ ਕਰਣਾ ਤੇ ਕਰਾਉਣਾ ਹੈ ਤਾਂ ਜੁ ਮਨੁਖ ਕੂੜ, ਭਰਮ ਅਤੇ ਵਿਕਾਰ ਤਿਆਗ ਕੇ ਸ੍ਰੇਸ਼ਟ ਧਰਮ (ਨਾਮ ਧਰਮ) ਦਾ ਧਾਰਣੀ ਬਣ ਕੇ ਗੁਰ-ਸ਼ਬਦ ਦੀ ਕਮਾਈ ਕਰਕੇ ਜੀਵਨ ਸਫ਼ਲਾ ਕਰ ਸਕੇ।
ਤਜਿ ਸਭਿ ਭਰਮ ਭਜਿਓ ਪਾਰਬ੍ਰਹਮੁ ॥
ਕਹੁ ਨਾਨਕ ਅਟਲ ਇਹੁ ਧਰਮੁ ॥(ਅੰਗ 196)
ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਧੁਰ ਕੀ ਬਾਣੀ ਦਾ ਧਿਆਨ ਨਾਲ (ਸੁਰਤਿ ਜੋੜ ਕੇ) ਪਾਠ ਕੀਤਿਆਂ ਸ਼ਬਦ-ਗੁਰੂ, ਬਾਣੀ-ਗੁਰੂੁ ਜੀ ਗੁਰਬਾਣੀ ਨੂੰ ਸਮਝਣ-ਵੀਚਾਰਣ ਲਈ ਹੇਠ ਲਿਖੇ ਨੁਕਤੇ ਦ੍ਰਿੜ ਕਰਾਉਂਦੇ ਹਨ । ਇਹਨਾਂ ਨੁਕਤਿਆਂ ਵਿਚੋਂ ਲਾਗੂ ਹੋਣ ਵਾਲਾ ਇਕ ਵੀ ਨੁਕਤਾ ਨਜ਼ਰ-ਅੰਦਾਜ਼ ਕੀਤਿਆਂ ਬਾਣੀ ਦੇ ਅਰਥਾਂ ਦੇ ਅਨਰਥ ਹੋ ਸਕਦੇ ਹਨ, ਭਾਵ ਜੋ ਸਿਧਾਂਤ ਉਸ ਵੀਚਾਰ-ਅਧੀਨ ਸ਼ਬਦ ਵਿਚ ਦ੍ਰਿੜ ਕਰਾਇਆ ਗਿਆ ਹੈ ਉਸ ਸਿਧਾਂਤ ਤਕ ਪਹੁੰਚ ਨਹੀ ਸਕਾਂਗੇ, ਭਟਕ ਜਾਂਵਾਂਗੇ ।
(1) ਗੁਰੂ ਗ੍ਰੰਥ ਸਾਹਿਬ ਜੀ ਵਿਚ ਵਿਚਾਰਧਾਰਾ ਦੀ ਇਕਸਾਰਤਾ (ੂਨਡਿੋਰਮਟਿੇ ੋਡ ਟਹੋੁਗਹਟ) ਹੈ ਜੋ ਕਿ ਅਰਥ ਜਾਂ ਵੀਚਾਰ ਕਰਣ ਲਗਿਆਂ ਭੰਗ ਨਹੀ ਹੋਣੀ ਚਾਹੀਦੀ । ਗੁਰੂ ਅਰਜਨ ਸਾਹਿਬ ਜੀ ਨੇ ਆਦਿ ਬੀੜ ਵਿਚ ਬਾਣੀ ਲਿਖਵਾਉਣ ਸਮੇ ਕੁਝ ਭਗਤਾਂ (ਕ੍ਹਾਨਾ, ਪੀਲੂ, ਛਜੂ, ਸ਼ਾਹ ਹੁਸੈਨ ਆਦਿਕ) ਦੀਆਂ ਰਚਨਾਂਵਾਂ ਅੰਕਿਤ ਨਹੀ ਸਨ ਕੀਤੀਆਂ ਕਿਉਂਕਿ ਉਹਨਾਂ ਦੀ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚ ਦਰਸਾਏ ਸਿਧਾਂਤਾਂ ਨਾਲ ਮੇਲ ਨਹੀ ਸੀ ਖਾਂਦੀ। ਗੁਰੂ ਗ੍ਰੰਥ ਸਾਹਿਬ ਜੀ ਵਿਚ ਬਾਣੀ-ਰੂਪ ਹੋ ਕੇ ਬੈਠੇ 35 ਬ੍ਰਹਮ-ਗਿਆਨੀ ਇਕੋ ਸਚ (ਨਾਮ ਧਰਮ) ਨਾਲ ਜੁੜੇ ਹੋਏ ਅਲਗ ਅਲਗ ਵਿਚਾਰ ਨਹੀ ਦੇ ਸਕਦੇ ਕਿਉਂਕਿ ਸਚ ਹਮੇਸ਼ਾ ਇਕਸਾਰ ਰਹਿੰਦਾ ਹੈ, ਬਦਲਦਾ ਨਹੀ । ਇਹ 36 ਮਹਾਪੁਰਖ ਨਿਰਾਕਾਰ ਪਰਮਾਤਮਾ ੴ ਦੇ ਉਪਾਸ਼ਕ ਹਨ, ਬ੍ਰਾਹਮਣ-ਵਾਦੀ ਫੋਕਟ-ਕਰਮ ਤੇ ਵਰਣ-ਵੰਡ ਵਿਰੋਧੀ ਹਨ, ਨਸ਼ੇ ਅਤੇ ਭੇਖੀ-ਵਿਕਾਰੀ ਜੀਵਨ ਜੀਉਣ ਵਾਲਿਆਂ (ਸਾਕਤਮਤੀਏ, ਦੇਵੀ-ਪੂਜਕਾਂ) ਦੇ ਵਿਰੋਧੀ ਹਨ । ਚੇਤੇ ਰਖੀਏ ਇਹ ਗੁਰਵਾਕ:- ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥(ਅੰਗ 646)
(2) ॥ਰਹਾਉ॥ ਵਾਲੀ ਪੰਕਤੀ ਜਾਂ ਪੰਕਤੀਆਂ ਪੂਰੇ ਸ਼ਬਦ ਦਾ ਕੇਂਦਰੀ ਭਾਵ (ਛੲਨਟਰੳਲ ਦਿੲੳ) ਦਰਸਾਉਂਦੀਆਂ ਹਨ ਅਤੇ ਬਾਕੀ ਅੰਤਰੇ ਵਿਸਤਾਰ ਨਾਲ ਕੇਂਦਰੀ ਭਾਵ ਸਮਝਾਉਂਦੇ ਹਨ।ਇਸ ਲਈ ਜ਼ਰੂਰੀ ਹੈ ਕਿ ਰਹਾਉ ਵਾਲਾ ਬੰਦ ਸਭ ਤੋਂ ਪਹਿਲੋਂ ਸਮਝਿਆ ਤੇ ਵੀਚਾਰਿਆ ਜਾਵੇ। ਕੀਰਤਨੀਏ ਇਸ ਰਹਾਉ ਵਾਲੇ ਬੰਦ ਨੂੰ ‘ਅਸਥਾਈ’ ਕਰਕੇ ਗਾਇਨ ਕਰਨ ਤਾਂ ਹੀ ਉਸ ਸਬਦ ਵਿਚ ਦਰਸਾਇਆ ਗੁਰਮਤਿ ਸਿਧਾਂਤ ਦ੍ਰਿੜ ਹੋਵੇਗਾ। ਮਿਸਾਲ ਵਜੋਂ , ਹੇਠ ਲਿਖੇ ਸਬਦ ਨੂੰ ਵੀਚਾਰੀਏ :-
ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ ॥
ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ ॥1॥
ਮੁਲਾਂ ਕਹਹੁ ਨਿਆਉ ਖੁਦਾਈ ॥
ਤੇਰੇ ਮਨ ਕਾ ਭਰਮੁ ਨ ਜਾਈ ॥1॥ਰਹਾਉ॥
ਪਕਰਿ ਜੀਉ ਆਨਿਆ ਦੇਹ ਬਿਨਾਸੀ ਮਾਟੀ ਕਉ ਬਿਸਮਿਲਿ ਕੀਆ ॥ ਜੋਤਿ ਸਰੂਪ ਅਨਾਹਤ ਲਾਗੀ
ਕਹੁ ਹਲਾਲੁ ਕਿਆ ਕੀਆ ॥2॥
ਕਿਆ ਉਜੂ ਪਾਕੁ ਕੀਆ ਮੁਹੁ ਧੋਇਆ ਕਿਆ ਮਸੀਤਿ ਸਿਰੁ ਲਾਇਆ ॥ ਜਉ ਦਿਲ ਮਹਿ ਕਪਟੁ ਨਿਵਾਜ
ਗੁਜਾਰਹੁ ਕਿਆ ਹਜ ਕਾਬੈ ਜਾਇਆ ॥3॥
ਤੂੰ ਨਾਪਾਕੁ ਪਾਕੁ ਨਹੀ ਸੂਝਿਆ ਤਿਸ ਕਾ ਮਰਮੁ ਨ ਜਾਨਿਆ ॥ ਕਹਿ ਕਬੀਰ ਭਿਸਤਿ ਤੇ ਚੂਕਾ ਦੋਜਕ ਸਿਉ ਮਨੁ ਮਾਨਿਆ ॥4॥ (ਰਾਗ ਪ੍ਰਭਾਤੀ, ਅੰਗ 1350)
ਅਰਥ : ਹੇ ਮੁਲਾਂ ! ਤੂੰ ਰੱਬੀ ਇਨਸਾਫ਼ (ਜੋ ਕਿ ਨਿਰੋਲ ਸਚ ਤੇ ਆਧਾਰਿਤ ਹੈ) ਦੀ ਗਲ ਦਸ । ਤੇਰੇ ਮਨ ਦਾ ਇਕ ਭਰਮ ਤਾਂ ਦੂਰ ਹੋਇਆ ਹੀ ਨਹੀ (ਤਾਂ ਤੂੰ ਹੋਰਨਾਂ ਦਾ ਉਹ ਭਰਮ ਕਿਵੇਂ ਦੂਰ ਕਰੇਂਗਾ)।ਰਹਾਉ।
ਕਿਸੇ ਧਾਰਮਿਕ ਗ੍ਰੰਥ ਨੂੰ ਬਿਨਾ ਵੀਚਾਰੇ ਜੋ ਉਸ ਗ੍ਰੰਥ ਨੂੰ ਝੂਠਾ ਆਖਦਾ ਹੈ ਉਹ ਖ਼ੁਦ ਝੂਠਾ ਹੂੰਦਾ ਹੈ ।ਉਂਜ ਤੂੰ ਕੁਰਾਨ ਵਿਚੋਂ ਪੜ ਕੇ ਕਹਿੰਦਾ ਹੈਂ ਕਿ ਖ਼ੁਦਾ ਸਭ ਵਿਚ ਵਸਦਾ ਹੈ ਪਰ ਜਿਸ ਮੁਰਗੀ ਨੂੰ ਮਾਰ ਕੇ ਤੂੰ ਖ਼ੁਦਾ ਦੇ ਨਾਂ ਤੇ ਕੀਤੀ ਕੁਰਬਾਨੀ ਆਖਦਾ ਹੈਂ ਉਸ ਮੁਰਗੀ ਵਿਚ ਵੀ ਖ਼ੁਦਾ ਵਸਦਾ ਸੀ ਤਾਂ ਦਸ ਤੂੰ ਕਿਉਂ ਉਸ ਮੁਰਗੀ (ਜਾਂ ਬਕਰਾ ਜਾਂ ਗਾਂ) ਨੂੰ ਮਾਰਦਾ ਹੈਂ ॥1॥
ਤੂੰ ਕਿਸੇ ਜੀਵ (ਮੁਰਗੀ,ਗਾਂ,ਬਕਰਾ) ਪਕੜ ਕੇ ਲੈ ਆਂਦਾ, ਉਸ ਦੀ ਗਰਦਨ ਤੇ ਛੁਰੀ ਚਲਾ ਕੇ ਮਾਰ ਦਿੱਤਾ, ਮਿੱਟੀ ਹੋ ਗਏ ਮੁਰਦੇ ਤੇ ਤੂੰ ਬਿਸਮਿੱਲਾ ਆਖ ਕੇ ਕਲਮਾਂ ਪੜ੍ਹੀਆਂ।ਉਸ ਜੀਵ ਵਿਚ ਵਸਦਾ ਖ਼ੁਦਾ ਦਾ ਨੂਰ (ਆਤਮਾ) ਖ਼ੁਦਾ (ਪਰਮਾਤਮਾ) ਵਿਚ ਜਾ ਪਹੁੰਚਿਆ ਤਾਂ ਦਸ, ਹੇ ਮੁਲਾਂ! ਤੂੰ ਹਲਾਲ (ਜਾਇਜ਼ ਕਰਮ, ਪੁੰਨ ਕਰਮ) ਕੇਹੜਾ ਕੀਤਾ ? ॥2॥
ਕੀ ਹੋਇਆ ਜੇ ਤੂੰ ਹਥ, ਪੈਰ, ਮੂੰ੍ਹਹ ਧੋ ਕੇ (ਸ਼ਰੀਰਕ ਸੁਚ ਕਰਕੇ) ਮਸੀਤ ਵਿਚ ਸਿਰ ਝੁਕਾਇਆ। ਜੇ ਦਿਲ ਵਿਚ ਫ਼ਰੇਬ ਹੋਵੇ ਤਾਂ ਕੋਈ ਫ਼ਾਇਦਾ ਨਹੀ ਨਮਾਜ਼ ਪੜ੍ਹਨ ਦਾ ਅਤੇ ਹੱਜ ਕਰਨ ਮੱਕਾ, ਕਾਬਾ (ਧਾਰਮਕ ਸਥਾਨ ਤੇ) ਜਾਣ ਦਾ ॥3॥
ਜਾਨਵਰ ਦੀ ਕੁਰਬਾਨੀ ਅਤੇ ਫ਼ਰੇਬੀ ਦਿਲ ਨਾਲ ਨਮਾਜ਼ ਅਦਾ ਕੀਤਿਆਂ, ਹੇ ਮੁਲਾਂ! ਤੂੰ ਮਨ ਕਰਕੇ ਮੈਲਾ ਹੀ ਰਿਹਾ ਕਿਉਂਕਿ ਤੈਨੂੰ ਪਾਕ (ਪਵਿਤਰ ਖ਼ੁਦਾ) ਦੀ ਅਸਲੀਅਤ ਦੀ ਸੂਝ ਨਹੀ ਸੀ ਨ ਹੀ ਕੁਰਾਨ ਪੜ੍ਹ ਕੇ ਰੱਬੀ-ਭੇਦ ਜਾਣ ਸਕਿਆ । ਇਸ ਲਈ ਹੇ ਕਬੀਰ! ਕਹ ਦੇ ਮੁਲਾਂ ਨੂੰ ਕਿ ਤੈਨੂੰ ਜਾਨਵਰ ਦੀ ਕੁਰਬਾਨੀ ਦੇਣ ਨਾਲ, ਫ਼ਰੇਬੀ ਦਿਲ ਨਾਲ ਨਮਾਜ਼ ਵਗ਼ੈਰਾ ਅਦਾ ਕਰਣ ਨਾਲ ਬਹਿਸ਼ਤ (੍ਹੲੳਵੲਨ) ਨਹੀ ਮਿਲਣੀ, ਤੇਰਾ ਮਨ ਦੋਜ਼ਕ (੍ਹੲਲਲ) ਦੀ ਅੱਗ ਵਿਚ ਸੜਨ ਜੋਗਾ ਹੀ ਰਹਿ ਗਿਆ ਹੈ ॥4॥
ਕੁਝ ਕੀਰਤਨੀਏ ਅੱਧੀ ਪੰਕਤੀ ‘ਤਉ ਕਿਉ ਮੁਰਗੀ ਮਾਰੈ॥’ ਅਸਥਾਈ ਕਰਕੇ ਗਾਇਨ ਕਰਦੇ ਹਨ ਅਤੇ ਇਸ ਸਬਦ ਨੂੰ ਮਾਸ-ਵਿਰੋਧੀ ਦਸਦੇ ਹਨ । ਪਰ ਇਸ ਸਬਦ ਵਿਚ ਕਬੀਰ ਸਾਹਿਬ ਮੁਲਾਂ ਜੀ ਦਾ ਇਕੋ ਇਕ ਭਰਮ ‘ਤੇਰੇ ਮਨ ਕਾ ਭਰਮੁ’ ਦੂਰ ਕਰਨਾ ਚਾਹੁੰਦੇ ਹਨ ਅਤੇ ਉਹ ਭਰਮ ਹੈ ‘ਜਾਨਵਰ ਦੀ ਕੁਰਬਾਨੀ ਦੇ ਕੇ ਖੁਦਾ ਦੀ ਬਖ਼ਸ਼ਿਸ ਹਾਸਲ ਕਰਨਾ’ ਅਤੇ ਇਹ ਨੁਕਤਾ ਦੂਜੇ ਅੰਤਰੇ ਨੂੰ ਵੀਚਾਰਿਆਂ ਸਪਸ਼ਟ ਹੋ ਜਾਂਦਾ ਹੈ । ਨੋਟ ਕੀਤਾ ਜਾਵੇ ‘ਮਨ ਕਾ ਭਰਮੁ’ ਲਿਖਿਆ ਹੈ ਨਾ ਕਿ ‘ਮਨ ਕੇ ਭਰਮ’ (ਭਰਮੁ = ਇਕ ਵਚਨ, ਭਰਮ = ਬਹੁਵਚਨ)।
ੴ ਦੀ ਬਖ਼ਸ਼ਿਸ਼
‘ਤਨੁ ਮਨੁ ਅਰਪਉ ਪੂਜ ਚਰਾਵਉ ॥
ਗੁਰਪਰਸਾਦਿ ਨਿਰੰਜਨੁ ਪਾਵਉ ॥(ਅੰਗ 525), ਆਪਾ ਕੁਰਬਾਨ ਕੀਤਿਆਂ ਹੋ ਸਕਦੀ ਹੈ, ਨ ਕਿ ਜਾਨਵਰ ਕੁਰਬਾਨ ਕੀਤਿਆਂ ।
(3) ਗੁਰਬਾਣੀ ਵਿਆਕਰਣ :- ਹਰ ਸਾਹਿਤਕ ਬੋਲੀ ਦੇ ਅਲਗ ਵਿਆਕਰਣਕ-ਨਿਯਮ ਹੁੰਦੇ ਹਨ । ਗੁਰਬਾਣੀ-ਵਿਆਕਰਣ ਦੇ ਨਿਯਮ ਸਮਝ ਕੇ ਅਰਥ ਕੀਤਿਆਂ ਕੋਈ ਭਰਮ-ਭੁਲੇਖਾ ਨਹੀ ਰਹਿਂਦਾ ।ਉਪਰ ਲਿਖੇ ਸਬਦ ਵਿਚ ‘ਮਨ ਕਾ ਭਰਮੁ’ ਦੀਆਂ ਲਗਾਂ-ਮਾਤਰਾ ਦੀ ਅਹਿਮੀਯਤ ਨਜ਼ਰ-ਅੰਦਾਜ਼ ਕਰਣ ਨਾਲ ਅਸਲ ਸਿਧਾਂਤ ਪਾਸੇ ਰਹਿ ਗਿਆ । ਲਗਾਂ-ਮਾਤਰਾ ਦਾ ਸੰਬੰਧ ਗੁਰਬਾਣੀ ਵਿਆਕਰਣ ਨਾਲ ਹੈ। ਹੇਠ ਲਿਖੀਆਂ ਪੰਕਤੀਆਂ ਵਿਚ ਘਰ ਅਤੇ ਗੁਰ ਅਖਰਾਂ ਤੇ ਧਿਆਨ ਦੇਣਾ :
ਛਿਅ ਘਰ ਛਿਅ ਗੁਰ ਛਿਅ ਉਪਦੇਸ॥
ਗੁਰੁ ਗੁਰੁ ਏਕੋ ਵੇਸ ਅਨੇਕ ॥1॥
ਬਾਬਾ ਜੈ ਘਰਿ ਕਰਤੇ ਕੀਰਤਿ ਹੋਇ ॥
ਸੋ ਘਰੁ ਰਾਖੁ ਵਡਾਈ ਤੋਇ॥1॥ਰਹਾਉ॥ (ਅੰਗ 12)
ਪਦ ਅਰਥ :- ਛਿਅ ਘਰ = ਛੇ ਉਪਨਿਸ਼ਦ (ਘਰ ਬਹੁਵਚਨ) । ਜੈ ਘਰਿ = ਜਿਸ ਗ੍ਰੰਥ ਰਾਹੀਂ , ਜਿਸ ਗ੍ਰੰਥ ਵਿਚ।
ਘਰੁ = ਇਕ ਗ੍ਰੰਥ ( ਮਾਤਰਾ ੁ ਇਕ ਵਚਨ) । ਗੁਰੁ = ਇਕ ਗੁਰੂ । ਗੁਰੁ ਗੁਰੁ = ਇਕੋ ਇਕ ਗੁਰੂ ।
ਅਰਥ : ਹੇ ਭਾਈ ! ਜਿਸ ਗ੍ਰੰਥ ਵਿਚ ਕਰਤੇ, ੴ ਨਿਰਾਕਾਰ ਪਰਮਾਤਮਾ, ਦੀ ਸਿਫ਼ਤ-ਸਾਲਾਹ ਕਰਨ ਦਾ ਉਪਦੇਸ਼ ਲਿਖਿਆ ਹੈ, ਉਸ ਇਕੋ ਇਕ ਗ੍ਰੰਥ ਨੂੰ ਰਖ ਲੈ, ਬਾਕੀ ਸਾਰੇ ਤਿਆਗ ਦੇ, ਤੇਰੀ ਸਿਆਣਪ ਜਾਂ ਵਡਿਆਈ ਇਸੇ ਵਿਚ ਹੈ ॥ ਤਾਂ ਤੇ ਸਿਖ ਕੌਮ ਨੂੰ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਨਾਲ ਹੀ ਜੁੜਨਾ ਚਾਹੀਦਾ ਹੈ ਕਿਉਂਕਿ ਇਹੀ ਗ੍ਰੰਥ ਕਰਤੇ ਦੀ ਕੀਰਤੀ ਨਾਲ ਜੋੜਦਾ ਹੈ ; ਬਾਕੀ ਗ੍ਰੰਥ, ਦਸਮ ਗ੍ਰੰਥ – ਸਰਬਲੋਹ ਗ੍ਰੰਥ – ਜਨਮਸਾਖੀ ਭਾਈ ਬਾਲੇ ਵਾਲੀ – ਗੁਰਬਿਲਾਸ ਪਾਤਸ਼ਾਹੀ ਛੇਂਵੀ – ਰਹਿਤਨਾਮੇ ਆਦਿਕ, ਜੋ ਕਿ ਅਵਤਾਰ-ਵਾਦੀ, ਗੁਰਮਤਿ-ਵਿਰੋਧੀ ਜਾਂ ਗੁਰੂ-ਨਿੰਦਕ ਹਨ, ਤਿਆਗਣ ਜੋਗ ਹਨ।
ਹੋਰ ਪ੍ਰਮਾਣ :
ਆਹਰ ਸਭਿ ਕਰਦਾ ਫਿਰੇ ਆਹਰੁ ਇਕੁ ਨ ਹੋਇ॥ ਨਾਨਕ ਜਿਤੁ ਆਹਰਿ ਜਗੁ ਉਧਰੈ ਵਿਰਲਾ ਬੂਝੈ ਕੋਇ ॥ (ਅੰਗ 965) (ਆਹਰ = ਰ ਮੁਕਤਾ, ਬਹੁ-ਵਚਨ, ਸਾਰੇ ਆਹਰ। ਆਹਰੁ = ਇਕ ਵਚਨ, ਇਕ ਆਹਰ। ਆਹਰਿ = ਆਹਰ ਵਿਚ ।)
ਅਰਥ :- ਮਨੁਖ ਲੋਕ ਸੁਹੇਲਾ ਕਰਨ ਲਈ ਸਾਰੇ ਆਹਰ, ਕੰਮ, ਕਰਦਾ ਹੈ ਪਰ ਪਰਲੋਕ ਸੁਹੇਲਾ ਕਰਨ ਲਈ ਇਕ ਵੀ ਉੱਦਮ ਨਹੀ ਕਰਦਾ। ਕੋਈ ਵਿਰਲਾ ਹੀ ਹੈ ਜੋ ਸਮਝਦਾ ਹੈ ਕਿ ਜਗ ਨੇ ਉਧਰਣ ਦੇ ਆਹਰ (ਨਾਮ ਧਰਮ) ਵਿਚ ਲਗਣਾ ਹੈ । ਇਸ ਜਾਣਕਾਰੀ ਲਈ ‘ਗੁਰਬਾਣੀ ਵਿਆਕਰਣ ਦੇ ਸਰਲ ਨੇਮ’ ਮਿਸ਼ਨਰੀ ਕਾਲਜ ਦੀ ਪੁਸਤਕ ਪੜ੍ਹਨੀ ਚਾਹੀਦੀ ਹੈ ।
(4) ਜੇ ਵੀਚਾਰ-ਅਧੀਨ ਸ਼ਬਦ ਵਿਚ ਇਤਿਹਾਸਕ ਜਾਂ ਮਿਥਹਾਸਕ ਪ੍ਰਸੰਗ ਲਿਖਿਆ ਹੋਵੇ ਤਾਂ ਉਸ ਪ੍ਰਸੰਗ ਦਾ ਬਿਆਨ ਸੰਖੇਪ ਵਿਚ ਕਰਕੇ ਸਿਧਾਂਤ ਦ੍ਰਿੜ ਕਰਾਇਆ ਜਾਵੇ। ਵਾਧੂ ਅਤੇ ਮਨਘੜਤ ਕਹਾਣੀਆਂ ਸੁਣਾ ਕੇ ਸਮਾ ਬਰਬਾਦ ਨਾ ਕੀਤਾ ਜਾਵੇ । ਵਾਧੂ ਕਹਾਣੀਆਂ ਦਾ ਖੰਡਨ ਵਿਚਾਰਧਾਰਾ ਦੀ ਇਕਸਾਰਤਾ, ਸਬਦ ਦਾ ਸਿਰਲੇਖ, ਵਿਆਕਰਣ-ਨਿਯਮਾਂ ਆਦਿਕ ਨੂੰ ਧਿਆਨ ਵਿਚ ਰਖਿਆਂ ਸਹਜੇ ਹੀ ਕੀਤਾ ਜਾ ਸਕਦਾ ਹੈ ।
ਮਿਸਾਲ ਵਜੋਂ, ਮੇਰਾ ਮਨੁ ਲੋਚੈ ਗੁਰ ਦਰਸਨੁ ਤਾਈ ॥(ਮਾਝ ਮਹਲਾ 5) ਸਬਦ ਨਾਲ ਜੋੜਿਆ ਗਿਆ ਪ੍ਰਸੰਗ, ਗੁਰੂ ਰਾਮਦਾਸ ਸਾਹਿਬ ਜੀ ਨੂੰ ਪੁੱਤਰ ਬਾਬਾ ਅਰਜਨ ਜੀ ਨੇ ਲਾਹੌਰ ਤੋਂ ਚਿੱਠੀਆਂ ਲਿਖੀਆਂ ਤੇ ਨਾਨਕ ਪਦ ਵਰਤ ਕੇ ਬਾਣੀ ਉਚਾਰੀ, ਬਿਲਕੁਲ ਮਨ-ਘੜਤ ਹੈ ਕਿਉਂਕਿ ਉਸ ਸਮੇ ਗੁਰਗੱਦੀ ਤੇ ਚੌਥੇ ਨਾਨਕ ਸੁਸ਼ੋਭਿਤ ਸਨ ਅਤੇ ਸਿਰਲੇਖ “ਮਾਝ ਮਹਲਾ 5”ਦਸਦਾ ਹੈ ਕਿ ਇਹ ਬਾਣੀ ਗੁਰੂ ਅਰਜਨ ਸਾਹਿਬ ਨੇ ਗੁਰਗੱਦੀ ਤੇ ਬੈਠਣ ਤੋਂ ਬਾਦ ਉਚਾਰੀ ।
(5) ਗੁਰਬਾਣੀ ਵਿਚ ਬਹੁ-ਅਰਥਕ ਲਫ਼ਜ਼ ਵੀ ਵਰਤੇ ਗਏ ਹਨ। ਪ੍ਰਕਰਣ ਅਨੁਸਾਰ ਢੁਕਵੇਂ ਅਰਥ ਹੀ ਕੀਤੇ ਜਾਣ। ਭੁਲੇਖਾ ਪੈਂਦਾ ਹੋਵੇ ਤਾਂ ਭਾਈ ਕ੍ਹਾਨ ਸਿੰਘ ਰਚਿਤ ਮਹਾਨ ਕੋਸ਼ ਵਾਚ ਲੈਣਾ ਚਾਹੀਦਾ ਹੈ । ਪ੍ਰਕਰਣ ਅਨੁਸਾਰ ‘ਕਰਮੀ’ ਦੇ ਅਰਥ :-
ਕਰਮੀ ਸਹਜੁ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ॥ (ਅੰਗ 919)
ਕਰਮੀ = ਕਰਮ-ਕਾਂਡ ਕੀਤਿਆਂ
ਏਹੁ ਹਰਿ ਰਸੁ ਕਰਮੀ ਪਾਈਐ
ਸਤਿਗੁਰੁ ਮਿਲੈ ਜਿਸੁ ਆਇ ॥(ਅੰਗ 921)
ਕਰਮੀ = ਸਤਿਗੁਰ ਦੀ ਬਖ਼ਸ਼ਿਸ਼ ਨਾਲ
ਮੈ ਬਿਗਰੇ ਅਪਨੀ ਮਤਿ ਖੋਈ ॥
ਮੇਰੇ ਭਰਮਿ ਭੂਲਉ ਮਤਿ ਕੋਈ॥(855)
ਮਤਿ ਖੋਈ = ਅਕਲ ਗੁਆਈ; ਮਤਿ ਕੋਈ = ਨ ਕੋਈ।
ਭਗਉਤੀ ਪਦ ਦੇ ਅਰਥ ਮਹਾਨ ਕੋਸ਼ ਵਿਚੋਂ ਪੜਿਆਂ ਅਰਦਾਸ
‘ਪ੍ਰਿਥਮ ਭਗਉਤੀ…’ ਸੰਬੰਧੀ ਪਿਆ ਭੁਲੇਖਾ ਦੂਰ ਹੁੰਦਾ ਹੈ ।
(6) ਗੁਰਬਾਣੀ ਦੇ ਕੇਵਲ ਭਾਵ-ਅਰਥ :- ਹੋਰ ਪ੍ਰਮਾਣ ਅਤੇ ਸਿਖ-ਵਿਚਾਰਧਾਰਾ ਨੂੰ ਮੁਖ ਰਖਕੇ ਕਈ ਥਾਂਈਂ ਲਫ਼ਜ਼ੀ-ਅਰਥ (ਲਟਿੲਰੳਲ ਮੲੳਨਨਿਗ) ਨਹੀ ਲੈਣੇ ਚਾਹੀਦੇ, ਕੇਵਲ ਭਾਵ-ਅਰਥ ਹੀ ਲੈਣੇ ਚਾਹੀਦੇ ਹਨ ਤਾਂ ਜੁ ਗੁਰਮਤਿ ਵਿਚਾਰਧਾਰਾ ਦੀ ਇਕਸਾਰਤਾ ਭੰਗ ਨਾ ਹੋਵੇ। ਵੇਖੋ ਸ਼ਲੋਕ ਫ਼ਰੀਦ ਜੀ:-
ਫਰੀਦਾ ਬੇਨਿਵਾਜਾ ਕੁਤਿਆ ਏਹ ਨ ਭਲੀ ਰੀਤਿ ॥ ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ ॥70॥ (ਅੰਗ 1381)
ਭਾਵ, ਸਿਖ ਗੁਰਦਵਾਰੇ ਜਾ ਕੇ ਸਾਧਸੰਗਤਿ ਕਰੇ, ਗੁਰਬਾਣੀ
ਕੀਰਤਨ ਕਥਾ ਸੁਣੇ, ਨ ਕਿ ਮਸੀਤਿ ਵਿਚ ਨਮਾਜ਼ ਪੜ੍ਹਨ ਜਾਵੇ ।
ਸਲੋਕ ਕਬੀਰ ਜੀ : ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ॥ ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁੰਡਾਇ ॥25॥ (ਅੰਗ 1365)
ਇਹ ਸਲੋਕ ਕਬੀਰ ਸਾਹਿਬ ਨੇ ਜਟਾ-ਜੂਟ ਧਾਰੀ ਜੋਗੀਆਂ ਨੂੰ ਅਤੇ ਰੁੰਡ-ਮੁੰਡ ਸੰਨਿਆਸੀਆਂ ਨੂੰ ਵੇਖ ਕੇ ਉਚਾਰਿਆ ਸੀ। ਉਸ ਸਮੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਨਹੀ ਹੋਇਆ ਸੀ । ਕਬੀਰ ਸਾਹਿਬ ਨੇ ਬਾਹਰੀ ਭੇਖ ਦਾ ਖੰਡਨ ਕੀਤਾ ਹੈ ।ਇਹ ਸਿਧਾਂਤ ਨਾਨਕ-ਬਾਣੀ ਇਉਂ ਸਮਝਾਂਦੀ ਹੈ :-
ਭੇਖੀ ਪ੍ਰਭੂ ਨ ਲਭਈ ਵਿਣੁ ਸਚੀ ਸਿਖੰ ॥(ਅੰਗ 1099) ਅਜ ਸਿਖ ਵੀ ਜੇ ਪੰਜ ਕਕਾਰੀ ਰਹਿਤ ਰੱਖ ਕੇ ਗੁਰੂ ਗ੍ਰੰਥ
ਸਾਹਿਬ ਵਿਚ ਦਰਸਾਏ ਨਾਮ-ਧਰਮ , ੴ ਦੀ ਪ੍ਰੇਮਾ-ਭਗਤੀ ਦੇ ਮਾਰਗ ਤੇ ਨਹੀ ਚਲਦਾ ਤਾਂ ਪੰਜ ਕਕਾਰੀ ਰਹਿਤ ਵਾਲਾ ਸਿਖ ਵੀ ਪਾਖੰਡੀ ਹੀ ਕਿਹਾ ਜਾਵੇਗਾ । ਜਿਵੇਂ ਘਰ ਦੀ ਦੌਲਤ ਨੂੰ ਚੋਰਾਂ ਤੋਂ ਬਚਾਣ ਲਈ ਚਾਰ-ਦੀਵਾਰੀ ਦੀ ਲੋੜ ਹੈ ਤਿਵੇਂ ਮਨ ਦੀ ਰਹਤ (ਨਾਮ-ਧਨ) ਨੂੰ ਬਚਾਣ ਲਈ ਤਨ ਦੀ ਰਹਤ ਜ਼ਰੂਰੀ ਹੈ । ਤਨ ਦੀ ਰਹਿਤ ਗੁਰੂ ਨਾਲ ਜੋੜਦੀ ਹੈ ਅਤੇ ਮਨ ਦੀ ਰਹਿਤ (ਗੁਰ-ਸਬਦ ਦੀ ਕਮਾਈ) ਪਰਮਾਤਮਾ ਨਾਲ ਜੋੜਦੀ ਹੈ ।
(7) ਲਿਖਣ ਸ਼ੈਲੀ, ਸ਼ਬਦਾਵਲੀ ਅਤੇ ਬਣਤਰ-ਸਾਂਝ ਨੂੰ ਗਹੁ ਨਾਲ ਵੇਖਿਆ ਜਾਵੇ। ਸਲੋਕ ਸਹਸਕ੍ਰਿਤੀ ਮਹਲਾ 1 (ਅੰ:1353)
ਪੜ੍ ਿਪੁਸਤਕ ਸੰਧਿਆ ਬਾਦੰ॥ ਸਿਲ ਪੂਜਸਿ ਬਗੁਲ ਸਮਾਧੰ॥…॥ ਜੋ ਜਾਨਸਿ ਬ੍ਰਹਮੰ ਕਰਮੰ ॥
ਸਭ ਫੋਕਟ ਨਿਸਚੈ ਕਰਮੰ ॥
ਕਹੁ ਨਾਨਕ ਨਿਸਚੌ ਧ੍ਹਿਾਵੈ ॥
ਬਿਨੁ ਸਤਿਗੁਰ ਬਾਟ ਨ ਪਾਵੈ ॥1॥
ਨਿਹਫਲੰ ਤਸ੍ਹ ਜਨਮਸ੍ਹ ਜਾਵਦ ਬ੍ਰਹਮ ਨ ਬਿੰਦਤੇ ॥ ਸਾਗਰੰ ਸੰਸਾਰਸ੍ਹ ਗੁਰ ਪਰਸਾਦੀ ਤਰਹਿ ਕੇ ॥ ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ ॥
ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ ॥2॥
ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਤ ਬ੍ਰਾਹਮਣਹ ॥ ਖ੍ਹਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾਕ੍ਰਿਤਹ ॥ ਸਰਬ ਸਬਦੰ ਤ ਏਕ ਸਬਦੰ ਜੇ ਕੋ ਜਾਨਸਿ ਭੇਉ ॥ ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਉ ॥3॥
ਏਕ ਕ੍ਰਿਸਨੰ ਤ ਸਰਬ ਦੇਵਾ ਦੇਵਦੇਵਾ ਤ ਆਤਮਹ ॥ ਆਤਮੰ ਸ੍ਰੀ ਬਾਸਦੇਵਸ੍ਹ ਜੇ ਕੋਈੋ ਜਾਨਸਿ ਭੇਵ ॥ ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਵ ॥4॥
ਗੁਰੂ ਨਾਨਕ ਸਾਹਿਬ ਦੇ ਉਚਾਰੇ ਇਹਨਾਂ ਚਾਰ ਸਲੋਕਾਂ ਵਿਚ ਦੂਜਾ ਸਲੋਕ ਬ੍ਰਹਮਗਿਆਨ ਦੀ ਅਵਸਥਾ ਤਕ ਨ ਪੁਜਣ ਵਾਲੇ ਮਨੁਖ ਦਾ ਜੀਵਨ ਨਿਹਫਲ (ਬੇਕਾਰ, ਵਿਅਰਥ) ਦਸਦਾ ਹੈ । ਬਾਕੀ ਤਿੰਨ ਸਲੋਕਾਂ ਦੀ ਬਣਤਰ ਧਿਆਨ ਨਾਲ ਵੇਖੀਏ :-
(ੳ) ਹਰ ਸਲੋਕ ਦੇ ਸ਼ੁਰੂ ਵਿਚ ਇਕ ਜਾਂ ਵਧ ਪੰਕਤੀਆਂ ਪ੍ਰਕਰਣ ਦਰਸਾਉਣ ਲਈ ਲਿਖੀਆਂ ਹਨ ਤੇ ਬ੍ਰਾਹਮਣੀ ਨਿਯਮ ਹਨ;
(ਅ) ਹਰ ਸਲੋਕ ਵਿਚ ‘ਜੇ’ ਵਾਲੀ ਪੰਕਤੀ ਵਿਚ ਬ੍ਰਾਹਮਣੀ ਨਿਯਮ ਤੇ ਕਿੰਤੂ ਕਰਦਿਆਂ ਸਵਾਲ ਉਠਾਇਆ ਗਿਆ ਹੈ ;
(ੲ) ‘ਜੇ’ ਵਾਲੀ ਪੰਕਤੀ ਤੋਂ ਬਾਦ ਗੁਰੂ ਸਾਹਿਬ ਨੇ ਅਪਣਾ ਨਿਰਣਾ / ਸਿਧਾਂਤ ਦਿੱਤਾ ਹੈ ।
ਇਸ ਬਣਤਰ-ਸਾਂਝ, ਸ਼ੈਲੀ ਨੂੰ ਨਜ਼ਰ-ਅੰਦਾਜ਼ ਕਰਣ ਵਾਲੇ ਵਿਆਖਿਆ-ਕਾਰਾਂ ਨੇ ਚੌਥੇ ਸਲੋਕ ਦੇ ਅਰਥ ਠੀਕ ਨਹੀ ਕੀਤੇ । ਪਹਿਲੇ ਸਲੋਕ ਵਿਚ ਬ੍ਰਾਹਮਣੀ-ਕਰਮਕਾਂਡਾਂ ਦਾ ਹਵਾਲਾ ਦੇ ਕੇ ਪੁਛਿਆ ਜੇ ਕੋਈ ਜਾਣਦਾ ਹੋਵੇ ਤਾਂ ਦਸੇ ‘ਕੀ ਇਹਨਾਂ ਕਰਮਾਂ ਨਾਲ ਬ੍ਰਹਮਗਿਆਨੀ ਬਣ ਸਕਦੇ ਹਾਂ?’ ਉੱਤਰ ਹੈ,ਨਹੀ ।ਇਹ ਫੋਕਟ ਕਰਮ ਹਨ।ਅਸਲ ਰਸਤਾ ਨਾਮ ਜਪਣ ਦਾ ਗੁਰੂ ਦਸੇਗਾ।
ਤੀਜੇ ਸਲੋਕ ਵਿਚ ਬ੍ਰਾਹਮਣ ਨੇ ਸਭ ਵਰਣਾ ਦੇ ਲੋਕਾਂ ਦਾ ਧਰਮ ਵਖ ਵਖ ਦਸਿਆ ਤਾਂ ਗੁਰੂ ਨਾਨਕ ਸਾਹਿਬ ਨੇ ਪੁਛਿਆ ‘ਜੇ ਜਾਣਦਾ ਹੈਂ ਤਾਂ ਦਸ ਸਭ ਮਨੁਖਾਂ ਦਾ ਸਰਬ-ਸਾਂਝਾ ਧਰਮ ਕੀ ਹੈ ?’ ਜੋ ਦਸੇ , ਨਾਨਕ ਉਸ ਬ੍ਰਹਮਗਿਆਨੀ ਦਾ ਦਾਸ ਹੈ ।
ਚੌਥੇ ਸਲੋਕ ਵਿਚ ਬ੍ਰਾਹਮਣ ਨੇ ਕ੍ਰਿਸ਼ਨ ਜੀ ਦੀ ਵਡਿਆਈ ਕਰਦਿਆਂ ਦਸਿਆ ਕਿ ਕ੍ਰਿਸ਼ਨ ਜੀ ਦੀ ਆਤਮਾ ਹਰ ਮਨੁਖ ਅਤੇ ਦੇਵਤੇ ਵਿਚ ਵਸਦੀ ਹੈ। ਗੁਰੂ ਨਾਨਕ ਸਾਹਿਬ ਨੇ ਪੁਛਿਆ ‘ਜੇ ਜਾਣਦੇ ਹੋ ਤਾਂ ਦਸੋ ਕਿ ਬਾਸਦੇਵ (ਕ੍ਰਿਸ਼ਨ ਜੀ ਦੇ ਪਿਤਾ) ਵਿਚ ਕਿਸਦੀ ਆਤਮਾ ਵਸਦੀ ਹੈ ? ਜੋ ਦਸੇ, ਨਾਨਕ ਉਸ ਬ੍ਰਹਮਗਿਆਨੀ ਦਾ ਦਾਸ ਹੈ ।
ਗੁਰੂ ਨਾਨਕ ਸਾਹਿਬ ਸਮਝਾਣਾ ਚਾਹੁੰਦੇ ਹਨ ਕਿ ਪਿਤਾ ਅੰਦਰ ਪੁੱਤਰ ਦੀ ਆਤਮਾ ਨਹੀ ਹੋ ਸਕਦੀ ਕਿਉਂਕਿ ਪੁੱਤਰ ਦਾ ਜਨਮ ਪਿਤਾ ਤੋਂ ਬਾਦ ਹੁੰਦਾ ਹੈ।
ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਇਸ ਸ਼ਲੋਕ ਵਿਚ ਅਵਤਾਰ-ਵਾਦ ਦਾ ਖੰਡਨ ਕੀਤਾ ਹੈ। ਇਹ ਚਾਰ ਸ਼ਲੋਕ ਇਕ ਲੜੀ ਵਿਚ ਪਰੋਤੇ ਹੋਏ ਹਨ ਜਿਨ੍ਾਂ ਦਾ ਤਤ-ਉਪਦੇਸ਼ ਇਹ ਹੈ ਕਿ ਬ੍ਰਹਮ-ਗਿਆਨੀ ਅਥਵਾ ਜੀਵਨ-ਮੁਕਤਿ ਅਵਸਥਾ ਦੀ ਪ੍ਰਾਪਤੀ ਸਤਿਗੁਰੂ ਜੀ ਦੇ ਦੱਸੇ ਮਾਰਗ ਤੇ ਚਲ ਕੇ ਕਰਮ-ਕਾਂਡ, ਵਰਣ-ਵੰਡ ਅਤੇ ਅਵਤਾਰ-ਵਾਦ ਤਿਆਗ ਕੇ ਹੀ ਹੁੰਦੀ ਹੈ ।
(8) ਗੁਰਬਾਣੀ ਨੂੰ ਗੁਰਬਾਣੀ ਨਾਲ ਅਰਥਾਓ ਗੁਰੂ ਗ੍ਰੰਥ ਸਾਹਿਬ ਵਿਚ ਕਈ ਸਬਦ ਐਸੇ ਹਨ ਜਿਨ੍ਾਂ ਦੀ ਵਿਆਖਿਆ ਗੁਰਬਾਣੀ ਦੇ ਹੋਰ ਸਬਦ ਜਾਂ ਪੰਕਤੀਆਂ ਦੇ ਆਧਾਰ ਤੇ ਹੀ ਹੋ ਸਕਦੀ ਹੈ। ਜਿਵੇਂ ‘ਆਸਾ ਮਹਲਾ 1, ਪਟੀ’ ਦੀ ਵਿਆਖਿਆ ‘ਆਸਾ ਮਹਲਾ 3, ਪਟੀ’ ਕਰਦੀ ਹੈ ਅਤੇ ‘ਬਾਰਹਮਾਹਾ ਤੁਖਾਰੀ ਮਹਲਾ 1’ ਦੀ ਵਿਆਖਿਆ-ਸਰੂਪ ਬਾਣੀ ‘ਬਾਰਹਮਾਹਾ ਮਾਂਝ ਮਹਲਾ 5’ ਹੈ। ਉਪਰ-ਲਿਖੇ ਸਲੋਕ ਸਹਸਕ੍ਰਿਤੀ ਮਹਲਾ 1 ਦੇ ਚੌਥੇ ਸਲੋਕ ‘ਏਕ ਕ੍ਰਿਸਨੰ …’ ਦੀ ਵਿਆਖਿਆ ਕਰਦਿਆਂ ਕਬੀਰ ਸਾਹਿਬ ਨੇ ਅਵਤਾਰ-ਵਾਦ ਦਾ ਖੰਡਨ ਇਉਂ ਕੀਤਾ ਹੈ :-
ਤੁਮ੍ ਜੁ ਕਹਤ ਹਉ ਨੰਦ ਕੋ ਨੰਦਨੁ ਨੰਦ ਸੁ ਨੰਦਨੁ ਕਾ ਕੋ ਰੇ॥ ਧਰਨਿ ਆਕਾਸੁ ਦਸੋ ਦਿਸ ਨਾਹੀ
ਤਬ ਇਹੁ ਨੰਦੁ ਕਹਾ ਥੋ ਰੇ॥1॥ਰਹਾਉ॥ ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ ॥
ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੈ ਮਾਈ ਨ ਬਾਪੋ ਰੇ ॥2॥ (ਅੰਗ 338)
ਅਰਥਾਤ, ਹੇ ਕ੍ਰਿਸ਼ਨ ਪੂਜਕੋ! ਤੁਸੀ ਦਸਦੇ ਹੋ ਕਿ ਕ੍ਰਿਸ਼ਨ ਨੰਦ ਦਾ ਪੁੱਤਰ ਸੀ, ਤਾਂ ਦਸੋ, ਨੰਦ ਕਿਸਦਾ ਪੁੱਤਰ ਸੀ ? ਜਦੋਂ ਇਹ ਧਰਤੀ ,ਆਕਾਸ਼ ,ਸਾਰੀ ਸ੍ਰਿਸ਼ਟੀ ਨਹੀ ਸਨ ਤਾਂ ਇਹ ਨੰਦ ਕਿੱਥੇ ਸੀ ?(ਵੇਖੋ ਸਬਦ, ਅਰਬਦ ਨਰਬਦ ਧੁੰਧੂਕਾਰਾ…)
ਕਬੀਰ ਸਾਹਿਬ ਇਸ਼ਟ ਦਾ ਸਰੂਪ ਦਸਦੇ ਹਨ ਕਿ ‘ਮੇਰਾ ਮਾਲਕ (ਸੁਆਮੀ, ਠਾਕੁਰੁ) ਕਿਸੇ ਸੰਕਟ (ਦੁਖ,ਤਕਲੀਫ਼) ਵਿਚ ਨਹੀ ਪੈਂਦਾ, ਕਿਸੇ ਜੂਨੀ ਵਿਚ ਨਹੀ ਆਉਂਦਾ, ਓਹ ਹਸਤੀ ਮਾਇਆ ਤੋਂ ਨਿਰਲੇਪ ਹੈ, ਉਸਦਾ ਕੋਈ ਮਾਤਾ ਪਿਤਾ ਨਹੀ ॥
ਇਸੇ ਤਰ੍ਹਾਂ ਉਪਰ-ਲਿਖੇ ਕਬੀਰ ਸਾਹਿਬ ਦੇ ਸਬਦ ‘ਮੁਲਾਂ ਕਹਹੁ ਨਿਆਉ ਖੁਦਾਈ ॥’ ਵਿਚ ਦਸਿਆ ਭਰਮ,ਅਗਿਆਨਤਾ, ਕੁਮਤਿ (ਦੇਵੀ-ਦੇਵਤਿਆਂ ਅੱਗੇ ਮਨੁਖ ਜਾਂ ਜਾਨਵਰ ਦੀ ਬਲੀ ਦੇਣੀ, ਕਸਾਈ ਦਾ ਕਰਮ) ਪੰਡਿਤ ਦੀ ਵੀ ਦੂਰ ਕਰਦੇ ਹਨ:-
ਪਡੀਆ ਕਵਨ ਕੁਮਤਿ ਤੁਮ ਲਾਗੇ ॥
ਬੂਡਹੁਗੇ ਪਰਵਾਰ ਸਕਲ ਸਿਉ
ਰਾਮੁ ਨ ਜਪਹੁ ਅਭਾਗੇ ॥1॥ਰਹਾਉ॥
…ਜੀਅ ਬਧਹੁ ਸੁ ਧਰਮੁ ਕਰਿ ਥਾਪਹੁ
ਅਧਰਮੁ ਕਹਹੁ ਕਤ ਭਾਈ॥ ਆਪਸ ਕਉ ਮੁਨਿਵਰ ਕਰਿ ਥਾਪਹੁ
ਕਾ ਕਉ ਕਹਹੁ ਕਸਾਈ ॥ (1103)
ਅਰਥਾਤ, ਹੇ ਪੰਡਿਤ ਜੀ ! ਤੁਸੀ ਕਿਹੜੀਆਂ ਭੈੜੀਆਂ ਮਤਾਂ ਮਗਰ ਲਗੇ ਹੋਏ ਹੋ? ਹੇ ਬਦ-ਕਿਸਮਤ ਬੰਦੇ ! ਜੇ ਤੂੰ ਨਿਰਾਕਾਰ ਪਰਮਾਤਮਾ ਦਾ ਨਾਮ ਨਹੀ ਜਪਦਾ ਤਾਂ ਤੂੰ ਅਪਣੇ ਪਰਵਾਰ, ਚੇਲਿਆਂ-ਚਾਟੜਿਆਂ ਸਮੇਤ ਭਵ-ਸਾਗਰ ਵਿਚ ਡੁੱਬ ਜਾਂਏਂਗਾ ॥ ਦੇਵੀ-ਦੇਵਤਿਆਂ ਨੂੰ ਪ੍ਰਸੰਨ ਕਰਨ ਲਈ ਤੁਸੀ ਮਨੁੱਖ ਜਾਂ ਜਾਨਵਰ ਨੂੰ ਮਾਰ ਕੇ ਬਲਿ ਚੜ੍ਹਾਉਂਦੇ ਹੋ ਤੇ ਇਸ ਨੂੰ ਧਰਮ-ਕਰਮ ਮਿਥ ਲਿਆ ਤਾਂ ਦਸੋ, ਪਾਪ-ਕਰਮ ਕਿਸ ਨੂੰ ਆਖਦੇ ਹੋ ? ਜੀਵ- ਹਤਿਆ ਕਰਕੇ ਆਪਣੇ ਆਪ ਨੂੰ ਵੱਡੇ ਮੁਨੀ ਅਖਵਾਉਂਦੇ ਹੋ, ਤਾਂ ਦਸੋ, ਕਸਾਈ (ਭੁਟਚਹੲਰ) ਕਿਸ ਨੂੰ ਆਖਦੇ ਹੋ ?
ਕਬੀਰ ਸਾਹਿਬ ਦੇ ਹੇਠ ਲਿਖੇ ਸਲੋਕ ਨੂੰ ਗੁਰਬਾਣੀ ਦੀਆਂ ਹੋਰ ਪੰਕਤੀਆਂ ਦਾ ਆਸਰਾ ਲਿਆਂ ਹੀ ਸਮਝਿਆ ਜਾ ਸਕਦਾ ਹੈ:-
ਕਬੀਰ ਏਕ ਮਰੰਤੇ ਦੁਇ ਮੂਏ ਦੋਇ ਮਰੰਤਹ ਚਾਰਿ ॥
ਚਾਰਿ ਮਰੰਤਹ ਛਹ ਮੂਏ
ਚਾਰਿ ਪੁਰਖ ਦੁਇ ਨਾਰਿ ॥(ਅੰਗ 1369)
ਏਕ ਮਰੰਤੇ : ‘ਮਨੁ ਮਾਰੇ ਬਿਨੁ ਭਗਤਿ ਨ ਹੋਈ॥’ ‘ਮਨ ਹੀ ਕਉ ਮਨੁ ਮਾਰਸੀ ਜੇ ਸਤਿਗੁਰੁ ਭੇਟੈ ਸੋਇ॥’ ਗੁਰੂ ਦੀ ਸ਼ਰਣ ਵਿਚ ਆਕੇ ਮਨ ਗੁਰੂ ਨੂੰ ਅਰਪਣ ਕਰਕੇ ਗੁਰ-ਉਪਦੇਸ਼ ਕਮਾ ਕੇ ਸਿਖ ਦਾ ਅਗਿਆਨੀ ਮਨ ਮਰ ਜਾਂਦਾ ਹੈ ।
ਦੁਇ ਮਰੰਤੇ : ‘ਮਨ ਕਾ ਸੂਤਕ ਲੋਭੁ ਹੈ…॥’ ਮਨ ਮਰਣ ਨਾਲ ਸੁਭਾ ਸੰਤੋਖੀ ਬਣ ਜਾਂਦਾ ਹੈ, ਹਰ ਤਰ੍ਹਾਂ ਦਾ ਲੌਭ ਅਰਥਾਤ ਤ੍ਰਿਸ਼ਨਾ ਮਰ ਜਾਂਦੀ ਹੈ। ਚਾਰ ਮਰੰਤੇ : ‘ਕਾਮਿ ਕ੍ਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ॥’ ਮਨ ਤੇ ਤ੍ਰਿਸ਼ਨਾ ਮਰਨ ਨਾਲ ਪਰ-ਧਨ, ਪਰ-ਇਸਤ੍ਰੀ ਦੀ ਕਾਮਨਾ ਮੁਕ ਗਈ । ਜਰ ਤੇ ਜੋਰੂ ਨ ਮਿਲਣ ਤੇ ਮਨੁਖ ਦਾ ਸੁਭਾ ਕ੍ਰੋਧੀ ਬਣ ਜਾਂਦਾ ਹੈ ਪਰ ਗੁਰਬਾਣੀ ਧਨ ਤੇ ਜੋਬਨ ਰੂਪੀ ਵੈਰੀਆਂ ਤੋਂ ਬਚਾਂਦੀ ਹੈ ।ਸੋ, ਮਨ ਤੇ ਤ੍ਰਿਸ਼ਨਾ ਮਰਣ ਨਾਲ ਕਾਮ ਮਰ ਜਾਂਦਾ ਹੈ ਤੇ ਕ੍ਰੋਧ ਮਰ ਜਾਂਦਾ ਹੈ ; ਕੁਲ ਗਿਣਤੀ ਚਾਰ। ਛੇ ਮੂਏ : ਚਾਰ ਦੇ ਮਰਣ ਨਾਲ ਮਨੁਖ ਦੀ ਬਿਰਤੀ ਹੁਣ
ਸਾਧ-ਸੰਗਤਿ ਵਿਚ ਵਿਚਰਣ ਵਾਲੀ ਅਤੇ ਬੰਦਗੀ ਵਾਲੀ ਬਣਦੀ ਹੈ, ਤੇ ਅਵਸਥਾ ਬਣਦੀ ਹੈ
‘ਮਾਨੁ ਮੋਹੁ ਦੋਨੋ ਕਉ ਪਰਹਰਿ ਗੋਬਿੰਦ ਕੇ ਗੁਨ ਗਾਵੈ ॥
ਕਹੁ ਨਾਨਕ ਇਹ ਬਿਧਿ ਕੋ ਪ੍ਰਾਨੀ ਜੀਵਨ ਮੁਕਤਿ ਕਹਾਵੈ ॥’
ਹੰਕਾਰ ਵਾਲੀ ਬਿਰਤੀ ਅਰਥਾਤ ਹਉਮੈ ਮਰ ਗਈ ਅਤੇ ਹਰ ਚੀਜ਼ ਦਾ ਮੋਹ ਵੀ ਮਰ ਗਿਆ। ਇਸ ਤਰ੍ਹਾਂ ਜੀਵਨ ਮੁਕਤਿ ਦੀ ਪਦਵੀ ਪ੍ਰਾਪਤ ਹੋ ਗਈ । ਸੋ, ਮਰਣ ਵਾਲੇ ਹਨ, ਚਾਰ ਪੁਰਖ : ਮਨ, ਕਾਮ, ਕ੍ਰੋਧ, ਮੋਹ ਅਤੇ ਦੁਇ ਨਾਰ :ਤ੍ਰਿਸ਼ਨਾ, ਹਉਮੈ । ਗੁਰਬਾਣੀ ਦੀਆਂ ਹੋਰ ਪੰਕਤੀਆਂ ਦਾ ਆਸਰਾ ਲੈ ਕੇ ਕੀਤੀ ਗਈ ਇਸ ਸ਼ਲੋਕ ਦੀ ਵਿਆਖਿਆ ਵਿਚ ਪੰਜ ਵਿਕਾਰ ਮਰਣ ਦੀ ਤਰਤੀਬ ਬਦਲ ਸਕਦੀ ਹੈ ਪਰ ਸ਼ੁਰੂਆਤ ਮਨ ਮਾਰਣ ਨਾਲ ਹੋਵੇਗੀ । ਬੇਅੰਤ ਪੰਕਤੀਆਂ ਮਨ ਨੂੰ ਹੀ ਸੰਬੋਧਨ ਕਰਦੀਆਂ ਹਨ ਕਿਉਂਕਿ ਸਾਰੀ ਖੇਡ ਮਨ ਦੀ ਹੀ ਹੈ ।
ਕਬੀਰ ਮਨੁ ਨਿਰਮਲੁ ਭਇਆ ਜੈਸਾ ਗੰਗਾ ਨੀਰੁ॥ ਪਾਛੈ ਲਾਗੋ ਹਰਿ ਫਿਰੈ ਕਹਤ ਕਬੀਰ ਕਬੀਰ ॥55॥ (ਅੰਗ 1367) ਅਰਥਾਤ, ਹੇ ਕਬੀਰ! ਜਦੋਂ ਪਹਾੜਾਂ ਵਿਚ ਵਗਦੀ ਗੰਗਾ ਦੇ ਸਾਫ਼-ਸੁਥਰੇ ਪਾਣੀ ਵਾਂਙ ਤੇਰਾ ਮਨ ਨਿਰਮਲ ਹੋ ਜਾਵੇਗਾ ਤਾਂ ਪਰਮਾਤਮਾ ਕਬੀਰ ਕਬੀਰ ਪੁਕਾਰਦਾ ਤੇਰੇ ਪਿੱਛੇ ਪਿੱਛੇ ਆਵੇਗਾ । ਇਸ ਤਰ੍ਹਾਂ ਤੇਰਾ ਰਬ ਨਾਲ ਮੇਲ ਹੋ ਜਾਵੇਗਾ ।
ਪੂਰਨ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਗੁਰੂ ਹਨ । ਹੋਰ ਕਿਸੇ ਗ੍ਰੰਥ ਨੂੰ ਗੁਰੂ ਮੰਨਣਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਬੇਮੁਖ ਹੋਣ ਦੇ ਬਰਾਬਰ ਹੈ (ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ ॥ ਮ:3, ਅਨੰਦੁ, 920)। ਗੁਰਬਾਣੀ, ਕੇਵਲ ਗੁਰੂ ਗ੍ਰੰਥ ਸਹਿਬ ਜੀ ਦੀ ਬਾਣੀ, ਵੀਚਾਰਣ ਨਾਲ ਹਰ ਤਰ੍ਹਾਂ ਦਾ ਭਰਮ ਭੁਲੇਖਾ ਦੂਰ ਹੁੰਦਾ ਹੈ ; ਲੋਕ ਪਰਲੋਕ ਸੁਹੇਲਾ ਕਰਨ ਦਾ ਅਤੇ ਸਚਿਆਰ ਹੋਣ ਦਾ ਸਹੀ ਰਾਹ ਲਭਦਾ ਹੈ ।